ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰ ਦੀ ਤਰੱਕੀ ਅਤੇ ਭਲਾਈ ਲਈ ਸਮੂਹਿਕ ਤਾਕਤ ਅਤੇ ਸੰਕਲਪ 'ਤੇ ਜ਼ੋਰ ਦਿੰਦਿਆਂ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ
प्रविष्टि तिथि:
11 MAR 2026 9:31AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਰਾਸ਼ਟਰ ਦੀ ਤਰੱਕੀ ਅਤੇ ਭਲਾਈ ਲਈ ਸਮੂਹਿਕ ਤਾਕਤ ਅਤੇ ਸੰਕਲਪ 'ਤੇ ਜ਼ੋਰ ਦਿੰਦਿਆਂ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:
“स्वस्ति पन्थामनुचरेम सूर्याचन्द्रमसाविव।
पुनर्ददाताघ्नता जानता सङ्गमेमहि॥”
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਦੀ ਅਥਾਹ ਸ਼ਕਤੀ ਹੀ ਦੇਸ਼ ਦੇ ਵਿਕਾਸ ਦਾ ਧੁਰਾ ਹੈ। ਆਪਣੀ ਤਾਕਤ ਅਤੇ ਆਪਸੀ ਵਿਸ਼ਵਾਸ ਰਾਹੀਂ ਅਸੀਂ ਹਰ ਸੰਕਲਪ ਨੂੰ ਪੂਰਾ ਕਰਦੇ ਆਏ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।
ਇਸ ਸੁਭਾਸ਼ਤਮ ਦਾ ਸੰਦੇਸ਼ ਹੈ ਕਿ ਅਸੀਂ ਸੂਰਜ ਅਤੇ ਚੰਦ ਵਾਂਗ ਲਗਾਤਾਰ ਸ਼ੁਭ ਮਾਰਗ 'ਤੇ ਚੱਲਦੇ ਰਹੀਏ। ਅਸੀਂ ਆਪਸੀ ਅਹਿੰਸਾ, ਸਦਭਾਵਨਾ ਅਤੇ ਗਿਆਨ ਦੇ ਨਾਲ ਇਕੱਠੇ ਅੱਗੇ ਵਧੀਏ ਅਤੇ ਇੱਕ-ਦੂਜੇ ਦੇ ਸਹਿਯੋਗ ਨਾਲ ਤਰੱਕੀ ਅਤੇ ਭਲਾਈ ਵੱਲ ਅੱਗੇ ਵਧੀਏ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;
"ਭਾਰਤ ਦੇ ਲੋਕਾਂ ਦੀ ਬੇਅੰਤ ਸ਼ਕਤੀ ਹੀ ਦੇਸ਼ ਦੇ ਵਿਕਾਸ ਦਾ ਧੁਰਾ ਹੈ। ਆਪਣੀ ਤਾਕਤ ਅਤੇ ਆਪਸੀ ਵਿਸ਼ਵਾਸ ਨਾਲ ਅਸੀਂ ਹਰ ਸੰਕਲਪ ਨੂੰ ਪੂਰਾ ਕਰਦੇ ਆਏ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ ।
स्वस्ति पन्थामनुचरेम सूर्याचन्द्रमसाविव।
पुनर्ददाताघ्नता जानता सङ्गमेमहि॥”
************
ਐੱਮਜੇਪੀਐੱਸ/ਵੀਜੇ
(रिलीज़ आईडी: 2238046)
आगंतुक पटल : 59
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Manipuri
,
Bengali
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam