ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਮੱਧ ਪ੍ਰਦੇਸ਼ ਐੱਸਟੀਐੱਸਐੱਫ ਅਤੇ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ (ਡਬਲਿਊਸੀਸੀਬੀ) ਨੇ ਕਾਨਪੁਰ ਤੋਂ ਅੰਤਰਰਾਸ਼ਟਰੀ ਸੱਪਾਂ ਦੀ ਤਸਕਰੀ ਰੈਕੇਟ ਦੇ ਸਰਗਨਾ ਨੂੰ ਗ੍ਰਿਫ਼ਤਾਰ ਕੀਤਾ
Posted On:
09 MAR 2026 11:08AM by PIB Chandigarh
ਮੱਧ ਪ੍ਰਦੇਸ਼ ਸਟੇਟ ਟਾਈਗਰ ਸਟ੍ਰਾਈਕ ਫੋਰਸ (ਐੱਮਪੀ ਐੱਸਟੀਐੱਸਐੱਫ) ਨੇ ਵਾਈਲਡ ਲਾਈਫ ਕ੍ਰਾਈਮ ਕੰਟਰੋਲ ਬਿਊਰੋ (ਡਬਲਿਊਸੀਸੀਬੀ) ਦੇ ਸਹਿਯੋਗ ਨਾਲ ਸੰਚਾਲਿਤ ਇੱਕ ਅਭਿਆਨ ਦੇ ਤਹਿਤ ਸੱਪਾਂ ਦੀ ਤਸਕਰੀ ਦੇ ਰੈਕੇਟ ਦੇ ਮਾਸਟਰਮਾਈਂਡ ਤਾਰਕ ਨਾਥ ਘੋਸ਼ ਨੂੰ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ।
ਮੱਧ ਪ੍ਰਦੇਸ਼ ਵਿੱਚ ਕੱਛੂਆਂ ਅਤੇ ਮਗਰਮੱਛਾਂ ਦੇ ਅੰਤਰਰਾਸ਼ਟਰੀ ਗੈਰ-ਕਾਨੂੰਨੀ ਵਪਾਰ ਨਾਲ ਸਬੰਧਿਤ ਤਿੰਨ ਮਾਮਲਿਆਂ ਵਿੱਚ ਲੋੜੀਂਦਾ ਦੋਸ਼ੀ ਪਿਛਲੇ ਅੱਠ ਵਰ੍ਹਿਆਂ ਤੋਂ ਫਰਾਰ ਚੱਲ ਰਿਹਾ ਸੀ। ਉਸ ਦੇ ਵਿਰੁੱਧ ਤਿੰਨ ਵੱਖ-ਵੱਖ ਅਦਾਲਤਾਂ ਦੁਆਰਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ।
ਉਸ ਦਾ ਗਿਰੋਹ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼, ਬਿਹਾਰ, ਓਡੀਸ਼ਾ, ਤਾਮਿਲਨਾਡੂ, ਕਰਨਾਟਕ ਅਤੇ ਪੱਛਮ ਬੰਗਾਲ ਸਮੇਤ ਕਈ ਰਾਜਾਂ ਵਿੱਚ ਫੈਲਿਆ ਹੋਇਆ ਹੈ। ਖਦਸ਼ਾ ਹੈ ਕਿ ਉਸ ਦਾ ਨੈੱਟਵਰਕ ਭਾਰਤ ਤੋਂ ਇਲਾਵਾ ਬੰਗਲਾਦੇਸ਼, ਥਾਈਲੈਂਡ, ਮਿਆਂਮਾਰ ਅਤੇ ਸਿੰਗਾਪੁਰ ਤੱਕ ਫੈਲਿਆ ਹੋਇਆ ਹੈ।
ਘੋਸ਼ ਦੀ ਗ੍ਰਿਫਤਾਰੀ ਸੰਗਠਿਤ ਗੈਰ-ਕਾਨੂੰਨੀ ਜੰਗਲੀ ਜੀਵ ਤਸਕਰੀ ਨੈੱਟਵਰਕ ਲਈ ਇੱਕ ਵੱਡਾ ਝਟਕਾ ਹੈ। ਉਸ ਨੂੰ 9 ਮਾਰਚ (ਸੋਮਵਾਰ) ਨੂੰ ਸ਼ਿਵਪੁਰੀ (ਮੱਧ ਪ੍ਰਦੇਸ਼) ਦੇ ਮੁੱਖ ਨਿਆਂਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਉਸ ਦੇ ਕਥਿਤ ਨੈੱਟਵਰਕ ਬਾਰੇ ਹੋਰ ਜਾਣਕਾਰੀ ਅਤੇ ਖੁਫੀਆ ਜਾਣਕਾਰੀ ਪ੍ਰਾਪਤ ਕਰਨ ਲਈ ਪੁਲਿਸ/ਜੰਗਲਾਤ ਵਿਭਾਗ ਦੀ ਹਿਰਾਸਤ ਰਿਮਾਂਡ ਦੀ ਮੰਗ ਕੀਤੀ ਜਾਵੇਗੀ।
*****
ਵੀਐੱਮ/ਜੀਐੱਸ/ਸਪਨਾ
(Release ID: 2237286)
ਵਿਜ਼ੀਟਰ ਕਾਊਂਟਰ : 6