ਸਿੱਖਿਆ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਮਾਰਚ ਨੂੰ "ਸਬਕਾ ਸਾਥ ਸਬਕਾ ਵਿਕਾਸ- ਜਨਤਾ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ" ਵਿਸ਼ੇ 'ਤੇ ਬਜਟ ਦੇ ਬਾਅਦ ਆਯੋਜਿਤ ਵੈਬਿਨਾਰ ਨੂੰ ਸੰਬੋਧਨ ਕਰਨਗੇ
ਸਿੱਖਿਆ ਦੇ ਮਾਧਿਅਮ ਤੋਂ ਰੁਜ਼ਗਾਰ ਦਾ ਮਾਰਗ, ਏਵੀਜੀਸੀ ਕੰਟੈਂਟ ਕ੍ਰੀਏਟਰ ਲੈਬਸ, ਐੱਸਟੀਈਐੱਮ ਲਈ ਗਰਲਜ਼ ਹੋਸਟਲ ਅਤੇ ਨੈਸ਼ਨਲ ਟੇਲੀਸਕੋਪ ਸਕੀਮ 'ਤੇ ਚਰਚਾ ਲਈ ਵੱਖ ਤੋਂ ਸੈਸ਼ਨ ਆਯੋਜਿਤ ਕੀਤੇ ਜਾਣਗੇ
Posted On:
08 MAR 2026 7:41PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 9 ਮਾਰਚ, 2026 ਨੂੰ ਸਵੇਰੇ 10:15 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ "ਸਬਕਾ ਸਾਥ ਸਬਕਾ ਵਿਕਾਸ - ਜਨਤਾ ਦੀਆਂ ਅਕਾਂਖਾਵਾਂ ਨੂੰ ਪੂਰਾ ਕਰਨਾ" ਵਿਸ਼ੇ 'ਤੇ ਬਜਟ ਤੋਂ ਬਾਅਦ ਆਯੋਜਿਤ ਵੈਬਿਨਾਰ ਨੂੰ ਸੰਬੋਧਨ ਕਰਨਗੇ।

ਇਨ੍ਹਾਂ ਚਰਚਾਵਾਂ ਦਾ ਮੁੱਖ ਉਦੇਸ਼ ਮੰਤਰਾਲਿਆਂ, ਵਿੱਦਿਅਕ ਅਦਾਰੇ, ਉਦਯੋਗ ਜਗਤ, ਸਿਵਿਲ ਸਮਾਜ ਅਤੇ ਸੰਚਾਲਨ ਨਾਲ ਜੁੜੇ ਭਾਈਵਾਲਾਂ ਨਾਲ ਮਸ਼ਵਰਾ ਕਰਕੇ ਕੇਂਦਰੀ ਬਜਟ ਵਿੱਚ ਰਣਨੀਤਕ ਸੁਧਾਰਾਂ ਨੂੰ ਵਿਵਹਾਰਕ ਅਤੇ ਨਤੀਜਾ ਲਿਆਉਣ ਵਾਲੇ ਫ੍ਰੇਮਵਰਕ ਵਿੱਚ ਤਬਦੀਲ ਕਰਨਾ ਹੋਵੇਗਾ। ਚਰਚਾਵਾਂ ਵਿੱਚ ਭਵਿੱਖ ਲਈ ਤਿਆਰ ਪਾਠਕ੍ਰਮ, ਹੁਨਰ ਵਿਕਾਸ ਦੇ ਮਾਰਗਾਂ ਅਤੇ ਨਵੀਨਤਾ ਈਕੋਸਿਸਟਮਾਂ 'ਤੇ ਜ਼ੋਰ ਦਿੱਤਾ ਜਾਵੇਗਾ, ਨਾਲ ਵਿਕਸਿਤ ਭਾਰਤ @2047 ਦੀ ਕਲਪਨਾ ਦੇ ਅਨੁਸਾਰ ਸਿੱਖਿਆ ਅਤੇ ਰੁਜ਼ਗਾਰ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਕਾਰਜਬਲ ਦੀਆਂ ਸਮਰੱਥਾਵਾਂ ਦਾ ਵਿਸਤਾਰ ਕੀਤਾ ਜਾਵੇਗਾ।
ਸਿੱਖਿਆ ਮੰਤਰਾਲੇ ਦੀ ਅਗਵਾਈ ਹੇਠ ਆਯੋਜਿਤ ਹੋਣ ਵਾਲੇ ਚੌਥੇ ਸੈਸ਼ਨ ਵਿੱਚ ਸਿੱਖਿਆ ਤੋਂ ਰੁਜ਼ਗਾਰ ਅਤੇ ਉੱਦਮ ਸਥਾਈ ਕਮੇਟੀ, ਏਵੀਜੀਸੀ ਕੰਟੈਂਟ ਕ੍ਰਿਏਟਰ ਲੈਬਸ, ਯੂਨੀਵਰਸਿਟੀ ਟਾਊਨਸ਼ਿਪ ਦਾ ਨਿਰਮਾਣ, ਐੱਸਟੀਈਐੱਮ ਲਈ ਗਰਲਜ਼ ਹੋਸਟਲ, ਨੈਸ਼ਨਲ ਟੈਲੀਸਕੋਪ ਸਕੀਮ ਅਤੇ ਦਿਵਯਾਂਗ ਕੌਸ਼ਲ ਯੋਜਨਾ ਸਮੇਤ ਪ੍ਰਮੁੱਖ ਸੁਧਾਰਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ, ਜੋ ਸਮੂਹਿਕ ਤੌਰ 'ਤੇ ਮਨੁੱਖੀ ਪੂੰਜੀ ਨਿਰਮਾਣ, ਡਿਜੀਟਲ ਰਚਨਾਤਮਕਤਾ, ਜ਼ੇਡਰ ਸਮਾਵੇਸ਼ਨ, ਅਤਿ-ਆਧੁਨਿਕ ਵਿਗਿਆਨ ਅਤੇ ਦਿਵਯਾਂਗ-ਸਮਾਵੇਸ਼ੀ ਵਿਕਾਸ ‘ਤੇ ਕੰਮ ਕਰਦੇ ਹਨ।
ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਡਾ. ਵਿਨੀਤ ਜੋਸ਼ੀ ਚੌਥੇ ਸੈਸ਼ਨ ਦੇ ਨਤੀਜਿਆਂ ਦਾ ਸਾਰ ਪੇਸ਼ ਕਰਨਗੇ।
ਇਸ ਤੋਂ ਬਾਅਦ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਸਮਾਪਤੀ ਭਾਸ਼ਣ ਦੇਣਗੇ।
ਵੈਬਿਨਾਰ ਦਾ ਸਿੱਧਾ ਪ੍ਰਸਾਰਣ ਹੇਠ ਦਿੱਤੇ ਲਿੰਕ 'ਤੇ ਕੀਤਾ ਜਾਵੇਗਾ:
https://www.youtube.com/watch?v=oWGIhy24Eos
************
ਏਕੇ/ਸਪਨਾ
(Release ID: 2237285)
ਵਿਜ਼ੀਟਰ ਕਾਊਂਟਰ : 29