ਜਲ ਸ਼ਕਤੀ ਮੰਤਰਾਲਾ
azadi ka amrit mahotsav

ਜਲ ਸੰਚਯ ਜਨ ਭਾਗੀਦਾਰੀ: ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਦੇ 5 ਪ੍ਰਤੀਸ਼ਤ ਮਾਡਲ ਨੇ ਪਾਣੀ ਦੀ ਕਮੀ ਨੂੰ ਕਿਸ ਤਰ੍ਹਾਂ ਨਾਲ ਜਲ ਸੁਰੱਖਿਆ ਵਿੱਚ ਬਦਲ ਦਿੱਤਾ

Posted On: 05 MAR 2026 1:08PM by PIB Chandigarh

ਅਜਿਹੇ ਸਮੇਂ ਵਿੱਚ ਜਦੋਂ ਜਲ ਸੰਕਟ ਸਭ ਤੋਂ ਗੰਭੀਰ ਜਲਵਾਯੂ ਚੁਣੌਤੀਆਂ ਵਿੱਚੋਂ ਇੱਕ ਵਜੋਂ ਉਭਰ ਰਿਹਾ ਹੈ, ਛੱਤੀਸਗੜ੍ਹ ਦੇ ਕੋਰੀਆ ਜ਼ਿਲ੍ਹੇ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਭ ਤੋਂ ਸ਼ਕਤੀਸ਼ਾਲੀ ਸਮਾਧਾਨ ਵੱਡੇ ਡੈਮਾਂ ਜਾਂ ਭਾਰੀ ਮਸ਼ੀਨਰੀ ਨਾਲ ਸ਼ੁਰੂ ਨਹੀਂ ਹੁੰਦੇ ਹਨ; ਉਨ੍ਹਾਂ ਦੀ ਸ਼ੁਰੂਆਤ ਲੋਕਾਂ ਤੋਂ ਹੁੰਦੀ ਹੈ।

ਜਲ ਸੰਚਯ ਜਨ ਭਾਗੀਦਾਰੀ ਦੀ ਭਾਵਨਾ ਰਾਹੀਂ, ਜ਼ਿਲ੍ਹੇ ਨੇ ਇੱਕ ਸਰਲ ਪਰੰਤੂ ਕ੍ਰਾਂਤੀਕਾਰੂ ਸੁਆਲ ਪੁੱਛਦੇ ਹੋਏ ਜੇਕਰ ਹਰ ਕਿਸਾਨ  ਆਪਣੀ ਇੱਛਾ ਨਾਲ ਆਪਣੀ ਜ਼ਮੀਨ ਦਾ ਸਿਰਫ ਜਲ ਸੰਚਯ ਲਈ ਸਮਰਪਿਤ ਕਰ ਦੇਵੇ ਤਾਂ ਕੀ ਹੋਵੇਗਾ? ਨੇ ਇੱਕ ਕਮਜ਼ੋਰ ਭੂ-ਦ੍ਰਿਸ਼ ਨੂੰ ਲਚਕੀਲੇਪਣ ਦੇ ਮਾਡਲ ਵਿੱਚ ਬਦਲ ਦਿੱਤਾ:

5 ਪ੍ਰਤੀਸ਼ਤ ਮਾਡਲ: ਛੋਟਾ ਯਤਨ, ਪਰਿਵਰਤਨਕਾਰੀ ਪ੍ਰਭਾਵ

 

ਆਵਾ ਪਾਣੀ ਝੋਕੀ ਅੰਦੋਲਨ ਦੇ ਤਹਿਤ, ਕਿਸਾਨ ਸਵੈ-ਇੱਛਾ ਨਾਲ ਆਪਣੀ ਖੇਤੀਬਾੜੀ ਭੂਮੀ ਦਾ 5 ਪ੍ਰਤੀਸ਼ਤ ਹਿੱਸਾ ਛੋਟੇ ਰੀਚਾਰਜ ਪੌਂਡਸ ਅਤੇ ਟੈਰੇਸਡ ਪਿਟਸ (ਛੱਤ ਵਾਲੇ ਟੋਇਆਂ) ਦੇ ਨਿਰਮਾਣ ਲਈ ਵੱਖ ਰੱਖਦੇ ਹਨ। ਇਹ ਢਾਂਚੇ ਖੇਤਾਂ ਅੰਦਰ ਹੀ ਮੀਂਹ ਦੇ ਪਾਣੀ ਨੂੰ ਇਕੱਠਾ ਕਰਦੇ ਹਨ, ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਮੌਨਸੂਨ ਦੀ ਹਰ ਬੂੰਦ ਨੂੰ ਸੰਭਾਲਿਆ ਅਤੇ  ਸੋਖਿਆ ਅਤੇ ਦੁਬਾਰਾ ਉਪਯੋਗ ਕੀਤਾ ਜਾ ਸਕੇ।

ਇਸ ਦੇ ਨਤੀਜੇ ਜ਼ਿਕਰਯੋਗ ਰਹੇ ਹਨ:

  • ਜੋ ਮੀਂਹ ਦਾ ਪਾਣੀ ਪਹਿਲਾ ਵਹਿ ਜਾਂਦਾ ਸੀ, ਹੁਣ ਉਹ ਮਿੱਟੀ ਅਤੇ ਜਲਭੰਡਾਰਾਂ ਨੂੰ ਰੀਚਾਰਜ ਕਰਦਾ ਹੈ।
  • ਮਿੱਟੀ ਦੇ ਕਟੌਤੀ ਵਿੱਚ ਕਾਫ਼ੀ ਕਮੀ ਆਈ ਹੈ।
  • ਸੋਕੇ ਦੌਰਾਨ ਫਸਲਾਂ ਵਿੱਚ ਨਮੀ ਦਾ ਪੱਧਰ ਬਿਹਤਰ ਹੋਇਆ ਹੈ।

 

ਇਹ ਮਾਡਲ ਸਿੱਧ ਕਰਦਾ ਹੈ ਕਿ ਟਿਕਾਊ ਜਲ ਪ੍ਰਬੰਧਨ ਲਈ ਵਿਆਪਕ ਪੱਧਰ ‘ਤੇ ਵਿਸਥਾਪਨ ਜਾਂ ਭਾਰੀ ਪੂੰਜੀ ਨਿਵੇਸ਼ ਦੀ ਜ਼ਰੂਰਤ ਨਹੀਂ ਹੈ। ਇਸ ਲਈ ਸਮੂਹਿਕ ਇੱਛਾ ਸ਼ਕਤੀ ਦੀ ਲੋੜ ਹੈ।

ਭਾਈਚਾਰਕ ਏਕਤਾ ਅੰਦੋਲਨ ਨੂੰ ਗਤੀ ਪ੍ਰਦਾਨ ਕਰ ਰਹੀ ਹੈ

ਇਸ ਅਭਿਆਨ ਨੂੰ ਵਿਆਪਕ ਭਾਈਚਾਰਕ ਭਾਗੀਦਾਰੀ ਨਾਲ ਮਜ਼ਬੂਤੀ ਮਿਲੀ। ਮਹਿਲਾਵਾਂ ‘ਨੀਰ ਨਾਇਕਾਜ਼’ ਬਣ ਕੇ ਉਭਰੀਆਂ, ਜਿਨ੍ਹਾਂ ਨੇ ਘਰਾਂ ਦੀ ਅਗਵਾਈ ਕੀਤੀ ਅਤੇ ਸੋਕ ਪਿਟ ਦੇ ਨਿਰਮਾਣ ਦੀ ਅਗਵਾਈ ਵਿੱਚ , ਨਾਲ ਹੀ ਰਵਾਇਤੀ ਲੋਕ ਗੀਤਾਂ ਰਾਹੀਂ ਜਾਗਰੂਕਤਾ ਫੈਲਾਈ। ਯੁਵਾ ਸਵੈ-ਸੇਵਕਾਂ ਨੇ, ਜਿਨ੍ਹਾਂ ਨੂੰ ‘ਜਲ ਦੂਤ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਖਾਈਆਂ ਦੀ ਮੈਪਿੰਗ ਕਰਕੇ, ਨਹਿਰਾਂ ਨੂੰ ਸਾਫ਼ ਕਰਕੇ, ਅਤੇ ਨੁੱਕੜ ਨਾਟਕਾਂ ਦਾ ਆਯੋਜਨ ਅਤੇ ਕੰਧ ਕਲਾ ਦੇ ਆਯੋਜਨ ਰਾਹੀਂ ਪਾਣੀ ਦੀ ਸੰਭਾਲ ਨੂੰ ਹੁਲਾਰਾ ਦਿੱਤਾ ਅਤੇ ਇਸ ਅੰਦੋਲਨ ਨੂੰ ਊਰਜਾ ਪ੍ਰਦਾਨ ਕੀਤੀ। ਸਮੂਹਿਕ ਸ਼੍ਰਮਦਾਨ ਨਾਲ 440 ਤੋਂ ਵੱਧ ਰਵਾਇਤੀ ਤਲਾਬਾਂ ਦੀ ਮੁੜ ਸੁਰਜੀਤੀ ਹੋਈ ਅਤੇ ਉਹ ਕੁਦਰਤੀ ਵਾਟਰ ਰੀਚਾਰਜ ਦੇ ਸਰੋਤ ਬਣ ਗਏ। ਇਸ ਅੰਦੋਲਨ ਤੋਂ ਪ੍ਰੇਰਿਤ ਹੋ ਕੇ, ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ 500 ਤੋਂ ਵੱਧ ਲਾਭਪਾਤਰੀਆਂ ਨੇ ਵੀ ਆਪਣੇ ਘਰਾਂ ਦੇ ਕੋਲ ਜਲ ਸੰਭਾਲ ਦੇ ਸੋਕ ਪਿਟਸ (soak pits) ਬਣਵਾਏ, ਜਿਸ ਨਾਲ ਜਲ ਸੰਭਾਲ ਇੱਕ ਸਰਕਾਰੀ ਪਹਿਲ ਨਾਲ ਇੱਕ ਸਾਂਝੀ ਭਾਈਚਾਰਕ ਜ਼ਿੰਮੇਵਾਰੀ ਵਿੱਚ ਬਦਲ ਗਈ।

ਸ਼ਮੂਲੀਅਤ ਤੋਂ ਮਲਕੀਅਤ ਤੱਕ

5 ਪ੍ਰਤੀਸ਼ਤ ਮਾਡਲ ਦੀ ਸਫ਼ਲਤਾ ਸਿਰਫ਼ ਬੁਨਿਆਦੀ ਢਾਂਚੇ ਵਿੱਚ ਹੀ ਨਹੀਂ, ਸਗੋਂ ਮਲਕੀਅਤ ਵਿੱਚ ਵੀ ਸ਼ਾਮਲ ਹੈ। ਗ੍ਰਾਮ ਸਭਾ ਦੇ ਪ੍ਰਸਤਾਵਾਂ ਰਾਹੀਂ ਅਪਣਾਈ ਗਈ ਅਤੇ ਵਿਗਿਆਨਿਕ ਯੋਜਨਾ ਦੁਆਰਾ ਸਮਰਥਿਤ ਇਹ ਪਹਿਲ ਅਸਲ ਵਿੱਚ ਇੱਕ ਜਨਤਕ ਲਹਿਰ ਬਣ ਗਈ।  

 

1260 ਤੋਂ ਵੱਧ ਕਿਸਾਨਾਂ ਨੇ ਆਪਣੀ ਜ਼ਮੀਨ ‘ਤੇ 5 ਪ੍ਰਤੀਸ਼ਤ ਪਾਣੀ ਦੇ ਰੀਚਾਰਜ ਸਿਸਟਮ ਨੂੰ ਅਪਣਾਇਆ। ਸੰਪੂਰਨ ਜ਼ਿਲ੍ਹੇ ਵਿੱਚ 2000 ਤੋਂ ਵੱਧ ਸੋਕ ਪਿਟਸ ਬਣਾਏ ਗਏ। ਗ੍ਰਾਮੀਣ ਆਵਾਸ ਯੋਜਨਾਵਾਂ ਦੇ ਲਾਭਪਾਤਰੀਆਂ ਨੇ ਸਵੈ-ਇੱਛਾ ਨਾਲ ਆਪਣੇ ਘਰਾਂ ਕੋਲ ਸੋਕ ਪਿਟਸ ਬਣਵਾਏ, ਜਿਸ ਨਾਲ ਵਾਟਰ ਰੀਚਾਰਜ ਰੋਜ਼ਾਨਾ ਜੀਵਨ ਦਾ ਅਣਿਖੱੜਵਾਂ ਅੰਗ ਬਣ ਗਿਆ।

ਸਮੂਹਿਕ ਕਾਰਵਾਈ ਦੇ ਇਸ ਇਤਿਹਾਸਕ ਪ੍ਰਦਰਸ਼ਨ ਵਿੱਚ, ਭਾਈਚਾਰਿਆਂ ਨੇ ਸਿਰਫ਼ ਤਿੰਨ ਘੰਟਿਆਂ ਦੇ ਅੰਦਰ 660 ਸੋਕ ਪਿਟਸ ਦਾ ਨਿਰਮਾਣ ਕੀਤਾ, ਜੋ ਤਾਲਮੇਲ ਵਾਲੀ ਜਨਤਕ ਭਾਗੀਦਾਰੀ ਦੀ ਸ਼ਕਤੀ ਦੇ ਪ੍ਰਤੀਕ ਹਨ।

ਮਾਪਣ ਯੋਗ ਵਾਤਾਵਰਣ ਸਬੰਧੀ ਅਤੇ ਸਮਾਜਿਕ ਲਾਭ

ਜਲ ਸੰਚਯ ਜਨ ਭਾਗੀਦਾਰੀ ਦਾ ਪ੍ਰਭਾਵ ਸਪਸ਼ਟ ਅਤੇ ਮਾਤਰਾਤਮਕ ਰੂਪ ਵਿੱਚ ਦਿਖਾਈ ਦੇ ਰਿਹਾ ਹੈ:

  • ਕਈ ਪਿੰਡਾਂ ਵਿੱਚ ਭੂ-ਜਲ ਪੱਧਰ 3 ਤੋਂ 4 ਮੀਟਰ ਤੱਕ ਵਧ ਗਿਆ ਹੈ।
  • 17 ਦੂਰ-ਦੁਰਾਡੇ ਦੀਆਂ ਕਬਾਇਲੀ ਬਸਤੀਆਂ ਵਿੱਚ ਝਰਨੇ ਫਿਰ ਤੋਂ ਭਰ ਗਏ ਹਨ।
  • ਮਿੱਟੀ ਵਿੱਚ ਨਮੀ ਬਣਾਏ ਰੱਖਣ ਦੀ ਸਮਰੱਥਾ ਬਿਹਤਰ ਹੋਣ ਕਾਰਨ ਖੇਤੀਬਾੜੀ ਉਤਪਾਦਕਤਾ ਵਿੱਚ ਸੁਧਾਰ ਹੋਇਆ ਹੈ।
  • ਆਜੀਵਿਕਾ ਸਥਿਰ ਹੋਣ ਕਾਰਨ ਮੌਸਮੀ ਪ੍ਰਵਾਸ ਵਿੱਚ ਅਨੁਮਾਨਿਤ 25 ਪ੍ਰਤੀਸ਼ਤ ਦੀ ਕਮੀ ਆਈ ਹੈ।

ਜਲ ਸੁਰੱਖਿਆ ਨੇ ਆਰਥਿਕ ਸੁਰੱਖਿਆ ਨੂੰ ਮਜ਼ਬੂਤ ਕੀਤਾ ਹੈ।

ਵਿਗਿਆਨ ਅਤੇ ਭਾਈਚਾਰਕ ਭਾਵਨਾ ਦਾ ਸੰਗਮ

ਜ਼ਿਲ੍ਹਾ ਪ੍ਰਸ਼ਾਸਨ ਨੇ ਮਾਈਕ੍ਰੋ-ਵਾਟਰਸ਼ੈੱਡ ਮੈਪਿੰਗ, ਹਾਈਡ੍ਰੋਜੀਓਲੌਜਿਕਲ ਅਸੈੱਸਮੈਂਟਸ ਅਤੇ ਤਕਨੀਕੀ ਮਾਰਗਦਰਸ਼ਨ ਰਾਹੀਂ ਇਸ ਪਹਿਲ ਦਾ ਸਮਰਥਨ ਕੀਤਾ। ਇਸ ਤੋਂ ਇਹ ਯਕੀਨੀ ਹੋਇਆ ਕਿ ਹਰੇਕ ਢਾਂਚੇ ਨੂੰ ਵੱਧ ਤੋਂ ਵੱਧ ਰੀਚਾਰਜ ਕੁਸ਼ਲਤਾ ਲਈ ਰਣਨੀਤਕ ਤੌਰ ‘ਤੇ ਸਥਾਪਿਤ ਕੀਤਾ ਗਿਆ ਸੀ, ਫਿਰ ਵੀ, ਪ੍ਰੇਰਕ ਸ਼ਕਤੀ ਭਾਈਚਾਰਕ ਅਗਵਾਈ ਹੀ ਰਹੀ। ਵਿਗਿਆਨਿਕ ਯੋਜਨਾ ਅਤੇ ਜਨ ਭਾਗੀਦਾਰੀ ਦੇ ਸੰਗਮ ਨੇ ਇੱਕ ਸਥਾਈ ਸ਼ਾਸਨ ਮਾਡਲ ਦਾ ਨਿਰਮਾਣ ਕੀਤਾ।

ਕੋਰੀਆ ਦੇ ਜ਼ਿਲ੍ਹਾ ਕਲੈਕਟਰ ਨੇ ਕਿਹਾ, “ਇਹ ਪਹਿਲ ਸਿਰਫ਼ ਢਾਂਚਿਆਂ ਤੱਕ ਸੀਮਤ ਨਹੀਂ ਹੈ। ਇਹ ਸਾਡੇ ਕਿਸਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ, ਪਲਾਇਨ ਨੂੰ ਘੱਟ ਕਰਨ ਅਤੇ ਹਰ ਪਿੰਡ ਵਿੱਚ ਭਰੋਸੇਯੋਗ ਜਲ ਉਪਲਬਧਤਾ ਨੂੰ ਯਕੀਨੀ ਬਣਾਉਣ ਨਾਲ ਜੁੜੀ ਹੈ। ਕੋਰੀਆ ਜ਼ਿਲ੍ਹਾ ਇਸ ਗਤੀ ਨੂੰ ਬਣਾਏ ਰੱਖਦੇ ਹੋਏ ਟਿਕਾਊ ਵਿਕਾਸ ਦੇ ਨਵੇਂ ਮਿਆਰ ਸਥਾਪਿਤ ਕਰੇਗਾ।”

 

ਭਾਰਤ ਲਈ ਇੱਕ ਮਿਸਾਲੀ ਬਲੂਪ੍ਰਿੰਟ

ਕੋਰੀਆ ਜ਼ਿਲ੍ਹੇ ਦਾ 5 ਪ੍ਰਤੀਸ਼ਤ ਮਾਡਲ ਦਰਸਾਉਂਦਾ ਹੈ ਕਿ ਜਲਵਾਯੂ ਅਨੁਕੂਲਨ ਨੂੰ ਵਿਕੇਂਦ੍ਰੀਕ੍ਰਿਤ, ਕਿਫਾਇਤੀ ਅਤੇ ਸਹਿਭਾਗੀ ਬਣਾਇਆ ਜਾ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਜਲ ਸੰਚਯ ਜਨ ਭਾਗੀਦਾਰੀ ਕਿਸ ਤਰ੍ਹਾਂ ਨਾਲ ਜਲ ਸੰਭਾਲ ਨੂੰ ਵਿਭਾਗੀ ਜ਼ਿੰਮੇਵਾਰੀ ਨਾਲ ਇੱਕ ਸਾਂਝੀ ਨਾਗਰਿਕ ਜ਼ਿੰਮੇਵਾਰੀ ਵਿੱਚ ਬਦਲ ਸਕਦੀ ਹੈ।

ਆਪਣੀ ਜ਼ਮੀਨ ਦਾ ਸਿਰਫ 5 ਪ੍ਰਤੀਸ਼ਤ ਹਿੱਸਾ ਦੇ ਕੇ, ਭਾਈਚਾਰਿਆਂ ਨੇ ਆਪਣੇ ਵਾਟਰ ਫਿਊਚਰ ਨੂੰ 100 ਪ੍ਰਤੀਸ਼ਤ ਤੱਕ ਸੁਰੱਖਿਅਤ ਕਰ ਲਿਆ।

ਕੋਰੀਆ ਜ਼ਿਲ੍ਹੇ ਨੇ ਕਮੀ ਨੂੰ ਆਪਣੀ ਕਿਸਮਤ ਤੈਅ ਕਰਨ ਦੀ ਉਡੀਕ ਨਹੀਂ ਕਰਨ ਦਿੱਤੀ। ਉਸ ਨੇ ਏਕਤਾ, ਨਵੀਨਤਾ ਅਤੇ ਸਮੂਹਿਕ ਕਾਰਵਾਈ ਵਿੱਚ ਵਿਸ਼ਵਾਸ ਨਾਲ ਜਵਾਬ ਦਿੱਤਾ।

ਕੋਰੀਆ ਜ਼ਿਲ੍ਹੇ ਦਾ ਇਹ 5 ਪ੍ਰਤੀਸ਼ਤ ਮਾਡਲ ਸਪਸ਼ਟ ਤੌਰ ‘ਤੇ ਦਰਸਾਉਂਦਾ ਹੈ ਕਿ ਜਦੋਂ ਭਾਈਚਾਰੇ ਜਲ ਸੰਭਾਲ ਲਈ ਇਕੱਠੇ ਆਉਂਦੇ ਹਨ, ਤਾਂ ਇਸ ਸੰਸਾਧਨ ਨੂੰ ਭਵਿੱਖ ਲਈ ਸੰਭਾਲਿਆ ਜਾ ਸਕਦਾ ਹੈ।

*****

ਐੱਨਡੀ/ਏਕੇ/ਬਲਜੀਤ ਸਿੰਘ


(Release ID: 2236033) ਵਿਜ਼ੀਟਰ ਕਾਊਂਟਰ : 9