ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਫਿਨਲੈਂਡ ਦੇ ਰਾਸ਼ਟਰਪਤੀ ਦਾ ਦੌਰਾ

Posted On: 05 MAR 2026 4:36PM by PIB Chandigarh

ਸਮਝੌਤੇ

ਲੜੀ ਨੰ.

ਸਮਝੌਤਾ

ਵੇਰਵਾ

1

ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ (ਪ੍ਰਵਾਸ ਅਤੇ ਆਵਾਜਾਈ ਭਾਈਵਾਲੀ) ਬਾਰੇ ਸਮਝੌਤਾ

ਫਿਨਲੈਂਡ ਭਾਰਤੀ ਪੇਸ਼ੇਵਰਾਂ ਲਈ, ਖਾਸ ਕਰਕੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ਵਿੱਚ, ਅਹਿਮ ਮੰਜ਼ਿਲ ਵਜੋਂ ਉੱਭਰਿਆ ਹੈ। ‘ਮਾਈਗ੍ਰੇਸ਼ਨ ਅਤੇ ਮੋਬਿਲਿਟੀ ਪਾਰਟਨਰਸ਼ਿਪ’ ਬਾਰੇ ਸਮਝੌਤਾ ਪ੍ਰਤਿਭਾਸ਼ਾਲੀ ਲੋਕਾਂ ਦੀ ਆਵਾਜਾਈ ਨੂੰ ਸੌਖਾ ਬਣਾਵੇਗਾ। 

2

ਵਾਤਾਵਰਨ ਸਹਿਯੋਗ ਬਾਰੇ ਸਮਝੌਤੇ ਦਾ ਨਵੀਨੀਕਰਨ

ਨਵੰਬਰ 2020 ਵਿੱਚ ਸਹੀਬੱਧ ਹੋਏ ਮੌਜੂਦਾ ਸਮਝੌਤੇ ਦਾ ਨਵੀਨੀਕਰਨ । ਇਸ ਵਿੱਚ ਟਿਕਾਊਪੁਣੇ ਵਿੱਚ ਯੋਗਦਾਨ ਪਾਉਣ ਵਾਲੇ ਸਹਿਯੋਗ ਦੇ ਪ੍ਰਮੁੱਖ ਖੇਤਰ ਸ਼ਾਮਲ ਹਨ, ਜਿਵੇਂ ਕਿ ਬਾਇਓ-ਐਨਰਜੀ ਅਤੇ ਕੂੜੇ ਤੋਂ ਊਰਜਾ ਬਣਾਉਣ ਦੇ ਹੱਲ, ਪਾਵਰ ਸਟੋਰੇਜ ਅਤੇ ਲਚਕਦਾਰ ਨਵਿਆਉਣਯੋਗ ਊਰਜਾ ਪ੍ਰਣਾਲੀਆਂ, ਗ੍ਰੀਨ ਹਾਈਡ੍ਰੋਜਨ, ਅਤੇ ਨਾਲ ਹੀ ਪੌਣ, ਸੂਰਜੀ ਅਤੇ ਛੋਟੇ ਪਣ-ਬਿਜਲੀ ਪ੍ਰੋਜੈਕਟ।

3

ਅੰਕੜਾ ਵਿਗਿਆਨ ਦੇ ਖੇਤਰ ਵਿੱਚ ਸਹਿਯੋਗ ਬਾਰੇ ਸਮਝੌਤਾ

ਸਰਕਾਰੀ ਅੰਕੜਿਆਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਿਕਸਤ ਕਰਨ, ਤਜਰਬਿਆਂ/ਬਿਹਤਰੀਨ ਤਰੀਕਿਆਂ ਦਾ ਆਦਾਨ-ਪ੍ਰਦਾਨ ਕਰਨ ਅਤੇ ਮਿਲ ਕੇ ਕੰਮ ਕਰਨ ਲਈ।

ਐਲਾਨ 

 

ਸਿਰਲੇਖ

1

ਭਾਰਤ-ਫਿਨਲੈਂਡ ਦੇ ਦੁਵੱਲੇ ਰਿਸ਼ਤਿਆਂ ਨੂੰ ਉੱਚਾ ਚੁੱਕ ਕੇ ‘ਡਿਜੀਟਲਾਈਜ਼ੇਸ਼ਨ ਅਤੇ ਸਸਟੇਨੇਬਿਲਿਟੀ ਵਿੱਚ ਰਣਨੀਤਕ ਭਾਈਵਾਲੀ’ ਦਾ ਦਰਜਾ ਦੇਣਾ।

2

ਭਾਰਤ ਦੇ ‘ਵਿਗਿਆਨ ਅਤੇ ਤਕਨਾਲੋਜੀ ਵਿਭਾਗ’ ਅਤੇ ਫਿਨਲੈਂਡ ਦੀ ਨਵੀਨਤਾ ਫੰਡਿੰਗ ਏਜੰਸੀ ‘ਬਿਜ਼ਨਸ ਫਿਨਲੈਂਡ’ ਵਿਚਾਲੇ ਲਾਗੂਕਰਨ ਪ੍ਰਬੰਧ ਤਹਿਤ ਸਾਂਝੇ ਖੋਜ ਪ੍ਰੋਗਰਾਮਾਂ ਦੀ ਸ਼ੁਰੂਆਤ।

3

2030 ਤੱਕ ਭਾਰਤ ਅਤੇ ਫਿਨਲੈਂਡ ਵਿਚਾਲੇ ਮੌਜੂਦਾ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ (ਹਾਲ ਹੀ ਵਿੱਚ ਨੇਪਰੇ ਚੜ੍ਹੇ ਭਾਰਤ-ਯੂਰਪੀਅਨ ਯੂਨੀਅਨ ਮੁਕਤ ਵਪਾਰ ਸਮਝੌਤੇ ਦਾ ਫਾਇਦਾ ਉਠਾਉਂਦੇ ਹੋਏ)।

4

ਡਿਜੀਟਲਾਈਜ਼ੇਸ਼ਨ ’ਤੇ ਅੰਤਰ-ਖੇਤਰੀ ‘ਸਾਂਝਾ ਕਾਰਜ ਸਮੂਹ’ ਕਾਇਮ ਕਰਨਾ (ਨਵੀਆਂ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਜਿਵੇਂ ਕਿ 5ਜੀ, 6ਜੀ, ਕੁਆਂਟਮ ਸੰਚਾਰ, ਹਾਈ-ਪਰਫਾਰਮੈਂਸ ਅਤੇ ਕੁਆਂਟਮ ਕੰਪਿਊਟਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਆਦਿ ਵਿੱਚ ਸਹਿਯੋਗ ਨੂੰ ਅੱਗੇ ਵਧਾਉਣਾ)।

5

6ਜੀ’ਤੇ ਇੱਕ ‘ਸਾਂਝੀ ਟਾਸਕ ਫੋਰਸ’ ਬਣਾਉਣਾ (ਫਿਨਲੈਂਡ ਦੀ ਓਲੂ ਯੂਨੀਵਰਸਿਟੀ ਅਤੇ ‘ਭਾਰਤ 6ਜੀ ਅਲਾਇੰਸ’ ਦੁਆਰਾ 6ਜੀ ਬਾਰੇ ਖੋਜ)।

6

‘ਇੰਡੋ-ਫਿਨਲੈਂਡ ਸਟਾਰਟਅੱਪ ਕੌਰੀਡੋਰ’ ਰਾਹੀਂ ਸਟਾਰਟਅੱਪ ਈਕੋਸਿਸਟਮ ਦਾ ਆਪਸੀ ਸੰਪਰਕ ਵਧਾਉਣਾ (ਹੇਲਸਿੰਕੀ ਵਿੱਚ ‘ਸਲੱਸ਼’ ਪ੍ਰੋਗਰਾਮ ਵਿੱਚ ਭਾਰਤੀ ਸਟਾਰਟਅੱਪਸ ਦੀ, ਅਤੇ ਨਵੀਂ ਦਿੱਲੀ ਵਿੱਚ ‘ਸਟਾਰਟਅੱਪ ਮਹਾਂਕੁੰਭ’ ਵਿੱਚ ਫਿਨਲੈਂਡ ਦੇ ਸਟਾਰਟਅੱਪਸ ਦੀ ਸਰਗਰਮ ਸ਼ਮੂਲੀਅਤ)।

7

2026 ਵਿੱਚ ਭਾਰਤ ’ਚ ‘ਵਰਲਡ ਸਰਕੂਲਰ ਇਕਾਨਮੀ ਫੋਰਮ’ ਦੀ ਸਾਂਝੀ ਮੇਜ਼ਬਾਨੀ (ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲੇ ਅਤੇ ਫਿਨਲੈਂਡ ਦੇ ਇਨੋਵੇਸ਼ਨ ਫੰਡ ‘ਸਿਤਰਾ’ ਰਾਹੀਂ)।

8

ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰਾਲਿਆਂ ਵਿਚਾਲੇ ਕੌਂਸਲਰ ਗੱਲਬਾਤ ਸ਼ੁਰੂ ਕਰਨਾ।

 

***


ਐੱਮਜੇਪੀਐੱਸ/ਐੱਸਟੀ


(Release ID: 2235802) ਵਿਜ਼ੀਟਰ ਕਾਊਂਟਰ : 36