ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਵਰਲਡ ਵਾਈਲਡ ਲਾਈਫ 2026 ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਜੰਗਲੀ ਜੀਵ ਸੰਭਾਲ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ


ਕੇਂਦਰੀ ਵਾਤਾਵਰਣ ਮੰਤਰੀ ਨੇ ਸਾਂਝੀ ਜਿੰਮੇਵਾਰੀ ‘ਤੇ ਜ਼ੋਰ ਦਿੱਤਾ ਅਤੇ ਧਰਤੀ ਦੀ ਕੁਦਰਤੀ ਵਿਰਾਸਤ ਦੀ ਰੱਖਿਆ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਲਗਾਤਾਰ ਯਤਨ ਕਰਨ ਦਾ ਸੱਦਾ ਦਿੱਤਾ

Posted On: 03 MAR 2026 12:25PM by PIB Chandigarh

ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਰਾਹੀਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਰਲਡ ਵਾਈਲਡ ਲਾਈਫ ਡੇਅ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਧਰਤੀ ਦੀ ਸਮ੍ਰਿੱਧ ਜੀਵ ਵਿਭਿੰਨਤਾ ਦੀ ਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ ਹੈ, ਜੋ ਸਾਡੇ ਗ੍ਰਹਿ ਨੂੰ ਸਮ੍ਰਿੱਧ ਬਣਾਉਂਦੀ ਹੈ ਅਤੇ ਸਾਡੇ ਈਕੋਸਿਸਟਮ ਨੂੰ ਬਣਾਏ ਰੱਖਦੀ ਹੈ। ਭਾਰਤ ਦੀ ਸੱਭਿਆਚਾਰਕ ਭਾਵਨਾ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਸ਼ਾਸਤਰ ਸਾਰੇ ਜੀਵਿਤ ਪ੍ਰਾਣੀਆਂ ਦੀ ਭਲਾਈ ਦੀ ਪ੍ਰਾਰਥਨਾ ਕਰਦੇ ਹਨ ਅਤੇ ਜੰਗਲੀ ਜੀਵਾਂ ਦੀ ਸੰਭਾਲ ਦੇ ਨਾਲ-ਨਾਲ ਉਨ੍ਹਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਪ੍ਰੇਰਣਾ ਦਿੰਦੇ ਹਨ। (ਵਿਸਤ੍ਰਿਤ ਪ੍ਰੈੱਸ ਰਿਲੀਜ਼: https://www.pib.gov.in/PressReleasePage.aspx?PRID=2234819®=3&lang=1)

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਵਰਲਡ ਵਾਈਲਡ ਲਾਈਫ ਡੇਅ ਦੇ ਮੌਕੇ ‘ਤੇ ਇੱਕ ਸੰਦੇਸ਼ ਜਾਰੀ ਕਰਕੇ ਇਸ ਨੂੰ ਧਰਤੀ ਦੀ ਅਦਭੁਤ ਜੈਵ ਵਿਭਿੰਨਤਾ ਦਾ ਉਤਸਵ ਦੱਸਿਆ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੰਗਲੀ ਜੀਵਾਂ ਦੀ ਸੰਭਾਲ ਨਾ ਸਿਰਫ ਈਕੋਸਿਸਟਮ ਸੰਤੁਲਨ ਲਈ ਮਹੱਤਵਪੂਰਨ ਹੈ, ਸਗੋਂ ਇਹ ਇੱਕ ਸਾਂਝੀ ਜਿੰਮੇਵਾਰੀ ਵੀ ਹੈ ਜਿਸ ਦੇ ਲਈ ਧਰਤੀ ਦੀ ਕੁਦਰਤੀ ਵਿਰਾਸਤ ਦੀ ਰੱਖਿਆ ਲਈ ਸਮਾਜ ਦੇ ਸਾਰੇ ਵਰਗਾਂ ਦੇ ਲਗਾਤਾਰ ਯਤਨਾਂ ਦੀ ਜ਼ਰੂਰਤ ਹੈ। 

ਸ਼੍ਰੀ ਯਾਦਵ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਭਾਰਤ ਆਪਣੇ ਸਮ੍ਰਿੱਧ ਈਕੋਸਿਸਟਮ ਨੂੰ ਖਤਰੇ ਵਿੱਚ ਪਾਉਣ ਵਾਲੇ ਕਈ ਖਤਰਿਆਂ ਦੇ ਪ੍ਰਤੀ ਸੁਚੇਤ ਹੈ। ਉਨ੍ਹਾਂ ਨੇ ਕਿਹਾ, “ਇਸ ਲਈ ਅਸੀਂ ਨਾ ਸਿਰਫ ਆਪਣੇ ਕੋਲ ਮੌਜੂਦ ਸਰੋਤਾਂ ਦੀ ਸੰਭਾਲ ਲਈ ਵਚਨਬੱਧ ਹੈ, ਸਗੋਂ ਈਕੋਸਿਸਟਮ ਦੀ ਬਹਾਲੀ ਲਈ ਮਹੱਤਵਪੂਰਨ ਪ੍ਰਜਾਤੀਆਂ ਦੀ ਸੰਭਾਲ ਲਈ ਵੀ ਪ੍ਰਤੀਬੱਧ ਹੈ। ”

ਵਰਲਡ ਵਾਈਲਡ ਲਾਈਫ ਹਰ ਸਾਲ 3 ਮਾਰਚ ਨੂੰ ਜੰਗਲੀ ਜੀਵਾਂ ਅਤੇ ਪੌਦਿਆਂ ਦਾ ਜਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਹਰ ਸਾਲ, ਸਾਡੇ ਲੋਕਾਂ ਅਤੇ ਗ੍ਰਹਿ ਲਈ ਜੰਗਲੀ ਜੀਵਾਂ ਦੀ ਅਨੋਖੀ ਭੂਮਿਕਾਵਾਂ ਅਤੇ ਯੋਗਦਾਨਾਂ ਨੂੰ ਪਹਿਚਾਣ ਕਰਦੇ ਹਨ। ਇਹ ਦਿਵਸ ਜੰਗਲੀ ਜੀਵਾਂ ਅਤੇ ਪੌਦਿਆਂ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ ਅਤੇ ਈਕੋਸਿਸਟਮ ਸੰਤੁਲਨ ਅਤੇ ਮਨੁੱਖੀ ਭਲਾਈ ਲਈ ਜੈਵ ਵਿਭਿੰਨਤਾ ਦੀ ਸੰਭਾਲ ਪ੍ਰਤੀ ਸਾਡੀ ਸਮੂਹਿਕ ਜਿੰਮੇਵਾਰੀ ‘ਤੇ ਜ਼ੋਰ ਦਿੰਦਾ ਹੈ। 

*****

ਵੀਐੱਮ/ਏਕੇ


(Release ID: 2235215) ਵਿਜ਼ੀਟਰ ਕਾਊਂਟਰ : 28