ਕਿਰਤ ਤੇ ਰੋਜ਼ਗਾਰ ਮੰਤਰਾਲਾ
azadi ka amrit mahotsav

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਆਪਣੇ 75ਵੇਂ ਸਥਾਪਨਾ ਵਰ੍ਹੇ ਦੇ ਉਤਸਵਾਂ ਦੀ ਸ਼ੁਰੂਆਤ ਕੀਤੀ


ਸਿਹਤ ਸਾਡਾ ਮਿਸ਼ਨ ਹੈ, ਅਤੇ ਸੇਵਾ ਸਾਡੀ ਪਰੰਪਰਾ: ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ

ਲੇਬਰ ਕੋਡਸ ਨੇ ਮਜ਼ਦੂਰਾਂ ਦੀ ਭਲਾਈ ਲਈ ਸਿਹਤ ਪ੍ਰਾਵਧਾਨਾਂ ਨੂੰ ਮਜ਼ਬੂਤ ਕੀਤਾ, ਡਾ. ਮਾਂਡਵੀਆ ਨੇ 40 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਵਰਕਰਾਂ ਲਈ ਈਐੱਸਆਈਸੀ ਰਾਹੀਂ ਮੁਫ਼ਤ ਸਲਾਨਾ ਸਿਹਤ ਜਾਂਚ ਦਾ ਪ੍ਰਾਵਧਾਨ ਉਜਾਗਰ ਕੀਤਾ

ਈਐੱਸਆਈਸੀ ਨੂੰ ਸਿਹਤ ਸੁਰੱਖਿਆ ਦੀ ਗਲੋਬਲ ਉਦਾਹਰਣ ਬਣਨਾ ਚਾਹੀਦਾ ਹੈ: ਡਾ. ਮਾਂਡਵੀਆ

ਰਾਸ਼ਟਰੀ ਸੇਵਾ ਦੇ 75 ਵਰ੍ਹੇ ਪੂਰੇ ਕਰਨ ‘ਤੇ ਈਐੱਸਆਈਸੀ ਨੇ ਸਮਾਰਕ ਸਿੱਕਾ, ਕੌਫੀ ਟੇਬਲ ਬੁੱਕ ਜਾਰੀ ਕੀਤੀ

ਈਐੱਸਆਈਸੀ-ਐੱਨਐੱਚਏ ਅਤੇ ਈਐੱਸਆਈਸੀ-ਐੱਨਏਬੀਐੱਲ ਦਰਮਿਆਨ ਸਿਹਤ ਸੇਵਾਵਾਂ ਦੀ ਡਿਲੀਵਰੀ ਅਤੇ ਗੁਣਵੱਤਾ ਮਿਆਰਾਂ ਨੂੰ ਮਜ਼ਬੂਤ ਕਰਨ ਲਈ ਐੱਮਓਯੂ ‘ਤੇ ਹਸਤਾਖਰ ਕੀਤੇ

Posted On: 24 FEB 2026 6:55PM by PIB Chandigarh

ਕਰਮਚਾਰੀ ਰਾਜ ਬੀਮਾ ਨਿਗਮ (ਈਐੱਸਆਈਸੀ) ਨੇ ਅੱਜ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ ਆਪਣੇ 75 ਵਰ੍ਹਿਆਂ ਦੀ ਸੇਵਾ ਦੇ ਉਤਸਵ ਦੀ ਸ਼ੁਰੂਆਤ ਕੀਤੀ, ਜੋ ਦੇਸ਼ ਭਰ ਵਿੱਚ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਰਪਿਤ ਸੱਤ ਦਹਾਕਿਆਂ ਤੋਂ ਵੱਧ ਦੀ ਸੇਵਾ ਦਾ ਪ੍ਰਤੀਕ ਹੈ। ਕਿਰਤ ਅਤੇ ਰੁਜ਼ਗਾਰ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਭਾਸ਼ਣ ਦਿੱਤਾ।

WhatsApp Image 2026-02-24 at 6.34.41 PM (1).jpeg

ਇਸ ਮੌਕੇ ‘ਤੇ ਸ਼੍ਰੀ ਐੱਨ.ਕੇ. ਪ੍ਰੇਮਚੰਦ੍ਰਨ, ਲੋਕ ਸਭਾ ਸਾਂਸਦ, ਸੁਸ਼੍ਰੀ ਵੰਦਨਾ ਗੁਰਨਾਨੀ, ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਸਕੱਤਰ; ਸ਼੍ਰੀ ਰਮੇਸ਼ ਕ੍ਰਿਸ਼ਨਾਮੂਰਤੀ, ਕਰਮਚਾਰੀ ਭਵਿੱਖ ਫੰਡ ਸੰਗਠਨ (ਈਪੀਐੱਫਓ) ਦੇ ਕੇਦਰੀ ਪ੍ਰੋਵੀਡੈਂਟ ਫੰਡ ਕਮਿਸ਼ਨਰ; ਸੁਸ਼੍ਰੀ ਮਿਚਿਕੋ ਮਿਯਾਮੋਟੋ, ਅੰਤਰਰਾਸ਼ਟਰੀ ਕਿਰਤ ਸੰਗਠਨ (ਆਈਐੱਲਓ) ਦੀ ਦੱਖਣੀ ਏਸ਼ੀਆ ਲਈ ਡੀਸੈਂਟ ਵਰਕ ਤਕਨੀਕੀ ਸਮਰਥਨ ਟੀਮ ਅਤੇ ਕੰਟ੍ਰੀ ਆਫਿਸ ਆਫ਼ ਇੰਡੀਆ ਦੀ ਡਾਇਰੈਕਟਰ; ਅਤੇ ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਈਐੱਸਆਈਸੀ ਅਤੇ ਈਪੀਐੱਫਓ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

WhatsApp Image 2026-02-24 at 6.34.40 PM.jpeg

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਡਾ. ਮਨਸੁਖ ਮਾਂਡਵੀਆ ਨੇ ਇਸ ਸੰਸਥਾ ਦੀ ਯਾਤਰਾ ਨੂੰ ਵਿਕਾਸ, ਸੁਧਾਰ ਅਤੇ ਰਾਸ਼ਟਰ ਸੇਵਾ ਦੀ ਜ਼ਿਕਰਯੋਗ ਉਦਾਹਰਣ ਦੱਸਿਆ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਈਐੱਸਆਈਸੀ ਨੇ 1952 ਵਿੱਚ ਲਗਭਗ 1.2 ਲੱਖ ਲਾਭਾਰਥੀਆਂ ਅਤੇ ਸਿੰਗਲ ਡਿਸਪੈਂਸਰੀ ਨਾਲ ਆਪਣੀ ਯਾਤਰਾ ਸ਼ੁਰੂ ਕੀਤੀ ਸੀ, ਅਤੇ ਅੱਜ ਇਹ 166 ਹਸਪਤਾਲਾਂ, 17 ਮੈਡੀਕਲ ਕਾਲਜਾਂ ਅਤੇ ਲਗਭਗ 1,600 ਡਿਸਪੈਂਸਰੀਆਂ ਦੇ ਵਿਸ਼ਾਲ ਨੈੱਟਵਰਕ ਰਾਹੀਂ 15 ਕਰੋੜ ਤੋਂ ਵੱਧ ਲਾਭਾਰਥੀਆਂ ਦੀ ਸੇਵਾ ਕਰ ਰਿਹਾ ਹੈ। ਈਐੱਸਆਈਸੀ ਦੇ ਵਿਕਾਸ ਦੀ ਤੁਲਨਾ ਇੱਕ ਬੱਚੇ ਦੇ ਪਰਿਪੱਕ ਅਤੇ ਜ਼ਿੰਮੇਵਾਰ ਸਮਾਜ ਦਾ ਮੈਂਬਰ ਬਣਨ ਨਾਲ ਕਰਦੇ ਹੋਏ, ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਸੰਗਠਨ ਬਦਲਦੇ ਸਮੇਂ ਦੇ ਅਨੁਸਾਰ ਨਿਰੰਤਰ ਤੌਰ ‘ਤੇ ਸੁਧਾਰ ਅਤੇ ਮਜ਼ਬੂਤੀ ਵੱਲ ਅੱਗੇ ਵਧ ਰਿਹਾ ਹੈ ਅਤੇ ਅੱਜ ਦੇਸ਼ ਵਿੱਚ ਸਮਾਜਿਕ ਸੁਰੱਖਿਆ ਦਾ ਮਜ਼ਬੂਤ ਥੰਮ੍ਹ ਬਣ ਚੁੱਕਿਆ ਹੈ।

WhatsApp Image 2026-02-24 at 6.34.38 PM.jpeg

ਸਫ਼ਲਤਾ ਪ੍ਰਾਪਤੀ ਵਿੱਚ ਵਚਨਬੱਧਤਾ ਅਤੇ ਦ੍ਰਿੜ੍ਹ ਸੰਕਲਪ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ, ਡਾ. ਮਾਂਡਵੀਆ ਨੇ ਜ਼ੋਰ ਦਿੱਤਾ ਕਿ ਈਐੱਸਆਈਸੀ ਨੂੰ ਸੁਧਾਰ-ਅਤੇ-ਪ੍ਰਦਰਸ਼ਨ ਦਾ ਦ੍ਰਿਸ਼ਟੀਕੋਣ ਅਪਣਾਉਂਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ 75ਵੇਂ ਵਰ੍ਹੇ ਵਿੱਚ ਸੇਵਾ ਵੰਡ ਨੂੰ ਹੋਰ ਬਿਹਤਰ ਬਣਾਉਣ ਲਈ ਸਮੂਹਿਕ “ਸੰਕਲਪ” ਲੈਣਾ ਚਾਹੀਦਾ ਹੈ। ਸਾਰੇ ਹਸਪਤਾਲਾਂ ਵਿੱਚ ਦਵਾਈਆਂ, ਉਪਕਰਣਾਂ ਅਤੇ ਡਾਕਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਅੰਦਰੂਨੀ ਸੁਵਿਧਾਵਾਂ ਨੂੰ ਮਜ਼ਬੂਤ ਕਰਕੇ ਰੈਫਰਲ ਨੂੰ ਨਿਊਨਤਮ ਕਰਨ ਅਤੇ ਕਰਮਚਾਰੀਆਂ ਦੁਆਰਾ ਕਰਤੱਵਨਿਸ਼ਠਾ ਦੇ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤ ਵਿੱਚ “ਸਵਾਸਥਯ ਹੀ ਸੇਵਾ ਹੈ ਔਰ ਸੇਵਾ ਹੀ ਹਮਾਰਾ ਸੰਸਕਾਰ ਹੈ” ਅਤੇ ਸਾਰੇ ਮੈਡੀਕਲ ਪੇਸ਼ੇਵਰਾਂ ਅਤੇ ਅਧਿਕਾਰੀਆਂ ਨੂੰ ਅਨੁਸ਼ਾਸਨ ਬਣਾਏ ਰੱਖਣ ਅਤੇ ਦੇਸ਼ਵਾਸੀਆਂ ਦੇ ਵਿਸ਼ਵਾਸ ਦਾ ਸਨਮਾਨ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਈਐੱਸਆਈਸੀ ਦੇ ਮਿਆਰੀ ਆਲ ਇੰਡੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸਿਜ਼ (ਏਆਈਆਈਐੱਮਐੱਸ) ਜਿਹੇ ਟੌਪ ਸੰਸਥਾਨਾਂ ਦੇ ਪੱਧਰ ਦੇ ਹੋਣੇ ਚਾਹੀਦੇ ਹਨ।

ਕੇਂਦਰੀ ਮੰਤਰੀ ਨੇ ਲੇਬਰ ਕੋਡਸ ਵਿੱਚ 40 ਤੋਂ ਵੱਧ ਉਮਰ ਦੇ ਸਾਰੇ ਮਜ਼ਦੂਰਾਂ ਲਈ ਲਾਜ਼ਮੀ ਸਿਹਤ ਜਾਂਚ ਦੇ ਪ੍ਰਾਵਧਾਨ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਸ ਨਾਲ ਮਜ਼ਦੂਰ ਭਲਾਈ ਨੂੰ ਮਜ਼ਬੂਤ ਕਰਨ ਅਤੇ ਸੁਰੱਖਿਅਤ ਕਾਰਜਬਲ ਦੇ ਨਿਰਮਾਣ ਵਿੱਚ ਯੋਗਦਾਨ ਮਿਲੇਗਾ। ਆਪਣੇ ਸੰਬੋਧਨ ਦੀ ਸਮਾਪਤੀ ‘ਤੇ ਡਾ. ਮਾਂਡਵੀਆ ਨੇ ਸਾਰੇ ਹਿਤਧਾਰਕਾਂ ਨੂੰ ਸਮੂਹਿਕ ਤੌਰ ‘ਤੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਈਐੱਸਆਈਸੀ ਸਿਹਤ ਸੁਰੱਖਿਆ ਦੀ ਵਿਸ਼ਵਵਿਆਪੀ ਉਦਾਹਰਣ ਬਣ ਸਕੇ, ਇਹ ਰੇਖਾਂਕਿਤ ਕਰਦੇ ਹੋਏ ਕਿ ਸਮੂਹਿਕ ਯਤਨ, ਸਮਰਪਣ ਅਤੇ ਟੀਮਵਰਕ ਰਾਹੀਂ “ਨਵੇਂ ਭਾਰਤ” ਦਾ ਨਿਰਮਾਣ ਹੋ ਰਿਹਾ ਹੈ।

WhatsApp Image 2026-02-24 at 6.34.39 PM.jpeg

ਆਪਣੇ ਸੰਬੋਧਨ ਵਿੱਚ, ਕਿਰਤ ਅਤੇ ਰੁਜ਼ਗਾਰ ਸਕੱਤਰ ਸੁਸ਼੍ਰੀ ਵੰਦਨਾ ਗੁਰਨਾਨੀ ਨੇ ਕਿਹਾ ਕਿ ਪਿਛਲੇ 75 ਵਰ੍ਹਿਆਂ ਵਿੱਚ ਈਐੱਸਆਈਸੀ ਨੇ ਨਿਰੰਤਰ ਤਰੱਕੀ ਕੀਤੀ ਹੈ ਅਤੇ ਭਾਰਤ ਦੀ ਸਮਾਜਿਕ ਸੁਰੱਖਿਆ ਵਾਸਤੂਕਲਾ ਦਾ ਕੋਨਾ-ਕੋਨਾ ਬਣ ਚੁੱਕਿਆ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਇੱਕ ਸਿਹਤਮੰਦ, ਸੁਰੱਖਿਅਤ ਅਤੇ ਸੰਤੁਸ਼ਟ ਕਾਰਜਬਲ ਸੁਭਾਵਿਕ ਤੌਰ ‘ਤੇ ਵਧੇਰੇ ਉਤਪਾਦਕ ਹੁੰਦਾ ਹੈ ਅਤੇ ਰਾਸ਼ਟਰ ਦੇ ਆਰਥਿਕ ਵਾਧੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਯੋਗਦਾਨ ਦਿੰਦਾ ਹੈ।

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਬੀਮਾਯੁਕਤ ਵਿਅਕਤੀ (ਆਈਪੀ) ਦਾ ਇਲਾਜ ਕਰਦੇ ਹੋਏ ਈਐੱਸਆਈਸੀ ਨਾ ਸਿਰਫ਼ ਬਿਮਾਰੀ ਦਾ ਸਮਾਧਾਨ ਕਰ ਰਿਹਾ ਹੈ, ਸਗੋਂ ਗ਼ਰੀਬੀ ਨੂੰ ਰੋਕ ਰਿਹਾ ਹੈ, ਪਰਿਵਾਰਾਂ ਦੇ ਕਮਾਓ ਮੈਂਬਰਾਂ ਦੀ ਰੱਖਿਆ ਕਰ ਰਿਹਾ ਹੈ ਅਤੇ ਇਸੇ ਤਰ੍ਹਾਂ ਰਾਸ਼ਟਰ-ਨਿਰਮਾਣ ਵਿੱਚ ਸਰਗਰਮ ਤੌਰ ‘ਤੇ ਯੋਗਦਾਨ ਦੇ ਰਿਹਾ ਹੈ। ਹਰ ਬੀਮਾਯੁਕਤ ਵਿਅਕਤੀ ਨੂੰ ਗਰਿਮਾ ਅਤੇ ਸਨਮਾਨ ਦੇ ਨਾਲ ਸਿਹਤ ਸੇਵਾ ਪ੍ਰਦਾਨ ਕਰਨ ‘ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਅੱਗੇ ਕਿਹਾ ਕਿ ਲੇਬਰ ਕੋਰਡਸ ਦੇ ਲਾਗੂਕਰਨ ਦੇ ਨਾਲ ਈਐੱਸਆਈਸੀ ਦੀਆਂ ਜ਼ਿੰਮੇਵਾਰੀਆਂ ਬਹੁਤ ਵਿਸਤ੍ਰਿਤ ਹੋ ਗਈਆਂ ਹਨ। ਇਨ੍ਹਾਂ ਵਿੱਚ ਪੂਰੇ ਭਾਰਤ ਵਿੱਚ ਕਵਰੇਜ, ਅਸੰਗਠਿਤ ਅਤੇ ਗਿਗ ਮਜ਼ਦੂਰਾਂ ਤੱਕ ਸਮਾਜਿਕ ਸੁਰੱਖਿਆ ਲਾਭਾਂ ਦਾ ਵਿਸਤਾਰ ਅਤੇ 40 ਵਰ੍ਹੇ ਤੋਂ ਵੱਧ ਉਮਰ ਦੇ ਮਜ਼ਦੂਰਾਂ ਲਈ ਈਐੱਸਆਈਸੀ ਸੁਵਿਧਾਵਾਂ ਰਾਹੀਂ ਸਲਾਨਾ ਸਿਹਤ ਜਾਂਚ ਦਾ ਪ੍ਰਾਵਧਾਨ ਸ਼ਾਮਲ ਹੈ। ਉਨ੍ਹਾਂ ਨੇ ਮਲੇਸ਼ੀਆ ਵਿੱਚ ਭਾਰਤ ਨੂੰ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਲਈ ਪ੍ਰਦਾਨ ਕੀਤੇ ਗਏ ਪ੍ਰਤਿਸ਼ਠਿਤ ਆਈਐੱਸਐੱਸਏ ਪੁਰਸਕਾਰ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਈਐੱਸਆਈਸੀ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਪਲੈਟੀਨਮ ਜੁਬਲੀ ਦੇ ਸਨਮਾਨ ਵਿੱਚ ਈਐੱਸਆਈਸੀ@75 ਨੂੰ ਚਿੰਨ੍ਹਿਤ ਕਰਨ ਵਾਲੇ ਸਮਾਰਕ ਸਿੱਕੇ ਨੂੰ ਰਸਮੀ ਤੌਰ ‘ਤੇ ਜਾਰੀ ਕੀਤਾ ਗਿਆ, ਜੋ ਨਿਗਮ ਦੀ ਰਾਸ਼ਟਰ ਸੇਵਾ ਦੀ ਜ਼ਿਕਰਯੋਗ 75 ਵਰ੍ਹੇ ਯਾਤਰਾ ਦਾ ਪ੍ਰਤੀਕ ਹੈ, ਨਾਲ ਹੀ ਈਐੱਸਆਈਸੀ@75 ਕੌਫੀ ਟੇਬਲ ਬੁੱਕ ਰਿਲੀਜ਼ ਕੀਤੀ ਗਈ ਜਿਸ ਵਿੱਚ ਇਸ ਦੀ ਵਿਰਾਸਤ, ਮੀਲ ਪੱਥਰ ਅਤੇ ਪਰਿਵਰਤਨਕਾਰੀ ਪਹਿਲਕਦਮੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਲਾਭਾਰਥੀਆਂ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਅਤੇ ਸਿਹਤ ਸੇਵਾਵਾਂ ਨੂੰ ਉਨ੍ਹਾਂ ਦੇ ਨੇੜੇ ਲਿਆਉਣ ਲਈ ਸਵਾਸਥਯ ਰਥ ਪਹਿਲ ਨੂੰ ਵੀ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ, ਲੇਬਰ ਕੋਡਸ ਦੇ ਪ੍ਰਾਵਧਾਨਾਂ ਦੇ ਅਨੁਸਾਰ 40 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਮਜ਼ਦੂਰਾਂ ਦਰਮਿਆਨ ਨਿਵਾਰਕ ਸਿਹਤ ਸੰਭਾਲ ਨੂੰ ਹੁਲਾਰਾ ਦੇਣ ਅਤੇ ਕਿੱਤਾਮੁਖੀ ਬਿਮਾਰੀਆਂ ਦਾ ਸ਼ੁਰੂ ਵਿੱਚ ਪਤਾ ਲਗਾਉਣ ਲਈ ਸਲਾਨਾ ਸਿਹਤ ਜਾਂਚ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ।

WhatsApp Image 2026-02-24 at 6.34.40 PM (1).jpeg

ਨੈਸ਼ਨਲ ਹੈਲਥ ਅਥਾਰਿਟੀ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਦਰਮਿਆਨ ਈਐੱਸਆਈ ਯੋਜਨਾ ਨੂੰ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮ-ਜੇਏਵਾਈ) ਦੇ ਨਾਲ ਜੋੜਨ ਲਈ ਇੱਕ ਐੱਮਓਯੂ ‘ਤੇ ਹਸਤਾਖਰ ਕੀਤੇ ਗਏ, ਜਿਸ ਦਾ ਉਦੇਸ਼ ਤਾਲਮੇਲ ਵਾਲੀ ਸਿਹਤ ਸੇਵਾ ਵੰਡ ਨੂੰ ਮਜ਼ਬੂਤ ਕਰਨਾ ਅਤੇ ਗੁਣਵੱਤਾ ਸੇਵਾਵਾਂ ਤੱਕ ਪਹੁੰਚ ਦਾ ਵਿਸਤਾਰ ਕਰਨਾ ਹੈ। ਐੱਮਓਯੂ ‘ਤੇ ਐੱਨਐੱਚਏ ਦੇ ਸੰਯੁਕਤ ਸਕੱਤਰ ਸ਼੍ਰੀ ਸੰਜੈ ਮਹਾਰਿਸ਼ੀ ਅਤੇ ਈਐੱਸਆਈਸੀ ਦੇ ਡਾਇਰੈਕਟਰ ਜਨਰਲ ਸ਼੍ਰੀ ਅਸ਼ੋਕ ਕੁਮਾਰ ਨੇ ਹਸਤਾਖਰ ਕੀਤੇ।

ਐੱਸਆਈਸੀ ਸਿਹਤ ਸੁਵਿਧਾਵਾਂ ਵਿੱਚ ਗੁਣਵੱਤਾ ਭਰੋਸਾ ਅਤੇ ਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਈਐੱਸਆਈਸੀ ਅਤੇ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬੋਰਟਰੀਜ਼ (ਐੱਨਏਬੀਐੱਲ) ਦਰਮਿਆਨ ਇੱਕ ਹੋਰ ਐੱਮਓਯੂ ‘ਤੇ ਹਸਤਾਖਰ ਕੀਤੇ ਗਏ। ਇਹ ਸਮਝੌਤਾ ਐੱਨਏਬੀਐੱਲ ਦੇ ਸੀਈਓ ਡਾ. ਰਾਮਾਨੰਦ ਐੱਨ. ਸ਼ੁਕਲਾ ਅਤੇ ਈਐੱਸਆਈਸੀ ਦੇ ਮੈਡੀਕਲ ਕਮਿਸ਼ਨਰ (ਐੱਮਐੱਸ) ਡਾ. ਆਰ. ਸ੍ਰੀਨਿਵਾਸਨ ਦੁਆਰਾ ਹਸਤਾਖਰ ਕੀਤਾ ਗਿਆ, ਜਿਸ ਦਾ ਉਦੇਸ਼ ਲੈਬ ਸੇਵਾਵਾਂ ਨੂੰ ਮਜ਼ਬੂਤ ਕਰਨਾ ਅਤੇ ਰਾਸ਼ਟਰੀ ਗੁਣਵੱਤਾ ਮਿਆਰਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਹੈ।

ਪ੍ਰੋਗਰਾਮ ਦੌਰਾਨ, ਕਰਮਚਾਰੀ ਰਾਜ ਬੀਮਾ ਨਿਗਮ ਦੀਆਂ ਸ਼ਾਨਦਾਰ ਖੇਤਰੀ ਯੂਨਿਟਾਂ ਅਤੇ ਮੈਡੀਕਲ ਸੰਸਥਾਨਾਂ ਨੂੰ ਸਰਵੋਤਮ ਪ੍ਰਦਰਸ਼ਨ ਪੁਰਸਕਾਰ ਪ੍ਰਦਾਨ ਕੀਤੇ ਗਏ। ਇਹ ਪੁਰਸਕਾਰ ਪੂਰੇ ਦੇਸ਼ ਵਿੱਚ ਸੇਵਾ ਵੰਡ ਅਤੇ ਸਿਹਤ ਪ੍ਰਸ਼ਾਸਨ ਵਿੱਚ ਉਤਕ੍ਰਿਸ਼ਟਤਾ ਦੇ ਪ੍ਰਤੀ ਈਐੱਸਆਈਸੀ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹਨ।

 

WhatsApp Image 2026-02-24 at 6.34.40 PM (2).jpeg

ਪ੍ਰੋਗਰਾਮ ਦੌਰਾਨ ਈਐੱਸਆਈਸੀ ਦੀ ਉਤਪਤੀ ਅਤੇ ਵਿਕਾਸ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕਿਰਤ ਭਲਾਈ ਅਤੇ ਸਮਾਜਿਕ ਸੁਰੱਖਿਆ ਵਿੱਚ ਇਸ ਦੇ ਯੋਗਾਦਨਾਂ ਨੂੰ ਰੇਖਾਂਕਿਤ ਕੀਤਾ ਗਿਆ। ਇਸ ਨੇ ਲੇਬਰ ਕੋਰਡਸ ਦੇ ਤਹਿਤ ਈਐੱਸਆਈਸੀ ਦੀ ਭਵਿੱਖਮੁਖੀ ਭੂਮਿਕਾ ਨੂੰ ਵੀ ਉਜਾਗਰ ਕੀਤਾ, ਜਿਸ ਵਿੱਚ ਵਿਸਤਾਰਿਤ ਕਵਰੇਜ, ਬਿਹਤਰ ਸੇਵਾ ਵੰਡ ਅਤੇ ਮਜ਼ਬੂਤ ਸਮਾਜਿਕ ਸੁਰੱਖਿਆ ਢਾਂਚੇ ਲਈ ਤਕਨਾਲੋਜੀ ਸੰਚਾਲਿਤ ਪਰਿਵਰਤਨ ‘ਤੇ ਜ਼ੋਰ ਦਿੱਤਾ ਗਿਆ।

WhatsApp Image 2026-02-24 at 6.34.42 PM.jpeg

ਪ੍ਰੋਗਰਾਮ ਵਿੱਚ ਦੋ ਪੈਨਲ ਚਰਚਾਵਾਂ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਦੀ ਥੀਮ ਸੀ “ਨਵੇਂ ਸਮਾਜਿਕ ਸੁਰੱਖਿਆ ਕੋਡ ਦੇ ਤਹਿਤ ਪਹੁੰਚ ਤੋਂ ਬਾਹਰ ਤੱਕ ਪਹੁੰਚਣਾ- “ਨਵੀਆਂ ਸੰਭਾਵਨਾਵਾਂ” ਅਤੇ “ਮੈਡੀਕਲ ਕੇਅਰ ਦੇ ਵਿਸਤਾਰ ਅਤੇ ਪਹੁੰਚ ਲਈ ਨਵੇਂ ਮਾਡਲ। ਪਹਿਲੇ ਸੈਸ਼ਨ ਵਿੱਚ ਅੰਤਰਰਾਸ਼ਟਰੀ ਕਿਰਤ ਸੰਗਠਨ, ਵੀ.ਵੀ.ਗਿਰੀ ਨੈਸ਼ਨਲ ਲੇਬਰ ਇੰਸਟੀਟਿਊਟ ਅਤੇ ਕਰਮਚਾਰੀ ਭਵਿੱਖ ਫੰਡ ਸੰਗਠਨ ਦੇ ਮਾਹਿਰਾਂ ਨੇ ਸਮਾਜਿਕ –ਸੁਰੱਖਿਆ ਕਵਰੇਜ ਦੇ ਵਿਸਤਾਰ ਅਤੇ ਮਜ਼ਬੂਤੀ ‘ਤੇ ਵਿਚਾਰ-ਵਟਾਂਦਰਾ ਕੀਤਾ। ਦੂਸਰੇ ਸੈਸ਼ਨ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਕਰਮਚਾਰੀ ਰਾਜ ਬੀਮਾ ਨਿਗਮ ਅਤੇ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਉੱਘੇ ਪੇਸ਼ੇਵਰਾਂ ਨੇ ਸਿਹਤ ਸੰਭਾਲ ਸੇਵਾਵਾਂ ਦੀ ਪਹੁੰਚ, ਪਹੁੰਚਯੋਗਤਾ ਅਤੇ ਗੁਣਵੱਤਾ ਨੂੰ ਵਧਾਉਣ ਲਈ ਨਵਿਆਉਣਯੋਗ ਅਤੇ ਵਿਸਤਾਰ ਯੋਗ ਮਾਡਲਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਕਰਮਚਾਰੀ ਰਾਜ ਬੀਮਾ ਨਿਗਮ ਆਪਣੇ ਸਾਰੇ ਖੇਤਰੀ ਦਫ਼ਤਰਾਂ, ਹਸਪਤਾਲਾਂ ਅਤੇ ਮੈਡੀਕਲ ਸੰਸਥਾਨਾਂ ਵਿੱਚ 24 ਫਰਵਰੀ ਤੋਂ 10 ਮਾਰਚ, 2026 ਤੱਕ ਵਿਸ਼ੇਸ਼ ਸੇਵਾ ਪਖਵਾੜਾ ਮਨਾਏਗਾ। ਇਹ ਪਹਿਲ ਬੀਮਾਯੁਕਤ ਮਜ਼ਦੂਰਾਂ ਤੱਕ ਪਹੁੰਚ ਵਧਾਉਣ ਅਤ ਸਿਹਤ, ਸਮਾਜਿਕ ਸੁਰੱਖਿਆ ਅਤੇ ਭਲਾਈ ਸੇਵਾਵਾਂ ਨੂੰ ਉਨ੍ਹਾਂ ਦੇ ਨੇੜੇ ਲਿਆਉਣ ਦਾ ਉਦੇਸ਼ ਰੱਖਦੀ ਹੈ। ਗਤੀਵਿਧੀਆਂ ਵਿੱਚ ਮਜ਼ਦੂਰਾਂ ਦਰਮਿਆਨ ਕਿੱਤਾਮੁਖੀ ਬਿਮਾਰੀਆਂ ਦਾ ਸ਼ੁਰੂ ਵਿੱਚ ਪਤਾ ਲਗਾਉਣ ਲਈ ਕਿਰਤ ਕੋਰਡ ਪ੍ਰਾਵਧਾਨਾਂ ਦੇ ਅਨੁਸਾਰ 40 ਵਰ੍ਹੇ ਅਤੇ ਉਸ ਤੋਂ ਵੱਧ ਉਮਰ ਦੇ ਬੀਮਾਯੁਕਤ ਵਿਅਕਤੀਆਂ ਲਈ ਰੋਜ਼ਾਨਾ ਸਿਹਤ ਜਾਂਚ ਕੈਂਪ, ਸੈਮੀਨਾਰ, ਜਾਗਰੂਕਤਾ ਅਤੇ ਸਵੱਛਤਾ ਕੈਂਪ, ਸ਼ੁਰੂਆਤੀ ਜੀਵਨ ਰੱਖਿਆ ਟ੍ਰੇਨਿੰਗ, ਸਵੱਛਤਾ ਅਭਿਆਨ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਨਿਵਾਰਕ ਜਾਂਚ, ਯੋਗ ਅਤੇ ਆਯੁਸ਼ ਕੈਂਪ, ਸ਼ਿਕਾਇਤ ਨਿਵਾਰਣ ਸੈਸ਼ਨ ਅਤੇ ਪੈਂਡਿੰਗ ਦਾਅਵਿਆਂ ਅਤੇ ਬਿਲਾਂ ਦੇ ਜਲਦੀ ਨਿਪਟਾਰੇ ਲਈ ਵਿਸ਼ੇਸ਼ ਅਭਿਆਨ ਵੀ ਚਲਾਏ ਜਾਣਗੇ ਤਾਂ ਜੋ ਸੇਵਾ ਵੰਡ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਲਾਭਾਰਥੀ ਸੰਤੁਸ਼ਟੀ ਵਧਾਈ ਜਾ ਸਕੇ।

WhatsApp Image 2026-02-24 at 6.34.41 PM.jpeg

24 ਫਰਵਰੀ ਨੂੰ ਪ੍ਰਤੀ ਵਰ੍ਹੇ ਮਨਾਇਆ ਜਾਣ ਵਾਲਾ ਈਐੱਸਆਈਸੀ ਸਥਾਪਨਾ ਦਿਵਸ ਕਰਮਚਾਰੀਆਂ ਦੇ ਰਾਜ ਬੀਮਾ ਐਕਟ ਦੇ ਤਹਿਤ 1952 ਵਿੱਚ ਕਰਮਚਾਰੀ ਰਾਜ ਬੀਮਾ ਨਿਗਮ ਦੀਆਂ ਸਥਾਪਨਾ ਨੂੰ ਯਾਦ ਕਰਦਾ ਹੈ, ਜੋ ਮਜ਼ਦੂਰਾਂ ਲਈ ਭਾਰਤ ਦੇ ਸ਼ੁਰੂਆਤੀ ਸਮਾਜਿਕ ਸੁਰੱਖਿਆ ਕਾਨੂੰਨਾਂ ਵਿੱਚੋਂ ਇੱਕ ਹੈ। ਕਾਨਪੁਰ ਅਤੇ ਦਿੱਲੀ ਵਿੱਚ ਸ਼ੁਰੂ ਹੋਈ ਈਐੱਸਆਈ ਯੋਜਨਾ ਉਦੋਂ ਤੋਂ 36  ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 713 ਜ਼ਿਲ੍ਹਿਆਂ ਵਿੱਚ ਵਿਸਤਾਰਿਤ ਹੋ ਚੁੱਕੀ ਹੈ ਅਤੇ ਲੱਖਾਂ ਲਾਭਾਰਥੀਆਂ ਨੂੰ ਸਿਹਤ ਸੰਭਾਲ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਕੇ ਸਮਾਜਿਕ ਸੁਰੱਖਿਆ ਦਾ ਕੋਨਾ-ਕੋਨਾ ਬਣ ਚੁੱਕੀ ਹੈ। 75ਵੇਂ ਸਥਾਪਨਾ ਦਿਵਸ ਦਾ ਆਯੋਜਨ ਈਐੱਸਆਈਸੀ ਦੀ ਮਜ਼ਦੂਰ ਭਲਾਈ ਦੇ ਪ੍ਰਤੀ ਅਟਲ ਵਚਨਬੱਧਤਾ ਅਤੇ ਆਧੁਨਿਕ, ਸੰਵੇਦਨਸ਼ੀਲ ਅਤੇ ਜਵਾਬਦੇਹੀ ਸਮਾਜਿਕ ਸੁਰੱਖਿਆ ਸੰਸਥਾ ਦੇ ਰੂਪ ਵਿੱਚ ਇਸ ਦੇ ਨਿਰੰਤਰ ਵਿਕਾਸ ਦੀ ਮੁੜ ਪੁਸ਼ਟੀ ਕਰਦਾ ਹੈ। ਪਿਛਲੇ 75 ਵਰ੍ਹਿਆਂ ਵਿੱਚ ਈਐੱਸਆਈਸੀ ਨੇ ਵਿਆਪਕ ਮੈਡਕਲ ਕੇਅਰ, ਨਕਦ ਲਾਭ, ਪੈਨਸ਼ਨ ਅਤੇ ਬਿਮਾਰੀ, ਜਣੇਪਾ, ਦਿਵਯਾਂਗਤਾ, ਰੁਜ਼ਗਾਰ ਸਬੰਧੀ ਸੱਟ ਅਤੇ ਬੇਰੁਜ਼ਗਾਰੀ ਦੌਰਾਨ ਸਮਰਥਨ ਪ੍ਰਦਾਨ ਕਰਕੇ ਭਾਰਤ ਦੇ ਸਮਾਜਿਕ ਸੁਰੱਖਿਆ ਲੈਂਡਸਕੇਪ ਨੂੰ ਮੌਲਿਕ ਤੌਰ ‘ਤੇ ਪਰਿਵਰਤਿਤ ਕੀਤਾ ਹੈ- ਇਸ ਤਰ੍ਹਾਂ ਇਸ ਨੇ ਵਿਕਸਿਤ ਭਾਰਤ ਲਈ, ਸਵਸਥ, ਸੁਰੱਖਿਅਤ ਅਤੇ ਸਸ਼ਕਤ ਕਾਰਜਬਲ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਦਿੱਤਾ ਹੈ।

*****

ਰਿਨੀ ਚੌਧਰੀ/ਐਂਜੇਲੀਨਾ ਅਲੈਗਜ਼ੈਂਡੇ/ਏਕੇ


(Release ID: 2232750) ਵਿਜ਼ੀਟਰ ਕਾਊਂਟਰ : 7