ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਕੈਬਨਿਟ ਦੁਆਰਾ ਅਹਿਮਦਾਬਾਦ ਮੈਟਰੋ ਫੇਜ਼-2 ਦੇ ਵਿਸਤਾਰ ਨੂੰ ਮਨਜ਼ੂਰੀ ਮਿਲਣ ਦੀ ਖੇਤਰ ਦੇ ਵਸਨੀਕਾਂ ਨੂੰ ਵਧਾਈ ਦਿੱਤੀ ਹੈ
1,067 ਕਰੋੜ ਰੁਪਏ ਦੀ ਲਾਗਤ ਨਾਲ ਗਿਫਟ ਸਿਟੀ ਤੋਂ ਸ਼ਾਹਪੁਰ ਤੱਕ ਨਵੀਂ ਮੈਟਰੋ ਲਾਈਨ ਨਾਲ ਖੇਤਰ ਦੇ ਵਸਨੀਕਾਂ ਨੂੰ ਕਿਫਾਇਤੀ, ਪਹੁੰਚਯੋਗ ਅਤੇ ਹਾਈ ਸਪੀਡ ਕਨੈਕਟੀਵਿਟੀ ਮਿਲੇਗੀ
ਮੋਦੀ ਜੀ ਨੇ ਅੱਜ ਦੇਸ਼ ਨੂੰ 9,072 ਕਰੋੜ ਰੁਪਏ ਦੇ ਚਾਰ ਮਲਟੀ ਟ੍ਰੈਕਿੰਗ ਰੇਲ ਪ੍ਰੋਜੈਕਟਾਂ ਦਾ ਤੋਹਫਾ ਦਿੱਤਾ
ਗੋਂਡੀਆ-ਜਬਲਪੁਰ ਰੇਲ ਲਾਈਨ ਦੇ ਡਬਲਿੰਗ ਨਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਵਿੱਚ ਇੰਡਸਟ੍ਰੀਅਲ ਅਤੇ ਟੂਰਿਜ਼ਮ ਐਕਟੀਵਿਟਿਜ਼ ਵਿੱਚ ਤੇਜ਼ੀ ਆਵੇਗੀ
ਪੁੰਡਰਕ ਤੋਂ ਕਿਊਲ ਅਤੇ ਗਮਹਰੀਆ ਤੋਂ ਚਾਂਡਿਲ (Chandil) ਤੱਕ ਤੀਜੀ ਅਤੇ ਚੌਥੀ ਰੇਲਵੇ ਲਾਈਨ ਬਣਨ ਨਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਵਿੱਚ ਇੰਡਸਟ੍ਰੀਅਲ ਅਤੇ ਟੂਰਿਜ਼ਮ ਐਕਟੀਵਿਟਿਜ਼ ਵਿੱਚ ਤੇਜ਼ੀ ਆਵੇਗੀ
ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ 1,667 ਕਰੋੜ ਰੁਪਏ ਦੀ ਲਾਗਤ ਵਾਲੇ ਸ੍ਰੀਨਗਰ ਏਅਰਪੋਰਟ ਦੀ ਨਵੀਂ ਇੰਟੀਗ੍ਰੇਟਿਡ ਟਰਮੀਨਲ ਬਿਲਡਿੰਗ ਨੂੰ ਮਨਜ਼ੂਰੀ ਦਿੱਤੀ
71,500 ਵਰਗ ਮੀਟਰ ਵਿੱਚ ਵਿਕਸਿਤ ਮਲਟੀ ਲੈਵਲ ਕਾਰ ਪਾਰਕਿੰਗ, ਅਤਿਆਧੁਨਿਕ ਸਿਕਿਓਰਿਟੀ ਨਾਲ ਲੈਸ ਇਹ ਟਰਮੀਨਲ ਕਸ਼ਮੀਰ ਵਿੱਚ ਰੁਜ਼ਗਾਰ ਅਤੇ ਵਪਾਰ ਨੂੰ ਗਤੀ ਦੇਵੇਗਾ
ਪਾਵਰਗ੍ਰਿਡ ਦੀ ਨਿਵੇਸ਼ ਸੀਮਾ ਵਧਾ ਕੇ 7,500 ਕਰੋੜ ਰੁਪਏ ਕਰਨ ਦਾ ਫੈਸਲਾ, ਪ੍ਰਧਾਨ ਮੰਤਰੀ ਮੋਦੀ ਜੀ ਦੀ ਨਵਿਆਉਣਯੋਗ ਊਰਜਾ ਦੀ ਭਰਪੂਰ ਮਾਤਰਾ ਦੇ ਵਿਜ਼ਨ ਦੀ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਨੂੰ ਤੇਜ਼ ਕਰੇਗਾ
Posted On:
24 FEB 2026 8:10PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੇਂਦਰੀ ਕੈਬਨਿਟ ਦੁਆਰਾ ਅਹਿਮਦਾਬਾਦ ਮੈਟਰੋ ਫੇਜ਼-2 ਦੇ ਵਿਸਤਾਰ ਨੂੰ ਮਨਜ਼ੂਰੀ ਮਿਲਣ ਦੀ ਖੇਤਰ ਦੇ ਵਸਨੀਕਾਂ ਨੂੰ ਵਧਾਈ ਦਿੱਤੀ ਹੈ।
X ਪਲੈਟਫਾਰਮ ‘ਤੇ ਪੋਸਟਾਂ ਦੀ ਇੱਕ ਲੜੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਕੇਂਦਰੀ ਕੈਬਨਿਟ ਦੁਆਰਾ ਅਹਿਮਦਾਬਾਦ ਮੈਟਰੋ ਫੇਜ਼-2 ਦੇ ਵਿਸਤਾਰ ਨੂੰ ਮਨਜ਼ੂਰੀ ਮਿਲਣ ਦੀ ਖੇਤਰ ਦੇ ਵਸਨੀਕਾਂ ਨੂੰ ਵਧਾਈ। 1,067 ਕਰੋੜ ਰੁਪਏ ਦੀ ਲਾਗਤ ਨਾਲ ਗਿਫਟ ਸਿਟੀ ਤੋਂ ਸ਼ਾਹਪੁਰ ਤੱਕ ਬਣਨ ਵਾਲੀ ਇਸ ਨਵੀਂ ਮੈਟਰੋ ਲਾਈਨ ਨਾਲ ਖੇਤਰ ਦੇ ਵਸਨੀਕਾਂ ਨੂੰ ਕਿਫਾਇਤੀ, ਪਹੁੰਚਯੋਗ ਅਤੇ ਹਾਈ ਸਪੀਡ ਕਨੈਕਟੀਵਿਟੀ ਮਿਲੇਗੀ ਅਤੇ ਸਿੱਖਿਆ, ਕਾਰਪੋਰੇਟ, ਕਮਰਸ਼ੀਅਲ ਗਤੀਵਿਧੀਆਂ ਨੂੰ ਨਵੀਂ ਗਤੀ ਮਿਲੇਗੀ।”
ਸ਼੍ਰੀ ਅਮਿਤ ਸ਼ਾਹ ਨੇ ਕਿਹਾ “ਮੋਦੀ ਜੀ ਨੇ ਅੱਜ ਦੇਸ਼ ਨੂੰ 9,072 ਕਰੋੜ ਦੇ ਚਾਰ ਮਲਟੀ ਟ੍ਰੈਕਿੰਗ ਰੇਲ ਪ੍ਰੋਜੈਕਟਾਂ ਦਾ ਤੋਹਫਾ ਦਿੱਤਾ। ਗੋਂਡੀਆ-ਜਬਲਪੁਰ ਡਬਲਿੰਗ ਅਤੇ ਪੁੰਡਰਕ ਤੋਂ ਕਿਊਲ ਅਤੇ ਗਾਮਹਰੀਆ ਤੋਂ ਚਾਂਡਿਲ ਤੱਕ ਤੀਜੀ ਅਤੇ ਚੌਥੀ ਰੇਲ ਲਾਈਨ ਦੇ ਨਿਰਮਾਣ ਨਾਲ ਮਹਾਰਾਸ਼ਟਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਬਿਹਾਰ ਵਿੱਚ ਉਦਯੋਗਿਕ ਅਤੇ ਟੂਰਿਜ਼ਮ ਗਤੀਵਿਧੀਆਂ ਨੂੰ ਨਵੀਂ ਗਤੀ ਮਿਲੇਗੀ।”
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ “ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰੀ ਕੈਬਨਿਟ ਨੇ ਅੱਜ ਸ੍ਰੀਨਗਰ ਏਅਰਪੋਰਟ ਦੀ ਨਵੀਂ ਇੰਟੀਗ੍ਰੇਟਿਡ ਟਰਮੀਨਲ ਬਿਲਡਿੰਗ ਨੂੰ ਮਨਜ਼ੂਰੀ ਦਿੱਤੀ। 1,667 ਕਰੋੜ ਰੁਪਏ ਦੀ ਲਾਗਤ ਨਾਲ 71,500 ਵਰਗ ਮੀਟਰ ਵਿੱਚ ਵਿਕਸਿਤ ਮਲਟੀ ਲੈਵਲ ਕਾਰ ਪਾਰਕਿੰਗ, ਅਤਿਆਧੁਨਿਕ ਸਿਕਿਓਰਿਟੀ ਨਾਲ ਲੈਸ ਇਹ ਟਰਮੀਨਲ ਕਸ਼ਮੀਰ ਵਿੱਚ ਰੁਜ਼ਗਾਰ ਅਤੇ ਵਪਾਰ ਨੂੰ ਗਤੀ ਦੇਵੇਗਾ।”
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਵਿਆਉਣਯੋਗ ਊਰਜਾ ਦੀ ਭਰਪੂਰ ਮਾਤਰਾ ਦੇ ਵਿਜ਼ਨ ਨੂੰ ਪਾਉਣ ਦੀ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਨੂੰ ਅੱਜ ਨਵੀਂ ਤੇਜ਼ੀ ਮਿਲੀ, ਕੇਂਦਰੀ ਕੈਬਨਿਟ ਨੇ ਪਾਵਰਗ੍ਰਿਡ ਦੀ ਨਿਵੇਸ਼ ਸੀਮਾ ਵਧਾ ਕੇ 7,500 ਕਰੋੜ ਰੁਪਏ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਦੀਆਂ ਵਿਕਾਸ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਸਾਡੀ ਨਿਵੇਸ਼ ਸਮਰੱਥਾ ਵਧੇਗੀ।
*****
ਆਰਕੇ/ਪੀਆਰ/ਪੀਐੱਸ
(Release ID: 2232673)
ਵਿਜ਼ੀਟਰ ਕਾਊਂਟਰ : 16