ਪ੍ਰਧਾਨ ਮੰਤਰੀ ਦਫਤਰ
ਇਜ਼ਰਾਈਲ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ
Posted On:
25 FEB 2026 8:36AM by PIB Chandigarh
ਮੇਰੇ ਪਿਆਰੇ ਦੋਸਤ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੱਦੇ ’ਤੇ, ਮੈਂ 25-26 ਫਰਵਰੀ 2026 ਦੇ ਲਈ ਇਜ਼ਰਾਈਲ ਦੇ ਅਧਿਕਾਰਤ ਦੌਰੇ ’ਤੇ ਜਾ ਰਿਹਾ ਹਾਂ।
ਭਾਰਤ ਅਤੇ ਇਜ਼ਰਾਈਲ ਦਰਮਿਆਨ ਇੱਕ ਮਜ਼ਬੂਤ ਅਤੇ ਬਹੁਪੱਖੀ ਰਣਨੀਤਕ ਭਾਈਵਾਲੀ ਹੈ ਜਿਸ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸ਼ਾਨਦਾਰ ਤਰੱਕੀ ਅਤੇ ਗਤੀਸ਼ੀਲਤਾ ਦੇਖੀ ਗਈ ਹੈ। ਵਿਗਿਆਨ ਅਤੇ ਤਕਨਾਲੋਜੀ, ਨਵੀਨਤਾ, ਖੇਤੀਬਾੜੀ, ਜਲ ਪ੍ਰਬੰਧਨ, ਤਕਨਾਲੋਜੀ, ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼ ਅਤੇ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਸਬੰਧਾਂ ਸਮੇਤ, ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਨਾਲ ਹੋਣ ਵਾਲੀਆਂ ਆਪਣੀਆਂ ਚਰਚਾਵਾਂ ਦੀ ਮੈਂ ਉਡੀਕ ਕਰ ਰਿਹਾ ਹਾਂ। ਅਸੀਂ ਆਪਸੀ ਹਿੱਤ ਦੇ ਖੇਤਰੀ ਅਤੇ ਵਿਸ਼ਵ-ਵਿਆਪੀ ਮੁੱਦਿਆਂ ’ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਾਂਗੇ।
ਇਸ ਦੌਰੇ ਦੌਰਾਨ ਮੈਂ ਇਜ਼ਰਾਈਲ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਇਸਹਾਕ ਹਰਜ਼ੋਗ ਨਾਲ ਵੀ ਮੁਲਾਕਾਤ ਕਰਾਂਗਾ। ਮੈਨੂੰ ਇਜ਼ਰਾਈਲੀ ਸੰਸਦ ਕੇਨੇਸੈੱਟ ਨੂੰ ਸੰਬੋਧਨ ਕਰਨ ਵਾਲਾ ਪਹਿਲਾ ਭਾਰਤੀ ਪ੍ਰਧਾਨ ਮੰਤਰੀ ਬਣਨ ਦਾ ਸਨਮਾਨ ਪ੍ਰਾਪਤ ਹੋਵੇਗਾ। ਇਹ ਮੌਕਾ ਸਾਡੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਮਜ਼ਬੂਤ ਸੰਸਦੀ ਅਤੇ ਲੋਕਤੰਤਰੀ ਸਬੰਧਾਂ ਨੂੰ ਇਕ ਸ਼ਰਧਾਂਜਲੀ ਹੋਵੇਗਾ।
ਮੈਂ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਉਨ੍ਹਾਂ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਵੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ ਜੋ ਲੰਬੇ ਸਮੇਂ ਤੋਂ ਭਾਰਤ-ਇਜ਼ਰਾਈਲ ਦੀ ਵਿਸ਼ੇਸ਼ ਦੋਸਤੀ ਨੂੰ ਮਜ਼ਬੂਤ ਕਰਦੇ ਰਹੇ ਹਨ।
ਮੈਨੂੰ ਵਿਸ਼ਵਾਸ ਹੈ ਕਿ ਮੇਰੀ ਸਰਕਾਰੀ ਫੇਰੀ ਦੋਵਾਂ ਦੇਸ਼ਾਂ ਦਰਮਿਆਨ ਸਥਾਈ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗੀ, ਰਣਨੀਤਕ ਭਾਈਵਾਲੀ ਲਈ ਨਵੇਂ ਟੀਚੇ ਨਿਰਧਾਰਤ ਕਰੇਗੀ ਅਤੇ ਇੱਕ ਮਜ਼ਬੂਤ, ਨਵੀਨਤਾਕਾਰੀ ਅਤੇ ਖ਼ੁਸ਼ਹਾਲ ਭਵਿੱਖ ਲਈ ਸਾਡੇ ਸਾਂਝੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਏਗੀ।
****
ਐੱਮਜੇਪੀਐੱਸ
(Release ID: 2232539)
ਵਿਜ਼ੀਟਰ ਕਾਊਂਟਰ : 13
Read this release in:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam