ਭਾਰਤ ਚੋਣ ਕਮਿਸ਼ਨ
azadi ka amrit mahotsav

ਭਾਰਤੀ ਚੋਣ ਕਮਿਸ਼ਨ ਅਤੇ ਰਾਜ ਚੋਣ ਕਮਿਸ਼ਨਰਾਂ ਦਾ ਰਾਸ਼ਟਰੀ ਗੋਲਮੇਜ਼ ਸੰਮੇਲਨ ਮੰਗਲਵਾਰ ਨੂੰ ਆਯੋਜਿਤ ਕੀਤਾ ਜਾਵੇਗਾ

Posted On: 22 FEB 2026 11:59AM by PIB Chandigarh

1.ਭਾਰਤੀ ਚੋਣ ਕਮਿਸ਼ਨ (ਈਸੀਆਈ) ਮੰਗਲਵਾਰ, 24 ਫਰਵਰੀ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਈਸੀਆਈ ਅਤੇ ਰਾਜ ਚੋਣ ਕਮਿਸ਼ਨਰਾਂ (ਐਸਈਸੀਸ) ਦੇ ਇੱਕ ਰਾਸ਼ਟਰੀ ਗੋਲਮੇਜ਼ ਸੰਮੇਲਨ ਦਾ ਆਯੋਜਨ ਕਰੇਗਾ । ਇਹ ਗੋਲਮੇਜ਼ ਸੰਮੇਲਨ 27 ਵਰ੍ਹਿਆਂ  ਬਾਅਦ ਆਯੋਜਿਤ ਕੀਤਾ ਜਾ ਰਿਹਾ ਹੈ। ਪਿਛਲਾ ਸੰਮੇਲਨ 1999 ਵਿੱਚ ਹੋਇਆ ਸੀ।

2.ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਗੋਲਮੇਜ਼ ਸੰਮੇਲਨ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੀ ਮੌਜੂਦ ਰਹਿਣਗੇ।

3.ਇਸ ਸੰਮੇਲਨ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਰਾਜ ਚੋਣ ਕਮਿਸ਼ਨਰ (ਐਸਈਸੀ) ਆਪਣੇ ਕਾਨੂੰਨੀ ਅਤੇ ਤਕਨੀਕੀ ਮਾਹਿਰਾਂ ਦੇ ਨਾਲ ਹਿੱਸਾ ਲੈਣਗੇ। ਸਾਰੇ 36 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਵੀ ਕਾਨਫਰੰਸ ਵਿੱਚ ਸ਼ਾਮਲ ਹੋਣਗੇ।

4.ਇਸ ਗੋਲਮੇਜ਼ ਸੰਮੇਲਨ ਦਾ ਮੁੱਖ ਉਦੇਸ਼ ਚੋਣ ਪ੍ਰਕਿਰਿਆਵਾਂ ਅਤੇ ਪ੍ਰਬੰਧਾਂ ਸਬੰਧੀ ਭਾਰਤ ਦੇ ਚੋਣ ਕਮਿਸ਼ਨ (ਈਸੀਆਈ) ਅਤੇ ਰਾਜ ਚੋਣ ਕਮਿਸ਼ਨਰਾਂ (ਐਸਈਸੀ) ਦੇ ਕੰਮਕਾਜ ਵਿੱਚ ਉਨ੍ਹਾਂ ਦੇ ਸਬੰਧਤ ਕਾਨੂੰਨੀ ਢਾਂਚੇ ਦੇ ਅੰਦਰ ਤਾਲਮੇਲ ਨੂੰ ਉਤਸ਼ਾਹਿਤ ਕਰਨਾ ਹੈ। ਉਮੀਦ ਹੈ ਕਿ ਵਿਚਾਰ-ਵਟਾਂਦਰੇ ਵਿਚਾਰਾਂ ਦੇ ਰਚਨਾਤਮਕ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਨਗੇ ਅਤੇ ਚੋਣ ਪ੍ਰਬੰਧਨ ਵਿੱਚ ਸਹਿਯੋਗੀ ਸੰਘਵਾਦ ਦੀ ਭਾਵਨਾ ਨੂੰ ਮਜ਼ਬੂਤ ​​ਕਰਨਗੇ।

5.ਦਿਨ ਭਰ ਚੱਲਣ ਵਾਲੇ ਇਸ ਸੰਮੇਲਨ ਦੌਰਾਨ, ਚੋਣ ਪ੍ਰਕਿਰਿਆਵਾਂ ਨੂੰ ਮਜ਼ਬੂਤ ​​ਕਰਨ ਤੋਂ ਇਲਾਵਾ, ਤਕਨਾਲੋਜੀ, ਈਵੀਐਮ ਅਤੇ ਵੋਟਰ ਸੂਚੀਆਂ ਦੀ ਸਾਂਝ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।

1 .ਇਹ ਪੇਸ਼ਕਾਰੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਮਜ਼ਬੂਤੀ, ਪਾਰਦਰਸ਼ਿਤਾ ਅਤੇ ਸੁਰੱਖਿਆ ਉਪਾਵਾਂ ਦੇ ਬਾਰੇ ਵੀ ਦੱਸਿਆ ਜਾਵੇਗਾ ।

2 .ਜਨ ਪ੍ਰਤੀਨਿਧੀ ਐਕਟ, 1950 ਦੇ ਸੰਦਰਭ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਨੁਸਾਰ ਵੋਟਰ ਯੋਗਤਾ ਬਾਰੇ ਇੱਕ ਤੁਲਨਾਤਮਕ ਪੇਸ਼ਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ ਤਾਂ ਜੋ ਵੱਖ-ਵੱਖ ਅਧਿਕਾਰ ਖੇਤਰਾਂ ਵਿੱਚ ਵੋਟਰ ਸੂਚੀਆਂ ਦੀ ਤਿਆਰੀ ਨੂੰ ਨਿਯੰਤਰਿਤ ਕਰਨ ਵਾਲੇ ਕਾਨੂੰਨੀ ਢਾਂਚੇ 'ਤੇ ਜਾਣਕਾਰੀਪੂਰਨ ਚਰਚਾ ਨੂੰ ਅਸਾਨ ਬਣਾਇਆਂ ਜਾ ਸਕੇ।

ਰਾਜ ਚੋਣ ਕਮਿਸ਼ਨਾਂ ਦਾ ਗਠਨ ਸਬੰਧਿਤ ਰਾਜਾਂ ਵਿੱਚ ਕਾਨੂੰਨ ਦੁਆਰਾ 73ਵੀਂ ਅਤੇ 74ਵੀਂ ਸੰਵਿਧਾਨਕ ਸੋਧ ਦੇ ਅਧਿਕਾਰ ਪ੍ਰਦਾਨ ਕਰਨ ਵਾਲੇ ਪ੍ਰਾਵਧਾਨਾਂ ਦੇ ਤਹਿਤ ਕੀਤਾ ਜਾਂਦਾ ਹੈ। ਧਾਰਾ 243ਕੇ ਅਤੇ 243ਜੈੱਡਏ ਦੇ ਤਹਿਤ, ਰਾਜ ਚੋਣ ਕਮਿਸ਼ਨਰਾਂ ਨੂੰ ਪੰਚਾਇਤਾਂ ਅਤੇ ਨਗਰ ਨਿਗਮਾਂ ਦੀਆਂ ਸਾਰੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਅਤੇ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

**********

ਪੀਕੇ/ਜੀਡੀਐੱਚ/ਆਰਪੀ


(Release ID: 2231962) ਵਿਜ਼ੀਟਰ ਕਾਊਂਟਰ : 39