ਪ੍ਰਧਾਨ ਮੰਤਰੀ ਦਫਤਰ
ਕੁਆਲਕੌਮ ਇੰਕ. ਦੇ ਪ੍ਰਧਾਨ ਅਤੇ ਸੀਈਓ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ
प्रविष्टि तिथि:
20 FEB 2026 9:12PM by PIB Chandigarh
ਕੁਆਲਕੌਮ ਇੰਕ. ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼੍ਰੀ ਕ੍ਰਿਸਟੀਆਨੋ ਆਰ. ਅਮੋਨ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਭਾਰਤ ਦੇ ਨਵੀਨਤਾਕਾਰਾਂ ਅਤੇ ਸਟਾਰਟਅੱਪਸ ਦੇ ਜੀਵਿਤ ਈਕੋਸਿਸਟਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੈਮੀਕੰਡਕਟਰ ਅਤੇ ਚਿੱਪ ਨਿਰਮਾਣ ਦੀ ਦੁਨੀਆ ਵਿੱਚ ਇਕੱਠੇ ਕੰਮ ਕਰਨ ਬਾਰੇ ਵੀ ਗੱਲ ਕੀਤੀ।
ਸ਼੍ਰੀ ਮੋਦੀ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ:
" ਕੁਆਲਕੌਮ ਇੰਕ ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਕ੍ਰਿਸਟੀਆਨੋ ਆਰ. ਅਮੋਨ ਨੂੰ ਮਿਲ ਕੇ ਬਹੁਤ ਖ਼ੁਸ਼ੀ ਹੋਈ। ਅਸੀਂ ਚਰਚਾ ਕੀਤੀ ਕਿ ਕੁਆਲਕੌਮ ਏਆਈ ਅਤੇ ਤਕਨਾਲੋਜੀ ਦੇ ਹੋਰ ਭਵਿੱਖਮੁਖੀ ਖੇਤਰਾਂ ਵਿੱਚ ਭਾਰਤੀ ਨਵੀਨਤਾਕਾਰਾਂ ਅਤੇ ਸਟਾਰਟਅੱਪਸ ਨਾਲ ਕਿਵੇਂ ਕੰਮ ਕਰ ਸਕਦਾ ਹੈ। ਅਸੀਂ ਸੈਮੀਕੰਡਕਟਰਸ ਅਤੇ ਚਿੱਪ ਨਿਰਮਾਣ ਦੀ ਦੁਨੀਆ ਵਿੱਚ ਇਕੱਠੇ ਕੰਮ ਕਰਨ ਸਬੰਧੀ ਵੀ ਗੱਲ ਕੀਤੀ।
@Qualcomm
@cristianoamon"
***********
MJPS/SR
(रिलीज़ आईडी: 2231453)
आगंतुक पटल : 48
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Bengali-TR
,
Assamese
,
Gujarati
,
Odia
,
Tamil
,
Telugu
,
Kannada
,
Malayalam