ਵਣਜ ਤੇ ਉਦਯੋਗ ਮੰਤਰਾਲਾ
ਗੂਗਲ ਅਤੇ ਅਲਫਾਬੇਟ ਦੇ ਸੀਈਓ ਸ਼੍ਰੀ ਸੁੰਦਰ ਪਿਚਾਈ (Mr. Sundar Pichai) ਨੇ ਇੰਡੀਆ ਏਆਈ ਇਮਪੈਕਟ ਸਮਿਟ 2026 ਵਿੱਚ ਭਾਰਤ ਜੀਆਈ ਕੌਫੀ ਲਾਉਂਜ ਦਾ ਦੌਰਾ ਕੀਤਾ
ਗਲੋਬਲ ਡੈਲੀਗੇਟਸ ਨੇ ਏਆਈ ਇਮਪੈਕਟ ਸਮਿਟ ਵਿੱਚ ਭਾਰਤ ਦੇ ਜੀਆਈ-ਟੈਗਡ ਕੌਫੀ ਸ਼ੋਅਕੇਸ ਦਾ ਅਨੁਭਵ ਕੀਤਾ
ਡੀਪੀਆਈਆਈਟੀ ਨੇ ਭਾਰਤ ਦੇ ਜੀਓਗ੍ਰਾਫਿਕਲ ਇੰਡੀਕੇਸ਼ਨ ਪ੍ਰੋਡਕਟਸ ਨੂੰ ਵਿਸ਼ਵ ਪੱਧਰ 'ਤੇ ਪ੍ਰਦਰਸ਼ਿਤ ਕਰਨ ਲਈ ਯੂਨੀਫਾਇਡ ਨੈਸ਼ਨਲ ਬ੍ਰਾਂਡ ਵਜੋਂ 'ਭਾਰਤ ਜੀਆਈ' ਲਾਂਚ ਕੀਤਾ
Posted On:
19 FEB 2026 5:41PM by PIB Chandigarh
ਗੂਗਲ ਅਤੇ ਅਲਫਾਬੇਟ ਦੇ ਸੀਈਓ, ਸ਼੍ਰੀ ਸੁੰਦਰ ਪਿਚਾਈ ਨੇ ਇੰਡੀਆ ਏਆਈ ਇਮਪੈਕਟ ਸਮਿਟ 2026 ਦੌਰਾਨ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) ਦੁਆਰਾ ਆਯੋਜਿਤ ਭਾਰਤ ਜੀਆਈ ਕੌਫੀ ਲਾਉਂਜ ਦਾ ਦੌਰਾ ਕੀਤਾ। ਮਾਲਾਬਾਰ ਅਰੇਬਿਕਾ ਦਾ ਸੁਆਦ ਲੈਂਦੇ ਹੋਏ, ਸ਼੍ਰੀ ਪਿਚਾਈ ਨੇ ਬੈਰਿਸਟਾ (baristas) ਨਾਲ ਗੱਲਬਾਤ ਕੀਤੀ ਅਤੇ ਭਾਰਤ ਦੀਆਂ ਪ੍ਰੀਮੀਅਮ ਜੀਆਈ-ਟੈਗਡ ਕੌਫੀ ਦੇ ਰਿਚ ਫਲੇਵਰਸ ਦਾ ਅਨੁਭਵ ਕੀਤਾ।
ਫਿਨਲੈਂਡ, ਫਰਾਂਸ, ਜਾਪਾਨ, ਨਾਇਜੀਰੀਆ, ਬੋਤਸਵਾਨਾ, ਲਿਥੁਆਨੀਆ, ਕਜ਼ਾਕਿਸਤਾਨ, ਪੋਲੈਂਡ ਅਤੇ ਜਰਮਨੀ ਦੇ ਅਤੇ ਕਈ ਹੋਰ ਦੇਸ਼ਾਂ ਦੇ ਡੈਲੀਗੇਟਾਂ ਨੇ ਵੀ ਕੌਫੀ ਐਕਸਪੀਰੀਅੰਸ ਸੈਂਟਰ ਦਾ ਦੌਰਾ ਕੀਤਾ। ਉਨ੍ਹਾਂ ਨੇ ਭਾਰਤ ਦੀ ਜੀਆਈ ਕੌਫੀ ਵਿਰਾਸਤ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ। ਫਿਨਲੈਂਡ ਦੇ ਡੈਲੀਗੇਟ ਨੇ ਖਾਸ ਤੌਰ 'ਤੇ ਮੌਨਸੂਨੀ ਮਾਲਾਬਾਰ ਅਰੇਬਿਕਾ ਦੇ ਮਿੱਠੇ ਅਤੇ ਸਰਵੋਤਮ ਸੁਆਦ ਵਾਲੇ ਪ੍ਰੋਫਾਈਲ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਦੇ ਅਦੁੱਤੀ ਚਰਿੱਤਰ ਅਤੇ ਵਿਸ਼ੇਸ਼ ਪ੍ਰੋਸੈਸਿੰਗ ਟ੍ਰੇਡੀਸ਼ਨ ਦੀ ਪ੍ਰਸ਼ੰਸਾ ਕੀਤੀ ਜੋ ਕਿ ਇਸ ਨੂੰ ਵਿਸ਼ਵ ਪੱਧਰ 'ਤੇ ਵੱਖਰਾ ਸਥਾਨ ਪ੍ਰਦਾਨ ਕਰਦੀ ਹੈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਐਕਸ 'ਤੇ ਇਸ ਪਲ ਨੂੰ ਕੈਪਚਰ ਕੀਤਾ, "ਜਦੋਂ @SundarPichai ਇਸ ਦਾ ਸੁਆਦ ਲੈਣ ਲਈ ਆਉਂਦੇ ਹਨ, ਤਾਂ ਤੁਸੀਂ ਜਾਣਦੇ ਹੋ ਕਿ ਇਹ ਸੱਚ ਵਿੱਚ ਇਸ ਦੇ ਲਾਇਕ ਹੈ! ਦੁਨੀਆ #IndiaAIImpactSummit2026 'ਤੇ ਭਾਰਤ ਜੀਆਈ ਕੌਫੀ ਲਈ ਇੱਕ ਕੱਪ ਚੁੱਕ ਰਹੀ ਹੈ। ਭਾਰਤ ਜੀਆਈ ਕੌਫੀ ਲਾਉਂਜ, ਭਾਰਤ ਮੰਡਪਮ (ਹਾਲ 14, ਫਸਟ ਫਲੋਰ) 17–20 ਫਰਵਰੀ।" ਟਵੀਟ ਦਾ ਲਿੰਕ- https://x.com/PiyushGoyal/status/2024386674072179011
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਦੇ ਕੇਂਦਰੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਇੰਡੀਆ ਏਆਈ ਇਮਪੈਕਟ ਸਮਿਟ ਦੇ ਦੂਜੇ ਦਿਨ ਭਾਰਤ ਜੀਆਈ ਕੌਫੀ ਐਕਸਪੀਰੀਅੰਸ ਸੈਂਟਰ, ਹਾਲ 14 ਫਸਟ ਫਲੋਰ ਦਾ ਦੌਰਾ ਕੀਤਾ ਅਤੇ ਭਾਰਤ ਦੀ ਜੀਆਈ ਰਜਿਸਟਰਡ ਕੌਫੀ ਦੀ ਰਿਚਨੈੱਸ ਦਾ ਜਸ਼ਨ ਮਨਾਇਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਕਿਵੇਂ ਜੀਓਗ੍ਰਾਫਿਕਲ ਇੰਡੀਕੇਸ਼ਨਸ ਪ੍ਰਮਾਣਿਕਤਾ ਨੂੰ ਸੁਰੱਖਿਅਤ ਰੱਖਦੇ ਹਨ, ਸਥਾਨਕ ਭਾਈਚਾਰਿਆਂ ਨੂੰ ਸਸ਼ਕਤ ਬਣਾਉਂਦੇ ਹਨ, ਅਤੇ ਭਾਰਤ ਦੇ ਵੱਖ-ਵੱਖ ਤਰ੍ਹਾਂ ਦੇ ਕੌਫੀ ਮੂਲ ਨੂੰ ਆਲਮੀ ਮਾਨਤਾ ਦਿਲਾਉਂਦੇ ਹਨ।
ਏਆਈ ਇਮਪੈਕਟ ਸਮਿਟ 2026 ਵਿੱਚ, ਭਾਰਤ ਜੀਆਈ ਕੌਫੀਜ਼ ਭਾਰਤ ਦੇ ਵਿਲੱਖਣ ਜੀਓਗ੍ਰਾਫਿਕਲ ਇੰਡੀਕੇਸ਼ਨ ਪ੍ਰੋਡਕਟਸ ਦੀ ਖੂਬੀ ਦਾ ਜਸ਼ਨ ਮਨਾਉਣ ਵਾਲੇ ਸ਼ੋਅਕੇਸ ਰਾਹੀਂ ਦੁਨੀਆ ਦਾ ਧਿਆਨ ਖਿੱਚ ਰਹੀ ਹੈ। 16-20 ਫਰਵਰੀ ਤੱਕ ਨਵੀਂ ਦਿੱਲੀ ਵਿੱਚ ਹੋ ਰਹੇ ਸਭ ਤੋਂ ਵੱਡੇ ਏਆਈ ਈਵੈਂਟ ਨੇ 'ਭਾਰਤ ਜੀਆਈ' ਨਾਮਕ ਇੱਕ ਨਵੀਂ ਰਾਸ਼ਟਰੀ ਪਹਿਲਕਦਮੀ ਦੇ ਹਿੱਸੇ ਵਜੋਂ ਪੂਰੀ ਦੁਨੀਆ ਦਾ ਧਿਆਨ ਖਿੱਚਿਆ।
ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ (DPIIT) ਨੇ ਭਾਰਤ ਜੀਆਈ ਨੂੰ ਇੱਕ ਏਕੀਕ੍ਰਿਤ ਰਾਸ਼ਟਰੀ ਬੌਧਿਕ ਸੰਪੱਤੀ ਬ੍ਰਾਂਡ ਵਜੋਂ ਪੇਸ਼ ਕੀਤਾ ਹੈ। ਇਸ ਦਾ ਉਦੇਸ਼ "ਏ ਵਰਲਡ ਐਕਸਕਲੂਸਿਵ" ਟੈਗਲਾਈਨ ਨਾਲ ਭਾਰਤ ਦੇ ਵਿਲੱਖਣ ਜੀਆਈ ਉਤਪਾਦਾਂ ਨੂੰ ਦੁਨੀਆ ਭਰ ਵਿੱਚ ਪ੍ਰਦਰਸ਼ਿਤ ਕਰਨਾ ਹੈ। DPIIT, ਕੌਫੀ ਬੋਰਡ ਦੇ ਨਾਲ ਮਿਲ ਕੇ ਇਸ ਇਤਿਹਾਸਕ ਸਮਾਗਮ ਵਿੱਚ ਸੈਲਾਨੀਆਂ ਨੂੰ ਦੇਸ਼ ਦੇ ਸਮ੍ਰਿੱਧ, ਵੱਖ-ਵੱਖ ਸੁਆਦਾਂ ਅਤੇ ਭਾਰਤੀ ਕੌਫੀ ਦੀ ਵਿਰਾਸਤ ਦਾ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰ ਰਿਹਾ ਹੈ।
ਹਾਲ ਨੰਬਰ 14 ਫਸਟ ਫਲੋਰ 'ਤੇ ਬਣੇ ਕੌਫੀ ਐਕਸਪੀਰੀਅੰਸ ਸੈਂਟਰ ਨੇ ਬਹੁਤ ਸਾਰੇ ਉਤਸੁਕ ਲੋਕਾਂ ਨੂੰ ਵੱਖ-ਵੱਖ ਭਾਰਤੀ ਜੀਆਈ ਰਜਿਸਟਰਡ ਕੌਫੀਜ਼ ਦੀ ਪੜਤਾਲ ਕਰਨ ਅਤੇ ਅਨੁਭਵ ਕਰਨ ਲਈ ਆਕਰਸ਼ਿਤ ਕੀਤਾ। ਬਹੁਤ ਸਾਰੇ ਅੰਤਰਰਾਸ਼ਟਰੀ ਡੈਲੀਗੇਟਸ ਸਸਟੇਨੇਬਲੀ ਸ਼ੈੱਡ ਗ੍ਰੋਨ (ਟਿਕਾਊ ਢੰਗ ਨਾਲ ਛਾਂ ਵਿੱਚ ਉਗਾਈ ਗਈ), ਹੱਥ ਨਾਲ ਚੁਣੀ ਗਈ ਅਤੇ ਕੁਦਰਤੀ ਤੌਰ 'ਤੇ ਧੁੱਪ ਵਿੱਚ ਸੁਕਾਈ ਗਈ ਭਾਰਤ ਜੀਆਈ ਕੌਫੀ ਦਾ ਸੁਆਦ ਲੈਣ ਲਈ ਆਏ ਹਨ।



************
ਅਭਿਸ਼ੇਕ ਦਿਆਲ/ਅਭਿਜੀਤ ਨਾਰਾਇਣਨ/ਅਨੁਸ਼ਕਾ ਪਾਂਡੇ/ਏਕੇ
(Release ID: 2230767)
ਵਿਜ਼ੀਟਰ ਕਾਊਂਟਰ : 2