ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਰਬੀਆ ਦੇ ਰਾਸ਼ਟਰਪਤੀ ਵੱਲੋਂ ਲਿਖਿਆ ਲੇਖ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਗਿਆ ਹੈ ਕਿ 'ਇੰਡੀਆ ਏਆਈ ਇੰਪੈਕਟ ਸਮਿਟ' ਭਾਰਤ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਲਮੀ ਸੰਵਾਦ ਦੇ ਕੇਂਦਰ ਵਿੱਚ ਮਜ਼ਬੂਤੀ ਨਾਲ ਸਥਾਪਤ ਕਰਦੀ ਹੈ
प्रविष्टि तिथि:
17 FEB 2026 7:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਖੇਤਰ ਵਿੱਚ ਭਾਰਤ ਦੀ ਅਗਵਾਈ ਨੂੰ ਮਿਲੀ ਮਾਨਤਾ ਦਾ ਸਵਾਗਤ ਕੀਤਾ, ਜਿਵੇਂ ਕਿ ਸਰਬੀਆ ਦੇ ਰਾਸ਼ਟਰਪਤੀ, ਮਹਾਮਹਿਮ ਅਲੈਗਜ਼ੈਂਡਰ ਵੁਚਿਕ ਵੱਲੋਂ ਪ੍ਰਗਟ ਕੀਤਾ ਗਿਆ। ਆਪਣੇ ਸੰਦੇਸ਼ ਵਿੱਚ ਸਰਬੀਆਈ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਇੰਡੀਆ ਏਆਈ ਇੰਪੈਕਟ ਸਮਿਟ' ਸਿਰਫ਼ ਇੱਕ ਕਾਨਫ਼ਰੰਸ ਨਹੀਂ ਹੈ—ਇਹ ਇੱਕ ਫ਼ੈਸਲਾਕੁਨ ਪਲ ਹੈ, ਜੋ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਲਮੀ ਸੰਵਾਦ ਦੇ ਕੇਂਦਰ ਵਿੱਚ ਭਾਰਤ ਨੂੰ ਮਜ਼ਬੂਤੀ ਨਾਲ ਸਥਾਪਤ ਕਰਦਾ ਹੈ।
ਪੀਐੱਮਓ ਇੰਡੀਆ ਹੈਂਡਲ ਨੇ ਐੱਕਸ 'ਤੇ ਕਿਹਾ:
"ਸਰਬੀਆ ਦੇ ਰਾਸ਼ਟਰਪਤੀ @predsednikrs ਲਿਖਦੇ ਹਨ ਕਿ ਇੰਡੀਆ ਏਆਈ ਇੰਪੈਕਟ ਸਮਿਟ ਸਿਰਫ਼ ਇੱਕ ਕਾਨਫ਼ਰੰਸ ਤੋਂ ਕਿਤੇ ਵੱਧ ਹੈ। ਉਹ ਵਿਸਥਾਰ ਨਾਲ ਦੱਸਦੇ ਹਨ ਕਿ ਕਿਸ ਤਰ੍ਹਾਂ ਇਹ ਸਮਿਟ ਭਾਰਤ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ 'ਤੇ ਆਲਮੀ ਸੰਵਾਦ ਦੇ ਕੇਂਦਰ ਵਿੱਚ ਮਜ਼ਬੂਤੀ ਨਾਲ ਸਥਾਪਤ ਕਰਦੀ ਹੈ।"
"ਸਰਬੀਆ ਗਣਰਾਜ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੁਚਿਕ ਦਾ ਇੱਕ ਚੰਗਾ ਲੇਖ, ਜਿਸ ਵਿੱਚ ਉਹ ਏਆਈ ਬਾਰੇ ਗੱਲ ਕਰਦੇ ਹਨ, ਬੇਸ਼ੱਕ, ਪਰ ਨਾਲ ਹੀ ਭਾਰਤ ਪ੍ਰਤੀ ਉਨ੍ਹਾਂ ਦੇ ਪਿਆਰ, ਏਆਈ ਵਿੱਚ ਭਾਰਤ ਦੀਆਂ ਤਰੱਕੀਆਂ ਅਤੇ ਮਜ਼ਬੂਤ ਭਾਰਤ-ਸਰਬੀਆ ਸਬੰਧਾਂ ਨੂੰ ਉਜਾਗਰ ਕਰਦਾ ਹੈ! @predsednikrs"
*****
ਐੱਮਜੇਪੀਐੱਸ/ਐੱਸਆਰ
(रिलीज़ आईडी: 2229623)
आगंतुक पटल : 40
इस विज्ञप्ति को इन भाषाओं में पढ़ें:
English
,
Gujarati
,
Urdu
,
Marathi
,
हिन्दी
,
Assamese
,
Bengali
,
Manipuri
,
Odia
,
Tamil
,
Telugu
,
Kannada
,
Malayalam