ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਭਾਰਤ ਨੇ ਬਰਲਿਨ ਵਿੱਚ ਯੂਰੋਪੀਅਨ ਫਿਲਮ ਮਾਰਕਿਟ 2026 ‘ਚ 'ਭਾਰਤ ਮੰਡਪ' ਦੀ ਸ਼ੁਰੂਆਤ ਦੇ ਨਾਲ ਸਿਨੇਮਾ, ਸੱਭਿਆਚਾਰ ਅਤੇ ਨਵੀਨਤਾ ਦਾ ਪ੍ਰਦਰਸ਼ਨ ਕੀਤਾ
ਭਾਰਤੀ ਫਿਲਮ ਨਿਰਮਾਤਾਵਾਂ ਦੀ ਸਰਗਰਮ ਭਾਗੀਦਾਰੀ ਭਾਰਤੀ ਸਿਨੇਮਾ ਵਿੱਚ ਵਧ ਰਹੀ ਵਿਸ਼ਵਵਿਆਪੀ ਦਿਲਚਸਪੀ ਨੂੰ ਦਰਸਾਉਂਦੀ ਹੈ
ਕ੍ਰਿਏਟ ਇਨ ਇੰਡੀਆ ਦੇ ਜੇਤੂਆਂ ਅਤੇ ਰਾਜਾਂ ਨੇ ਇੱਕ ਗਲੋਬਲ ਪਲੈਟਫਾਰਮ 'ਤੇ ਆਪਣੀ ਸਿਰਜਣਾਤਮਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ
ਭਾਰਤ ਨੇ ਈਐੱਫਐੱਮ ਇਨੋਵੇਸ਼ਨ ਹੱਬ 2026 ਵਿਖੇ ਅਤਿ-ਆਧੁਨਿਕ ਰਚਨਾਤਮਕ-ਤਕਨੀਕੀ ਨਵੀਨਤਾ ਅਤੇ ਏਵੀਜੀਸੀ-ਐੱਕਸਆਰ ਸਮਰੱਥਾਵਾਂ ਦਾ ਪ੍ਰਦਰਸ਼ਨ ਕੀਤਾ
Posted On:
13 FEB 2026 5:30PM by PIB Chandigarh
ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਨਾਲ ਆਯੋਜਿਤ ਯੂਰੋਪੀਅਨ ਫਿਲਮ ਮਾਰਕਿਟ (ਈਐੱਫਐੱਮ) 2026 ਵਿੱਚ ਆਪਣੀ ਮਜ਼ਬੂਤ ਅਤੇ ਬਹੁਪੱਖੀ ਮੌਜੂਦਗੀ ਨੂੰ ਜਾਰੀ ਰੱਖਦੇ ਹੋਏ, ਭਾਰਤ ਨੇ ਬਾਜ਼ਾਰ ਵਿੱਚ ਆਪਣੇ ਅਧਿਕਾਰਿਤ ਪਲੈਟਫਾਰਮ, 'ਭਾਰਤ ਮੰਡਪ' ਦਾ ਰਸਮੀ ਤੌਰ 'ਤੇ ਉਦਘਾਟਨ ਕੀਤਾ, ਜੋ ਕਿ ਸਿਨੇਮਾ, ਸੱਭਿਆਚਾਰ ਅਤੇ ਰਚਨਾਤਮਕ ਤਕਨਾਲੋਜੀਆਂ ਵਿੱਚ ਦੇਸ਼ ਦੀ ਵਧਦੀ ਵਿਸ਼ਵਵਿਆਪੀ ਭੂਮਿਕਾ ਨੂੰ ਦਰਸਾਉਂਦਾ ਹੈ। ਮੰਡਪ ਦਾ ਉਦਘਾਟਨ ਜਰਮਨੀ ਵਿੱਚ ਭਾਰਤ ਦੇ ਰਾਜਦੂਤ ਸ਼੍ਰੀ ਅਜੀਤ ਵਿਨਾਇਕ ਗੁਪਤੇ ਦੁਆਰਾ ਪ੍ਰਸਿੱਧ ਅੰਤਰਰਾਸ਼ਟਰੀ ਮਾਰਕਿਟ ਲੀਡਰਜ਼, ਸੱਭਿਆਚਾਰਕ ਪ੍ਰਤੀਨਿਧੀਆਂ ਅਤੇ ਭਾਰਤੀ ਫਿਲਮ ਅਤੇ ਨਵੀਨਤਾ ਪ੍ਰਤੀਨਿਧੀ ਮੰਡਲ ਦੀ ਮੌਜੂਦਗੀ ਵਿੱਚ ਕੀਤਾ ਗਿਆ।

ਉਦਘਾਟਨੀ ਸਮਾਰੋਹ ਨੇ ਰਚਨਾਤਮਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਵਧ ਰਹੇ ਭਾਰਤ-ਜਰਮਨੀ ਸਹਿਯੋਗ ਨੂੰ ਪ੍ਰਦਰਸ਼ਿਤ ਕੀਤਾ ਗਿਆ। ਵਿਸ਼ੇਸ਼ ਭਾਗੀਦਾਰਾਂ ਵਿੱਚ ਬਰਲਿਨੇਲ ਪ੍ਰੋ ਦੀ ਡਾਇਰੈਕਟਰ ਅਤੇ ਯੂਰੋਪੀਅਨ ਫਿਲਮ ਮਾਰਕਿਟ ਦੇ ਮੁਖੀ ਸੁਸ਼੍ਰੀ ਤੰਜਾ ਮੇਇਸਨਰ (Ms. Tanja Meissner) ਸ਼ਾਮਲ ਸਨ, ਜੋ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਫਿਲਮ ਬਾਜ਼ਾਰਾਂ ਵਿੱਚੋਂ ਇੱਕ ਦੀ ਅਗਵਾਈ ਕਰਦੀ ਹੈ; ਸ਼੍ਰੀ ਪੀਟਰ ਡੌਮਸ਼, ਈਐੱਫਐੱਮ ਵਿਖੇ ਵਿਕਰੀ ਅਤੇ ਡਿਜ਼ਾਈਨ ਦੇ ਮੁਖੀ, ਜੋ ਕਿ ਅੰਤਰਰਾਸ਼ਟਰੀ ਭਾਈਵਾਲੀ ਅਤੇ ਰਣਨੀਤਿਕ ਉਦਯੋਗਿਕ ਸ਼ਮੂਲੀਅਤ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ; ਅਤੇ ਟੈਗੋਰ ਸੈਂਟਰ ਦੀ ਡਾਇਰੈਕਟਰ ਸ਼੍ਰੀਮਤੀ ਤ੍ਰਿਸ਼ਾ ਸਖਲੇਚਾ, ਜਿਨ੍ਹਾਂ ਦਾ ਕੰਮ ਭਾਰਤ ਅਤੇ ਜਰਮਨੀ ਵਿਚਕਾਰ ਕਲਾਤਮਕ ਅਤੇ ਸੱਭਿਆਚਾਰਕ ਸੰਵਾਦ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਸ ਸਮਾਗਮ ਵਿੱਚ ਰਾਸ਼ਟਰੀ ਫਿਲਮ ਵਿਕਾਸ ਨਿਗਮ (ਐੱਨਐੱਫਡੀਸੀ) ਦੇ ਸੀਨੀਅਰ ਅਧਿਕਾਰੀ, ਬਰਲਿਨ ਵਿੱਚ ਭਾਰਤੀ ਦੂਤਾਵਾਸ ਦੇ ਮੈਂਬਰ, ਅਤੇ ਦੇਸ਼ ਦੇ ਵਧ ਰਹੇ ਰਚਨਾਤਮਕ ਵਾਤਾਵਰਣ ਪ੍ਰਣਾਲੀ ਦੀ ਨੁਮਾਇੰਦਗੀ ਕਰਨ ਵਾਲਾ ਇੱਕ ਵਿਭਿੰਨ ਭਾਰਤੀ ਵਫ਼ਦ ਵੀ ਸ਼ਾਮਲ ਸੀ।
ਇਸ ਵਰ੍ਹੇ ਯੂਰੋਪੀਅਨ ਫਿਲਮ ਬਾਜ਼ਾਰ ਵਿੱਚ ਭਾਰਤ ਦੀ ਮੌਜੂਦਗੀ ਵਿਲੱਖਣ ਹੈ, ਜਿਸ ਵਿੱਚ ਕਹਾਣੀ ਸੁਣਾਉਣ ਦੀ ਉੱਤਮਤਾ ਅਤੇ ਨਵੀਨਤਾ-ਅਧਾਰਿਤ ਭਾਈਵਾਲੀ ਦਾ ਇੱਕ ਮਜ਼ਬੂਤ ਮਿਸ਼ਰਣ ਹੈ। ਇੱਕ ਮੁੱਖ ਆਕਰਸ਼ਣ ਨੌਂ ਭਾਰਤੀ ਫਿਲਮ ਨਿਰਮਾਤਾਵਾਂ ਦੀ ਭਾਗੀਦਾਰੀ ਹੈ, ਜੋ ਅੰਤਰਰਾਸ਼ਟਰੀ ਨਿਰਮਾਤਾਵਾਂ, ਵਿਕਰੀ ਏਜੰਟਾਂ, ਡਿਸਟ੍ਰੀਬਿਊਟਰਸ ਅਤੇ ਫੈਸਟੀਵਲ ਪ੍ਰੋਗਰਾਮਰਾਂ ਨਾਲ ਸਰਗਰਮੀ ਨਾਲ ਜੁੜ ਰਹੇ ਹਨ। ਉਨ੍ਹਾਂ ਦੀ ਮੌਜੂਦਗੀ ਵਿਸ਼ਵਵਿਆਪੀ ਸਹਿ-ਨਿਰਮਾਣ ਨੈੱਟਵਰਕਾਂ ਵਿੱਚ ਭਾਰਤ ਦੇ ਵਧ ਰਹੇ ਏਕੀਕਰਣ ਅਤੇ ਵਿਭਿੰਨ ਭਾਸ਼ਾਵਾਂ ਅਤੇ ਸ਼ੈਲੀਆਂ ਵਿੱਚ ਭਾਰਤੀ ਕਹਾਣੀਆਂ ਵਿੱਚ ਵਧ ਰਹੀ ਅੰਤਰਰਾਸ਼ਟਰੀ ਦਿਲਚਸਪੀ ਨੂੰ ਦਰਸਾਉਂਦੀ ਹੈ। ਚੰਗੀ ਤਰ੍ਹਾਂ ਸੰਗਠਿਤ ਮਾਰਕਿਟ ਮੀਟਿੰਗਾਂ ਅਤੇ ਪ੍ਰੋਜੈਕਟ ਵਿਚਾਰ-ਵਟਾਂਦਰੇ ਰਾਹੀਂ, ਇਹ ਫਿਲਮ ਨਿਰਮਾਤਾ ਅਜਿਹੀਆਂ ਭਾਈਵਾਲੀ ਦੀ ਪੜਚੋਲ ਕਰ ਰਹੇ ਹਨ ਜੋ ਰਵਾਇਤੀ ਫਿਲਮ ਵਪਾਰ ਤੋਂ ਪਰੇ ਹਨ, ਸਰਹੱਦ ਪਾਰ ਸਹਿਯੋਗ ਅਤੇ ਲੰਬੇ ਸਮੇਂ ਦੇ ਰਚਨਾਤਮਕ ਗਠਜੋੜ ਵਿੱਚ ਬਦਲਦੀਆਂ ਹਨ।

ਭਾਰਤ ਦੇ ਤੇਜ਼ੀ ਨਾਲ ਵਧ ਰਹੇ ਮੀਡੀਆ-ਤਕਨੀਕ ਅਤੇ ਰਚਨਾਤਮਕ-ਤਕਨੀਕੀ ਖੇਤਰਾਂ ਦੀ ਨੁਮਾਇੰਦਗੀ ਕਰਨ ਵਾਲੇ ਚਾਰ ਉੱਭਰ ਰਹੇ ਸਟਾਰਟ-ਅੱਪਸ ਦੇ ਪ੍ਰਤੀਨਿਧੀਆਂ ਦੀ ਭਾਗੀਦਾਰੀ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਕੰਪਨੀਆਂ ਅਜਿਹੇ ਹੱਲ ਪੇਸ਼ ਕਰਦੀਆਂ ਹਨ ਜੋ ਕਹਾਣੀ ਸੁਣਾਉਣ, ਤਕਨਾਲੋਜੀ ਅਤੇ ਡਿਜੀਟਲ ਉਤਪਾਦਨ ਨੂੰ ਜੋੜਦੀਆਂ ਹਨ, ਇਹ ਦਰਸਾਉਂਦੀਆਂ ਹਨ ਕਿ ਕਿਵੇਂ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਨਵੀਨਤਾ ਨਾਲ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਈਐੱਫਐੱਮ ਵਿਖੇ ਉਨ੍ਹਾਂ ਦੀ ਮੌਜੂਦਗੀ ਭਾਰਤ ਦੇ ਸਿਰਫ਼ ਇੱਕ ਪ੍ਰਮੁੱਖ ਸਮੱਗਰੀ-ਨਿਰਮਾਣ ਵਾਲੇ ਰਾਸ਼ਟਰ ਤੋਂ ਗਲੋਬਲ ਮਨੋਰੰਜਨ ਈਕੋਸਿਸਟਮ ਵਿੱਚ ਤਕਨੀਕੀ
ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਨੌਜਵਾਨ ਨਵੀਨਤਾਕਾਰੀ

ਵਫ਼ਦ ਵਿੱਚ ਕ੍ਰਿਏਟ ਇਨ ਇੰਡੀਆ ਚੈਲੇਂਜ (ਸੀਆਈਸੀ) ਦੇ ਦੋ ਜੇਤੂ ਵੀ ਸ਼ਾਮਲ ਹਨ, ਜੋ ਸਫਲ ਵਿਚਾਰਾਂ ਅਤੇ ਨੌਜਵਾਨ ਰਚਨਾਤਮਕ ਉੱਦਮੀਆਂ 'ਤੇ ਗੱਲ ਕਰਨਗੇ, ਜਿਨ੍ਹਾਂ ਦਾ ਕੰਮ ਨਵੀਨਤਾ-ਅਗਵਾਈ ਵਾਲੀ ਕਹਾਣੀ ਸੁਣਾਉਣ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਦੀ ਭਾਗੀਦਾਰੀ ਦੇਸ਼ ਵਿੱਚ ਨਵੀਂ ਪ੍ਰਤਿਭਾ ਨੂੰ ਵਿਕਸਿਤ ਕਰਨ ਅਤੇ ਉੱਭਰ ਰਹੀਆਂ ਆਵਾਜ਼ਾਂ ਨੂੰ ਆਲਮੀ ਪੱਧਰ ’ਤੇ ਪ੍ਰੋਤਸਾਹਨ ਦੇਣ ’ਤੇ ਜ਼ੋਰ ਦਿੰਦੀ ਹੈ। ਮਹਾਰਾਸ਼ਟਰ ਤੋਂ ਇੱਕ ਸੱਭਿਆਚਾਰਕ ਵਫ਼ਦ ਵੀ ਮੌਜੂਦ ਹੈ, ਜੋ ਕਿ ਫਿਲਮ ਨਿਰਮਾਣ ਲਈ ਅਨੁਕੂਲ ਨੀਤੀਆਂ, ਵਿੱਤੀ ਵਿਕਲਪਾਂ ਅਤੇ ਵੱਖ-ਵੱਖ ਸਰੋਤਾਂ ਰਾਹੀਂ ਫਿਲਮ ਨਿਰਮਾਤਾਵਾਂ ਦਾ ਸਮਰਥਨ ਕਰਨ ਲਈ ਰਾਜ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਦਕਿ ਵਿਸ਼ਵ ਫਿਲਮ ਨਕਸ਼ੇ 'ਤੇ ਇੱਕ ਮੁੱਖ ਖਿਡਾਰੀ ਵਜੋਂ ਮਹਾਰਾਸ਼ਟਰ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ। ਦਿੱਲੀ ਦਾ ਵਫ਼ਦ ਇੱਥੇ ਦਿੱਲੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਫਿਲਮਾਂਕਣ ਪ੍ਰੋਤਸਾਹਨ ਅਤੇ ਪ੍ਰਵਾਨਗੀ ਪ੍ਰਕਿਰਿਆਵਾਂ ਨੂੰ ਉਜਾਗਰ ਕਰਨ ਅਤੇ ਸ਼ਹਿਰ ਦੇ ਸ਼ਾਨਦਾਰ ਸ਼ੂਟਿੰਗ ਸਥਾਨਾਂ ਨੂੰ ਗਲੋਬਲ ਦਰਸ਼ਕਾਂ ਵਿੱਚ ਪ੍ਰਦਰਸ਼ਿਤ ਕਰਨ ਲਈ ਆਇਆ ਹੈ।
ਮੰਡਪ ਵਿਖੇ ਗੱਲਬਾਤ ਦੌਰਾਨ, ਏਐੱਫਡੀਸੀ ਪ੍ਰਬੰਧਨ ਨੇ ਭਾਰਤ ਦੇ ਆਉਣ ਵਾਲੇ ਪ੍ਰਮੁੱਖ ਤਿਉਹਾਰਾਂ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਜੂਨ 2026 ਵਿੱਚ ਹੋਣ ਵਾਲਾ ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ 2026 ਅਤੇ ਹਰ ਸਾਲ 20 ਤੋਂ 28 ਨਵੰਬਰ ਤੱਕ ਹੋਣ ਵਾਲਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ਼ ਇੰਡੀਆ (ਆਈਐੱਫਐੱਫਆਈ) ਸ਼ਾਮਲ ਹਨ। ਇਨ੍ਹਾਂ ਤਿਉਹਾਰਾਂ 'ਤੇ ਸਿਨੇਮਾ ਨਾਲ ਸਬੰਧਿਤ ਗਤੀਵਿਧੀਆਂ, ਸਹਿ-ਨਿਰਮਾਣ ਅਤੇ ਮਾਰਕਿਟ ਸ਼ਮੂਲੀਅਤ ਲਈ ਪ੍ਰਮੁੱਖ ਗਲੋਬਲ ਪਲੈਟਫਾਰਮਾਂ ਵਜੋਂ ਜ਼ੋਰ ਦਿੱਤਾ ਗਿਆ, ਜੋ ਅੰਤਰਰਾਸ਼ਟਰੀ ਪੱਧਰ 'ਤੇ ਵਧੇਰੇ ਭਾਗੀਦਾਰੀ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰਦੇ ਹਨ।
ਆਪਣੇ ਸੰਬੋਧਨ ਵਿੱਚ, ਰਾਜਦੂਤ ਸ਼੍ਰੀ ਅਜੀਤ ਵਿਨਾਇਕ ਗੁਪਤੇ ਨੇ ਸਿਨੇਮਾ ਅਤੇ ਸਿਰਜਣਾਤਮਕਤਾ ਨੂੰ ਅੰਤਰਰਾਸ਼ਟਰੀ ਸ਼ਮੂਲੀਅਤ ਲਈ ਸ਼ਕਤੀਸ਼ਾਲੀ ਸਾਧਨਾਂ ਵਜੋਂ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਈਐੱਫਐੱਮ ਵਿੱਚ ਭਾਰਤ ਦੀ ਮੌਜੂਦਗੀ ਨਾ ਸਿਰਫ਼ ਇਸਦੀ ਪੁਰਾਣੀ ਕਹਾਣੀ ਸੁਣਾਉਣ ਦੀ ਪਰੰਪਰਾ ਨੂੰ ਦਰਸਾਉਂਦੀ ਹੈ, ਸਗੋਂ ਵਿਸ਼ਵਵਿਆਪੀ ਰਚਨਾਤਮਕ ਉਦਯੋਗਾਂ ਵਿੱਚ ਇਸਦੀ ਵਧਦੀ ਭੂਮਿਕਾ ਨੂੰ ਵੀ ਦਰਸਾਉਂਦੀ ਹੈ। ਉਨ੍ਹਾਂ ਨੇ ਫਿਲਮ, ਸੱਭਿਆਚਾਰ ਅਤੇ ਨਵੀਨਤਾ ਵਿੱਚ ਭਾਰਤ ਅਤੇ ਜਰਮਨੀ ਵਿਚਕਾਰ ਵਧ ਰਹੇ ਸਹਿਯੋਗ ਬਾਰੇ ਗੱਲ ਕੀਤੀ, ਅਤੇ ਸਥਾਈ ਰਚਨਾਤਮਕ ਅਤੇ ਆਰਥਿਕ ਭਾਈਵਾਲੀ ਬਣਾਉਣ ਲਈ ਈਐੱਫਐੱਮ ਵਰਗੇ ਪਲੈਟਫਾਰਮਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਭਾਰਤ ਮੰਡਪ ਰਚਨਾਤਮਕ ਹਿੱਸੇਦਾਰਾਂ ਨੂੰ ਇੱਕਜੁੱਟ ਕਰਦਾ ਹੈ
ਐੱਨਐੱਫਡੀਸੀ ਦੁਆਰਾ ਆਯੋਜਿਤ ਭਾਰਤ ਮੰਡਪ, ਅੰਤਰਰਾਸ਼ਟਰੀ ਉਦਯੋਗ ਲਈ ਇੱਕ ਮੁੱਖ ਮੀਟਿੰਗ ਬਿੰਦੂ ਵਜੋਂ ਕੰਮ ਕਰਦਾ ਹੈ। ਪੂਰੇ ਬਜ਼ਾਰ ਵਿੱਚ, ਮੰਡਪ ਵਪਾਰਕ ਮੀਟਿੰਗਾਂ, ਸਹਿ-ਨਿਰਮਾਣ ਵਿਚਾਰ-ਵਟਾਂਦਰੇ, ਨੈੱਟਵਰਕਿੰਗ ਗੱਲਬਾਤ ਅਤੇ ਉਦਯੋਗ ਸੰਵਾਦਾਂ ਦੀ ਮੇਜ਼ਬਾਨੀ ਕਰਦਾ ਹੈ, ਜਦਕਿ ਭਾਰਤ ਨੂੰ ਇੱਕ ਆਕਰਸ਼ਕ ਫਿਲਮਿੰਗ ਮੰਜ਼ਿਲ ਅਤੇ ਸਹਿਯੋਗੀ ਸਮੱਗਰੀ ਭਾਈਵਾਲ ਵਜੋਂ ਵੀ ਉਤਸ਼ਾਹਿਤ ਕਰਦਾ ਹੈ। ਇਹ ਇੱਕ ਕੇਂਦਰੀ ਸਥਾਨ ਵਜੋਂ ਕੰਮ ਕਰਦਾ ਹੈ ਜਿੱਥੇ ਫਿਲਮ ਨਿਰਮਾਤਾ, ਨਿਰਮਾਤਾ, ਟੈਕਨੋਲੋਜੀ ਇਨੋਵੇਟਰਜ਼, ਸੱਭਿਆਚਾਰਕ ਪ੍ਰਤੀਨਿਧੀ ਅਤੇ ਗਲੋਬਲ ਹਿੱਸੇਦਾਰ ਸਾਂਝੇਦਾਰੀ ਬਣਾਉਣ ਲਈ ਇਕੱਠੇ ਹੁੰਦੇ ਹਨ।
ਇਸ ਵਰ੍ਹੇ ਭਾਰਤ ਦੀ ਭਾਗੀਦਾਰੀ ਦਾ ਇੱਕ ਮੁੱਖ ਪਹਿਲੂ ਈਐੱਫਐੱਮ ਇਨੋਵੇਸ਼ਨ ਹੱਬ ਵਿੱਚ ਇਸਦੀ ਮੌਜੂਦਗੀ ਹੈ, ਜਿੱਥੇ ਚਾਰ ਭਾਰਤੀ ਤਕਨੀਕੀ ਸਟਾਰਟ-ਅੱਪ ਅਤਿ-ਆਧੁਨਿਕ ਟੂਲ ਅਤੇ ਪਲੈਟਫਾਰਮ ਪ੍ਰਦਰਸ਼ਿਤ ਕਰ ਰਹੇ ਹਨ ਜੋ ਇਮਰਸਿਵ ਕਹਾਣੀ ਸੁਣਾਉਣ, ਡਿਜੀਟਲ ਉਤਪਾਦਨ ਅਤੇ ਮੀਡੀਆ ਈਕੋਸਿਸਟਮ ਵਿੱਚ ਉੱਭਰ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ। ਉਨ੍ਹਾਂ ਦੀ ਭਾਗੀਦਾਰੀ ਏਵੀਜੀਸੀ-ਐੱਕਸਆਰ ਅਤੇ ਰਚਨਾਤਮਕ ਨਵੀਨਤਾ ਖੇਤਰ ਵਿੱਚ ਭਾਰਤ ਦੀ ਵਧ ਰਹੀ ਮੌਜੂਦਗੀ ਨੂੰ ਦਰਸਾਉਂਦੀ ਹੈ ਅਤੇ ਇਹ ਦਿਖਾਉਂਦੀ ਹੈ ਕਿ ਕਿਵੇਂ ਤਕਨੀਕੀ ਉੱਦਮਤਾ ਕਹਾਣੀ ਸੁਣਾਉਣ ਦੇ ਭਵਿੱਖ ਦਾ ਇੱਕ ਜ਼ਰੂਰੀ ਹਿੱਸਾ ਬਣ ਰਹੀ ਹੈ। ਇਹ ਸਟਾਰਟ-ਅੱਪਸ ਨੂੰ ਸਮਰਥਨ ਦੇਣ ਅਤੇ ਰਚਨਾਤਮਕ ਉਦਯੋਗਾਂ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕਰਨ 'ਤੇ ਵਿਆਪਕ ਰਾਸ਼ਟਰੀ ਫੋਕਸ ਨੂੰ ਦਰਸਾਉਂਦਾ ਹੈ।
ਈਐੱਫਐੱਮ 2026 ਵਿੱਚ ਭਾਰਤ ਦੀ ਸੰਰਚਨਾਤਮਕ ਅਤੇ ਅੱਗੇ ਵਧ ਰਹੀ ਸ਼ਮੂਲੀਅਤ, ਦੇਸ਼ ਨੂੰ ਕੇਵਲ ਸਮੱਗਰੀ ਦੀ ਸਿਰਜਣਾ ਵਿੱਚ ਹੀ ਨਹੀਂ, ਸਗੋਂ ਰਚਨਾਤਮਕ ਉੱਦਮਤਾ, ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਇਨੋਵੇਸ਼ਨ ਅਧਾਰਿਤ ਵਿਕਾਸ ਵਿੱਚ ਇੱਕ ਵਿਸ਼ਵ ਨੇਤਾ ਵਜੋਂ ਅਪਣਾਉਣ ਦੇ ਸਪਸ਼ਟ ਰਣਨੀਤਕ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਫਿਲਮ ਨਿਰਮਾਤਾਵਾਂ, ਸਟਾਰਟ-ਅੱਪਸ, ਸੱਭਿਆਚਾਰਕ ਸੰਸਥਾਵਾਂ ਅਤੇ ਅੰਤਰਰਾਸ਼ਟਰੀ ਉਦਯੋਗ ਦੇ ਨੇਤਾਵਾਂ ਨੂੰ ਇਕੱਠੇ ਕਰਕੇ, ਭਾਰਤ ਮੰਡਪ ਗਲੋਬਲ ਫਿਲਮ ਅਤੇ ਮੀਡੀਆ ਲੈਂਡਸਕੇਪ ਨਾਲ ਭਾਰਤ ਦੀ ਵਧਦੀ ਸ਼ਮੂਲੀਅਤ ਦਾ ਪ੍ਰਤੀਕ ਹੈ। ਈਐੱਫਐੱਮ ਵਿਖੇ ਭਾਰਤ ਮੰਡਪ ਗਤੀਵਿਧੀ, ਸੰਵਾਦ ਅਤੇ ਸਹਿਯੋਗ ਦਾ ਇੱਕ ਜੀਵੰਤ ਕੇਂਦਰ ਬਣਿਆ ਹੋਇਆ ਹੈ, ਅੰਤਰਰਾਸ਼ਟਰੀ ਫਿਲਮ ਭਾਈਚਾਰੇ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ ਅਤੇ ਵਿਸ਼ਵ ਪੱਧਰ 'ਤੇ ਮਨੋਰੰਜਨ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ਕਰਦਾ ਹੈ।
******
ਮਹੇਸ਼ ਕੁਮਾਰ / ਵਿਵੇਕ ਵਿਸ਼ਵਾਸ਼/ਏਕੇ
(Release ID: 2228746)
ਵਿਜ਼ੀਟਰ ਕਾਊਂਟਰ : 4