ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਨੈਤਿਕ, ਸਮਾਵੇਸ਼ੀ ਅਤੇ ਜ਼ਿੰਮੇਵਾਰ ਏਆਈ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ 16-17 ਫਰਵਰੀ 2026 ਨੂੰ ਦੇਸ਼ ਵਿਆਪੀ ਡਿਜੀਟਲ ਮੁਹਿੰਮ
Posted On:
15 FEB 2026 1:14PM by PIB Chandigarh
ਭਾਰਤ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੰਡੀਆ ਏਆਈ ਇਮਪੈਕਟ ਸਮਿਟ 2026 ਦੇ ਉਦਘਾਟਨ ਦੀ ਤਿਆਰੀ ਕਰ ਰਿਹਾ ਹੈ, ਇਸੇ ਦਰਮਿਆਨ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (MeitY), ਇੰਡੀਆਏਆਈ ਮਿਸ਼ਨ ਦੇ ਤਹਿਤ, ਇੰਟੇਲ ਇੰਡੀਆ ਦੇ ਸਹਿਯੋਗ ਨਾਲ, 16 ਫਰਵਰੀ 2026 (ਭਾਰਤ ਦੇ ਸਮੇਂ ਅਨੁਸਾਰ ਸਵੇਰੇ 8:00 ਵਜੇ ਤੋਂ) ਸ਼ੁਰੂ ਹੋਣ ਵਾਲੀ ਇੱਕ ਵਿਸ਼ਵਵਿਆਪੀ ਮੁਹਿੰਮ “ਮੋਸਟ ਪਲੈੱਜ਼ ਰਿਸੀਵਡ ਫਾਰ ਐਨ ਏਆਈ ਰਿਸਪੌਂਸਿਬਿਲਿਟੀ ਕੈਂਪੇਨ ਇਨ 24 ਆਵਰਸ” ਸ਼ੁਰੂ ਕੀਤੀ ਹੈ।
ਇਹ ਪਹਿਲਕਦਮੀ ਦਾ ਉਦੇਸ਼ "“ਮੋਸਟ ਪਲੇਜ਼ ਰਿਸੀਵਡ ਫਾਰ ਐਨ ਏਆਈ ਰਿਸਪੌਂਸਿਬਿਲਿਟੀ ਕੈਂਪੇਨ ਇਨ 24 ਆਵਰਸ" ਦਾ ਅਧਿਕਾਰਤ GINNESS WORLD RECORDS™ ਪ੍ਰਾਪਤ ਕਰਨਾ ਹੈ। ਇਹ ਮੁਹਿੰਮ ਦਾ ਟੀਚਾ ਦੇਸ਼ ਭਰ ਦੇ ਨਾਗਰਿਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨੈਤਿਕ, ਸਮਾਵੇਸ਼ੀ ਅਤੇ ਜ਼ਿੰਮੇਵਾਰ ਵਰਤੋਂ ਲਈ ਵਚਨਬੱਧ ਕਰਨਾ ਹੈ, ਜੇ ਭਰੋਸੇਮੰਦ ਅਤੇ ਮਨੁੱਖੀ-ਕੇਂਦ੍ਰਿਤ ਏਆਈ ਈਕੋਸਿਸਟਮ ਦੇ ਨਿਰਮਾਣ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
ਡਿਜੀਟਲ ਪਲੈੱਜ ਪਲੈਟਫਾਰਮ http://aipledge.indiaai.gov.in/ 'ਤੇ ਉਪਲਬਧ ਹੋਵੇਗੀ। ਇੱਕ ਇੰਟਰਐਕਟਿਵ ਅਤੇ ਜਾਗਰੂਕਤਾ-ਅਧਾਰਿਤ ਅਨੁਭਵ ਦੇ ਰੂਪ ਵਿੱਚ ਤਿਆਰ ਕੀਤਾ ਗਿਆ, ਇਸ ਪਹਿਲਕਦਮੀ ਵਿੱਚ ਦ੍ਰਿਸ਼-ਅਧਾਰਿਤ ਪ੍ਰਸ਼ਨ ਸ਼ਾਮਲ ਹਨ, ਜੋ ਭਾਗੀਦਾਰਾਂ ਨੂੰ ਰਸਮੀ ਸਹੁੰ ਚੁੱਕਣ ਤੋਂ ਪਹਿਲਾਂ ਜ਼ਿੰਮੇਵਾਰ ਏਆਈ ਅਭਿਆਸਾਂ 'ਤੇ ਵਿਚਾਰ ਕਰਨ ਲਈ ਉਤਸ਼ਾਹਿਤ ਕਰਦੇ ਹਨ। ਸਹੁੰ ਪੂਰੀ ਹੋਣ 'ਤੇ, ਭਾਗੀਦਾਰਾਂ ਨੂੰ ਇੰਡੀਆਏਆਈ ਅਤੇ ਇੰਟੇਲ ਇੰਡੀਆ ਦੁਆਰਾ ਸਾਂਝੇ ਤੌਰ 'ਤੇ ਜਾਰੀ ਕੀਤਾ ਗਿਆ ਇੱਕ ਡਿਜੀਟਲ ਆਨਰੇਰੀ ਬੈਜ ਪ੍ਰਾਪਤ ਹੋਵੇਗੀ, ਨਾਲ ਹੀ ਸਰਕਾਰ ਦੁਆਰਾ ਸੰਚਾਲਿਤ ਏਆਈ ਸਿਖਲਾਈ ਦੇ ਚੁਣੇ ਹੋਏ ਪ੍ਰੋਗਰਾਮਾਂ ਤੱਕ ਪਹੁੰਚ ਪ੍ਰਾਪਤ ਹੋਵੇਗੀ।
ਇਸ ਮੁਹਿੰਮ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਸਾਰੇ ਖੇਤਰਾਂ ਅਤੇ ਲੋਕਾਂ ਲਈ ਪਹੁੰਚਯੋਗ ਅਤੇ ਭਾਗੀਦਾਰੀ ਵਿੱਚ ਸੌਖ ਹੋਵੇ। ਇਸ ਲਈ ਮਾਈਕ੍ਰੋਫੋਨ ਜਾਂ ਕੈਮਰੇ ਦੀ ਪਹੁੰਚ ਦੀ ਜ਼ਰੂਰਤ ਨਹੀਂ ਹੈ, ਅਤੇ ਨਾ ਹੀ ਕੋਈ ਯੋਗਤਾ ਮਾਪਦੰਡ ਜਾਂ ਯੋਗਤਾ ਸਬੰਧੀ ਰੁਕਾਵਟਾਂ ਹਨ।
ਭਾਗਦਾਰੀ ਪ੍ਰਕਿਰਿਆ
ਭਾਗੀਦਾਰ ਇਸ ਤਰ੍ਹਾਂ ਹਿੱਸਾ ਲੈ ਸਕਦੇ ਹਨ:
-
ਅਧਿਕਾਰਤ ਪਲੈੱਜ ਪੋਰਟਲ ‘ਤੇ ਜਾਣਾ
-
ਇੱਕ ਸਰਲ ਰਜਿਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨਾ
-
ਓਟੀਪੀ (ਈਮੇਲ ਆਈਡੀ ਜਾਂ ਫੋਨ ਨੰਬਰ) ਰਾਹੀਂ ਭਾਗੀਦਾਰੀ ਦੀ ਵੈਰੀਫਿਕੇਸ਼ਨ
-
ਛੋਟੇ ਪਰਿਦ੍ਰਿਸ਼-ਅਧਾਰਿਤ ਜਾਗਰੂਕਤਾ ਸਵਾਲਾਂ ਨਾਲ ਜੁੜਨਾ
-
ਏਆਈ ਜਵਾਬਦੇਹੀ ਸਹੁੰ ਦਾ ਰਸਮੀ ਤੌਰ ‘ਤੇ ਪੇਸ਼ ਕਰਨਾ
ਇਹ ਪਹਿਲ ਵਿਦਿਆਰਥੀਆਂ, ਸਿੱਖਿਅਕਾਂ, ਮਾਪਿਆਂ ਅਤੇ ਸਰਪ੍ਰਸਤਾਂ, ਸਰਕਾਰੀ ਅਧਿਕਾਰੀਆਂ, ਜਨਤਕ ਖੇਤਰ ਦੇ ਪ੍ਰਤੀਨਿਧੀਆਂ, ਉਦਯੋਗ ਜਗਤ ਦੇ ਪੇਸ਼ੇਵਰਾਂ, ਸਟਾਰਟਅੱਪਸ ਕੰਪਨੀਆਂ ਅਤੇ ਵਿਭਿੰਨ ਪਿਛੋਕੜਾਂ ਦੇ ਨਾਗਰਿਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਨੌਜਵਾਨਾਂ ਦੀ ਸ਼ਮੂਲੀਅਤ 'ਤੇ ਜ਼ੋਰ ਦਿੰਦੇ ਹੋਏ, ਇਸ ਮੁਹਿੰਮ ਦਾ ਉਦੇਸ਼ ਜ਼ਿੰਮੇਵਾਰ ਏਆਈ ਵਰਤੋਂ, ਡੇਟਾ ਗੋਪਨੀਯਤਾ, ਜਵਾਬਦੇਹੀ ਅਤੇ ਗਲਤ ਜਾਣਕਾਰੀ ਦਾ ਮੁਕਾਬਲਾ ਕਰਨ ਬਾਰੇ ਜਾਗਰੂਕਤਾ ਵਧਾਉਣਾ ਹੈ।
ਏਆਈ ਰਿਸਪੌਂਸੀਬਿਲਿਟੀ ਪਲੈੱਜ ਮੁਹਿੰਮ, ਇੰਡੀਆ ਏਆਈ ਇਮਪੈਕਟ ਸਮਿਟ 2026 ਦਾ ਇੱਕ ਮੁੱਖ ਨਾਗਰਿਕ-ਸ਼ਮੂਲੀਅਤ ਥੰਮ੍ਹ ਹੈ। ਇਹ ਸਮਿਟ 16-20 ਫਰਵਰੀ 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਹੋਵੇਗਾ। ਇਸ ਸਮਿਟ ਦਾ ਉਦਘਾਟਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ ਅਤੇ ਇਸ ਵਿੱਚ ਰਾਜਾਂ ਦੇ ਮੁਖੀ, ਆਲਮੀ ਨੇਤਾ, ਨੀਤੀ ਨਿਰਮਾਤਾ, ਉਦਯੋਗ ਮਾਹਿਰ, ਖੋਜਕਰਤਾ, ਸਟਾਰਟਅੱਪਸ, ਅਕਾਦਮਿਕ ਅਤੇ ਸਿਵਿਲ ਸਮਾਜ ਦੇ ਪ੍ਰਤੀਨਿਧੀ ‘ਲੋਕ, ਗ੍ਰਹਿ ਅਤੇ ਉੱਨਤੀ’ ਦੇ ਮਾਰਗ ਦਰਸ਼ਕ ਸਿਧਾਂਤਾਂ ਤਹਿਤ ਏਆਈ ਦਾ ਲਾਭ ਲੈ ਕੇ ਸਮਾਵੇਸ਼ੀ ਅਤੇ ਵਿਕਾਸ-ਮੁਖੀ ਨਤੀਜੇ ਪ੍ਰਾਪਤ ਕਰਨ 'ਤੇ ਵਿਚਾਰ-ਵਟਾਂਦਰਾ ਕਰਨਗੇ।
ਭਾਰਤ ਦਾ ਮਜ਼ਬੂਤ ਈਕੋਸਿਸਟਮ ਸਹਿਯੋਗ ਅਤੇ ਦੇਸ਼ ਵਿਆਪੀ ਲਾਮਬੰਦੀ ਰਾਹੀਂ, ਜ਼ਿੰਮੇਵਾਰ ਏਆਈ ਸ਼ਮੂਲੀਅਤ ਵਿੱਚ ਇੱਕ ਇਤਿਹਾਸਕ ਮਾਪਦੰਡ ਸਥਾਪਿਤ ਕਰਨ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਵਿੱਚ ਜਨਤਕ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨ ਦਾ ਟੀਚਾ ਹੈ।
****
ਐੱਮਐੱਸਜ਼ੈੱਡ/ਬਲਜੀਤ ਸਿੰਘ
(Release ID: 2228744)
ਵਿਜ਼ੀਟਰ ਕਾਊਂਟਰ : 7