ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪੀਟੀਆਈ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਬਜਟ, ਸੁਧਾਰਾਂ ਅਤੇ ਭਾਰਤ ਦੀ ਵਿਕਾਸ ਗਾਥਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ

Posted On: 16 FEB 2026 12:01PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰੈੱਸ ਟਰੱਸਟ ਆਫ਼ ਇੰਡੀਆ (ਪੀਟੀਆਈ) ਨਾਲ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਭਾਰਤ ਦੀ ਆਰਥਿਕ ਅਤੇ ਵਿਕਾਸ ਦਿਸ਼ਾ ਨੂੰ ਆਕਾਰ ਦੇਣ ਵਾਲੇ ਵੱਖ-ਵੱਖ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਨੇ ਇਸ ਸਾਲ ਦੇ ਕੇਂਦਰੀ ਬਜਟ 'ਤੇ ਚਰਚਾ ਕਰਦਿਆਂ ਸਮਾਵੇਸ਼ੀ ਵਿਕਾਸ ਨੂੰ ਤੇਜ਼ ਕਰਨ ਅਤੇ ਆਲਮੀ ਅਰਥ-ਵਿਵਸਥਾ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਵਿੱਚ ਇਸਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ "ਸੁਧਾਰ ਐਕਸਪ੍ਰੈੱਸ" ਦੀ ਗਤੀ 'ਤੇ ਜ਼ੋਰ ਦਿੰਦਿਆਂ ਪਾਰਦਰਸ਼ਤਾ, ਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਨੂੰ ਵਧਾਉਣ ਵਾਲੇ ਢਾਂਚਾਗਤ ਸੁਧਾਰਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ।  

ਸ਼੍ਰੀ ਮੋਦੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ:

"ਪੀਟੀਆਈ ਨਾਲ ਇਸ ਇੰਟਰਵਿਊ ਵਿੱਚ ਮੈਂ ਇਸ ਸਾਲ ਦੇ ਬਜਟ, ਰਿਫਾਰਮ ਐਕਸਪ੍ਰੈੱਸ, ਦੁਨੀਆ ਭਾਰਤ ਨਾਲ ਕਾਰੋਬਾਰ ਕਿਉਂ ਕਰਨਾ ਚਾਹੁੰਦੀ ਹੈ, ਐੱਨਡੀਏ ਸਰਕਾਰ ਵੱਲੋਂ ਐੱਮਐੱਸਐੱਮਈ ਅਤੇ ਸਟਾਰਟਅੱਪਜ਼ ਲਈ ਕੀਤੇ ਜਾ ਰਹੇ ਯਤਨਾਂ, ਰੱਖਿਆ 'ਤੇ ਜ਼ੋਰ ਅਤੇ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।"

***************

ਐੱਮਜੇਪੀਐੱਸ/ਐੱਸਆਰ


(Release ID: 2228661) ਵਿਜ਼ੀਟਰ ਕਾਊਂਟਰ : 7