ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਰੋਹ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
Posted On:
14 FEB 2026 7:46AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸੇਵਾ ਤੀਰਥ ਅਤੇ ਕਰਤੱਵਯ ਭਵਨ-1 ਅਤੇ 2 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਸਾਰੇ ਇੱਕ ਨਵਾਂ ਇਤਿਹਾਸ ਰਚੇ ਜਾਣ ਦੇ ਗਵਾਹ ਬਣ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫ਼ਤਰ ਦੀ ਟੀਮ, ਕੈਬਨਿਟ ਸਕੱਤਰੇਤ ਅਤੇ ਸੇਵਾ ਤੀਰਥ ਅਤੇ ਨਵੇਂ ਭਵਨਾਂ ਦੇ ਵੱਖ-ਵੱਖ ਵਿਭਾਗਾਂ ਦੇ ਸਟਾਫ਼ ਸਮੇਤ, ਸਾਰੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਇਨ੍ਹਾਂ ਦੇ ਨਿਰਮਾਣ ਨਾਲ ਜੁੜੇ ਸਾਰੇ ਇੰਜੀਨੀਅਰਾਂ ਅਤੇ ਕਰਮਚਾਰੀ ਸਾਥੀਆਂ ਨੂੰ ਧੰਨਵਾਦ ਕੀਤਾ।
ਸ਼੍ਰੀ ਮੋਦੀ ਨੇ ਐਕਸ ‘ਤੇ ਪੋਸਟ ਦੀ ਇੱਕ ਲੜੀ ਵਿੱਚ ਕਿਹਾ:
"ਭਾਰਤ ਦੇ ਨਾਗਰਿਕਾਂ ਦੀ ਸੇਵਾ ਦੇ ਪ੍ਰਤੀ ਅਟੁੱਟ ਸੰਕਲਪ ਅਤੇ 'ਨਾਗਰਿਕ ਦੇਵੋ ਭਵ' ਦੀ ਪਵਿੱਤਰ ਭਾਵਨਾ ਤੋਂ ਪ੍ਰੇਰਿਤ ਹੋ ਕੇ, ਸੇਵਾ ਤੀਰਥ ਨੂੰ ਨਿਮਰਤਾ ਨਾਲ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ।
ਸੇਵਾ ਤੀਰਥ ਹਮੇਸ਼ਾ ਫ਼ਰਜ਼, ਹਮਦਰਦੀ ਅਤੇ 'ਇੰਡੀਆ ਫਸਟ' ਦੇ ਸਿਧਾਂਤ ਪ੍ਰਤੀ ਵਚਨਬੱਧਤਾ ਦਾ ਇੱਕ ਰੋਸ਼ਨ ਪ੍ਰਤੀਕ ਬਣਿਆ ਰਹੇ। ਇਹ ਪੀੜ੍ਹੀਆਂ ਨੂੰ ਨਿਰਸਵਾਰਥ ਸੇਵਾ ਅਤੇ ਸਾਰਿਆਂ ਦੀ ਭਲਾਈ ਲਈ ਅਣਥੱਕ ਸਮਰਪਣ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰੇ।"
https://x.com/narendramodi/status/2022253295838847117
“ਅੱਜ ਸੇਵਾ ਤੀਰਥ ਵਿੱਚ ਅਸੀਂ ਉਨ੍ਹਾਂ ਫਾਈਲਾਂ ‘ਤੇ ਦਸਤਖ਼ਤ ਕੀਤੇ ਜੋ ਗ਼ਰੀਬਾਂ, ਦੱਬੇ-ਕੁਚਲੇ ਲੋਕਾਂ, ਸਾਡੇ ਮਿਹਨਤੀ ਕਿਸਾਨਾਂ, ਯੁਵਾ ਸ਼ਕਤੀ ਅਤੇ ਨਾਰੀ ਸ਼ਕਤੀ ਦੇ ਸਸ਼ਕਤੀਕਰਨ ਨਾਲ ਸਬੰਧਤ ਹਨ। ਮੁੱਖ ਫੈਸਲਿਆਂ ਵਿੱਚ ਸ਼ਾਮਲ ਹਨ:
ਪ੍ਰਧਾਨ ਮੰਤਰੀ ਰਾਹਤ (PM RAHAT) ਯੋਜਨਾ ਦੀ ਸ਼ੁਰੂਆਤ ਲਈ ਪ੍ਰਵਾਨਗੀ, ਜਿਸ ਦੇ ਤਹਿਤ ਹਾਦਸਾ ਪੀੜਤਾਂ ਨੂੰ 1.5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਮਿਲੇਗਾ। ਇਹ ਯਕੀਨੀ ਬਣਾਏਗਾ ਕਿ ਕਿਸੇ ਵੀ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਡਾਕਟਰੀ ਸਹਾਇਤਾ ਹਾਸਲ ਹੋਵੇ।
ਲਖਪਤੀ ਦੀਦੀ ਯੋਜਨਾ ਦੇ ਟੀਚੇ ਨੂੰ ਦੁੱਗਣਾ ਕਰਕੇ 6 ਕਰੋੜ ਕਰ ਦਿੱਤਾ ਗਿਆ ਹੈ। ਇਸ ਨਾਲ ਮਹਿਲਾਵਾਂ ਦੇ ਸਸ਼ਕਤੀਕਰਨ ਅਤੇ ਸਵੈ-ਨਿਰਭਰਤਾ ਨੂੰ ਹੁਲਾਰਾ ਮਿਲੇਗਾ।
ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦਾ ਟੀਚਾ 1 ਲੱਖ ਕਰੋੜ ਰੁਪਏ ਤੋਂ ਵਧਾ ਕੇ 2 ਲੱਖ ਕਰੋੜ ਰੁਪਏ ਕੀਤਾ ਗਿਆ ਹੈ। ਇਸ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਸਹਾਇਤਾ ਮਿਲੇਗੀ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ।
ਸਟਾਰਟਅੱਪ ਇੰਡੀਆ ਫੰਡ ਆਫ਼ ਫੰਡਜ਼ 2.0 ਨੂੰ 10,000 ਕਰੋੜ ਰੁਪਏ ਦੇ ਕਾਰਪਸ ਨਾਲ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ ਸ਼ੁਰੂਆਤੀ ਪੜਾਅ ਦੇ ਸਟਾਰਟਅੱਪ ਅਤੇ ਗਹਿਰੀ-ਤਕਨੀਕੀ (ਡੀਪ ਟੈਕ) ਖੋਜ ਨੂੰ ਹੁਲਾਰਾ ਮਿਲੇਗਾ।”
https://x.com/narendramodi/status/2022254489634525196
"ਦੇਸ਼-ਵਾਸੀਆਂ ਦੀ ਸੇਵਾ ਦੇ ਅਟੁੱਟ ਸੰਕਲਪ ਅਤੇ 'ਨਾਗਰਿਕ ਦੇਵੋ ਭਵ' ਦੀ ਪਵਿੱਤਰ ਭਾਵਨਾ ਨੂੰ ਨਾਲ ਲੈ ਕੇ ਅੱਜ 'ਸੇਵਾ ਤੀਰਥ' ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਦਾ ਸੁਭਾਗ ਮਿਲਿਆ।
'ਸੇਵਾ ਤੀਰਥ' ਫ਼ਰਜ਼, ਦਇਆ ਅਤੇ 'ਰਾਸ਼ਟਰ ਪ੍ਰਥਮ' ਲਈ ਸਾਡੀ ਵਚਨਬੱਧਤਾ ਦਾ ਸਸ਼ਕਤ ਪ੍ਰਤੀਕ ਹੈ।
ਮੇਰੀ ਕਾਮਨਾ ਹੈ ਕਿ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਿਰਸਵਾਰਥ ਸੇਵਾ ਅਤੇ ਜਨ-ਜਨ ਦੀ ਭਲਾਈ ਲਈ ਸਮਰਪਿਤ ਹੋ ਕੇ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਰਹੇ।"
https://x.com/narendramodi/status/2022262525732262336
“ਦਿੱਲੀ ਵਿੱਚ ਅੱਜ ‘ਸੇਵਾ ਤੀਰਥ’ ਅਤੇ ਕਰਤੱਵਯ ਭਵਨ ਦੇ ਉਦਘਾਟਨ ਦੇ ਮੌਕੇ ‘’ਤੇ ਸੇਵਾ ਤੀਰਥ ਯਾਦਗਾਰੀ ਡਾਕ ਟਿਕਟ ਅਤੇ ਸਿੱਕਾ ਜਾਰੀ ਕਰਨ ’ਤੇ ਮਾਣ ਹੈ।”
https://x.com/narendramodi/status/2022311392737653238
"ਅੱਜ ਮੈਂ ਜਿਸ ਅੰਮ੍ਰਿਤ ਭਾਵਨਾ ਨਾਲ 'ਸੇਵਾ ਤੀਰਥ' ਅਤੇ ਕਰਤੱਵਯ ਭਵਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ, ਉਹ 140 ਕਰੋੜ ਦੇਸ਼-ਵਾਸੀਆਂ ਦੀਆਂ ਇੱਛਾਵਾਂ ਅਤੇ ਉਮੀਦਾਂ ਨੂੰ ਪੂਰਾ ਕਰਨ ਲਈ ਇੱਕ ਮਜ਼ਬੂਤ ਨੀਂਹ ਬਣੇਗੀ।"
https://x.com/narendramodi/status/2022311781964849415
"ਪਿਛਲੇ 11 ਵਰ੍ਹਿਆਂ ਤੋਂ ਅਸੀਂ ਗ਼ੁਲਾਮੀ ਦੀ ਮਾਨਸਿਕਤਾ ਨੂੰ ਬਦਲਣ ਦੀ ਮੁਹਿੰਮ ਵਿੱਚ ਲੱਗੇ ਹੋਏ ਹਾਂ। ਸਾਡਾ ਮੰਤਰ ਹੈ - ਆਜ਼ਾਦ ਭਾਰਤ ਦੀ ਸੁਤੰਤਰ ਪਛਾਣ, ਗ਼ੁਲਾਮੀ ਤੋਂ ਮੁਕਤ ਨਿਸ਼ਾਨ!"
https://x.com/narendramodi/status/2022312102187397278
"'ਸੇਵਾ ਤੀਰਥ' ਦੇ ਨਾਮ ਵਿੱਚ ਹੀ ਇੱਕ ਵੱਡਾ ਸੰਦੇਸ਼ ਹੈ – ਦੇਸ਼-ਵਾਸੀਆਂ ਦੀ ਸੇਵਾ ਦੇ ਸੰਕਲਪ ਨੂੰ ਸਿੱਧੀ ਤੱਕ ਲੈ ਕੇ ਜਾਣ ਦਾ ਇੱਕ ਪਵਿੱਤਰ ਸਥਾਨ!"
https://x.com/narendramodi/status/2022312392747806817
"ਕਰਤੱਵਯ ਇਸ ਜੀਵੰਤ ਰਾਸ਼ਟਰ ਦੇ ਸਾਹਾਂ ਦੀ ਹਵਾ ਹੈ। ਇਹ ਕਰੋੜਾਂ ਦੇਸ਼-ਵਾਸੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਸਾਡੇ ਸੰਕਲਪ ਨੂੰ ਨਵੀਂ ਊਰਜਾ ਦੇ ਰਿਹਾ ਹੈ।"
https://x.com/narendramodi/status/2022313010807886151
"'ਨਾਗਰਿਕਦੇਵੋ ਭਵ' ਸਾਡੀ ਕਾਰਜ-ਸੰਸਕ੍ਰਿਤੀ ਹੈ। 'ਸੇਵਾ ਤੀਰਥ' ਵਿੱਚ ਲਿਆ ਗਿਆ ਹਰ ਫੈਸਲਾ 140 ਕਰੋੜ ਦੇਸ਼-ਵਾਸੀਆਂ ਦੇ ਜੀਵਨ ਨੂੰ ਹੋਰ ਬਿਹਤਰ ਬਣਾਏਗਾ।"
https://x.com/narendramodi/status/2022319897632715021
****
ਐੱਮਜੇਪੀਐੱਸ/ਵੀਜੇ
(Release ID: 2228356)
ਵਿਜ਼ੀਟਰ ਕਾਊਂਟਰ : 3
Read this release in:
Malayalam
,
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Tamil
,
Telugu
,
Kannada