ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ 15000 ਸਕੂਲਾਂ ਅਤੇ 500 ਕਾਲਜਾਂ ਵਿੱਚ ਕੰਟੈਂਟ ਕ੍ਰਿਏਸ਼ਨ ਲੈਬਸ ਰਾਹੀਂ ਏਵੀਜੀਸੀ ਖੇਤਰ ਵਿੱਚ ਪ੍ਰਤਿਭਾ ਵਿਕਾਸ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ


ਵਰਕਸ਼ਾਪ ਦਾ ਉਦੇਸ਼ ‘ਔਰੇਂਜ ਇਕੌਨੋਮੀ’ ਵਿਜ਼ਨ ਦੇ ਤਹਿਤ ਭਾਰਤ ਦੇ ਏਵੀਜੀਸੀ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ

Posted On: 12 FEB 2026 10:30PM by PIB Chandigarh

ਅੱਜ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (ਆਈ-ਐਂਡ-ਬੀ) ਨੇ ਦੇਸ਼ ਭਰ ਦੇ 15000 ਸਕੂਲਾਂ ਅਤੇ 500 ਕਾਲਜਾਂ ਵਿੱਚ ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ) ਰਾਹੀਂ ਕੰਟੈਂਟ ਕ੍ਰਿਏਸ਼ਨ ਲੈਬਸ ਦੀ ਸਥਾਪਨਾ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਨੈਸ਼ਨਲ ਮੀਡੀਆ ਸੈਂਟਰ, ਨਵੀਂ ਦਿੱਲੀ ਵਿੱਚ ਇੱਕ ਉੱਚ-ਪੱਧਰੀ ਹਿਤਧਾਰਕ ਵਿਚਾਰ-ਵਟਾਂਦਰਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਪਹਿਲ ‘ਔਰੇਂਜ ਇਕੌਨੋਮੀ’ ਵਿਜ਼ਨ ਦਾ ਇੱਕ ਨੀਂਹ ਪੱਥਰ ਹੈ, ਜਿਸ ਦਾ ਉਦੇਸ਼ ਭਾਰਤ ਨੂੰ ਐਨੀਮੇਸ਼ਨ, ਵਿਜ਼ੂਅਲ ਇਫੈਕਟਸ, ਗੇਮਿੰਗ ਅਤੇ ਕੌਮਿਕਸ (AVGC) ਸੈਕਟਰ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨਾ ਹੈ।

ਇਸ ਪ੍ਰੋਗਰਾਮ ਵਿੱਚ ਬੋਲਦੇ ਹੋਏ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ ਨੇ ਕਿਹਾ ਕਿ ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨੋਲੋਜੀ (IICT), ਜਿਸ ਨੂੰ ਪਿਛਲੇ ਸਾਲ ਕੇਂਦਰੀ ਕੈਬਨਿਟ ਦੁਆਰਾ ਮਨਜ਼ੂਰੀ ਦਿੱਤੀ ਗਈ ਸੀ ਅਤੇ ਹੁਣ ਜੋ ਰਾਸ਼ਟਰੀ ਫਿਲਮ ਵਿਕਾਸ ਨਿਗਮ (NFDC) ਕੈਂਪਸ ਵਿੱਚ ਕਾਰਜਸ਼ੀਲ ਹੈ, ਇਸ ਪਹਿਲਕਦਮੀ ਲਈ ਸਹਿ-ਪ੍ਰਮੁੱਖ ਸੰਸਥਾ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਪ੍ਰਸਤਾਵਿਤ ਪ੍ਰਯੋਗਸ਼ਾਲਾਵਾਂ IICT ਲਈ ਇੱਕ ਮਹੱਤਵਪੂਰਨ ਪ੍ਰਤਿਭਾ ਪਾਈਪਲਾਈਨ ਵਜੋਂ ਕੰਮ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਪ੍ਰਯੋਗਸ਼ਾਲਾਵਾਂ ਦੇ ਡਿਜ਼ਾਈਨ ਅਤੇ ਸਮੁੱਚਾ ਸਰੂਪ, ਲੋੜੀਂਦੇ ਹਾਰਡਵੇਅਰ ਅਤੇ ਸਾਫਟਵੇਅਰ ਇਨਫ੍ਰਾਸਟ੍ਰਕਚਰ, ਅਤੇ ਇੱਕ ਸਾਂਝੇ ਢਾਂਚੇ ਨੂੰ ਬਣਾਈ ਰੱਖਦੇ ਹੋਏ ਵੱਖ-ਵੱਖ ਜ਼ਰੂਰਤਾਂ ਦੇ ਅਨੁਸਾਰ ਵੱਖੋ-ਵੱਖ ਪਹੁੰਚ ਅਪਣਾਉਣ ਦੀਆਂ ਸੰਭਾਵਨਾਵਾਂ 'ਤੇ ਪਹਿਲਾਂ ਹੀ ਵਿਸਤ੍ਰਿਤ ਸਲਾਹ-ਮਸ਼ਵਰੇ ਕੀਤੇ ਜਾ ਚੁੱਕੇ ਹਨ।

ਇਸ ਵਰਕਸ਼ਾਪ ਵਿੱਚ ਨੀਤੀ ਆਯੋਗ, ਸਿੱਖਿਆ ਮੰਤਰਾਲਾ, ਕੌਸ਼ਲ ਵਿਕਾਸ ਅਤੇ ਉੱਦਮਸ਼ੀਲਤਾ ਮੰਤਰਾਲੇ ਦੇ ਅਧਿਕਾਰੀ; ਭਾਰਤੀ ਰਚਨਾਤਮਕ ਤਕਨਾਲੋਜੀ ਸੰਸਥਾਨ (ਆਈਆਈਸੀਟੀ), ਦੇ ਬੋਰਡ/ਗਵਰਨਿੰਗ ਕੌਂਸਲਾਂ/ਅਕਾਦਮਿਕ ਕੌਂਸਲ/ਖੋਜ ਅਤੇ ਵਿਕਾਸ ਕੌਂਸਲ/ਸਕਿੱਲ ਕੌਂਸਲ ਅਤੇ ਉਦਯੋਗ ਵਿਕਾਸ ਕੌਂਸਲ ਦੇ ਮੈਂਬਰ; ਰਾਜਾਂ ਦੇ ਪ੍ਰਤੀਨਿਧੀ; ਉਦਯੋਗ ਐਸੋਸੀਏਸ਼ਨਾਂ ਅਤੇ ਅਕਾਦਮਿਕ ਜਗਤ ਦੇ ਵਫਦ ਇਕੱਠੇ ਸ਼ਾਮਲ ਹੋਏ।

ਵਰਕਸ਼ਾਪ ਦੀਆਂ ਮੁੱਖ ਗੱਲਾਂ:

  1. ਪ੍ਰਸਤਾਵਿਤ ਲੈਬਸ ਉੱਨਤ ਰਚਨਾਤਮਕ ਸਟੂਡੀਓ ਵਜੋਂ ਕੰਮ ਕਰਨਗੀਆਂ, ਜਿੱਥੇ ਵਿਦਿਆਰਥੀਆਂ ਨੂੰ ਉਦਯੋਗ-ਮਿਆਰੀ ਸਾਫਟਵੇਅਰ ਅਤੇ ਹਾਰਡਵੇਅਰ ਦੀ ਵਰਤੋਂ ਕਰਦੇ ਹੋਏ ਪੇਸ਼ੇਵਰ ਪ੍ਰੋਡਕਸ਼ਨ ਪਾਈਪਲਾਈਨਾਂ ਦਾ ਵਿਵਹਾਰਕ ਤਜ਼ਰਬਾ ਪ੍ਰਾਪਤ ਹੋਵੇਗਾ।

  2. ਪ੍ਰਯੋਗਸ਼ਾਲਾ ਗਤੀਵਿਧੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਨੁਸਾਰ ਬਣਾਉਣ  ਬਾਰੇ ਚਰਚਾ ਹੋਈ, ਜਿਸ ਨਾਲ ਵਿਦਿਆਰਥੀਆਂ ਨੂੰ ਰਚਨਾਤਮਕ ਖੇਤਰਾਂ ਵਿੱਚ ਬੁਨਿਆਦੀ ਜਾਣਕਾਰੀ ਦੇ ਨਾਲ-ਨਾਲ ਵਿਸ਼ਿਸ਼ਟ ਟ੍ਰੇਨਿੰਗ ਵੀ ਮਿਲ ਸਕੇ। 

  1. ਅਗਵਾਈ ਨੇ ਆਲਮੀ ਰੁਜ਼ਗਾਰ-ਯੋਗਤਾ ਵਧਾਉਣ ਅਤੇ ਰਚਨਾਤਮਕ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਇਨ੍ਹਾਂ ਲੈਬਸ ਵਿੱਚ ਮੈਂਟਰਸ਼ਿਪ ਪ੍ਰੋਗਰਾਮਾਂ ਅਤੇ ਮੂਲ ਬੌਧਿਕ ਸੰਪਦਾ ਸਿਰਜਣਾ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

  2. ਉਮੀਦਵਾਰਾਂ ਨੇ ਇਸ ਪਹਿਲ ਨੂੰ ਦੇਸ਼ ਭਰ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਵਿਸਤਾਰ ਦੇਣ ਲਈ ਰਾਸ਼ਟਰੀ ਮਿਸ਼ਨਾਂ ਅਤੇ ਰਾਜ ਸਿੱਖਿਆ ਵਿਭਾਗਾਂ ਦੇ ਦਰਮਿਆਨ ਤਾਲਮੇਲ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਵਰਕਸ਼ਾਪ ਦੀ ਸਮਾਪਤੀ ਅਕਾਦਮਿਕ ਹਦਾਇਤਾਂ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਦਰਮਿਆਨ ਪਾੜੇ ਨੂੰ ਪੂਰਾ ਕਰਨ ਦੀ ਵਚਨਬੱਧਤਾ ਨਾਲ ਹੋਈ, ਜਿਸ ਨਾਲ ਭਾਰਤੀ ਨੌਜਵਾਨਾਂ ਨੂੰ ਵਿਸ਼ਵਵਿਆਪੀ ਰਚਨਾਤਮਕ ਅਰਥਵਿਵਸਥਾ ਦੀ ਅਗਵਾਈ ਕਰਨ ਲਈ ਸਸ਼ਕਤ ਬਣਾਇਆ ਜਾ ਸਕੇਗਾ। ਇਹ ਪ੍ਰਯੋਗਸ਼ਾਲਾਵਾਂ ਸ਼ੁਰੂਆਤੀ ਉਮਰ ਤੋਂ ਹੀ ਰਚਨਾਤਮਕ ਸੋਚ ਅਤੇ ਸਮੱਸਿਆ-ਸਮਾਧਾਨ ਕੌਸ਼ਲ ਨੂੰ ਵਿਕਸਿਤ ਕਰਨਗੀਆਂ ਅਤੇ ਤਕਨਾਲੋਜੀ-ਪ੍ਰੇਰਿਤ ਰਚਨਾਤਮਕ ਮਾਹੌਲ ਵਿੱਚ ਨਵੇਂ ਉੱਭਰ ਰਹੇ ਰੁਜ਼ਗਾਰ ਲਈ ਵਿਦਿਆਰਥੀਆਂ ਨੂੰ ਤਿਆਰ ਕਰਨਗੀਆਂ।

************

ਮਹੇਸ਼ ਕੁਮਾਰ/ਵਿਵੇਕ ਵਿਸ਼ਵਾਸ਼/ਬਲਜੀਤ ਸਿੰਘ


(Release ID: 2227587) ਵਿਜ਼ੀਟਰ ਕਾਊਂਟਰ : 4