ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਡਾਕ ਵਿਭਾਗ ਅਤੇ ਨੈਸ਼ਨਲ ਸਟਾਕ ਐਕਸਚੇਂਜ ਇੰਡੀਆ ਲਿਮਿਟੇਡ ਨੇ ਇੰਡੀਆ ਪੋਸਟ ਰਾਹੀਂ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਲਈ ਸਮਝੌਤਾ ਪੱਤਰ 'ਤੇ ਦਸਤਖਤ ਕੀਤੇ

Posted On: 10 FEB 2026 3:50PM by PIB Chandigarh

ਭਾਰਤ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਡਾਕ ਵਿਭਾਗ (ਡੀਓਪੀ) ਨੇ ਅੱਜ ਭਾਰਤ ਦੇ ਪ੍ਰਮੁੱਖ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ ਔਫ਼ ਇੰਡੀਆ ਲਿਮਟਿਡ (ਐਨਐੱਸਈ) ਨਾਲ ਇੱਕ ਸਮਝੌਤਾ ਪੱਤਰ (ਐਮਓਯੂ) 'ਤੇ ਦਸਤਖਤ ਕਰਨ ਦਾ ਐਲਾਨ ਕੀਤਾ, ਤਾਂ ਜੋ ਇੰਡੀਆ ਪੋਸਟ ਦੇ ਵਿਆਪਕ ਡਾਕ ਨੈੱਟਵਰਕ ਰਾਹੀਂ ਮਿਊਚੁਅਲ ਫੰਡ ਉਤਪਾਦਾਂ ਦੀ ਵੰਡ ਨੂੰ ਸਮਰੱਥ ਬਣਾਇਆ ਜਾ ਸਕੇ।

ਡਾਕ ਵਿਭਾਗ, ਦੇਸ਼ ਭਰ ਵਿੱਚ 1.64 ਲੱਖ ਤੋਂ ਵੱਧ ਡਾਕਘਰਾਂ ਦੇ ਆਪਣੇ ਵਿਸ਼ਾਲ ਨੈੱਟਵਰਕ ਦਾ ਲਾਭ ਕਰਦੇ ਹੋਏ ਐਨਐੱਸਈ ਨਾਲ ਮਿਲਕੇ ਕੰਮ ਕਰੇਗਾ। ਐਨਐੱਸਈ ਕੋਲ ਮਿਊਚੁਅਲ ਫੰਡ ਲੈਣ-ਦੇਣ ਨੂੰ ਸੰਭਾਲਣ ਲਈ ਇੱਕ ਮਜ਼ਬੂਤ ​​ਔਨਲਾਈਨ ਪ੍ਰਣਾਲੀ ਹੈ। ਇਹ ਪ੍ਰਣਾਲੀ ਆਰਡਰ ਪਲੇਸਮੈਂਟ ਤੋਂ ਲੈ ਕੇ ਸੈਟਲਮੈਂਟ ਤੱਕ ਸਾਰੀਆਂ ਪ੍ਰਕਿਰਿਆਵਾਂ ਨੂੰ ਕਵਰ ਕਰਦੀ ਹੈ ਅਤੇ ਸੇਬੀ ਨਿਯਮਾਂ ਦੀ ਪਾਲਣਾ ਕਰਦੀ ਹੈ। ਇਸ ਸਹਿਯੋਗ ਦਾ ਉਦੇਸ਼ ਸਾਰਿਆਂ ਲਈ ਮਿਊਚੁਅਲ ਫੰਡ ਉਤਪਾਦਾਂ ਦੀ ਪਹੁੰਚ ਨੂੰ, ਖਾਸ ਕਰਕੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ, ਕਾਫੀ ਹੱਦ ਤੱਕ ਵਧਾਉਣਾ ਹੈ । 

ਇਹ ਰਣਨੀਤਕ ਭਾਈਵਾਲੀ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ, ਇੰਡੀਆ ਪੋਸਟ ਦੇ ਭਰੋਸੇ, ਪਹੁੰਚਯੋਗਤਾ ਅਤੇ ਵਿਆਪਕ ਪਹੁੰਚ ਨੂੰ ਨੈਸ਼ਨਲ ਸਟਾਕ ਐਕਸਚੇਂਜ (ਐਨਐੱਸਈ) ਦੇ ਮਾਰਕੀਟ ਬੁਨਿਆਦੀ ਢਾਂਚੇ ਅਤੇ ਤਕਨੀਕੀ ਮੁਹਾਰਤ ਨਾਲ ਜੋੜਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਹੈ। ਇਸ ਪਹਿਲਕਦਮੀ ਤੋਂ ਪੂੰਜੀ ਬਜ਼ਾਰ ਨਾਲ ਸਬੰਧਿਤ ਵਿੱਤੀ ਉਤਪਾਦਾਂ ਵਿੱਚ ਨਿਵੇਸ਼ਕਾਂ ਵਿੱਚ ਜਾਗਰੂਕਤਾ, ਪਾਰਦਰਸ਼ਿਤਾ ਅਤੇ ਭਾਗੀਦਾਰੀ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਇਸ ਸਮਝੌਤੇ 'ਤੇ ਡਾਕ ਵਿਭਾਗ ਦੇ ਜਨਰਲ ਮੈਨੇਜਰ (ਨਾਗਰਿਕ ਕੇਂਦ੍ਰਿਤ ਸੇਵਾਵਾਂ ਅਤੇ ਪੇਂਡੂ ਕਾਰੋਬਾਰ) ਸ਼੍ਰੀਮਤੀ ਮਨੀਸ਼ਾ ਬਾਂਸਲ ਬਾਦਲ ਅਤੇ ਐੱਨਐੱਸਈ ਦੇ ਮੁੱਖ ਵਪਾਰ ਵਿਕਾਸ ਅਧਿਕਾਰੀ ਸ਼੍ਰੀ ਸ਼੍ਰੀਰਾਮ ਕ੍ਰਿਸ਼ਣਨ ਨੇ ਨਵੀਂ ਦਿੱਲੀ ਵਿੱਚ ਡਾਕ ਵਿਭਾਗ ਅਤੇ ਐੱਨਐੱਸਈ  ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਸਤਖ਼ਤ ਕੀਤੇ।


 

ਨਵੀਂ ਦਿੱਲੀ ਵਿਖੇ ਐਮਓਯੂ 'ਤੇ ਦਸਤਖ਼ਤ

ਇਸ ਸਮਝੌਤੇ ਦੇ ਤਹਿਤ, ਡਾਕ ਵਿਭਾਗ ਦੇ ਚੁਣੇ ਹੋਏ ਕਰਮਚਾਰੀਆਂ ਦੀ ਪਛਾਣ ਕੀਤੀ ਜਾਵੇਗੀ,ਉਨ੍ਹਾਂ ਨੂੰ ਸਿਖਲਾਈ ਦਿਤੀ ਜਾਵੇਗੀ ਅਤੇ ਪ੍ਰਮਾਣਿਤ ਮਿਊਚੁਅਲ ਫੰਡ ਵਿਤਰਕਾਂ ਵਜੋਂ ਨਿਯੁਕਤੀ ਕੀਤੀ ਜਾਵੇਗੀ। ਇਹ ਅਧਿਕਾਰੀ ਐੱਨਐੱਸਈ  ਦੇ ਮਿਊਚੁਅਲ  ਫੰਡ ਪਲੈਟਫਾਰਮ ਰਾਹੀਂ ਮਿਊਚੁਅਲ  ਫੰਡ ਉਤਪਾਦ ਅਤੇ ਸਬੰਧਿਤ ਨਿਵੇਸ਼ਕ ਸੇਵਾਵਾਂ ਪ੍ਰਦਾਨ ਕਰਨ ਦੇ ਯੋਗ ਹੋਣਗੇ, ਜੋ ਕਿ ਲਾਜ਼ਮੀ ਪ੍ਰਮਾਣੀਕਰਣਾਂ ਅਤੇ ਰੈਗੂਲੇਟਰੀ ਪਾਲਣਾ ਦੇ ਅਧੀਨ ਹੋਣਗੇ, ਜਿਸ ਵਿੱਚ ਐਨਆਈਐਸਐਮ ਸਰਟੀਫਿਕੇਸ਼ਨ ਅਤੇ ਈਯੂਆਈਐਨ ਰਜਿਸਟ੍ਰੇਸ਼ਨ ਸ਼ਾਮਲ ਹੈ। ਇਹ ਐਮਓਯੂ ਦਸਤਖਤ ਕਰਨ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਵੈਧ ਹੋਵੇਗਾ, ਜਿਸ ਵਿੱਚ ਆਪਸੀ ਸਹਿਮਤੀ ਨਾਲ ਨਵੀਨੀਕਰਣ ਦੀ ਵਿਵਸਥਾ ਹੋਵੇਗੀ।

ਇਸ ਮੌਕੇ 'ਤੇ ਬੋਲਦਿਆਂ, ਡਾਕ ਵਿਭਾਗ ਦੇ ਜਨਰਲ ਮੈਨੇਜਰ (ਸੀਸੀਐੱਸ ਅਤੇ ਆਰਬੀ) ਸ਼੍ਰੀਮਤੀ ਮਨੀਸ਼ਾ ਬੰਸਲ ਬਾਦਲ ਨੇ ਕਿਹਾ, "ਡਾਕ ਵਿਭਾਗ ਨੇ ਹਮੇਸ਼ਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਨਾਗਰਿਕ-ਕੇਂਦ੍ਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਐੱਨਐੱਸਈ  ਨਾਲ ਇਹ ਭਾਈਵਾਲੀ ਇੰਡੀਆ ਪੋਸਟ ਨੂੰ ਨਿਵੇਸ਼ਕ ਸੁਰੱਖਿਆ, ਪਾਰਦਰਸ਼ਿਤਾ ਅਤੇ ਰੈਗੂਲੇਟਰੀ ਪਾਲਣਾ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਦੇ ਹੋਏ, ਆਪਣੇ ਗਾਹਕਾਂ ਨੂੰ ਆਧੁਨਿਕ ਨਿਵੇਸ਼ ਹੱਲ ਪੇਸ਼ ਕਰਨ ਦੇ ਯੋਗ ਬਣਾਏਗੀ।"

ਐੱਨਐੱਸਈ ਦੇ ਮੁੱਖ ਵਪਾਰ ਵਿਕਾਸ ਅਧਿਕਾਰੀ ਸ਼੍ਰੀ ਸ਼੍ਰੀਰਾਮ ਕ੍ਰਿਸ਼ਣਨ ਨੇ ਕਿਹਾ, "ਡਾਕ ਵਿਭਾਗ ਨਾਲ ਇਹ ਸਹਿਯੋਗ ਪੂੰਜੀ ਬਾਜ਼ਾਰ ਨਾਲ ਸਬੰਧਿਤ ਵਿੱਤੀ ਉਤਪਾਦਾਂ ਤੱਕ ਪਹੁੰਚ ਵਧਾਉਣ ਦੇ ਐੱਨਐੱਸਈ ਦੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ। "ਇੰਡੀਆ ਪੋਸਟ ਵੱਡੇ ਪੈਮਾਨੇ ‘ਤੇ ਵਿਸ਼ਾਲ ਨੈੱਟਵਰਕ ਅਤੇ ਐਨਐੱਸਈ ਦੇ ਡਿਜੀਟਲ ਮਿਊਚੁਅਲ ਫੰਡ ਪਲੈਟਫਾਰਮ ਦਾ ਲਾਭ ਉਠਾਉਂਦੇ ਹੋਏ, ਸਾਡਾ ਉਦੇਸ਼ ਇੱਕ ਪਾਰਦਰਸ਼ੀ, ਪਾਲਣਾਸ਼ੀਲ ਅਤੇ ਨਿਵੇਸ਼ਕ-ਅਨੁਕੂਲ ਵੰਡ ਪ੍ਰਣਾਲੀ ਬਣਾਉਣਾ ਹੈ ਜੋ ਦੇਸ਼ ਦੇ ਕੋਨੇ-ਕੋਨੇ ਵਿੱਚ ਨਾਗਰਿਕਾਂ ਤੱਕ ਪਹੁੰਚੇ ।"

ਇਸ ਪਹਿਲਕਦਮੀ ਨਾਲ ਟੀਅਰ-2, ਟੀਅਰ-3, ਅਤੇ ਗ੍ਰਾਮੀਣ ਖੇਤਰਾਂ ਵਿੱਚ ਮਿਊਚੁਅਲ ਫੰਡ ਪਹੁੰਚ ਨੂੰ ਵਧਾਉਣ, ਨਿਵੇਸ਼ਕਾਂ ਦੇ ਵਿਸ਼ਵਾਸ ਨੂੰ ਮਜ਼ਬੂਤ ​​ਕਰਨ ਅਤੇ ਭਾਰਤ ਨੂੰ ਇੱਕ ਵਿੱਤੀ ਤੌਰ 'ਤੇ ਸਸ਼ਕਤ ਸਮਾਜ ਵੱਲ ਲਿਜਾਣ ਵਿੱਚ ਮਹੱਤਵਪੂਰਨ ਯੋਗਦਾਨ ਮਿਲਣ ਦੀ ਉਮੀਦ ਹੈ।

10 ਫਰਵਰੀ, 2026 ਨੂੰ ਦਸਤਖਤ ਕੀਤਾ ਗਿਆ ਇਹ ਸਮਝੌਤਾ ਤਿੰਨ ਸਾਲਾਂ ਦੀ ਮਿਆਦ ਲਈ ਵੈਧ ਹੋਵੇਗਾ ਅਤੇ ਆਪਸੀ ਸਹਿਮਤੀ 'ਤੇ ਇਸ ਦਾ ਨਵੀਨੀਕਰਣ ਕੀਤਾ ਜਾ ਸਕਦਾ ਹੈ। ਇਹ ਸਹਿਯੋਗ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ, ਜਿਸਦੀ ਸ਼ੁਰੂਆਤ ਚੋਣਵੇਂ ਸਥਾਨਾਂ ਨੂੰ ਕਵਰ ਕਰਨ ਵਾਲੇ ਇੱਕ ਪਾਇਲਟ ਪ੍ਰੋਜੈਕਟ ਨਾਲ ਹੋਵੇਗੀ।

ਇਹ ਪਹਿਲ ਦੇਸ਼ ਭਰ ਵਿੱਚ ਵਿੱਤੀ ਸਾਖਰਤਾ, ਨਿਵੇਸ਼ਕ ਸੁਰੱਖਿਆ, ਅਤੇ ਵਿੱਤੀ ਸੇਵਾਵਾਂ ਤੱਕ ਸਮਾਵੇਸ਼ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਨਿਰੰਤਰ ਯਤਨਾਂ ਦੇ ਅਨੁਰੂਪ ਹੈ।

*****


ਐਮਆਈ/ਏਆਰਜੇ/ਏਕੇ


(Release ID: 2227102) ਵਿਜ਼ੀਟਰ ਕਾਊਂਟਰ : 10