ਪ੍ਰਧਾਨ ਮੰਤਰੀ ਦਫਤਰ
“ਪ੍ਰੀਕਸ਼ਾ ਪੇ ਚਰਚਾ 2026” ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦਾ ਪੰਜਾਬੀ ਅਨੁਵਾਦ
Posted On:
06 FEB 2026 1:21PM by PIB Chandigarh
ਪ੍ਰਧਾਨ ਮੰਤਰੀ- ਚਲੋ ਹੁਣ ਸ਼ੁਰੂ ਕਰਦੇ ਹਾਂ, ਦੱਸੋ!
ਵਿਦਿਆਰਥੀ- ਮੈਂ ਸਾਨਵੀ ਆਚਾਰੀਆ, ਤੁਹਾਡੇ ਹੀ ਰਾਜ ਭਾਵ ਗੁਜਰਾਤ ਤੋਂ ਹਾਂ। ਮੇਰਾ ਪਹਿਲਾ ਸਵਾਲ ਇਹ ਹੈ ਕਿ ਮਾਤਾ-ਪਿਤਾ ਵੀ ਸਾਡੀ ਚਿੰਤਾ ਕਰਦੇ ਹਨ, ਅਧਿਆਪਕ ਵੀ ਸਾਨੂੰ ਸਪੋਰਟ ਕਰਦੇ ਹਨ। ਪਰ ਮੁਸ਼ਕਿਲ ਓਦੋਂ ਆ ਜਾਂਦੀ ਹੈ ਜਦੋਂ ਟੀਚਰਸ ਸਾਨੂੰ ਪੜ੍ਹਾਈ ਦਾ ਇੱਕ ਵੱਖਰਾ ਤਰੀਕਾ ਦੱਸਦੇ ਹਨ। ਮਾਤਾ-ਪਿਤਾ ਇੱਕ ਵੱਖ ਤਰ੍ਹਾਂ ਨਾਲ ਬੋਲਦੇ ਹਨ ਕਿ ਇਸ ਤਰੀਕੇ ਨਾਲ ਪੜ੍ਹੋ ਅਤੇ ਬੱਚਿਆਂ ਵਿੱਚ ਤਾਂ ਵੱਖਰਾ ਟ੍ਰੈਂਡ ਹੀ ਚੱਲ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਅਸੀਂ ਉਲਝ ਜਾਂਦੇ ਹਾਂ ਕਿ ਕਿਹੜਾ ਤਰੀਕਾ ਸਹੀ ਹੈ।
ਪ੍ਰਧਾਨ ਮੰਤਰੀ- ਦੇਖੋ, ਇਹ ਜੀਵਨ ਭਰ ਅਜਿਹਾ ਰਹਿੰਦਾ ਹੈ। ਮੈਂ ਪ੍ਰਧਾਨ ਮੰਤਰੀ ਬਣ ਗਿਆ ਹਾਂ, ਤਾਂ ਵੀ ਕੋਈ ਨਾ ਕੋਈ ਦੱਸਦਾ ਰਹਿੰਦਾ ਹੈ, ਇਵੇਂ ਕਰੋ, ਕੋਈ ਕਹਿੰਦਾ ਹੈ ਅਜਿਹਾ ਕਰੋ। ਤੁਸੀਂ ਘਰ ਵਿੱਚ ਖਾਣੇ ਵਿੱਚ ਦੇਖਣਾ, ਖਾਣੇ ’ਤੇ ਬੈਠੇ ਹੋਣਗੇ ਸਾਰੇ ਭੈਣ-ਭਰਾ, ਹਰ ਇੱਕ ਦੇ ਖਾਣੇ ਦਾ ਤਰੀਕਾ ਵੱਖਰਾ ਹੋਵੇਗਾ। ਕੋਈ ਸਬਜ਼ੀ ਤੋਂ ਸ਼ੁਰੂ ਕਰੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਕੋਈ ਦਾਲ ਤੋਂ ਸ਼ੁਰੂ ਕਰੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਕੋਈ ਰੋਟੀ, ਸਬਜ਼ੀ ਦਾਲ, ਸਭ ਇਕੱਠਾ ਕਰਕੇ ਕਰੇਗਾ। ਹਰ ਇੱਕ ਦਾ ਤਰੀਕਾ ਵੱਖ-ਵੱਖ ਹੈ ਕਿ ਨਹੀਂ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤੁਸੀਂ ਆਪਣੀ ਕੀ, ਉਨ੍ਹਾਂ ਦੀ ਕਾਪੀ ਕਰਦੇ ਹੋ ਤੁਸੀਂ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਤੁਸੀਂ ਆਪਣੇ ਤਰੀਕੇ ਨਾਲ ਖਾਂਦੇ ਹੋ, ਓਦੋਂ ਚੰਗਾ ਲਗਦਾ ਹੈ ਨਾ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤਾਂ ਕੁਝ ਲੋਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਰਾਤ ਨੂੰ ਮੈਂ ਠੀਕ ਤਰੀਕੇ ਨਾਲ ਪੜ੍ਹ ਪਾਉਂਦਾ ਹਾਂ। ਕੁਝ ਲੋਕਾਂ ਨੂੰ ਲਗਦਾ ਹੈ, ਸਵੇਰੇ 4:00 ਵਜੇ ਉੱਠ ਕੇ ਪੜ੍ਹਾਂਗਾ। ਹਰ ਇੱਕ ਦਾ ਆਪਣਾ ਤਰੀਕਾ ਹੁੰਦਾ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਪਰ ਕੁਝ ਲੋਕਾਂ ਦੀ ਬੇਈਮਾਨੀ ਹੁੰਦੀ ਹੈ। ਰਾਤ ਨੂੰ ਮਾਤਾ ਜੀ ਨੂੰ ਕਹਿੰਦੇ ਹਨ, ਨਹੀਂ ਕੱਲ੍ਹ ਤੋਂ ਮੈਂ ਸਵੇਰੇ ਪੜ੍ਹਨਾ ਸ਼ੁਰੂ ਕਰਾਂਗਾ। ਸਵੇਰੇ ਮਾਤਾ ਜੀ ਉਠਾਉਣ ਆਉਂਦੇ ਹਨ, ਤਾਂ ਕਹਿੰਦੇ ਹਨ ਨਹੀਂ ਮੈਨੂੰ ਤਾਂ ਨੀਂਦ ਆ ਰਹੀ ਹੈ, ਇਹ ਟਾਲਦੇ ਰਹਿੰਦੇ ਹਨ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਪਹਿਲੀ ਗੱਲ ਹੈ, ਤੁਹਾਡਾ ਜੋ ਤਰੀਕਾ ਹੈ, ਉਸ ’ਤੇ ਪੂਰਾ ਭਰੋਸਾ ਕਰੋ। ਪਰ ਜੋ ਤਰੀਕੇ ਲਈ ਸੁਝਾਅ ਦਿੰਦੇ ਹਨ, ਉਸ ਨੂੰ ਧਿਆਨ ਨਾਲ ਸੁਣੋ, ਸਮਝਣ ਦੀ ਕੋਸ਼ਿਸ਼ ਕਰੋ ਅਤੇ ਉਸ ਵਿੱਚ ਤੁਹਾਨੂੰ ਲਗਦਾ ਹੈ ਕਿ ਯਾਰ ਮੇਰਾ ਤਰੀਕਾ ਤਾਂ ਇਹ ਹੈ, ਪਰ ਇਸ ਚੀਜ਼ ਵਿੱਚ ਜੇਕਰ ਇਹ ਜੋੜ ਤਵਾਂ, ਤਾਂ ਚੰਗਾ ਹੋਵੇਗਾ। ਪਰ ਕਿਸੇ ਦੇ ਕਹਿਣ ’ਤੇ ਨਾ ਜਾਓ, ਆਪਣੇ ਅਨੁਭਵ ਨਾਲ ਜੋੜੋ। ਹੁਣ ਜਿਵੇਂ ਪ੍ਰੀਕਸ਼ਾ ਪੇ ਚਰਚਾ ਮੈਂ ਜਦੋਂ ਸ਼ੁਰੂ ਕੀਤੀ, ਓਦੋਂ ਇੱਕ ਤਰੀਕਾ ਸੀ। ਹੁਣ ਹੌਲੀ-ਹੌਲੀ ਮੈਂ ਉਸ ਵਿੱਚ ਸੁਧਾਰ ਕਰਦਾ ਜਾ ਰਿਹਾ ਹਾਂ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਬਦਲਦਾ ਜਾ ਰਿਹਾ ਹਾਂ। ਇਸ ਵਾਰ ਮੈਂ ਵੱਖ-ਵੱਖ ਰਾਜਾਂ ਵਿੱਚ ਵੀ ਕੀਤਾ। ਤਾਂ ਮੈਂ ਵੀ ਆਪਣਾ ਤਰੀਕਾ ਬਦਲਿਆ। ਲੇਕਿਨ ਮੂਲ ਤਰੀਕੇ ਨੂੰ ਛੱਡਿਆ ਨਹੀਂ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਉਨ੍ਹਾਂ ਦਾ ਸੁਭਾਅ ਵੀ ਬਹੁਤ ਚੰਗਾ ਸੀ। ਉਹ ਬਹੁਤ ਫਰੈਂਡਲੀ ਸੀ। ਉਹ ਅਸੀਂ ਸਾਰੇ ਬੱਚਿਆਂ ਦੇ ਨਾਲ ਵੀ ਘੁਲ-ਮਿਲ ਗਏ ਸਨ। ਪ੍ਰਧਾਨ ਮੰਤਰੀ ਜੀ ਨੇ ਸਾਨੂੰ ਦੱਸਿਆ ਕਿ ਸਾਨੂੰ ਸਭ ਦਾ ਤਰੀਕਾ ਸੁਣਨਾ ਚਾਹੀਦਾ ਹੈ, ਸਾਰਿਆਂ ਵਿੱਚੋਂ ਕੁਝ-ਕੁਝ ਗੁਣ ਲੈਣੇ ਚਾਹੀਦੇ ਹਨ। ਸਾਨੂੰ ਸਾਡੇ ਤਰੀਕੇ ਵਿੱਚ ਹੀ ਧਿਆਨ ਦੇਣਾ ਹੈ। ਸਾਰਿਆਂ ਦਾ ਕੁਝ-ਕੁਝ ਗੁਣ ਸਾਨੂੰ ਲੈਣਾ ਹੈ ਅਤੇ ਉਹ ਤਰੀਕਾ ਸਾਨੂੰ ਹੌਲੀ-ਹੌਲੀ ਅੱਗੇ ਵਧਾਉਣਾ ਹੈ।
ਵਿਦਿਆਰਥੀ-ਨਰਮਦੇ ਸਰ!
ਪ੍ਰਧਾਨ ਮੰਤਰੀ- ਨਰਮਦੇ ਹਰ!
ਵਿਦਿਆਰਥੀ- ਸਰ ਮੇਰਾ ਨਾਮ ਆਯੁਸ਼ ਤਿਵਾੜੀ ਹੈ। ਸਰ ਤਾਂ ਮੇਰਾ ਸਵਾਲ ਇਹ ਹੈ ਕਿ ਅਕਸਰ ਕਈ ਵਾਰ ਅਸੀਂ ਸਕੂਲ ਜਾਂ ਅਧਿਆਪਕ ਦੀ ਸਪੀਡ ਨਾਲ ਮੈਚ ਨਹੀਂ ਕਰ ਪਾਉਂਦੇ ਅਤੇ ਜੋ ਰਹਿ ਜਾਂਦਾ ਹੈ, ਅਸੀਂ ਉਸ ਨੂੰ ਕਵਰ ਕਰਨ ਦੇ ਚੱਕਰ ਵਿੱਚ ਅੱਗੇ ਦੇ ਚੈਪਟਰ ਵੀ ਮਿਸ ਕਰਦਾ ਜਾਂਦੇ ਹਾਂ ਅਤੇ ਅਸੀਂ ਪਿੱਛੇ ਰਹਿ ਜਾਂਦੇ ਹਾਂ, ਤਾਂ ਇਸ ਸਮੇਂ ਵਿੱਚ ਅਸੀਂ ਕਿਵੇਂ ਆਪਣੇ ਆਪ ਨੂੰ ਸੰਭਾਲੀਏ?
ਪ੍ਰਧਾਨ ਮੰਤਰੀ- ਤਾਂ ਤੁਹਾਡੀ ਅਧਿਆਪਕ ਦੇ ਖ਼ਿਲਾਫ਼ ਸ਼ਿਕਾਇਤ ਹੈ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਪਰ ਤੁਸੀਂ ਬਹੁਤ ਸਿਆਣਪ ਨਾਲ ਅਧਿਆਪਕ ਦੇ ਖ਼ਿਲਾਫ਼ ਆਪਣੀ ਸ਼ਿਕਾਇਤ ਦੱਸ ਦਿੱਤੀ। ਤਾਂ ਮੈਂ ਜਵਾਬ ਅਧਿਆਪਕ ਦੇ ਲਈ ਦਿੰਦਾ ਹਾਂ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਧਿਆਪਕ ਦਾ ਯਤਨ ਰਹਿਣਾ ਚਾਹੀਦਾ ਹੈ ਕਿ ਵਿਦਿਆਰਥੀ ਦੀ ਇਹ ਸਪੀਡ ਹੈ ਅਤੇ ਇੱਕ ਕਦਮ ਜ਼ਿਆਦਾ ਸਪੀਡ ਮੇਰੀ ਰਹੇਗੀ, ਜ਼ਿਆਦਾ ਨਹੀਂ ਸਿਰਫ਼ ਇੱਕ ਕਦਮ। ਸਾਡਾ ਟੀਚਾ ਅਜਿਹਾ ਹੋਣਾ ਚਾਹੀਦਾ ਹੈ, ਜੋ ਪਹੁੰਚ ਵਿੱਚ ਹੋਵੇ, ਪਰ ਪਕੜ ਵਿੱਚ ਨਾ ਹੋਵੇ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਸਰ ਇਹ ਐਗਜ਼ਾਮ ਵੌਰੀਅਰ ਦੇ ਮੰਤਰ 26 ਵਿੱਚ ਲਿਖਿਆ ਹੈ ਟੀਚਾ ਪਹੁੰਚ ਦੇ ਅੰਦਰ ਹੋਣਾ ਚਾਹੀਦਾ ਹੈ ਪਰ ਆਸਾਨੀ ਨਾਲ ਪ੍ਰਾਪਤ ਕਰਨ ਯੋਗ ਨਹੀਂ।
ਪ੍ਰਧਾਨ ਮੰਤਰੀ- ਵਾਹ! ਸਭ ਯਾਦ ਰੱਖਦੇ ਹੋ ਤੁਸੀਂ ਲੋਕ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਦੇਖੋ, ਜੇ ਉਹ 50 ਕਦਮ ਅੱਗੇ ਤੁਰਦਾ ਹੈ, ਤਾਂ ਵਿਦਿਆਰਥੀ ਕਹੇਗਾ ਇਹ ਮੇਰੇ ਲਈ ਬਹੁਤ ਜ਼ਿਆਦਾ ਹੈ। ਜਿਵੇਂ ਇੱਕ ਕਿਸਾਨ ਆਪਣੇ ਖੇਤ ਨੂੰ ਵਾਹੁੰਦਾ ਹੈ, ਉਸੇ ਤਰ੍ਹਾਂ ਵਿਦਿਆਰਥੀ ਦੇ ਮਨ ਨੂੰ ਵੀ ਵਾਹੁਣਾ ਚਾਹੀਦਾ ਹੈ। ਮੰਨ ਲਵੋ, ਜਨਵਰੀ ਦੇ ਤੀਜੇ ਸਪਤਾਹ ਵਿੱਚ ਉਹ ਇਤਿਹਾਸ ਦਾ ਇਹ ਪਾਠ ਪੜ੍ਹਨ ਵਾਲੇ ਹਨ, ਤਾਂ ਜਨਵਰੀ 1 ਤਰੀਕ ਨੂੰ ਦੱਸ ਦੇਣ ਕਿ ਭਾਈ ਪਹਿਲੇ ਹਫ਼ਤੇ ਵਿੱਚ ਇਤਿਹਾਸ ਦਾ ਇਹ ਪਾਠ ਪੜ੍ਹਾਵਾਂਗਾ, ਦੂਜੇ ਹਫ਼ਤੇ ਵਿੱਚ ਇਤਿਹਾਸ ਦਾ ਇਹ ਪਾਠ ਪੜ੍ਹਾਵਾਂਗਾ, ਤੀਜੇ ਹਫ਼ਤੇ ਵਿੱਚ ਇਤਿਹਾਸ ਦਾ ਇਹ ਪਾਠ ਪੜ੍ਹਾਵਾਂਗਾ। ਤਾਂ ਤੁਹਾਨੂੰ ਪਤਾ ਹੈ ਕਿ ਆਉਣ ਵਾਲੇ 3 ਹਫ਼ਤੇ ਵਿੱਚ ਇਹ ਤਿੰਨ ਵਿਸ਼ੇ ਆਉਣ ਵਾਲੇ ਹਨ। ਫਿਰ ਉਹ ਕਹੇਗਾ ਕਿ ਅਜਿਹਾ ਕਰੋ, ਤੁਹਾਨੂੰ ਮੈਂ ਪੜ੍ਹਾਵਾਂ, ਉਸ ਤੋਂ ਪਹਿਲਾਂ ਪੜ੍ਹਨਾ ਸ਼ੁਰੂ ਕਰ ਦਵੋ। ਪੜ੍ਹ ਕੇ ਆਓ, ਕਿਸੇ ਨੂੰ ਪੁੱਛ ਕੇ ਆਓ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਗੂਗਲ ‘ਤੇ ਜਾ ਕੇ ਕੁਝ ਕਰਨਾ ਹੈ, ਤਾਂ ਉੱਥੇ ਜਾ ਕੇ ਕਰੋ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਤੇ ਉਸ ਦੇ ਬਾਅਦ ਜਦੋਂ ਤੁਸੀਂ ਪਾਠ ਪੜ੍ਹੋਗੇ, ਤਾਂ ਕੀ ਹੋਵੇਗਾ?
ਵਿਦਿਆਰਥੀ- ਸਰ ਉਤਸੁਕਤਾ ਆਵੇਗੀ ਸਾਡੇ ਵਿੱਚ।
ਵਿਦਿਆਰਥੀ- ਸਰ ਸਾਨੂੰ ਉਤਸੁਕਤਾ ਹੋਵੇਗੀ। ਸਾਨੂੰ ਜ਼ਿਆਦਾ ਸਮਝਾ ਆਵੇਗਾ ਕਿਉਂਕਿ ਅਸੀਂ ਪਹਿਲਾਂ ਤੋਂ ਪੜ੍ਹਿਆ ਹੋਵੇਗਾ।
ਵਿਦਿਆਰਥੀ- ਫੋਕਸ ਵੀ ਹੋਰ ਚੰਗਾ ਰਹੇਗਾ।
ਪ੍ਰਧਾਨ ਮੰਤਰੀ- ਮਾਨਸੀ!
ਵਿਦਿਆਰਥੀ- ਸਰ ਜੇਕਰ ਕੋਈ ਚੈਪਟਰ ਸਾਨੂੰ ਬਹੁਤ ਜ਼ਿਆਦਾ ਚੰਗਾ ਲਗਦਾ ਹੈ, ਤਾਂ ਸਾਨੂੰ ਉਸ ਨੂੰ ਹੋਰ ਸਮਝਣ ਦੀ ਅਤੇ ਜਾਣਨ ਦੀ ਇੱਛਾ ਹੋਵੇਗੀ, ਜਿਸ ਨਾਲ ਸਾਨੂੰ ਹੋਰ ਚੰਗੇ ਤਰੀਕੇ ਨਾਲ ਯਾਦ ਹੋ ਜਾਵੇਗਾ ਉਹ ਚੈਪਟਰ।
ਪ੍ਰਧਾਨ ਮੰਤਰੀ- ਦੱਸੋ, ਸੌਖਾ ਜਿਹਾ ਕੰਮ ਹੈ ਨਾ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਫਿਰ ਤੁਹਾਨੂੰ ਉਸ ਅਧਿਆਪਕ ਦੀ ਸਪੀਡ ਦੀ ਮੁਸ਼ਕਿਲ ਆਵੇਗੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਨਹੀਂ ਆਵੇਗੀ। ਤੁਸੀਂ ਪਿੱਛੇ ਰਹਿ ਗਏ ਅਜਿਹਾ ਮਹਿਸੂਸ ਹੋਵੇਗਾ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਕਿਉਂ? ਕਿਉਂਕਿ ਤੁਸੀਂ ਅਧਿਆਪਕ ਤੋਂ ਇੱਕ ਕਦਮ ਅੱਗੇ ਚਲੇ ਗਏ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਮਨ ਨੂੰ ਤਿਆਰ ਕਰੋ, ਫਿਰ ਮਨ ਨੂੰ ਜੋੜੋ ਅਤੇ ਫਿਰ ਤੁਹਾਨੂੰ ਪੜ੍ਹਾਈ ਦੇ ਜੋ ਵਿਸ਼ੇ ਰੱਖਣੇ ਹਨ, ਰੱਖੋ। ਤਾਂ ਤੁਸੀਂ ਵਿਦਿਆਰਥੀ ਨੂੰ ਹਮੇਸ਼ਾ ਸਫਲ ਪਾਉਗੇ।
ਵਿਦਿਆਰਥੀ- ਹਰ ਕਿਸੇ ਨੂੰ ਇਹ ਮੌਕਾ ਨਹੀਂ ਮਿਲ ਪਾਉਂਦਾ ਕਿ ਉਹ ਮਾਣਯੋਗ ਪ੍ਰਧਾਨ ਮੰਤਰੀ ਜੀ ਨਾਲ ਖ਼ੁਦ ਆਹਮਣੇ-ਸਾਹਮਣੇ ਬੈਠ ਕੇ ਉਨ੍ਹਾਂ ਤੋਂ ਸਵਾਲ ਪੁੱਛ ਕੇ, ਉਨ੍ਹਾਂ ਨਾਲ ਆਪਣੀ ਗੱਲਬਾਤ ਸਾਂਝੀ ਕਰ ਪਾਉਣ। ਉਨ੍ਹਾਂ ਨੇ ਦੱਸਿਆ ਕਿ ਅਸੀਂ ਅਧਿਆਪਕ ਤੋਂ ਦੋ ਕਦਮ ਪਿੱਛੇ ਹੋਣ ਦੀ ਥਾਂ ਉਨ੍ਹਾਂ ਤੋਂ ਦੋ ਕਦਮ ਅੱਗੇ ਰਹੀਏ, ਤਾਂ ਅਸੀਂ ਉਨ੍ਹਾਂ ਤੋਂ ਪਿੱਛੇ ਰਹਿ ਹੀ ਨਹੀਂ ਸਕਦੇ।
ਵਿਦਿਆਰਥੀ- ਨਮਸਤੇ ਸਰ!
ਪ੍ਰਧਾਨ ਮੰਤਰੀ- ਹਾਂ, ਨਮਸਤੇ!
ਵਿਦਿਆਰਥੀ- ਮੈਂ ਸ਼੍ਰੇਯਾ ਪ੍ਰਧਾਨ ਹਾਂ, ਸਿੱਕਮ ਤੋਂ। ਸਰ ਸੋ ਇੱਕ ਸੈਲਫ ਕੰਪੋਜ਼ਡ ਗਾਣਾ ਹੈ। ਸੋ ਇਹ 3 ਭਾਸ਼ਾਵਾਂ ਵਿੱਚ ਲਿਖਿਆ ਹੋਇਆ ਹੈ।
ਪ੍ਰਧਾਨ ਮੰਤਰੀ- ਵਾਹ!
ਵਿਦਿਆਰਥੀ- ਹਿੰਦੀ, ਨੇਪਾਲੀ ਅਤੇ ਬਾਂਗਲਾ ਵਿੱਚ। ਸੋ ਇਹ ਦੇਸ਼-ਭਗਤੀ ਦਾ ਅਜਿਹਾ ਗਾਣਾ ਹੈ।
ਪ੍ਰਧਾਨ ਮੰਤਰੀ- ਹਾਂ ਸੁਣਾਓ!
ਵਿਦਿਆਰਥੀ- ਇਸ ਦਾ ਸਿਰਲੇਖ ਮੈਂ ਰੱਖਿਆ ਹੈ, ਹਮਾਰਾ ਭਾਰਤ ਭੂਮੀ।
ਪ੍ਰਧਾਨ ਮੰਤਰੀ- ਤਾਂ ਤੁਹਾਨੂੰ ਕਵਿਤਾ ਲਿਖਣ ਦਾ ਸ਼ੌਕ ਹੈ?
ਵਿਦਿਆਰਥੀ- ਹਾਂ ਜੀ ਸਰ! ਸਰ ਕਵਿਤਾ ਮੈਂ ਕੁਦਰਤ ਬਾਰੇ ਲਿਖਦੀ ਹਾਂ ਜ਼ਿਆਦਾਤਰ।
ਪ੍ਰਧਾਨ ਮੰਤਰੀ- ਚੰਗਾ ਕੁਦਰਤ ਦੇ ਵਿਸ਼ੇ ਵਿੱਚ!
ਵਿਦਿਆਰਥੀ- ਮਨੁੱਖ ਜਾਤੀ ਦੇ ਲਈ ਵੀ ਲਿਖਿਆ ਸੀ, ਇੱਕ-ਦੋ ਵਾਰ। ਹਾਂ ਜੀ ਸਰ!
ਪ੍ਰਧਾਨ ਮੰਤਰੀ- ਚਲੋ ਸੁਣਾਓ!
ਵਿਦਿਆਰਥੀ- ਹਮਾਰਾ ਭਾਰਤ ਭੂਮੀ ਹੈ, ਰਿਸ਼ੀਓਂ ਕਾ ਯਹ ਦੇਸ਼ ਹੈ। ਹਮਾਰਾ ਭਾਰਤ ਭੂਮੀ ਹੈ, ਰਿਸ਼ੀਓਂ ਕਾ ਯਹ ਦੇਸ਼ ਹੈ। ਅਨੇਕਤਾ ਮੇਂ ਏਕਤਾ, ਸ਼ਾਂਤੀ ਕਾ ਪਰਿਵੇਸ਼ ਹੈ। ਅਨੇਕਤਾ ਮੇਂ ਏਕਤਾ, ਸ਼ਾਂਤੀ ਕਾ ਪਰਿਵੇਸ਼ ਹੈ। ਦੇਵੀ-ਦੇਵਤਾ ਕੋ ਪ੍ਰਿਯਵਾਸੀਆਂ ਮਾਨਵਤਾ ਮੌਲਾ ਏਕੋ ਥਾਨਿਯੋ।
ਪ੍ਰਧਾਨ ਮੰਤਰੀ- ਸ਼ਾਬਾਸ਼! ਬਹੁਤ ਸੁੰਦਰ! ਬਹੁਤ ਸੁੰਦਰ! ਦੇਸ਼ ਦੀ ਏਕਤਾ ਦੀ ਗੱਲ ਦੱਸੀ। ਏਕ ਭਾਰਤ, ਸ੍ਰੇਸ਼ਠ ਭਾਰਤ। ਮਾਨਸੀ ਤੁਹਾਨੂੰ ਵੀ ਹੋਵੇਗਾ ਬੇਟਾ ਕੁਝ ਗਾਣਾ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਕਿਹੜਾ ਗਾਉਗੇ, ਦੱਸੋ?
ਵਿਦਿਆਰਥੀ- ਸਰ ਮੈਂ ਇੱਕ ਗਾਣਾ ਸੁਣਾਉਣਾ ਚਾਹੁੰਦੀ ਹਾਂ।
ਪ੍ਰਧਾਨ ਮੰਤਰੀ- ਹਾਂ, ਸੁਣਾਓ!
ਵਿਦਿਆਰਥੀ- ਸਰ ਇਹ ਗਾਣਾ ਮੇਰੀ ਮਾਤਾ ਨੇ ਲਿਖਿਆ ਹੈ ਅਤੇ ਇਹ ਗਾਣਾ ਜੋ ਹੈ, ਇਹ ਵਿਦਿਆਰਥੀਆਂ ਨੂੰ ਸਮਰਪਿਤ ਹੈ।
ਪ੍ਰਧਾਨ ਮੰਤਰੀ- ਚੰਗਾ, ਸੁਣਾਓ!
ਵਿਦਿਆਰਥੀ- ਬੜ੍ਹਤਾ ਚੱਲ, ਤੂ ਬੜ੍ਹਤਾ ਚੱਲ। ਕਰਤਾ ਚੱਲ, ਕੁਛ ਕਰਤਾ ਚੱਲ। ਸਾਰੀ ਦੁਨੀਆ ਤੇਰੇ ਪੀਛੇ, ਮੁਸ਼ਕਿਲੋਂ ਸੇ ਲੜਤਾ ਚੱਲ।
ਪ੍ਰਧਾਨ ਮੰਤਰੀ- ਵਾਹ!
ਵਿਦਿਆਰਥੀ- ਸਾਰੀ ਦੁਨੀਆ ਤੇਰੇ ਪੀਛੇ, ਮੁਸ਼ਕਿਲੋਂ ਸੇ ਲੜਤਾ ਚੱਲ। ਬੜ੍ਹਤਾ ਚੱਲ, ਤੂ ਆਗੇ ਬੜ੍ਹਤਾ ਚੱਲ।
ਪ੍ਰਧਾਨ ਮੰਤਰੀ- ਵਾਹ! ਸ਼ਾਨਦਾਰ! ਤੁਹਾਡੀ ਮਾਤਾ ਜੀ ਨੂੰ ਮੇਰੀ ਵਧਾਈ ਦੇ ਦੇਣਾ।
ਵਿਦਿਆਰਥੀ- ਸਰ ਧੰਨਵਾਦ ਸਰ!
ਪ੍ਰਧਾਨ ਮੰਤਰੀ- ਬਹੁਤ ਹੀ ਪ੍ਰੇਰਨਾਦਾਇਕਾ ਲਿਖਿਆ ਹੈ ਮਾਂ ਨੇ!
ਵਿਦਿਆਰਥੀ- ਸਰ ਮੇਰਾ ਯੂਟਿਊਬ ਚੈਨਲ ਅਤੇ ਫੇਸਬੁਕ ਪੇਜ ਅਤੇ ਇੰਸਟਾਗ੍ਰਾਮ ਵੀ ਹੈ।
ਪ੍ਰਧਾਨ ਮੰਤਰੀ- ਚੰਗਾ!
ਵਿਦਿਆਰਥੀ- ਹਾਂ ਜੀ ਸਰ! ਮੇਰੇ ਫੇਸਬੁਕ ਪੇਜ ਵਿੱਚ ਫੌਲੋਅਰਸ ਹਨ ਡੇਢ ਲੱਖ।
ਪ੍ਰਧਾਨ ਮੰਤਰੀ- ਡੇਢ ਲੱਖ!
ਵਿਦਿਆਰਥੀ- ਬਹੁਤ ਜ਼ਿਆਦਾ ਮਜ਼ਾ ਆਇਆ ਅਤੇ ਮੇਰੇ ਲਈ ਇਹ ਬਹੁਤ ਜ਼ਿਆਦਾ ਵੱਡੀ ਅਤੇ ਮਾਣ ਦੀ ਗੱਲ ਹੈ ਕਿ ਮੈਂ ਉਨ੍ਹਾਂ ਨਾਲ ਮਿਲੀ।
ਪ੍ਰਧਾਨ ਮੰਤਰੀ- ਆਓ ਸਭ ਲੋਕ, ਬੈਠ ਜਾਓ! ਚੰਗਾ ਮੈਂ ਅੱਜ ਤੁਹਾਡਾ ਸੁਆਗਤ ਕੀਤਾ, ਇਸ ਨੂੰ ਅਸਾਮੀ ਵਿੱਚ ਗਮੋਛਾ ਕਹਿੰਦੇ ਹਨ। ਇਹ ਸਭ ਤੋਂ ਵੱਡੀ ਚੀਜ਼ ਹੈ, ਇਹ ਮੇਰੀ ਸਭ ਤੋਂ ਪਿਆਰੀ ਚੀਜ਼ ਹੈ। ਉਸ ਦਾ ਡਿਜ਼ਾਈਨ ਮੈਨੂੰ ਬਹੁਤ ਚੰਗਾ ਲਗਦਾ ਹੈ। ਦੂਜਾ ਹੈ, ਇਹ ਅਸਾਮ ਦਾ ਅਤੇ ਖ਼ਾਸ ਕਰਕੇ ਉੱਤਰ-ਪੂਰਬ ਦੀ ਮਹਿਲਾ ਸਸ਼ਕਤੀਕਰਣ ਦਾ ਪ੍ਰਤੀਕ ਹੈ। ਇਹ ਘਰ ਵਿੱਚ ਬਣਾਉਂਦੇ ਹਨ ਅਤੇ ਸੱਚਮੁੱਚ ਵਿੱਚ ਉੱਥੇ ਦੀ ਮਾਤ੍ਰਸ਼ਕਤੀ, ਨਾਰੀਸ਼ਕਤੀ ਕਿਵੇਂ ਕੰਮ ਕਰਦੀ ਹੈ, ਤਾਂ ਇੱਕ ਪ੍ਰਕਾਰ ਨਾਲ ਮਨ ਨੂੰ ਬਹੁਤ ਆਦਰ ਹੁੰਦਾ ਹੈ, ਸਨਮਾਨ ਹੁੰਦਾ ਹੈ। ਤਾਂ ਮੇਰਾ ਮਨ ਕਰ ਗਿਆ ਕਿਹਾ ਇਨ੍ਹਾਂ ਬੱਚਿਆਂ ਨੂੰ ਮੈਂ ਅੱਜ ਅਸਾਮ ਦਾ ਗਮੋਛਾ ਦੇਵਾਂਗਾ।
ਵਿਦਿਆਰਥੀ- ਧੰਨਵਾਦ ਸਰ! ਧੰਨਵਾਦ ਸਰ!
ਵਿਦਿਆਰਥੀ- ਮੇਰਾ ਨਾਂ ਸਬਾਵਤ ਵੇਂਕਟੇਸ਼ ਹੈ।
ਪ੍ਰਧਾਨ ਮੰਤਰੀ- ਹਾਂ ਵੇਂਕਟੇਸ਼ ਗਾਰੂ, ਦੱਸੋ!
ਵਿਦਿਆਰਥੀ- ਤਾਂ ਸਰ ਹੁਣ ਮੈਨੂੰ ਤਕਨਾਲੋਜੀ ਅਤੇ ਰੋਬੋਟਿਕਸ ਵਿੱਚ ਬਹੁਤ ਇੰਟ੍ਰਸਟ ਹੈ, ਤਾਂ ਅੱਜਕੱਲ੍ਹ ਕਈ ਵਾਰ ਤੁਸੀਂ ਵੀ ਬੋਲਿਆ ਸੀ ਕਿ ਹੁਨਰ ਜ਼ਿਆਦਾ ਜ਼ਰੂਰੀ ਹੈ ਅਤੇ ਬਾਹਰ ਵੀ ਲੋਕ ਬੋਲਦੇ ਹਨ, ਮਾਰਕਸ ਜ਼ਿਆਦਾ ਜ਼ਰੂਰੀ ਹਨ। ਹੁਨਰ ਜ਼ਰੂਰੀ ਹੈ, ਮਾਰਕਸ ਜ਼ਿਆਦਾ ਜ਼ਰੂਰੀ ਹਨ, ਅਜਿਹਾ ਹੀ ਸੋਚ-ਸੋਚ ਕੇ ਸਾਡੇ ਅੰਦਰ ਇੱਕ ਡਰ ਬੈਠ ਜਾਂਦਾ ਹੈ, ਤਾਂ ਤੁਸੀਂ ਦੱਸੋ ਕਿ ਹੁਨਰ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਮਾਰਕਸ ਜ਼ਿਆਦਾ ਜ਼ਰੂਰੀ ਹਨ?
ਪ੍ਰਧਾਨ ਮੰਤਰੀ- ਇਹ ਜੋ ਮਨ ਵਿੱਚ ਰਹਿੰਦਾ ਹੈ ਨਾ ਕਿ ਇਸ ਦਾ ਮਹੱਤਵ ਹੈ ਕਿ ਖਾਣੇ ਦਾ ਮਹੱਤਵ ਹੈ ਕਿ ਸੋਨੇ ਦਾ ਮਹੱਤਵ ਹੈ, ਪੜ੍ਹਨ ਦਾ ਮਹੱਤਵ ਹੈ ਕਿ ਖੇਡਣ ਦਾ ਮਹੱਤਵ ਹੈ, ਉਸ ਦਾ ਇੱਕ ਸਧਾਰਨ ਜਵਾਬ ਹੁੰਦਾ ਹੈ, ਹਰ ਚੀਜ਼ ਵਿੱਚ ਸੰਤੁਲਨ ਹੋਣਾ ਚਾਹੀਦਾ ਹੈ, ਬੈਲੇਂਸ ਹੋਣਾ ਚਾਹੀਦਾ ਹੈ। ਇੱਕ ਤਰਫ਼ ਝੁਕੋਗੇ, ਤਾਂ ਗਿਰੋਗੇ ਕਿ ਨਹੀਂ ਗਿਰੋਗੇ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਤੇ ਸਹੀ ਸੰਤੁਲਨ ਬਣਾ ਕੇ ਰੱਖੋਗੇ ਤਾਂ ਕਦੇ ਗਿਰੋਗੇ ਕੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਤਾਂ ਇਹ ਸਧਾਰਨ ਜਿਹੀ ਗੱਲ ਹੈ। ਹੁਣ ਦੂਸਰੀ ਗੱਲ ਹੈ, ਹੁਨਰ ਵਿੱਚ ਵੀ ਦੋ ਪ੍ਰਕਾਰ ਦੇ ਹੁਨਰ ਹਨ। ਇੱਕ ਹੈ, ਜੀਵਨ ਦੇ ਹੁਨਰ। ਦੂਜਾ ਹੈ, ਪੇਸ਼ੇਵਰ ਹੁਨਰ। ਉਸ ਵਿੱਚ ਵੀ ਕੋਈ ਮੈਨੂੰ ਪੁੱਛੇਗਾ ਕਿ ਸਾਹਿਬ ਜੀਵਨ ਦੇ ਹੁਨਰ ਵਿੱਚ ਧਿਆਨ ਦੇਣਾ ਚਾਹੀਦਾ ਹੈ ਕਿ ਪੇਸ਼ੇਵਰ ਵਿੱਚ? ਮੈਂ ਕਹਾਂਗਾ ਦੋਨਾਂ ਵਿੱਚ ਦੇਣਾ ਚਾਹੀਦਾ ਹੈ। ਹੁਣ ਮੈਨੂੰ ਦੱਸੋ, ਬਿਨਾ ਅਧਿਐਨ ਕੀਤੇ, ਬਿਨਾ ਨਿਰੀਖਣ ਕੀਤੇ, ਬਿਨਾ ਗਿਆਨ ਨੂੰ ਲਾਗੂ ਕੀਤੇ ਕੋਈ ਵੀ ਹੁਨਰ ਆ ਸਕਦਾ ਹੈ ਕੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਤਾਂ ਹੁਨਰ ਦੀ ਸ਼ੁਰੂਆਤ ਤਾਂ ਗਿਆਨ ਤੋਂ ਹੀ ਹੁੰਦੀ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤਾਂ ਉਸ ਦਾ ਮਹੱਤਵ ਘੱਟ ਨਹੀਂ ਹੈ। ਮੰਨ ਲਵੋ, ਅਸੀਂ ਬਹੁਤ ਵਧੀਆ ਪੜ੍ਹ ਲਏ ਹਾਂ, ਪਰ ਇੱਕ ਵਾਰ ਅਚਾਨਕ ਮਾਤਾ-ਪਿਤਾ ਨੂੰ ਬਾਹਰ ਜਾਣਾ ਪੈ ਗਿਆ। ਹੁਣ ਅਸੀਂ ਭੁੱਖੇ ਮਰ ਰਹੇ ਹਾਂ, ਰਸੋਈ ਵਿੱਚ ਸਭ ਪਿਆ ਹੈ, ਪਰ ਪਤਾ ਹੀ ਨਹੀਂ, ਕਿਵੇਂ ਕਰਾਂ, ਕੀ ਕਰਾਂ, ਕਿਸ ਡੱਬੇ ਵਿੱਚ ਕੀ ਹੈ, ਕਿਵੇਂ ਕੱਢਾਂ, ਕਿਉਂ? ਅਸੀਂ ਕਦੇ ਧਿਆਨ ਹੀ ਨਹੀਂ ਦਿੱਤਾ। ਇਸ ਲਈ ਜੀਵਨ ਦੇ ਹੁਨਰ ਰੋਜ਼ਾਨਾ ਦੀ ਜ਼ਿੰਦਗੀ ਹੈ, ਇਸ ਵਿੱਚ ਸਾਡੀ ਜੀਵਨ ਦੇ ਹੁਨਰ ਚੰਗੇ ਤੋਂ ਚੰਗੇ ਕਿਵੇਂ ਹੋਣ। ਮੇਰਾ ਸਵੇਰੇ ਉੱਠਣ ਦਾ ਸਮਾਂ ਕੀ ਹੈ, ਸੌਣ ਦਾ ਸਮਾਂ ਕੀ ਹੈ, ਮੈਂ ਕਸਰਤ ਕਰਦਾ ਹਾਂ, ਤਾਂ ਮੇਰੀ ਉਮਰ ਦੇ ਹਿਸਾਬ ਨਾਲ ਮੈਂ ਕਸਰਤ ਕਰਦਾ ਹਾਂ, ਮੈਂ ਨਵੀਂ ਕਸਰਤ ਸਿੱਖਦਾ ਹਾਂ ਕਿ ਨਹੀਂ ਸਿੱਖਦਾ ਹਾਂ। ਮੈਂ ਕਿਸੇ ਨੂੰ ਮਿਲਣ ਜਾਂਦਾ ਹਾਂ, ਤਾਂ ਮੈਨੂੰ ਗੱਲਬਾਤ ਕਰਨ ਨਾਲ ਖ਼ੁਦ ਵਿੱਚ ਭਰੋਸਾ ਆਉਂਦਾ ਹੈ ਕਿ ਨਹੀਂ ਆਉਂਦਾ ਹੈ, ਮੈਂ ਰੇਲਵੇ ਸਟੇਸ਼ਨ ’ਤੇ ਗਿਆ ਅਤੇ ਮੈਨੂੰ ਪਤਾ ਹੀ ਨਹੀਂ ਹੈ ਕਿ ਟਿਕਟ ਕਿੱਥੋਂ ਲੈਣੀ ਹੈ, ਫਿਰ ਮੈਂ 10 ਲੋਕਾਂ ਨੂੰ ਪੁੱਛਦਾ ਹਾਂ ਕਿ ਟਿਕਟ ਕਿੱਥੋਂ ਲੈਂਦੇ ਹਾਂ? ਤਾਂ ਜੀਵਨ ਦੇ ਹੁਨਰ ਜੋ ਹਨ, ਉਹ ਸਾਨੂੰ ਗ੍ਰਹਿਣ ਕਰਨੇ ਹੀ ਕਰਨੇ ਚਾਹੀਦੇ ਹਨ। ਹੁਣ ਦੂਜਾ ਵਿਸ਼ਾ ਪੇਸ਼ੇਵਰ ਹੁਨਰ, ਤੁਸੀਂ ਮੰਨੋ ਡਾਕਟਰ ਬਣਨ ਵਾਲੇ ਹੋ, ਤਾਂ ਡਾਕਟਰੀ ਦਾ ਹੁਨਰ ਤੁਹਾਨੂੰ ਇਕਦਮ ਨਾਲ ਅੱਪਡੇਟ ਹੋਣਾ ਚਾਹੀਦਾ ਹੈ। ਅਜਿਹਾ ਨਹੀਂ ਕਿ ਮੈਂ ਨੰਬਰ ਵਨ ਹੋ ਗਿਆ ਸੀ ਯੂਨੀਵਰਸਿਟੀ ਵਿੱਚ ਅਤੇ ਇਸ ਲਈ ਮੈਂ ਆਪ੍ਰੇਸ਼ਨ ਕਰਾਂ ਜਾਂ ਨਾ ਕਰਾਂ ਚੱਲ ਜਾਵੇਗਾ, ਅਜਿਹਾ ਨਹੀਂ ਹੈ। ਤੁਹਾਨੂੰ ਜੇਕਰ ਦਿਲ ਦੇ ਸਪੈਸ਼ਲਿਸਟ ਬਣਨਾ ਹੈ ਤਾਂ ਕਿਤਾਬਾਂ ਤੁਹਾਨੂੰ ਦਿਲ ਦੇ ਸਪੈਸ਼ਲਿਸਟ ਬਣਨ ਵਿੱਚ ਮਦਦ ਕਰ ਸਕਦੀਆਂ ਹਨ, ਦਿਲ ਦੇ ਸਪੈਸ਼ਲਿਸਟ ਨਹੀਂ ਬਣਾ ਸਕਦੀਆਂ। ਦਿਲ ਦੇ ਸਪੈਸ਼ਲਿਸਟ ਤਾਂ ਤੁਸੀਂ ਓਦੋਂ ਬਣੋਗੇ, ਜਦੋਂ ਤੁਸੀਂ ਮਰੀਜ਼ ਦੇ ਨਾਲ, ਉਸ ਦੇ ਹਰ ਪੜਾਅ ਦੇ ਨਾਲ ਜੁੜ ਕੇ ਆਪਣਾ ਹੁਨਰ ਵਿਕਸਿਤ ਕਰੋਗੇ। ਜੇਕਰ ਤੁਹਾਨੂੰ ਵਕੀਲ ਬਣਨਾ ਹੈ, ਤੁਹਾਨੂੰ ਸੰਵਿਧਾਨ ਦੀਆਂ ਸਾਰੀਆਂ ਧਾਰਾਵਾਂ ਪਤਾ ਹੋਣਾ ਚਾਹੀਦਾ ਹੈ, ਇਸ ਧਾਰਾ ਵਿੱਚ ਇੰਨੀ ਸਜ਼ਾ ਹੁੰਦੀ ਹੈ, ਇਸ ਧਾਰਾ ਨਾਲ ਅਜਿਹਾ ਬੇਲ ਮਿਲਦਾ ਹੈ, ਸਭ ਪਤਾ ਹੋਣਾ ਚਾਹੀਦਾ ਹੈ। ਲੇਕਿਨ ਜੇਕਰ ਤੁਹਾਨੂੰ ਅਦਾਲਤ ਵਿੱਚ ਜਾ ਕੇ ਇੱਕ ਵਕੀਲ ਦੇ ਰੂਪ ਵਿੱਚ ਤਿਆਰ ਹੋਣਾ ਹੈ, ਤਾਂ ਕਿਸੇ ਵਕੀਲ ਦਾ ਜੂਨੀਅਰ ਬਣਨਾ ਪੈਂਦਾ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਪੇਸ਼ੇਵਰ ਹੁਨਰ ਸਿੱਖਣਾ ਪੈਂਦਾ ਹੈ। ਉਸ ਵਿੱਚ ਤੁਹਾਨੂੰ ਅੱਗੇ ਆਉਣਾ ਹੁੰਦਾ ਹੈ ਅਤੇ ਇਸ ਲਈ ਜੀਵਨ ਦੇ ਹੁਨਰ ਉਸ ਵਿੱਚ ਕੋਈ ਸਮਝੌਤਾ ਨਹੀਂ ਹੈ। 100% ਉਹ ਤਾਂ ਪ੍ਰਾਪਤ ਕਰਨਾ ਹੀ ਚਾਹੀਦਾ ਹੈ। ਪੇਸ਼ੇਵਰ ਹੁਨਰ ਜਿਸ ਪੇਸ਼ੇ ਵਿੱਚ ਦਿਲਚਸਪੀ ਹੋਵੇ, ਇਸ ਵਿੱਚ ਲਗਾਤਾਰ ਨਵਾਂ ਕਰਦੇ ਜਾਣਾ ਹੈ। ਹੁਣ ਪਹਿਲਾਂ ਦਿਲ ਦੇ ਇਲਾਜ ਵਿੱਚ ਇੰਨੀ ਤਕਨਾਲੋਜੀ ਨਹੀਂ ਸੀ, ਅੱਜ ਤਕਨਾਲੋਜੀ ਆ ਗਈ, ਤਾਂ ਤੁਹਾਡੀ ਉਮਰ ਭਾਵੇਂ 40 ਸਾਲ ਹੋ ਗਈ ਹੋਵੇਗੀ, ਪਰ ਤੁਹਾਨੂੰ ਤਕਨਾਲੋਜੀ ਪੜ੍ਹਨੀ ਪਵੇਗੀ। ਤਾਂ ਸਿੱਖਿਆ ਅਤੇ ਹੁਨਰ ਇੱਕ-ਦੂਜੇ ਦੇ ਜੁੜਵਾ ਭੈਣ-ਭਰਾ ਹਨ। ਉਹ ਦੋ ਵੱਖ ਨਹੀਂ ਹਨ, ਪਰ ਹੁਨਰ ਜੀਵਨ ਵਿੱਚ ਬਹੁਤ ਲਾਜ਼ਮੀ ਹਨ।
ਵਿਦਿਆਰਥੀ- ਮੈਂ ਇੱਕ ਬਹੁਤ ਗ਼ਰੀਬ ਪਰਿਵਾਰ ਨਾਲ ਸਬੰਧਿਤ ਹਾਂ। ਪਰਿਵਾਰ ਵੀ ਮਾਣ ਮਹਿਸੂਸ ਕਰ ਰਿਹਾ ਹੈ ਕਿ ਮੇਰਾ ਬੇਟਾ ਗਿਆ ਹੈ। ਉਹ ਉਤਸੁਕਤਾ ਵਧ ਗਈ ਸੀ, ਉਨ੍ਹਾਂ ਨਾਲ ਗੱਲ ਕਰਨ ਦੇ ਲਈ, ਤਾਂ ਸਾਨੂੰ ਅਜਿਹਾ ਮੌਕਾ ਮਿਲਿਆ ਕਿ ਅਸੀਂ ਗੱਲ ਕਰ ਸਕਦੇ ਹਾਂ ਉਨ੍ਹਾਂ ਨਾਲ।
ਵਿਦਿਆਰਥੀ- ਜੈ ਹਿੰਦ ਸਰ! ਸਰ ਮੇਰਾ ਨਾਂ ਇਮੋਤਾ ਕੇ ਸ਼ਿਆਮ ਹੈ। ਮੈਂ ਸੈਨਿਕ ਸਕੂਲ, ਇੰਫਾਲ ਮਣੀਪੁਰ ਤੋਂ ਆਈ ਹਾਂ। ਸਰ ਤੁਸੀਂ ਬਚਪਨ ਤੋਂ ਮੇਰੇ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਰਹੇ ਹੋ ਅਤੇ ਮੇਰਾ ਜਨਮਦਿਨ ਵੀ ਤੁਹਾਡੇ ਨਾਲ ਹੀ ਆਉਂਦਾ ਹੈ।
ਪ੍ਰਧਾਨ ਮੰਤਰੀ- ਚੰਗਾ! ਮੈਨੂੰ ਹੁਣ ਇੱਕ ਨੇਤਾ ਨੇ ਫ਼ੋਨ ਕੀਤਾ ਸੀ। ਮੇਰੇ ਜਨਮਦਿਨ ‘ਤੇ 17 ਸਤੰਬਰ ਨੂੰ ਤਾਂ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੁਹਾਡੇ 75 ਹੋ ਗਏ ਬੋਲੇ। ਹੁਣ 25 ਬਾਕੀ ਹਨ ਮੈਂ ਕਿਹਾ। ਤਾਂ ਮੈਂ ਜੋ ਬੀਤਿਆ ਹੈ, ਉਸ ਨੂੰ ਗਿਣਦਾ ਨਹੀਂ ਹਾਂ, ਜੋ ਬਚਿਆ ਹੈ ਉਸ ਨੂੰ ਗਿਣਦਾ ਹਾਂ ਅਤੇ ਇਸ ਲਈ ਜੀਵਨ ਵਿੱਚ ਮੈਂ ਤੁਹਾਨੂੰ ਵੀ ਕਹਿੰਦਾ ਹਾਂ। ਬੀਤਿਆ ਹੈ, ਉਸ ਦੀ ਗਿਣਤੀ ਵਿੱਚ ਸਮੇਂ ਬਰਬਾਦ ਨਾ ਕਰੋ। ਜੋ ਬਚਿਆ ਹੈ, ਉਸ ਨੂੰ ਜਿਊਣ ਦੇ ਲਈ ਸੋਚੋ। ਚੰਗਾ ਦੱਸੋ!
ਵਿਦਿਆਰਥੀ- ਸਰ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਸਰ ਅਸੀਂ ਬੋਰਡਸ ਪ੍ਰੀਖਿਆ ਜਾਂ ਫਿਰ ਕੋਈ ਸਕੂਲ ਦੀ ਪ੍ਰੀਖਿਆ ਦੇ ਤਿਆਰੀ ਕਰਦੇ ਸਮੇਂ ਪਿਛਲੇ ਕੁਝ ਸਾਲਾਂ ਦੇ ਪ੍ਰਸ਼ਨ ਦੇਖਦੇ ਹਨ ਅਤੇ ਅਸੀਂ ਇਹ ਆਪਣੇ ਆਪ ਤੈਅ ਕਰ ਲੈਂਦੇ ਹਨ ਕਿ ਕਿਹੜਾ ਟੌਪਿਕ ਜ਼ਿਆਦਾ ਸਹੀ ਰਹੇਗਾ, ਕਿਹੜਾ ਜ਼ਰੂਰੀ ਹੈ ਅਤੇ ਕੁਝ ਅਸੀਂ ਸੋਚਦੇ ਹਾਂ ਕਿ ਮਾਰਕਸ ਘੱਟ ਹੈ, ਐਗਜ਼ਾਮਿਨਰ ਦਾ ਇੱਥੇ ਫੋਕਸ ਨਹੀਂ ਹੋਵੇਗਾ, ਤਾਂ ਅਸੀਂ ਛੱਡ ਦਿੰਦੇ ਹਾਂ। ਕੀ ਅਜਿਹਾ ਕਰਨਾ ਸਹੀ ਹੈ?
ਪ੍ਰਧਾਨ ਮੰਤਰੀ- ਕਦੇ-ਕਦੇ ਤੁਸੀਂ ਦੇਖਿਆ ਹੋਵੇਗਾ, ਅਖ਼ਬਾਰ ਵਿੱਚ ਹੈੱਡਲਾਈਨ ਆ ਜਾਂਦੀ ਹੈ ਕਿ ਇਸ ਵਾਰ ਪੇਪਰ ਬਹੁਤ ਭਾਰੀ ਸੀ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਬੱਚਿਆਂ ਨੂੰ ਬਹੁਤ ਤਕਲੀਫ਼ ਹੋਈ। ਇਹ ਕਿਉਂ ਹੁੰਦਾ ਹੈ? ਸਿਲੇਬਸ ਦੇ ਬਾਹਰ ਦਾ ਹੁੰਦਾ ਹੈ ਕੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਪਰ ਤੁਹਾਨੂੰ ਭਾਰੀ ਕਿਉਂ ਲਗਦਾ ਹੈ ਕਿਉਂਕਿ ਤੁਸੀਂ ਉਹ 10 ਸਾਲ ਦੇ ਤਰੀਕੇ ਦੇ ਜੋ ਤਿੰਨ ਚਾਰ ਪੰਜ ਸਾਲ ਇੱਕ-ਇੱਕ ਵਿਸ਼ੇ ਦੇ ਸਵਾਲ ਹਨ, ਉਸੇ ’ਤੇ ਧਿਆਨ ਕੇਂਦ੍ਰਿਤ ਕੀਤਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਪਹਿਲਾਂ ਆਉਂਦਾ ਸੀ ਸ਼ਯੋਰ ਸਜੇਸ਼ੰਸ, ਫਿਰ ਆਉਣ ਲੱਗਿਆ ਇੰਪੋਰਟੈਂਟ ਸਵਾਲ, ਫਿਰ ਆਉਣ ਲੱਗਿਆ 10 ਸਾਲ ਦੇ ਪੇਪਰ ਤੁਸੀਂ ਕਰ ਲਵੋ, ਉਹੀ ਤਰੀਕਾ ਚੱਲੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਇਹ ਬਿਮਾਰੀ ਜਦੋਂ ਮੈਂ ਪੜ੍ਹਦਾ ਸੀ, ਓਦੋਂ ਵੀ ਸੀ ਅਤੇ ਇਹ ਬਿਮਾਰੀ ਫਲਾਉਣ ਦਾ ਕੰਮ ਕੁਝ ਅਧਿਆਪਕ ਵੀ ਕਰਦੇ ਹਨ। ਅਧਿਆਪਕ ਨੂੰ ਲਗਦਾ ਹੈ ਕਿ ਮੇਰੇ ਸਕੂਲ ਦੇ ਨੰਬਰ ਚੰਗੇ ਹੋਣ, ਮੇਰੀ ਕਲਾਸ ਦੇ ਨੰਬਰ ਚੰਗੇ ਹੋਣ, ਇਸ ਲਈ ਇਹੀ ਕਰਦੇ ਹਨ, ਜਿਸ ਨਾਲ ਨੰਬਰ ਮਿਲਣ, ਉਹੀ ਪੜ੍ਹਾਉਂਦੇ ਹਨ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਚੰਗੇ ਅਧਿਆਪਕ ਤੁਸੀਂ ਦੇਖਿਆ ਹੋਵੇਗਾ ਸਮੁੱਚੇ ਵਿਕਾਸ ਦੇ ਲਈ ਇੱਕ ਪੂਰਾ ਸਿਲੇਬਸ ਪੜ੍ਹਾਉਂਦੇ ਹਨ। ਪੂਰੇ ਸਿਲੇਬਸ ’ਤੇ ਮਿਹਨਤ ਕਰਵਾਉਂਦੇ ਹਨ। ਉਸ ਸਿਲੇਬਸ ਦਾ ਤੁਹਾਡੀ ਜ਼ਿੰਦਗੀ ਵਿੱਚ ਕੀ ਉਪਯੋਗ ਹੈ, ਉਹ ਸਮਝਦੇ ਹਨ। ਹੁਣ ਤੁਸੀਂ ਦੇਖੋ, ਕੋਈ ਖਿਡਾਰੀ ਹੈ, ਜੇਕਰ ਮੰਨ ਲਵੋ, ਉਸ ਨੂੰ ਗੇਂਦਬਾਜ਼ੀ ਕਰਨੀ ਹੈ, ਤਾਂ ਕੀ ਉਹ ਆਪਣੇ ਮੋਢੇ ਦੀਆਂ ਮਾਸਪੇਸ਼ੀਆਂ ਹੀ ਮਜ਼ਬੂਤ ਕਰਦਾ ਰਹੇਗਾ, ਤਾਂ ਇੱਕ ਚੰਗਾ ਗੇਂਦਬਾਜ਼ ਬਣੇਗਾ ਕੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਉਸ ਨੂੰ ਹੋਰ ਕੀ-ਕੀ ਕਰਨਾ ਪਵੇਗਾ?
ਵਿਦਿਆਰਥੀ- ਕਸਰਤ ਕਰਨੀ ਪਵੇਗੀ, ਯੋਗਾ ਕਰਨਾ ਪਵੇਗਾ।
ਪ੍ਰਧਾਨ ਮੰਤਰੀ- ਕਸਰਤ ਕਰਨੀ ਪਵੇਗੀ, ਪੂਰੇ ਸਰੀਰ ਨੂੰ ਮਜ਼ਬੂਤ ਕਰਨਾ ਪਵੇਗਾ। ਉਸ ਨੂੰ ਮਨ ਨੂੰ ਵੀ ਮਜ਼ਬੂਤ ਕਰਨਾ ਹੋਵੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਉਸ ਨੂੰ ਆਪਣੇ ਖਾਣੇ ਦੀ ਪੱਧਤੀ ਨੂੰ ਵੀ ਉਸ ਦੇ ਅਨੁਕੂਲ ਬਣਾਉਣਾ ਪਵੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਉਸ ਨੂੰ ਨੀਂਦ ਵੀ ਉਸ ਤਰ੍ਹਾਂ ਲੈਣੀ ਪਵੇਗੀ। ਕਰਦਾ ਕੀ ਹੈ, ਗੇਂਦ ਸੁੱਟਦਾ ਹੈ ਪਰ ਪੂਰੇ ਸਰੀਰ ਨੂੰ ਉਹ ਤਿਆਰ ਕਰਦਾ ਹੈ ਕਿ ਨਹੀਂ ਕਰਦਾ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਸਰੀਰ ਦਾ ਇੱਕ ਅੰਗ ਵੀ ਵੀਕ ਰਹਿ ਗਿਆ, ਗੇਂਦਬਾਜ਼ੀ ਚੰਗੀ ਕਰਦਾ ਹੈ, ਮੋਢਾ ਬਹੁਤ ਚੰਗਾ ਹੈ, ਸਪੀਡ ਸਭ ਚੰਗੀ ਹੈ, ਪਰ ਪੈਰ ਠੀਕ ਨਹੀਂ ਕੰਮ ਕਰ ਰਿਹਾ ਹੈ, ਤਾਂ ਗੇਂਦਬਾਜ਼ੀ ਕਰ ਪਾਵੇਗਾ ਕੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਜਿਵੇਂ ਇੱਕ ਖਿਡਾਰੀ ਨੂੰ ਆਪਣੇ ਉਦੇਸ਼ ਨੂੰ ਪਾਉਣ ਦੇ ਲਈ ਖੇਡ ਵਿੱਚ ਮਾਸਟਰੀ ਪਾਉਣੀ ਹੈ, ਤਾਂ ਵੀ ਉਸ ਨੂੰ ਪੂਰੇ ਸਰੀਰ ਦੀ ਚਿੰਤਾ ਕਰਨੀ ਪੈਂਦੀ ਹੈ। ਓਵੇਂ ਹੀ ਜ਼ਿੰਦਗੀ ਪ੍ਰੀਖਿਆ ਦੇ ਲਈ ਨਹੀਂ ਹੈ, ਸਾਡੇ ਜੀਵਨ ਨੂੰ ਬਣਾਉਣ ਦੇ ਲਈ ਪੜ੍ਹਾਈ ਇੱਕ ਮਾਧਿਅਮ ਹੈ ਅਤੇ ਅਸੀਂ ਪੜ੍ਹਾਈ ਸਹੀ ਕਰਦੇ ਹਾਂ, ਗ਼ਲਤ ਕਰਦੇ ਹਾਂ, ਤਾਂ ਵਾਰ-ਵਾਰ ਅਸੀਂ ਆਪਣੀ ਪ੍ਰੀਖਿਆ ਦਿੰਦੇ ਹਾਂ। ਇਸ ਲਈ ਇਹ ਪ੍ਰੀਖਿਆ ਸਾਡੇ ਲਈ ਆਪਣੇ ਆਪ ਦੀ ਜਾਂਚ ਕਰਨ ਲਈ ਹੈ। ਅੰਤਿਮ ਟੀਚਾ ਪ੍ਰੀਖਿਆ ਦੇ ਅੰਕ ਨਹੀਂ ਹੋ ਸਕਦੇ। ਅੰਤਿਮ ਟੀਚਾ ਪੂਰੀ ਜ਼ਿੰਦਗੀ ਦਾ ਵਿਕਾਸ ਹੋਣਾ ਚਾਹੀਦਾ ਹੈ ਅਤੇ ਇਸ ਲਈ ਸਾਨੂੰ ਆਪਣੇ ਆਪ ਨੂੰ 10 ਪ੍ਰਸ਼ਨ ਜਾਂ ਇਹ ਕਰਨ ਦੇ ਤਰੀਕੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਇਹ ਜਾਂ ਉਹ ਨਹੀਂ ਕਰਨਾ ਚਾਹੀਦਾ, ਪਰ ਜੇ ਅਸੀਂ ਇਸ ਨੂੰ 10% ਦਿੰਦੇ ਹਾਂ, ਤਾਂ ਸਾਨੂੰ 90% ਹੋਰ ਦੇਣਾ ਚਾਹੀਦਾ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਸਭ ਤੋਂ ਵਧੀਆ ਲਈ ਤਿਆਰ ਕਰੋ, ਆਪਣੀ ਜ਼ਿੰਦਗੀ ਨੂੰ ਸਭ ਤੋਂ ਵਧੀਆ ਬਣਾਓ, ਤੁਹਾਡਾ ਪੂਰਾ ਜੀਵਨ ਸ਼ਾਨਦਾਰ ਰਹੇ, ਉਸ ਦੇ ਲਈ ਜੀਵਨ ਨੂੰ ਤਿਆਰ ਕਰਨਾ ਹੈ ਅਤੇ ਸਿੱਖਿਆ ਇੱਕ ਮਾਧਿਅਮ ਹੈ, ਉਸ ਮਾਧਿਅਮ ਵਜੋਂ ਵਰਤਿਆ ਜਾਣਾ ਚਾਹੀਦਾ ਹੈ। ਠੀਕ ਹੈ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਸਰ, ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਵਿਸ਼ੇ ਵਿੱਚ ਮੈਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਹੈ, ਉਸ ’ਤੇ ਧਿਆਨ ਨਾ ਦੇ ਕੇ ਪ੍ਰੀ-ਬੋਰਡ ਵਿੱਚ ਕਿਵੇਂ ਬਿਹਤਰ ਪ੍ਰਦਰਸ਼ਨ ਕਰਨ ਦੇ ਲਈ, ਉਸ ਦਾ ਵੀ ਦਬਾਅ ਹੁੰਦਾ ਹੈ। ਅਸੀਂ ਕਿਵੇਂ ਆਪਣੀ ਪੜ੍ਹਾਈ ਵਿੱਚ ਸੰਤੁਲਨ ਬਣਾਈਏ?
ਪ੍ਰਧਾਨ ਮੰਤਰੀ- ਇਹ ਸਭ ਦੇ ਲਈ ਚਿੰਤਾ ਦਾ ਵਿਸ਼ਾ ਹੈ। ਪਹਿਲੀ ਤਿਮਾਹੀ ਵਿੱਚ ਕੁਝ ਵਿਸ਼ਿਆਂ ਵਿੱਚ ਚੰਗਾ ਕਰਦੇ ਹਾਂ। ਦੂਜੀ ਤਿਮਾਹੀ ਵਿੱਚ ਕੁਝ ਵਿਸ਼ਿਆਂ ਵਿੱਚ ਚੰਗਾ ਕਰਦੇ ਹਾਂ ਅਤੇ ਫਿਰ ਸਾਨੂੰ ਲਗਦਾ ਹੈ ਕਿ ਹੁਣ ਕੀ ਕਰਾਂ ਮੈਂ, ਇਹ ਕਰਾਂ ਕਿ ਉਹ ਕਰਾਂ? ਸਾਨੂੰ ਹਮੇਸ਼ਾ ਅੰਦਰਲੇ ਵਿਦਿਆਰਥੀ ਨੂੰ ਸੁਚੇਤ ਰੱਖਣਾ ਚਾਹੀਦਾ ਹੈ। ਸਾਨੂੰ ਪੂਰੀ ਸ਼ਮੂਲੀਅਤ ਹੋਣੀ ਚਾਹੀਦੀ ਹੈ, ਪੂਰੀ ਸ਼ਮੂਲੀਅਤ। ਜੇ ਪੂਰੀ ਸ਼ਮੂਲੀਅਤ ਨਾ ਹੋਵੇ, ਤਾਂ ਅੱਧ-ਅਧੂਰੀ ਵਾਲੀ ਸਿੱਖਿਆ ਸਾਨੂੰ ਜ਼ਿੰਦਗੀ ਵਿੱਚ ਸਫਲ ਨਹੀਂ ਹੋਣ ਦਿੰਦੀ। ਇਹ ਜੋ ਬਿਮਾਰੀ ਆ ਗਈ ਹੈ, ਮਾਰਕਸ ਮਾਰਕਸ ਮਾਰਕਸ। ਮੈਨੂੰ ਦੱਸੋ, ਕੀ ਤੁਹਾਨੂੰ ਉਨ੍ਹਾਂ ਲੋਕਾਂ ਦੇ ਨਾਮ ਯਾਦ ਹਨ ਜਿਨ੍ਹਾਂ ਨੇ ਪਿਛਲੇ ਸਾਲ ਬੋਰਡ ਪ੍ਰੀਖਿਆਵਾਂ ਵਿੱਚ ਇੱਕ ਤੋਂ ਦਸ ਅੰਕ ਪ੍ਰਾਪਤ ਕੀਤੇ ਸਨ? ਉਨ੍ਹਾਂ ਨੂੰ ਯਾਦ ਰੱਖਣਾ ਬਹੁਤ ਮੁਸ਼ਕਲ ਹੈ ਜੀ। ਇੰਨਾ ਹੀ ਨਹੀਂ, ਤੁਸੀਂ ਇੱਕ ਮਹੀਨੇ ਬਾਅਦ ਪੁੱਛੋਗੇ ਕਿ ਉਨ੍ਹਾਂ ਦੀਆਂ ਫ਼ੋਟੋਆਂ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਈਆਂ ਸਨ, ਉਨ੍ਹਾਂ ਦੇ ਨਾਮ ਦੱਸੇ ਗਏ ਸਨ, ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਗਈ ਸੀ। ਫਿਰ ਵੀ ਅਸੀਂ ਓਨਾ ਉਨ੍ਹਾਂ ਨੂੰ ਵੀ ਯਾਦ ਨਹੀਂ ਰੱਖਦੇ। ਉਸ ਸਕੂਲ ਦੇ ਬੱਚਿਆਂ ਨੂੰ ਵੀ ਪਤਾ ਹੋਵੇਗਾ ਕਿ ਉਨ੍ਹਾਂ ਦੇ ਸਕੂਲ ਵਿੱਚ ਇੰਨੇ ਅੰਕ ਆਏ ਸਨ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਇਸ ਦਾ ਮਤਲਬ ਇਨ੍ਹਾਂ ਸਭ ਚੀਜ਼ਾਂ ਦਾ ਕਿੰਨਾ ਮਹੱਤਵ ਹੈ।
ਵਿਦਿਆਰਥੀ- ਕੁਝ ਸਮੇਂ ਦੇ ਲਈ ਹੀ ਯਾਦ ਰਹਿੰਦਾ ਹੈ।
ਪ੍ਰਧਾਨ ਮੰਤਰੀ- ਕੁਝ ਸਮੇਂ ਦੇ ਲਈ ਹੁੰਦਾ ਹੈ।
ਵਿਦਿਆਰਥੀ- ਹਾਂ ਜੀ ਸਰ! ਹਾਂ ਜੀ ਸਰ!
ਪ੍ਰਧਾਨ ਮੰਤਰੀ- ਉਸ ਤੋਂ ਜ਼ਿਆਦਾ ਤਾਂ ਨਹੀਂ ਹੈ ਅਤੇ ਇਸ ਲਈ ਅਸੀਂ ਆਪਣੇ ਮਨ ਨੂੰ ਨੰਬਰ, ਮਾਰਕਸ ਉਸ ਨਾਲ ਜੋੜਨ ਦੀ ਥਾਂ, ਮੇਰਾ ਜੀਵਨ ਕਿੱਥੇ ਪਹੁੰਚਿਆ ਅਤੇ ਉਸ ਦੇ ਲਈ ਲਗਾਤਾਰ ਆਪਣੇ ਆਪ ਨੂੰ ਪਰਖਦੇ ਰਹਿਣਾ ਚਾਹੀਦਾ ਹੈ, ਪਰਖਦੇ ਰਹੇ ਖ਼ੁਦ ਨੂੰ, ਕਲਾਸ ਰੂਮ ਵਿੱਚ ਨਹੀਂ, ਪ੍ਰੀਖਿਆ ਰੂਮ ਵਿੱਚ ਨਹੀਂ, ਖ਼ੁਦ ਨੂੰ ਪਰਖਦੇ ਰਹਿਣਾ ਚਾਹੀਦਾ ਹੈ।
ਵਿਦਿਆਰਥੀ- ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਜਦੋਂ ਅਸੀਂ ਪੜ੍ਹਦੇ ਹਾਂ, ਤਾਂ ਅਸੀਂ ਅਕਸਰ ਵਿਚਾਰਾਂ ਵਿੱਚ ਭਟਕ ਜਾਂਦੇ ਹਾਂ, ਇਸ ਲਈ ਅਸੀਂ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦੇ। ਤਾਂ ਅਸੀਂ ਉਨ੍ਹਾਂ ਸਮਿਆਂ ਦੌਰਾਨ ਸ਼ਾਂਤ ਕਿਵੇਂ ਰਹਿ ਸਕਦੇ ਹਾਂ? ਕਿਉਂਕਿ ਅਸੀਂ ਪੜ੍ਹਦੇ ਹਾਂ, ਪਰ ਬਹੁਤ ਜਲਦੀ ਭੁੱਲ ਜਾਂਦੇ ਹਾਂ।
ਪ੍ਰਧਾਨ ਮੰਤਰੀ- ਹੁਣ, ਜਿਵੇਂ ਤੁਸੀਂ ਅੱਜ ਇੱਥੇ ਆਏ ਹੋ, ਕੀ ਹੋਵੇਗਾ ਜੇਕਰ ਕੋਈ ਤੁਹਾਨੂੰ ਅੱਜ ਦੇ ਪ੍ਰੋਗਰਾਮ ਬਾਰੇ 25 ਸਾਲ ਬਾਅਦ ਪੁੱਛੇਗਾ, ਕੀ ਤੁਸੀਂ ਇਸ ਨੂੰ ਭੁੱਲ ਜਾਓਗੇ ਜਾਂ ਯਾਦ ਰੱਖੋਗੇ?
ਵਿਦਿਆਰਥੀ- ਯਾਦ ਰਹੇਗਾ, ਸਰ ਇਹ ਬਹੁਤ ਯਾਦਗਾਰ ਰਹੇਗਾ।
ਵਿਦਿਆਰਥੀ- ਸਰ ਇਹ ਬਹੁਤ ਖ਼ਾਸ ਪਲ ਹੈ, ਜੋ ਅਸੀਂ ਤੁਹਾਡੇ ਨਾਲ ਮਿਲ ਰਹੇ ਹਾਂ।
ਪ੍ਰਧਾਨ ਮੰਤਰੀ- ਨਹੀਂ, ਖ਼ਾਸ ਅਜਿਹਾ ਨਹੀਂ ਹੈ। ਤੁਸੀਂ ਖ਼ੁਦ ਸ਼ਾਮਲ ਹੋ ਕਿਉਂਕਿ ਜਦੋਂ ਤੁਸੀਂ ਘਰ ਤੋਂ ਨਿਕਲੇ ਹੋਵੇਗੇ ਨਾ, ਓਦੋਂ ਦਿਮਾਗ਼ ਵਿੱਚ ਦਿੱਲੀ, ਪ੍ਰਧਾਨ ਮੰਤਰੀ, ਪ੍ਰਧਾਨ ਮੰਤਰੀ ਦਾ ਘਰ ਭਾਵ ਘਰ ਵੀ ਫ਼ੋਨ ਕੀਤਾ ਹੋਵੇਗਾ ਤਾਂ ਇਹ ਨਹੀਂ ਕਿਹਾ ਹੋਵੇਗਾ ਠੰਢ ਕਿੰਨੀ ਹੈ, ਸਗੋਂ ਇਹ ਕਿਹਾ ਹੋਵੇਗਾ ਕਿ ਮੈਂ ਕੱਲ੍ਹ ਜਾ ਰਿਹਾ ਹਾਂ, ਸਵੇਰੇ ਜਾਣਾ ਹੈ। ਇਸ ਦਾ ਮਤਲਬ ਤੁਸੀਂ ਪੂਰੀ ਇਸ ਵਿੱਚ ਸ਼ਾਮਲ ਹੋ ਕਿ ਨਹੀਂ ਹੋ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਇਸੇ ਦੇ ਕਾਰਨ ਤੁਹਾਨੂੰ 20 ਸਾਲ, 25 ਸਾਲ ਦੇ ਬਾਅਦ ਵੀ ਇੱਥੇ ਦੀ ਹਰ ਚੀਜ਼ ਯਾਦ ਰਹੇਗੀ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਦੂਜਾ ਯਾਦ ਓਦੋਂ ਰਹਿੰਦਾ ਹੈ, ਜਦੋਂ ਤੁਸੀਂ ਮੌਕਾ ਦੇਖ ਕੇ ਦੋਸਤਾਂ ਨਾਲ ਸ਼ੇਅਰ ਕਰਦੇ ਹੋ। ਤੁਸੀਂ ਆਪਣੀ ਕਲਾਸ ਵਿੱਚ ਤੁਹਾਡੇ ਨਾਲੋਂ ਜੋ ਘੱਟ ਹੁਸ਼ਿਆਰ ਵਿਦਿਆਰਥੀ ਹਨ, ਅਜਿਹੇ ਇੱਕ-ਦੋ ਨੂੰ ਦੋਸਤ ਬਣਾਓ ਅਤੇ ਫਿਰ ਉਸ ਨੂੰ ਕਹੋ ਮੈਂ ਤੁਹਾਨੂੰ ਸਿਖਾਉਂਦਾ ਹਾਂ। ਆਪਣੇ ਤੋਂ ਉੱਪਰ ਦਾ ਜੋ ਵਿਦਿਆਰਥੀ ਹੈ, ਸਾਡੇ ਨਾਲੋਂ ਜ਼ਿਆਦਾ ਹੁਸ਼ਿਆਰ ਹੈ। ਉਸ ਨੂੰ ਕਹੋ ਕਿ 5-10 ਮਿੰਟ ਮੇਰੇ ਨਾਲ ਬੈਠੋ। ਮੈਨੂੰ ਦੱਸੋ ਮੈਂ ਇਹ ਸੋਚ ਰਿਹਾ ਹਾਂ, ਠੀਕ ਹੈ ਕੀ? ਤੁਸੀਂ ਸਹੀ ਕਰੋ। ਤਾਂ ਸਾਨੂੰ ਡਬਲ ਫ਼ਾਇਦਾ ਹੋਵੇਗਾ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਜਦੋਂ ਅਸੀਂ ਉਨ੍ਹਾਂ ਦੀ ਰਾਏ ਵੀ ਲੈਂਦੇ ਹਾਂ, ਤਾਂ ਸਾਡੇ ਮਨ ਵਿੱਚ ਹੋਰ ਵਿਚਾਰ ਆਉਂਦੇ ਹਨ ਕਿ ਇਸ ਵਿੱਚ ਹੋਰ ਕੀ ਹੋ ਸਕਦਾ ਹੈ?
ਪ੍ਰਧਾਨ ਮੰਤਰੀ- ਤਾਂ ਇਸ ਨਾਲ ਫ਼ਾਇਦਾ ਹੁੰਦਾ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਨਵੇਂ-ਨਵੇਂ ਵਿਚਾਰ ਆ ਜਾਂਦੇ ਹਨ।
ਵਿਦਿਆਰਥੀ- ਜੀ ਸਰ!
ਪ੍ਰਧਾਨ ਮੰਤਰੀ- ਤਾਂ ਤੁਹਾਡਾ ਮਨ ਪੂਰੀ ਤਰ੍ਹਾਂ ਖੁੱਲ੍ਹ ਜਾਂਦਾ ਹੈ।
ਵਿਦਿਆਰਥੀ- ਜਦੋਂ ਮੈਂ ਉਨ੍ਹਾਂ ਨੂੰ ਸਵਾਲ ਪੁੱਛੇ, ਮੈਂ ਸਿੱਧੇ ਉਸ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਇੱਕ ਤਸੱਲੀਬਖ਼ਸ਼ ਜਵਾਬ ਦਿੱਤਾ, ਫਿਰ ਮੈਨੂੰ ਲੱਗਾ ਜਿਵੇਂ ਅਸੀਂ ਆਪਣਾ ਸੁਪਨਾ ਜੀ ਰਹੇ ਹਾਂ ਕਿਉਂਕਿ ਇੱਥੇ ਆਉਣਾ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ। ਇਸ ਲਈ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਮੈਂ ਬਹੁਤ ਖ਼ੁਸ਼ਕਿਸਮਤ ਹਾਂ।
ਵਿਦਿਆਰਥੀ- ਸਰ ਸਤਿ ਸ੍ਰੀ ਅਕਾਲ!
ਪ੍ਰਧਾਨ ਮੰਤਰੀ- ਸਤਿ ਸ੍ਰੀ ਅਕਾਲ!
ਵਿਦਿਆਰਥੀ- ਮੇਰਾ ਨਾਂ ਏਕਮ ਕੌਰ ਹੈ। ਮੈਂ ਪੰਜਾਬ ਤੋਂ ਆਈ ਹਾਂ ਅਤੇ ਮੇਰਾ ਤੁਹਾਨੂੰ ਇਹ ਸਵਾਲ ਹੈ ਕਿ ਜੋ 12ਵੀਂ ਜਮਾਤ ਦੇ ਵਿਦਿਆਰਥੀ ਆਪਣੀਆਂ ਬੋਰਡ ਪ੍ਰੀਖਿਆਵਾਂ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਹਨ। ਕੀ ਇਹ ਸਹੀ ਹੈ? ਕਿਉਂਕਿ ਦੋਵਾਂ ਪ੍ਰੀਖਿਆਵਾਂ ਲਈ ਪ੍ਰੀਖਿਆ ਪੈਟਰਨ ਬਹੁਤ ਵੱਖਰੇ ਹਨ ਅਤੇ ਉਹ ਇੱਕੋ ਸਮੇਂ ਆਉਂਦੇ ਹਨ?
ਪ੍ਰਧਾਨ ਮੰਤਰੀ- ਤੁਹਾਡੀ ਇਹ ਚਿੰਤਾ ਜਾਇਜ਼ ਹੈ। ਮੰਨ ਲਓ ਕੋਈ ਇੱਕੋ ਸਮੇਂ ਕ੍ਰਿਕਟ ਮੈਚ ਖੇਡ ਰਿਹਾ ਹੈ ਅਤੇ ਉਸੇ ਸਮੇਂ ਉਸ ਨੂੰ ਇੱਕ ਫੁੱਟਬਾਲ ਮੈਚ ਵੀ ਖੇਡਣਾ ਪੈ ਜਾਂਦਾ ਹੈ। ਤਾਂ ਉਹ ਸੋਚਦਾ ਹੈ ਕਿ ਉਸ ਨੂੰ ਕ੍ਰਿਕਟ ਲਈ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ ਜਾਂ ਫੁੱਟਬਾਲ ਲਈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਮੇਰਾ ਤਾਕੀਦ ਹੈ ਕਿ ਤੁਸੀਂ ਪਹਿਲਾਂ 12ਵੀਂ ਜਮਾਤ ਨੂੰ ਤਰਜੀਹ ਦਿਓ। ਹਾਲਾਂਕਿ, ਜੇਕਰ ਅਸੀਂ ਵਿਦਿਆਰਥੀ ਹੋਣ ਦੇ ਨਾਤੇ, ਆਪਣੀ ਉਮਰ ਅਤੇ ਆਪਣੀ ਕਲਾਸ ਨਾਲ ਜੁੜੇ ਸਿਲੇਬਸ ਨੂੰ ਗ੍ਰਹਿਣ ਕਰ ਲਿਆ ਹੈ, ਤਾਂ ਸਾਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਸਖ਼ਤ ਮਿਹਨਤ ਨਹੀਂ ਕਰਨੀ ਪਵੇਗੀ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਇਹ ਇੱਕ ਉਪ-ਉਤਪਾਦ ਹੋਵੇਗਾ। ਕੁਝ ਮਾਤਾ-ਪਿਤਾ ਸੋਚਦੇ ਹਨ ਕਿ ਇਹ ਇਸ ਉਮਰ ਤੋਂ ਪਹਿਲਾਂ ਹੋ ਜਾਣਾ ਚਾਹੀਦਾ ਸੀ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਇਸ ਲਈ ਮੈਂ ਮਾਪਿਆਂ ਕਹਾਂਗਾ ਕਿ ਉਹ ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਸਮਰੱਥਾ, ਯੋਗਤਾ ਅਤੇ ਦਿਲਚਸਪੀ ਦੇ ਅਨੁਸਾਰ ਵਧਣ-ਫੁੱਲਣ ਦੇਣ।
ਵਿਦਿਆਰਥੀ- ਸਰ ਮੇਰਾ ਤੁਹਾਨੂੰ ਇੱਕ ਸਵਾਲ ਸੀ।
ਪ੍ਰਧਾਨ ਮੰਤਰੀ- ਹਾਂ।
ਵਿਦਿਆਰਥੀ- ਸਰ, ਮੈਨੂੰ ਗੇਮਿੰਗ ਵਿੱਚ ਬਹੁਤ ਦਿਲਚਸਪੀ ਹੈ। ਪਰ ਮੇਰਾ ਸਮਾਜ ਮੈਨੂੰ ਗੇਮਿੰਗ ਛੱਡ ਕੇ ਆਪਣੀ ਪੜ੍ਹਾਈ ’ਤੇ ਧਿਆਨ ਦੇਣ ਲਈ ਕਹਿੰਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਮੈਂ ਗੇਮਿੰਗ ਵਿੱਚ ਹੀ ਭਵਿੱਖ ਬਣਾ ਸਕਦਾ ਹਾਂ। ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਸਹੀ ਰਸਤੇ ’ਤੇ ਹਾਂ ਜਾਂ ਗ਼ਲਤ?
ਪ੍ਰਧਾਨ ਮੰਤਰੀ- ਮਾਤਾ-ਪਿਤਾ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ? ਪਹਿਲਾਂ ਛਿੜਕਦੇ ਰਹਿੰਦੇ ਹਨ, ਨਾ ਕਰੋ, ਨਾ ਕਰੋ, ਨਾ ਕਰੋ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਪਰ ਫਿਰ ਵੀ ਤੁਸੀਂ ਚੁੱਪ-ਚਾਪ ਕਰਦੇ ਰਹਿੰਦੇ ਸੀ ਅਤੇ ਮੰਨ ਲਵੋ ਤੁਸੀਂ ਮੈਡਲ ਜਿੱਤ ਲਿਆ, ਤਾਂ ਕੀ ਕਰਨਗੇ?
ਵਿਦਿਆਰਥੀ- ਖ਼ੁਸ਼ ਹੋ ਜਾਣਗੇ!
ਪ੍ਰਧਾਨ ਮੰਤਰੀ- ਉਹ ਪੂਰੇ ਆਂਢ-ਗੁਆਂਢ ਵਿੱਚ ਘੁੰਮ ਕੇ ਕਹਿਣਗੇ। ਦੇਖੋ, ਮੇਰੇ ਬੇਟੇ ਨੇ ਇਹ ਕੀਤਾ, ਮੇਰੇ ਬੇਟੇ ਨੇ ਇਹ ਕੀਤਾ, ਮੇਰੇ ਬੇਟੇ ਨੇ ਇਹ ਕੀਤਾ, ਇਸ ਤਰ੍ਹਾਂ ਤੁਹਾਡੀ ਸਫਲਤਾ ਉਨ੍ਹਾਂ ਦਾ ਸਨਮਾਨ ਬਣ ਜਾਂਦੀ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਫਿਰ ਉਹ ਤੁਹਾਡੇ ਨਾਲ ਜੁੜ ਜਾਂਦੇ ਹਨ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਭਾਰਤ ਵਿੱਚ ਬਹੁਤ ਸਾਰੀਆਂ ਕਹਾਣੀਆਂ ਹਨ। ਤੁਸੀਂ ਕਦੇ ਸੋਚਿਆ ਹੈ ਕਿ ਪੰਚਤੰਤਰ ’ਤੇ ਮੈਂ ਇੱਕ ਗੇਮ ਬਣਾਵਾਂ, ਮੈਂ ਗੇਮ ਸਿਰਜਣਹਾਰ ਬਣਾਂ ਅਤੇ ਜਿਵੇਂ ਮਾਨਸੀ ਦਾ ਆਪਣਾ ਇੱਕ ਪੇਜ ਹੈ। ਤੁਹਾਨੂੰ ਵੀ ਆਪਣਾ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣਾ ਚਾਹੀਦਾ ਹੈ ਅਤੇ ਇੱਕ ਜਾਂ ਦੋ ਗੇਮਾਂ ਖ਼ੁਦ ਬਣਾਉਣੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਲਾਂਚ ਕਰਨਾ ਚਾਹੀਦਾ ਹੈ। ਤੁਹਾਡਾ ਪਰਿਵਾਰ ਸੋਚੇਗਾ, "ਦੇਖੋ, ਇਹ ਇੰਨਾ ਛੋਟਾ ਹੈ, 10,000 ਇਸ ਦੇ ਫਿਲੌਰ ਖੇਡਦੇ ਹਨ। 20,000 ਖੇਡਦੇ ਹਨ, ਤਾਂ ਤੁਹਾਡਾ ਪਰਿਵਾਰ ਤੁਹਾਨੂੰ ਵਿਚਾਰ ਦੇਣਾ ਸ਼ੁਰੂ ਕਰ ਦੇਵੇਗਾ। ਦੇਖੋ, ਇਹ ਹਨੂਮਾਨ ਬਾਰੇ ਉਹ ਕਹਾਣੀ ਹੈ, ਇਸ ਲਈ ਇਸ ਬਾਰੇ ਇੱਕ ਗੇਮ ਬਣਾਓ। ਦੇਖੋ ਕਿਵੇਂ, ਫਿਰ ਉਹ ਕਹਿਣਗੇ ਅਭਿਮਾਨੀਓ ਬਾਰੇ ਉਹ ਘਟਨਾ ਹੈ, ਇਸ ਬਾਰੇ ਇੱਕ ਗੇਮ ਬਣਾਓ ਕਿ ਅਭਿਮਾਨੀਓ ਕਿਵੇਂ ਬਾਹਰ ਨਿਕਲੇਗਾ? ਤੁਸੀਂ ਨਵੇਂ ਵਿਚਾਰ ਲੈ ਕੇ ਆਓਗੇ ਅਤੇ ਤੁਸੀਂ ਗੇਮਿੰਗ ਵਿੱਚ ਦਿਲਚਸਪੀ ਰੱਖਦੇ ਹੋ, ਜੋ ਕਿ ਇੱਕ ਚੰਗੀ ਗੱਲ ਹੈ। ਤੁਸੀਂ ਕਦੇ ਵੀ ਸੰਕੋਚ ਨਾ ਕਰਿਓ। ਪਰ ਟਾਈਮ ਪਾਸ ਅਤੇ ਡੇਟਾ ਸਸਤਾ ਹੈ ਭਾਰਤ ਵਿੱਚ, ਤਕਨਾਲੋਜੀ ਬਹੁਤ ਮਹਿੰਗੀ ਨਹੀਂ ਹੈ, ਤਾਂ ਬਸ ਲਗੇ ਰਹੋ। ਇਹ ਮਨੋਰੰਜਨ ਲਈ ਖੇਡਣ ਬਾਰੇ ਨਹੀਂ ਹੈ। ਸਾਨੂੰ ਆਪਣੇ ਦੇਸ਼ ਵਿੱਚ ਜੂਆ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਣ ਦੇਣੀ ਚਾਹੀਦੀ। ਮੈਂ ਹੁਣੇ ਇੱਕ ਕਾਨੂੰਨ ਬਣਾਇਆ ਹੈ ਕਿ ਜੋ ਲੋਕ ਖੇਡਾਂ ਵਿੱਚ ਜੂਆ ਖੇਡਦੇ ਹਨ ਅਤੇ ਪੈਸਾ ਲਗਾਉਂਦੇ ਹਨ, ਇਹ ਬਰਬਾਦੀ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਉਸ ਨੂੰ ਨਹੀਂ ਹੋਣ ਦੇਣਾ, ਪਰ ਗੇਮਿੰਗ ਇੱਕ ਹੁਨਰ ਹੈ ਅਤੇ ਉਸ ਵਿੱਚ ਸਪੀਡ ਵੀ ਹੁੰਦੀ ਹੈ, ਬਹੁਤ ਸਪੀਡ ਹੁੰਦੀ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤੁਹਾਡੀ ਚੌਕਸੀ ਵੀ ਆਪਣੇ ਆਪ ਨੂੰ ਵਿਕਸਿਤ ਕਰਨ ਦਾ ਇੱਕ ਵਧੀਆ ਤਰੀਕਾ ਹੈ। ਪਰ ਤੁਹਾਨੂੰ ਸਭ ਤੋਂ ਵਧੀਆ ਗੁਣਵੱਤਾ ਵਾਲੀਆਂ ਖੇਡਾਂ ਲੱਭ ਕੇ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੀ ਤੁਸੀਂ ਕਰੋਗੇ?
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਪ੍ਰਧਾਨ ਮੰਤਰੀ ਦੇ ਨਿਵਾਸ ’ਤੇ ਪਹੁੰਚਣਾ ਮੇਰੇ ਲਈ ਬਹੁਤ ਰੋਮਾਂਚਕ ਸੀ। ਉਹ ਦੋਸਤਾਨਾ ਢੰਗ ਨਾਲ ਗੱਲ ਕਰ ਰਹੇ ਸਨ, ਸਾਡੇ ਸਵਾਲਾਂ ਨੂੰ ਧਿਆਨ ਨਾਲ ਸੁਣ ਰਹੇ ਸਨ ਅਤੇ ਸਾਨੂੰ ਚੰਗੇ ਜਵਾਬ ਦੇ ਰਹੇ ਸਨ।
ਵਿਦਿਆਰਥੀ- ਨਮਸਤੇ ਸਰ!
ਪ੍ਰਧਾਨ ਮੰਤਰੀ- ਨਮਸਤੇ!
ਵਿਦਿਆਰਥੀ- ਸਰ, ਪਹਿਲਾਂ ਅਸੀਂ ਪ੍ਰੀਖਿਆਵਾਂ ਕਾਰਨ ਤਣਾਅ ਵਿੱਚ ਰਹਿੰਦੇ ਸੀ ਅਤੇ ਬਹੁਤ ਚਿੰਤਾ ਕਰਦੇ ਸੀ, ਪਰ ਇਸ ਕਿਤਾਬ ਨੂੰ ਪੜ੍ਹਨ ਨਾਲ ਸਾਡੀ ਚਿੰਤਾ ਦੂਰ ਹੋ ਗਈ ਹੈ, ਇਸੇ ਕਰਕੇ ਅਸੀਂ ਸਾਰਿਆਂ ਨੇ ਹਵਾਲੇ ਲਿਖੇ ਹਨ। ਮੈਂ ਪ੍ਰੀਖਿਆਵਾਂ ਤੋਂ ਡਰਦਾ ਸੀ, ਪਰ ਹੁਣ ਇਹ ਮੇਰੀ ਦੋਸਤ ਮੈਤਰੀ ਗੁਜਰਾਤੀ ਵਿੱਚ ਹੈ।
ਵਿਦਿਆਰਥੀ- ਮੇਰਾ ਮਤਲਬ ਹੈ, ਪਹਿਲਾਂ ਮੈਨੂੰ ਦੂਜਿਆਂ ਵੱਲ ਦੇਖ ਕੇ ਡਰ ਲੱਗਦਾ ਸੀ, ਸੋਚਦਾ ਸੀ ਕਿ ਉਹ ਕਿਵੇਂ ਪੜ੍ਹ ਰਹੇ ਹਨ, ਪਰ ਐਗਜ਼ਾਮ ਵੌਰੀਅਰ ਪੜ੍ਹਨ ਤੋਂ ਬਾਅਦ, ਮੈਨੂੰ ਯਾਦ ਆਇਆ ਕਿ ਮੇਰਾ ਤਰੀਕਾ ਹਰ ਕਿਸੇ ਨਾਲੋਂ ਵੱਖਰਾ ਹੈ ਅਤੇ ਮੇਰਾ ਤਰੀਕਾ ਸਿਰਫ਼ ਮੇਰੇ ’ਤੇ ਕੰਮ ਕਰੇਗਾ। ਸਰ, ਮੈਨੂੰ ਪਹਿਲਾਂ ਵਿੱਛੜ ਜਾਣ ਤੋਂ ਡਰ ਲੱਗਦਾ ਸੀ, ਪਰ ਹੁਣ ਮੈਨੂੰ ਕੋਈ ਡਰ ਨਹੀਂ ਹੈ।
ਵਿਦਿਆਰਥੀ- ਸਰ, ਮੈਂ ਲਿਖਿਆ ਹੈ, "ਮੈਨੂੰ ਪਹਿਲਾਂ ਸਮਾਂ ਪ੍ਰਬੰਧਨ ਤੋਂ ਡਰ ਲੱਗਦਾ ਸੀ, ਪਰ ਹੁਣ ਇਹ ਮੇਰਾ ਦੋਸਤ ਹੈ।" ਸਰ, ਬਚਪਨ ਤੋਂ ਹੀ ਮੈਂ ਹਮੇਸ਼ਾ ਸਮਾਂ ਪ੍ਰਬੰਧਨ ਨਾਲ ਸੰਘਰਸ਼ ਕਰਦਾ ਰਿਹਾ ਹਾਂ, ਭਾਵੇਂ ਇਹ ਮੇਰੇ ਪਰਿਵਾਰ ਵਿੱਚ ਹੋਵੇ, ਸਕੂਲ ਵਿੱਚ ਹੋਵੇ, ਜਾਂ ਦੋਸਤ ਵਿੱਚ ਹੋਵੇ। ਹਰ ਕੋਈ ਮੈਨੂੰ ਸਭ ਕੁਝ ਜਲਦੀ-ਜਲਦੀ ਕਰਨ ਲਈ ਕਹਿੰਦਾ ਹੈ। ਤੁਸੀਂ ਪ੍ਰਤਿਭਾਸ਼ਾਲੀ ਹੋ, ਤੁਹਾਡੇ ਕੋਲ ਵਿਚਾਰ ਹਨ, ਪਰ ਤੁਸੀਂ ਉਨ੍ਹਾਂ ਨੂੰ ਸਮੇਂ ਸਿਰ ਨਹੀਂ ਕਰਦੇ। ਇਹ ਤੁਹਾਡੀ ਸਭ ਤੋਂ ਵੱਡੀ ਸਮੱਸਿਆ ਹੈ। ਇਸ ਲਈ, ਮੈਂ ਐਗਜ਼ਾਮ ਵੌਰੀਅਰ ਤੋਂ ਬਹੁਤ ਕੁਝ ਸਿੱਖਿਆ। ਮੈਂ ਹਰ ਸਵੇਰੇ ਜਲਦੀ ਉੱਠਦੀ ਹਾਂ।
ਪ੍ਰਧਾਨ ਮੰਤਰੀ- ਚੰਗਾ, ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਦਾ ਹਾਂ। ਰਾਤ ਨੂੰ ਸੌਣ ਤੋਂ ਪਹਿਲਾਂ, ਆਪਣੀ ਡਾਇਰੀ ਵਿੱਚ ਉਹ ਕੰਮ ਲਿਖੋ ਜੋ ਤੁਹਾਨੂੰ ਕੱਲ੍ਹ ਕਰਨੇ ਚਾਹੀਦੇ ਹਨ। ਫਿਰ ਅਗਲੇ ਦਿਨ ਜੋ ਤੁਸੀਂ ਅੱਜ ਲਿਖਿਆ ਸੀ ਉਸ ਨੂੰ ਗਿਣੋ, ਕੀ ਇਹ ਕੀਤਾ ਗਿਆ ਸੀ ਜਾਂ ਨਹੀਂ ਅਤੇ ਇਸ ਨੂੰ ਟਿੱਕ ਕਰੋ। ਕੱਲ੍ਹ ਮੈਂ ਅੱਜ ਕਰਨ ਲਈ ਪੰਜ ਕੰਮ ਲਿਖੇ ਸਨ, ਪਰ ਸਿਰਫ਼ ਤਿੰਨ ਹੀ ਕੀਤੇ ਗਏ ਸਨ। ਇਸ ਲਈ, ਦੋ ਨੂੰ ਟਿੱਕ ਕਰੋ ਅਤੇ ਫਿਰ ਸੋਚੋ ਕਿ ਉਨ੍ਹਾਂ ਦੋ ਨੂੰ ਕਿਉਂ ਛੱਡ ਦਿੱਤਾ ਗਿਆ। ਮੈਂ ਦੋਸਤਾਂ ਨਾਲ ਫ਼ੋਨ ’ਤੇ ਬਹੁਤ ਜ਼ਿਆਦਾ ਗੱਲ ਕੀਤੀ, ਜਾਂ ਕੋਈ ਟੀਵੀ ਸੀਰੀਅਲ ਚੱਲ ਰਿਹਾ ਸੀ, ਇਸ ਲਈ ਮੈਂ ਇਸ ‘ਤੇ 30 ਮਿੰਟ ਬਿਤਾਏ। ਫਿਰ ਤੁਹਾਨੂੰ ਅਹਿਸਾਸ ਹੋਵੇਗਾ, ਹਾਂ ਮੈਂ ਸਮਾਂ ਬਚਾ ਸਕਦਾ ਹਾਂ। ਕਈ ਵਾਰ, ਸਾਨੂੰ ਇਹ ਵੀ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਸਮਾਂ ਕਿਵੇਂ ਬਰਬਾਦ ਕਰਦੇ ਹਾਂ। ਜੇਕਰ ਤੁਸੀਂ ਸਮਾਂ ਪ੍ਰਬੰਧਨ ਸਿੱਖਦੇ ਹੋ ਅਤੇ ਇਸ ਨੂੰ ਉਤਪਾਦਕ ਢੰਗ ਨਾਲ ਵਰਤਣਾ ਸਿੱਖਦੇ ਹੋ, ਤਾਂ ਤੁਸੀਂ ਕਦੇ ਵੀ ਦਬਾਅ ਜਾਂ ਥਕਾਵਟ ਮਹਿਸੂਸ ਨਹੀਂ ਕਰੋਗੇ। ਮੇਰੇ ਵਾਂਗ ਹੁਣ, ਮੇਰੇ ਕੋਲ ਬਹੁਤ ਸਾਰੇ ਕੰਮ ਹਨ, ਪਰ ਮੈਨੂੰ ਤਣਾਅ ਮਹਿਸੂਸ ਨਹੀਂ ਹੁੰਦਾ ਕਿਉਂਕਿ ਮੈਂ ਬਹੁਤ ਪਹਿਲਾਂ ਤੋਂ ਸਮੇਂ ਨੂੰ ਸਮਝਦਾਰੀ ਨਾਲ ਵਰਤਣ ਦੀ ਆਦਤ ਵਿਕਸਿਤ ਕਰ ਲਈ ਹੈ।
ਵਿਦਿਆਰਥੀ- ਮੈਂ ਪਹਿਲਾਂ ਗਣਿਤ ਨੂੰ ਭੂਤ ਸਮਝਦਾ ਸੀ ਪਰ ਹੁਣ ਮੈਂ ਭੂਤ ਹਾਂ। ਬਚਪਨ ਵਿੱਚ, ਮੈਂ ਗਣਿਤ ਤੋਂ ਇੰਨਾ ਡਰਦਾ ਸੀ ਕਿ ਇਹ ਭੂਤ ਵਾਂਗ ਲੱਗਦਾ ਸੀ, ਪਰ ਹੁਣ ਮੈਂ ਇਸ ਦੇ ਇੰਨਾ ਨੇੜੇ ਆ ਗਿਆ ਹਾਂ ਕਿ ਮੈਂ ਇਸ ਨੂੰ ਛੱਡ ਨਹੀਂ ਸਕਦਾ।
ਪ੍ਰਧਾਨ ਮੰਤਰੀ- ਚੰਗਾ! ਇੰਨਾ ਵੱਡਾ ਚੇਂਜ ਆਇਆ। ਕੀ ਤੁਸੀਂ ਵੈਦਿਕ ਗਣਿਤ ਦੇਖਿਆ ਹੈ?
ਵਿਦਿਆਰਥੀ- ਨਹੀਂ
ਪ੍ਰਧਾਨ ਮੰਤਰੀ- ਔਨਲਾਈਨ ਵੈਦਿਕ ਗਣਿਤ ਕਲਾਸਾਂ ਇਸ ਲਈ ਪ੍ਰਸਿੱਧ ਹਨ ਕਿਉਂਕਿ ਇਹ ਇੱਕ ਜਾਦੂਈ ਖੇਡ ਵਾਂਗ ਹਨ। ਜੇਕਰ ਤੁਸੀਂ ਇਨ੍ਹਾਂ ਵਿੱਚ ਥੋੜ੍ਹੀ ਜਿਹੀ ਦਿਲਚਸਪੀ ਲੈਂਦੇ ਹੋ, ਤਾਂ ਤੁਹਾਨੂੰ ਬਹੁਤ ਮਜ਼ਾ ਆਵੇਗਾ। ਤੁਸੀਂ ਆਪਣੇ ਦੋਸਤਾਂ ਨੂੰ ਇਹ ਗਣਿਤ ਖੇਡਾਂ ਵੀ ਦਿਖਾ ਸਕਦੇ ਹੋ, ਜਿਸ ਨਾਲ ਉਨ੍ਹਾਂ ਦੀ ਦਿਲਚਸਪੀ ਵਧੇਗੀ।
ਵਿਦਿਆਰਥੀ- ਸਰ, ਮੈਨੂੰ ਪਹਿਲਾਂ ਪ੍ਰੀਖਿਆਵਾਂ ਤੋਂ ਡਰ ਲੱਗਦਾ ਸੀ, ਪਰ ਹੁਣ ਇਹ ਮੇਰਾ ਦੋਸਤ ਹੈ। ਜਦੋਂ ਪ੍ਰੀਖਿਆ ਦੀਆਂ ਡੇਟਸ਼ੀਟਾਂ ਆਉਂਦੀਆਂ ਸਨ, ਤਾਂ ਮੈਂ ਬਹੁਤ ਚਿੰਤਤ ਹੁੰਦਾ ਸੀ ਕਿ ਅੱਗੇ ਕੀ ਹੋਵੇਗਾ। ਐਗਜ਼ਾਮ ਵੌਰੀਅਰ ਕਿਤਾਬ ਵਿੱਚ ਤੁਹਾਡੀ ਪਹਿਲੀ ਸਲਾਹ ਇਹ ਹੈ ਕਿ ਸਾਨੂੰ ਪ੍ਰੀਖਿਆਵਾਂ ਨੂੰ ਉਤਸ਼ਾਹ ਨਾਲ, ਇੱਕ ਜਸ਼ਨ ਵਾਂਗ ਦੇਖਣਾ ਚਾਹੀਦਾ ਹੈ। ਤੁਹਾਡੀ ਕਿਤਾਬ ਪੜ੍ਹਨ ਨਾਲ ਮੈਨੂੰ ਬਹੁਤ ਪ੍ਰੇਰਣਾ ਮਿਲੀ।
ਪ੍ਰਧਾਨ ਮੰਤਰੀ- ਕਈ ਵਾਰ ਤੁਹਾਨੂੰ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹ ਤੁਹਾਡੇ ਆਪਣੇ ਘਰ ਤੋਂ ਹੀ ਆਉਂਦੀਆਂ ਹਨ। ਇਸ ਲਈ, ਇਸ ਲਈ ਜੋ ਵੀ ਤੁਹਾਡੀ ਮਦਦ ਕਰਦਾ ਹੈ, ਉਹ ਉਨ੍ਹਾਂ ਲਈ ਵੀ ਮਦਦਗਾਰ ਹੋਵੇਗਾ। ਘੱਟੋ-ਘੱਟ ਆਪਣੇ ਪਰਿਵਾਰ ਦੇ ਬਜ਼ੁਰਗਾਂ ਨੂੰ ਪ੍ਰੀਖਿਆ ’ਤੇ ਚਰਚਾ ਉਨ੍ਹਾਂ ਨਾਲ ਪੜ੍ਹਨ ਲਈ ਕਹੋ। ਇਸ ‘ਤੇ ਚਰਚਾ ਕਰੋ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਤੇ ਕੋਈ ਮੰਤਰ ਹੈ, ਤਾਂ ਖ਼ਾਸ ਲਾਈਨ ਕਰਕੇ ਦੱਸੋ। ਦੇਖੋ, ਇਹ ਪੀਐੱਮ ਨੇ ਇਹ ਕਿਹਾ ਹੈ, ਤੁਸੀਂ ਪੜ੍ਹੋ।
ਵਿਦਿਆਰਥੀ- ਸਰ ਮੇਰੀ ਮੰਮੀ ਨੇ ਸਾਰੇ ਮੰਤਰ ਪੜ੍ਹੇ ਅਤੇ ਮੰਮੀ ਬਹੁਤ ਖ਼ੁਸ਼ ਹੋਈ।
ਪ੍ਰਧਾਨ ਮੰਤਰੀ- ਦੇਖੋ ਤੁਹਾਡੀ ਤਾਕਤ ਵਧ ਗਈ।
ਵਿਦਿਆਰਥੀ- ਮੈਨੂੰ ਪਹਿਲਾਂ ਘੱਟ ਅੰਕਾਂ ਤੋਂ ਡਰ ਲੱਗਦਾ ਸੀ, ਪਰ ਹੁਣ ਇਹ ਡਰ ਮੇਰਾ ਦੋਸਤ ਹੈ। ਸਰ, ਪਹਿਲਾਂ, ਅਸੀਂ ਸੋਚਦੇ ਸੀ ਕਿ ਨੰਬਰ ਹੀ ਸਭ ਕੁਝ ਹਨ। ਪ੍ਰੀਖਿਆਵਾਂ ਤੋਂ ਬਾਅਦ, ਜੇ ਸਾਨੂੰ ਘੱਟ ਅੰਕ ਮਿਲਦੇ ਸਨ, ਤਾਂ ਅਜਿਹਾ ਲਗਦਾ ਸੀ ਕਿ ਸਭ ਕੁਝ ਖ਼ਤਮ ਹੋ ਗਿਆ ਹੈ। ਪਰ ਜਦੋਂ ਅਸੀਂ ਕਿਤਾਬ ਪੜ੍ਹੀ, ਤਾਂ ਸਾਨੂੰ ਅਹਿਸਾਸ ਹੋਇਆ, ਜਿਵੇਂ ਤੁਸੀਂ ਲਿਖਿਆ ਸੀ ਕਿ ਪ੍ਰੀਖਿਆਵਾਂ ਸਿਰਫ਼ ਜ਼ਿੰਦਗੀ ਦੀ ਤਿਆਰੀ ਹਨ ਅਤੇ ਤੁਸੀਂ ਸਾਨੂੰ ਡਾ. ਏਪੀਜੇ ਅਬਦੁਲ ਕਲਾਮ ਦੀ ਉਦਾਹਰਣ ਦਿੱਤੀ।
ਪ੍ਰਧਾਨ ਮੰਤਰੀ- ਹਾਂ, ਯਾਦ ਹੈ ਤੁਹਾਨੂੰ?
ਵਿਦਿਆਰਥੀ- ਭਾਵ, ਉਹ ਅਸਫਲ ਹੋ ਗਏ, ਪਰ ਜੇ ਉਨ੍ਹਾਂ ਨੇ ਦੁਬਾਰਾ ਕੋਸ਼ਿਸ਼ ਨਾ ਕੀਤੀ ਹੁੰਦੀ, ਤਾਂ ਸਾਨੂੰ ਮਿਜ਼ਾਈਲ ਮੈਨ ਆਫ਼ ਇੰਡੀਆ ਨਾ ਮਿਲਦਾ। ਇਸ ਲਈ, ਉਸ ਤੋਂ ਬਾਅਦ ਮੈਂ ਸਿੱਖਿਆ ਹੈ ਕਿ ਪ੍ਰੀਖਿਆ ਦੇ ਅੰਕਾਂ ਦਾ ਕੋਈ ਮਤਲਬ ਨਹੀਂ ਹੈ। ਭਾਵ, ਜੇ ਅਸੀਂ ਦੁਬਾਰਾ ਕੋਸ਼ਿਸ਼ ਕਰੀਏ, ਤਾਂ ਅਸੀਂ ਹੋਰ ਵੀ ਵਧੀਆ ਕਰ ਸਕਦੇ ਹਾਂ।
ਪ੍ਰਧਾਨ ਮੰਤਰੀ- ਚੰਗਾ, ਹੁਣ ਤੁਹਾਡਾ ਟੈਂਸ਼ਨ ਘੱਟ ਹੋ ਗਿਆ, ਓਦੋਂ ਕੋਈ ਨਵੀਂ ਚੀਜ਼ ਸਿੱਖਣ ਦਾ ਮਨ ਕਰਦਾ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਗਾਣਾ-ਬਜਾਨਾ ਸਿੱਖਾਂ, ਪੇਂਟਿੰਗ ਸਿੱਖਾਂ ਅਜਿਹਾ ਕੁਝ ਨਵਾਂ ਵਿਚਾਰ ਆਉਂਦਾ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਜਿਹਾ ਸਮਾਂ ਮਿਲਿਆ ਤਾਂ ਕਰ ਰਹੇ ਹੋ?
ਵਿਦਿਆਰਥੀ- ਹਾਂ ਜੀ ਸਰ। ਉਹ ਹੀ ਮਤਲਬ ਕਵਿਤਾ ਲਿਖਣਾ ਸਟਾਰਟ ਕੀਤਾ ਹੈ।
ਪ੍ਰਧਾਨ ਮੰਤਰੀ- ਕਵਿਤਾ ਲਿਖਣਾ, ਚੰਗਾ।
ਵਿਦਿਆਰਥੀ- ਮੈਨੂੰ ਪਹਿਲਾਂ ਪੇਸ਼ਕਾਰੀਆਂ ਤੋਂ ਡਰ ਲੱਗਦਾ ਸੀ, ਪਰ ਹੁਣ ਇਹ ਉਨ੍ਹਾਂ ਵਿੱਚੋਂ ਇੱਕ ਮੇਰਾ ਦੋਸਤ ਹੈ। ਤੁਹਾਡੇ ਵਾਂਗ, ਮੈਂ ਦੇਖਿਆ ਹੈ ਕਿ ਤੁਸੀਂ ਕਿੰਨੇ ਆਤਮ-ਵਿਸ਼ਵਾਸੀ ਹੋ ਅਤੇ ਮੈਂ ਇਹ ਕਿਤਾਬ ਪੜ੍ਹੀ ਹੈ। ਹੁਣ ਮੇਰੇ ਵਿੱਚ ਇਹ ਵਿਸ਼ਵਾਸ ਅਤੇ ਦ੍ਰਿੜ੍ਹਤਾ ਹੈ ਕਿ ਜੇ ਮੈਂ ਅਸਫਲ ਹੋ ਗਿਆ, ਤਾਂ ਮੈਂ ਹਾਰ ਨਹੀਂ ਮੰਨਾਂਗਾ; ਮੈਂ ਮੁੜ ਤਿਆਰੀ ਕਰਾਂਗਾ। ਇਸ ਲਈ, ਮੈਂ ਭਵਿੱਖ ਵਿੱਚ ਇਹ ਪੇਸ਼ਕਾਰੀ ਕਰ ਸਕਦਾ ਹਾਂ।
ਪ੍ਰਧਾਨ ਮੰਤਰੀ- ਤਾਂ ਹੁਣ ਹਿੰਮਤ ਆ ਗਿਆ।
ਵਿਦਿਆਰਥੀ- ਹਾਂ ਜੀ, ਇਸ ਲਈ ਸਰ।
ਪ੍ਰਧਾਨ ਮੰਤਰੀ- ਮੰਨ ਲਓ, ਗ਼ਰੀਬ ਮਹਿਲਾਵਾਂ ਫੁੱਟਪਾਥ ’ਤੇ ਸਾਮਾਨ ਵੇਚ ਰਹੀਆਂ ਹਨ ਅਤੇ ਇਸ ਦੌਰਾਨ ਕੋਈ ਲੜਾਈ ਹੋ ਜਾਂਦੀ ਹੈ, ਤਾਂ ਉਹ ਗ਼ਰੀਬ ਮਹਿਲਾ, ਜਿਸ ਨੇ ਕਦੇ ਟੀਵੀ ’ਤੇ ਜਵਾਬ ਨਹੀਂ ਦਿੱਤਾ, ਤੁਸੀਂ ਦੇਖਿਆ ਹੋਵੇਗਾ ਕਿ ਉਹ ਕਿੰਨੀ ਵਧੀਆ ਇੰਟਰਵਿਊ ਦਿੰਦੀ ਹੈ। ਇਹ ਕਿਵੇਂ ਹੋਇਆ? ਕੀ ਹੋਇਆ? ਕਿਵੇਂ ਹੋਇਆ? ਕੀ ਕਾਰਨ ਹੈ, ਉਸ ਨੇ ਆਪਣੇ ਅਨੁਭਵ ਵਿੱਚ ਜੋ ਕੁਝ ਵੀ ਦੇਖਿਆ, ਆਪਣੀਆਂ ਅੱਖਾਂ ਦੇ ਸਾਹਮਣੇ, ਬਿਨਾਂ ਕਿਸੇ ਝਿਜਕ ਦੇ, ਬਿਨਾਂ ਕਿਸੇ ਝੂਠ ਦੇ, ਉਹ ਇਸ ਨੂੰ ਬਹੁਤ ਸਰਲਤਾ ਨਾਲ ਦੱਸਦੀ ਹੈ। ਇਹ ਵਿਸ਼ਵਾਸ ਕਿੱਥੋਂ ਆਇਆ? ਇਹ ਸਚਾਈ ਕਾਰਨ ਆਇਆ। ਤੁਹਾਡਾ ਵਿਸ਼ਵਾਸ ਵੀ ਕਿਵੇਂ ਆਇਆ? ਇਹ ਉਸ ਸਚਾਈ ਤੋਂ ਆਇਆ ਕਿ ਮੈਂ ਜੋ ਵੀ ਕਰ ਰਿਹਾ ਹਾਂ, ਜੋ ਵੀ ਮੈਂ ਕੀਤਾ ਹੈ, ਜੋ ਵੀ ਮੈਂ ਕਹਿ ਰਿਹਾ ਹਾਂ, ਮੈਂ ਸਹੀ ਕੰਮ ਕਰ ਰਿਹਾ ਹਾਂ।
ਵਿਦਿਆਰਥੀ- ਮੈਨੂੰ ਡਰ ਹੁੰਦਾ ਸੀ ਕਿ ਮੈਂ ਪ੍ਰੀਖਿਆ ਦਿੰਦੇ ਸਮੇਂ ਘਬਰਾ ਜਾਵਾਂਗੀ, ਖ਼ਾਸ ਕਰਕੇ ਸਾਹਿਤ ਵਿੱਚ। ਮੈਂ ਦੇਖਦੀ ਸੀ ਕਿ ਇਹ ਬਹੁਤ ਲੰਮਾ ਹੁੰਦਾ ਸੀ ਅਤੇ ਮੈਂ ਕਿਤਾਬ ਪੜ੍ਹਨ ਤੋਂ ਬਾਅਦ ਘਬਰਾ ਜਾਂਦੀ ਸੀ। ਹੁਣ ਮੈਂ ਸੋਚਿਆ, "ਹੁਣ ਮੈਂ ਕਰ ਸਕਦੀ ਹਾਂ! ਮੈਂ ਹੋਰ ਨਹੀਂ ਘਬਰਾਵਾਂਗੀ।" ਹੁਣ ਮੈਨੂੰ ਅਭਿਆਸ ਕਰਨਾ ਪਵੇਗਾ, ਮੈਂ ਲਿਖ ਕੇ ਅਭਿਆਸ ਕਰਾਂਗੀ, ਇਸ ਲਈ ਮੈਂ ਇੰਨੇ ਲੰਬੇ ਪੇਪਰ ਬਾਰੇ ਘਬਰਾਉਂਦੀ ਨਹੀਂ ਹਾਂ। ਮੈਂ ਤੇਜ਼ੀ ਨਾਲ ਲਿਖਣ ਦੀ ਕੋਸ਼ਿਸ਼ ਕਰਾਂਗੀ। ਮੈਂ ਆਪਣੀ ਹੱਥ ਲਿਖਤ ਸਭ ਕੁਝ ਵਿੱਚ ਸੁਧਾਰ ਕਰਾਂਗੀ।
ਪ੍ਰਧਾਨ ਮੰਤਰੀ- ਉਹ ਇਕਦਮ ਭਰੋਸਾ ਆ ਗਿਆ। ਹੁਣ ਦੇਖਦੇ ਹੋਵੋਗੇ, ਬਾਅਦ ਵਿੱਚ ਤਾਂ ਗ਼ਲਤੀ ਨਹੀਂ ਪਕੜ ਵਿੱਚ ਆਉਂਦੀ।
ਵਿਦਿਆਰਥੀ- ਬਿਲਕੁਲ ਨਹੀਂ। ਕਿਉਂਕਿ ਮੈਨੂੰ ਪਤਾ ਚੱਲ ਗਿਆ ਸੀ ਕਿ ਮੇਰੇ ਵਿੱਚ ਕੀ ਕਮੀ ਹੈ। ਮੈਂ ਘਬਰਾ ਜਾਂਦੀ ਸੀ ਪੇਪਰ ਦੇਖ ਕੇ, ਪਰ ਹੁਣ ਨਹੀਂ।
ਪ੍ਰਧਾਨ ਮੰਤਰੀ- ਦੇਖੋ ਇਹ ਸਹੀ ਚੀਜ਼ ਪਕੜੀ ਹੈ, ਸੱਚਮੁੱਚ ਵਿੱਚ ਅਸੀਂ ਕਮਜ਼ੋਰ ਨਹੀਂ ਹਾਂ। ਅਸੀਂ ਜਲਦੀ-ਜਲਦੀ ਵਿੱਚ ਸਾਰੀਆਂ ਗ਼ਲਤੀ ਕਰਦੇ ਹਾਂ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਕੋਈ ਤਕਨੀਕ ਕੰਮ ਆਉਂਦੀ ਹੈ। ਮੰਨ ਲਓ, ਅਜਿਹਾ ਪੇਪਰ ਹੈ, 30 ਸਕਿੰਟਾਂ ਲਈ ਚੁੱਪਚਾਪ ਬੈਠੋ ਅਤੇ ਬਹੁਤ ਡੂੰਘਾ ਸਾਹ ਲਓ। ਇਸ ਤਰ੍ਹਾਂ ਸਾਹ ਲਓ ਕਿ ਤੁਹਾਡੀ ਛਾਤੀ ਪੂਰੀ ਤਰ੍ਹਾਂ ਫੈਲ ਜਾਵੇ, ਇਸ ਨੂੰ ਜਿੰਨਾ ਹੋ ਸਕੇ ਭਰੋ ਅਤੇ ਫਿਰ ਹੌਲੀ-ਹੌਲੀ ਸਾਹ ਛੱਡੋ। ਤੁਹਾਡਾ ਮਨ ਤੁਰੰਤ ਅਲੱਗ ਹੋ ਜਾਵੇਗਾ। ਫਿਰ ਇਸ ਨੂੰ ਦੇਖੋ ਅਤੇ ਤੁਸੀਂ ਕੁਝ ਨਵਾਂ, ਸਹੀ ਚੀਜ਼ ਫੜ ਲਉਗੇ। ਇਹ ਨਹੀਂ ਆਉਂਦਾ, ਇਸ ਲਈ ਗ਼ਲਤੀ ਕਰਨਾ ਇੱਕ ਵੱਖਰੀ ਗੱਲ ਹੈ, ਪਰ ਇਹ ਆਉਂਦੀ ਹੈ ਅਤੇ ਇਹ ਕਦੇ ਨਹੀਂ ਹੋਵੇਗਾ ਕਿ ਗ਼ਲਤੀ ਹੋਵੇ।
ਵਿਦਿਆਰਥੀ- ਨਮਸਕਾਰ ਸਰ! ਜੈ ਗੁਰੂ ਸ਼ੰਕਰ!
ਪ੍ਰਧਾਨ ਮੰਤਰੀ- ਨਮਸਕਾਰ।
ਵਿਦਿਆਰਥੀ- ਮੇਰਾ ਨਾਂ ਨਿਡੁਮਲ ਬਰਮਨ ਹੈ। ਸਰ ਮੇਰਾ ਸਵਾਲ ਇਹ ਹੈ ਕਿ ਛੋਟੇ ਘਰ, ਸ਼ੋਰ ਅਤੇ ਕੰਮਕਾਜ ਦਰਮਿਆਨ ਮਤਲਬ ਪੜ੍ਹਨਾ ਅਕਸਰ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਜੇਕਰ ਮਾਤਾ-ਪਿਤਾ ਸਾਡੇ ਸੁਪਨਿਆਂ ਨੂੰ ਓਨਾ ਸਪੋਰਟ ਨਹੀਂ ਕਰਦੇ, ਓਨਾ ਗੰਭੀਰਤਾ ਨਾਲ ਨਹੀਂ ਲੈਂਦੇ, ਤਾਂ ਹੁਣ ਅਸੀਂ ਕੀ ਕਰ ਸਕਦੇ ਹਾਂ?
ਪ੍ਰਧਾਨ ਮੰਤਰੀ- ਦੇਖੋ ਮੈਂ ਦੱਸਦਾ ਹਾਂ। ਮੈਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਦੇਖੀ ਜਿਸ ਨੇ ਮੇਰੇ ਮਨ ਨੂੰ ਛੂਹ ਲਿਆ। ਇੱਕ ਪਿਤਾ ਰੋਜ਼ੀ-ਰੋਟੀ ਕਮਾਉਣ ਲਈ ਕੁਝ ਸਮਾਨ ਬੈਲਗੱਡੀ ’ਤੇ ਲੈ ਕੇ ਜਾ ਰਿਹਾ ਸੀ। ਉਸ ਦਾ ਬੱਚਾ ਸਾਮਾਨ ਨਾਲ ਭਰੀ ਹੋਈ ਗੱਡੀ ਦੇ ਉੱਪਰ ਬੈਠਾ ਸੀ। ਪਰ ਉਹ ਕੀ ਕਰ ਰਿਹਾ ਸੀ? ਉਹ ਇੱਕ ਕਿਤਾਬ ਪੜ੍ਹ ਰਿਹਾ ਸੀ, ਭਾਵ ਉਸ ਨੂੰ ਆਰਾਮ ਦੀ ਕੋਈ ਚਿੰਤਾ ਨਹੀਂ ਸੀ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਕੁਝ ਲੋਕ ਹੁੰਦੇ ਹਨ ਕਿ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਮਰਾ ਇਸ ਤਰ੍ਹਾਂ ਦਾ ਹੈ। ਭਾਵੇਂ ਤੁਸੀਂ ਉਨ੍ਹਾਂ ਨੂੰ ਫਾਈਵ-ਸਟਾਰ ਹੋਟਲ ਵਿੱਚ ਰੱਖੋ, ਉਹ ਫਿਰ ਵੀ ਨਹੀਂ ਸੌਂਣਗੇ। ਇਸ ਲਈ, ਇਹ ਵਿਚਾਰ ਕਿ ਆਰਾਮ ਯੋਗਤਾ ਲਿਆਵੇਗਾ ਸੱਚ ਨਹੀਂ ਹੈ। ਸਾਡੇ ਦੇਸ਼ ਵਿੱਚ, ਉਹ ਬੱਚੇ ਕੌਣ ਹਨ ਜੋ ਬੋਰਡ ਪ੍ਰੀਖਿਆਵਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਦੇ ਹਨ? ਉਹ ਛੋਟੇ ਪਿੰਡਾਂ ਤੋਂ ਆਉਂਦੇ ਹਨ। ਪਹਿਲਾਂ ਕੀ ਹੁੰਦਾ ਸੀ? ਸਿਰਫ਼ ਵੱਡੇ ਪਰਿਵਾਰਾਂ ਅਤੇ ਵੱਡੇ ਸਕੂਲਾਂ ਦੇ ਬੱਚੇ ਹੀ ਹੁੰਦੇ ਸਨ। ਹੁਣ ਅਜਿਹਾ ਨਹੀਂ ਹੈ। ਉਹ ਛੋਟੇ ਪਰਿਵਾਰਾਂ ਤੋਂ ਸਨ। ਹੁਣ ਉੱਥੇ ਕੋਈ ਆਰਾਮ ਨਹੀਂ ਹੈ। ਦੇਖੋ, ਮੈਂ ਹਾਲ ਹੀ ਵਿੱਚ ਨੇਤਰਹੀਣ ਕ੍ਰਿਕਟ ਟੀਮ ਦੀਆਂ ਬੇਟੀਆਂ ਨੂੰ ਮਿਲਿਆ ਅਤੇ ਉਹ ਜਿੱਤ ਕੇ ਵਾਪਸ ਆਈਆਂ। ਜਦੋਂ ਮੈਂ ਉਨ੍ਹਾਂ ਨੂੰ ਸੁਣਿਆ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਅਜਿਹੇ ਲੋਕ ਸਨ। ਉਨ੍ਹਾਂ ਕੋਲ ਘਰ ਨਹੀਂ ਸੀ, ਉਹ ਅੰਨ੍ਹੇ ਸਨ, ਖੇਡਣਾ ਸਿੱਖਿਆ ਅਤੇ ਅਪਾਹਜ ਹੋਣ ਦੇ ਬਾਵਜੂਦ, ਉਹ ਇੱਥੇ ਤੱਕ ਪਹੁੰਚ ਗਏ। ਇਸ ਲਈ, ਉਹ ਕਿੱਥੇ ਪੈਦਾ ਹੋਏ ਅਤੇ ਕਿੱਥੇ ਰਹਿੰਦੇ ਸਨ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ, ਸਾਡਾ ਆਰਾਮ ਖੇਤਰ ਉਹ ਹੈ ਜੋ ਜ਼ਿੰਦਗੀ ਬਣਾਉਂਦਾ ਹੈ। ਸਾਨੂੰ ਇਸ ਭਰਮ ਵਿੱਚ ਨਹੀਂ ਰਹਿਣਾ ਚਾਹੀਦਾ। ਜ਼ਿੰਦਗੀ ਸਾਡੇ ਜਿਊਣ ਦੇ ਤਰੀਕੇ ਨਾਲ ਬਣਦੀ ਹੈ।
ਵਿਦਿਆਰਥੀ- ਜਦੋਂ ਮੈਂ ਮਾਣਯੋਗ ਪ੍ਰਧਾਨ ਮੰਤਰੀ ਨੂੰ ਦੇਖਿਆ, ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਆ ਰਹੇ ਹਨ। ਉਹ ਭਾਰਤ ਦੇ ਨੇਤਾ ਹਨ, ਇਸ ਲਈ ਮੈਂ ਸੋਚਿਆ ਸੀ ਕਿ ਉਹ ਬਹੁਤ ਗੰਭੀਰ ਹੋਣਗੇ, ਪਰ ਜਦੋਂ ਮੈਂ ਉਨ੍ਹਾਂ ਨਾਲ ਗੱਲ ਕੀਤੀ, ਤਾਂ ਉਹ ਇੱਕ ਦੋਸਤ ਵਾਂਗ ਜਾਪਦੇ ਸਨ। ਉਨ੍ਹਾਂ ਦੀ ਸਲਾਹ ਸੁਣਨ ਤੋਂ ਬਾਅਦ, ਮੈਨੂੰ ਲੱਗਾ ਕਿ ਮੈਂ ਇਹ ਕਰ ਸਕਦਾ ਹਾਂ। ਹੁਣ ਮੈਂ ਇਸ ਦਾ ਪਾਲਣ ਕਰਾਂਗਾ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ।
ਵਿਦਿਆਰਥੀ- ਵਣੱਕਮ ਸਰ।
ਪ੍ਰਧਾਨ ਮੰਤਰੀ- ਵਣੱਕਮ!
ਵਿਦਿਆਰਥੀ- ਸਰ ਮੇਰਾ ਨਾਮ ਨਿਖਿਲ ਹੈ! ਮੈਂ ਮੰਦਿਰਾਂ ਦੀ ਧਰਤੀ ਤਾਮਿਲ ਨਾਡੂ ਤੋਂ ਹਾਂ। ਕਈ ਵਾਰ ਪ੍ਰੀਖਿਆਵਾਂ ਦੌਰਾਨ, ਮਹਿਮਾਨ ਸਾਡੇ ਘਰ ਆਉਂਦੇ ਹਨ ਅਤੇ ਸਾਡੀ ਤਿਆਰੀ ਬਾਰੇ ਪੁੱਛਦੇ ਹਨ। ਅਸੀਂ ਕੁਝ ਚੀਜ਼ਾਂ ਨੂੰ ਇੱਕ ਪਾਸੇ ਰੱਖ ਦਿੰਦੇ ਹਾਂ, ਉਨ੍ਹਾਂ ਨੂੰ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਉਨ੍ਹਾਂ ਬਾਰੇ ਪੁੱਛਦੇ ਹਨ ਅਤੇ ਸਾਨੂੰ ਯਾਦ ਦਿਵਾਉਂਦੇ ਹਨ ਅਤੇ ਸਾਡੇ ਮਾਤਾ-ਪਿਤਾ ਵੀ ਇਸ ਬਾਰੇ ਕੁਝ ਨਹੀਂ ਕਰ ਸਕਦੇ। ਇਸ ਲਈ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਅਸੀਂ ਅਜਿਹੀਆਂ ਸਥਿਤੀਆਂ ਨੂੰ ਕਿਵੇਂ ਸੰਭਾਲ ਸਕਦੇ ਹਾਂ?
ਪ੍ਰਧਾਨ ਮੰਤਰੀ- ਮੈਂ ਤੁਹਾਨੂੰ ਇੱਕ ਚਾਲਾਕੀ ਦੱਸਦਾ ਹਾਂ, ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਿਵੇਂ ਹੀ ਤੁਸੀਂ ਉਨ੍ਹਾਂ ਦੇ ਸਾਹਮਣੇ ਆਓ ਤੁਸੀਂ ਕਹੋ "ਅੰਕਲ ਮੈਂ ਸੁਣਿਆ ਹੈ ਤੁਸੀਂ ਇੱਕ ਬਹੁਤ ਸਫਲ ਵਿਅਕਤੀ ਹੋ। ਮੈਨੂੰ ਦੱਸੋ, ਤੁਸੀਂ ਬਚਪਨ ਵਿੱਚ ਕਿਵੇਂ ਪੜ੍ਹਾਈ ਕੀਤੀ ਸੀ? ਕੀ ਤੁਸੀਂ ਕਦੇ ਗ਼ੁੱਸੇ ਹੋਏ ਸੀ? ਕੀ ਤੁਹਾਡੇ ਅਧਿਆਪਕਾਂ ਨੇ ਕਦੇ ਤੁਹਾਨੂੰ ਕੁੱਟਿਆ ਸੀ? ਤੁਸੀਂ ਕਿਵੇਂ ਵਿਵਹਾਰ ਕੀਤਾ ਸੀ? ਉਨ੍ਹਾਂ ਦੇ ਕਰਨ ਤੋਂ ਪਹਿਲਾਂ ਪੁੱਛੋ। ਤੁਸੀਂ ਦੇਖਿਓ ਪੂਰਾ ਟੇਬਲ ਟਰਨ ਹੋ ਜਾਵੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਜਦੋਂ ਉਹ ਆਏ, ਤਾਂ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ। ਮੈਂ ਉਨ੍ਹਾਂ ਨੂੰ ਸਿਰਫ਼ ਟੀਵੀ ’ਤੇ ਹੀ ਦੇਖਿਆ ਹੈ। ਮੈਨੂੰ ਉਨ੍ਹਾਂ ਨੂੰ ਅਸਲ ਜ਼ਿੰਦਗੀ ਵਿੱਚ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਬਹੁਤ ਰਚਨਾਤਮਕ ਜਵਾਬ ਦਿੱਤਾ। ਮੈਨੂੰ ਇਸ ਦੀ ਉਮੀਦ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸਿੱਧਾ ਟੇਬਲ ਟਰਨ ਕਰ ਦਵੋ। ਸਾਨੂੰ ਉਨ੍ਹਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਹੈ, "ਤੁਸੀਂ ਇਹ ਕਿਵੇਂ ਕੀਤਾ?" ਤੁਸੀਂ ਆਪਣੀ ਜ਼ਿੰਦਗੀ ਦੇ ਇਸ ਪੜਾਅ ਨੂੰ ਕਿਵੇਂ ਪਾਰ ਕੀਤਾ?
ਵਿਦਿਆਰਥੀ- ਸਰ। ਮੇਰਾ ਨਾਮ ਪਦਮਾ ਹੈ। ਮੈਂ ਲੱਦਾਖ ਤੋਂ ਹਾਂ। ਤਾਂ ਮੇਰਾ ਇਹ ਸਵਾਲ ਹੈ ਕਿ ਸਾਡੇ ਜਿਹੇ ਸਾਡੀ ਉਮਰ ਦੇ ਬੱਚੇ ਨੂੰ ਵੱਡੇ ਸੁਪਨੇ ਦੇਖਣੇ ਚਾਹੀਦੇ ਹਨ? ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਸ਼ੁਰੂਆਤ ਕਿਥੋਂ ਕਰਨੀ ਚਾਹੀਦੀ ਹੈ ਸਰ?
ਪ੍ਰਧਾਨ ਮੰਤਰੀ- ਸੁਪਨੇ ਨਾ ਦੇਖਣਾ ਇੱਕ ਅਪਰਾਧ ਹੈ। ਤੁਹਾਨੂੰ ਸੁਪਨੇ ਦੇਖਣੇ ਚਾਹੀਦੇ ਹਨ, ਪਰ ਸਿਰਫ਼ ਆਪਣੇ ਸੁਪਨਿਆਂ ਨੂੰ ਗੁਨ-ਗੁਨ੍ਹਾਉਂਦੇ ਰਹਿਣਾ ਇਹ ਕਦੇ ਵੀ ਕੰਮ ਨਹੀਂ ਕਰਦਾ। ਇਸ ਲਈ, ਜ਼ਿੰਦਗੀ ਵਿੱਚ ਕਾਰਵਾਈ ਸਭ ਤੋਂ ਮਹੱਤਵਪੂਰਨ ਹੋਣੀ ਚਾਹੀਦੀ ਹੈ। ਮੈਂ ਜਿੱਥੇ ਹਾਂ ਉੱਥੇ ਸਫਲ ਹੋਣਾ ਚਾਹੁੰਦਾ ਹਾਂ, ਤਾਂ ਹੀ ਮੈਂ ਅੱਗੇ ਵਧਾਂਗਾ। ਮੈਨੂੰ ਦੇਖਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਮੈਨੂੰ ਰੁੱਖ ’ਤੇ ਚੜ੍ਹਨਾ ਪਵੇ, ਤਾਂ ਮੈਨੂੰ ਅੰਬਾਂ ਨੂੰ ਦੇਖਦੇ ਰਹਿਣਾ ਚਾਹੀਦਾ ਹੈ। ਜੇਕਰ ਮੈਂ ਦੇਖਦੇ ਰਹਾਂ, ਤਾਂ ਮੈਂ ਉਨ੍ਹਾਂ ਨੂੰ ਫੜ ਨਹੀਂ ਸਕਾਂਗਾ। ਹੁਣ, ਮੰਨ ਲਓ ਕਿ ਅਸੀਂ ਪੁਲਾੜ ਯਾਤਰੀ ਬਣਨ ਅਤੇ ਚੰਦਰਮਾ ’ਤੇ ਜਾਣ ਦਾ ਫ਼ੈਸਲਾ ਕਰਦੇ ਹਾਂ, ਫਿਰ ਮੈਨੂੰ ਇਸ ਬਾਰੇ ਪੜ੍ਹਨਾ ਚਾਹੀਦਾ ਹੈ ਕਿ ਪੁਲਾੜ ਯਾਤਰੀ ਕੌਣ ਸਨ, ਉਨ੍ਹਾਂ ਦੀਆਂ ਜੀਵਨੀਆਂ ਕੀ ਸਨ? ਸਪੇਸ ਕੀ ਹੈ? ਹੌਲੀ-ਹੌਲੀ, ਸਾਨੂੰ ਇਸ ਵਿੱਚ ਆਪਣੀ ਦਿਲਚਸਪੀ ਪੈਦਾ ਕਰਨੀ ਚਾਹੀਦੀ ਹੈ। ਫਿਰ, ਜੇਕਰ ਟੀਵੀ ’ਤੇ ਕੋਈ ਪ੍ਰੋਗਰਾਮ ਹੈ, ਤਾਂ ਸਾਨੂੰ ਇਸ ਨੂੰ ਖ਼ਾਸ ਤੌਰ ’ਤੇ ਦੇਖਣਾ ਚਾਹੀਦਾ ਹੈ। ਇਹ ਤੁਹਾਨੂੰ ਪੋਸ਼ਣ ਦਿੰਦਾ ਰਹੇਗਾ। ਤੁਹਾਨੂੰ ਲੋੜੀਂਦੀ ਖਾਦ ਮਿਲਦੀ ਰਹੇਗੀ ਅਤੇ ਤੁਹਾਡਾ ਵਿਚਾਰ ਵਧੇਗਾ। ਦੂਜਿਆਂ ਨੂੰ ਦੱਸਣਾ ਲਾਭਦਾਇਕ ਨਹੀਂ ਹੋਵੇਗਾ। ਕਈ ਵਾਰ, ਅਸੀਂ ਉਨ੍ਹਾਂ ਨੂੰ ਦੱਸਾਂਗੇ, ਪਰ ਉਹ ਇਸ ’ਤੇ ਹੱਸਣਗੇ ਕਿ "ਮੈਂ ਪੁਲਾੜ ਯਾਤਰੀ ਬਣਨ ਜਾ ਰਿਹਾ ਹਾਂ।" ਇਸ ਲਈ, ਸਾਡੇ ਸੁਪਨੇ ਜਨਤਕ ਨਹੀਂ ਕੀਤੇ ਜਾਣੇ ਚਾਹੀਦੇ, ਪਰ ਉਨ੍ਹਾਂ ਨੂੰ ਲਿਖਿਆ ਜਾਣਾ ਚਾਹੀਦਾ ਹੈ।
ਵਿਦਿਆਰਥੀ- ਮੈਂ ਬਹੁਤ ਘਬਰਾਈ ਹੋਈ ਸੀ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਅਨੁਭਵ ਸੀ 'ਪਰੀਕਸ਼ਾ ਪੇ ਚਰਚਾ' ਵਿੱਚ, ਪਰ ਜਿਵੇਂ ਹੀ ਪ੍ਰਧਾਨ ਮੰਤਰੀ ਮੇਰੇ ਸਾਹਮਣੇ ਆਏ, ਮੇਰੀ ਸਾਰੀ ਘਬਰਾਹਟ ਉਤਸ਼ਾਹ ਵਿੱਚ ਬਦਲ ਗਈ।
ਵਿਦਿਆਰਥੀ- ਸਰ, ਮੇਰਾ ਇੱਕ ਸਵਾਲ ਹੈ ਕਿ ਅਸੀਂ ਜੋ ਵੱਡੇ ਸੁਪਨਿਆਂ ਨੂੰ ਦੇਖਦੇ ਹਾਂ, ਉਨ੍ਹਾਂ ਨੂੰ ਪੂਰਾ ਕਰਨ ਲਈ, ਸਾਨੂੰ ਹਰ ਰੋਜ਼ ਕਿਹੜੀ ਛੋਟੀ ਜਿਹੀ ਆਦਤ ਜਾਂ ਕਿਹੜੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ, ਤਾਂ ਜੋ ਅਸੀਂ ਆਪਣੇ ਸੁਪਨਿਆਂ ਦੇ ਨੇੜੇ ਆ ਸਕੀਏ?
ਪ੍ਰਧਾਨ ਮੰਤਰੀ- ਇੱਕ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰੇ ਵੱਡੇ ਲੋਕਾਂ ਬਾਰੇ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ। ਕਈ ਵਾਰ, ਸਾਨੂੰ ਉਨ੍ਹਾਂ ਬਾਰੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਵੱਡੇ ਹੋ ਜਾਂਦੇ ਹਨ, ਪਰ ਉਹ ਵੀ ਇੱਕ ਸਮੇਂ ਛੋਟੇ ਸਨ। ਤੁਸੀਂ ਅੱਜ ਪ੍ਰਧਾਨ ਮੰਤਰੀ ਨੂੰ ਮਿਲੇ ਹੋਵੋਗੇ; ਉਹ ਪ੍ਰਧਾਨ ਮੰਤਰੀ ਇੱਕ ਸਮੇਂ ਛੋਟੇ ਹੋਣਗੇ। ਇਸ ਲਈ, ਜਦੋਂ ਅਸੀਂ ਜੀਵਨੀਆਂ ਪੜ੍ਹਦੇ ਹਾਂ, ਤਾਂ ਅਸੀਂ ਸੋਚਦੇ ਹਾਂ, "ਨਹੀਂ, ਭਰਾ, ਉਹ ਵੱਡਾ ਹੈ, ਪਰ ਉਹ ਪਹਿਲਾਂ ਇੱਥੇ ਸੀ।" ਫਿਰ ਤੁਸੀਂ ਉਨ੍ਹਾਂ ਨੂੰ ਇਸ ਨਾਲ ਜੋੜੋਗੇ, ਇਹ ਸੋਚਦੇ ਹੋਏ, "ਸਰ, ਮੈਂ ਵੀ ਇਸ ਤਰ੍ਹਾਂ ਹਾਂ, ਮੈਂ ਵੀ ਇਹ ਕਰਦਾ ਹਾਂ। ਉਹ ਇਹ ਕਰਦਾ ਹੈ, ਇਹ ਇਸ ਤਰ੍ਹਾਂ ਨਹੀਂ ਹੈ।" ਫਿਰ ਤੁਹਾਡਾ ਵਿਸ਼ਵਾਸ ਵਧੇਗਾ। ਹਾਂ, ਅਸੀਂ ਇੱਥੋਂ ਸ਼ੁਰੂ ਕਰ ਸਕਦੇ ਹਾਂ। ਇਹ ਪਹਿਲਾ ਕਦਮ ਹੈ। ਉਨ੍ਹਾਂ ਨੇ ਇਹ ਕੀਤਾ, ਇਹ ਦੂਜਾ ਕਦਮ ਹੈ। ਉਨ੍ਹਾਂ ਨੇ ਇਹ ਕੀਤਾ, ਇਹ ਤੀਜਾ ਕਦਮ ਹੈ। ਫਿਰ ਤੁਸੀਂ ਆਪਣੇ ਬਲਬੂਤੇ ’ਤੇ ਤਾਕਤ ਨਾਲ ਅੱਗੇ ਵਧ ਸਕਦੇ ਹੋ।
ਵਿਦਿਆਰਥੀ- ਉਨ੍ਹਾਂ ਦੀ ਸਲਾਹ ਸੁਣਨ ਤੋਂ ਬਾਅਦ, ਮੈਨੂੰ ਲੱਗਾ ਕਿ ਮੈਨੂੰ ਆਪਣੇ ਰੋਲ ਮਾਡਲ ਨੂੰ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਪਿਛੋਕੜ ਸਮੇਤ ਉਸ ਬਾਰੇ ਸਾਰੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ? ਉਨ੍ਹਾਂ ਨੂੰ ਕੀ-ਕੀ ਝੱਲਣਾ ਪਿਆ? ਤਾਂ, ਉਨ੍ਹਾਂ ਨੂੰ ਜਾਣਦੇ ਹੋਏ, ਕੀ ਮੈਂ ਇੱਕ ਛੋਟਾ ਜਿਹਾ ਕਦਮ ਚੁੱਕ ਸਕਦਾ ਹਾਂ ਅਤੇ ਇਸ ’ਤੇ ਕੰਮ ਕਰ ਸਕਦਾ ਹਾਂ? ਇੱਕ ਵਾਰ ਪਹਿਲਾ ਕਦਮ ਪੂਰਾ ਹੋ ਜਾਣ ਤੋਂ ਬਾਅਦ, ਅਸੀਂ ਅਗਲੇ ਵੱਲ ਵਧ ਸਕਦੇ ਹਾਂ।
ਵਿਦਿਆਰਥੀ- ਸਰ ਮੈਨੂੰ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਹੈ।
ਪ੍ਰਧਾਨ ਮੰਤਰੀ- ਕਵਿਤਾ ਸੁਣਾਉਣੀ ਹੈ। ਸੁਣਾਓ।
ਵਿਦਿਆਰਥੀ- ਹਮ ਸਬਕੇ ਅਰਮਾਨ ਹੈਂ ਆਪ। ਭਾਰਤ ਕੇ ਅਭਿਮਾਨ ਹੈਂ ਆਪ। ਭਾਰਤ ਵਰਸ਼ ਕੇ ਕੇਵਟ ਹੈਂ ਆਪ। ਮਾਨਵਤਾ ਕੇ ਸੇਵਕ ਹੈਂ ਆਪ। ਮੈਂ ਬੜੀ ਦੂਰ ਸੇ ਆਈ ਹੂੰ। ਕੁਛ ਪ੍ਰਸ਼ਨੋਂ ਕੋ ਅਪਨੇ ਸਾਥ ਭੀ ਲਾਈ ਹੂੰ। ਪ੍ਰੀਕਸ਼ਾ ਪੇ ਚਰਚਾ ਕੀ ਸੌਗਾਤ ਉਠਾਏ ਹੈਂ। ਫਿਰ ਹਮ ਸਬ ਨੇ ਯਹ ਮੌਕਾ ਪਾਏ ਹੈਂ। ਆਮ ਮਮਤਾ ਕੀ ਪਰਛਾਈ ਹੈਂ। ਵੰਚਿਤੋਂ ਕੇ ਹਮਰਾਹੀ ਹੈ। ਦੇਸ਼ ਕੋ ਆਗੇ ਰਖਤੇ ਹੈਂ। ਭਾਰਤ ਮਾਂ ਕੀ ਜੈ ਕਹਤੇ ਹੈਂ। ਤੋ ਲੋ ਮੈਂ ਭੀ ਯਹ ਕਹਿਤੀ ਹੂੰ, ਮਨ ਕੀ ਬਾਤ ਰਖਤੀ ਹੂੰ। ਆਪ ਸਾਧਨਾ ਪੁਰਸ਼ ਔਰ ਯੋਗੀ ਹੋ। ਭਾਰਤ ਕੇ ਸਪਨੋਂ ਕੇ ਮੋਦੀ ਹੋ। ਯਹ ਕਹਿ ਕਰ ਮੈਨੇ ਵਾਣੀ ਕੋ ਵਿਰਾਮ ਦਿਯਾ। ਫਿਰ ਸੇ ਆਪਕੋ ਪ੍ਰਣਾਮ ਕੀਆ।
ਪ੍ਰਧਾਨ ਮੰਤਰੀ- ਵਾਹ। ਵਾਹ। ਵਧੀਆ ਕਵਿਤਾ ਬਣਾਉਂਦੇ ਹੋ।
ਵਿਦਿਆਰਥੀ- ਜਦੋਂ ਉਹ ਮੈਨੂੰ ਮਿਲੇ, ਜਦੋਂ ਮੈਂ ਕਵਿਤਾ ਸੁਣਾ ਰਹੀ ਸੀ ਅਤੇ ਜਦੋਂ ਉਹ ਮੇਰੇ ਨਾਲ ਗੱਲ ਕਰ ਰਹੇ ਸੀ ਅਤੇ ਜਿਵੇਂ-ਜਿਵੇਂ ਕੋਲ ਆ ਰਹੇ ਸੀ, ਅਜਿਹਾ ਲਗ ਰਿਹਾ ਸੀ, ਹੁਣ ਮੈਨੂੰ ਚੱਕਰ ਆਉਣਗੇ ਅਤੇ ਹੁਣ ਮੈਂ ਇੱਥੇ ਗਿਰ ਜਾਵਾਂਗੀ।
ਪ੍ਰਧਾਨ ਮੰਤਰੀ- ਇਹ ਚੰਗਾ ਹੋਇਆ। ਤੁਸੀਂ ਲੋਕਾਂ ਨੇ ਸਭ ਆਪਣੀਆਂ-ਆਪਣੀਆਂ ਗੱਲਾਂ ਲਿਖੀਆਂ।
ਵਿਦਿਆਰਥੀ- ਧੰਨਵਾਦ ਸਰ।
ਪ੍ਰਧਾਨ ਮੰਤਰੀ- ਆਓ।
ਪ੍ਰਧਾਨ ਮੰਤਰੀ- ਚੰਗਾ ਮੈਂ ਤੁਹਾਨੂੰ ਕੁਝ ਸਵਾਲ ਪੁੱਛਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਬਹੁਤ ਸਵਾਲ ਪੁੱਛੇ। ਇਹ ਜੋ ਹਿੰਦੁਸਤਾਨ ਵਿੱਚ ਜੋ ਮੈਂ ਵਿਕਸਿਤ ਭਾਰਤ ਦੀ ਗੱਲ ਕਰਦਾ ਹਾਂ। ਕਿਹੜਾ ਸਾਲ ਦੱਸਦਾ ਹਾਂ ਮੈਂ, ਵਿਕਸਿਤ ਭਾਰਤ ਦੇ ਲਈ?
ਵਿਦਿਆਰਥੀ- 2047
ਪ੍ਰਧਾਨ ਮੰਤਰੀ- 2047
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਕਿਉਂ ਦੱਸਦਾ ਹਾਂ?
ਵਿਦਿਆਰਥੀ- ਕਿਉਂਕਿ ਇਹ 100 ਸਾਲ ਦੀ ਇੱਕ ਸ਼ਤਾਬਦੀ ਦਾ ਟੀਚਾ ਹੈ।
ਪ੍ਰਧਾਨ ਮੰਤਰੀ- ਆਜ਼ਾਦੀ ਨੂੰ 100 ਸਾਲ ਹੋਣ। ਜਦੋਂ ਭਾਰਤ ਦੀ ਆਜ਼ਾਦੀ ਦੇ 100 ਹੋਣਗੇ, ਓਦੋਂ ਤੁਹਾਡੀ ਉਮਰ ਕਿੰਨੀ ਹੋਵੇਗੀ?
ਵਿਦਿਆਰਥੀ- 39
ਵਿਦਿਆਰਥੀ- 40
ਪ੍ਰਧਾਨ ਮੰਤਰੀ- ਇਹ 39-40-35-45, ਇਹ ਜੋ ਉਮਰ ਹੋਵੇਗੀ, ਉਹ ਕਿੰਨੀ ਮਹੱਤਵਪੂਰਨ ਉਮਰ ਹੋਵੇਗੀ ਤੁਹਾਡੀ, ਕਿੰਨੀਆਂ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਤਿਆਰ ਹੋਣਗੀਆਂ? ਤਾਂ ਇਹ ਸਾਰੀ ਮਿਹਨਤ ਕਿਸ ਲਈ ਕਰ ਰਿਹਾ ਹਾਂ?
ਵਿਦਿਆਰਥੀ- ਸਾਡੇ ਲਈ।
ਪ੍ਰਧਾਨ ਮੰਤਰੀ- ਹੁਣ ਸਾਨੂੰ ਸਭ ਨੂੰ ਕਰਨੀ ਚਾਹੀਦੀ ਹੈ ਕਿ ਨਵੀਂ ਕਰਨੀ ਚਾਹੀਦੀ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਹੁਣ ਦੇਖੋ ਮਹਾਤਮਾ ਗਾਂਧੀ ਜੀ 1915 ਵਿੱਚ ਉਹ ਵਾਪਸ ਆਏ ਅਫ਼ਰੀਕਾ ਤੋਂ ਅਤੇ ਆਜ਼ਾਦੀ ਦਾ ਅੰਦੋਲਨ ਚਲਾਇਆ, ਤਾਂ 1915 ਤੋਂ 1947 ਤੱਕ ਆਜ਼ਾਦੀ-ਆਜ਼ਾਦੀ ਲਗੇ ਰਹੇ ਕਿ ਨਹੀਂ ਲਗੇ ਰਹੇ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਆਜ਼ਾਦੀ ਆਈ ਕਿ ਨਹੀਂ ਆਈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਭਗਤ ਸਿੰਘ ਜੀ, ਫਾਂਸੀ ਦੇ ਤਖ਼ਤ ’ਤੇ ਚੜ੍ਹ ਗਏ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਛੋਟੀ ਉਮਰ ਵਿੱਚ ਚੜ੍ਹ ਗਏ, ਪਰ ਆਜ਼ਾਦੀ ਦਾ ਸੁਪਨਾ ਬੀਜ ਕੇ ਗਏ ਕਿ ਨਹੀਂ ਗਏ?
ਵਿਦਿਆਰਥੀ- ਹਾਂ ਜੀ ਸਰ।
ਪ੍ਰਧਾਨ ਮੰਤਰੀ- ਹਰ ਦਿਲਾਂ ਵਿੱਚ ਹਰ ਨੌਜਵਾਨ ਨੂੰ ਆਜ਼ਾਦੀ ਦੇ ਲਈ ਜਿਊਣ ਦੇ ਲਈ ਸਿਖਾਇਆ ਕਿ ਨਹੀਂ ਸਿਖਾਇਆ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਜੇਕਰ ਆਜ਼ਾਦੀ ਤੋਂ 25 ਸਾਲ ਪਹਿਲਾਂ, ਆਜ਼ਾਦੀ ਤੋਂ 30 ਪਹਿਲਾਂ ਜੋ ਸੁਪਨਾ ਦੇਖਿਆ ਗਿਆ, ਉਨ੍ਹਾਂ ਸੁਪਨਿਆਂ ਦੇ ਲਈ ਜੋ ਉਨ੍ਹਾਂ ਨੇ ਦੁਖ ਸਹੇ, ਤਿਆਗ ਕੀਤੇ, ਬਲੀਦਾਨ ਕੀਤੇ, ਆਜ਼ਾਦੀ ਮਿਲੀ ਕਿ ਨਹੀਂ ਮਿਲੀ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਜੇਕਰ ਇੰਨੀ ਵੱਡੀ ਆਜ਼ਾਦੀ ਮਿਲ ਸਕਦੀ ਹੈ, ਤਾਂ ਕੀ ਸਾਡੇ ਸਭ ਦੇ ਯਤਨਾਂ ਨਾਲ ਵਿਕਸਿਤ ਭਾਰਤ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤੁਹਾਨੂੰ ਵਿਸ਼ਵਾਸ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਤੇ ਇਸ ਲਈ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਇਹ ਸੁਪਨਾ ਹਮੇਸ਼ਾ ਤੁਹਾਨੂੰ ਵੀ ਘਰ ਵਿੱਚ ਜਾ ਕੇ ਲਿਖਣਾ ਚਾਹੀਦਾ ਹੈ। ਵਿਕਸਿਤ ਭਾਰਤ ਦੇ ਲਈ ਮੈਨੂੰ ਇਹ ਕਰਨਾ ਹੈ। ਹੁਣ ਕਿਹੜੀਆਂ ਅਜਿਹੀਆਂ ਪੰਜ ਚੀਜ਼ਾਂ ਹਨ, ਜਿਸ ਨੂੰ ਮੈਂ ਕਰਾਂ ਵਿਕਸਿਤ ਭਾਰਤ ਦੇ ਲਈ?
ਵਿਦਿਆਰਥੀ- ਸਰ ਆਪਣੇ ਅੰਦਰ ਹੁਨਰ ਵਿਕਸਿਤ ਕਰਾਂਗੇ।
ਵਿਦਿਆਰਥੀ- ਸਰ ਅਸੀਂ ਆਪਣੇ-ਆਪ ’ਤੇ ਵਿਸ਼ਵਾਸ ਕਰਕੇ ਅੱਗੇ ਵਧਾਂਗੇ।
ਪ੍ਰਧਾਨ ਮੰਤਰੀ- ਆਪਣੇ-ਆਪ ’ਤੇ ਵਿਸ਼ਵਾਸ ਕਰੋਗੇ।
ਵਿਦਿਆਰਥੀ- ਸਵਦੇਸ਼ੀ ਚੀਜ਼ਾਂ ਦਾ ਜ਼ਿਆਦਾ ਉਪਯੋਗ ਕਰਾਂਗੇ।
ਪ੍ਰਧਾਨ ਮੰਤਰੀ- ਹੁਣ ਇਹ ਸਵਦੇਸ਼ੀ ਕਰੋਗੇ ਤਾਂ ਕਰੋਗੇ ਕਿਵੇਂ? ਤਾਂ ਪਹਿਲਾਂ ਸਾਨੂੰ ਮਨ ਨੂੰ ਤਿਆਰ ਕਰਨਾ ਹੋਵੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਸਵਦੇਸ਼ੀ ਚੀਜ਼ ਤਾਂ ਬਾਅਦ ਦੀ ਗੱਲ ਹੈ
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਅਸੀਂ ਜੋ ਗ਼ੁਲਾਮੀ ਦੀ ਮਾਨਸਿਕਤਾ ਵਿੱਚ ਜਿਉਂਦੇ ਹਾਂ। ਸਕੂਲ ਵਿੱਚ ਕੋਈ ਦੋਸਤ ਵਿਦੇਸ਼ੀ ਜੈਕੇਟ ਪਾ ਕੇ ਆਇਆ ਹੈ ਅਤੇ ਕਹੇਗਾ, ਇਹ ਤਾਂ ਫਲਾਣੇ ਦੇਸ਼ ਦੀ ਹੈ, ਤਾਂ ਸਾਡਾ ਧਿਆਨ ਜਾਂਦਾ ਹੈ? ਚੰਗਾ ਹੁੰਦਾ ਹੈ ਕਿ ਨਹੀਂ ਹੁੰਦਾ ਹੈ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਇੱਕ ਕੰਮ ਤੁਸੀਂ ਲੋਕ ਕਰੋਗੇ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਸਵੇਰੇ ਦੰਦ ਬੁਰਸ਼ ਕਰਨ ਤੋਂ ਲੈ ਕੇ ਅਗਲੀ ਸਵੇਰ ਦੰਦ ਬੁਰਸ਼ ਕਰਨ ਤੱਕ, ਉਨ੍ਹਾਂ ਸਾਰੀਆਂ ਚੀਜ਼ਾਂ ਦੀ ਇੱਕ ਸੂਚੀ ਬਣਾਓ ਜੋ ਅਸੀਂ ਵਰਤਦੇ ਹਾਂ। ਤੁਹਾਨੂੰ ਸ਼ਾਇਦ ਪਤਾ ਵੀ ਨਾ ਹੋਵੇ, ਕੰਘੀ ਵੀ ਵਿਦੇਸ਼ੀ ਹੋ ਸਕਦੀ ਹੈ। ਤੁਹਾਨੂੰ ਸ਼ਾਇਦ ਪਤਾ ਵੀ ਨਾ ਹੋਵੇ। ਜੁੱਤੇ ਵੀ ਵਿਦੇਸ਼ੀ ਹੋ ਸਕਦੇ ਹਨ, ਪਰ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ। ਤੁਹਾਨੂੰ ਇੱਕ ਵਾਰ ਉਨ੍ਹਾਂ ਨੂੰ ਲਿਖ ਕੇ ਦੇਖਣਾ ਚਾਹੀਦਾ ਹੈ। ਆਓ, ਇਸ ਮਹੀਨੇ ਇਹ 10 ਚੀਜ਼ਾਂ ਪੁਰਾਣੀਆਂ ਹੋ ਜਾਣਗੀਆਂ, ਹੁਣ ਅਸੀਂ ਨਵੀਂਆਂ ਭਾਰਤੀ ਖ਼ਰੀਦਾਂਗੇ। ਅਗਲੇ ਮਹੀਨੇ ਇਹ 10 ਪੂਰੀਆਂ ਹੋ ਜਾਣਗੀਆਂ, ਅਸੀਂ ਭਾਰਤੀ ਖ਼ਰੀਦਾਂਗੇ। ਇਸ ਲਈ ਇੱਕ ਸਾਲ ਦੇ ਅੰਦਰ, ਸਾਰੀਆਂ ਵਿਦੇਸ਼ੀ ਚੀਜ਼ਾਂ ਖ਼ਤਮ ਹੋ ਜਾਣਗੀਆਂ, ਭਾਰਤੀ ਚੀਜ਼ਾਂ ਘਰ ਵਿੱਚ ਆ ਜਾਣਗੀਆਂ। ਇਸ ਲਈ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ, ਜੋ ਵੀ ਹੋਵੇ, ਮੇਰੇ ਸਰੀਰ ’ਤੇ, ਮੇਰੇ ਪਰਿਵਾਰ ਵਿੱਚ, ਮੇਰੀ ਜ਼ਿੰਦਗੀ ਵਿੱਚ, ਮੇਰੀ ਕੋਸ਼ਿਸ਼ ਹੋਵੇਗੀ ਕਿ ਪਹਿਲਾਂ ਇਹ ਦੇਖਾਂ ਕਿ ਇਹ ਭਾਰਤੀ ਹੈ ਜਾਂ ਨਹੀਂ, ਫਿਰ ਖ਼ਰੀਦੀਏ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਜੇਕਰ ਅਸੀਂ ਹੀ ਸਾਡੇ ਦੇਸ਼ ਦੀਆਂ ਚੀਜ਼ਾਂ ਦਾ ਮਾਣ ਨਹੀਂ ਕਰਾਂਗੇ, ਤਾਂ ਦੁਨੀਆ ਕੀ ਕਰੇਗੀ?
ਵਿਦਿਆਰਥੀ- ਨਹੀਂ ਸਰ!
ਪ੍ਰਧਾਨ ਮੰਤਰੀ- ਹੁਣ ਜਿਵੇਂ ਸਾਨੂੰ ਲੋਕਾਂ ਨੂੰ ਦੇਰੀ ਹੋ ਜਾਂਦੀ ਹੈ, ਤਾਂ ਕੀ ਬੋਲਦੇ ਹਾਂ? ਅਸੀਂ ਬੋਲਦੇ ਹਾਂ, ਇਹ ਤਾਂ ਇੰਡੀਅਨ ਟਾਈਮ ਹੈ। ਬੋਲਦੇ ਹਾਂ ਕਿ ਨਹੀਂ ਬੋਲਦੇ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਮਤਲਬ ਦੇਰੀ ਸਾਨੂੰ ਹੋਈ। ਪ੍ਰੋਗਰਾਮ ਅਸੀਂ ਦੇਰੀ ਨਾਲ ਸ਼ੁਰੂ ਕੀਤਾ ਅਤੇ ਗਾਲ਼ੀ ਕਿਸ ਨੂੰ ਦਿੱਤੀ?
ਵਿਦਿਆਰਥੀ- ਇੰਡੀਆ ਨੂੰ।
ਪ੍ਰਧਾਨ ਮੰਤਰੀ- ਇੰਡੀਆ ਨੂੰ। ਦੂਜਾ ਹੈ ਫ਼ਰਜ਼ ਦਾ ਪਾਲਨ। ਪਹਿਲਾਂ ਆਪਣਾ ਜਿਊਣ ਦਾ ਤਰੀਕਾ ਬਦਲੋ। ਪਹਿਲਾਂ ਸ਼ੁਰੂਆਤ ਕਰੋ ਸਵੱਛਤਾ ਨਾਲ, ਅਸੀਂ ਗੰਦਗੀ ਨਹੀਂ ਫੈਲਾਵਾਂਗੇ। ਅਸੀਂ ਦੁਨੀਆ ਵਿੱਚ ਕਈ ਦੇਸ਼ਾਂ ਦੀ ਤਸਵੀਰ ਦੇਖਦੇ ਹਾਂ, ਤਾਂ ਸਾਫ਼-ਸੁਥਰਾ ਦਿਖਦਾ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਇਹ ਸਾਫ਼-ਸੁਥਰਾ ਕਿਉਂ ਹੈ? ਸਫ਼ਾਈ ਕਰਨ ਵਾਲੇ ਦੇ ਕਾਰਨ ਸਾਫ਼-ਸੁਥਰਾ ਹੈ ਕਿ ਲੋਕਾਂ ਨੇ ਗੰਦਗੀ ਨਹੀਂ ਕੀਤੀ ਇਸ ਲਈ ਸਾਫ਼ ਸੁਥਰਾ ਹੈ।
ਵਿਦਿਆਰਥੀ- ਲੋਕਾਂ ਨੇ ਗੰਦਗੀ ਨਹੀਂ ਕੀਤੀ ਇਸ ਲਈ।
ਪ੍ਰਧਾਨ ਮੰਤਰੀ- ਤਾਂ ਸਾਨੂੰ ਜੇਕਰ ਵਿਕਸਿਤ ਭਾਰਤ ਬਣਾਉਣਾ ਹੈ, ਤਾਂ ਅਸੀਂ ਤੈਅ ਕਰੀਏ, ਸਾਨੂੰ ਗੰਦਗੀ ਨਹੀਂ ਫੈਲਾਉਣੀ ਅਤੇ ਅਸੀਂ ਸਵੱਛਤਾ ਦੇ ਵਿਸ਼ੇ ਵਿੱਚ, ਪਰਿਵਾਰ ਵਿੱਚ, ਬਾਹਰ, ਮੁਹੱਲੇ ਵਿੱਚ, ਸਭ ਥਾਵਾਂ ’ਤੇ ਬਿਲਕੁਲ ਵੀ ਸਮਝੌਤਾ ਨਹੀਂ ਕਰਾਂਗੇ। ਕਿਸੇ ਨੇ ਸੁੱਟ ਦਿੱਤਾ, ਤਾਂ ਉਸ ਨਾਲ ਝਗੜਾ ਨਹੀਂ ਕਰਾਂਗੇ, ਚੁੱਕ ਲਵਾਂਗੇ ਅਸੀਂ ਅਤੇ ਉਸ ਨੂੰ ਕੂੜੇ ਵਿੱਚ ਸੁੱਟ ਦੇਵਾਂਗੇ। ਤਾਂ ਉਹ ਜਦੋਂ ਦੇਖੇਗਾ, ਉਹ ਸ਼ਰਮਿੰਦਗੀ ਮਹਿਸੂਸ ਕਰੇਗਾ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਕਿ ਮੇਰਾ ਕੂੜਾ ਇਸ ਨੇ ਚੁੱਕਿਆ।
ਪ੍ਰਧਾਨ ਮੰਤਰੀ- ਅਤੇ ਇਸ ਲਈ ਅਸੀਂ ਜੋ ਨਾਗਰਿਕ ਹੋਣ ਦਾ ਫ਼ਰਜ਼ ਹੈ, ਉਸ ਦਾ ਪਾਲਨ ਕਰਨਾ ਹੈ। ਸਾਡਾ ਤੰਦਰੁਸਤ ਰਹਿਣਾ ਵੀ ਇੱਕ ਤਰ੍ਹਾਂ ਨਾਲ ਫ਼ਰਜ਼ ਹੈ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤਾਂ ਅਸੀਂ ਆਪਣੇ ਫ਼ਰਜ਼ਾਂ ਦਾ ਪਾਲਨ ਜੇਕਰ ਇੰਨਾ ਵੀ ਕਰ ਲਈਏ, ਤਾਂ ਦੁਨੀਆ ਦੀ ਕੋਈ ਤਾਕਤ ਭਾਰਤ ਨੂੰ ਵਿਕਸਿਤ ਭਾਰਤ ਬਣਾਉਣ ਤੋ ਰੋਕ ਨਹੀਂ ਸਕਦੀ ਅਤੇ ਤੁਸੀਂ ਜਦੋਂ 35-40 ਸਾਲ ਦੇ ਹੋਵੋਗੇ, ਉਸ ਦਾ ਸਭ ਤੋਂ ਜ਼ਿਆਦਾ ਮਜ਼ਾ ਲੈਣ ਦਾ ਮੌਕਾ ਤੁਹਾਨੂੰ ਮਿਲੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਹੁਣ ਮੈਨੂੰ ਦੱਸੋ ਜਿਸ ਦਾ ਫਲ਼ ਤੁਹਾਨੂੰ ਮਿਲਣ ਵਾਲਾ ਹੈ, ਉਹ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ?
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ-ਚਲੋ ਮੈਂ ਇੱਕ ਹੋਰ ਸਵਾਲ ਪੁੱਛਦਾ ਹਾਂ। ਤੁਸੀਂ ਉਸ ਪੀੜ੍ਹੀ ਵਿੱਚ ਹੋ, ਤੁਹਾਡੇ ਕੋਲ ਇੰਨਾ ਖੁੱਲ੍ਹਾ ਆਸਮਾਨ ਹੈ। ਇੰਨਾ ਵੱਡਾ ਕੈਨਵਾਸ ਹੈ। ਤੁਹਾਨੂੰ ਧਿਆਨ ਵਿੱਚ ਆਉਂਦਾ ਹੈ ਕਿ ਅਜਿਹੀ ਕਿਹੜੀ ਚੀਜ਼ ਹੈ ਜੋ ਅੱਜ ਅਸੀਂ ਕਰ ਸਕਦੇ ਹਾਂ।
ਵਿਦਿਆਰਥੀ- ਇਹ ਅੱਜਕੱਲ੍ਹ ਸਾਰਾ ਜ਼ਮਾਨਾ ਹੀ ਜਿਵੇਂ ਏਆਈ ਦਾ ਹੈ। ਬਹੁਤ ਚੀਜ਼ਾਂ ਏਆਈ ਵਿੱਚ ਹੁੰਦੀਆਂ ਹਨ।
ਪ੍ਰਧਾਨ ਮੰਤਰੀ- ਦੇਖੋ, ਤੁਸੀਂ ਲੋਕ ਖ਼ੁਸ਼ਕਿਸਮਤ ਹੋ। ਤੁਹਾਨੂੰ ਬਹੁਤ ਸਾਰੇ ਤਕਨੀਕੀ ਮੌਕੇ ਦਿੱਤੇ ਗਏ ਹਨ, ਜੋ ਮੇਰੇ ਸਮੇਂ ਵਿੱਚ ਉਪਲਬਧ ਨਹੀਂ ਸਨ। ਸਾਨੂੰ ਇਸ ਬੁੱਧੀ ਨੂੰ ਸਹੀ ਢੰਗ ਨਾਲ ਵਰਤਣ ਲਈ ਵਿਕਸਿਤ ਕਰਨ ਦੀ ਜ਼ਰੂਰਤ ਹੈ। ਏਆਈ ਨੂੰ ਤੁਹਾਡੀਆਂ ਸ਼ਕਤੀਆਂ ਨੂੰ ਵਧਾਉਣਾ ਚਾਹੀਦਾ ਹੈ। ਏਆਈ ਦੀ ਵਰਤੋਂ ਕਿਵੇਂ ਕਰੀਏ? ਇੱਕ ਤਰੀਕਾ ਹੈ ਕਿ ਇੱਕ ਏਆਈ ਨੂੰ ਦੱਸੋ, ਇਹ ਇੱਕ ਜੀਵਨੀ ਹੈ। ਮੈਨੂੰ ਇਸ ਦੇ ਮੁੱਖ ਨੁਕਤੇ ਦੱਸੋ। ਏਆਈ ਤੁਹਾਨੂੰ 10 ਨੁਕਤੇ ਦੱਸੇਗਾ ਅਤੇ ਮੈਨੂੰ ਲੱਗੇਗਾ ਕਿ ਮੈਂ ਬਹੁਤ ਸਾਰਾ ਗਿਆਨ ਪ੍ਰਾਪਤ ਕੀਤਾ ਹੈ। ਗੱਡੀ ਚੱਲ ਜਾਵੇਗੀ। ਪਰ ਜੇਕਰ ਤੁਸੀਂ ਏਆਈ ਦਾ ਉਪਯੋਗ ਆਪਣੇ ਦੋਸਤਾਂ ਨਾਲ ਗੱਪਾਂ ਮਾਰਨ ਲਈ ਕਰੋਗੇ ਤਾਂ ਕੀ ਏਆਈ ਵਰਤੋਂ ਵਿੱਚ ਆਵੇਗਾ। ਪਰ ਇਸ ਨਾਲ ਤੁਹਾਡਾ ਫ਼ਾਇਦਾ ਹੋਇਆ? ਨਹੀਂ, ਅਜਿਹਾ ਨਹੀਂ ਹੋਇਆ। ਪਰ ਜੇ ਮੈਂ ਏਆਈ ਨੂੰ ਪੁੱਛਾਂ ਮੈਂ ਇਸ ਉਮਰ ਦਾ ਹਾਂ, ਮੈਨੂੰ ਇਨ੍ਹਾਂ ਵਿਸ਼ਿਆਂ ਵਿੱਚ ਦਿਲਚਸਪੀ ਹੈ। ਮੈਨੂੰ ਦੱਸੋ ਕਿ ਮੈਨੂੰ ਕਿਹੜੀਆਂ 10 ਚੰਗੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ? ਏਆਈ ਤੁਹਾਨੂੰ 10 ਜੀਵਨੀਆਂ ਲੱਭੇਗਾ ਅਤੇ ਦਿਖਾਏਗਾ। ਫਿਰ ਤੁਸੀਂ ਬਾਜ਼ਾਰ ਜਾਓਗੇ ਅਤੇ ਇੱਕ ਖ਼ਰੀਦੋਗੇ। ਇਸ ਲਈ, ਏਆਈ ਤੁਹਾਡੇ ਲਈ ਲਾਭਦਾਇਕ ਹੋਵੇਗਾ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤੁਹਾਡਾ ਵਿਕਾਸ ਹੋਇਆ
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਤੁਹਾਨੂੰ ਫ਼ਾਇਦਾ ਹੋਇਆ।
ਵਿਦਿਆਰਥੀ- ਹਾਂ ਜੀ ਸਰ!
ਵਿਦਿਆਰਥੀ- ਮੇਰਾ ਮਨਪਸੰਦ ਹਿੱਸਾ ਏਆਈ ਬਾਰੇ ਉਨ੍ਹਾਂ ਦੀ ਸਲਾਹ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਸ ਦੀ ਵਰਤੋਂ ਕਰੋ। ਏਆਈ ਇੱਕ ਮਦਦਗਾਰ ਔਜ਼ਾਰ ਹੈ। ਇਸ ਨੂੰ ਭਵਿੱਖ ਵਿੱਚ ਵੀ ਵਰਤਿਆ ਜਾ ਸਕਦਾ ਹੈ। ਹਾਲਾਂਕਿ, ਇਹ ਸਾਨੂੰ ਸਿੱਧੇ ਤੌਰ ’ਤੇ ਸਾਡੇ ਟੀਚਿਆਂ ਤੱਕ ਨਹੀਂ ਲੈ ਜਾ ਸਕਦਾ। ਮੈਂ ਇਸ ਨੂੰ ਤਕਨਾਲੋਜੀ ਨਾਲ ਸਬੰਧਿਤ ਐਪਸ ਬਣਾਉਣ ਲਈ ਵਰਤਦੀ ਹਾਂ। ਇਸ ਲਈ ਮੈਨੂੰ ਇਹ ਪਸੰਦ ਆਇਆ ਕਿ ਉਨ੍ਹਾਂ ਨੇ ਕਿਹਾ ਕਿ ਏਆਈ ਦੀ ਵਰਤੋਂ ਇਸ ਤਰੀਕੇ ਨਾਲ ਕਰੋ ਕਿ ਇਹ ਸੱਚਮੁੱਚ ਸਾਰਿਆਂ ਲਈ ਲਾਭਦਾਇਕ ਹੋਵੇ।
ਵਿਦਿਆਰਥੀ- ਸਰ, ਮੈਂ ਬੰਸਰੀ ਸੁਣਾਉਣਾ ਚਾਹੁੰਦਾ ਹਾਂ ਤੁਹਾਨੂੰ। ਮੈਂ ਕਰਨਾਟਕ ਸ਼ਾਸਤਰੀ ਸੰਗੀਤ, ਬੰਸਰੀ ਦਾ ਅਭਿਆਸ ਕਰ ਰਿਹਾ ਹਾਂ, ਇਸ ਲਈ ਅੱਜ ਮੈਂ ਇੱਕ ਸੰਸਕ੍ਰਿਤ ਰਚਨਾ ਵਜਾ ਰਿਹਾ ਹਾਂ।
ਪ੍ਰਧਾਨ ਮੰਤਰੀ- ਹਾਂ ਸੁਣਾਓ-ਸੁਣਾਓ!
ਪ੍ਰਧਾਨ ਮੰਤਰੀ- ਵਾਹ, ਚਲੋ, ਬਹੁਤ-ਬਹੁਤ ਧੰਨਵਾਦ ਤੁਹਾਡਾ ਲੋਕਾਂ ਦਾ!
ਵਿਦਿਆਰਥੀ- ਸਰ ਮੈਂ ਇੱਕ ਤੁਹਾਡਾ ਸਕੈੱਚ ਬਣਾਇਆ ਹੈ। ਮੈਂ ਤੁਹਾਨੂੰ ਦਿਖਾ ਸਕਦੀ ਹਾਂ ਕਿਰਪਾ ਕਰਕੇ?
ਪ੍ਰਧਾਨ ਮੰਤਰੀ- ਚੰਗਾ। ਕਿੱਥੇ ਹੈ?
ਵਿਦਿਆਰਥੀ- ਸਰ ਇਹ ਮੈਂ ਤੁਹਾਡੇ ਲਈ ਬਣਾਇਆ ਹੈ।
ਪ੍ਰਧਾਨ ਮੰਤਰੀ- ਕੀ ਬਣਾਇਆ ਬੇਟਾ?
ਵਿਦਿਆਰਥੀ- ਸਰ, ਮੈਂ ਹੱਥ ਨਾਲ ਗੁਲਦਸਤਾ ਬਣਾਇਆ ਹੈ।
ਪ੍ਰਧਾਨ ਮੰਤਰੀ- ਚੰਗਾ।
ਵਿਦਿਆਰਥੀ- ਇਹ ਉਤਰਾਖੰਡ ਦੇ ਪਹਾੜਾਂ ਵਿੱਚ ਰਵਾਇਤੀ ਹੈ, ਇਹ ਇੱਕ ਟੋਕਰੀ ਹੈ, ਜਿਵੇਂ ਕਿ ਜਦੋਂ ਬਸੰਤ ਪੰਚਮੀ ਆਉਂਦੀ ਹੈ, ਅਸੀਂ ਸਵੇਰੇ ਉੱਠਦੇ ਹਾਂ ਅਤੇ ਇਸ ਵਿੱਚੋਂ ਫੁੱਲ ਤੋੜਦੇ ਹਾਂ, ਫਿਰ ਲੋਕਾਂ ਦੇ ਘਰਾਂ ਵਿੱਚ ਵੰਡਦੇ ਹਾਂ।
ਵਿਦਿਆਰਥੀ- ਤ੍ਰਿਪੁਰਾ ਦਾ ਮਸ਼ਹੂਰ।
ਪ੍ਰਧਾਨ ਮੰਤਰੀ- ਤ੍ਰਿਪੁਰਾ ਸੁੰਦਰੀ।
ਵਿਦਿਆਰਥੀ- ਇਹ ਨਾਰੀਅਲ ਦੇ ਛਿਲਕੇ ਤੋਂ ਬਣਾਇਆ ਗਿਆ ਸੀ।
ਵਿਦਿਆਰਥੀ- ਅਤੇ ਸਰ ਇਹ ਚਾਹ ਤੋਂ ਹੈ
ਪ੍ਰਧਾਨ ਮੰਤਰੀ- ਵਾਹ ਚਾਹ ਵਾਲੇ ਨੂੰ ਚਾਹ।
ਵਿਦਿਆਰਥੀ- ਸਰ, ਇਹ ਆਰਗੈਨਿਕ ਚਾਹ ਹੈ।
ਪ੍ਰਧਾਨ ਮੰਤਰੀ- ਆਰਗੈਨਿਕ ਚਾਹ, ਤੁਸੀਂ ਬਹੁਤ ਚੰਗੀ ਕਵਿਤਾ ਲਿਖਦੀ ਹੋ। ਲਗਾਤਾਰ ਲਿਖਦੀ ਰਹੋ।
ਵਿਦਿਆਰਥੀ- ਹਾਂ ਜੀ ਸਰ!
ਪ੍ਰਧਾਨ ਮੰਤਰੀ- ਚੰਗਾ ਅਸਾਮ ਦਾ ਗਮੋਛਾ। ਸ਼ਾਭਾਸ਼। ਚਲੋ, ਬਹੁਤ-ਬਹੁਤ ਧੰਨਵਾਦ ਸਭ ਦਾ। ਬਹੁਤ ਸ਼ੁਭਕਾਮਨਾਵਾ।
ਵਿਦਿਆਰਥੀ- ਧੰਨਵਾਦ ਸਰ। ਬਾਏ ਸਰ। ਬਾਏ।
ਪ੍ਰਧਾਨ ਮੰਤਰੀ- ਧੰਨਵਾਦ ਸਭ ਦਾ।
ਵਿਦਿਆਰਥੀ- ਧੰਨਵਾਦ ਸਰ।
ਪ੍ਰਧਾਨ ਮੰਤਰੀ- ਬਹੁਤ ਸਾਰੇ ਵਿਦਿਆਰਥੀਆਂ ਨੇ ਮੈਨੂੰ ਸੁਝਾਅ ਭੇਜਿਆ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰੀਖਿਆਵਾਂ ’ਤੇ ਚਰਚਾ ਹੋਣੀ ਚਾਹੀਦੀ ਹੈ। ਇਹੀ ਤੁਸੀਂ ਇਸ ਵਿਸ਼ੇਸ਼ ਐਪੀਸੋਡ ਵਿੱਚ ਦੇਖਣ ਜਾ ਰਹੇ ਹੋ। ਜੇਕਰ ਪਰਿਵਾਰ ਵਿੱਚ ਕਿਸੇ ਦੇ ਚੰਗੇ ਗੁਣਾਂ ਬਾਰੇ ਚਰਚਾ ਹੋ ਰਹੀ ਹੈ, ਤਾਂ ਸਾਨੂੰ ਉਸ ਭਰਾ ਜਾਂ ਭੈਣ ਤੋਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਕੋਈ ਬਹੁਤ ਵੱਡਾ ਬਣ ਗਿਆ ਹੈ, ਤਾਂ ਵੱਡਾ ਬਣਨ ਦੀ ਇੱਛਾ ਹੋਣਾ ਬੁਰੀ ਗੱਲ ਨਹੀਂ ਹੈ। ਪਰ ਉਹ ਵੱਡਾ ਬਣਿਆ ਹੈ, ਆਪਣੇ ਆਪ ਨੂੰ ਕਿਸੇ ਹੋਰ ਚੀਜ਼ ਨਾਲ ਨਾ ਜੋੜੋ। ਸਿੱਖਿਆ ਜ਼ਿੰਦਗੀ ਵਿੱਚ ਵੀ ਜ਼ਰੂਰੀ ਹੈ, ਸਮਾਜਿਕ ਜੀਵਨ ਵਿੱਚ ਵੀ ਜ਼ਰੂਰੀ ਹੈ। ਪਰ ਜ਼ਿੰਦਗੀ ਵਿੱਚ ਖੇਡ ਹੋਣੀ ਚਾਹੀਦੀ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਇਸ ਲਈ ਜੇਕਰ ਤੁਹਾਡੇ ਵਿੱਚੋਂ ਕੋਈ ਕਿਸੇ ਬਾਰੇ ਗੱਲ ਕਰਨਾ ਚਾਹੁੰਦਾ ਹੈ, ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਹੈ ਅਤੇ ਮੈਨੂੰ ਸੁਣਨਾ ਹੈ। ਕੌਣ ਸ਼ੁਰੂ ਕਰੇਗਾ?
***************
ਐੱਮਜੇਪੀਐੱਸ/ਐੱਸਐੱਸ/ਆਰਕੇ/ਏਵੀ
(Release ID: 2225629)
ਵਿਜ਼ੀਟਰ ਕਾਊਂਟਰ : 10
Read this release in:
Bengali
,
Bengali-TR
,
Assamese
,
Gujarati
,
Urdu
,
हिन्दी
,
Marathi
,
Manipuri
,
Odia
,
Telugu
,
Kannada
,
Malayalam
,
English