ਵਿੱਤ ਮੰਤਰਾਲਾ
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਇਨਕਮ ਟੈਕਸ ਐਕਟ, 2025 ਨਾਲ ਸਬੰਧਿਤ ਪ੍ਰਸਤਾਵਿਤ ਇਨਕਮ ਟੈਕਸ ਨਿਯਮਾਂ ਅਤੇ ਫਾਰਮਾਂ 'ਤੇ ਹਿਤਧਾਰਕਾਂ ਤੋਂ ਸੁਝਾਅ ਮੰਗੇ
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT) ਨੇ ਵਿਆਪਕ ਮਸ਼ਵਰੇ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਹਿਤਧਾਰਕਾਂ ਤੋਂ ਚਾਰ ਸ਼੍ਰੇਣੀਆਂ ਵਿੱਚ ਸੁਝਾਅ ਅਤੇ ਇਨਪੁਟ ਪ੍ਰਾਪਤ ਕਰਨ ਲਈ ਈ-ਫਾਈਲਿੰਗ ਪੋਰਟਲ 'ਤੇ ਇੱਕ ਯੂਟੀਲਿਟੀ ਸ਼ੁਰੂ ਕੀਤੀ
Posted On:
08 FEB 2026 11:06AM by PIB Chandigarh
ਇਨਕਮ ਟੈਕਸ ਐਕਟ, 2025 ਨੂੰ ਅਗਸਤ 2025 ਵਿੱਚ ਰਾਸ਼ਟਰਪਤੀ ਦੀ ਮਨਜ਼ੂਰੀ ਹਾਸਲ ਹੋਈ। ਇਹ ਐਕਟ 1 ਅਪ੍ਰੈਲ, 2026 ਤੋਂ ਲਾਗੂ ਹੋਵੇਗਾ।
ਇਨਕਮ ਟੈਕਸ ਨਿਯਮਾਂ ਅਤੇ ਫਾਰਮਾਂ ਦੀ ਅੰਤਿਮ ਨੋਟੀਫਿਕੇਸ਼ਨ ਤੋਂ ਪਹਿਲਾਂ ਹਿਤਧਾਰਕਾਂ ਦੀ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ, ਪ੍ਰਸਤਾਵਿਤ ਇਨਕਮ ਟੈਕਸ ਨਿਯਮ ਅਤੇ ਫਾਰਮ ਅਧਿਕਾਰਤ ਵੈੱਬਸਾਈਟ www.incometaxindia.gov.in 'ਤੇ ਅਪਲੋਡ ਕਰ ਦਿੱਤੇ ਗਏ ਹਨ। ਸਬੰਧਿਤ ਇਨਕਮ ਟੈਕਸ ਨਿਯਮ ਅਤੇ ਫਾਰਮ ਵਿਆਪਕ ਮਸ਼ਵਰੇ ਤੋਂ ਬਾਅਦ ਤਿਆਰ ਕੀਤੇ ਗਏ ਹਨ ਤਾਂ ਜੋ ਉਹ ਇਨਕਮ ਟੈਕਸ, 2025 ਦੇ ਪ੍ਰਾਵਧਾਨਾਂ ਦੇ ਅਨੁਸਾਰ ਹੋਵੇ।
ਸਾਰੇ ਹਿਤਧਾਰਕਾਂ ਨੂੰ ਇਸ ਦਾ ਅਧਿਐਨ ਕਰਨ ਅਤੇ ਸੁਝਾਅ ਦੇਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਅੰਤਿਮ ਨੋਟੀਫਿਕੇਸ਼ਨ ਤੋਂ ਪਹਿਲਾਂ ਸੰਕਲਿਤ ਕੀਤਾ ਜਾਵੇਗਾ ਅਤੇ ਸਮੀਖਿਆ ਲਈ ਵਿਚਾਰਿਆ ਜਾਵੇਗਾ।
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ (CBDT), ਇੱਕ ਵਿਆਪਕ ਮਸ਼ਵਰੇ ਪ੍ਰਕਿਰਿਆ ਦੇ ਹਿੱਸੇ ਵਜੋਂ, ਹੇਠ ਲਿਖੀਆਂ ਚਾਰ ਸ਼੍ਰੇਣੀਆਂ ਵਿੱਚ ਹਿਤਧਾਰਕਾਂ ਤੋਂ ਇਨਪੁਟ ਅਤੇ ਸੁਝਾਵਾਂ ਨੂੰ ਸੱਦਾ ਦਿੰਦਾ ਹੈ:
-
ਆਸਾਨ ਭਾਸ਼ਾ
-
ਮੁਕੱਦਮੇਵਾਜ਼ੀ ਵਿੱਚ ਘਾਟ
-
ਪਾਲਣਾ ਦੇ ਬੋਝ ਵਿੱਚ ਘਾਟ
-
ਬੇਲੋੜੇ/ਪੁਰਾਣੇ ਨਿਯਮਾਂ ਅਤੇ ਫਾਰਮਾਂ ਦੀ ਪਛਾਣ
ਇਸ ਸੁਵਿਧਾ ਲਈ, ਈ-ਫਾਈਲਿੰਗ ਪੋਰਟਲ ‘ਤੇ ਇੱਕ ਯੂਟੀਲਿਟੀ ਸ਼ੁਰੂ ਕੀਤੀ ਗਈ ਹੈ ਜਿਸ ਤੱਕ ਹੇਠਾਂ ਲਿਖੇ ਲਿੰਕ ਰਾਹੀਂ ਪਹੁੰਚਿਆ ਜਾ ਸਕਦਾ ਹੈ।
https://eportal.incometax.gov.in/iec/foservices/#/pre-login/ita-comprehensive-review
ਉਪਰੋਕਤ ਲਿੰਕ ਈ-ਫਾਈਲਿੰਗ ਪੋਰਟਲ 'ਤੇ 04.02.2026 ਤੋਂ ਸਾਰੇ ਹਿਤਧਾਰਕਾਂ ਲਈ ਉਪਲਬਧ ਹੈ। ਹਿਤਧਾਰਕ ਆਪਣਾ ਨਾਮ ਅਤੇ ਮੋਬਾਈਲ ਨੰਬਰ ਦਰਜ ਕਰਕੇ ਅਤੇ ਉਸ ਤੋਂ ਬਾਅਦ ਓਟੀਪੀ ਅਧਾਰਿਤ ਤਸਦੀਕ ਪ੍ਰਕਿਰਿਆ ਰਾਹੀਂ ਆਪਣੇ ਇਨਪੁਟ ਦੇ ਸਕਦੇ ਹਨ।
ਸਾਰੇ ਸੁਝਾਵਾਂ ਵਿੱਚ ਪ੍ਰਸਤਾਵਿਤ ਇਨਕਮ ਟੈਕਸ ਨਿਯਮਾਂ ਦੇ ਸਬੰਧਿਤ ਪ੍ਰਾਵਧਾਨ ਜਾਂ ਪ੍ਰਸਤਾਵਿਤ ਫਾਰਮ ਨੰਬਰ (ਖਾਸ ਨਿਯਮ, ਉਪ-ਨਿਯਮ ਜਾਂ ਫਾਰਮ ਨੰਬਰ ਸਮੇਤ) ਦਾ ਸਪੱਸ਼ਟ ਤੌਰ 'ਤੇ ਦੱਸਿਆ ਜਾਣਾ ਚਾਹੀਦਾ ਹੈ, ਜਿਸ ਨਾਲ ਸਬੰਧਿਤ ਸਿਫਾਰਸ਼ ਉੱਪਰ ਦੱਸੇ ਗਏ ਚਾਰ ਸ਼੍ਰੇਣੀਆਂ ਦੇ ਅਧੀਨ ਆਉਂਦੀਆਂ ਹਨ।
****
ਐੱਨਬੀ/ਕੇਐੱਮਐੱਨ/ਬਲਜੀਤ ਸਿੰਘ
(Release ID: 2225614)
ਵਿਜ਼ੀਟਰ ਕਾਊਂਟਰ : 2