ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਵਫ਼ਦ-ਪੱਧਰੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪੰਜਾਬੀ ਅਨੁਵਾਦ

Posted On: 08 FEB 2026 11:41AM by PIB Chandigarh

ਮੇਰੇ ਦੋਸਤ ਪ੍ਰਧਾਨ ਮੰਤਰੀ ਜੀ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਜਿਸ ਤਰੀਕੇ ਨਾਲ ਮੇਰਾ ਅਤੇ ਮੇਰੇ ਡੈਲੀਗੇਟਜ਼ ਦਾ ਸਵਾਗਤ ਕੀਤਾ ਗਿਆ ਅਤੇ ਮੈਂ ਦੇਖਿਆ ਹੈ ਕਿ ਪ੍ਰੰਪਰਾਵਾਂ ਤੋਂ ਪਰੇ ਜਿਸ ਤਰੀਕੇ ਨਾਲ ਮਲੇਸ਼ੀਆ ਦੇ ਜੀਵਨ ਨੂੰ ਤੁਸੀਂ ਇਨ੍ਹਾਂ ਕੁਝ ਹੀ ਘੰਟਿਆਂ ਵਿੱਚ ਬਹੁਤ ਸ਼ਾਨਦਾਰ ਢੰਗ ਨਾਲ ਪੇਸ਼ ਕੀਤਾ ਅਤੇ ਇੰਨੇ ਵਧੀਆ ਤਰੀਕੇ ਨਾਲ ਚੀਜ਼ਾਂ ਨੂੰ ਸੰਗਠਿਤ ਕੀਤਾ, ਉਹ ਹਮੇਸ਼ਾ-ਹਮੇਸ਼ਾ ਯਾਦ ਰਹਿਣ ਵਾਲੀਆਂ ਹਨ ਅਤੇ ਉਸ ਲਈ ਮੈਂ ਤਹਿ ਦਿਲੋਂ ਵਿਸੇਸ਼ ਤੌਰ ’ਤੇ ਧੰਨਵਾਦ ਪ੍ਰਗਟ ਕਰਦਾ ਹਾਂ ਅਤੇ ਇੱਕ ਦੋਸਤੀ ਕੀ ਹੁੰਦੀ ਹੈ, ਦੋਸਤੀ ਦੀ ਉਚਾਈ ਅਤੇ ਡੂੰਘਾਈ ਕੀ ਹੁੰਦੀ ਹੈ, ਇਹ ਮੈਂ ਪੂਰੀ ਤਰ੍ਹਾਂ ਨਾਲ ਅਨੁਭਵ ਕਰ ਰਿਹਾ ਹਾਂ ਅਤੇ ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ । 

ਮਹਾਮਹਿਮ,

ਇਹ ਮੇਰਾ ਸੁਭਾਗ ਹੈ ਕਿ ਪ੍ਰਧਾਨ ਮੰਤਰੀ ਵਜੋਂ ਮੈਨੂੰ ਤੀਜੀ ਵਾਰ ਮਲੇਸ਼ੀਆ ਆਉਣ ਦਾ ਮੌਕਾ ਮਿਲਿਆ ਹੈ ਅਤੇ ਸਾਡੀ ਦੋਸਤੀ ਅਜਿਹੀ ਹੈ ਕਿ ਆਪਣੇ ਕਾਰਜਕਾਲ ਦੌਰਾਨ ਮੈਨੂੰ ਚੌਥੀ ਵਾਰ ਤੁਹਾਨੂੰ ਮਿਲਣ ਦਾ ਮੌਕਾ ਮਿਲ ਰਿਹਾ ਹੈ। ਇਹ ਆਪਣੇ ਆਪ ਵਿੱਚ ਸਾਡੀ ਰਫ਼ਤਾਰ ਅਤੇ ਗਤੀਸ਼ੀਲਤਾ ਨੂੰ ਦਰਸਾਉਂਦਾ ਹੈ। ਬੀਤੇ ਸਾਲਾਂ ਦੌਰਾਨ ਸਾਡੇ ਦੁਵੱਲੇ ਸਬੰਧਾਂ ਨੇ ਜੋ ਗਤੀ ਅਤੇ ਡੂੰਘਾਈ ਪ੍ਰਾਪਤ ਕੀਤੀ ਹੈ, ਉਹ ਸੱਚਮੁੱਚ ਪ੍ਰੇਰਨਾਦਾਇਕ ਹੈ। ਇਸ ਵਿੱਚ ਤੁਹਾਡੇ ਬੇਮਿਸਾਲ ਯੋਗਦਾਨ ਲਈ ਮੈਂ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ। ਅੱਜ ਖੇਤੀਬਾੜੀ ਅਤੇ ਨਿਰਮਾਣ ਜਿਹੇ ਸਾਫ਼ ਊਰਜਾ ਅਤੇ ਸੈਮੀਕੰਡਕਟਰਾਂ ਤੱਕ, ਹਰ ਖੇਤਰ ਵਿੱਚ ਸਾਡਾ ਸਹਿਯੋਗ ਡੂੰਘਾ ਰਿਹਾ ਹੈ । ਹੁਨਰ ਵਿਕਾਸ ਅਤੇ ਸਮਰੱਥਾ ਨਿਰਮਾਣ ਵਿੱਚ ਵੀ ਮਹੱਤਵਪੂਰਨ ਭਾਈਵਾਲ ਹਾਂ। ਸਾਡਾ ਰੱਖਿਆ ਅਤੇ ਸੁਰੱਖਿਆ ਸਹਿਯੋਗ ਵੀ ਲਗਾਤਾਰ ਮਜ਼ਬੂਤ ​​ਹੋ ਰਿਹਾ ਹੈ।

ਮਹਾਮਹਿਮ,

ਆਸੀਆਨ ਦੀ ਸਫਲ ਪ੍ਰਧਾਨਗੀ ਲਈ ਤੁਹਾਨੂੰ ਇੱਕ ਵਾਰ ਫਿਰ ਤੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸਾਨੂੰ ਵਿਸ਼ਵਾਸ ਹੈ ਕਿ ਮਲੇਸ਼ੀਆ ਦੇ ਸਹਿਯੋਗ ਨਾਲ ਆਸੀਆਨ ਨਾਲ ਸਾਡੇ ਸਬੰਧ ਹੋਰ ਵਧੇਰੇ ਮਜ਼ਬੂਤ ਹੋਣਗੇ ਅਤੇ ਹੋਰ ਵਿਸਥਾਰ ਹੋਵੇਗਾ।

ਮਹਾਮਹਿਮ,

ਸਾਡੇ ਰਿਸ਼ਤੇ ਦੀ ਅਸਲ ਤਾਕਤ ਲੋਕਾਂ-ਤੋਂ-ਲੋਕਾਂ ਵਿਚਕਾਰ ਬੰਧਨ ਹੈ। ਭਾਰਤੀ ਮੂਲ ਦੇ ਲਗਭਗ ਤੀਹ ਲੱਖ ਮਲੇਸ਼ੀਆਈ ਨਾਗਰਿਕ ਸਾਡੇ ਦੇਸ਼ਾਂ ਵਿਚਕਾਰ ਜੀਵਿਤ ਪੁਲ ਹਨ। ਕੱਲ੍ਹ ਤੁਹਾਡੇ ਨਾਲ ਮੈਨੂੰ ਡਾਇਸਪੋਰਾ ਨੂੰ ਮਿਲਣ ਦਾ ਮੌਕਾ ਵੀ ਮਿਲਿਆ ਹੈ। ਮੈਨੂੰ ਬਹੁਤ ਖਾਸ ਅਨੁਭਵ ਹੋਇਆ ਅਤੇ ਮੈਂ ਦੇਖਿਆ ਕਿ ਡਾਇਸਪੋਰਾ ਲੋਕਾਂ ਦਾ ਤੁਹਾਡੇ ਲਈ ਜੋ ਨਿੱਜੀ ਸਤਿਕਾਰ ਹੈ, ਤੁਹਾਡੇ ਪ੍ਰਤੀ ਜੋ ਪਿਆਰ ਹੈ, ਉਹ ਕੱਲ੍ਹ ਦਿਸ ਰਿਹਾ ਸੀ, ਮੈਂ ਮਹਿਸੂਸ ਕਰ ਰਿਹਾ ਸੀ, ਬਹੁਤ ਮਾਣ ਹੋ ਰਿਹਾ ਸੀ । ਅੱਤਵਾਦ ਵਿਰੁੱਧ ਸਾਡੀ ਲੜਾਈ ਵਿੱਚ ਦੋਸਤ ਦੇਸ਼ਾਂ ਦਾ ਸਮਰਥਨ ਬਹੁਤ ਮਹੱਤਵਪੂਰਨ ਹੈ। ਇੱਕ ਤਰ੍ਹਾਂ ਨਾਲ ਮਹਾਮਹਿਮ, ਸਾਡਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਾਰਤ ਅਤੇ ਮਲੇਸ਼ੀਆ ਦੀ ਖ਼ੁਸ਼ਹਾਲੀ ਇੱਕ-ਦੂਜੇ ਨਾਲ ਜੁੜੀ ਹੋਈ ਹੈ । ਵਿਸ਼ਵ-ਵਿਆਪੀ ਅਸਥਿਰਤਾ ਦੇ ਇਸ ਮਾਹੌਲ ਵਿੱਚ ਭਾਰਤ ਅਤੇ ਮਲੇਸ਼ੀਆ, ਦੋ ਸਮੁੰਦਰੀ ਗੁਆਂਢੀਆਂ ਦੇ ਰੂਪ ਵਿੱਚ ਆਪਣੀ ਸਮਰੱਥਾ ਦੀ ਵਰਤੋਂ ਕਰਨਾ ਜ਼ਰੂਰੀ ਹੈ । ਮੇਰੀ ਅੱਜ ਦੀ ਯਾਤਰਾ ਦਾ ਮੂਲ ਸੰਦੇਸ਼ ਇੱਕਦਮ ਸਪਸ਼ਟ ਹੈ ਕਿ ਭਾਰਤ ਮਲੇਸ਼ੀਆ ਨਾਲ ਮਿਲ ਕੇ ਸਾਡੇ ਸਬੰਧਾਂ ਨੂੰ ਨਵੇਂ ਪੱਧਰ ’ਤੇ ਲਿਜਾਣਾ ਚਾਹੁੰਦਾ ਹੈ ਅਤੇ ਸਹਿਯੋਗ ਦੇ ਹਰ ਖੇਤਰ ਵਿੱਚ ਵਿਸਥਾਰ ਅਤੇ ਮਜ਼ਬੂਤੀ ਲਿਆਉਣਾ ਚਾਹੁੰਦਾ ਹੈ । ਇੱਕ ਵਾਰ ਫਿਰ, ਮੇਰਾ ਅਤੇ ਮੇਰੇ ਵਫ਼ਦ ਦਾ ਇੰਨਾ ਨਿੱਘਾ ਅਤੇ ਸ਼ਾਨਦਾਰ ਸਵਾਗਤ ਕਰਨ ਲਈ ਤੁਹਾਡਾ ਅਤੇ ਤੁਹਾਡੀ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ । 

 

************


ਐੱਮਜੇਪੀਐੱਸ/ਐੱਸਟੀ/ਏਵੀ


(Release ID: 2225295) ਵਿਜ਼ੀਟਰ ਕਾਊਂਟਰ : 7