ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇੰਡੀਆ ਏਆਈ ਇੰਪੈਕਟ ਸਮਿਟ ਸਮਾਵੇਸ਼ੀ, ਜ਼ਿੰਮੇਵਾਰ ਅਤੇ ਲਚਕਦਾਰ ਏਆਈ ਲਈ ਦੇਸ਼ਾਂ, ਨਵੀਨਤਾਕਾਰਾਂ ਅਤੇ ਨਾਗਰਿਕਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਵੇਗਾ


ਡਿਜੀਟਲ ਇੰਡੀਆ 'ਆਸਕ ਆਵਰ ਐਕਸਪਰਟਸ' ਪਲੈਟਫਾਰਮ 'ਤੇ ਸਾਂਝੇ ਕੀਤੇ ਗਏ ਮੁੱਖ ਵਿਚਾਰ ਅਤੇ ਸੂਝ-ਬੂਝ

Posted On: 07 FEB 2026 2:00PM by PIB Chandigarh

ਆਰਟੀਫਿਸ਼ੀਅਲ ਇੰਟੈਲੀਜੈਂਸ ਹੁਣ ਭਵਿੱਖਮੁਖੀ ਸੰਕਲਪ ਨਹੀਂ ਰਿਹਾ। ਇਹ ਪਹਿਲਾਂ ਹੀ ਭਾਰਤੀਆਂ ਦੇ ਸਿੱਖਣ, ਕੰਮ ਕਰਨ, ਸੇਵਾਵਾਂ ਤੱਕ ਪਹੁੰਚ ਕਰਨ ਅਤੇ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਤਰੀਕੇ ਨੂੰ ਮੁੜ ਆਕਾਰ ਦੇ ਰਿਹਾ ਹੈ। ਇਹ ਸੁਨੇਹਾ 6 ਫਰਵਰੀ, 2026 ਨੂੰ ਆਯੋਜਿਤ ਡਿਜੀਟਲ ਇੰਡੀਆ -ਆਸਕ ਆਵਰ ਐਕਸਪਰਟਸ ਦੇ ਨਵੀਨਤਮ ਐਪੀਸੋਡ ਵਿੱਚ ਕੇਂਦਰ ਵਿੱਚ ਆਇਆ, ਜਿਸ ਵਿੱਚ ਇੰਡੀਆ ਏਆਈ ਮਿਸ਼ਨ ਦੇ ਸੀਈਓ ਸ਼੍ਰੀ ਅਭਿਸ਼ੇਕ ਸਿੰਘ ਨਾਲ ਆਉਣ ਵਾਲੇ ਇੰਡੀਆ ਏਆਈ ਪ੍ਰਭਾਵ ਸੰਮੇਲਨ 'ਤੇ ਇੱਕ ਦਿਲਚਸਪ ਅਤੇ ਸੋਚ-ਉਕਸਾਉਣ ਵਾਲੀ ਗੱਲਬਾਤ ਹੋਈ।

ਇਸ ਐਪੀਸੋਡ ਵਿੱਚ ਇਸ ਗੱਲ ਨੂੰ ਉਜਾਗਰ ਕੀਤਾ ਗਿਆ ਕਿ ਕਿਵੇਂ ਸੰਮੇਲਨ ਇੱਕ ਜਨ-ਕੇਂਦ੍ਰਿਤ ਪਲੈਟਫਾਰਮ ਵਜੋਂ ਕੰਮ ਕਰੇਗਾ, ਤਕਨੀਕੀ ਵਿਚਾਰ-ਵਟਾਂਦਰੇ ਤੋਂ ਪਰ੍ਹੇ ਜਾ ਕੇ ਇਸ ਗੱਲ 'ਤੇ ਧਿਆਨ ਕੇਂਦ੍ਰਿਤ ਕਰੇਗਾ ਕਿ ਨਾਗਰਿਕ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ, ਸ਼ਾਸਨ, ਸਟਾਰਟਅੱਪ, ਸੇਵਾਵਾਂ ਅਤੇ ਰੁਜ਼ਗਾਰ ਦੇ ਖੇਤਰਾਂ ਵਿੱਚ ਆਪਣੇ ਫਾਇਦੇ ਲਈ ਏਆਈ ਦੀ ਵਰਤੋਂ ਕਿਵੇਂ ਕਰ ਸਕਦੇ ਹਨ।

ਇਸ ਸੰਮੇਲਨ ਦਾ ਉਦੇਸ਼ ਗਲੋਬਲ ਏਆਈ ਚਰਚਾਵਾਂ ਨੂੰ ਜ਼ਮੀਨੀ ਪੱਧਰ 'ਤੇ ਲੋਕਾਂ ਲਈ, ਖਾਸ ਕਰਕੇ ਵਿਕਾਸਸ਼ੀਲ ਅਰਥਵਿਵਸਥਾਵਾਂ ਅਤੇ ਗਲੋਬਲ ਸਾਊਥ ਦੇ ਦੇਸ਼ਾਂ ਲਈ ਅਸਲ ਅਤੇ ਲਾਭਦਾਇਕ ਨਤੀਜਿਆਂ ਵਿੱਚ ਬਦਲਣਾ ਹੈ। ਸ਼੍ਰੀ ਸਿੰਘ ਨੇ ਕਿਹਾ, " ਇੰਡੀਆ ਏਆਈ ਇੰਪੈਕਟ ਸਮਿਟ ਰਾਹੀਂ, ਭਾਰਤ ਗਲੋਬਲ ਏਆਈ ਚਰਚਾ ਨੂੰ ਇਰਾਦੇ ਤੋਂ ਪ੍ਰਭਾਵ ਵੱਲ ਲਿਜਾ ਰਿਹਾ ਹੈ - ਇਹ ਯਕੀਨੀ ਬਣਾਉਣਾ ਕਿ ਏਆਈ ਦੀਆਂ ਨਵੀਨਤਾਵਾਂ, ਹੁਨਰ ਅਤੇ ਲਾਭ ਸਾਰਿਆਂ ਲਈ, ਖਾਸ ਕਰਕੇ ਗਲੋਬਲ ਸਾਊਥ ਦੇ ਦੇਸ਼ਾਂ ਲਈ ਪਹੁੰਚਯੋਗ ਹੋਣ।"

ਚਰਚਾ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਏਆਈ (AI) ਕਿਸਾਨਾਂ ਨੂੰ ਫਸਲੀ ਯੋਜਨਾਬੰਦੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ, ਡਾਕਟਰ ਤੇਜ਼ ਅਤੇ ਵਧੇਰੇ ਸਟੀਕ ਇਲਾਜ ਕਰ ਸਕਦੇ ਹਨ, ਅਧਿਆਪਕ ਨਿਜੀ ਸਿਖਲਾਈ ਸਾਧਨ ਪ੍ਰਦਾਨ ਕਰ ਸਕਦੇ ਹਨ, ਛੋਟੇ ਕਾਰੋਬਾਰ ਅਤੇ ਸਟਾਰਟਅੱਪ ਤੇਜ਼ੀ ਨਾਲ ਸਕੇਲ ਕਰ ਸਕਦੇ ਹਨ, ਅਤੇ ਨੌਕਰੀ ਲੱਭਣ ਵਾਲੇ ਨਵੇਂ ਕਰੀਅਰ ਵਿਕਲਪ ਲੱਭ ਸਕਦੇ ਹਨ। ਇਹ ਸੰਮੇਲਨ ਅਜਿਹੇ ਵਿਵਹਾਰਕ ਉਪਯੋਗਾਂ ਨੂੰ ਪ੍ਰਦਰਸ਼ਿਤ ਕਰੇਗਾ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਏਆਈ (AI) ਸਿਰਫ਼ ਆਟੋਮੇਸ਼ਨ ਲਈ ਇੱਕ ਸਾਧਨ ਨਹੀਂ ਬਣ ਸਕਦੀ ਸਗੋਂ ਸ਼ਮੂਲੀਅਤ, ਕੁਸ਼ਲਤਾ ਅਤੇ ਸਸ਼ਕਤੀਕਰਣ ਲਈ ਇੱਕ ਸਾਧਨ ਬਣ ਸਕਦੀ ਹੈ। ਸ਼੍ਰੀ ਸਿੰਘ ਨੇ ਕਿਹਾ, "ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਉਦੇਸ਼ ਲੋਕਾਂ ਨੂੰ ਬਦਲਣਾ ਨਹੀਂ ਹੈ; ਸਗੋਂ ਉਨ੍ਹਾਂ ਨੂੰ ਸਸ਼ਕਤ ਬਣਾਉਣਾ ਹੈ। ਇੰਡੀਆ ਏਆਈ ਇੰਪੈਕਟ ਸਮਿਟ ਦਾ ਉਦੇਸ਼ ਨਾਗਰਿਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਏਆਈ ਰੋਜ਼ਾਨਾ ਜੀਵਨ ਨੂੰ ਕਿਵੇਂ ਬਿਹਤਰ ਬਣਾ ਸਕਦੀ ਹੈ, ਨਵੇਂ ਮੌਕੇ ਪੈਦਾ ਕਰ ਸਕਦੀ ਹੈ, ਅਤੇ ਭਵਿੱਖ ਲਈ ਭਾਰਤ ਨੂੰ ਤਿਆਰ ਕਰ ਸਕਦੀ ਹੈ। "

ਆਮ ਭਰਮ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਦੇ ਹੋਏ, ਸ਼੍ਰੀ ਸਿੰਘ ਨੇ ਸਪਸ਼ਟ ਕੀਤਾ ਕਿ ਏਆਈ ਮਨੁੱਖਾਂ ਨੂੰ ਬਦਲਣ ਲਈ ਨਹੀਂ ਹੈ, ਸਗੋਂ ਮਨੁੱਖੀ ਸਮਰੱਥਾਵਾਂ ਨੂੰ ਵਧਾਉਣ ਲਈ ਹੈ। ਹਾਲਾਂਕਿ ਕੁਝ ਕਾਰਜ ਬਦਲ ਜਾਣਗੇ, ਏਆਈ ਤੋਂ ਨਵੀਆਂ ਨੌਕਰੀਆਂ, ਨਵੇਂ ਹੁਨਰ ਅਤੇ ਨਵੇਂ ਮੌਕੇ ਪੈਦਾ ਕਰਨ ਦੀ ਉਮੀਦ ਹੈ - ਖਾਸ ਕਰਕੇ ਭਾਰਤ ਦੇ ਨੌਜਵਾਨਾਂ, ਪੇਸ਼ੇਵਰਾਂ, ਖੋਜਕਰਤਾਵਾਂ ਅਤੇ ਉੱਦਮੀਆਂ ਲਈ। ਨਾਗਰਿਕਾਂ ਨੂੰ ਰੁਕਾਵਟ ਤੋਂ ਡਰਨ ਦੀ ਬਜਾਏ ਨਿਰੰਤਰ ਸਿੱਖਣ, ਅਨੁਕੂਲਤਾ ਅਤੇ ਏਆਈ ਸਾਖਰਤਾ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ।

ਇਸ ਐਪੀਸੋਡ ਵਿੱਚ ਇਹ ਵੀ ਉਜਾਗਰ ਕੀਤਾ ਗਿਆ ਕਿ ਵੱਖ-ਵੱਖ ਸਮੂਹ ਸੰਮੇਲਨ ਤੋਂ ਕਿਵੇਂ ਲਾਭ ਲੈ ਸਕਦੇ ਹਨ।

ਵਿਦਿਆਰਥੀ ਭਵਿੱਖ ਦੇ ਕਰੀਅਰ ਦੇ ਵਿਕਲਪਾਂ ਦੀ ਪੜਚੋਲ ਕਰ ਸਕਦੇ ਹਨ।

ਪੇਸ਼ੇਵਰ ਮੁੜ-ਹੁਨਰ ਹਾਸਲ ਕਰਨ ਦੇ ਮੌਕਿਆਂ ਨੂੰ ਸਮਝ ਸਕਦੇ ਹਨ।

ਕਿਸਾਨ ਸਿੱਖ ਸਕਦੇ ਹਨ ਕਿ ਏਆਈ ਫਸਲੀ ਯੋਜਨਾਬੰਦੀ, ਮੌਸਮ ਦੀ ਸੂਝ-ਬੂਝ, ਅਤੇ ਹੋਰ ਬਹੁਤ ਕੁਝ ਵਿੱਚ ਕਿਵੇਂ ਮਦਦ ਕਰ ਸਕਦਾ ਹੈ।

ਸਟਾਰਟਅੱਪ ਨੈੱਟਵਰਕਾਂ, ਨੀਤੀਗਤ ਸੂਝ-ਬੂਝ ਅਤੇ ਵਿਸ਼ਵਵਿਆਪੀ ਸਹਿਯੋਗ ਤੱਕ ਪਹੁੰਚ ਪ੍ਰਾਪਤ ਕਰ ਸਕਦੇ ਹਨ।

ਖੋਜਕਰਤਾ ਅਤੇ ਸਿੱਖਿਆ ਸ਼ਾਸਤਰੀ ਅਤਿ-ਆਧੁਨਿਕ ਏਆਈ ਕਾਰਜਾਂ ਵਿੱਚ ਸ਼ਾਮਲ ਹੋ ਸਕਦੇ ਹਨ।

ਨੀਤੀ ਨਿਰਮਾਤਾ ਅਤੇ ਸੰਸਥਾਵਾਂ ਇੱਕ ਜ਼ਿੰਮੇਵਾਰ ਏਆਈ ਢਾਂਚਾ ਬਣਾਉਣ ਲਈ ਮਿਲ ਕੇ ਕੰਮ ਕਰ ਸਕਦੇ ਹਨ।

ਗੱਲਬਾਤ ਨੂੰ ਸਮਾਪਤ ਕਰਦੇ ਹੋਏ, ਮਾਹਿਰਾਂ ਨੇ ਨਾਗਰਿਕਾਂ ਨੂੰ ਇੰਡੀਆ ਏਆਈ ਇੰਪੈਕਟ ਸਮਿਟ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ, ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੀ ਏਆਈ ਯਾਤਰਾ ਤਾਂ ਹੀ ਸਫਲ ਹੋਵੇਗੀ ਜੇਕਰ ਲੋਕ ਏਆਈ ਨੂੰ ਸਮਝਣਗੇ, ਭਰੋਸਾ ਕਰਨਗੇ ਅਤੇ ਜ਼ਿੰਮੇਵਾਰੀ ਨਾਲ ਉਸ ਦੀ ਵਰਤੋਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਸਿਰਫ਼ ਤਕਨਾਲੋਜੀ ਬਾਰੇ ਨਹੀਂ ਹੈ, ਸਗੋਂ ਇੱਕ ਏਆਈ ਭਵਿੱਖ ਨੂੰ ਆਕਾਰ ਦੇਣ ਬਾਰੇ ਹੈ ਜੋ ਹਰ ਭਾਰਤੀ ਨੂੰ ਲਾਭ ਪਹੁੰਚਾਏ।

ਦੇਸ਼ ਭਰ ਦੇ ਦਰਸ਼ਕਾਂ ਨੇ ਇਸ ਲਾਈਵ ਸੈਸ਼ਨ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਮਾਹਿਰਾਂ ਦੁਆਰਾ ਪ੍ਰਦਾਨ ਕੀਤੇ ਗਏ ਸਪਸ਼ਟ ਅਤੇ ਪਹੁੰਚਯੋਗ ਵਿਆਖਿਆਵਾਂ ਦੀ ਸ਼ਲਾਘਾ ਕੀਤੀ। ਐਪੀਸੋਡ 41 ਦੀ ਪੂਰੀ ਰਿਕਾਰਡਿੰਗ ਇੱਥੇ ਉਪਲਬਧ ਹੈ : https://www.youtube.com/live/Bvf1CMQNIVA?si=BeOO5F7dugTXWiJ1

ਡਿਜੀਟਲ ਇੰਡੀਆ ਆਸਕ ਅਵਰ ਐਕਸਪਰਟਸ ਪ੍ਰੋਗਰਾਮ ਨਾਗਰਿਕਾਂ ਅਤੇ ਸਬੰਧਿਤ ਖੇਤਰਾਂ ਦੇ ਮਾਹਿਰਾਂ ਵਿਚਕਾਰ ਸਿੱਧੇ ਸੰਵਾਦ ਦੀ ਸਹੂਲਤ ਦਿੰਦਾ ਹੈ। ਜਿਸ ਦੇ ਤਹਿਤ ਡਿਜੀਟਲ ਤਕਨਾਲੋਜੀਆਂ ਵਿੱਚ ਜਾਗਰੂਕ ਭਾਗੀਦਾਰੀ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ। ਇਹ ਲੜੀ ਡਿਜੀਟਲ ਇੰਡੀਆ ਦੇ ਯੂਟਿਊਬ ਚੈਨਲ: https://www.youtube.com/@DigitalIndiaofficial 'ਤੇ ਲਾਈਵ-ਸਟ੍ਰੀਮ ਕੀਤੀ ਜਾਂਦੀ ਹੈ। ਆਉਣ ਵਾਲੀਆਂ ਐਪੀਸੋਡਾਂ ਅਤੇ ਡਿਜੀਟਲ ਇੰਡੀਆ ਪਹਿਲਕਦਮੀਆਂ ਬਾਰੇ ਜਾਣਕਾਰੀ ਲਈ ,www.digitalindia.gov.in ਅਤੇ www.negd.gov.in ' ਤੇ ਜਾਓ ।

************

ਐੱਮਐੱਸਜ਼ੈੱਡ/ਏਕੇ


(Release ID: 2225046) ਵਿਜ਼ੀਟਰ ਕਾਊਂਟਰ : 4