ਗ੍ਰਹਿ ਮੰਤਰਾਲਾ
azadi ka amrit mahotsav

ਜਾਤੀ ਅਧਾਰਿਤ ਜਨਗਣਨਾ

Posted On: 04 FEB 2026 4:00PM by PIB Chandigarh

ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦੱਸਿਆ ਕਿ ਸਰਕਾਰ ਨੇ ਵਰ੍ਹੇ 2027 ਦੀ ਜਨਗਣਨਾ ਕਰਵਾਉਣ ਦੀ ਯੋਜਨਾ ਨੋਟੀਫਾਈ ਕਰ ਦਿੱਤੀ ਹੈ। ਜਨਗਣਨਾ ਦੇ ਦੂਜੇ ਪੜਾਅ ਵਿੱਚ ਜਾਤੀਵਾਰ ਗਣਨਾ ਕੀਤੀ ਜਾਵੇਗੀ। ਭਾਰਤ ਵਿੱਚ ਜਨਗਣਨਾ ਦੋ ਪੜਾਵਾਂ ਵਿੱਚ ਸੰਪੰਨ ਹੁੰਦੀ ਹੈ। ਪਹਿਲੇ ਪੜਾਅ ਵਿੱਚ ਗ੍ਰਹਿ ਸੂਚੀਕਰਣ ਅਭਿਆਨ-ਐੱਚਐੱਲਓ ਦੇ ਤਹਿਤ ਹਰੇਕ ਪਰਿਵਾਰ ਦੀ ਰਿਹਾਇਸ਼ ਸਥਿਤੀ, ਸੰਪੰਤੀ, ਸੁਵਿਧਾਵਾਂ ਆਦਿ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਦੂਜੇ ਪੜਾਅ ਵਿੱਚ ਦੇਸ਼ ਦੀ ਜਨਸੰਖਿਆ ਗਣਨਾ ਦੇ ਤਹਿਤ, ਹਰੇਕ ਵਿਅਕਤੀ ਦੀ ਜਨਸੰਖਿਆ , ਸਮਾਜਿਕ-ਆਰਥਿਕ, ਸੱਭਿਆਚਾਰਕ ਅਤੇ ਹੋਰ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਭਾਰਤ ਸਰਕਾਰ ਨੇ 22 ਜਨਵਰੀ 2026 ਨੂੰ ਪਹਿਲੇ ਪੜਾਅ ਦੇ ਸਵਾਲਾਂ ਨੂੰ ਨੋਟੀਫਾਈ ਕੀਤਾ ਜਾਵੇਗਾ। ਜਾਤੀ ਸਬੰਧੀ ਸਵਾਲ ਸਮੇਤ ਦੂਜੇ ਪੜਾਅ ਦੇ ਸਵਾਲਾਂ ਨੂੰ ਜਨਗਣਨਾ ਅਭਿਆਨ ਦੇ ਦੂਜੇ ਪੜਾਅ ਤੋਂ ਪਹਿਲਾਂ ਨੋਟੀਫਾਈ ਕੀਤਾ ਜਾਵੇਗਾ।

ਜਾਤੀਵਾਰ ਜਨਗਣਨਾ ਦੇ ਬਾਰੇ ਤਮਿਲ ਨਾਡੂ ਸਮੇਤ ਵੱਖ-ਵੱਖ ਰਾਜਾਂ ਦੇ ਕਈ ਸੰਗਠਨਾਂ ਵੱਲੋਂ  ਕਈ ਪ੍ਰਤੀਨਿਧਤਾਵਾਂ ਮਿਲੀਆਂ ਹਨ। ਜਾਤੀ ਦੀ ਜਾਣਕਾਰੀ ਸਮੇਤ ਦੂਜੇ ਪੜਾਅ ਦੇ ਸਵਾਲਾਂ ਨੂੰ ਨਿਰਧਾਰਿਤ ਪ੍ਰਕਿਰਿਆ ਦੇ ਅਨੁਸਾਰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਨੋਟੀਫਾਈ ਕੀਤਾ ਜਾਵੇਗਾ।

ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਨਿਤਯਾਨੰਦ ਰਾਏ ਨੇ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਗੱਲ ਕਹੀ।

********

ਆਰਕੇ/ਆਰਆਰ/ਪੀਆਰ/ਪੀਐੱਸ/ਐੱਸਸੀ


(Release ID: 2223915) ਵਿਜ਼ੀਟਰ ਕਾਊਂਟਰ : 17