ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਪਛਾਣ ਸਬੰਧੀ ਧੋਖਾਧੜੀ ਨੂੰ ਰੇਕਣ ਲਈ 2.5 ਕਰੋੜ ਤੋਂ ਵੱਧ ਮ੍ਰਿਤਕਾਂ ਦੇ ਆਧਾਰ ਨੰਬਰ ਅਕਿਰਿਆਸ਼ੀਲ (ਡੀਐਕਟਿਵੇਟ) ਕੀਤੇ ਗਏ

Posted On: 04 FEB 2026 2:38PM by PIB Chandigarh

ਭਾਰਤੀ ਆਧਾਰ ਨੰਬਰ ਵਿਸ਼ਵ ਦੀ ਸਭ ਤੋਂ ਵੱਡੀ ਬਾਇਓਮੀਟ੍ਰਿਕ ਪਛਾਣ ਪ੍ਰਣਾਲੀ ਹੈ, ਜਿਸ ਦੇ ਲਗਭਗ 134 ਕਰੋੜ ਐਕਟਿਵ ਆਧਾਰ ਕਾਰਡ ਧਾਰਕ ਸ਼ਾਮਲ ਹਨ।

ਮ੍ਰਿਤਕ ਦੇ ਆਧਾਰ ਨੰਬਰ ਨੂੰ ਅਕਿਰਿਆਸ਼ੀਲ ਕਰਨਾ 

ਆਧਾਰ ਡੇਟਾਬੇਸ ਦੀ ਸਟੀਕਤਾ ਅਤੇ ਅਖੰਡਤਾ ਨੂੰ ਨਿਰੰਤਰ ਬਣਾਈ ਰੱਖਣ ਲਈ ਵਿਸ਼ਵਵਿਆਪੀ ਸਫਾਈ ਅਭਿਆਨ ਦੇ ਤਹਿਤ, ਭਾਰਤੀ ਵਿਲੱਖਣ ਪਛਾਣ ਅਥਾਰਿਟੀ (UIDAI) ਨੇ ਹੁਣ ਤੱਕ 2.5 ਕਰੋੜ ਤੋਂ ਵੱਧ ਮ੍ਰਿਤਕਾਂ ਦੇ ਆਧਾਰ ਨੰਬਰ ਅਕਿਰਿਆਸ਼ੀਲ ਕੀਤੇ ਹਨ।

ਕਿਸੇ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਉਸ ਦੀ/ਉਸ ਦੇ ਆਧਾਰ ਨੰਬਰ ਨੂੰ ਅਕਿਰਿਆਸ਼ੀਲ ਕਰਨਾ ਲਾਜ਼ਮੀ ਹੈ ਤਾਂ ਜੋ ਸੰਭਾਵਿਤ ਪਛਾਣ ਧੋਖਾਧੜੀ ਜਾਂ ਅਜਿਹੇ ਆਧਾਰ ਨੰਬਰ ਦੀ ਦੁਰਵਰਤੋਂ ਕਰਕੇ ਭਲਾਈ ਲਾਭ ਦੀ ਅਣਅਧਿਕਾਰਤ ਵਰਤੋਂ ਨੂੰ ਰੋਕਿਆ ਜਾ ਸਕੇ।

ਆਧਾਰ ਡੇਟਾਬੇਸ ਵਿੱਚ ਆਧਾਰ ਨੰਬਰ ਧਾਰਕ ਦੇ ਪਤੇ ਵਿੱਚ ਉਪਰੋਕਤ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਉਸ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਵੱਖ ਹੋ ਸਕਦਾ ਹੈ ਜਿੱਥੇ ਉਨ੍ਹਾਂ ਦੀ ਮੌਤ ਰਜਿਸਟਰਡ ਕੀਤੀ ਗਈ। 

ਪਛਾਣ ਸਬੰਧੀ ਧੋਖਾਧੜੀ ਦੀ ਸੰਭਾਵਨਾ ਨੂੰ ਰੋਕਣ ਦੇ ਉਪਾਅ

ਦੇਸ਼ ਵਿੱਚ ਪਛਾਣ ਸਬੰਧੀ ਧੋਖਾਧੜੀ ਦੇ ਜੋਖਮ ਨੂੰ ਘਟਾਉਣ ਅਤੇ ਲਾਭਾਂ ਦੀ ਨਿਰਵਿਘਨ ਵੰਡ ਨੂੰ ਯਕੀਨੀ ਬਣਾਉਣ ਦੇ ਲਈ ਕਈ ਉਪਾਅ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਉਪਾਵਾਂ ਵਿੱਚ ਸ਼ਾਮਲ ਹਨ:-

  1. ਬਾਇਓਮੀਟ੍ਰਿਕ ਲੌਕ/ਅਣਲੌਕ ਸੁਵਿਧਾ ਆਧਾਰ ਨੰਬਰ ਧਾਰਕ ਨੂੰ ਆਪਣੇ ਬਾਇਓਮੀਟ੍ਰਿਕਸ ਨੂੰ “ਲੌਕ/ਅਣਲੌਕ” ਕਰਨ ਵਿੱਚ ਸਮਰੱਥ ਬਣਾਉਂਦੀ ਹੈ, ਜਿਸ ਨਾਲ ਕਿਸੇ ਵੀ ਅਣਅਧਿਕਾਰਤ ਪ੍ਰਮਾਣੀਕਰਣ ਯਤਨ ਨੂੰ ਰੋਕਿਆ ਜਾ ਸਕਦਾ ਹੈ।

  2. ਆਧਾਰ ਲੌਕ/ਅਣਲੌਕ ਸੁਵਿਧਾ ਆਧਾਰ ਨੰਬਰ ਧਾਰਕ ਲਈ।

  3. ਚਿਹਰਾ ਪ੍ਰਮਾਣੀਕਰਣ ਨੂੰ ਧੋਖਾਧੜੀ ਨੂੰ ਰੋਕਣ ਅਤੇ ਲੈਣ-ਦੇਣ ਦੇ ਦੌਰਾਨ ਲਾਭਾਰਥੀ ਦੀ ਭੌਤਿਕ ਮੌਜੂਦਗੀ ਨੂੰ ਯਕੀਨੀ ਬਣਾਉਣ ਲਈ ‘ਜੀਵੰਤਤਾ ਪਛਾਣ ਸੁਵਿਧਾ’ ਨਾਲ ਲਾਗੂ ਕਰਨਾ।

  4. ਔਫਲਾਈਨ ਵੈਰੀਫਿਕੇਸ਼ਨ: ਆਧਾਰ ਸੁਰੱਖਿਅਤ ਕਿਊਆਰ ਕੋਡ, ਆਧਾਰ ਪੇਪਰਲੈੱਸ ਔਫਲਾਈਨ ਈ-ਕੇਵਾਈਸੀ, ਈ-ਆਧਾਰ ਅਤੇ ਔਫਲਾਈਨ ਪਛਾਣ ਤਸਦੀਕ ਲਈ ਆਧਾਰ ਤਸਦੀਕ ਯੋਗ ਪ੍ਰਮਾਣ ਪੱਤਰ ਦਾ ਪ੍ਰਚਾਰ-ਪ੍ਰਸਾਰ।

  5. ਆਧਾਰ ਨੰਬਰ ਧਾਰਕਾਂ ਦੀ ਕੋਰ ਬਾਇਓਮੀਟ੍ਰਿਕ ਜਾਣਕਾਰੀ ਕਿਸੇ ਵੀ ਯੂਆਈਡੀਏਆਈ ਮੈਂਬਰ ਨਾਲ ਸਾਂਝਾ ਨਹੀਂ ਕਰਨਾ।

  6. ਸੁਰੱਖਿਅਤ ਡੇਟਾ ਭੰਡਾਰਣ- ਸਾਰੀਆਂ ਬਿਨੈਕਾਰ ਸੰਸਥਾਵਾਂ ਲਈ ਲਾਜ਼ਮੀ ਹੈ ਕਿ ਉਹ ਆਧਾਰ ਨੰਬਰਾਂ ਨੂੰ ਇਨਕ੍ਰਿਪਟਿਡ ਫਾਰਮੈੱਟ ਵਿੱਚ ਸ਼ਾਮਲ ਕਰਨ ਲਈ ਆਧਾਰ ਡੇਟਾ ਵੌਲਟ ਦੀ ਵਰਤੋਂ ਕਰਨ।

  1. ਡੇਟਾਬੇਸ ਸੈਨੀਟਾਈਜੇਸ਼ਨ: ਮ੍ਰਿਤਕਾਂ ਦੇ ਆਧਾਰ ਨੰਬਰਾਂ ਦੀ ਨਿਯਮਿਤ ਤੌਰ ‘ਤੇ ਡੁਪਲੀਕੇਸ਼ਨ ਹਟਾਉਣਾ ਅਤੇ ਉਨ੍ਹਾਂ ਨੂੰ ਅਕਿਰਿਆਸ਼ੀਲ ਕਰਨਾ।

  2. ਆਧਾਰ ਨੰਬਰ ਧਾਰਕ ਦੇ ਜਨਸੰਖਿਆ ਵੇਰਵਿਆਂ ਨੂੰ ਸਿਰਫ਼ UIDAI ਦੁਆਰਾ ਸੂਚੀਬੱਧ ਦਸਤਾਵੇਜ਼ਾਂ ਅਨੁਸਾਰ ਅੱਪਡੇਟ ਕਰਨਾ।

  3. ਯੂਆਈਡੀਏਆਈ ਨੇ ਇੱਕ ਨਵਾਂ ਆਧਾਰ ਐਪ ਜਾਰੀ ਕੀਤਾ ਹੈ, ਜੋ ਆਧਾਰ ਨੰਬਰ ਧਾਰਕ ਨੂੰ ਔਫਲਾਈਨ ਤਸਦੀਕ ਮੰਗਣ ਵਾਲੀਆਂ ਸੰਸਥਾਵਾਂ (OVSE) ਨਾਲ ਵੈਰੀਫਾਇਡ ਕ੍ਰੈਡੈਂਸ਼ੀਅਲਜ਼ ਨੂੰ ਸੁਰੱਖਿਅਤ ਅਤੇ ਨਿਰਵਿਘਨ ਢੰਗ ਨਾਲ ਸਾਂਝਾ ਕਰਨ ਦੀ ਸੁਵਿਧਾ ਪ੍ਰਦਾਨ ਕਰਦਾ ਹੈ। 

ਇਹ ਜਾਣਕਾਰੀ ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਸ਼੍ਰੀ ਜਿਤਨ ਪ੍ਰਸਾਦ ਨੇ ਅੱਜ ਲੋਕ ਸਭਾ ਵਿੱਚ ਦਿੱਤੀ।

 

 **** **** ****

ਐੱਮਐੱਸਜ਼ੈੱਡ/ਬਲਜੀਤ ਸਿੰਘ


(Release ID: 2223873) ਵਿਜ਼ੀਟਰ ਕਾਊਂਟਰ : 10