ਗ੍ਰਹਿ ਮੰਤਰਾਲਾ
azadi ka amrit mahotsav

ਸਮਰੱਥਾ ਨਿਰਮਾਣ ਪ੍ਰੋਗਰਾਮਾਂ ਰਾਹੀਂ ਅੱਤਵਾਦ ਦਾ ਮੁਕਾਬਲਾ

Posted On: 03 FEB 2026 4:15PM by PIB Chandigarh

ਅੱਤਵਾਦ ਨੂੰ ਵਿੱਤੀ ਸਹਾਇਤਾ ਵਿਰੁੱਧ ਆਲਮੀ ਲੜਾਈ ਵਿੱਚ ਭਾਰਤ ਦੀ ਵਧਦੀ ਅਗਵਾਈ ਦੇ ਹਿੱਸੇ ਵਜੋਂ, ਮਾਲੀਆ ਵਿਭਾਗ ਨੇ ਵਿਦੇਸ਼ ਮੰਤਰਾਲੇ ਅਤੇ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਦੇ ਸਹਿਯੋਗ ਨਾਲ, ਮੱਧ ਏਸ਼ੀਆਈ ਗਣਰਾਜਾਂ (CARs) ਦੇ ਪ੍ਰਤੀਨਿਧੀਆਂ ਲਈ "ਕ੍ਰਿਪਟੋਕਰੰਸੀਆਂ, ਕ੍ਰਾਉਡਫੰਡਿੰਗ ਅਤੇ ਗੈਰ- ਲਾਭਕਾਰੀ ਸੰਗਠਨਾਂ ਰਾਹੀਂ ਅੱਤਵਾਦ ਦੇ ਵਿੱਤੀ ਸਹਾਇਤਾ ਦਾ ਮੁਕਾਬਲਾ (CFT)" ਵਿਸ਼ੇ 'ਤੇ 21-22 ਅਪ੍ਰੈਲ 2025 ਨੂੰ ਨਵੀਂ ਦਿੱਲੀ ਵਿੱਚ ਆਪਣੀ ਤਰ੍ਹਾਂ ਦਾ ਪਹਿਲਾਂ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ ਕੀਤਾ।

ਇਹ ਪਹਿਲਕਦਮੀ ਅੱਤਵਾਦੀ ਵਿੱਤੀ ਸਹਾਇਤਾ, ਖਾਸ ਕਰਕੇ ਡਿਜੀਟਲ ਸਾਧਨਾਂ ਰਾਹੀਂ ਉੱਭਰਦੇ ਖਤਰਿਆਂ ਅਤੇ ਸਮਾਜਿਕ ਢਾਂਚਿਆਂ ਦੀ ਦੁਰਵਰਤੋਂ ਨਾਲ ਨਜਿੱਠਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਸਮਾਗਮ ਦਾ ਸੰਚਾਲਨ, ਮਾਲ ਵਿਭਾਗ ਦੇ FATF ਸੈੱਲ, ਵਿੱਤੀ ਖੁਫੀਆ ਯੂਨਿਟ ਇੰਡੀਆ (FIU IND), ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਗ੍ਰਹਿ ਮੰਤਰਾਲੇ ਦੇ ਤਕਨੀਕੀ ਮਾਹਿਰਾਂ ਦੇ ਨਾਲ-ਨਾਲ EAG ਦੇ ਇੱਕ ਮਾਹਿਰ ਦੁਆਰਾ ਕੀਤਾ ਗਿਆ, ਜਿਸ ਵਿੱਚ ਹੇਠ ਲਿਖੇ ਵਿਸ਼ਿਆਂ 'ਤੇ ਸੈਸ਼ਨ ਸ਼ਾਮਲ ਸਨ:

• ਵਰਚੁਅਲ ਐਸੇਟ ਦੀ ਦੁਰਵਰਤੋਂ ਦਾ ਪਤਾ ਲਗਾਉਣਾ ਅਤੇ ਉਸ ਦੀ ਜਾਂਚ ਕਰਨਾ

• ਕੱਟੜਪੰਥੀ ਗਤੀਵਿਧੀਆਂ ਲਈ ਕ੍ਰਾਉਡਫੰਡਿੰਗ ਦਾ ਵਰਗੀਕਰਣ

• ਗੈਰ-ਮੁਨਾਫ਼ਾ ਸੰਗਠਨਾਂ ਦੀ ਨਿਗਰਾਨੀ ਲਈ ਰੈਗੂਲੇਟਰੀ ਅਤੇ ਵਿੱਤੀ ਖੁਫੀਆ ਢਾਂਚੇ

ਧਿਆਨ ਦੇਣ ਯੋਗ ਗੱਲ ਇਹ ਹੈ ਕਿ ਮੱਧ ਏਸ਼ੀਆਈ ਦੇਸ਼ਾਂ ਨਾਲ ਮੁਹਾਰਤ ਦਾ ਆਦਾਨ-ਪ੍ਰਦਾਨ ਅਪ੍ਰੈਲ ਵਿੱਚ ਆਯੋਜਿਤ ਟ੍ਰੇਨਿੰਗ ਤੱਕ ਸੀਮਿਤ ਸੀ ਅਤੇ ਟ੍ਰੇਨਿੰਗ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਮੁਹਾਰਤ ਦਾ ਆਦਾਨ-ਪ੍ਰਦਾਨ ਨਹੀਂ ਕੀਤਾ ਗਿਆ ਹੈ।

ਭਾਰਤ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਮੱਧ ਏਸ਼ੀਆਈ ਪ੍ਰਤੀਨਿਧੀਆਂ ਨਾਲ ਤਕਨੀਕੀ ਮੁਹਾਰਤ ਸਾਂਝੀ ਕਰ ਰਿਹਾ ਹੈ। ਇਨ੍ਹਾਂ ਪ੍ਰੋਗਰਾਮਾਂ ਵਿੱਚ ਵਿਹਾਰਕ ਸੈਸ਼ਨ ਅਤੇ ਕਲੋਜ਼ ਡੋਰ ਮਸ਼ਵਰੇ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਵਿੱਚ ਹੇਠ ਲਿਖੇ ਵਿਸ਼ਿਆਂ 'ਤੇ ਚਰਚਾ ਕੀਤੀ ਗਈ:

• ਅੱਤਵਾਦ ਸਬੰਧੀ ਜਾਂਚਾਂ ਵਿੱਚ ਵਿੱਤੀ ਖੁਫੀਆ ਜਾਣਕਾਰੀ ਇਕੱਠੀ ਕਰਨਾ

• ਵਰਚੁਅਲ ਐਸੇਟ ਸਰਵਿਸ ਪ੍ਰੋਵਾਈਡਰਸ (VASPs) ਦੀ ਦੁਰਵਰਤੋਂ ਨਾਲ ਉੱਭਰਦੇ ਜੋਖਮ

• ਕ੍ਰਾਉਡਫੰਡਿੰਗ ਪਲੈਟਫਾਰਮਾਂ ਦਾ ਸ਼ੋਸ਼ਣ

• ਕੱਟੜਪੰਥ ਦੀ ਫੰਡਿੰਗ ਅਤੇ ਗੈਰ-ਲਾਭਕਾਰੀ ਸੰਗਠਨਾਂ ਦੇ ਜੋਖਮ ਪ੍ਰੋਫਾਈਲਿੰਗ ਲਈ ਵਿਧੀਆਂ

• ਵਿੱਤੀ ਖੁਫੀਆ ਯੂਨਿਟ-ਇੰਡੀਆ (FIU-IND), ਇਨਫੋਰਸਮੈਂਟ ਡਾਇਰੈਕਟੋਰੇਟ (ED), ਅਤੇ ਰਾਸ਼ਟਰੀ ਜਾਂਚ ਏਜੰਸੀ (NIA) ਸਮੇਤ ਭਾਰਤੀ ਏਜੰਸੀਆਂ ਨਾਲ ਕੇਸ ਸਟਡੀ

ਇਸ ਤੋਂ ਇਲਾਵਾ, CAR ਦੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਗ੍ਰਹਿ ਖੇਤਰਾਂ ਵਿੱਚ ਵਰਤੋਂ ਲਈ ਉਨ੍ਹਾਂ ਦੇ ਖੇਤਰ ਅਧਿਕਾਰ ਸਬੰਧੀ ਜ਼ਰੂਰਤ ਦੇ ਮੁਤਾਬਕ ਅਨੁਕੂਲਿਤ ਅਧਿਐਨ ਸਮੱਗਰੀ ਵੀ ਪ੍ਰਦਾਨ ਕੀਤੀ ਗਈ।

ਭਾਰਤ ਨੇ ਭਵਿੱਖ ਵਿੱਚ ਵੀ ਅੱਤਵਾਦ ਫੰਡਿੰਗ ਜਿਹੀ ਸਮਾਨ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋਰ ਖੇਤਰਾਂ ਨੂੰ ਸਹਿਯੋਗ ਦਾ ਪ੍ਰਸਤਾਵ ਦਿੱਤਾ ਹੈ। ਮਾਲੀਆ ਵਿਭਾਗ, ਵਿਦੇਸ਼ ਮੰਤਰਾਲੇ ਦੇ ਤਾਲਮੇਲ ਵਿੱਚ, ਕੂਟਨੀਤਕ ਅਤੇ ਸੰਚਾਲਨ ਤਾਲਮੇਲ ਦੇ ਅਧੀਨ, ਬਿਮਸਟੇਕ ਦੇਸ਼ਾਂ ਲਈ ਇਸੇ ਤਰ੍ਹਾਂ ਦੇ ਥੀਮੈਟਿਕ ਸਮਰੱਥਾ-ਨਿਰਮਾਣ ਮਾਡਿਊਲ ਦਾ ਆਯੋਜਨ ਕਰ ਰਿਹਾ ਹੈ।

ਭਾਰਤ ਅੱਤਵਾਦ ਦੀ ਵਿੱਤੀ ਸਹਾਇਤਾ (CFT) ਨਾਲ ਨਜਿੱਠਣ ਸਬੰਧਿਤ ਦੋ ਖੇਤਰੀ ਸਮੂਹਾਂ, ਅਰਥਾਤ ਏਸ਼ੀਅਨ ਪੈਸੀਫਿਕ ਗਰੁੱਪ (APG) ਅਤੇ ਯੂਰੇਸ਼ੀਅਨ ਗਰੁੱਪ (EAG) ਦਾ ਵੀ ਮੈਂਬਰ ਹੈ। ਭਾਰਤ ਸਮੇਂ-ਸਮੇਂ 'ਤੇ ਇਨ੍ਹਾਂ ਸਮੂਹਾਂ ਰਾਹੀਂ ਸਹਿਯੋਗ ਕਰਦਾ ਹੈ।

ਇਹ ਗੱਲ ਗ੍ਰਹਿ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਹੀ।

************

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ ਸਿੰਘ 


(Release ID: 2223246) ਵਿਜ਼ੀਟਰ ਕਾਊਂਟਰ : 3