ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਵੈੱਟਲੈਂਡਸ ਸਿਰਫ਼ ਈਕੋਸਿਸਟਮ ਨੂੰ ਹੀ ਨਹੀਂ, ਸਗੋਂ ਭਾਈਚਾਰੇ, ਸੱਭਿਆਚਾਰਕ ਅਤੇ ਆਜੀਵਿਕਾ ਨੂੰ ਵੀ ਪੋਸ਼ਣ ਕਰਦੇ ਹਨ: ਸ਼੍ਰੀ ਭੂਪੇਂਦਰ ਯਾਦਵ


ਵੈੱਟਲੈਂਡ ਸੰਭਾਲ ਜਨ ਅੰਦੋਲਨ ਬਣਾਉਣਾ ਚਾਹੀਦਾ ਹੈ: ਸ਼੍ਰੀ ਕੀਰਤੀ ਵਰਧਨ ਸਿੰਘ

ਵਰਲਡ ਵੈੱਟਲੈਂਡ ਡੇਅ 2026 ਪਰੰਪਰਾਗਤ ਗਿਆਨ ਦੀ ਥੀਮ ‘ਤੇ ਅਸੋਲਾ ਭੱਟੀ ਜੰਗਲੀ ਜੀਵ ਸੈਂਚੂਰੀ ਵਿੱਚ ਮਨਾਇਆ ਗਿਆ

Posted On: 02 FEB 2026 6:48PM by PIB Chandigarh

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਸੋਮਵਾਰ ਨੂੰ ਕਿਹਾ ਕਿ ਵੈੱਟਲੈਂਡਸ ਨਾ ਸਿਰਫ ਈਕੋਸਿਸਟਮ ਨੂੰ, ਸਗੋਂ ਭਾਈਚਾਰਿਆਂ, ਸੱਭਿਆਚਾਰ ਅਤੇ ਆਜੀਵਿਕਾ ਨੂੰ ਵੀ ਪੋਸ਼ਣ ਕਰਦਾ ਹੈ। ਵਰਲਡ ਵੈੱਟਲੈਂਡ ਡੇਅ 2026 ਦੇ ਮੌਕੇ ‘ਤੇ, ਮੰਤਰੀ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਪੋਸਟ ਵਿੱਚ ਕਿਹਾ ਕਿ ਪਾਣੀ ਹੀ ਜੀਵਨ ਹੈ ਅਤੇ ਵੈੱਟਲੈਂਡਸ ਇਸ ਗ੍ਰਹਿ ਦੀ ਜੀਵਨਰੇਖਾ ਹੈ। 

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਨੇ ਵੈੱਟਲੈਂਡ ਸੰਭਾਲ ਦੇ ਆਪਣੇ ਦ੍ਰਿਸ਼ਟੀਕੋਣ ਵਿੱਚ ਭਾਈਚਾਰਿਆਂ ਅਤੇ ਸੱਭਿਆਚਰ ਨੂੰ ਕੇਂਦਰ ਵਿੱਚ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਪ੍ਰਤੀ ਜਾਗਰੂਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਭਾਰਤ ਦਾ ਰਾਮਸਰ ਨੈੱਟਵਰਕ 2014 ਵਿੱਚ 26 ਸਥਾਨਾਂ ਤੋਂ ਵਧ ਕੇ 98 ਹੋ ਗਿਆ ਹੈ।

ਇਸ ਵਰ੍ਹੇ ਦੇ ਵਰਲਡ ਵੈੱਟਲੈਂਡ ਡੇਅ ਨੂੰ ਮਨਾਉਣ ਲਈ, ਮੰਤਰਾਲੇ ਦੁਆਰਾ ਅਸੋਲਾ ਭੱਟੀ ਜੰਗਲੀਜੀਵ ਸੈਂਚੂਰੀ ਵਿੱਚ ‘ਵੈੱਟਲੈਂਡਸ ਅਤੇ ਪਰੰਪਰਾਗਤ ਗਿਆਨ: ਸੱਭਿਆਚਾਰਕ ਵਿਰਾਸਤ ਦਾ ਉਤਸਵ’ ਥੀਮ ‘ਤੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੈੱਟਲੈਂਡਸ ਦੇ ਮਹੱਤਵ ਅਤੇ ਉਨ੍ਹਾਂ ਦੀ ਸੰਭਾਲ ਵਿੱਚ ਪਰੰਪਰਾਗਤ ਗਿਆਨ ਅਤੇ ਭਾਈਚਾਰਿਆਂ ਦੀ ਭੂਮਿਕਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਰਾਜ ਮੰਤਰੀ ਸ਼੍ਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਵੈੱਟਲੈਂਡਸ ਸਿਰਫ ਜਲ ਸੰਸਥਾਨ ਨਹੀਂ ਹੈ, ਸਗੋਂ ਲੋਕਾਂ ਦੇ ਰੋਜ਼ਾਨਾ ਸਮਾਜਿਕ ਜੀਵਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਵੈੱਟਲੈਂਡਸ ਸੱਭਿਆਚਾਰ, ਤਿਉਹਾਰਾਂ ਅਤੇ ਧਾਰਮਿਕ ਭਾਵਨਾਵਾਂ ਨਾਲ ਡੂੰਘਾਈ ਨਾਲ ਜੁੜੇ ਹੋਏ ਹਨ ਅਤੇ ਪਰੰਪਰਾਗਤ ਤੌਰ ‘ਤੇ ਇਹ ਅਜੀਹੀ ਥਾਂ ਸੀ ਜਿੱਥੇ ਬੱਚਿਆਂ ਸਮੇਤ ਸਾਰੇ ਲੋਕ ਇੱਕਠੇ ਹੁੰਦੇ ਸਨ ਅਤੇ ਗੱਲਬਾਤ ਕਰਦੇ ਸਨ। 

ਮੰਤਰੀ ਨੇ ਵੈੱਟਲੈਂਡ ਸੰਭਾਲ ਵਿੱਚ ਯੁਵਾ ਪੀੜ੍ਹੀ ਦੀ ਵਧਦੀ ਭਾਗੀਦਾਰੀ ‘ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਾਤਾਵਰਣ ਦੀ ਰੱਖਿਆ ਸਿਰਫ ਨਿਯਮਾਂ ਅਤੇ ਕਾਨੂੰਨਾਂ ਨਾਲ ਨਹੀਂ ਕੀਤੀ ਜਾ ਸਕਦੀ, ਅਤੇ ਸੰਭਾਲ ਨੂੰ ਜਨਤਕ ਅੰਦੋਲਨ ਬਣਨਾ ਚਾਹੀਦਾ ਹੈ। 

ਸ਼੍ਰੀ ਸਿੰਘ ਨੇ ਪਹਿਲਾਂ ਐਕਸ ‘ਤੇ ਪੋਸਟ ਵਿੱਚ, ਉੱਤਰ ਪ੍ਰਦੇਸ਼ ਦੇ ਗੋਂਡਾ ਵਿੱਚ ਪਾਰਵਤੀ ਅਰਗਾ ਪੰਛੀ ਸੈਂਚੂਰੀ ਦੇ ਈਕੋਲੌਜੀਕਲ ਅਤੇ ਸੱਭਿਆਚਾਰਕ ਮਹੱਤਵ ਦੀ ਜਾਣਕਾਰੀ ਦਿੱਤੀ, ਜੋ ਕਿ ਭਾਰਤ ਦੇ 98 ਆਲਮੀ ਮਹੱਤਵ ਦੇ ਰਾਮਸਰ ਸਥਾਨਾਂ ਵਿੱਚੋਂ ਇੱਕ ਹੈ। ਮੰਤਰੀ ਨੇ ਕਿਹਾ ਕਿ ਇਹ ਵੈੱਟਲੈਂਡ ਅਣਗਿਣਤ ਸਥਾਨਕ ਅਤੇ ਪ੍ਰਵਾਸੀ ਪੰਛੀਆਂ ਨੂੰ ਸਹਾਰਾ ਦਿੰਦਾ ਹੈ ਅਤੇ ਸਥਾਨਕ ਭਾਈਚਾਰਿਆਂ ਲਈ ਇਸ ਦਾ ਡੂੰਘਾ ਨਿਜੀ ਅਤੇ ਸੱਭਿਆਚਾਰਕ ਮਹੱਤਵ ਹੈ।

ਇਸ ਪ੍ਰੋਗਰਾਮ ਦੌਰਾਨ ਪਾਰਵਤੀ ਅਰਗਾ ਬਰਡ ਸੈਂਚੂਰੀ ‘ਤੇ ਵੀਡੀਓ ਟੀਜ਼ਰ ਵੀ ਲਾਂਚ ਕੀਤਾ ਗਿਆ। ਇਹ ਟੀਜ਼ਰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਵਿੱਚ ਬਰਡ ਸੈਂਚੂਰੀ ਦੇ ਨਾਜ਼ੁਕ ਈਕੋਲੌਜੀਕਲ ਸੰਤੁਲਨ ਅਤੇ ਜੀਵਨ ਦੇ ਆਪਸ ਵਿੱਚ ਜੁੜੇ ਜਾਲ ਦੀ ਸੰਖੇਪ ਝਲਕ ਦਿਖਾਉਂਦਾ ਹੈ।

ਦਿੱਲੀ ਦੇ ਵਾਤਾਵਰਣ ਮੰਤਰੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਵੈੱਟਲੈਂਡ ਰੋਜ਼ਾਨਾ ਜੀਵਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਪਰ ਤੇਜ਼ੀ ਨਾਲ ਸ਼ਹਿਰੀਕਰਣ, ਕਬਜ਼ੇ ਅਤੇ ਮਨੁੱਖੀ ਗਤੀਵਿਧੀਆਂ ਨੇ ਉਨ੍ਹਾਂ ‘ਤੇ ਬਹੁਤ ਬੁਰਾ ਅਸਰ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਅਗਲੇ ਦੋ ਵਰ੍ਹਿਆਂ ਵਿੱਚ ਆਪਣੇ ਜਲ ਸਰੋਤਾਂ ਨੂੰ ਬਹਾਲ ਕਰਨ ਦਾ ਟੀਚਾ ਰੱਖਿਆ ਹੈ।

ਕੇਂਦਰੀ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੇ ਸਕੱਤਰ ਸ਼੍ਰੀ ਤਨਮਯ ਕੁਮਾਰ ਨੇ ਕਿਹਾ ਕਿ ਸਮਾਜਿਕ ਸਹਿਯੋਗ ਤੋਂ ਬਿਨਾ ਵਾਤਾਵਰਣ ਸੰਭਾਲ ਸੰਭਵ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਵਾਤਾਵਰਣ ਮੰਤਰੀ ਦੀ ਅਗਵਾਈ ਹੇਠ, ਵੈੱਟਲੈਂਡ ਮਿੱਤਰ ਵੈੱਟਲੈਂਡਸ ਦੇ ਸੰਭਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜਿਸ ਦਾ ਆਲੇ ਦੁਆਲੇ ਦੇ ਵਾਤਾਵਰਣ, ਸੱਭਿਆਚਾਰ ਅਤੇ ਲੋਕਾਂ ਦੀ ਆਜੀਵਿਕਾ ‘ਤੇ ਸਿੱਧਾ ਅਸਰ ਪਿਆ ਹੈ। 2014 ਤੋਂ ਰਾਮਸਰ ਸਥਾਨਾਂ ਦੀ ਗਿਣਤੀ ਵਿੱਚ ਵਾਧੇ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਕੁਮਾਰ ਨੇ ਕਿਹਾ ਕਿ ਇਹ ਵੈੱਟਲੈਂਡਸ ਦੀ ਮਹੱਤਤਾ ਅਤੇ ਉਨ੍ਹਾਂ ਦੀ ਸੰਭਾਲ ਵਿੱਚ ਭਾਈਚਾਰਿਆਂ ਦੀ ਭੂਮਿਕਾ ਬਾਰੇ ਵੱਧ ਰਹੀ ਜਨਤਕ ਜਾਗਰੂਕਤਾ ਨੂੰ ਦਰਸਾਉਂਦਾ ਹੈ।

ਪ੍ਰੋਗਰਾਮ ਦੀ ਸ਼ੁਰੂਆਤ ਪਤਵੰਤਿਆਂ ਦੁਆਰਾ ਵੈੱਟਲੈਂਡ, ਜੈਵ ਵਿਭਿੰਨਤਾ ਅਤੇ ਵਾਤਾਵਰਣ ਸੰਭਾਲ 'ਤੇ ਕੰਮ ਕਰਨ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਦੀ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਹੋਈ। ਪ੍ਰੋਗਰਾਮ ਵਿੱਚ ਨਵੇਂ ਮਨੋਨੀਤ ਰਾਮਸਰ ਸਥਾਨਾਂ ਲਈ ਰਾਜਾਂ ਨੂੰ ਸਨਮਾਨਿਤ ਵੀ ਕੀਤਾ ਗਿਆ।

ਪ੍ਰੋਗਰਾਮ ਦੌਰਾਨ, ਮੰਤਰਾਲੇ ਨੇ ‘ਕਲਚਰ ਵੰਡਰਸ ਆਫ ਰਾਮਸਰ ਸਾਈਟਾਂ’ ਦਸਤਾਵੇਜ਼ ਵੀ ਜਾਰੀ ਕੀਤਾ। ਇਸ ਵਿੱਚ ਰਾਮਸਰ ਸਾਈਟਾਂ ਦੇ ਘੱਟ ਜਾਣੇ-ਪਛਾਣੇ ਸੱਭਿਆਚਾਰਕ ਮਹੱਤਵ ਅਤੇ ਵੈੱਟਲੈਂਡਜ਼ ਨਾਲ ਜੁੜੇ ਅਮੂਰਤ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਵਿੱਚ ਉਨ੍ਹਾਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ ਹੈ।

ਸਵੱਛਤਾ ਪਖਵਾੜਾ 2025 ਦੌਰਾਨ ਉਨ੍ਹਾਂ ਦੇ ਸ਼ਾਨਦਾਰ ਕੰਮ ਲ਼ਈ ਰਾਸ਼ਟਰੀ ਕੁਦਰਤੀ ਇਤਿਹਾਸ ਮਿਊਜ਼ਿਮ, ਨਵੀਂ ਦਿੱਲੀ; ਬੌਟਨਿਕਲ ਸਰਵੇ ਆਫ ਇੰਡੀਆ, ਕੋਲਕਾਤਾ; ਅਤੇ ਜ਼ੂਲੌਜੀਕਲ ਸਰਵੇ ਆਫ਼ ਇੰਡੀਆ, ਕੋਲਕਾਤਾ ਨੂੰ ਸਵੱਛਤਾ ਪਖਵਾੜਾ 2025 ਪੁਰਸਕਾਰ ਦਿੱਤੇ ਗਏ।

ਮੰਤਰੀਆਂ ਨੇ ਵੈੱਟਲੈਂਡ ਮਿੱਤਰਾਂ ਅਤੇ ਸਕੂਲੀ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਜੋ ਵੈੱਟਲੈਂਡ ਦੀ ਸੰਭਾਲ ਬਾਰੇ ਜਾਗਰੂਕਤਾ ਵਧਾਈ ਜਾ ਸਕੇ ਅਤੇ ਲੋਕਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਆਯੋਜਨ ਦੀ ਸਮਾਪਤੀ 'ਏਕ ਪੇੜ ਮਾਂ ਕੇ ਨਾਮ' ਪਹਿਲਕਦਮੀ ਦੇ ਤਹਿਤ ਪੌਦਾ ਲਗਾਉਣ ਦੇ ਅਭਿਆਨ ਨਾਲ ਹੋਈ, ਜਿਸ ਨਾਲ ਵਾਤਾਵਰਣ ਦੀ ਜ਼ਿੰਮੇਵਾਰੀ ਦਾ ਸੰਦੇਸ਼ ਹੋਰ ਮਜ਼ਬੂਤ ​​ਹੋਇਆ।

ਵਰਲਡ ਵੈੱਟਲੈਂਡ ਡੇਅ ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ 2 ਫਰਵਰੀ 1971 ਨੂੰ ਈਰਾਨ ਦੇ ਰਾਮਸਰ ਵਿੱਚ ਵੈੱਟਲੈਂਡਜ਼ 'ਤੇ ਕਨਵੈਨਸ਼ਨ ਜਾਂ ਰਾਮਸਰ ਕਨਵੈਨਸ਼ਨ ਨੂੰ ਅਪਣਾਉਣ ਦੀ ਯਾਦ ਦਿਵਾਉਂਦਾ ਹੈ। ਭਾਰਤ ਨੇ 1 ਫਰਵਰੀ 1982 ਨੂੰ ਇਸ ਕਨਵੈਨਸ਼ਨ 'ਤੇ ਦਸਤਖਤ ਕੀਤੇ। ਹੁਣ ਭਾਰਤ ਅੰਤਰਰਾਸ਼ਟਰੀ ਮਹੱਤਵ ਦੇ 98 ਵੈੱਟਲੈਂਡਜ਼ ਦੇ ਨਾਲ ਰਾਮਸਰ ਸਾਈਟਾਂ ਦੀ ਗਿਣਤੀ ਵਿੱਚ ਏਸ਼ੀਆ ਵਿੱਚ ਸਭ ਤੋਂ ਅੱਗੇ ਹਨ।

*****

ਵੀਐੱਮ/ਜੀਐੱਸ/ਐੱਸਕੇ/ਏਕੇ


(Release ID: 2222660) ਵਿਜ਼ੀਟਰ ਕਾਊਂਟਰ : 5