ਵਿੱਤ ਮੰਤਰਾਲਾ
azadi ka amrit mahotsav

ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੇ ਖੇਤਰ ਵਿੱਚ ਅਸਥਿਰ ਨਿਰਭਰਤਾ ਤੋਂ ਬਚਣ ਲਈ ਭਾਰਤ ਨੂੰ ਪੂੰਜੀ-ਪ੍ਰਧਾਨ ਫਰੰਟੀਅਰ ਮਾਡਲ ਦੀ ਬਜਾਏ ਵਿਕੇਂਦਰੀਕ੍ਰਿਤ ਅਤੇ ਐਪਲੀਕੇਸ਼ਨ-ਅਧਾਰਿਤ ਸਿਸਟਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ।


ਆਰਥਿਕ ਸਰਵੇਖਣ 2025–26, ਵੱਡੇ ਪੱਧਰ ‘ਤੇ ਘੱਟ ਖਰਚੀਲੇ ਅਤੇ ਅਸਲ ਦੁਨੀਆ ਦੇ ਉਪਯੋਗ ਨੂੰ ਟੀਚਾ ਬਣਾਉਣ ਦੀ ਵਕਾਲਤ ਕਰਦੀ ਹੈ।

ਭਾਰਤ ਦਾ ਦ੍ਰਿਸ਼ਟੀਕੋਣ ਏਆਈ ਨੂੰ ਆਪਣੀਆਂ ਸਟ੍ਰਕਚਰਲ ਹਕੀਕਤਾਂ—ਪੂੰਜੀ, ਊਰਜਾ, ਸੰਸਥਾਗਤ ਸਮਰੱਥਾ ਅਤੇ ਬਜ਼ਾਰ ਦੀ ਗਹਿਰਾਈ—ਦੇ ਅਨੁਕੂਲ ਢਾਲਣ ਦਾ ਇਰਾਦਾ ਰੱਖਦਾ ਹੈ।

ਨੈਸ਼ਨਲ ਏਆਈ ਮਿਸ਼ਨ ਲੋਕਲ ਕ੍ਰੀਏਟਿਵਿਟੀ ਨੂੰ ਘਟਾਏ ਬਿਨਾ ਸ਼ੇਅਰਡ ਇੰਫ੍ਰਾਸਟਰਕਚਰ, ਸਟੈਂਡਰਡ, ਗਵਰਨੈਂਸ ਫਰੇਮਵਰਕ ਅਤੇ ਵਿੱਤ ਪੋਸ਼ਣ ਮੁਹੱਈਆ ਕਰਕੇ ਵਿਭਿੰਨ ਏਆਈ ਹੱਲਾਂ ਨੂੰ ਵੱਡੇ ਪੱਧਰ ‘ਤੇ ਵਿਸਤਾਰਿਤ ਕਰ ਸਕਦਾ ਹੈ।

ਸਥਾਨਕ ਨਵੀਨਤਾਕਾਰ, ਮਿਊਂਸੀਪਲ ਬਾਡੀਜ਼ , ਸਟਾਰਟਅੱਪ ਅਤੇ ਸਮੁਦਾਇਕ ਸੰਸਥਾਵਾਂ ,ਤੁਰੰਤ ਅਤੇ ਪ੍ਰਸੰਗਿਕ ਸਮੱਸਿਆਵਾਂ ਨੂੰ ਹੱਲ ਕਰਨ ਲਈ ਏਆਈ ਦਾ ਇਸਤੇਮਾਲ ਕਰ ਰਹੀਆਂ ਹਨ।

ਭਾਸ਼ਾ ਅਤੇ ਵੌਇਸ-ਫਰਸਟ ਏਆਈ ਸਿਸਟਮ ਉਨ੍ਹਾਂ ਆਬਾਦੀਆਂ ਤੱਕ ਡਿਜ਼ੀਟਲ ਸੇਵਾਵਾਂ ਦੀ ਪਹੁੰਚ ਵਧਾ ਰਹੇ ਹਨ, ਜੋ ਇਤਿਹਾਸਕ ਤੌਰ ‘ਤੇ ਵੰਚਿਤ ਰਹੀਆਂ ਹਨ।

ਆਰਥਿਕ ਸਰਵੇਖਣ 2025–26 ਭਾਰਤ ਦੇ ਏਆਈ ਈਕੋਸਿਸਟਮ ਲਈ ਅੱਗੇ ਦਾ ਰਾਹ ਵਿਖਾਉਂਦੀ ਹੈ।

Posted On: 29 JAN 2026 2:06PM by PIB Chandigarh

ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਸੰਸਦ ਵਿੱਚ ਪੇਸ਼ ਕੀਤੀ ਆਰਥਿਕ ਸਰਵੇਖਣ 2025–26 ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਿਰਫ਼ ਇੱਕ ਪ੍ਰਤਿਸ਼ਠਾ ਵਾਲੀ ਤਕਨਾਲੋਜੀ ਦੌੜ ਦੀ ਥਾਂ ਇੱਕ ਆਰਥਿਕ ਰਣਨੀਤੀ ਵਜੋਂ ਮਾਨਤਾ ਦਿੰਦੀ ਹੈ। ਸਰਵੇਖਣ ਇਸ ਗੱਲ ਦਾ ਪਰੀਖਣ ਕਰਦੀ ਹੈ ਕਿ ਏਆਈ ਕਿਸ ਤਰ੍ਹਾਂ ਗਲੋਬਲ ਅਰਥਵਿਵਸਥਾ ਨੂੰ ਨਵਾਂ ਰੂਪ ਦੇ ਰਹੀ ਹੈ ਅਤੇ ਤੇਜ਼ੀ ਨਾਲ ਤਕਨਾਲੋਜੀ ਬਦਲਾਵਾਂ ਅਤੇ ਲਗਾਤਾਰ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਭਾਰਤ ਲਈ ਇੱਕ ਵਿਵਹਾਰਿਕ ਰਣਨੀਤੀ ਦੀ ਰੂਪਰੇਖਾ ਤਿਆਰ ਕਰਦੀ ਹੈ।

ਆਰਥਿਕ ਸਰਵੇਖਣ ਆਪਣੇ ਸਮਰਪਿਤ ਚੈਪਟਰ ਵਿੱਚ ਇਸ ਗੱਲ ‘ਤੇ ਜ਼ੋਰ ਦਿੰਦੀ ਹੈ ਕਿ ਭਾਰਤ ਵਿੱਚ ਏਆਈ ਦਾ ਇਸਤੇਮਾਲ ਆਰਥਿਕ ਤੌਰ ‘ਤੇ ਵਿਵਹਾਰਿਕ ਅਤੇ ਸਮਾਜਿਕ ਤੌਰ ‘ਤੇ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਇਹ ਇੱਕ ਬਾਟਮ-ਅੱਪ, ਬਹੁ-ਖੇਤਰੀ ਅਤੇ ਵਿਸ਼ੇਸ਼ ਦ੍ਰਿਸ਼ਟੀਕੋਣ ਦੀ ਵਕਾਲਤ ਕਰਦੀ ਹੈ, ਜੋ ਸਹਿਯੋਗ ਅਤੇ ਸਾਂਝੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ੳਪਨ ਅਤੇ ਇੰਟਰਓਪਰੇਬਲ ਸਿਸਟਮਾਂ ‘ਤੇ ਅਧਾਰਿਤ  ਹੋਵੇ। ਇਹ ਦ੍ਰਿਸ਼ਟੀਕੋਣ ਭਾਰਤ ਦੀ ਮਨੁੱਖੀ ਪੂੰਜੀ, ਡਾਟਾ ਵਿਭਿੰਨਤਾ ਅਤੇ ਸੰਸਥਾਗਤ ਤਾਲਮੇਲ ਦੀਆਂ ਸ਼ਕਤੀਆਂ ਦੇ ਅਨੁਕੂਲ ਹੈ।

ਭਾਰਤ ਵਿੱਚ ਏਆਈ ਦੀ ਮੰਗ ਕਲਪਨਾਤਮਕ ਜਾਂ ਫਰੰਟੀਅਰ ਉਪਯੋਗਾਂ ਦੀ ਥਾਂ ਅਸਲ ਦੁਨੀਆ ਦੀਆਂ ਸਮੱਸਿਆਵਾਂ ਤੋਂ ਉੱਭਰ ਰਹੀ ਹੈ। ਸਿਹਤ ਸੇਵਾਵਾਂ, ਖੇਤੀਬਾੜੀ, ਸ਼ਹਿਰੀ ਪ੍ਰਬੰਧਨ, ਸਿੱਖਿਆ, ਆਫ਼ਤ ਤਿਆਰੀ ਅਤੇ ਜਨਤਕ ਪ੍ਰਸ਼ਾਸਨ ਦੀ ਉਦਾਹਰਣ ਦਿੰਦਿਆਂ, ਸਰਵੇਖਣ ਉਨ੍ਹਾਂ ਏਆਈ ਸਿਸਟਮਾਂ ਦੀ ਵੱਧ ਰਹੀ ਮੰਗ ਨੂੰ ਉਜਾਗਰ ਕਰਦੀ ਹੈ ਜੋ ਲੋਕਲ ਹਾਰਡਵੇਅਰ ‘ਤੇ ਕੰਮ ਕਰਦੇ ਹਨ ਅਤੇ ਘੱਟ ਸਰੋਤਾਂ ਵਾਲੇ ਮਾਹੌਲ ਵਿੱਚ ਸੰਚਾਲਿਤ ਹੁੰਦੇ ਹਨ। ਬਿਮਾਰੀਆਂ ਦੀ ਸ਼ੁਰੂਆਤੀ ਜਾਂਚ ਅਤੇ ਸਟੀਕ ਵਾਟਰ ਮੈਨੇਜਮੈਂਟ ਤੋਂ ਲੈ ਕੇ, ਕਿਸਾਨਾਂ ਦੀ ਮਾਰਕਿਟ ਤੱਕ ਪਹੁੰਚ, ਕਲਾਸਰੂਮ ਐਨਾਲਿਟਿਕਸ ਅਤੇ ਖੇਤਰੀ ਭਾਸ਼ਾ ਇੰਟਰਫੇਸਾਂ ਤੱਕ—ਏਆਈ ਦਾ ਇਸਤੇਮਾਲ ਉੱਥੇ ਵਧ ਰਿਹਾ ਹੈ ਜਿੱਥੇ ਇਹ ਲਾਗਤ ਘਟਾਉਂਦਾ ਹੈ ਅਤੇ ਢਾਂਚਾਗਤ ਕਮਜ਼ੋਰੀਆਂ ਦੀ ਭਰਪਾਈ ਕਰਦਾ ਹੈ। ਇਹ ਉਪਯੋਗ ਭਾਰਤ ਦੇ ਆਰਥਿਕ ਅਤੇ ਸਮਾਜਿਕ ਮਾਹੌਲ ਦੇ ਹਿਸਾਬ ਨਾਲ  ਬਣਾਏ ਗਏ ਕਿਫ਼ਾਇਤੀ, ਐਪਲੀਕੇਸ਼ਨ-ਫੋਕਸਡ ਏਆਈ ਹੱਲਾਂ ਲਈ ਇੱਕ ਵੱਡੇ ਅਤੇ ਸਕੇਲਯੋਗ ਮਾਰਕਿਟ ਦਾ ਸੰਕੇਤ ਦਿੰਦੇ ਹਨ।

ਸਰਵੇਖਣ ਦਾ ਮੁੱਖ ਧਿਆਨ ਏਆਈ ਨੂੰ ਅਪਣਾਉਣ ਦੀ ਪ੍ਰਕਿਰਿਆ ਨੂੰ ਭਾਰਤ ਦੀਆਂ ਸੰਰਚਨਾਤਮਕ ਹਕੀਕਤਾਂ—ਜਿਵੇਂ ਪੂੰਜੀ ਦੀ ਉਪਲਬਧਤਾ, ਊਰਜਾ ਦੀ ਘਾਟ, ਸੰਸਥਾਗਤ ਸਮਰੱਥਾ ਅਤੇ ਬਜ਼ਾਰ ਦੀ ਗਹਿਰਾਈ—ਨਾਲ ਜੋੜਣ ‘ਤੇ ਹੈ, ਤਾਂ ਜੋ ਤਕਨਾਲੋਜੀਕਲ ਵਿਕਲਪ ਅਸਥਿਰ ਨਿਰਭਰਤਾ ਪੈਦਾ ਕਰਨ ਦੀ ਥਾਂ ਲੰਬੇ ਸਮੇਂ ਦੇ ਵਿਕਾਸ ਨੂੰ ਮਜ਼ਬੂਤ ਕਰਨ।

ਗਲੋਬਲ ਏਆਈ ਵਿਕਾਸ ਕੰਪਿਊਟ, ਵਿੱਤ, ਡਾਟਾ ਅਤੇ ਸਟੈਂਡਰਡ-ਨਿਰਧਾਰਣ ਦੀ ਸ਼ਕਤੀ ਤੱਕ ਪਹੁੰਚ ਵਿੱਚ ਸੰਰਚਨਾਤਮਕ ਅਸਮਾਨਤਾਵਾਂ ਵੱਲੋਂ ਆਕਾਰ ਲੈ ਰਿਹਾ ਹੈ, ਇਸ ਲਈ ਆਰਥਿਕ ਸਰਵੇਖਣ ਇਨ੍ਹਾ ਅਸੰਤੁਲਨਾਂ ਨੂੰ ਯਥਾਰਥਵਾਦੀ ਨੀਤੀ ਬਣਾਉਣ ਲਈ ਜ਼ਰੂਰੀ ਮੰਨਦੀ ਹੈ। ਇਸ ਸੰਦਰਭ ਵਿੱਚ, ਪਸੰਦੀਦਾ ਰਸਤਾ ਵੱਡੀਆਂ, ਕੇਂਦਰੀਕ੍ਰਿਤ ਸਿਸਟਮਾਂ ਦੀ ਥਾਂ ਵਿਕੇਂਦਰੀਕ੍ਰਿਤ ਅਤੇ ਐਪਲੀਕੇਸ਼ਨ-ਸੰਚਾਲਿਤ ਏਆਈ ‘ਤੇ ਜ਼ੋਰ ਦਿੰਦਾ ਹੈ। ਵੱਖ-ਵੱਖ ਖੇਤਰਾਂ ਵਿੱਚ ਤੈਨਾਤ ਛੋਟੇ, ਕੰਮ-ਵਿਸ਼ੇਸ਼ ਮਾਡਲ ਨਵੀਨਤਾ ਨੂੰ ਵੱਧ ਸਮਾਨ ਤੌਰ ‘ਤੇ ਫੈਲਾਉਣ, ਫਰਮਾਂ ਲਈ ਪਰਵੇਸ਼ ਦੀਆਂ ਰੁਕਾਵਟਾਂ ਨੂੰ ਘਟਾਉਣ ਅਤੇ ਭਾਰਤ ਦੇ ਵਿਭਿੰਨ ਆਰਥਿਕ ਲੈਂਡਸਕੇਪ ਵਿੱਚ ਵਧੀਆ ਫਿੱਟ ਬੈਠਣ ਦੀ ਆਗਿਆ ਦਿੰਦੇ ਹਨ। ਸਰਵੇਖਣ ੳਪਨ ਅਤੇ ਇੰਟਰਓਪਰੇਬਲ ਏਆਈ ਸਿਸਟਮਾਂ ਨੂੰ ਇੱਕ ਫੋਰਸ ਮਲਟੀਪਲਾਇਰ ਮੰਨਦੀ ਹੈ।

ਏਆਈ ਯੁੱਗ ਵਿੱਚ ਸਿੱਖਿਆ ਅਤੇ ਟ੍ਰੇਨਿੰਗ ਦੀਆਂ ਪ੍ਰਾਥਮਿਕਤਾਵਾਂ ਨੂੰ ਵਿਆਪਕ ਕਰਦਿਆਂ, ਸਰਵੇਖਣ ਤੰਗ ਤਕਨੀਕੀ ਮੁਹਾਰਤ ਦੀ ਥਾਂ ਤਰਕ, ਪਾਠਨ, ਫੈਸਲਾ ਕਰਨ ਦੀ ਸਮਰੱਥਾ, ਸੰਚਾਰ ਅਤੇ ਅਡੈਪਟੇਬਿਲਟੀ ਵਰਗੀਆਂ ਜ਼ਰੂਰੀ ਬੁਨਿਆਦੀ ਸਮੱਰਥਾਵਾਂ ਵੱਲ ਵੱਧਣ ਦੀ ਜ਼ਰੂਰਤ ‘ਤੇ ਜ਼ੋਰ ਦਿੰਦੀ ਹੈ। ਇਹ ਦ੍ਰਿਸ਼ਟੀਕੋਣ ਕਾਰਜਸਥਲਾਂ ਅਤੇ ਜਨਤਕ ਪ੍ਰਣਾਲੀਆਂ ਵਿੱਚ ਏਆਈ ਦੇ ਏਕੀਕਰਣ ਨੂੰ ਆਸਾਨ ਬਣਾਏਗਾ।

ਏਆਈ ਦੇ ਡਾਟਾ ਗਵਰਨੈਂਸ ’ਤੇ ਵਿਸਤਾਰ ਨਾਲ ਚਰਚਾ ਕਰਦਿਆਂ, ਸਰਵੇਖਣ ਇਸ ਗੱਲ ’ਤੇ ਜ਼ੋਰ ਦਿੰਦੀ ਹੈ ਕਿ ਇਸ ਨੂੰ ਅਲਗਾਵ ਦੀ ਥਾਂ ਜ਼ਿੰਮੇਵਾਰੀ ਅਤੇ ਮੁੱਲ ਸਿਰਜਣ ਦੇ ਆਲੇ_ਦੁਆਲੇ ਤਿਆਰ ਕੀਤਾ ਜਾਣਾ ਚਾਹੀਦਾ ਹੈ। ਗਲੋਬਲ ਇੰਟਰਓਪਰੇਬਿਲਟੀ ਬਣਾਈ ਰੱਖਦਿਆਂ ਇਹ ਯਕੀਨੀ ਬਣਾਉਣ ਲਈ ਕਿ ਆਰਥਿਕ ਲਾਭ ਘਰੇਲੂ ਪੱਧਰ ’ਤੇ ਪ੍ਰਾਪਤ ਹੋਣ, ਕਠੋਰ ਲੋਕਲਾਈਜ਼ੇਸ਼ਨ ਦੀ ਤੁਲਨਾ ਵਿੱਚ ਪਾਰਦਰਸ਼ਤਾ ਅਤੇ ਆਡਿਟ ਸਮਰੱਥਾ ਨਾਲ ਜੁੜੇ ਭਰੋਸੇਯੋਗ ਡਾਟਾ ਫਲੋ ਨੂੰ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਗਿਆ ਹੈ। ਰੈਗੂਲੇਟਰੀ ਡਿਜ਼ਾਈਨ ਨਿਰਧਾਰਿਤ ਕੰਟਰੋਲ ਦੀ ਥਾਂ ਅਨੁਪਾਤਿਕ, ਜੋਖਮ-ਅਧਾਰਿਤ ਦ੍ਰਿਸ਼ਟੀਕੋਣ ਦਾ ਪੱਖ ਲੈਂਦਾ ਹੈ। ਸੰਭਾਵਿਤ ਨੁਕਸਾਨ ਅਤੇ ਪ੍ਰਣਾਲੀਗਤ ਮਹੱਤਵ ਨਾਲ ਜ਼ਿੰਮੇਵਾਰੀ ਵੱਧਦੀ ਹੈ, ਜਿਸ ਨਾਲ ਨਿਜੀ ਪ੍ਰੋਤਸਾਹਨਾਂ ਨੂੰ ਵਿਆਪਕ ਆਰਥਿਕ ਅਤੇ ਸਮਾਜਿਕ ਉਦੇਸ਼ਾਂ ਨਾਲ ਜੋੜਦਿਆਂ ਨਵੀਨਤਾ ਨੂੰ ਜਾਰੀ ਰੱਖਣ ਦੀ ਆਗਿਆ ਮਿਲਦੀ ਹੈ।

ਸਰਵੇਖਣ ਇਸ ਗੱਲ ਨੂੰ ਦੁਹਰਾਉਂਦੀ ਹੈ ਕਿ ਭਾਰਤ ਦੀ ਏਆਈ ਰਣਨੀਤੀ ਨੂੰ ਸਾਵਧਾਨੀ ਨਾਲ ਕ੍ਰਮਬੱਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਮੇਂ ਤੋਂ ਪਹਿਲਾਂ ਕਿਸੇ ਤਕਨੀਕੀ ਬੰਧਨ ਜਾਂ ਰੈਗੂਲੇਟਰੀ ਓਵਰਰੀਚ ਤੋਂ ਬਚਿਆ ਜਾ ਸਕੇ। ਇਸ ਦਾ ਉਦੇਸ਼ ਪਹਿਲਾਂ ਤਾਲਮੇਲ, ਫਿਰ ਸਮਰੱਥਾ ਅਤੇ ਆਖ਼ਿਰ ਵਿੱਚ ਬਾਧਿਆਤਮਕ ਨੀਤੀਗਤ ਪ੍ਰਭਾਵ ਬਣਾਉਣਾ ਹੈ, ਜਿਸ ਨਾਲ ਸੰਸਥਾਵਾਂ ਅਤੇ ਬਜ਼ਾਰਾਂ ਨੂੰ ਇਕੱਠੇ ਵਿਕਸਿਤ ਹੋਣ ਦਾ ਮੌਕਾ ਮਿਲੇ।

ਇਸ ਚੈਪਟਰ ਵਿੱਚ ਸਰਵੇਖਣ ਭਾਰਤ ਦੇ ਆਰਥਿਕ ਸੰਦਰਭ ਵਿੱਚ ਆਰਟੀਫ਼ਿਸ਼ੀਅਲ ਇੰਟੈਲੀਜੈਂਸ, ਏਆਈ ਪ੍ਰਤੀ ਵਿਕਾਸ-ਮੁਖੀ ਦ੍ਰਿਸ਼ਟੀਕੋਣ, ਏਆਈ ਲਈ ਮਨੁੱਖੀ ਪੂੰਜੀ ਦੀ ਭੂਮਿਕਾ, ਏਆਈ-ਸੁਰੱਖਿਆ ਅਤੇ ਜੋਖਮਾਂ ਦੇ ਨਾਲ-ਨਾਲ ਗਵਰਨੈਂਸ, ਸੰਸਥਾਗਤ ਢਾਂਚਾ ਅਤੇ ਡਾਟਾ ਨੂੰ ਇੱਕ ਰਣਨੀਤਕ ਸੰਸਾਧਨ ਵਜੋਂ ਵਿਸਤਾਰ ਨਾਲ ਦਰਸਾਉਂਦੀ ਹੈ, ਜਿਸ ਦੇ ਬਾਅਦ ਭਾਰਤ ਦੇ ਏਆਈ ਭਵਿੱਖ ਲਈ ਇੱਕ ਪੜ੍ਹਾਅਵਾਰ ਰੋਡਮੈਪ ਪੇਸ਼ ਕੀਤਾ ਗਿਆ ਹੈ।

 

ਆਰਟੀਫ਼ਿਸ਼ੀਅਲ  ਇੰਟੈਲੀਜੈਂਸ ਈਕੋਸਿਸਟਮ
ਸਰਵੇਖਣ ਦੇਸ਼ਾਂ, ਕੰਪਨੀਆਂ, ਸਮਰੱਥਾਵਾਂ ਅਤੇ ਮੁੱਲ ਸ਼੍ਰੇਣੀ ਦੇ ਪੜਾਵਾਂ ਵਿੱਚ ਏਆਈ ਈਕੋਸਿਸਟਮ ਦੇ ਅੰਦਰ ਮੌਜੂਦ ਅਸਮਾਨਤਾਵਾਂ ਅਤੇ ਟਰੇਡ-ਆਫ਼ ‘ਤੇ ਵਿਚਾਰ ਕਰਦੀ ਹੈ। ਇਹ ਅਸਮਾਨਤਾਵਾਂ ਕਿਸੇ ਸਟ੍ਰਕਚਰਲ ਨੁਕਸਾਨ ਦਾ ਸੰਕੇਤ ਨਹੀਂ ਦਿੰਦੀਆਂ, ਬਲਕਿ ਉਨ੍ਹਾਂ  ਸੀਮਾਵਾਂ ਦੀ ਪਛਾਣ ਕਰਦੀਆਂ ਹਨ ਜਿਨ੍ਹਾਂ ਦੇ ਅੰਦਰ ਇੱਕ ਵਿਵਹਾਰਿਕ ਅਤੇ ਟਿਕਾਊ ਏਆਈ ਰਣਨੀਤੀ ਬਣਾਈ ਜਾ ਸਕਦੀ ਹੈ, ਤਾਂ ਜੋ ਸਮਝੌਤਿਆਂ ਵੱਲ ਸਚੇਤ ਰਹਿੰਦਿਆਂ ਏਆਈ ਤੋਂ ਆਰਥਿਕ ਅਤੇ ਸਮਾਜਿਕ ਲਾਭ ਨੂੰ ਵੱਧ ਤੋਂ ਵੱਧ ਕੀਤਾ ਜਾ ਸਕੇ।

ਫਰੰਟੀਅਰ ਮਾਡਲ ਦੇ ਵਿਕਾਸ ਅਤੇ ਐਪਲੀਕੇਸ਼ਨ-ਲੈਡ ਡਿਵੈਲਪਮੈਂਟ ਵਿਚ ਸਮਰੱਥਾ ਵਿੱਚ ਅਸਮਾਨਤਾ ਭਾਰਤ ਤੋਂ ਇਹ ਮੰਗ ਕਰਦੀ ਹੈ ਕਿ ਉਹ ਘਰੇਲੂ ਆਰਥਿਕ ਤਰਜੀਹਾਂ ਦੇ ਅਨੁਕੂਲ ਡੋਮੇਨ-ਵਿਸ਼ੇਸ਼ ਏਆਈ ਸਿਸਟਮਾਂ ਵੱਲ ਸਰੋਤਾਂ ਨੂੰ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਤੈਨਾਤ ਕਰੇ। ਕੈਪਿਟਲ-ਲੇਬਰ ਟਰੇਡਆਫ਼ ਪੈਮਾਨੇ ਬਨਾਮ ਸਮਾਵੇਸ਼ਿਤਾ ਵਿਚ ਵਿਚਾਰ-ਵਟਾਂਦਰਾ ਨੂੰ ਵਿਆਪਕ ਕਰਦਾ ਹੈ, ਜੋ ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਕਿ—ਏਆਈ ਦੇ ਪ੍ਰਸਾਰ ਦੀ ਗਤੀ ਨੂੰ ਇਸ ਤਰ੍ਹਾਂ ਕਿਵੇਂ ਨਿਯੰਤ੍ਰਿਤ ਕੀਤਾ ਜਾਵੇ ਕਿ ਸ਼੍ਰਮ ਵਾਧੇ ਨੂੰ ਉਤਸ਼ਾਹ ਮਿਲੇ ਅਤੇ ਸਿਰਫ਼ ਵੱਡੇ ਪੱਧਰ ਦੀ ਥਾਂ ਇੱਕ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਅਗਿਆ ਦਿੱਤੀ ਜਾਵੇ।

ਓਪਨ ਜਾਂ ਪ੍ਰੋਪ੍ਰਾਇਟਰੀ ਮਾਡਲਾਂ ਦੀ ਲਾਗਤ, ਨਿਯੰਤਰਣ ਅਤੇ ਨਿਰਭਰਤਾ ਏਆਈ ਮਾਡਲਾਂ ਦੇ ਮਾਲਕੀ ਹੱਕ ਅਤੇ ਗਵਰਨੈਂਸ ਬਾਰੇ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ। ਸਰਵੇਖਣ ਖੁੱਲ੍ਹਾਪਣ ਅਤੇ ਜ਼ਿੰਮੇਵਾਰ ਪ੍ਰਬੰਧਨ ਦੇ ਦਰਮਿਆਨ ਸੰਤੁਲਨ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੰਦੀ ਹੈ, ਤਾਂ ਜੋ ਸਾਂਝੇ ਨਵੀਨਤਾ ਤੋਂ ਲਾਭ ਉਠਾਉਂਦੇ ਹੋਏ ਇਹ ਯਕੀਨੀ ਬਣਾਇਆ ਜਾ ਸਕੇ ਕਿ ਘਰੇਲੂ ਡਾਟਾ ਅਤੇ ਬੌਧਿਕ ਸੰਪਤੀ ਤੋਂ ਪੈਦਾ ਆਰਥਿਕ ਮੁੱਲ ਭਾਰਤ ਵਿੱਚ ਹੀ ਰਹੇ, ਨਾ ਕਿ ਵਿਦੇਸ਼ਾਂ ਵੱਲ ਚਲਾ ਜਾਵੇ। ਕੇਂਦਰੀਕ੍ਰਿਤ ਵਿਸਤਾਰ ਅਤੇ ਵੰਡਿਆ ਹੋਇਆ ਕੁਸ਼ਲਤਾ ਦਰਮਿਆਨ ਦਾ ਸਮਝੌਤਾ ਛੋਟੇ, ਕੰਮ-ਵਿਸ਼ੇਸ਼ ਮਾਡਲਾਂ ਦੇ ਪੱਖ ਨੂੰ ਮਜ਼ਬੂਤ ਕਰਦਾ ਹੈ ਜੋ ਸੀਮਿਤ ਹਾਰਡਵੇਅਰ ਅਤੇ ਵਿਕੇਂਦਰੀਕ੍ਰਿਤ ਕੰਪਿਊਟ ਨੈੱਟਵਰਕ ’ਤੇ ਚਲ ਸਕਦੇ ਹਨ। ਇਹ ਰਣਨੀਤਕ ਆਟੋਨੌਮੀ ਅਤੇ ਗਲੋਬਲ ਨਵੀਨਤਾ ਨੈੱਟਵਰਕ ਨਾਲ ਲਗਾਤਾਰ ਏਕੀਕਰਣ ’ਤੇ ਜ਼ੋਰ ਦਿੰਦਾ ਹੈ, ਤਾਂ ਜੋ ਉਹ ਖੁੱਲ੍ਹਾਪਣ ਬਣਿਆ ਰਹੇ ਜੋ ਸਮਰੱਥਾ ਵਧਾਉਂਦਾ ਹੈ,  ਨਾਲ ਹੀ ਮਹੱਤਵਪੂਰਨ ਕਾਰਜਾਂ ਨੂੰ ਬਾਹਰੀ ਮੁਸ਼ਕਲਾਂ ਅਤੇ ਧੱਕਿਆਂ ਤੋਂ ਸੁਰੱਖਿਅਤ ਰੱਖਿਆ ਜਾ ਸਕੇ।

 

 

ਭਾਰਤ ਵਿੱਚ ਸਥਾਨਕ ਪ੍ਰਤਿਭਾ ਅਤੇ ਕਿਫ਼ਾਇਤੀ ਏਆਈ
ਭਾਰਤ ਦੀ ਏਆਈ ਦੀ ਕਹਾਣੀ ਪਹਿਲਾਂ ਤੋਂ ਹੀ ਜ਼ਮੀਨੀ ਪੱਧਰ ਤੋਂ ਅੱਗੇ ਵੱਧ ਰਹੀ ਹੈ। ਸਥਾਨਕ ਨਵੀਨਤਾਕਾਰ, ਮਿਊਂਸੀਪਲ ਬਾਡੀਜ਼, ਸਟਾਰਟਅੱਪ ਅਤੇ ਸਮੁਦਾਇਕ ਸੰਸਥਾਵਾਂ ਅਜਿਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਏਆਈ ਦਾ ਇਸਤੇਮਾਲ ਕਰ ਰਹੀਆਂ ਹਨ ਜੋ ਉਨ੍ਹਾਂ ਦੇ ਸਮੁਦਾਇ ਲਈ ਤੁਰੰਤ ਅਤੇ ਪ੍ਰਸੰਗਿਕ ਹਨ। ਸਿਹਤ, ਖੇਤੀਬਾੜੀ, ਸਿੱਖਿਆ, ਸ਼ਹਿਰੀ ਪ੍ਰਬੰਧਨ ਅਤੇ ਆਫ਼ਤ ਤਿਆਰੀ ਵਰਗੇ ਖੇਤਰਾਂ ਵਿੱਚ ਏਆਈ ਦੇ ਬਹੁ-ਖੇਤਰੀ ਐਪਲੀਕੇਸ਼ਨ ਮੌਜੂਦ ਹਨ।

  • ਦੱਖਣ ਭਾਰਤ ਵਿੱਚ ਨੌਨ-ਇਨਵੇਸਿਵ ਏਆਈ-ਅਨੇਬਲਡ ਥਰਮਲ ਇਮੇਜਿੰਗ ਟੂਲ ਘੱਟ ਸਰੋਤ ਵਾਲੇ ਇਲਾਕਿਆਂ ਵਿੱਚ ਬ੍ਰੈਸਟ ਕੈਂਸਰ ਦੀ ਸ਼ੁਰੂਆਤੀ ਸਕ੍ਰੀਨਿੰਗ ਨੂੰ ਸੰਭਵ ਬਣਾ ਰਹੇ ਹਨ।

  • ਪੋਰਟੇਬਲ ਅਤੇ ਘੱਟ ਲਾਗਤ ਵਾਲੇ ਏਆਈ-ਅਸਿਸਟੇਡ ਓਰਲ ਕੈਂਸਰ ਸਕ੍ਰੀਨਿੰਗ ਡਿਵਾਈਸ ਪੂਰਬੀ ਭਾਰਤ ਦੇ ਪ੍ਰਾਇਮਰੀ ਹੈਲਥਕੇਅਰ ਸੈਂਟਰਾਂ ਵਿੱਚ ਸ਼ੁਰੂਆਤੀ ਪਛਾਣ ਨੂੰ ਸੰਭਵ ਬਣਾ ਰਹੇ ਹਨ।

  • ਏਆਈ-ਅਨੇਬਲਡ ਐਗਰੀਕਲਚਰਲ ਨੈੱਟਵਰਕ 12 ਰਾਜਾਂ ਵਿੱਚ 1.8 ਮਿਲੀਅਨ ਕਿਸਾਨਾਂ ਲਈ ਮਾਰਕਿਟ ਅਕਸੈਸ, ਕੀਮਤ ਦੀ ਜਾਣਕਾਰੀ ਅਤੇ ਲੌਜਿਸਟਿਕਲ ਕੁਸ਼ਲਤਾ ਵਿੱਚ ਸੁਧਾਰ ਕਰ ਰਹੇ ਹਨ।

  • ਏਆਈ ਅਪਣਾਉਣ ਲਈ ਭਾਰਤ ਦੇ ਅਪ੍ਰੋਚ ਵਿੱਚ MEiTY ਦੇ ਅਧੀਨ ਭਾਸ਼ਿਣੀ ਅਤੇ IIT ਮਦਰਾਸ ਵੱਲੋਂ ਵਿਕਸਿਤ AI4Bharat ਵਰਗੀਆਂ ਪਹਿਲਕਦਮੀਆਂ ਵੀ ਸ਼ਾਮਲ ਹਨ। ਭਾਸ਼ਾ ਅਤੇ ਵੌਇਸ-ਫਰਸਟ ਏਆਈ ਸਿਸਟਮ ਡਿਜ਼ੀਟਲ ਸੇਵਾਵਾਂ ਦੀ ਪਹੁੰਚ ਵਧਾ ਰਹੇ ਹਨ।

ਨੇਟਿਵ ਭਾਸ਼ਾਵਾਂ ਵਿੱਚ ਗੱਲਬਾਤ ਨੂੰ ਉਤਸ਼ਾਹਿਤ ਕਰਨ ਅਤੇ ਘੱਟ ਲਾਗਤ ਵਾਲੀਆਂ ਡਿਵਾਈਸਾਂ ‘ਤੇ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਨਾਲ, ਇਹ ਕਿਫ਼ਾਇਤੀ ਏਆਈ ਤਰੀਕੇ ਵਿਕੇਂਦਰੀਕ੍ਰਿਤ, ਸਮੱਸਿਆ-ਚਾਲਿਤ ਅਤੇ ਸਥਾਨਕ ਜ਼ਰੂਰਤਾਂ ਵਿੱਚ ਸ਼ਾਮਲ ਹੋਣ ਦੇ ਨਾਲ-ਨਾਲ ਸਕੇਲ ਨੂੰ ਇਨਕਲੂਜ਼ਨ ਨਾਲ ਜੋੜਦੇ ਹਨ।

ਭਾਰਤ ਦਾ ਨੈਸ਼ਨਲ ਏਆਈ ਮਿਸ਼ਨ ਸਾਂਝਾ ਇੰਫ੍ਰਾਸਟਰਕਚਰ, ਸਟੈਂਡਰਡ, ਗਵਰਨੈਂਸ ਫਰੇਮਵਰਕ ਅਤੇ ਫੰਡਿੰਗ ਦੇ ਕੇ ਲੋਕਲ  ਕ੍ਰਿਏਟਿਵਿਟੀ ਨੂੰ ਘਟਾਏ ਬਿਨਾ ਵੱਖ-ਵੱਖ ਏਆਈ ਹੱਲਾਂ ਨੂੰ ਵੱਡੇ ਪੱਧਰ ‘ਤੇ ਅਪਣਾਉਣ ਵਿੱਚ ਮਦਦ ਕਰ ਸਕਦਾ ਹੈ।

 

ਏਆਈ ਪ੍ਰਤੀ ਇੱਕ ਵਿਕਾਸ-ਉਨਮੁਖੀ ਦ੍ਰਿਸ਼ਟੀਕੋਣ
ਸਰਵੇਖਣ ਭਾਰਤ ਦੇ ਆਪਣੇ ਖੁਦ ਦੇ ਸਵਦੇਸ਼ੀ ਏਆਈ ਵਿਕਾਸ ਦੀ ਜ਼ਰੂਰਤ ’ਤੇ ਜ਼ੋਰ ਦਿੰਦੀ ਹੈ। ਏਆਈ ਈਕੋਸਿਸਟਮ ਅਜੇ ਵੀ ਕਾਫ਼ੀ ਹੱਦ ਤੱਕ ਨਵਾਂ ਹੋਣਾ ਭਾਰਤ ਲਈ ਇੱਕ ਮੌਕਾ ਪੈਦਾ ਕਰਦਾ ਹੈ, ਜਿਸ ਨਾਲ ਉਹ ਆਪਣੇ ਵਰਕਫੋਰਸ ਲਈ ਵੱਧ ਮੁੱਲ-ਸਿਰਜਣ ਕਰਨ ਵਾਲੇ ਅਤੇ ਸ਼ਾਨਦਾਰ ਰੁਜ਼ਗਾਰ ਦੇ ਮੌਕੇ ਤਿਆਰ ਕਰ ਸਕੇ।

ਇਸ ਤੋਂ ਇਲਾਵਾ, ਸਰਵੇਖਣ ਇਸ ਗੱਲ ‘ਤੇ ਚਾਨਣਾ ਪਾਉਂਦਾ ਹੈ ਕਿ ਗਲੋਬਲ ਜੀਪੀਯੂ ( GPU ) ਸਪਲਾਈ ਚੇਨ ਵਿੱਚ ਹੋਣ ਵਾਲੇ ਘਟਨਾਕ੍ਰਮ ਏਆਈ ਇੰਫ੍ਰਾਸਟਰਕਚਰ ਦੇ ਵਿਸਤਾਰ ਦੀ ਲੰਬੇ ਸਮੇਂ ਦੀ ਗਤੀ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨੱਤ ਕੰਪਿਊਟ ਤੱਕ ਪਹੁੰਚ ਵਿੱਚ ਸਪਲਾਈ-ਪਾਸੇ ਦੀ ਲਚਕਤਾ ਵਧਾਉਣ ਵਾਲੇ ਉਪਾਵਾਂ ਨੂੰ, ਵਿੱਤ ਤੱਕ ਪਹੁੰਚ ਵਧਾਉਣ ਅਤੇ ਏਆਈ ਦੇ ਘਰੇਲੂ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਪਰੰਪਰਾਗਤ ਨੀਤੀਗਤ ਸਾਧਨਾਂ ਦਾ ਪੂਰਕ ਹੋਣਾ ਚਾਹੀਦਾ ਹੈ। ਭਾਰਤ ਨੂੰ ਗਲੋਬਲ ਕੰਪਿਊਟ ਤੱਕ ਵਿਭਿੰਨ ਅਤੇ ਲਚਕੀਲੀ ਪਹੁੰਚ ‘ਤੇ ਨਿਰਭਰ ਰਹਿਣ ਦੀ ਜ਼ਰੂਰਤ ਹੈ।

ਇੰਡੀਆਂ ਏਆਈ ਮਿਸ਼ਨ ਦੇ ਤਹਿਤ ਸਰਕਾਰ ਵੱਲੋਂ ਸੰਚਾਲਿਤ ਅਤੇ ਸਮੁਦਾਇ ਵੱਲੋਂ ਪ੍ਰਬੰਧਿਤ ਇੱਕ ਪਲੈਟਫਾਰਮ ਡਿਵੈਲਪਰਾਂ, ਖੋਜਕਾਰਾਂ ਅਤੇ ਉੱਦਮਾਂ ਨੂੰ ਸਹਿਯੋਗ ਲਈ ਇੱਕ ਸੁਰੱਖਿਅਤ ਅਤੇ ਪਾਰਦਰਸ਼ੀ ਸਥਾਨ ਪ੍ਰਦਾਨ ਕਰੇਗਾ। ਨਿਜੀ ਖੇਤਰ ਦੀ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਖੇਤਰ-ਵਿਸ਼ੇਸ਼ ਸਵਦੇਸ਼ੀ ਏਆਈ ਦੇ ਵਿਕਾਸ ਨੂੰ ਹੁਲਾਰਾ ਮਿਲੇ ਅਤੇ ਭਾਰਤ ਦੁਨੀਆ ਦੇ ਆਈਟੀ ਸੈਕਟਰ ਦੇ ਬੈਕ ਆਫਿਸ ਤੋਂ ਬਦਲ ਕੇ ਏਆਈ ਦੇ ਫਰੰਟ ਆਫਿਸ ਵਿੱਚੋਂ ਇੱਕ ਬਣ ਸਕੇ। ਇਸ ਬਾਟਮ-ਅੱਪ ਦੀ ਅਗਵਾਈ  ‘AI-OS’ ਪਹਿਲ ਦੇ ਤਹਿਤ ਕੀਤੀ ਜਾ ਸਕਦੀ ਹੈ। ਭਾਰਤ ਏਆਈ ਖੋਜ ਆਉਟਪੁੱਟ ਵਿੱਚ ਵਿੱਸ਼ਵ ਪੱਧਰੀ ਯੋਗਦਾਨਕਰਤਾਵਾਂ ਦੇ ਤੌਰ ‘ਤੇ ਸ਼ਾਮਲ ਹੈ ਅਤੇ ਏਆਈ ਖੇਤਰ ਵਿੱਚ ਤਕਨਾਲੋਜੀ ਟੈਲੈਂਟ ਦਾ ਵੱਡਾ ਪੂਲ  ਹੈ, ਨਾਲ ਹੀ ਦੇਸ਼ ਕੋਲ ਉੱਚ ਪੱਧਰ ਦਾ ਏਆਈ-ਲਿਟਰੇਟ ਲੇਬਰ ਫੋਰਸ ਵੀ ਹੈ।

ਦੇਸ਼ ਦੀ ਵਿਭਿੰਨਤਾ ਅਤੇ ਵਿਸ਼ਾਲਤਾ ਸਿਹਤ, ਖੇਤੀਬਾੜੀ, ਵਿੱਤ, ਸਿੱਖਿਆ ਅਤੇ ਜਨਤਕ ਪ੍ਰਸ਼ਾਸਨ ਸਮੇਤ ਵੱਖ-ਵੱਖ ਖੇਤਰਾਂ ਵਿੱਚ ਵਿਭਿੰਨ ਘਰੇਲੂ ਡੇਟਾਸੈਟ ਤਿਆਰ ਕਰਨ ਦੀ ਸੰਭਾਵਨਾ ਦਾ ਸੁਝਾਅ ਦਿੰਦੀ ਹੈ।

ਗਵਰਨੈਂਸ, ਸੰਸਥਾਗਤ ਸੰਰਚਨਾ ਅਤੇ ਡਾਟਾ

 

ਭਾਰਤ ਲਈ ਏਆਈ ਇਕਨੌਮਿਕ ਕੌਂਸਲ

ਗਵਰਨੈਂਸ ਕੌਂਸਲ ਤੋਂ ਵੱਖਰਾ, ਏਆਈ ਇਕਨੌਮਿਕ ਕੌਂਸਲ ਦਾ ਉਦੇਸ਼ ਨਾ ਸਿਰਫ਼ ਤਕਨੀਕੀ ਜ਼ਰੂਰਤਾਂ ਨਾਲ, ਸਗੋਂ ਨੈਤਿਕ ਜ਼ਰੂਰਤਾਂ ਅਤੇ ਭਾਰਤ ਦੀ ਸਮਾਜਿਕ-ਆਰਥਿਕ ਹਕੀਕਤਾਂ ਪ੍ਰਤੀ ਸੰਵੇਦਨਸ਼ੀਲ ਜ਼ਰੂਰਤਾਂ ਨਾਲ ਕੰਮ ਕਰਨਾ ਹੈ। ਇਹ ਇੱਕ ਕੋਆਰਡੀਨੇਟਿੰਗ ਅਥਾਰਿਟੀ ਵਜੋਂ ਕੰਮ ਕਰੇਗੀ, ਜੋ ਸਰੋਤਾਂ ਦੀਆਂ ਪਾਬੰਦੀਆਂ ਅਤੇ ਵਿਕਾਸ ਦੀਆਂ ਪ੍ਰਾਥਮਿਕਤਾਵਾਂ ਦਰਮਿਆਨ ਤਾਲਮੇਲ ਬਿਠਾਉਂਦੇ ਹੋਏ, ਤਕਨਾਲੋਜੀ ਦੇ ਇਸਤੇਮਾਲ ਨੂੰ ਭਾਰਤ ਦੇ ਸਿੱਖਿਆ ਅਤੇ ਸਕਿੱਲਿੰਗ ਇੰਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਜੋੜਣ ਲਈ ਜ਼ਿੰਮੇਵਾਰ ਹੋਵੇਗੀ। ਅਜਿਹੀ ਸੰਸਥਾ ਲਈ ਮੁੱਖ ਗਵਰਨੈਂਸ ਸਿਧਾਂਤ ਹੇਠਾਂ ਦਿੱਤੇ ਜਾਣਗੇ:

  1. ਮਨੁੱਖੀ ਪ੍ਰਧਾਨਗੀ ਅਤੇ ਆਰਥਿਕ ਉਦੇਸ਼

  2. ਡਿਜ਼ਾਈਨ ਰਾਹੀਂ ਲੇਬਰ-ਮਾਰਕਿਟ ਸੰਵੇਦਨਸ਼ੀਲਤਾ

  3. ਗਤੀ ਤੋਂ ਵੱਧ ਸੀਕਵੇਂਸਿੰਗ

  4. ਤਕਨਾਲੋਜੀ ਅਤੇ ਮਨੁੱਖੀ ਪੂੰਜੀ ਦਾ ਸਹਿ-ਵਿਕਾਸ

  5. ਜਨਤਕ ਹਿਤ ਦੀ ਸੁਰੱਖਿਆ ਅਤੇ ਨੈਤਿਕ ਜ਼ਰੂਰਤਾਂ ਜਿਨ੍ਹਾਂ 'ਤੇ ਸਮਝੌਤਾ ਨਹੀਂ ਕਰਨਾ

ਏਆਈ ਨੀਤੀ ਵਿੱਚ ਲੇਬਰ ਦੀਆਂ ਹਕੀਕਤਾਂ ਅਤੇ ਸਮਾਜਿਕ ਸਥਿਰਤਾ ਦੀਆਂ ਪ੍ਰਾਥਮਿਕਤਾਵਾਂ ਨੂੰ ਸ਼ਾਮਲ ਕਰਕੇ, ਇਹ ਸੰਸਥਾ ਇਹ ਯਕੀਨੀ ਬਣਾਏਗੀ ਕਿ ਏਆਈ ਰੁਜ਼ਗਾਰ ਅਤੇ ਕੰਮ ਦੀ ਸ਼ਾਨ ਨੂੰ ਘਟਾਏ ਬਿਨਾਂ ਉਤਪਾਦਕਤਾ ਨੂੰ ਹੁਲਾਰਾ ਦੇਵੇ।

 

Data-as-a-Strategic-Resource.jpg

ਏਆਈ ਲਈ ਮਨੁੱਖੀ ਪੂੰਜੀ
ਸਰਵੇਖਣ ਅਨੁਭਵਾਤਮਕ ਸਿੱਖਣ, ਅਨੁਭਵ ਬਣਾਉਣ ਦੇ ਸ਼ੁਰੂਆਤੀ ਮੌਕਿਆਂ, ਲਚਕੀਲੇ ਸਿੱਖਿਆ ਮਾਰਗ ਅਤੇ ਮਨੁੱਖ-ਕੇਂਦ੍ਰਿਤ ਕੁਸ਼ਲਤਾਵਾਂ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦਿੰਦੀ ਹੈ। ਸਰਵੇਖਣ ਦਾ ਸੱਦਾ ਹੈ ਕਿ ਰਸਮੀ ਸਿੱਖਿਆ ਅਤੇ ਕੰਮ ਦੇ ਅਨੁਭਵ ਨੂੰ ਇੱਕ ਦੂਜੇ ਤੋਂ ਵੱਖ ਵਿਵਸਥਾ ਵਜੋਂ ਦੇਖਣ ਦੀ ਜ਼ਰੂਰਤ ਨਹੀਂ ਹੈ। ਭਾਰਤ ਦੇ ਡੈਮੋਗ੍ਰਾਫਿਕ ਡਿਵਿਡੈਂਡ ਨੂੰ ਇੱਕ ਸਮਰੱਥ ਵਰਕਫੋਰਸ ਵਿੱਚ ਬਦਲਣ ਲਈ ‘ਅਰਨ ਐਂਡ ਲਰਨ ਇਨੀਸ਼ੀਏਟਿਵ’ ਵਰਗੇ ਸਿਸਟਮ ਨੂੰ ਸੰਸਥਾਗਤ ਬਣਾਉਣ ਦੀ ਜ਼ਰੂਰਤ ਹੈ। ਇਸ ਮਾਰਗ ਨੂੰ ਨਿਜੀ ਖੇਤਰ ਅਤੇ ਸਿੱਖਿਆ ਸੰਸਥਾਵਾਂ ਦੁਆਰਾ ਮਿਲ ਕੇ ਤਿਆਰ ਕੀਤਾ ਜਾ ਸਕਦਾ ਹੈ। ਰਾਸ਼ਟਰੀ ਸਿੱਖਿਆ ਨੀਤੀ (NEP) 2020 ਇਸ ਦ੍ਰਿਸ਼ਟੀਕੋਣ ਦੇ ਅਨੁਕੂਲ ਹੈ।

ਇਸ ਤੋਂ ਇਲਾਵਾ, ਵ੍ਹਾਈਟ-ਕਾਲਰ ਵਰਕਸਪੇਸ ਤੋਂ ਬਾਹਰ ਦੀਆਂ ਨੌਕਰੀਆਂ ਦਾ ਇੱਕ ਵਿਆਪਕ ਸੈਕਟੋਰਲ ਮੈਪਿੰਗ ਕਰਨ ਦੀ ਜ਼ਰੂਰਤ ਹੈ। ਉਦਾਹਰਨ ਵਜੋਂ, ਨਰਸਿੰਗ ਅਤੇ ਬਜ਼ੁਰਗਾਂ ਦੀ ਦੇਖਭਾਲ ਵਿੱਚ ਕਰਮਚਾਰੀਆਂ ਦੀ ਘਾਟ, ਇਨ੍ਹਾਂ ਖੇਤਰਾਂ ਵਿੱਚ ਕੁਸ਼ਲ ਸ਼੍ਰਮ ਦੀ ਵਾਧੂ ਮੰਗ ਦੀ ਸੰਭਾਵਨਾ ਨੂੰ ਉਜਾਗਰ ਕਰਦੀ ਹੈ।

ਏਆਈ ਸੁਰੱਖਿਆ ਅਤੇ ਜੋਖਮ

ਸਰਵੇਖਣ MeitY (ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ) ਦੇ ਗਵਰਨੈਂਸ ਗਾਈਡਲਾਈਨਜ਼ ਦੇ ਤਹਿਤ ਪ੍ਰਸਤਾਵਿਤ ਇੱਕ ‘ਏਆਈ ਸੇਫ਼ਟੀ ਇੰਸਟੀਟਿਊਟ’ ’ਤੇ ਜ਼ੋਰ ਦਿੰਦੀ ਹੈ, ਜੋ ਉਭਰਦੇ ਜੋਖਮਾਂ ਅਤੇ ਸੰਭਾਵਿਤ ਰੈਗੂਲੇਟਰੀ ਖਾਮੀਆਂ ਦਾ ਵਿਸ਼ਲੇਸ਼ਣ ਕਰੇਗਾ, ਏਆਈ ਸੁਰੱਖਿਆ ਮੁੱਦਿਆਂ ’ਤੇ ਤਾਲਮੇਲ ਕਰੇਗਾ ਅਤੇ ਜਾਗਰੂਕਤਾ ਵਧਾਉਣ ਲਈ ਟ੍ਰੇਨਿੰਗ ਪ੍ਰੋਗਰਾਮ  ਆਯੋਜਿਤ ਕਰੇਗਾ। ਏਆਈ ਮਾਡਲਾਂ ਦਾ ਸਮੇਂ-ਸਮੇਂ ‘ਤੇ ਲੈਂਡਸਕੇਪ-ਅਧਾਰਿਤ  ਟੈਸਟਿੰਗ ਅਤੇ ਰੈਡ-ਟੀਮਿੰਗ ਸੰਸਥਾਗਤ ਬਣਾਈ ਜਾਣੀ ਚਾਹੀਦੀ ਹੈ।

ਸਰਵੇਖਣ ਇਹ ਸੁਝਾਅ ਦਿੰਦੀ ਹੈ ਕਿ ਯੂਨਾਈਟਿਡ ਕਿੰਗਡਮ ਦੇ ਏਆਈ ਸਕਿਊਰਿਟੀ ਇੰਸਟੀਟਿਊਟ ਅਤੇ ਅਮਰੀਕਾ ਦੇ ਨੈਸ਼ਨਲ ਇੰਸਟੀਟਿਊਟ ਆਫ ਸਟੈਂਡਰਡਸ ਐਂਡ ਟੈਕਨਾਲੋਜੀ ਵਰਗੀਆਂ ਸੰਸਥਾਵਾਂ ਨਾਲ ਅੰਤਰਰਾਸ਼ਟਰੀ ਸਹਿਯੋਗ, ਉੱਚ-ਜੋਖਮ ਵਾਲੇ ਮਾਡਲਾਂ ਦਾ ਸਾਂਝਾ ਮੁੱਲਾਂਕਣ ਅਤੇ ਕੰਪਿਊਟਿੰਗ ਬੁਨਿਆਦੀ ਢਾਂਚੇ ਤੱਕ ਸਾਂਝੀ ਪਹੁੰਚ ਨੂੰ ਯੋਗ ਬਣਾਏਗਾ। ਇਸ ਨਾਲ ਏਆਈ ਸੁਰੱਖਿਆ ਮਿਆਰਾਂ ਦੀ ਗਲੋਬਲ ਇੰਟਰਓਪਰੇਬਿਲਿਟੀ ਵਧੇਗੀ। ਸਰਵੇਖਣ ਅੱਗੇ ਇਹ ਵੀ ਮੰਨਦੀ ਹੈ ਕਿ ਵਿਅਕਤੀਗਤ ਹੱਕਾਂ ਦੀ ਸੁਰੱਖਿਆ ਨੂੰ ਮੂਲ ਵਿੱਚ ਰੱਖੇ ਬਿਨਾਂ, ਸੁਰੱਖਿਅਤ ਜਾਂ ਮਨੁੱਖ-ਕੇਂਦ੍ਰਿਤ ਏਆਈ ਦੀ ਕੋਈ ਵੀ ਧਾਰਣਾ ਭਰੋਸੇਯੋਗ ਨਹੀਂ ਹੈ।

ਭਾਰਤ ਦੇ ‘ਏਆਈ’ ਭਵਿੱਖ ਲਈ ਰੋਡਮੇਪ

ਸਰਵੇਖਣ ਭਾਰਤ ਲਈ ਇੱਕ ਕੇਂਦਰੀ ਚੁਣੌਤੀ ਦਾ ਵਰਣਨ ਕਰਦੀ ਹੈ – ਉਹ ਦੇਸ਼ ਵਿੱਚ ਕੀ ਬਣਾਉਂਦਾ ਹੈ, ਦੁਨੀਆ ਭਰ ਤੋਂ ਕੀ ਲਿਆਂਦਾ ਹੈ, ਕਿਸ ਚੀਜ਼ ਨੂੰ ਜਲਦੀ ਰੈਗੂਲੇਟ ਕਰਦਾ ਹੈ ਅਤੇ ਕਿਸ ਚੀਜ਼ ਨੂੰ ਜਾਣ-ਬੂਝ ਕੇ ਵਿਕਸਿਤ ਹੋਣ ਦਿੰਦਾ ਹੈ। ਪਿਛਲੀਆਂ ਗੱਲਾਂ ਤੋਂ ਸਿੱਖਣ ਦਾ ਲਾਭ ਭਾਰਤ ਨੂੰ ਅਜਿਹੇ ਏਆਈ ਸਿਸਟਮ ਡਿਜ਼ਾਈਨ ਕਰਨ ਵਿੱਚ ਮਦਦ ਕਰਦਾ ਹੈ ਜੋ ਸ਼ੁਰੂ ਤੋਂ ਹੀ ਸਰੋਤ-ਕੁਸ਼ਲ ਹੋਣ ਅਤੇ ਜਨਤਕ ਉਦੇਸ਼ਾਂ ਨਾਲ ਸੰਰੇਖਿਤ ਹੋਣ, ਜਿਸ ਵਿੱਚ ਰੈਗੂਲੇਸ਼ਨ ਨੂੰ ਤਕਨਾਲੋਜੀ ਦੀ ਤੈਨਾਤੀ ਦੇ ਨਾਲ ਕ੍ਰਮਵਾਰ ਤਰੀਕੇ ਨਾਲ ਲਾਗੂ ਕੀਤਾ ਜਾਵੇ। ਇਹ ਦੇਸ਼ ਨੂੰ ਵੱਧ ਮਜ਼ਬੂਤ ਅਤੇ ਸਮਾਵੇਸ਼ੀ ਏਆਈ ਪਥ ‘ਤੇ ਅੱਗੇ ਵੱਧਣ ਦਾ ਮੌਕਾ ਪ੍ਰਦਾਨ ਕਰਦਾ ਹੈ।

ਭਾਰਤ ਦੀ ਤਾਕਤ ਐਪਲੀਕੇਸ਼ਨ-ਅਧਾਰਿਤ  ਨਵੀਨਤਾ, ਘਰੇਲੂ ਡੇਟਾ ਦੇ ਉਤਪਾਦਕ ਇਸਤੇਮਾਲ, ਮਨੁੱਖੀ ਪੂੰਜੀ ਦੀ ਗਹਿਰਾਈ ਅਤੇ ਸਰਕਾਰੀ ਸੰਸਥਾਵਾਂ ਦੇ ਵੰਡੇ ਹੋਏ ਯਤਨਾਂ ਨੂੰ ਸ਼ਾਮਲ ਕਰਨ ਦੀ ਸਮਰੱਥਾ ਵਿੱਚ ਨਿਹਿਤ ਹੈ। ਸਿਰਫ਼ ਪੈਮਾਨੇ ਦੀ ਸੰਕੁਚਿਤ ਖੋਜ ਦੇ ਬਜਾਏ, ੳਪਨ ਅਤੇ ਇੰਟਰਓਪਰੇਬਲ ਸਿਸਟਮ, ਖੇਤਰ-ਵਿਸ਼ੇਸ਼ ਮਾਡਲ ਅਤੇ ਸਾਂਝੇ ਭੌਤਿਕ ਅਤੇ ਡਿਜ਼ੀਟਲ ਬੁਨਿਆਦੀ ਢਾਂਚੇ ‘ਤੇ ਅਧਾਰਿਤ  ਬਾਟਮ-ਅੱਪ ਰਣਨੀਤੀ ਮੁੱਲ-ਸਿਰਜਣ ਦਾ ਵੱਧ ਭਰੋਸੇਯੋਗ ਤਰੀਕੇ ਨਾਲ ਰਾਹ ਪ੍ਰਦਾਨ ਕਰਦੀ ਹੈ।

ਰੈਗੂਲੇਸ਼ਨ, ਡੇਟਾ ਗਵਰਨੈਂਸ ਅਤੇ ਸੁਰੱਖਿਆ ਡਿਪਲੋਇਮੈਂਟ ਤੋਂ ਬਾਅਦ ਨਹੀਂ, ਸਗੋਂ ਉਸ ਦੇ ਨਾਲ-ਨਾਲ ਵਿਕਸਿਤ ਹੋਣੇ ਚਾਹੀਦੇ ਹਨ। ਕੀਤੇ ਗਏ ਵਿਕਲਪਾਂ ਦੇ ਆਧਾਰ ‘ਤੇ, ਏਆਈ ਇੱਕ ਵਿਆਪਕ-ਅਧਾਰਿਤ  ਉਤਪਾਦਕਤਾ ਅਤੇ ਸ਼ਾਨਦਾਰ ਕੰਮ ਲਈ ਇੱਕ ਉਪਕਰਣ ਹੋ ਸਕਦਾ ਹੈ। ਭਾਰਤ ਦਾ ਕੰਮ ਇਹ ਯਕੀਨੀ ਬਣਾਉਣਾ ਹੈ ਕਿ ਏਆਈ ਦਾ ਵਿਕਾਸ ਉਸ ਦੀਆਂ ਵਿਕਾਸ ਪ੍ਰਾਥਮਿਕਤਾਵਾਂ ਅਤੇ ਆਰਥਿਕ ਮਜ਼ਬੂਤੀ ਪ੍ਰਾਪਤ ਕਰਨ ਦੀ ਉਸ ਦੀ ਲੰਬੀ ਮਿਆਦ ਦੀ ਮਹੱਤਵਅਕਾਂਖਿਆ ਦੇ ਅਨੁਕੂਲ ਹੋਵੇ।

*****

ਐੱਨਬੀ / ਆਰਟੀ/ ਪੀਕੇ/ ਵੀਏ/ਏਕੇ


(Release ID: 2221112) ਵਿਜ਼ੀਟਰ ਕਾਊਂਟਰ : 7