ਵਿੱਤ ਮੰਤਰਾਲਾ
azadi ka amrit mahotsav

ਕੇਂਦਰੀ ਬਜਟ 2026-27 ਦੀਆਂ ਤਿਆਰੀਆਂ ਦਾ ਅੰਤਿਮ ਪੜਾਅ ਅੱਜ ਨਵੀਂ ਦਿੱਲੀ ਵਿੱਚ 'ਹਲਵਾ ਸਮਾਰੋਹ' ਨਾਲ ਸ਼ੁਰੂ ਹੋਇਆ

प्रविष्टि तिथि: 27 JAN 2026 4:21PM by PIB Chandigarh

ਕੇਂਦਰੀ ਬਜਟ 2026-27 ਦੀ ਤਿਆਰੀ ਪ੍ਰਕਿਰਿਆ ਦੇ ਅੰਤਿਮ ਪੜਾਅ ਨੂੰ ਚਿੰਨ੍ਹਿਤ ਕਰਨ ਵਾਲਾ 'ਹਲਵਾ ਸਮਾਰੋਹ' ਅੱਜ ਨੌਰਥ ਬਲਾਕ ਸਥਿਤ ਬਜਟ ਪ੍ਰੈੱਸ ਵਿੱਚ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਕੇਂਦਰੀ ਵਿੱਤ ਅਤੇ ਕੋਰਪੋਰੇਟ ਕਾਰਜ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਦੀ ਮੌਜੂਦਗੀ ਵਿੱਚ ਸਮਾਪਤ ਹੋਇਆ।

'ਹਲਵਾ ਸਮਾਰੋਹ' ਬਜਟ ਦੀਆਂ ਤਿਆਰੀਆਂ ਨਾਲ ਜੁੜੇ ਅਧਿਕਾਰੀਆਂ ਦੇ 'ਲੌਕ-ਇਨ' (ਪਰਿਸਰ ਦੇ ਅੰਦਰ ਹੀ ਰਹਿਣ ਦੀ ਪ੍ਰਕਿਰਿਆ) ਸ਼ੁਰੂ ਹੋਣ ਤੋਂ ਠੀਕ ਪਹਿਲਾਂ ਆਯੋਜਿਤ ਕੀਤਾ ਜਾਂਦਾ ਹੈ। ਕੇਂਦਰੀ ਬਜਟ 2026-27 ਇੱਕ ਫਰਵਰੀ, 2026 ਨੂੰ ਪੇਸ਼ ਕੀਤਾ ਜਾਵੇਗਾ।

'ਹਲਵਾ ਸਮਾਰੋਹ' ਦੇ ਮੌਕੇ 'ਤੇ ਕੇਂਦਰੀ ਵਿੱਤ ਮੰਤਰੀ ਦੇ ਨਾਲ ਵਿੱਤ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ ਸਾਰੇ ਵਿਭਾਗਾਂ ਦੇ ਸਕੱਤਰ ਅਤੇ ਬਜਟ ਨਿਰਮਾਣ ਪ੍ਰਕਿਰਿਆ ਨਾਲ ਜੁੜੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

ਸਮਾਰੋਹ ਦੇ ਇੱਕ ਹਿੱਸੇ ਵਜੋਂ ਕੇਂਦਰੀ ਵਿੱਤ ਮੰਤਰੀ ਨੇ ਬਜਟ ਪ੍ਰੈੱਸ ਦਾ ਦੌਰਾ ਕੀਤਾ ਅਤੇ ਤਿਆਰੀਆਂ ਦੀ ਸਮੀਖਿਆ ਕੀਤੀ। ਨਾਲ ਹੀ, ਉਨ੍ਹਾਂ ਨੇ ਪੂਰੀ ਬਜਟ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। 

ਸਲਾਨਾ ਵਿੱਤੀ ਵੇਰਵਾਂ (ਜਿਸ ਨੂੰ ਆਮ ਤੌਰ 'ਤੇ ਬਜਟ ਕਿਹਾ ਜਾਂਦਾ ਹੈ), ਗ੍ਰਾਂਟਾਂ ਦੀਆਂ ਮੰਗਾਂ, ਵਿੱਤ ਬਿੱਲ ਆਦਿ ਸਮੇਤ ਕੇਂਦਰੀ ਬਜਟ ਦੇ ਸਾਰੇ ਦਸਤਾਵੇਜ਼ "ਯੂਨੀਅਨ ਬਜਟ ਮੋਬਾਈਲ ਐਪ" 'ਤੇ ਉਪਲਬਧ ਹੋਣਗੇ। ਇਸ ਨਾਲ ਸੰਸਦ ਮੈਂਬਰਾਂ ਅਤੇ ਆਮ ਜਨਤਾ ਨੂੰ ਡਿਜੀਟਲ ਮਾਧਿਅਮ ਨਾਲ ਬਜਟ ਦਸਤਾਵੇਜ਼ਾਂ ਤੱਕ ਆਸਾਨੀ ਨਾਲ ਪਹੁੰਚ ਹਾਸਲ ਹੋ ਸਕੇਗੀ। ਇਹ ਐਪ ਦੋਭਾਸ਼ੀ (ਅੰਗਰੇਜ਼ੀ ਅਤੇ ਹਿੰਦੀ) ਹੈ ਅਤੇ ਐਂਡਰਾਇਡ ਅਤੇ ਆਈਓਐੱਸ ਦੋਵਾਂ ਪਲੈਟਫਾਰਮਾਂ 'ਤੇ ਉਪਲਬਧ ਹੋਵੇਗੀ। ਇਸ ਐਪ ਨੂੰ ਕੇਂਦਰੀ ਬਜਟ ਵੈੱਬ ਪੋਰਟਲ ( www.indiabudget.gov.in) ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।

ਕੇਂਦਰੀ ਵਿੱਤ ਮੰਤਰੀ ਵੱਲੋਂ 1 ਫਰਵਰੀ, 2026 ਨੂੰ ਸੰਸਦ ਵਿੱਚ ਬਜਟ ਭਾਸ਼ਣ ਸਮਾਪਤ ਹੋਣ ਤੋਂ ਬਾਅਦ ਬਜਟ ਦਸਤਾਵੇਜ਼ ਮੋਬਾਈਲ ਐਪ ਅਤੇ ਵੈੱਬਸਾਈਟ 'ਤੇ ਉਪਲਬਧ ਹੋਣਗੇ।

****

ਐੱਨਬੀ/ਕੇਐੱਮਐੱਨ


(रिलीज़ आईडी: 2219566) आगंतुक पटल : 5
इस विज्ञप्ति को इन भाषाओं में पढ़ें: Odia , Tamil , Malayalam , English , Urdu , Marathi , हिन्दी , Kannada