ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ- ਗਣਤੰਤਰ ਦਿਵਸ ਪਰੇਡ ਵਿੱਚ MHA ਦੁਆਰਾ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ‘ਤੇ ਪੇਸ਼ ਕੀਤੀ ਗਈ ਝਾਕੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਬਸਤੀਵਾਦੀ ਨਿਸ਼ਾਨੀਆਂ ਨੂੰ ਮਿਟਾਉਣ ਵਾਲੇ ਇਤਿਹਸਕ ਕਾਨੂੰਨੀ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ


ਇਨ੍ਹਾਂ ਕਾਨੂੰਨੀ ਸੁਧਾਰਾਂ ਨਾਲ ਭਾਰਤ ਦੀ ਸਜ਼ਾ-ਮੁਖੀ ਤੋਂ ਨਿਆਂ-ਮੁਖੀ ਕਾਨੂੰਨੀ ਪ੍ਰਣਾਲੀ ਦੀ ਸ਼ੁਰੂਆਤ ਹੋਈ ਹੈ

प्रविष्टि तिथि: 26 JAN 2026 8:23PM by PIB Chandigarh

ਨਵੇਂ ਈ-ਸਾਕਸ਼ਯ, ਈ-ਸੰਮਨ, ਨਯਾਯ ਸ਼ਰੁਤੀ, NAFIS ਅਤੇ ICJS ਸਿਸਟਮ ਨੂੰ ਸਹੀ ਢੰਗ ਨਾਲ ਦਰਸਾਉਂਦੇ ਹੋਏ, ਇਹ ਨਾਗਰਿਕਾਂ ਨੂੰ ਨਵੇਂ ਭਾਰਤ ਵਿੱਚ ਤੇਜ਼, ਸਟੀਕ ਅਤੇ ਜਨ-ਕੇਂਦ੍ਰਿਤ ਨਿਆਂ ਪ੍ਰਣਾਲੀ ਦੀ ਅਹਿਮੀਅਤ ਬਾਰੇ ਜਾਗਰੂਕ ਕਰਦੀ ਹੈ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਗਣਤੰਤਰ ਦਿਵਸ ਪਰੇਡ ਵਿੱਚ ਅੱਜ ਗ੍ਰਹਿ ਮੰਤਰਾਲੇ (MHA) ਦੁਆਰਾ ਨਵੇਂ ਤਿੰਨ ਅਪਰਾਧਿਕ ਕਾਨੂੰਨਾਂ ‘ਤੇ ਪੇਸ਼ ਕੀਤੀ ਗਈ ਝਾਕੀ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਬਸਤੀਵਾਦੀ ਨਿਸ਼ਾਨੀਆਂ ਨੂੰ ਮਿਟਾਉਣ ਵਾਲੇ ਇਤਿਹਾਸਕ ਕਾਨੂੰਨੀ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸੁਧਾਰਾ ਨਾਲ ਭਾਰਤ ਦੀ ਸਜ਼ਾ-ਮੁਖੀ (Punishment Oriented) ਤੋਂ ਨਿਆਂ-ਮੁਖੀ (Justice Oriented) ਕਾਨੂੰਨੀ ਪ੍ਰਣਾਲੀ ਦੀ ਸ਼ੁਰੂਆਤ ਹੋਈ ਹੈ।

ਐਕਸ ‘ਤੇ ਇੱਕ ਪੋਸਟ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਅੱਜ ਗਣਤੰਤਰ ਪਰੇਡ ਵਿੱਚ MHA ਦੁਆਰਾ ਪੇਸ਼ ਕੀਤੇ ਗਏ ਨਵੇਂ ਅਪਰਾਧਿਕ ਕਾਨੂੰਨਾਂ ਦੀ ਝਾਕੀ ਨੇ ਮੋਦੀ ਜੀ ਦੀ ਅਗਵਾਈ ਵਿੱਚ ਬਸਤੀਵਾਦੀ ਨਿਸ਼ਾਨੀਆਂ ਨੂੰ ਮਿਟਾ ਕੇ ਇਤਿਹਾਸਕ ਕਾਨੂੰਨੀ ਸੁਧਾਰਾਂ ਨੂੰ ਪ੍ਰਦਰਸ਼ਿਤ ਕੀਤਾ, ਜੋ ਕਿ ਭਾਰਤ ਦੀ ਸਜ਼ਾ-ਮੁਖੀ ਤੋਂ ਨਿਆਂ-ਮੁਖੀ ਕਾਨੂੰਨੀ ਪ੍ਰਣਾਲੀ ਦੀ ਯਾਤਰਾ ਦੀ ਸ਼ੁਰੂਆਤ ਹੈ। ਨਵੇਂ ਈ-ਸਾਕਸ਼ਯ, ਈ-ਸੰਮਨ, ਨਯਾਯ ਸ਼ਰੁਤੀ, NAFIS ਅਤੇ ICJS ਸਿਸਟਮ ਨੂੰ ਸਹੀ ਢੰਗ ਨਾਲ ਦਰਸਾਉਂਦੇ ਹੋਏ, ਇਹ ਨਾਗਰਿਕਾਂ ਨੂੰ ਨਵੇਂ ਭਾਰਤ ਵਿੱਚ ਤੇਜ਼, ਸਟੀਕ ਅਤੇ ਜਨ-ਕੇਂਦ੍ਰਿਤ ਨਿਆਂ ਪ੍ਰਣਾਲੀ ਦੀ ਅਹਿਮੀਅਤ ਬਾਰੇ ਜਾਗਰੂਕ ਕਰਦੀ ਹੈ।”  

************


ਆਰਕੇ/ ਪੀਆਰ /ਪੀਐੱਸ / ਏਕੇ


(रिलीज़ आईडी: 2219172) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Marathi , Bengali , Bengali-TR , Gujarati , Kannada , Malayalam