ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ‘ਨੈਸ਼ਨਲ ਵੋਟਰਸ ਡੇਅ’ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਸੰਵਿਧਾਨ ਨੇ ਹਰ ਵੋਟਰ ਨੂੰ ਬਰਾਬਰ ਸ਼ਕਤੀ ਦਿੱਤੀ ਹੈ ਅਤੇ ਸਹੀ ਵੋਟ ਸਾਡੇ ਦੇਸ਼ ਨੂੰ ਸਹੀ ਦਿਸ਼ਾ ਦਿਖਾ ਸਕਦੀ ਹੈ
ਇਹ ਸਾਡੀ ਨੈਤਿਕ ਜਿੰਮੇਦਾਰੀ ਹੈ ਕਿ ਅਸੀਂ ਆਪਣੇ ਵੋਟਿੰਗ ਸਿਸਟਮ ਦੀ ਰੱਖਿਆ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਕੋਈ ਬਾਹਰੀ ਤੱਤ ਇਸ ਨੂੰ ਦੂਸ਼ਿਤ ਨਾ ਕਰ ਸਕੇ
ਇਸ ਦਿਨ ਅਸੀਂ ਆਪਣੀ ਵੋਟ ਦੀ ਸ਼ਕਤੀ ਦੀ ਵਰਤੋਂ ਕਰਕੇ ਇੱਕ ਵਿਕਸਿਤ ਅਤੇ ਸ਼ਕਤੀਸ਼ਾਲੀ ਭਾਰਤ ਬਣਾਉਣ ਦੇ ਸੰਕਲਪ ਨੂੰ ਫਿਰ ਤੋਂ ਦੁਹਰਾਈਏ
प्रविष्टि तिथि:
25 JAN 2026 10:26AM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਸਾਰੇ ਨਾਗਰਿਕਾਂ ਨੂੰ ਨੈਸ਼ਨਲ ਵੋਟਰਸ ਡੇਅ’ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਐਕਸ ਪਲੈਟਫਾਰਮ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਸਾਰੇ ਨਾਗਰਿਕਾਂ ਨੂੰ ‘ਨੈਸ਼ਨਲ ਵੋਟਰਸ ਡੇਅ’ ਦੀਆਂ ਸ਼ੁਭਕਾਮਨਾਵਾਂ। ਉਨ੍ਹਾਂ ਕਿਹਾ ਕਿ ਇਹ ਦਿਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੇ ਸੰਵਿਧਾਨ ਨੇ ਹਰ ਵੋਟਰ ਨੂੰ ਬਰਾਬਰ ਸ਼ਕਤੀ ਦਿੱਤੀ ਹੈ ਅਤੇ ਸਹੀ ਵੋਟ ਸਾਡੇ ਦੇਸ਼ ਨੂੰ ਸਹੀ ਦਿਸ਼ਾ ਦਿਖਾ ਸਕਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਦਾਰੀ ਹੈ ਕਿ ਅਸੀਂ ਆਪਣੇ ਵੋਟਿੰਗ ਸਿਸਟਮ ਦੀ ਰੱਖਿਆ ਕਰੀਏ ਅਤੇ ਇਹ ਯਕੀਨੀ ਬਣਾਈਏ ਕਿ ਕੋਈ ਬਾਹਰੀ ਤੱਤ ਇਸ ਨੂੰ ਦੂਸ਼ਿਤ ਨਾ ਕਰ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਦਿਨ ਅਸੀਂ ਆਪਣੀ ਵੋਟ ਦੀ ਸ਼ਕਤੀ ਦੀ ਵਰਤੋਂ ਕਰਕੇ ਇੱਕ ਵਿਕਸਿਤ ਅਤੇ ਸ਼ਕਤੀਸ਼ਾਲੀ ਭਾਰਤ ਬਣਾਉਣ ਦੇ ਸੰਕਲਪ ਨੂੰ ਮੁੜ ਤੋਂ ਦੁਹਰਾਈਏ।
************
ਆਰਕੇ/ ਆਰਆਰ/ ਪੀਐੱਸ/ ਐੱਸਕੇ/ਏਕੇ
(रिलीज़ आईडी: 2218786)
आगंतुक पटल : 4