ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਿਕਸ਼ਾਪਤਰੀ ਦਵਿਸ਼ਤਾਬਦੀ ਮਹੋਤਸਵ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

प्रविष्टि तिथि: 23 JAN 2026 2:06PM by PIB Chandigarh

ਜੈ ਸਵਾਮੀਨਾਰਾਇਣ!

ਅੱਜ ਅਸੀਂ ਸਾਰੇ ਵਿਸ਼ੇਸ਼ ਮੌਕੇ ਦੇ ਗਵਾਹ ਬਣ ਰਹੇ ਹਾਂ। ਭਗਵਾਨ ਸਵਾਮੀ ਨਾਰਾਇਣ ਦੀ ਸ਼ਿਕਸ਼ਾਪਤਰੀ ਦੇ 200 ਸਾਲ, ਦਵਿਸ਼ਤਾਬਦੀ ਸਮਾਗਮ ਦਾ ਇਹ ਮੌਕਾ, ਸਾਡਾ ਸਾਰਿਆਂ ਦਾ ਸੁਭਾਗ ਹੈ ਕਿ ਇਸ ਪਾਵਨ ਤਿਉਹਾਰ ਦੇ ਅਸੀਂ ਸਾਰੇ ਸਹਿਭਾਗੀ ਬਣ ਰਹੇ ਹਾਂ। ਇਸ ਪੁੰਨ ਕਾਲ ਵਿੱਚ, ਮੈਂ ਤੁਹਾਡੇ ਸਾਰੇ ਸੰਤਾਂ ਨੂੰ ਨਮਨ ਕਰਦਾ ਹਾਂ। ਮੈਂ ਭਗਵਾਨ ਸਵਾਮੀ ਨਾਰਾਇਣ ਦੇ ਕਰੋੜਾਂ ਪੈਰੋਕਾਰਾਂ ਨੂੰ ਦਵਿਸ਼ਤਾਬਦੀ ਮਹੋਤਸਵ ਦੀ ਵਧਾਈ ਦਿੰਦਾ ਹਾਂ।


ਸਾਥੀਓ, ਭਾਰਤ, ਗਿਆਨਯੋਗ ਲਈ ਸਮਰਪਿਤ ਰਿਹਾ ਹੈ। ਹਜ਼ਾਰਾਂ ਸਾਲ ਪੁਰਾਣੇ ਵੇਦ, ਸਾਡੇ ਲਈ ਅੱਜ ਵੀ ਪ੍ਰੇਰਨਾ ਹਨ। ਸਾਡੇ ਰਿਸ਼ੀ-ਮੁਨੀਆਂ ਨੇ ਤਤਕਾਲੀ ਸਮੇਂ ਦੇ ਅਨੁਸਾਰ, ਵੇਦਾਂ ਦੇ ਪ੍ਰਕਾਸ਼ ਵਿੱਚ ਉਸ ਸਮੇਂ ਦੀਆਂ ਵਿਵਸਥਾਵਾਂ ਨੂੰ ਲਗਾਤਾਰ ਵਿਕਸਿਤ ਕੀਤਾ। ਵੇਦਾਂ ਤੋਂ ਉਪਨਿਸ਼ਦ, ਉਪਨਿਸ਼ਦਾਂ ਤੋਂ ਪੁਰਾਣ, ਸ਼ਰੂਤੀ, ਸਮ੍ਰਿਤੀ, ਕਥਾਵਾਚਨ, ਗਾਇਨ, ਅਜਿਹੇ ਵੱਖ-ਵੱਖ ਪਹਿਲੂਆਂ ਤੋਂ ਸਾਡੀ ਪਰੰਪਰਾ ਸਮਰੱਥਵਾਨ ਹੁੰਦੀ ਰਹੀ।


ਸਾਥੀਓ, ਸਮੇਂ ਦੀ ਲੋੜ ਅਨੁਸਾਰ ਵੱਖ-ਵੱਖ ਕਾਲਖੰਡਾਂ ਵਿੱਚ ਮਹਾਤਮਾ, ਰਿਸ਼ੀ, ਮਨੀਸ਼ੀਆਂ ਨੇ ਇਸ ਪਰੰਪਰਾ ਵਿੱਚ ਨਵੇਂ-ਨਵੇਂ ਅਧਿਆਏ ਜੋੜੇ। ਅਸੀਂ ਸਾਰੇ ਜਾਣਦੇ ਹਾਂ, ਭਗਵਾਨ ਸਵਾਮੀ ਨਾਰਾਇਣ ਦੇ ਜੀਵਨ ਦੇ ਪ੍ਰਸੰਗ, ਲੋਕ ਸਿੱਖਿਆ, ਲੋਕ ਸੇਵਾ ਨਾਲ ਜੁੜੇ ਰਹੇ ਹਨ। ਇਸੇ ਅਨੁਭਵ ਨੂੰ ਉਨ੍ਹਾਂ ਨੇ ਸਰਲ ਸ਼ਬਦਾਂ ਵਿੱਚ ਸਮਝਾਇਆ। ਸ਼ਿਕਸ਼ਾਪਤਰੀ ਦੇ ਰੂਪ ਵਿੱਚ ਭਗਵਾਨ ਸਵਾਮੀ ਨਾਰਾਇਣ ਨੇ ਸਾਨੂੰ ਜੀਵਨ ਦਾ ਅਨਮੋਲ ਮਾਰਗ-ਦਰਸ਼ਨ ਦਿੱਤਾ।


ਸਾਥੀਓ, ਅੱਜ ਦਵਿਸ਼ਤਾਬਦੀ ਸਮਾਗਮ ਦਾ ਇਹ ਵਿਸ਼ੇਸ਼ ਮੌਕਾ ਸਾਨੂੰ ਇਹ ਮੁਲਾਂਕਣ ਕਰਨ ਦਾ ਮੌਕਾ ਦਿੰਦਾ ਹੈ ਕਿ ਅਸੀਂ ਸ਼ਿਕਸ਼ਾਪਤਰੀ ਤੋਂ ਕੀ-ਕੁਝ ਨਵਾਂ ਸਿੱਖ ਰਹੇ ਹਾਂ, ਉਸ ਦੇ ਆਦਰਸ਼ਾਂ ਨੂੰ ਕਿੰਨਾ ਆਪਣੇ ਜੀਵਨ ਵਿੱਚ ਜੀਅ ਰਹੇ ਹਾਂ?
ਸਾਥੀਓ, ਭਗਵਾਨ ਸਵਾਮੀ ਨਾਰਾਇਣ ਦਾ ਜੀਵਨ, ਸਾਧਨਾ ਦੇ ਨਾਲ-ਨਾਲ ਸੇਵਾ ਦੀ ਵੀ ਪ੍ਰਤੀਮੂਰਤੀ ਸੀ। ਅੱਜ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ਸਮਾਜ, ਰਾਸ਼ਟਰ ਅਤੇ ਮਾਨਵਤਾ ਦੀ ਸੇਵਾ ਦੇ ਕਿੰਨੇ ਹੀ ਅਭਿਆਨ ਚੱਲ ਰਹੇ ਹਨ। ਸਿੱਖਿਆ ਅਤੇ ਸਿਹਤ ਨਾਲ ਜੁੜੇ ਪ੍ਰੋਜੈਕਟ, ਕਿਸਾਨ ਭਲਾਈ ਦੇ ਸੰਕਲਪ, ਪਾਣੀ ਨਾਲ ਜੁੜੇ ਅਭਿਆਨ, ਇਹ ਅਸਲ ਵਿੱਚ ਸ਼ਲਾਘਾਯੋਗ ਹਨ। ਤੁਹਾਡੇ ਸਾਰੇ ਸੰਤਾਂ ਨੂੰ, ਹਰੀ ਭਗਤਾਂ ਨੂੰ, ਸਮਾਜ ਸੇਵਾ ਪ੍ਰਤੀ ਆਪਣੇ ਫਰਜ਼ਾਂ ਦਾ ਨਿਰੰਤਰ ਵਿਸਤਾਰ ਕਰਦੇ ਦੇਖਣਾ ਬਹੁਤ ਪ੍ਰੇਰਨਾਦਾਇਕ ਹੁੰਦਾ ਹੈ।


ਸਾਥੀਓ, ਅੱਜ ਦੇਸ਼ ਸਵਦੇਸ਼ੀ ਅਤੇ ਸਵੱਛਤਾ ਵਰਗੇ ਜਨ-ਅੰਦੋਲਨਾਂ ਨੂੰ ਅੱਗੇ ਵਧਾ ਰਿਹਾ ਹੈ। ਵੋਕਲ ਫੌਰ ਲੋਕਲ ਦੇ ਮੰਤਰ ਦੀ ਗੂੰਜ ਘਰ-ਘਰ ਤੱਕ ਪਹੁੰਚ ਰਹੀ ਹੈ। ਇਨ੍ਹਾਂ ਅਭਿਆਨਾਂ ਨਾਲ ਤੁਹਾਡੇ ਯਤਨ ਜੁੜਨਗੇ, ਤਾਂ ਸ਼ਿਕਸ਼ਾਪਤਰੀ ਦੀ ਦਵਿਸ਼ਤਾਬਦੀ ਦਾ ਇਹ ਪਵਿੱਤਰ ਸਮਾਗਮ ਹੋਰ ਵੀ ਅਭੁੱਲ ਬਣ ਜਾਵੇਗਾ।


ਤੁਸੀਂ ਸਾਰੇ ਜਾਣਦੇ ਹੋ, ਦੇਸ਼ ਨੇ ਪ੍ਰਾਚੀਨ ਹੱਥ-ਲਿਖਤਾਂ ਦੀ ਸੁਰੱਖਿਆ ਲਈ ਗਿਆਨ ਭਾਰਤਮ ਮਿਸ਼ਨ ਲਾਂਚ ਕੀਤਾ ਹੈ। ਮੇਰੀ ਇਹ ਬੇਨਤੀ ਹੈ ਕਿ ਤੁਹਾਡੇ ਵਰਗੇ ਸਾਰੇ ਪ੍ਰਬੁੱਧ ਸੰਗਠਨ ਇਸ ਕੰਮ ਵਿੱਚ ਹੋਰ ਜ਼ਿਆਦਾ ਸਹਿਯੋਗ ਕਰਨ। ਸਾਨੂੰ, ਸਾਡੇ ਭਾਰਤ ਦੇ ਪ੍ਰਾਚੀਨ ਗਿਆਨ ਨੂੰ ਬਚਾਉਣਾ ਹੈ, ਸਾਨੂੰ ਉਸ ਦੀ ਪਛਾਣ ਨੂੰ ਬਚਾਉਣਾ ਹੈ, ਅਤੇ ਇਸ ਵਿੱਚ ਤੁਹਾਡਾ ਸਹਿਯੋਗ, ਗਿਆਨ ਭਾਰਤਮ ਮਿਸ਼ਨ ਦੀ ਸਫਲਤਾ ਨੂੰ ਨਵੀਂ ਉਚਾਈ ’ਤੇ ਲੈ ਜਾਵੇਗਾ।


ਸਾਥੀਓ, ਇਸ ਸਮੇਂ ਦੇਸ਼ ਵਿੱਚ ਸੋਮਨਾਥ ਸਵਾਭੀਮਾਨ ਪੁਰਬ ਦਾ ਵਿਸ਼ਾਲ ਸਭਿਆਚਾਰਕ ਉਤਸਵ ਚੱਲ ਰਿਹਾ ਹੈ। ਸੋਮਨਾਥ ਮੰਦਰ ਦੇ ਪਹਿਲੇ ਵਿਨਾਸ਼ ਤੋਂ ਲੈ ਕੇ ਹੁਣ ਤੱਕ ਇੱਕ ਹਜ਼ਾਰ ਸਾਲ ਦੀ ਯਾਤਰਾ ਨੂੰ ਦੇਸ਼ ਸੋਮਨਾਥ ਸਵਾਭੀਮਾਨ ਪੁਰਬ ਦੇ ਰੂਪ ਵਿੱਚ ਮਨਾ ਰਿਹਾ ਹੈ। ਮੇਰੀ ਬੇਨਤੀ ਹੈ, ਤੁਸੀਂ ਸਾਰੇ ਇਸ ਮਹੋਤਸਵ ਨਾਲ ਵੀ ਜੁੜੋ, ਇਸ ਦੇ ਉਦੇਸ਼ਾਂ ਨੂੰ ਜਨ-ਜਨ ਤੱਕ ਲੈ ਕੇ ਜਾਣ ਦਾ ਕੰਮ ਕਰੋ।


ਮੈਨੂੰ ਵਿਸ਼ਵਾਸ ਹੈ, ਤੁਹਾਡੇ ਜ਼ਰੀਏ ਭਾਰਤ ਦੀ ਵਿਕਾਸ ਯਾਤਰਾ ਨੂੰ ਭਗਵਾਨ ਸਵਾਮੀ ਨਾਰਾਇਣ ਦਾ ਆਸ਼ੀਰਵਾਦ ਅਜਿਹਾ ਹੀ ਨਿਰੰਤਰ ਮਿਲਦਾ ਰਹੇਗਾ। ਮੈਂ ਇੱਕ ਵਾਰ ਫਿਰ ਸਾਰੇ ਸੰਤਾਂ, ਸਾਰੇ ਹਰੀ ਭਗਤਾਂ ਅਤੇ ਸਾਰੇ ਸ਼ਰਧਾਲੂਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।


ਜੈ ਸਵਾਮੀਨਾਰਾਇਣ!
ਬਹੁਤ-ਬਹੁਤ ਧੰਨਵਾਦ!

 

***************

ਐੱਮਜੇਪੀਐੱਸ/ਵੀਜੇ


(रिलीज़ आईडी: 2217995) आगंतुक पटल : 4
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Telugu , Kannada