ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 23 ਜਨਵਰੀ ਨੂੰ ਕੇਰਲ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਹਰੀ ਝੰਡੀ ਦਿਖਾਉਣਗੇ
ਇਨ੍ਹਾਂ ਵਿੱਚ ਰੇਲ ਸੰਪਰਕ, ਸ਼ਹਿਰੀ ਰੋਜ਼ੀ-ਰੋਟੀ, ਵਿਗਿਆਨ ਅਤੇ ਨਵੀਨਤਾ, ਨਾਗਰਿਕ-ਕੇਂਦ੍ਰਿਤ ਸੇਵਾਵਾਂ ਅਤੇ ਉੱਨਤ ਸਿਹਤ ਸੰਭਾਲ ਸਮੇਤ ਮੁੱਖ ਖੇਤਰਾਂ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ
ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਸਵਾਨਿਧੀ ਕ੍ਰੈਡਿਟ ਕਾਰਡ ਲਾਂਚ ਕਰਨਗੇ ਅਤੇ ਇੱਕ ਲੱਖ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸਵਾਨਿਧੀ ਕਰਜ਼ੇ ਵੀ ਤਕਸੀਮ ਕਰਨਗੇ
ਪ੍ਰਧਾਨ ਮੰਤਰੀ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ ਨੂੰ ਹਰੀ ਝੰਡੀ ਦਿਖਾਉਣਗੇ, ਜਿਸ ਨਾਲ ਸਮੁੱਚੇ ਕੇਰਲ ਵਿੱਚ ਰੇਲ ਸੰਪਰਕ ਵਧੇਗਾ
ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਸੀਐੱਸਆਈਆਰ-ਐੱਨਆਈਆਈਐੱਸਟੀ ਇਨੋਵੇਸ਼ਨ, ਤਕਨਾਲੋਜੀ ਅਤੇ ਉੱਦਮਤਾ ਹੱਬ ਦਾ ਨੀਂਹ ਪੱਥਰ ਰੱਖਣਗੇ
प्रविष्टि तिथि:
22 JAN 2026 2:08PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 23 ਜਨਵਰੀ, 2026 ਨੂੰ ਕੇਰਲ ਦਾ ਦੌਰਾ ਕਰਨਗੇ। ਸਵੇਰੇ ਲਗਭਗ 10:45 ਵਜੇ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ, ਉਦਘਾਟਨ ਕਰਨਗੇ ਅਤੇ ਹਰੀ ਝੰਡੀ ਦਿਖਾਉਣਗੇ। ਉਹ ਇਸ ਮੌਕੇ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਇਹ ਪ੍ਰੋਜੈਕਟ ਰੇਲ ਸੰਪਰਕ, ਸ਼ਹਿਰੀ ਰੋਜ਼ੀ-ਰੋਟੀ, ਵਿਗਿਆਨ ਅਤੇ ਨਵੀਨਤਾ, ਨਾਗਰਿਕ-ਕੇਂਦ੍ਰਿਤ ਸੇਵਾਵਾਂ ਅਤੇ ਉੱਨਤ ਸਿਹਤ ਸੰਭਾਲ ਸਮੇਤ ਮੁੱਖ ਖੇਤਰਾਂ ਨਾਲ ਸਬੰਧਤ ਹਨ, ਜੋ ਕਿ ਪ੍ਰਧਾਨ ਮੰਤਰੀ ਦੇ ਸੰਮਲਿਤ ਵਿਕਾਸ, ਤਕਨੀਕੀ ਤਰੱਕੀ ਅਤੇ ਨਾਗਰਿਕਾਂ ਲਈ ਜੀਵਨ ਦੀ ਬਿਹਤਰ ਗੁਣਵੱਤਾ 'ਤੇ ਨਿਰੰਤਰ ਧਿਆਨ ਨੂੰ ਦਰਸਾਉਂਦੇ ਹਨ।
ਰੇਲ ਸੰਪਰਕ ਨੂੰ ਇੱਕ ਵੱਡਾ ਹੁਲਾਰਾ ਦੇਣ ਲਈ ਪ੍ਰਧਾਨ ਮੰਤਰੀ ਚਾਰ ਨਵੀਆਂ ਰੇਲ ਸੇਵਾਵਾਂ ਨੂੰ ਹਰੀ ਝੰਡੀ ਦਿਖਾਉਣਗੇ, ਜਿਨ੍ਹਾਂ ਵਿੱਚ ਤਿੰਨ ਅੰਮ੍ਰਿਤ ਭਾਰਤ ਐਕਸਪ੍ਰੈੱਸ ਰੇਲਾਂ ਅਤੇ ਇੱਕ ਯਾਤਰੀ ਰੇਲ ਸ਼ਾਮਲ ਹੈ। ਇਨ੍ਹਾਂ ਵਿੱਚ ਨਾਗਰਕੋਇਲ-ਮੰਗਲੁਰੂ ਅੰਮ੍ਰਿਤ ਭਾਰਤ ਐਕਸਪ੍ਰੈੱਸ, ਤਿਰੂਵਨੰਤਪੁਰਮ-ਤੰਬਾਰਮ ਅੰਮ੍ਰਿਤ ਭਾਰਤ ਐਕਸਪ੍ਰੈੱਸ, ਤਿਰੂਵਨੰਤਪੁਰਮ-ਚਾਰਲਾਪੱਲੀ ਅੰਮ੍ਰਿਤ ਭਾਰਤ ਐਕਸਪ੍ਰੈੱਸ ਅਤੇ ਤ੍ਰਿਸੂਰ ਅਤੇ ਗੁਰੂਵਾਯੂਰ ਦਰਮਿਆਨ ਇੱਕ ਨਵੀਂ ਯਾਤਰੀ ਰੇਲ ਸ਼ਾਮਲ ਹੈ। ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੇਰਲ, ਤਾਮਿਲਨਾਡੂ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿਚਾਲੇ ਲੰਬੀ ਦੂਰੀ ਅਤੇ ਖੇਤਰੀ ਸੰਪਰਕ ਨੂੰ ਮਹੱਤਵਪੂਰਨ ਤੌਰ 'ਤੇ ਵਧਾਏਗੀ, ਜਿਸ ਨਾਲ ਯਾਤਰੀਆਂ ਲਈ ਯਾਤਰਾ ਵਧੇਰੇ ਕਿਫਾਇਤੀ, ਸੁਰੱਖਿਅਤ ਅਤੇ ਸਮਾਂਬੱਧ ਹੋਵੇਗੀ। ਬਿਹਤਰ ਸੰਪਰਕ ਖੇਤਰ ਭਰ ਵਿੱਚ ਸੈਰ-ਸਪਾਟਾ, ਵਪਾਰ, ਸਿੱਖਿਆ, ਰੁਜ਼ਗਾਰ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਨੂੰ ਮਜ਼ਬੂਤ ਹੁਲਾਰਾ ਦੇਵੇਗਾ।
ਸ਼ਹਿਰੀ ਰੋਜ਼ੀ-ਰੋਟੀ ਨੂੰ ਮਜ਼ਬੂਤ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਰੇੜ੍ਹੀ-ਫੜ੍ਹੀ ਵਿਕਰੇਤਾਵਾਂ ਲਈ ਵਿੱਤੀ ਸਮਾਵੇਸ਼ ਦੇ ਅਗਲੇ ਪੜਾਅ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਸਵਾਨਿਧੀ ਕ੍ਰੈਡਿਟ ਕਾਰਡ ਲਾਂਚ ਕਰਨਗੇ। ਯੂਪੀਆਈ ਸਬੰਧਤ, ਵਿਆਜ-ਮੁਕਤ ਰਿਵਾਲਵਿੰਗ ਕ੍ਰੈਡਿਟ ਸਹੂਲਤ ਤੁਰੰਤ ਤਰਲਤਾ ਪ੍ਰਦਾਨ ਕਰੇਗੀ, ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗੀ ਅਤੇ ਲਾਭਪਾਤਰੀਆਂ ਨੂੰ ਇੱਕ ਰਸਮੀ ਕ੍ਰੈਡਿਟ ਪਿਛੋਕੜ ਬਣਾਉਣ ਵਿੱਚ ਮਦਦ ਕਰੇਗੀ। ਪ੍ਰਧਾਨ ਮੰਤਰੀ ਕੇਰਲ ਦੇ ਰੇੜ੍ਹੀ-ਫੜ੍ਹੀ ਵਿਕਰੇਤਾਵਾਂ ਸਮੇਤ ਇੱਕ ਲੱਖ ਲਾਭਪਾਤਰੀਆਂ ਨੂੰ ਪੀਐੱਮ ਸਵਾਨਿਧੀ ਕਰਜ਼ੇ ਵੀ ਵੰਡਣਗੇ। 2020 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ, ਪੀਐੱਮ ਸਵਾਨਿਧੀ ਯੋਜਨਾ ਨੇ ਵੱਡੀ ਗਿਣਤੀ ਲਾਭਪਾਤਰੀਆਂ ਲਈ ਰਸਮੀ ਕਰਜ਼ੇ ਤੱਕ ਪਹਿਲੀ ਵਾਰ ਪਹੁੰਚ ਨੂੰ ਸਮਰੱਥ ਬਣਾਇਆ ਹੈ ਅਤੇ ਸ਼ਹਿਰੀ ਗੈਰ-ਰਸਮੀ ਕਾਮਿਆਂ ਵਿੱਚ ਗਰੀਬੀ ਹਟਾਉਣ ਅਤੇ ਰੋਜ਼ੀ-ਰੋਟੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਵਿਗਿਆਨ ਅਤੇ ਨਵੀਨਤਾ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਸੀਐੱਸਆਈਆਰ-ਐੱਨਆਈਆਈਐੱਸਟੀ ਇਨੋਵੇਸ਼ਨ, ਤਕਨਾਲੋਜੀ ਅਤੇ ਉੱਦਮਤਾ ਹੱਬ ਦਾ ਨੀਂਹ ਪੱਥਰ ਰੱਖਣਗੇ। ਇਹ ਹੱਬ ਜੀਵਨ ਵਿਗਿਆਨ ਅਤੇ ਜੈਵਿਕ-ਅਰਥ-ਵਿਵਸਥਾ 'ਤੇ ਧਿਆਨ ਕੇਂਦ੍ਰਿਤ ਕਰੇਗਾ, ਆਧੁਨਿਕ ਬਾਇਓ-ਟੈਕਨਾਲੋਜੀ, ਟਿਕਾਊ ਪੈਕੇਜਿੰਗ ਅਤੇ ਗ੍ਰੀਨ ਹਾਈਡ੍ਰੋਜਨ ਨਾਲ ਆਯੁਰਵੇਦ ਵਰਗੀਆਂ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਜੋੜੇਗਾ ਅਤੇ ਸਟਾਰਟਅੱਪ ਸਿਰਜਣਾ, ਤਕਨਾਲੋਜੀ ਟ੍ਰਾਂਸਫਰ ਅਤੇ ਆਲਮੀ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ। ਇਹ ਖੋਜ ਨੂੰ ਬਾਜ਼ਾਰ ਲਈ ਤਿਆਰ ਹੱਲਾਂ ਅਤੇ ਉੱਦਮਾਂ ਵਿੱਚ ਬਦਲਣ ਲਈ ਇੱਕ ਮੰਚ ਵਜੋਂ ਕੰਮ ਕਰੇਗਾ।
ਇਸ ਦੌਰੇ ਇੱਕ ਹੋਰ ਮੁੱਖ ਫੋਕਸ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਦਾ ਹੋਵੇਗਾ। ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਸ਼੍ਰੀ ਚਿੱਤਰ ਤਿਰੂਨਲ ਇੰਸਟੀਚਿਊਟ ਫਾਰ ਮੈਡੀਕਲ ਸਾਇੰਸਜ਼ ਐਂਡ ਟੈਕਨਾਲੋਜੀ ਵਿਖੇ ਇੱਕ ਅਤਿ-ਆਧੁਨਿਕ ਰੇਡੀਓਸਰਜਰੀ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਇਹ ਸਹੂਲਤ ਜਟਿਲ ਦਿਮਾਗੀ ਬਿਮਾਰੀਆਂ ਲਈ ਬਹੁਤ ਹੀ ਸਟੀਕ ਅਤੇ ਘੱਟ ਚੀਰ-ਫਾੜ ਵਾਲਾ ਇਲਾਜ ਮੁਹੱਈਆ ਕਰੇਗੀ, ਜਿਸ ਨਾਲ ਤੀਜੇ ਪੱਧਰ ਦੀਆਂ ਖੇਤਰੀ ਸਿਹਤ ਸੇਵਾਵਾਂ ਦੀ ਸਮਰੱਥਾ ਹੋਰ ਮਜ਼ਬੂਤ ਹੋਵੇਗੀ।
ਪ੍ਰਧਾਨ ਮੰਤਰੀ ਤਿਰੂਵਨੰਤਪੁਰਮ ਵਿੱਚ ਨਵੇਂ ਪੂਜਾਪੁਰਾ ਮੁੱਖ ਡਾਕਘਰ ਦਾ ਉਦਘਾਟਨ ਵੀ ਕਰਨਗੇ। ਇਹ ਆਧੁਨਿਕ, ਤਕਨਾਲੋਜੀ-ਸਮਰਥਿਤ ਸਹੂਲਤ ਡਾਕ, ਬੈਂਕਿੰਗ, ਬੀਮਾ ਅਤੇ ਡਿਜੀਟਲ ਸੇਵਾਵਾਂ ਦੀ ਇੱਕ ਵਿਆਪਕ ਸ਼੍ਰੇਣੀ ਦੀ ਪੇਸ਼ਕਸ਼ ਕਰੇਗੀ, ਜੋ ਨਾਗਰਿਕ-ਕੇਂਦ੍ਰਿਤ ਸੇਵਾ ਪ੍ਰਦਾਨ ਕਰਨ ਨੂੰ ਹੋਰ ਮਜ਼ਬੂਤ ਬਣਾਏਗੀ।
****
ਐੱਮਜੇਪੀਐੱਸ/ਐੱਸਟੀ
(रिलीज़ आईडी: 2217259)
आगंतुक पटल : 7
इस विज्ञप्ति को इन भाषाओं में पढ़ें:
Assamese
,
English
,
Urdu
,
Marathi
,
हिन्दी
,
Bengali
,
Manipuri
,
Gujarati
,
Tamil
,
Telugu
,
Kannada
,
Malayalam