ਰੇਲ ਮੰਤਰਾਲਾ
azadi ka amrit mahotsav

ਵੰਦੇ ਭਾਰਤ ਸਲੀਪਰ ਰੇਲਗੱਡੀ ਯਾਤਰੀਆਂ ਵਿੱਚ ਬਹੁਤ ਪ੍ਰਸਿੱਧ ਹੋ ਗਈ ਹੈ


ਟਿਕਟ ਕਾਊਂਟਰ ਖੁੱਲ੍ਹਦੇ ਹੀ ਕੁਝ ਘੰਟਿਆਂ ਵਿੱਚ ਇਸ ਰੇਲਗੱਡੀ ਦੇ ਪਹਿਲੇ ਦਿਨ ਹੀ ਯਾਤਰਾ ਦੀਆਂ ਸਾਰੀਆਂ ਟਿਕਟਾਂ ਬੁੱਕ ਹੋਈਆਂ

प्रविष्टि तिथि: 20 JAN 2026 7:57PM by PIB Chandigarh

ਕਾਮਾਖਿਆ (ਕੇਵਾਈਕਿਊ) ਅਤੇ ਹਾਵੜਾ (ਐੱਚਡਬਲਿਊਐੱਚ) ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਸਲੀਪਰ ਰੇਲਗੱਡੀ (ਰੇਲਗੱਡੀ ਨੰਬਰ 27576) ਦੀ ਪਹਿਲੀ ਵਪਾਰਕ ਯਾਤਰਾ ਨੂੰ ਯਾਤਰੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪੀਆਰਐੱਸ ਅਤੇ ਹੋਰ ਸਾਈਟਾਂ ਰਾਹੀਂ ਟਿਕਟ ਬੁਕਿੰਗ ਸ਼ੁਰੂ ਹੋਣ ਦੇ ਕੁਝ ਹੀ ਘੰਟਿਆਂ ਦੇ ਅੰਦਰ-ਅੰਦਰ ਸਾਰੀਆਂ ਸੀਟਾਂ ਬੁੱਕ ਹੋ ਗਈਆਂ।  ਸੀਟਾਂ ਦੀ ਇੰਨੀ ਛੇਤੀ ਬੁਕਿੰਗ ਹੋਣਾ ਯਾਤਰੀਆਂ ਦੀ ਉਸ ਜਿਗਿਆਸਾ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦਾ ਹੈ, ਜਿਸ ਦੇ ਚਲਦਿਆਂ ਉਹ 17 ਜਨਵਰੀ, 2026 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਉਦਘਾਟਨ ਕੀਤੀ ਗਈ ਵੰਦੇ ਭਾਰਤ ਸਲੀਪਰ ਰੇਲਗੱਡੀ ਦੀ ਗਤੀ, ਆਰਾਮ ਅਤੇ ਆਧੁਨਿਕ ਸਹੂਲਤਾਂ ਦਾ ਅਨੁਭਵ ਕਰਨਾ ਚਾਹੁੰਦੇ ਹਨ।

ਇਹ ਰੇਲਗੱਡੀ 22 ਜਨਵਰੀ, 2026 ਤੋਂ ਕਾਮਾਖਿਆ ਤੋਂ ਅਤੇ 23 ਜਨਵਰੀ, 2026 ਨੂੰ ਹਾਵੜਾ ਤੋਂ ਆਪਣੀ ਪਹਿਲੀ ਵਪਾਰਕ ਯਾਤਰਾ ਸ਼ੁਰੂ ਕਰੇਗੀ। ਇਸ ਨਵੀਂ ਰੇਲ ਸੇਵਾ ਲਈ ਟਿਕਟ ਬੁਕਿੰਗ 19 ਜਨਵਰੀ, 2026 ਨੂੰ ਸਵੇਰੇ 8:00 ਵਜੇ ਸ਼ੁਰੂ ਹੋਈ । 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਸਾਰੀਆਂ ਸ਼੍ਰੇਣੀਆਂ ਦੀਆਂ ਟਿਕਟਾਂ ਪੂਰੀ ਤਰ੍ਹਾਂ ਵਿਕ ਗਈਆਂ, ਜੋ ਇਸ ਪ੍ਰੀਮੀਅਮ ਸੈਮੀ-ਹਾਈ-ਸਪੀਡ ਰੇਲ ਸੇਵਾ ਲਈ ਲੋਕਾਂ ਦੇ ਭਾਰੀ ਉਤਸ਼ਾਹ ਨੂੰ ਦਰਸਾਉਂਦਾ ਹੈ।

ਆਪਣੀ ਪਹਿਲੀ ਵਪਾਰਕ ਯਾਤਰਾ ਵਿੱਚ ਮਿਲੇ ਇਸ ਸ਼ਾਨਦਾਰ ਹੁੰਗਾਰੇ ਨਾਲ ਯਾਤਰੀਆਂ ਦੀ ਤੇਜ਼, ਸੁਰੱਖਿਅਤ ਅਤੇ ਵਧੇਰੇ ਆਰਾਮਦਾਇਕ ਰੇਲ ਯਾਤਰਾ ਵਿਕਲਪਾਂ ਵਿੱਚ ਵੱਧ ਰਹੀ ਦਿਲਚਸਪੀ ਸਪਸ਼ਟ ਤੌਰ 'ਤੇ ਦਿਖਾਈ ਦਿੰਦੀ ਹੈ। ਕਾਮਾਖਿਆ-ਹਾਵੜਾ ਵੰਦੇ ਭਾਰਤ ਸਲੀਪਰ ਰੇਲਗੱਡੀ ਨਾਲ ਉੱਤਰ-ਪੂਰਬ ਅਤੇ ਪੂਰਬੀ ਭਾਰਤ ਵਿਚਕਾਰ ਸੰਪਰਕ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਸੰਭਾਵਨਾ ਹੈ, ਜੋ ਆਧੁਨਿਕ ਸਹੂਲਤਾਂ, ਬਿਹਤਰ ਯਾਤਰਾ ਸਮੇਂ ਅਤੇ ਵਿਸ਼ਵ ਪੱਧਰੀ ਰਾਤ ਦੀ ਯਾਤਰਾ ਦਾ ਅਨੁਭਵ ਪ੍ਰਦਾਨ ਕਰੇਗੀ।

ਕੁਝ  ਹੀ ਘੰਟਿਆਂ ਵਿੱਚ ਪੂਰੀ ਤਰ੍ਹਾਂ ਬੁੱਕ ਹੋ ਜਾਣ ਦੀ ਸਥਿਤੀ ਭਾਰਤੀ ਰੇਲਵੇ ਵੱਲੋਂ ਸ਼ੁਰੂ ਕੀਤੀਆਂ ਜਾ ਰਹੀਆਂ ਆਧੁਨਿਕ ਰੇਲ ਸੇਵਾਵਾਂ ਪ੍ਰਤੀ ਯਾਤਰੀਆਂ ਦੇ ਵਿਸ਼ਵਾਸ ਅਤੇ ਉਤਸ਼ਾਹ ਦਾ ਇੱਕ ਮਜ਼ਬੂਤ ​​ਪ੍ਰਮਾਣ ਹੈ, ਜੋ ਕਿ ਇਸ ਖੇਤਰ ਲਈ ਪ੍ਰੀਮੀਅਮ ਰੇਲ ਕਨੈਕਟੀਵਿਟੀ ਵਿੱਚ ਇੱਕ ਨਵਾਂ ਅਧਿਆਇ ਜੋੜਦੀ ਹੈ। 

************

ਧਰਮਿੰਦਰ ਤਿਵਾੜੀ/ਡਾ.ਨਯਨ ਸੋਲੰਕੀ/ਰਿਤੂ ਰਾਜ


(रिलीज़ आईडी: 2216894) आगंतुक पटल : 8
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Odia , Tamil , Telugu , Kannada , Malayalam