ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸੂਖਮ, ਲਘੂ ਅਤੇ ਦਰਮਿਆਨੇ ਉਦਮਾਂ ਅਤੇ ਛੋਟੇ ਨਿਰਯਾਤਕਾਂ ਲਈ ਡਾਕ ਚੈਨਲ ਨੂੰ ਨਿਰਯਾਤ ਲਾਭਾਂ ਨਾਲ ਜੋੜਿਆ ਗਿਆ
प्रविष्टि तिथि:
20 JAN 2026 5:08PM by PIB Chandigarh
ਸੰਚਾਰ ਮੰਤਰਾਲੇ ਦੇ ਡਾਕ ਵਿਭਾਗ (ਡੀਓਪੀ) ਨੇ ਸੈਂਟਰਲ ਬੋਰਡ ਆਫ ਇਨਡਾਇਰੈਕਟ ਟੈਕਸਿਜ਼ ਅਤੇ ਕਸਟਮਜ਼ (CBIC) ਦੁਆਰਾ ਜਾਰੀ ਨੋਟੀਫਿਕੇਸ਼ਨਾਂ ਦੇ ਅਨੁਸਾਰ, ਡਾਕ ਚੈਨਲ ਰਾਹੀਂ ਕੀਤੇ ਗਏ ਨਿਰਯਾਤਾਂ ਲਈ ਟੈਕਸ ਵਾਪਸੀ, ਨਿਰਯਾਤ ਕੀਤੇ ਉਤਪਾਦਾਂ ‘ਤੇ ਡਿਊਟੀ ਡਰਾਅਬੈਕ, ਡਿਊਟੀਆਂ ਅਤੇ ਟੈਕਸਾਂ ਵਿੱਚ ਛੂਟ (RoDTEP) ਅਤੇ ਰਾਜ ਅਤੇ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਵਿੱਚ ਛੂਟ (RoSCTL) ਵਰਗੇ ਨਿਰਯਾਤ ਲਾਭਾਂ ਦੇ ਵਿਸਥਾਰ ਨੂੰ 15 ਜਨਵਰੀ 2026 ਤੋਂ ਲਾਗੂ ਕਰ ਦਿੱਤਾ ਹੈ।
ਇਹ ਪਹਿਲ ਨਿਰਯਾਤ ਤੱਕ ਪਹੁੰਚ ਨੂੰ ਸਰਲ ਬਣਾਉਣ ਅਤੇ ਵਿਆਪਕ ਬਣਾਉਣ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਖਾਸ ਕਰਕੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ (MSMEs) ਕਾਰੀਗਰਾਂ, ਸਟਾਰਟਅੱਪਸ ਅਤੇ ਛੋਟੇ ਨਿਰਯਾਤਕਾਂ ਲਈ ਜੋ ਘੱਟ ਅਤੇ ਦਰਮਿਆਨੀ ਕੀਮਤ ਦੇ ਇੰਟਰਨੈਸ਼ਨਲ ਸ਼ਿਪਮੈਂਟ ਲਈ ਡਾਕ ਨੈੱਟਵਰਕ ‘ਤੇ ਵਧੇਰੇ ਨਿਰਭਰ ਹਨ। ਸਵੈ-ਚਾਲਿਤ ਆਈਜੀਐੱਸਟੀ ਰਿਫੰਡ ਪਹਿਲਾਂ ਤੋਂ ਲਾਗੂ ਹੋਣ ਕਾਰਨ, ਡਾਕ ਚੈਨਲ ਰਾਹੀਂ ਨਿਰਯਾਤ ਪ੍ਰੋਤਸਾਹਨ ਦੀ ਉਪਲਬਧਤਾ ਲਾਗਤ ਨੂੰ ਹੋਰ ਘੱਟ ਕਰਦੀ ਹੈ, ਤਰਲਤਾ ਵਿੱਚ ਸੁਧਾਰ ਕਰਦੀ ਹੈ ਅਤੇ ਭਾਰਤੀ ਨਿਰਯਾਤਕਾਂ ਦੀ ਮੁਕਾਬਲੇਬਾਜ਼ੀ ਨੂੰ ਵਧਾਉਂਦੀ ਹੈ।
ਡਾਕ ਚੈਨਲ ਰਾਹੀਂ ਨਿਰਯਾਤ ਨੂੰ ਡਾਕ ਵਿਭਾਗ ਅਤੇ ਸੀਬੀਈਸੀ ਦੀ ਇੱਕ ਸਾਂਝੀ ਪਹਿਲ ਡਾਕ ਘਰ ਨਿਰਯਾਤ ਕੇਂਦਰ ((DNKs) ਰਾਹੀਂ ਸਰਲ ਬਣਾਇਆ ਜਾਂਦਾ ਹੈ, ਜੋ ਇੱਕ ਹੀ ਛੱਤ ਦੇ ਹੇਠਾਂ ਸ਼ੁਰੂ ਤੋਂ ਅੰਤ ਤੱਕ ਨਿਰਯਾਤ ਸੁਵਿਧਾ ਪ੍ਰਦਾਨ ਕਰਦੇ ਹਨ। ਮੌਜੂਦਾ ਸਮੇਂ, ਦੇਸ਼ ਭਰ ਵਿੱਚ 1,013 ਡੀਐੱਨਕੇ ਸੰਚਾਲਿਤ ਹਨ, ਜੋ ਦੂਰ-ਦੁਰਾਡੇ ਅਤੇ ਵੰਚਿਤ ਖੇਤਰਾਂ ਤੋਂ ਨਿਰਯਾਤਕਾਂ ਨੂੰ ਬੁਕਿੰਗ, ਡਿਜੀਟਲ ਦਸਤਾਵੇਜ਼ੀਕਰਣ ਅਤੇ ਨਿਰਵਿਘਨ ਕਸਟਮ ਨਿਕਾਸੀ ਰਾਹੀਂ ਆਲਮੀ ਬਜ਼ਾਰਾਂ ਤੱਕ ਪਹੁੰਚ ਪ੍ਰਦਾਨ ਕਰਦੇ ਹਨ।
ਇਨ੍ਹਾਂ ਲਾਭਾਂ ਨੂੰ ਲਾਗੂ ਕਰਨ ਲਈ, ਡੀਐੱਨਕੇ/ਸੈਲਫ-ਸਰਵਿਸ ਪੋਰਟਲ ਅਤੇ ਕਸਟਮਸ ਪਲੈਟਫਾਰਮਾਂ ਵਿੱਚ ਲਾਜਮੀ ਸਿਸਟਮ ਸੁਧਾਰ ਲਾਗੂ ਕੀਤੇ ਗਏ ਹਨ, ਜੋ ਨਿਰਯਾਤਕਾਂ ਅਤੇ ਖੇਤਰੀ ਅਧਿਕਾਰੀਆਂ ਲਈ ਸਪਸ਼ਟ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸਓਪੀ) ਦੁਆਰਾ ਸਮਰਥਿਤ ਹਨ। ਇਹ ਉਪਾਅ ਵਿਦੇਸ਼ ਵਪਾਰ ਨੀਤੀ 2023 ਦੇ ਉਦੇਸ਼ਾਂ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਸੀਮਾ-ਪਾਰ-ਈ-ਕਾਮਰਸ ਨੂੰ ਹੁਲਾਰਾ ਦੇਣ ‘ਤੇ ਸਰਕਾਰ ਦੇ ਧਿਆਨ ਦੇ ਅਨੁਸਾਰ ਹਨ।
ਭਾਰਤੀ ਡਾਕ ਅੱਜ ਸਮਾਨ ਚੁੱਕਣਾ, ਦਸਤਾਵੇਜ਼ੀਕਰਣ, ਔਨਲਾਈਨ ਭੁਗਤਾਨ, ਫੇਸਲੈੱਸ ਕਸਟਮਸ ਕਲੀਅਰੈਂਸ ਸਮੇਤ ਸਿੰਗਲ-ਵਿੰਡੋ, ਸੰਪੂਰਨ ਨਿਰਯਾਤ ਸਮਾਧਾਨ ਪ੍ਰਦਾਨ ਕਰਦਾ ਹੈ। 135 ਦੇਸ਼ਾਂ ਵਿੱਚ ਉਪਲਬਧ ਅੰਤਰਰਾਸ਼ਟਰੀ ਟ੍ਰੈਕਡ ਪੈਕੇਟ ਸੇਵਾ ((ITPS) ਜਿਹੀਆਂ ਸੇਵਾਵਾਂ ਸੀਮਾ ਪਾਰ ਈ-ਕਾਮਰਸ ਸ਼ਿਪਮੈਂਟ ਲਈ ਇੱਕ ਭਰੋਸੇਯੋਗ ਅਤੇ ਕਿਫਾਇਤੀ ਵਿਕਲਪ ਪ੍ਰਦਾਨ ਕਰਦੀਆਂ ਹਨ।
ਆਪਣੇ ਵਿਸ਼ਾਲ ਡਾਕ ਨੈੱਟਵਰਕ ਅਤੇ ਡਿਜੀਟਲ ਪਲੈਟਫਾਰਮ ਦਾ ਲਾਭ ਲੈ ਕੇ, ਡਾਕ ਵਿਭਾਗ ਛੋਟੇ ਨਿਰਯਾਤਕਾਂ ਅਤੇ ਐੱਮਐੱਸਐੱਮਈ ਨੂੰ ਸਸ਼ਕਤ ਬਣਾਉਣ, ਨਿਰਯਾਤ ਪਹੁੰਚ ਦੇ ਪਾੜੇ ਨੂੰ ਖਤਮ ਕਰਨ ਅਤੇ ਆਲਮੀ ਵਪਾਰ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
************
ਐੱਮਆਈ/ਏਆਰਜੇ/ਏਕੇ
(रिलीज़ आईडी: 2216893)
आगंतुक पटल : 4