ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਡਾਕ ਵਿਭਾਗ ਨੇ ਪੂਰੇ ਭਾਰਤ ਵਿੱਚ 887 ਏਟੀਐੱਮ ਸਰਗਰਮ ਕਰਕੇ ਆਪਣੇ ਏਟੀਐੱਮ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਹੈ
प्रविष्टि तिथि:
20 JAN 2026 3:43PM by PIB Chandigarh
ਬੈਂਕਿੰਗ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਉਪਯੋਗਕਰਤਾ ਦੇ ਅਨੁਕੂਲ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਡਾਕ ਵਿਭਾਗ ਨੇ ਦੇਸ਼ ਭਰ ਵਿੱਚ ਆਪਣੇ ਏਟੀਐੱਮ ਬੁਨਿਆਦੀ ਢਾਂਚੇ ਵਿੱਚ ਸੁਧਾਰ ਕੀਤਾ ਹੈ।
ਵੱਖ-ਵੱਖ ਡਾਕਘਰਾਂ ਵਿੱਚ ਸਥਾਪਿਤ ਇਹ 887 ਏਟੀਐੱਮ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਕੋਲ ਹੀ ਲਾਜ਼ਮੀ ਬੈਂਕਿੰਗ ਸੇਵਾਵਾਂ ਤੱਕ ਪਹੁੰਚਣ ਵਿੱਚ ਮਦਦ ਕਰ ਰਹੇ ਹਨ। ਇਹ ਪਹਿਲ ਵਿਸ਼ੇਸ਼ ਤੌਰ ‘ਤੇ ਗ੍ਰਾਮੀਣ ਅਤੇ ਵਾਂਝੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਲਾਭਦਾਇਕ ਹੈ, ਜਿਸ ਨਾਲ ਡਿਜੀਟਲ ਪਰਿਵਰਤਨ ਰਾਹੀਂ ਵਿੱਤੀ ਸਮਾਵੇਸ਼ ਨੂੰ ਯਕੀਨੀ ਬਣਾਉਣ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲਦਾ ਹੈ।
ਇਨ੍ਹਾਂ ਏਟੀਐੱਮਜ਼ ਰਾਹੀਂ ਗਾਹਕ ਅਸਾਨੀ ਨਾਲ ਨਕਦੀ ਕੱਢ ਸਕਦੇ ਹਨ, ਖਾਤੇ ਦੀ ਬਾਕੀ ਰਾਸ਼ੀ ਦੀ ਜਾਂਚ ਕਰ ਸਕਦੇ ਹਨ ਅਤੇ ਹੋਰ ਬੁਨਿਆਦੀ ਬੈਂਕਿੰਗ ਲੈਣ-ਦੇਣ ਕਰ ਸਕਦੇ ਹਨ।
ਸਾਰੇ ਨਾਗਰਿਕਾਂ ਨੂੰ ਦੇਸ਼ ਭਰ ਵਿੱਚ ਮੌਜੂਦ ਡਾਕ ਵਿਭਾਗ ਦੀਆਂ ਏਟੀਐੱਮ ਸੇਵਾਵਾਂ ਦਾ ਲਾਭ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
************
ਐੱਮਆਈ/ਏਆਰਜੇ/ ਏਕੇ
(रिलीज़ आईडी: 2216891)
आगंतुक पटल : 7