ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਨਤੀਜਿਆਂ ਦੀ ਸੂਚੀ: ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਮਹਾਮਹਿਮ ਸ਼ੇਖ਼ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੀ ਭਾਰਤ ਯਾਤਰਾ

प्रविष्टि तिथि: 19 JAN 2026 8:23PM by PIB Chandigarh

 

ਲੜੀ

ਨੰ.

              ਸਮਝੌਤੇ/ ਸਮਝੌਤਾ-ਪੱਤਰ/ ਇਰਾਦਾ-ਪੱਤਰ                   

                                                                ਉਦੇਸ਼                                                                                  

 

1.

ਭਾਰਤ ਸਰਕਾਰ ਦੇ ਗੁਜਰਾਤ ਸੂਬੇ ਅਤੇ ਸੰਯੁਕਤ ਅਰਬ ਅਮੀਰਾਤ ਦੇ  ਨਿਵੇਸ਼ ਮੰਤਰਾਲੇ ਵਿਚਾਲੇ ਧੋਲੇਰਾ ਵਿਸ਼ੇਸ਼ ਨਿਵੇਸ਼ ਖੇਤਰ ਦੇ ਵਿਕਾਸ ਲਈ ਨਿਵੇਸ਼ ਸਹਿਯੋਗ ਬਾਰੇ ਇਰਾਦਾ-ਪੱਤਰ (ਐੱਲਓਈ)


 

ਇਸ ਦਾ ਉਦੇਸ਼ ਗੁਜਰਾਤ ਦੇ ਧੋਲੇਰਾ ਵਿੱਚ ਸਥਿਤ ਵਿਸ਼ੇਸ਼ ਨਿਵੇਸ਼ ਖੇਤਰ ਦੇ ਵਿਕਾਸ ਲਈ ਯੂਏਈ ਦੀ ਸਾਂਝੇਦਾਰੀ ਦੇ ਨਾਲ ਨਿਵੇਸ਼ ਸਹਿਯੋਗ ਨੂੰ ਅੱਗੇ ਵਧਾਉਣਾ ਹੈ। ਪ੍ਰਸਤਾਵਿਤ ਭਾਈਵਾਲੀ ਵਿੱਚ ਮੁੱਖ ਰਣਨੀਤਕ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਲ ਹੋਵੇਗਾ, ਜਿਵੇਂ ਅੰਤਰਰਾਸ਼ਟਰੀ ਹਵਾਈ ਅੱਡਾ, ਪਾਇਲਟ ਸਿਖਲਾਈ ਸਕੂਲ, ਰੱਖ-ਰਖਾਅ-ਮੁਰੰਮਤ-ਓਵਰਹਾਲ ਐੱਮਆਰਓ ਸਹੂਲਤ, ਗ੍ਰੀਨਫੀਲਡ ਬੰਦਰਗਾਹ, ਸਮਾਰਟ ਸ਼ਹਿਰੀ ਟਾਊਨਸ਼ਿਪ, ਰੇਲਵੇ ਕਨੈਕਟੀਵਿਟੀ ਅਤੇ ਊਰਜਾ ਬੁਨਿਆਦੀ ਢਾਂਚਾ।

 

2

ਭਾਰਤੀ ਰਾਸ਼ਟਰੀ ਪੁਲਾੜ ਪ੍ਰਮੋਸ਼ਨ ਅਤੇ ਅਧਿਕਾਰ ਕੇਂਦਰ (IN-SPACe) ਅਤੇ ਸੰਯੁਕਤ ਅਰਬ ਅਮੀਰਾਤ ਦੀ ਪੁਲਾੜ ਏਜੰਸੀ ਵਿਚਾਲੇ ਪੁਲਾੜ ਉਦਯੋਗ ਵਿਕਾਸ ਅਤੇ ਵਪਾਰਕ ਸਹਿਯੋਗ ਲਈ ਸੰਯੁਕਤ ਪਹਿਲਕਦਮੀ 'ਤੇ ਇਰਾਦਾ-ਪੱਤਰ


 

ਭਾਰਤ-ਯੂਏਈ ਭਾਈਵਾਲੀ ਤਹਿਤ ਪੁਲਾੜ ਖੇਤਰ ਅਤੇ ਇਸ ਦੇ ਵਪਾਰੀਕਰਨ ਲਈ ਸੰਯੁਕਤ ਬੁਨਿਆਦੀ ਢਾਂਚਾ ਵਿਕਸਤ ਕਰਨਾ , ਜਿਸ ਵਿੱਚ ਲਾਂਚ ਕੰਪਲੈਕਸ, ਨਿਰਮਾਣ ਅਤੇ ਤਕਨਾਲੋਜੀ ਖੇਤਰ, ਪੁਲਾੜ ਸਟਾਰਟ-ਅੱਪਸ ਲਈ ਇਨਕਿਊਬੇਸ਼ਨ ਸੈਂਟਰ ਅਤੇ ਐਕਸਲੇਟਰ, ਸਿਖਲਾਈ ਸੰਸਥਾਵਾਂ ਅਤੇ ਐਕਸਚੇਂਜ ਪ੍ਰੋਗਰਾਮ ਸ਼ਾਮਲ ਹਨ।

 

3

ਭਾਰਤ ਗਣਰਾਜ ਅਤੇ ਸੰਯੁਕਤ ਅਰਬ ਅਮੀਰਾਤ ਵਿਚਾਲੇ ਰਣਨੀਤਕ ਰੱਖਿਆ ਭਾਈਵਾਲੀ ਬਾਰੇ ਇਰਾਦਾ-ਪੱਤਰ

ਰਣਨੀਤਕ ਰੱਖਿਆ ਭਾਈਵਾਲੀ ਢਾਂਚਾ ਸਮਝੌਤਾ ਸਥਾਪਤ ਕਰਨਾ ਅਤੇ ਰੱਖਿਆ ਉਦਯੋਗਿਕ ਸਹਿਯੋਗ, ਰੱਖਿਆ ਨਵੀਨਤਾ ਅਤੇ ਉੱਨਤ ਤਕਨਾਲੋਜੀ, ਸਿਖਲਾਈ, ਸਿੱਖਿਆ ਅਤੇ ਸਿਧਾਂਤ, ਵਿਸ਼ੇਸ਼ ਸੰਚਾਲਨ ਅਤੇ ਅੰਤਰ-ਕਾਰਜਸ਼ੀਲਤਾ, ਸਾਈਬਰ ਸਪੇਸ ਅਤੇ ਅੱਤਵਾਦ ਵਿਰੋਧੀ ਯਤਨਾਂ ਸਮੇਤ ਕਈ ਖੇਤਰਾਂ ਵਿੱਚ ਰੱਖਿਆ ਸਹਿਯੋਗ ਦਾ ਵਿਸਤਾਰ ਕਰਨਾ।

4

ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ)ਅਤੇ ਆਬੂ-ਧਾਬੀ  ਨੈਸ਼ਨਲ ਆਇਲ ਕੰਪਨੀ ਗੈਸ ਵਿਚਾਲੇ ਵਿਕਰੀ ਅਤੇ ਖ਼ਰੀਦ ਸਮਝੌਤਾ (ਐੱਸਪੀਏ)

ਇਸ ਲੰਬੇ ਸਮੇਂ ਦੇ ਸਮਝੌਤੇ ਤਹਿਤ ਸਾਲ 2028  ਤੋਂ ਸ਼ੁਰੂ ਹੋ ਕੇ 10 ਸਾਲਾਂ ਦੀ ਮਿਆਦ ਲਈ ਐੱਚਪੀਸੀਐੱਲ ਵੱਲੋਂ ਏਡੀਐੱਨਓਸੀ ਗੈਸ ਤੋਂ 0.5 ਐੱਮਐੱਮਟੀਪੀਏ ਐੱਲਐੱਨਜੀ  ਦੀ ਖ਼ਰੀਦ ਕੀਤੀ ਜਾਵੇਗੀ । 

5

ਭਾਰਤ ਦੇ ਵਣਜ ਅਤੇ ਉਦਯੋਗ ਮੰਤਰਾਲੇ ਤਹਿਤ ਏਪੀਈਡੀਏ,  ਅਤੇ ਯੂਏਈ ਦੇ ਜਲਵਾਯੂ ਪਰਿਵਰਤਨ ਅਤੇ ਵਾਤਾਵਰਨ ਮੰਤਰਾਲੇ, ਯੂਏਈ ਵਿਚਾਲੇ ਖੁਰਾਕ ਸੁਰੱਖਿਆ ਅਤੇ ਤਕਨੀਕੀ ਜ਼ਰੂਰਤਾਂ ਬਾਰੇ ਸਮਝੌਤਾ ਮੈਮੋਰੰਡਮ

ਇਹ ਐੱਮਓਯੂ ਵਪਾਰ ਨੂੰ ਸੁਚਾਰੂ ਬਣਾਉਣਾ, ਭੋਜਨ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਭਾਰਤ ਤੋਂ ਯੂਏਈ ਨੂੰ ਚੌਲ, ਭੋਜਨ ਉਤਪਾਦਾਂ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਸਫਾਈ ਅਤੇ ਗੁਣਵੱਤਾ ਦੇ ਮਿਆਰ ਸਥਾਪਤ ਕਰਦਾ ਹੈ। ਇਸ ਨਾਲ ਭਾਰਤ ਦੇ  ਕਿਸਾਨਾਂ ਨੂੰ ਲਾਭ ਹੋਵੇਗਾ ਅਤੇ ਯੂਏਈ ਦੀ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਮਿਲੇਗਾ।

 

ਘੋਸ਼ਣਾਵਾਂ

ਉਦੇਸ਼

6

ਭਾਰਤ ਵਿੱਚ ਸੁਪਰਕੰਪਿਊਟਿੰਗ ਕਲੱਸਟਰ ਦੀ ਸਥਾਪਨਾ


 

ਸਿਧਾਂਤਕ ਤੌਰ 'ਤੇ ਸਹਿਮਤੀ ਬਣੀ  ਹੈ ਕੀ ਭਾਰਤ ਦੀ ਸੀ-ਡੀਏਸੀ ਅਤੇ ਯੂਏਈ ਦੀ ਜੀ -42 ਕੰਪਨੀ ਭਾਰਤ ਵਿੱਚ ਇੱਕ ਸੁਪਰਕੰਪਿਊਟਿੰਗ ਕਲੱਸਟਰ ਸਥਾਪਤ ਕਰਨ ਲਈ ਸਹਿਯੋਗ ਕਰੇਗੀ। ਇਹ ਪਹਿਲਕਦਮੀ ਏਆਈ ਇੰਡੀਆ ਮਿਸ਼ਨ ਦਾ ਹਿੱਸਾ ਹੋਵੇਗੀ ਅਤੇ ਇਸ ਦੇ ਸਥਾਪਿਤ ਹੋਣ ਤੋਂ ਬਾਅਦ ਇਹ ਸਹੂਲਤ ਜਨਤਕ ਅਤੇ ਨਿੱਜੀ ਖੇਤਰਾਂ ਨੂੰ ਖੋਜ, ਐਪਲੀਕੇਸ਼ਨ ਵਿਕਾਸ ਅਤੇ ਵਪਾਰਕ ਵਰਤੋਂ ਲਈ ਉਪਲਬਧ ਹੋਵੇਗੀ।

7

2032 ਤੱਕ ਦੁਵੱਲੇ ਵਪਾਰ ਨੂੰ 200 ਅਰਬ ਅਮਰੀਕੀ ਡਾਲਰ ਤੱਕ ਦੁੱਗਣਾ ਕਰਨਾ

ਦੋਵੇਂ ਧਿਰਾਂ ਨੇ 2032 ਤੱਕ ਦੁਵੱਲੇ ਵਪਾਰ ਨੂੰ 200 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਵਧਾਉਣ ’ਤੇ ਸਹਿਮਤੀ ਪ੍ਰਗਟ ਕੀਤੀ । ਨਾਲ ਹੀ ਐੱਮਐੱਸਐੱਮਈ  ਉਦਯੋਗਾਂ ਨੂੰ ਜੋੜਨ  ਅਤੇ ਭਾਰਤ ਮਾਰਟ, ਵਰਚੁਅਲ ਟ੍ਰੇਡ ਕੋਰੀਡੋਰ ਅਤੇ ਭਾਰਤ-ਅਫਰੀਕਾ ਪੁਲ ਵਰਗੀਆਂ ਪਹਿਲਕਦਮੀਆਂ ਰਾਹੀਂ ਨਵੇਂ ਬਾਜ਼ਾਰਾਂ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਰਹੇਗਾ।

8

ਦੁਵੱਲੇ ਸਿਵਲ ਪ੍ਰਮਾਣੂ ਸਹਿਯੋਗ ਨੂੰ ਉਤਸ਼ਾਹਿਤ ਕਰਨਾ

ਸ਼ਾਂਤੀ ਐਕਟ 2025 (ਭਾਰਤ ਵਿੱਚ ਪ੍ਰਮਾਣੂ ਊਰਜਾ ਦੀ ਤਰੱਕੀ ਅਤੇ ਟਿਕਾਊ ਵਰਤੋਂ ਲਈ) ਤੋਂ ਪੈਦਾ ਹੋਣ ਵਾਲੇ ਨਵੇਂ ਮੌਕਿਆਂ ਦਾ ਲਾਭ ਲੈਂਦੇ ਹੋਏ, ਉੱਨਤ ਪ੍ਰਮਾਣੂ ਤਕਨਾਲੋਜੀਆਂ ਵਿੱਚ ਭਾਈਵਾਲੀ ਵਿਕਸਤ ਕਰਨ 'ਤੇ ਸਹਿਮਤੀ ਬਣੀ। ਇਸ ਵਿੱਚ ਵੱਡੇ ਪ੍ਰਮਾਣੂ ਰਿਐਕਟਰਾਂ ਅਤੇ ਛੋਟੇ ਮਾਡਿਊਲਰ ਰਿਐਕਟਰਾਂ (ਐੱਸਐੱਮਆਰਐੱਸ) ਦੇ ਵਿਕਾਸ ਅਤੇ ਤੈਨਾਤੀ, ਉੱਨਤ ਰਿਐਕਟਰ ਪ੍ਰਣਾਲੀਆਂ, ਪ੍ਰਮਾਣੂ ਊਰਜਾ ਪਲਾਂਟਾਂ ਦੇ ਸੰਚਾਲਨ ਅਤੇ ਰੱਖ-ਰਖਾਅ ਅਤੇ ਪ੍ਰਮਾਣੂ ਸੁਰੱਖਿਆ ਵਿੱਚ ਸਹਿਯੋਗ ਸ਼ਾਮਲ ਹੈ।


 

9

ਗੁਜਰਾਤ ਦੀ ਗਿਫਟ ਸਿਟੀ ਵਿੱਚ ਯੂਏਈ ਕੰਪਨੀਆਂ—ਫਸਟ ਆਬੂ-ਧਾਬੀ  ਬੈਂਕ ਐੱਫਏਬੀ ਅਤੇ ਡੀਪੀ ਵਰਲਡ-ਕੇ ਦਫ਼ਤਰ ਅਤੇ ਸੰਚਾਲਨ ਦੀ ਸਥਾਪਨਾ।

ਫਸਟ ਆਬੂ-ਧਾਬੀ  ਬੈਂਕ ਗਿਫਟ ਸਿਟੀ ਵਿੱਚ ਆਪਣੀ ਸ਼ਾਖਾ ਸਥਾਪਤ ਕਰੇਗਾ, ਜਿਸ ਨਾਲ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਹੁਲਾਰਾ ਮਿਲੇਗਾ। ਡੀਪੀ ਵਰਲਡ ਗਿਫਟ ਸਿਟੀ ਤੋਂ ਆਪਣੇ ਗਲੋਬਲ ਸੰਚਾਲਨ ਲਈ ਜਹਾਜ਼ਾਂ ਨੂੰ ਲੀਜਿੰਗ ਸਮੇਤ ਹੋਰ ਗਤੀਵਿਧੀਆਂ ਦਾ ਸੰਚਾਲਨ ਕਰੇਗਾ।


 

10

'ਡਿਜੀਟਲ/ਡੇਟਾ ਅੰਬੈਸੀ' ਦੀ ਸਥਾਪਨਾ ਦੀ ਸੰਭਾਵਨਾ ਦਾ ਪਤਾ ਲਗਾਉਣਾ।

ਦੋਵਾਂ ਦੇਸ਼ਾਂ ਨੇ ਆਪਸੀ ਮਾਨਤਾ ਪ੍ਰਾਪਤ ਪ੍ਰਭੂਸੱਤਾ ਪ੍ਰਬੰਧਾਂ ਦੇ ਤਹਿਤ ਡਿਜੀਟਲ ਦੂਤਾਵਾਸ ਸਥਾਪਤ ਕਰਨ ਦੀ ਸੰਭਾਵਨਾ 'ਤੇ ਵਿਚਾਰ ਕਰਨ ‘ਤੇ ਸਹਿਮਤੀ ਪ੍ਰਗਟ ਕੀਤੀ ।

11

ਆਬੂ-ਧਾਬੀ  ਵਿੱਚ 'ਹਾਊਸ ਆਫ਼ ਇੰਡੀਆ' ਦੀ ਸਥਾਪਨਾ

ਸਿਧਾਂਤਕ ਤੌਰ 'ਤੇ ਸਹਿਮਤੀ ਬਣੀ ਹੈ ਕਿ ਭਾਰਤ ਅਤੇ ਯੂਏਈ ਇੱਕ ਪ੍ਰਮੁੱਖ ਪ੍ਰੋਜੈਕਟ ਦੇ ਤਹਿਤ ਆਬੂ-ਧਾਬੀ  ਵਿੱਚ ਇੱਕ ਭਾਰਤੀ ਕਲਾ , ਵਿਰਾਸਤ ਅਤੇ ਪੁਰਾਤੱਤਵ ਦੇ ਅਜਾਇਬ ਘਰ ਸਮੇਤ ਇਕ ਸਭਿਆਚਾਰਕ ਕੰਪਲੈਕਸ ਸਥਾਪਤ ਕਰਨ ਲਈ ਸਹਿਯੋਗ ਕਰਨਗੇ।

 

12


ਯੁਵਾ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ

ਦੋਨਾਂ ਦੇਸ਼ਾਂ ਦੇ ਨੌਜਵਾਨਾਂ ਵਿਚਕਾਰ ਡੂੰਘੀ ਸਮਝ, ਅਕਾਦਮਿਕ ਅਤੇ ਖੋਜ ਸਹਿਯੋਗ ਅਤੇ ਸਭਿਆਚਾਰਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਨੌਜਵਾਨ ਵਫ਼ਦਾਂ ਦੇ ਆਪਸੀ ਦੌਰਿਆਂ ਦਾ ਆਯੋਜਨ ਕਰਨ ਲਈ  ਸਿਧਾਂਤਕ ਸਹਿਮਤੀ ਬਣੀ ।


 

 

***************

 

ਐੱਮਜੇਪੀਐੱਸ/ਐੱਸ ਆਰ


(रिलीज़ आईडी: 2216446) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Assamese , Bengali , Gujarati , Telugu , Kannada , Malayalam