ਪ੍ਰਿਥਵੀ ਵਿਗਿਆਨ ਮੰਤਰਾਲਾ
ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਜੈਵ ਵਿਭਿੰਨਤਾ, ਵਾਤਾਵਰਣ ਅਤੇ ਆਰਥਿਕ ਸੁਰੱਖਿਆ ਲਈ ਮਹੱਤਵਪੂਰਨ ਹੈ: ਡਾ. ਜਿਤੇਂਦਰ ਸਿੰਘ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸ਼੍ਰੀ ਵਿਜੈਪੁਰਮ ਸਥਿਤ ਜ਼ੂਲੌਜੀਕਲ ਸਰਵੇ ਆਫ ਇੰਡੀਆ (ZSI) ਦੀ ਯਾਤਰਾ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਨੂੰ ‘ਜੈਵ ਵਿਭਿੰਨਤਾ ਦੀ ਜੀਵੰਤ ਪ੍ਰਯੋਗਸ਼ਾਲਾ’ ਦੇ ਰੂਪ ਵਿੱਚ ਵਰਣਨ ਕੀਤਾ
ਜਲਵਾਯੂ ਪਰਿਵਰਤਨ ਨਾਲ ਨਜਿੱਠਣ ਲਈ ਜੈਵ ਵਿਭਿੰਨਤਾ ਮਹੱਤਵਪੂਰਨ ਹੈ; ਜ਼ੈੱਡਐੱਸਆਈ ਦੇ ਪੰਜ ਦਹਾਕਿਆਂ ਦੀ ਸੋਧ ਨੇ ਭਾਰਤ ਦੀ ਜੈਵ ਵਿਭਿੰਨਤਾ ਗਿਆਨ ਅਧਾਰ ਨੂੰ ਮਜ਼ਬੂਤ ਕੀਤਾ ਹੈ: ਡਾ. ਜਿਤੇਂਦਰ ਸਿੰਘ
ਭਾਰਤ ਦੀ ਸਮੁੰਦਰੀ ਅਰਥਵਿਵਸਥਾ ਦੀ ਕਲਪਨਾ ਅਤੇ ਵਾਤਾਵਰਣ ਸਬੰਧੀ ਟੀਚਿਆਂ ਲਈ ਜ਼ੈੱਸਐੱਸਆਈ ਜਿਹੇ ਵਿਗਿਆਨਿਕ ਸੰਸਥਾਨਾਂ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ: ਡਾ. ਜਿਤੇਂਦਰ ਸਿੰਘ
प्रविष्टि तिथि:
19 JAN 2026 12:15PM by PIB Chandigarh
ਕੇਂਦਰੀ ਵਿਗਿਆਨ ਅਤੇ ਤਕਨਾਲੋਜੀ, ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ (ਸੁਤੰਤਰ ਚਾਰਜ), ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਦੀ ਜੈਵ ਵਿਭਿੰਨਤਾ ਵਾਤਾਵਰਣ ਅਤੇ ਆਰਥਿਕ ਸੁਰੱਖਿਆ ਲਈ ਮਹੱਤਵਪੂਰਨ ਹੈ।
ਡਾ. ਸਿੰਘ ਨੇ ਸ਼੍ਰੀ ਵਿਜੈਪੁਰਮ ਵਿੱਚ ਜ਼ੂਲੌਜੀਕਲ ਸਰਵੇ ਆਫ ਇੰਡੀਆ (ZSI) ਦੇ ਅੰਡੇਮਾਨ ਅਤੇ ਨਿਕੋਬਾਰ ਖੇਤਰੀ ਕੇਂਦਰ ਦਾ ਦੌਰਾ ਕਰਦੇ ਹੋਏ ਦ੍ਵੀਪਾਂ ਦੀ ਜੈਵ ਵਿਭਿੰਨਤਾ ਦੇ ਰਣਨੀਤਕ ਮਹੱਤਵ ਨੂੰ ਰੇਖਾਂਕਿਤ ਕੀਤਾ।
ਇਸ ਮੌਕੇ ‘ਤੇ ਵਿਗਿਆਨਿਕਾਂ ਅਤੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ “ਜੈਵ ਵਿਭਿੰਨਤਾ ਦੀ ਇੱਕ ਜੀਵੰਤ ਪ੍ਰਯੋਗਸ਼ਾਲਾ” ਹੈ, ਜਿੱਥੇ ਅਤਿਆਧੁਨਿਕ ਵਿਗਿਆਨ ਦੀ ਸੰਭਾਲ ਅਤੇ ਟਿਕਾਊ ਆਜੀਵਿਕਾ ਦੇ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜ਼ੈੱਡਐੱਸਆਈ ਜਿਹੇ ਸੰਸਥਾਨ ਪ੍ਰਮਾਣਿਕ ਵਿਗਿਆਨਿਕ ਅੰਕੜੇ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ, ਜੋ ਜੈਵ ਵਿਭਿੰਨਤਾ ਦੀ ਸੰਭਾਲ, ਜਲਵਾਯੂ ਪਰਿਵਰਤਨ ਨਾਲ ਨਿਪਟਣ ਦੀ ਸਮਰੱਥਾ ਅਤੇ ਮਹਾਸਾਗਰ ਅਧਾਰਿਤ ਆਰਥਿਕ ਵਿਕਾਸ ‘ਤੇ ਰਾਸ਼ਟਰੀ ਨੀਤੀਆਂ ਦਾ ਮਾਰਗਦਰਸ਼ਨ ਕਰਦੇ ਹਨ।
ਇਸ ਯਾਤਰਾ ਦੇ ਦੌਰਾਨ, ਡਾ. ਜਿਤੇਂਦਰ ਸਿੰਘ ਦਾ ਸੁਆਗਤ ਵਿਗਿਆਨਿਕ –ਐੱਫ ਅਤੇ ਇੰਚਾਰਜ ਅਫਸਰ ਡਾ. ਸੀ. ਸ਼ਿਵਪੇਰੂਮਨ ਨੇ ਕੀਤਾ। ਉਨ੍ਹਾਂ ਨੇ ਖੇਤਰੀ ਕੇਂਦਰ ਦੇ ਉਦੇਸ਼, ਹਾਲ ਦੇ ਜਾਰੀ ਖੋਜ ਪ੍ਰੋਗਰਾਮਾਂ ਅਤੇ ਦ੍ਵੀਪਾਂ ਦੀ ਅਨੋਖੀ ਜੈਵ ਵਿਭਿੰਨਤਾ ਦੇ ਦਸਤਾਵੇਜ਼ੀਕਰਣ, ਸੰਭਾਲ ਅਤੇ ਨਿਗਰਾਨੀ ਵਿੱਚ ਇਸ ਦੇ ਮਹੱਤਵਪੂਰਨ ਯੋਗਦਾਨ ਬਾਰੇ ਕੇਂਦਰੀ ਮੰਤਰੀ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਖਾਸ ਕਰਕੇ ਵਰਗੀਕਰਣ, ਅਣੂ ਪ੍ਰਣਾਲੀਗਤ (molecular systematics), ਡੀਐੱਨਏ ਬਾਰਕੋਡਿੰਗ, ਜੈਵ ਵਿਭਿੰਨਤਾ ਮੁਲਾਂਕਣ ਅਤੇ ਸਮਰੱਥਾ ਨਿਰਮਾਣ ਦੇ ਖੇਤਰ ਵਿੱਚ ਜ਼ੈੱਡਐੱਸਆਈ ਦੇ ਕੰਮਾਂ ਦੀ ਜਾਣਕਾਰੀ ਦਿੱਤੀ ਗਈ।
1977 ਵਿੱਚ ਸਥਾਪਿਤ, ZSI ਅੰਡੇਮਾਨ ਅਤੇ ਨਿਕੋਬਾਰ ਖੇਤਰੀ ਕੇਂਦਰ ਨੇ ਨਿਰੰਤਰ ਵਿਗਿਆਨਿਕ ਸੇਵਾ ਦੇ ਪੰਜ ਦਹਾਕੇ ਪੂਰੇ ਕਰ ਲਏ ਹਨ। ਇਹ ਟ੍ਰੌਪੀਕਲ ਆਈਲੈਂਡ ਜੈਵ ਵਿਭਿੰਨਤਾ ਖੋਜ ਲਈ ਇੱਕ ਮੁੱਖ ਸੰਸਥਾਨ ਵਜੋਂ ਉਭਰਿਆ ਹੈ, ਜਿਸ ਨੇ ਵਿਭਿੰਨ ਜੀਵ ਸਮੂਹਾਂ ਵਿੱਚ ਲਗਭਗ 90 ਖੋਜ ਪ੍ਰੋਗਰਾਮ ਪੂਰੇ ਕੀਤੇ ਹਨ। ਇਸ ਕੇਂਦਰ ਦੇ ਵਿਗਿਆਨੀਆਂ ਨੇ ਪ੍ਰਤਿਸ਼ਠਿਤ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਤ੍ਰਿਕਾਵਾਂ ਵਿੱਚ 85 ਪੁਸਤਕਾਂ ਅਤੇ 850 ਤੋਂ ਵੱਧ ਸੋਧ ਪੱਤਰ ਪ੍ਰਕਾਸ਼ਿਤ ਕੀਤੇ ਹਨ, ਜਿਸ ਨਾਲ ਭਾਰਤ ਦੇ ਜੈਵ ਵਿਭਿੰਨਤਾ ਗਿਆਨ ਭੰਡਾਰ ਵਿੱਚ ਮਹੱਤਵਪੂਰਨ ਯੋਗਦਾਨ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਦ੍ਵੀਪ ਸਮੂਹ ਦੇ ਮੁੱਖ ਟੂਰਿਸਟ ਅਤੇ ਐਜੂਕੇਸ਼ਨਲ ਸਥਾਨਾਂ ਵਿੱਚੋਂ ਇੱਕ ਜ਼ੈੱਡਐੱਸਆਈ ਮਿਊਜ਼ੀਅਮ ਦਾ ਵੀ ਦੌਰਾ ਕੀਤਾ ਜਿਸ ਵਿੱਚ 22 ਜੀਵ-ਜੰਤੂ ਸਮੂਹਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਲਗਭਗ 3500 ਨਮੂਨੇ ਰੱਖੇ ਗਏ ਹਨ। ਉਨ੍ਹਾਂ ਨੂੰ ਜਾਗਰੂਕਤਾ ਅਤੇ ਸਿੱਖਿਆ ਦੇ ਖੇਤਰ ਵਿੱਚ ਮਿਊਜ਼ੀਅਮ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ ਗਈ, ਜਿੱਥੇ ਵਿਦਿਆਰਥੀਆਂ, ਰਿਸਰਚਰਸ ਅਤੇ ਟੂਰਿਸਟਾਂ ਸਮੇਤ ਪ੍ਰਤੀ ਵਰ੍ਹੇ 75,000 ਤੋਂ 1,00,000 ਸੈਲਾਨੀ ਆਉਂਦੇ ਹਨ। ਡਾ. ਸਿੰਘ ਨੇ ਦ੍ਵੀਪ ਸਮੂਹ ਦੇ ਸਥਾਨਕ, ਲੁਪਤ ਹੋ ਰਹੇ ਅਤੇ ਖ਼ਤਰੇ ਵਿੱਚ ਪਏ ਜੀਵ-ਜੰਤੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸੰਦਰਭ ਸੰਗ੍ਰਹਿ, ਨਮੂਨਿਆਂ ਅਤੇ ਪ੍ਰਦਰਸ਼ਨੀਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ।
ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕੇਂਦਰ ਦੇ ਵਿਗਿਆਨੀਆਂ ਨੇ ਵਿਗਿਆਨ ਲਈ 20 ਤੋਂ ਵੱਧ ਨਵੀਆਂ ਪ੍ਰਜਾਤੀਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਨਾਰਕੋਂਡਮ ਟ੍ਰੀ ਸ਼ਰਿਊ (Narcondam Tree Shrew) ਵੀ ਸ਼ਾਮਲ ਹਨ। ਇਸ ਤੋਂ ਇਲਾਵਾ, ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਅਤੇ ਦੱਖਣੀ ਪੂਰਵ ਏਸ਼ੀਆ ਤੋਂ ਲਗਭਗ 900 ਨਵੇਂ ਜੀਵ-ਜੰਤੂਆਂ ਦੇ ਰਿਕਾਰਡ ਦਰਜ ਕੀਤੇ ਗਏ ਹਨ। ਇਹ ਖੋਜ ਇਸ ਖੇਤਰ ਦੀ ਜੈਵ ਵਿਭਿੰਨਤਾ ਦੇ ਆਲਮੀ ਮਹੱਤਵ ਨੂੰ ਉਜਾਗਰ ਕਰਦੀ ਹੈ।
ਡਾ. ਜਿਤੇਂਦਰ ਸਿੰਘ ਨੂੰ ਪੋਰਟ ਬਲੇਅਰ ਸਥਿਤ ZSI ਦੀ ਭੂਮਿਕਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਜੋ ਭਾਰਤ ਦੇ ਪਹਿਲੇ ਨੈਸ਼ਨਲ ਕੋਰਲ ਰੀਫ ਰਿਸਰਚ ਇੰਸਟੀਟਿਊਟ (NCRRI) ਦਾ ਨੋਡਲ ਕੇਂਦਰ ਹੈ। ਇਸ ਦਾ ਉਦੇਸ਼ ਭਾਰਤੀ ਪਾਣੀਆਂ ਵਿੱਚ ਕੋਰਲ ਰੀਫ ਰਿਸਰਚ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਸ਼ੇਸ਼ ਸੰਸਥਾਨ ਨਾਜ਼ੁਕ ਸਮੁੰਦਰੀ ਵਾਤਾਵਰਣਿਕ ਪ੍ਰਣਾਲੀਆਂ ਦੀ ਸੁਰੱਖਿਆ ਅਤੇ ਸਬੂਤ-ਅਧਾਰਿਤ ਸਮੁੰਦਰੀ ਸ਼ਾਸਨ ਨੂੰ ਉਤਸ਼ਾਹਿਤ ਕਰਨ ਲਈ ਬਹੁਤ ਮਹੱਤਵਪੂਰਨ ਹਨ।
ਕੇਂਦਰੀ ਮੰਤਰੀ ਨੇ ਵਿਗਿਆਨੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਜਨਤਕ ਨੀਤੀ, ਸੰਭਾਲ ਯੋਜਨਾ ਅਤੇ ਭਾਈਚਾਰਕ ਜਾਗਰੂਕਤਾ ਦੇ ਨਾਲ ਵਿਗਿਆਨਿਕ ਖੋਜ ਦੇ ਵਧੇਰੇ ਏਕੀਕਰਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਵਾਤਾਵਰਣ ਸਬੰਧੀ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਟਿਕਾਊ ਤਰੀਕੇ ਨਾਲ ਸਮੁੰਦਰੀ ਅਰਥਵਿਵਸਥਾ ਦੀ ਪੂਰੀ ਸਮਰੱਥਾ ਦਾ ਅਹਿਸਾਸ ਕਰਵਾਉਣ ਲਈ ਮਜ਼ਬੂਤ ਵਿਗਿਆਨਿਕ ਸੰਸਥਾਨ ਬਹੁਤ ਮਹੱਤਵਪੂਰਨ ਹਨ।
ਇਸ ਕੇਂਦਰ ਵਿੱਚ ਹੋ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਵਿਸਤ੍ਰਿਤ ਜਾਣਕਾਰੀ ਅਤੇ ਮਿਊਜ਼ੀਅਮ ਦੇ ਦੌਰੇ ਲਈ ਡਾ. ਸ਼ਿਵਪੇਰੂਮਾਨ ਅਤੇ ਜ਼ੈੱਡਐੱਸਆਈ ਟੀਮ ਦਾ ਧੰਨਵਾਦ ਵਿਅਕਤ ਕੀਤਾ। ਉਨ੍ਹਾਂ ਨੇ ਇਸ ਯਾਤਰਾ ਨੂੰ ਇੱਕ ‘ਵਧੇਰੇ ਗਿਆਨ ਭਰਪੂਰ ਅਤੇ ਸਿੱਖਿਆਦਾਇਕ ਤਜ਼ਰਬੇ’ ਦੇ ਰੂਪ ਵਿੱਚ ਵਰਣਨ ਕੀਤਾ ਹੈ। ਡਾ. ਸਿੰਘ ਨੇ ਕਿਹਾ ਕਿ ਸੁਚੱਜੇ ਢੰਗ ਨਾਲ ਸੰਗਠਿਤ ਜੀਵ-ਵਿਗਿਆਨ ਸੰਗ੍ਰਹਿ ਨਾ ਸਿਰਫ਼ ਵਿਗਿਆਨਿਕ ਗਿਆਨ ਨੂੰ ਉਤਸ਼ਾਹਿਤ ਕਰਦੇ ਹਨ, ਸਗੋਂ ਭਾਰਤ ਦੀ ਸਮ੍ਰਿੱਧ ਜੈਵ ਵਿਭਿੰਨਤਾ ਬਾਰੇ ਜਨਤਕ ਜਾਗਰੂਕਤਾ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।




*****
ਐੱਨਕੇਆਰ/ਏਕੇ/ਏਕੇ
(रिलीज़ आईडी: 2216334)
आगंतुक पटल : 7