ਆਯੂਸ਼
ਏਆਈਆਈਏ ਨੇ ਆਯੁਰਵੇਦ ਅਧਾਰਿਤ ਸਟਾਰਟਅੱਪ ਲਈ ਐੱਮਐੱਸਐੱਮਈ ਮੌਕਿਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਦੇ ਨਾਲ ਰਾਸ਼ਟਰੀ ਸਟਾਰਟਅੱਪ ਦਿਵਸ 2026 ਮਨਾਇਆ
प्रविष्टि तिथि:
17 JAN 2026 1:10PM by PIB Chandigarh
ਰਾਸ਼ਟਰੀ ਸਟਾਰਟਅੱਪ ਦਿਵਸ 2026 ਦੇ ਮੌਕੇ 'ਤੇ, ਆਲ ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ) ਨੇ ਆਪਣੇ ਸਟਾਰਟਅੱਪ ਇਨਕਿਊਬੇਸ਼ਨ ਸੈਂਟਰ, ਆਯੁਰਵੇਦ ਇਨੋਵੇਸ਼ਨ ਐਂਡ ਐਂਟਰਪ੍ਰਨਿਓਰਸ਼ਿਪ ਇਨਕਿਊਬੇਸ਼ਨ ਸੈਂਟਰ (AIIA-ICAINE) ਰਾਹੀਂ , ਆਪਣੇ ਨਵੀਂ ਦਿੱਲੀ ਕੈਂਪਸ ਵਿਖੇ ਆਯੁਰਵੇਦ-ਅਧਾਰਿਤ ਸਟਾਰਟਅੱਪਸ ਲਈ ਛੋਟੇ ਅਤੇ ਦਰਮਿਆਨੇ ਉੱਦਮ (ਐੱਮਐੱਸਐੱਮਈ) ਦੇ ਮੌਕਿਆਂ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਐੱਮਐੱਸਐੱਮਈ ਵਿਕਾਸ ਅਤੇ ਸੁਵਿਧਾ ਦਫ਼ਤਰ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ।
ਇਸ ਸਮਾਗਮ ਨੇ ਨੀਤੀ ਨਿਰਮਾਤਾਵਾਂ, ਸਿੱਖਿਆ ਸ਼ਾਸਤਰੀਆਂ, ਸਟਾਰਟਅੱਪ ਸਮਰਥਕਾਂ ਅਤੇ ਉਭਰਦੇ ਉੱਦਮੀਆਂ ਨੂੰ ਐੱਮਐੱਸਐੱਮਈ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨ ਬਾਰੇ ਚਰਚਾ ਕਰਨ ਲਈ ਏਕੀਕ੍ਰਿਤ ਕੀਤਾ। ਇਹ ਸਮਾਗਮ ਆਯੁਰਵੇਦ ਅਤੇ ਏਕੀਕ੍ਰਿਤ ਸਿਹਤ ਨਵੀਨਤਾਵਾਂ 'ਤੇ ਕੇਂਦ੍ਰਿਤ ਸੀ। ਇਨ੍ਹਾਂ ਸੈਸ਼ਨਾਂ ਵਿੱਚ ਸਰਕਾਰੀ ਸਹਾਇਤਾ ਯੋਜਨਾਵਾਂ, ਨਵੀਨਤਾ ਲਈ ਸੰਸਥਾਗਤ ਵਿਧੀਆਂ, ਬੌਧਿਕ ਸੰਪਤੀ ਸੁਰੱਖਿਆ, ਪ੍ਰਮਾਣੀਕਰਣ ਅਤੇ ਮਾਨਕੀਕਰਣ ਜ਼ਰੂਰਤਾਂ, ਅਤੇ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਲਈ ਲੋੜੀਂਦੇ ਵਿੱਤੀ ਵਿਧੀਆਂ ਬਾਰੇ ਦਸਿਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਡਾ. ਅਰੁਣ ਕੁਮਾਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਆਪਣੇ ਸੰਬੋਧਨ ਵਿੱਚ, ਡਾ. ਅਰੁਣ ਕੁਮਾਰ ਨੇ ਆਯੁਰਵੇਦ ਵਿੱਚ ਨਵੀਨਤਾ-ਸੰਚਾਲਿਤ ਉੱਦਮਤਾ ਬਾਰੇ ਗੱਲ ਕੀਤੀ। ਐੱਮਐੱਸਐੱਮਈ ਦੇ ਡਿਪਟੀ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਨੇ ਆਯੁਰਵੇਦ-ਅਧਾਰਿਤ ਉੱਦਮਾਂ ਨਾਲ ਸਬੰਧਿਤ ਐੱਮਐੱਸਐੱਮਈ ਪਹਿਲਕਦਮੀਆਂ ਅਤੇ ਸਰਕਾਰੀ ਯੋਜਨਾਵਾਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ। ਪ੍ਰੋ. ਮੰਜੂਸ਼ਾ ਰਾਜਗੋਪਾਲਾ ਨੇ ਆਯੁਰਵੇਦ ਸੰਸਥਾਵਾਂ ਵਿੱਚ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ 'ਤੇ ਅਕਾਦਮਿਕ ਅਤੇ ਸੰਸਥਾਗਤ ਦ੍ਰਿਸ਼ਟੀਕੋਣ ਨੂੰ ਸਾਂਝਾ ਕੀਤਾ।
ਐੱਮਐੱਸਐੱਮਈ ਦੇ ਸੰਯੁਕਤ ਨਿਦੇਸ਼ਕ ਡਾ. ਆਰ.ਕੇ. ਭਾਰਤੀ ਨੇ ਮੁੱਖ ਭਾਸ਼ਣ ਦਿੱਤਾ। ਉਨ੍ਹਾਂ ਨੇ ਸਟਾਰਟਅੱਪਸ ਅਤੇ ਐੱਮਐੱਸਐੱਮਈਜ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਨੀਤੀ-ਅਧਾਰਿਤਵਿਧੀ, ਖਾਸ ਕਰਕੇ ਰਵਾਇਤੀ ਦਵਾਈ ਅਤੇ ਸਿਹਤ ਸੰਭਾਲ ਖੇਤਰਾਂ ਦੀ ਜਰੂਰਤਾਂ 'ਤੇ ਜ਼ੋਰ ਦਿੱਤਾ।
ਤਕਨੀਕੀ ਸੈਸ਼ਨਾਂ ਵਿੱਚ ਡੀਪੀਆਈਆਈਟੀ ਦੀ ਸਾਬਕਾ ਸੀਨੀਅਰ ਵਿਗਿਆਨੀ ਸ਼੍ਰੀਮਤੀ ਸੰਗੀਤਾ ਨਾਗਰ ਦੁਆਰਾ ਬੌਧਿਕ ਸੰਪੱਤੀ ਅਧਿਕਾਰਾਂ (ਆਈਪੀਆਰ) ਅਤੇ ਸਟਾਰਟਅੱਪਸ ਲਈ ਇਸਦੀ ਮਹੱਤਤਾ 'ਤੇ ਅਤੇ ਸਿਡਬੀ ਦੀ ਸੀਨੀਅਰ ਮੈਨੇਜਰ ਸ਼੍ਰੀਮਤੀ ਜੋਤੀ ਨੀਰਜ ਦੁਆਰਾ ਸਟਾਰਟਅੱਪਸ ਅਤੇ ਐੱਮਐੱਸਐੱਮਈ ਲਈ ਉਪਲਬਧ ਵਿੱਤੀ ਸਹਾਇਤਾ ਵਿਧੀਆਂ ਅਤੇ ਫੰਡਿੰਗ ਮੌਕਿਆਂ 'ਤੇ ਮਾਹਰ ਭਾਸ਼ਣ ਪ੍ਰਸਤੁਤ ਕੀਤਾ। ਇਹ ਪ੍ਰੋਗਰਾਮ ਏਆਈਆਈਏ-ਆਈਸੀਏਆਈਐਨਈ ਦੇ ਸੀਈਓ ਸ਼੍ਰੀ ਸੁਜੀਤ ਏਰਾਨੇਜ਼ਥ ਅਤੇ ਐੱਮਐੱਸਐੱਮਈ ਦੇ ਸਹਾਇਕ ਨਿਦੇਸ਼ਕ ਸ਼੍ਰੀ ਨਵੀਨ ਕੁਮਾਰ ਦੁਆਰਾ ਧੰਨਵਾਦ ਮੱਤੇ ਨਾਲ ਸਮਾਪਤ ਹੋਇਆ।
ਇਸ ਸਮਾਗਮ ਨੇ ਆਯੁਰਵੇਦ 'ਤੇ ਅਧਾਰਿਤ ਇੱਕ ਮਜ਼ਬੂਤ, ਨਵੀਨਤਾ-ਸੰਚਾਲਿਤ ਸਟਾਰਟਅੱਪ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ AIIA-ICAINE ਦੀ ਵਚਨਬੱਧਤਾ ਨੂੰ ਦੁਹਰਾਇਆ । ਇਹ ਉੱਦਮਤਾ , ਐੱਮਐੱਸਐੱਮਈ ਵਿਕਾਸ, ਅਤੇ ਟਿਕਾਊ ਸਿਹਤ ਸੰਭਾਲ ਸਮਾਧਾਨ ਲਈ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਹੈ । ਭਾਰਤ ਸਰਕਾਰ ਦੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰਾਲੇ ਦੁਆਰਾ ਇੱਕ ਮੇਜ਼ਬਾਨ ਸੰਸਥਾ ਵਜੋਂ ਮਾਨਤਾ ਪ੍ਰਾਪਤ, AIIA-ICAINE ਨਵੀਨਤਾਕਾਰਾਂ ਨੂੰ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਉੱਦਮਾਂ ਵਿੱਚ ਬਦਲਣ ਲਈ ਇੱਕ ਢਾਂਚਾਗਤ ਪਲੈਟਫਾਰਮ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਬਣਾ ਰਿਹਾ ਹੈ।
ਇਸ ਰਾਸ਼ਟਰੀ ਸਟਾਰਟਅੱਪ ਦਿਵਸ 'ਤੇ , AIIA AIIA - ICAINE ਰਾਹੀਂ ਆਯੁਰਵੇਦ ਵਿੱਚ ਉੱਦਮਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਬੂਤ-ਅਧਾਰਿਤ, ਟਿਕਾਊ ਅਤੇ ਸਮਾਵੇਸ਼ੀ ਸਿਹਤ ਹੱਲਾਂ ਵਿੱਚ ਯੋਗਦਾਨ ਪਾਉਣ ਵਾਲੇ ਨਵੇਂ ਯੁੱਗ ਦੇ ਉੱਦਮਾਂ ਦਾ ਸਮਰਥਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।



**************
ਪੀਕੇ/ਕੇਸੀ/ ਪੀਪੀ/ਆਰ
(रिलीज़ आईडी: 2215936)
आगंतुक पटल : 4