ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਤਿਰੂਵੱਲੂਵਰ ਦਿਵਸ 'ਤੇ ਪ੍ਰਧਾਨ ਮੰਤਰੀ ਨੇ ਤਿਰੂਵੱਲੂਵਰ ਨੂੰ ਸ਼ਰਧਾਂਜਲੀ ਭੇਟ ਕੀਤੀ

प्रविष्टि तिथि: 16 JAN 2026 9:24AM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਤਿਰੂਵੱਲੂਵਰ ਦਿਵਸ ਦੇ ਮੌਕੇ 'ਤੇ ਬਹੁਮੁਖੀ ਪ੍ਰਤਿਭਾ ਦੇ ਧਨੀ ਤਿਰੂਵੱਲੂਵਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਦੀਵੀ ਕੰਮ ਅਤੇ ਆਦਰਸ਼ ਪੀੜ੍ਹੀਆਂ ਤੋਂ ਅਣਗਿਣਤ ਲੋਕਾਂ ਨੂੰ ਪ੍ਰੇਰਨਾ ਦਿੰਦੇ ਹਨ।

ਸ਼੍ਰੀ ਮੋਦੀ ਨੇ ਕਿਹਾ ਕਿ ਤਿਰੂਵੱਲੂਵਰ ਨੇ ਸਦਭਾਵਨਾ ਅਤੇ ਦਇਆ 'ਤੇ ਅਧਾਰਿਤ ਸਮਾਜ ਦੀ ਕਲਪਨਾ ਕੀਤੀ ਸੀ ਅਤੇ ਇਹ ਕਦਰਾਂ-ਕੀਮਤਾਂ ਅੱਜ ਵੀ ਬਹੁਤ ਪ੍ਰਸੰਗਿਕ ਹਨ। ਉਨ੍ਹਾਂ ਨੇ ਕਿਹਾ ਕਿ ਤਿਰੂਵੱਲੂਵਰ ਤਾਮਿਲ ਸਭਿਆਚਾਰ ਦੇ ਸਰਬਉੱਚ ਪਹਿਲੂਆਂ ਅਤੇ ਗਿਆਨ ਅਤੇ ਏਕਤਾ ਦੇ ਪ੍ਰਤੀਕ ਹਨ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਕਵੀ ਰੂਪੀ ਸੰਤ ਦੀਆਂ ਡੂੰਘੀਆਂ ਸਿੱਖਿਆਵਾਂ ਨਾਲ ਜੁੜਨ ਦੀ ਤਾਕੀਦ ਕੀਤੀ।

ਸ਼੍ਰੀ ਮੋਦੀ ਨੇ ਐੱਕਸ 'ਤੇ ਵੱਖ-ਵੱਖ ਪੋਸਟਾਂ ਵਿੱਚ ਕਿਹਾ:

“ਅੱਜ ਤਿਰੂਵੱਲੂਵਰ ਦਿਵਸ 'ਤੇ ਅਸੀਂ ਬਹੁਮੁਖੀ ਪ੍ਰਤਿਭਾ ਦੇ ਧਨੀ ਤਿਰੂਵੱਲੂਵਰ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਉਨ੍ਹਾਂ ਦੇ ਕੰਮਾਂ ਅਤੇ ਆਦਰਸ਼ਾਂ ਤੋਂ ਅਣਗਿਣਤ ਲੋਕ ਪ੍ਰੇਰਿਤ ਹੁੰਦੇ ਹਨ। ਉਹ ਇੱਕ ਸਦਭਾਵਨਾਪੂਰਨ ਅਤੇ ਹਮਦਰਦੀ ਵਾਲੇ ਸਮਾਜ ਵਿੱਚ ਯਕੀਨ ਰੱਖਦੇ ਸਨ। ਉਹ ਤਾਮਿਲ ਸਭਿਆਚਾਰ ਦੇ ਸਰਬਉੱਚ ਸਰੂਪ ਦਾ ਪ੍ਰਤੀਕ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਤਿਰੂਕੁੱਰਲ ਪੜ੍ਹਨ ਦੀ ਬੇਨਤੀ ਕਰਦਾ ਹਾਂ, ਜੋ ਮਹਾਨ ਤਿਰੂਵੱਲੂਵਰ ਦੇ ਅਸਧਾਰਨ ਗਿਆਨ ਦੀ ਝਲਕ ਪੇਸ਼ ਕਰਦਾ ਹੈ।”

“திருவள்ளுவர் தினமான இன்று, ஏராளமான மக்களுக்கு உத்வேகம் அளிக்கும் படைப்புகளையும் சிந்தனைகளையும் கொண்ட பன்முக ஆளுமை திருவள்ளுவருக்கு மரியாதை செலுத்துகிறேன். நல்லிணக்கமும் கருணையும் நிறைந்த ஒரு சமூகத்தின் மீது அவர் நம்பிக்கை வைத்தார். தமிழ்க் கலாச்சாரத்தின் சிறந்த அம்சங்களுக்கு அவர் எடுத்துக்காட்டாகத் திகழ்கிறார். திருவள்ளுவப் பெருந்தகையின் சிறப்பான அறிவாற்றலை வெளிப்படுத்தும் திருக்குறளை நீங்கள் அனைவரும் படிக்க வேண்டும் என்று நான் கேட்டுக்கொள்கிறேன்.”

 

************

ਐੱਮਜੇਪੀਐੱਸ/ ਐੱਸਆਰ


(रिलीज़ आईडी: 2215282) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Marathi , Bengali , Assamese , Manipuri , Gujarati , Odia , Tamil , Telugu , Kannada , Malayalam