ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ’ਤੇ ਚਾਨਣ ਪਾਇਆ ਗਿਆ ਹੈ ਕਿ ਭਾਰਤ ਰਾਸ਼ਟਰਮੰਡਲ ਭਾਈਚਾਰੇ ਨਾਲ ਆਪਣੇ ਮਜ਼ਬੂਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਲਈ ਤਿਆਰ ਹੈ
प्रविष्टि तिथि:
15 JAN 2026 1:58PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ’ਤੇ ਚਾਨਣ ਪਾਇਆ ਗਿਆ ਹੈ ਕਿ ਭਾਰਤ ਰਾਸ਼ਟਰਮੰਡਲ ਭਾਈਚਾਰੇ ਨਾਲ ਆਪਣੇ ਮਜ਼ਬੂਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਲਈ ਤਿਆਰ ਹੈ।
ਜਦੋਂ ਭਾਰਤ ਰਾਸ਼ਟਰਮੰਡਲ ਦੇ ਸਪੀਕਰਾਂ ਅਤੇ ਪ੍ਰੀਜ਼ਾਈਡਿੰਗ ਅਫ਼ਸਰਾਂ (ਸੀਐੱਸਪੀਓਸੀ) ਦੇ 28ਵੀਂ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ, ਉਦੋਂ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ 'ਵਸੁਧੈਵ ਕੁਟੁੰਬਕਮ' - "ਵਿਸ਼ਵ ਇੱਕ ਪਰਿਵਾਰ ਹੈ" ਦੇ ਸਦੀਵੀ ਸਿਧਾਂਤ ਪ੍ਰਤੀ ਦੇਸ਼ ਦੀ ਵਚਨਬੱਧਤਾ 'ਤੇ ਜ਼ੋਰ ਦਿੱਤਾ।
ਲੋਕ ਸਭਾ ਸਕੱਤਰੇਤ ਦੇ ਐੱਕਸ ਹੈਂਡਲ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ ਪੀਐੱਮਓ ਇੰਡੀਆ ਹੈਂਡਲ ਨੇ ਕਿਹਾ:
"ਜਦੋਂ ਭਾਰਤ 28ਵੇਂ ਸੀਐੱਸਪੀਓਸੀ ਦੀ ਮੇਜ਼ਬਾਨੀ ਕਰ ਰਿਹਾ ਹੈ ਤਾਂ ਮਾਣਯੋਗ @loksabhaspeaker ਸ਼੍ਰੀ @ombirlakota ਨੇ ਵਸੁਧੈਵ ਕੁਟੁੰਬਕਮ ਦੀ ਭਾਵਨਾ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਰਾਸ਼ਟਰਮੰਡਲ ਨਾਲ ਆਪਣੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਲਈ ਤਿਆਰ ਹੈ।
ਉਨ੍ਹਾਂ ਲਿਖਿਆ ਕਿ ਭਾਰਤ ਤਕਨਾਲੋਜੀ ਨੂੰ ਮਾਲਕੀ ਵਾਲੀ ਜਾਇਦਾਦ ਵਜੋਂ ਨਹੀਂ, ਸਗੋਂ ਇੱਕ ਜਨਤਕ ਭਲਾਈ ਵਾਲੀ ਵਸਤੂ ਵਜੋਂ ਦੇਖਦਾ ਹੈ, ਜੋ ਦੁਨੀਆ ਭਰ ਵਿੱਚ ਲੋਕਤੰਤਰੀ ਏਕੀਕਰਨ ਨੂੰ ਮਜ਼ਬੂਤ ਕਰਦੀ ਹੈ।"
****
ਐੱਮਜੇਪੀਐੱਸ/ਐੱਸਆਰ
(रिलीज़ आईडी: 2214916)
आगंतुक पटल : 49
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam