ਖੇਤੀਬਾੜੀ ਮੰਤਰਾਲਾ
ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ 2026 ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਯੁਵਾ ਆਗੂਆਂ ਨਾਲ ਸੰਵਾਦ
ਕੇਂਦਰੀ ਮੰਤਰੀ ਨੇ ਰਾਸ਼ਟਰ ਨਿਰਮਾਣ ਵਿੱਚ ਸਮੂਹਿਕ ਜ਼ਿੰਮੇਵਾਰੀ ‘ਤੇ ਬਲ ਦਿੱਤਾ
ਨੌਜਵਾਨਾਂ ਨੂੰ ਵੱਡੇ ਟੀਚੇ ਤੈਅ ਕਰਕੇ ਅਨੁਸ਼ਾਸਨ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ
प्रविष्टि तिथि:
12 JAN 2026 2:20PM by PIB Chandigarh
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਸੋਮਵਾਰ ਨੂੰ ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ 2026 ਦੇ ਤਹਿਤ ਭਾਰਤ ਮੰਡਪਮ ਵਿੱਚ ਆਯੋਜਿਤ ਕੇਂਦਰੀ ਮੰਤਰੀਆਂ ਦੇ ਪੈਨਲ ਦੇ ਸਾਹਮਣੇ ਪੇਸ਼ਕਾਰੀਆਂ ਦੌਰਾਨ ਦੇਸ਼ ਭਰ ਤੋਂ ਆਏ ਯੁਵਾ ਨੇਤਾਵਾਂ ਨਾਲ ਸੰਵਾਦ ਕੀਤਾ। ਇਹ ਸੈਸ਼ਨ ਡਾਇਲੌਗ ਦਾ ਇੱਕ ਮਹੱਤਵਪੂਰਨ ਪੜਾਅ ਰਿਹਾ, ਜਿਸ ਵਿੱਚ ਸੀਨੀਅਰ ਨੀਤੀ-ਨਿਰਮਾਤਾਵਾਂ ਅਤੇ ਪ੍ਰਤਿਭਾਸ਼ਾਲੀ ਨੌਜਵਾਨਾਂ ਦਰਮਿਆਨ ਸਿੱਧੇ ਸੰਵਾਦ ਦਾ ਮੌਕਾ ਮਿਲਿਆ।

ਇਸ ਦੌਰਾਨ ਯੁਵਾ ਨੇਤਾਵਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ, ਨੀਤੀਗਤ ਸੁਝਾਅ ਅਤੇ ਜ਼ਮੀਨੀ ਪੱਧਰ ‘ਤੇ ਕੀਤੀਆਂ ਗਈਆਂ ਨਵੀਨਤਾਵਾਂ ਪੇਸ਼ ਕੀਤੀਆਂ। ਇਨ੍ਹਾਂ ਵਿੱਚ ਹਰਿਤ ਅਤੇ ਟਿਕਾਊ ਵਿਕਸਿਤ ਭਾਰਤ ਦਾ ਨਿਰਮਾਣ, ਸਮਾਰਟ ਅਤੇ ਟਿਕਾਊ ਖੇਤੀਬਾੜੀ ਰਾਹੀਂ ਉਤਪਾਦਕਤਾ ਵਧਾਉਣਾ ਅਤੇ ਪਰੰਪਰਾ ਦੇ ਨਾਲ ਨਵੀਨਤਾ: ਆਧੁਨਿਕ ਭਾਰਤ ਦਾ ਨਿਰਮਾਣ ਜਿਹੇ ਵਿਸ਼ੇ ਸ਼ਾਮਲ ਸਨ। ਪੇਸ਼ਕਾਰੀਆਂ ਵਿੱਚ ਨੌਜਵਾਨਾਂ ਦੀ ਵਿਭਿੰਨ ਸੋਚ, ਰਚਨਾਤਮਕਤਾ ਅਤੇ ਸਮੱਸਿਆਵਾਂ ਦੇ ਸਮਾਧਾਨ ਦੀ ਸਮਰੱਥਾ ਸਪਸ਼ਟ ਤੌਰ ‘ਤੇ ਦਿਖਾਈ ਦਿੱਤੀ, ਜੋ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੀ ਰਾਸ਼ਟਰੀ ਸੋਚ ਦੇ ਅਨੁਸਾਰ ਹੈ।

ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਉਦੇਸ਼ਪੂਰਨ ਜੀਵਨ ਅਤੇ ਸਮੂਹਿਕ ਜ਼ਿੰਮੇਵਾਰੀ ਦਾ ਬਹੁਤ ਮਹੱਤਵ ਹੈ। ਉਨ੍ਹਾਂ ਨੇ ਭਾਰਤੀ ਸੱਭਿਅਤਾ ਦੀਆਂ ਕਦਰਾਂ-ਕੀਮਤਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੀਵਨ ਨੂੰ ਸਹੀ ਅਰਥ ਉਦੋਂ ਮਿਲਦਾ ਹੈ, ਜਦੋਂ ਉਹ ਸਮਾਜ ਅਤੇ ਦੇਸ਼ ਦੀ ਸੇਵਾ ਨੂੰ ਸਮਰਪਿਤ ਹੋਵੇ। ਉਨ੍ਹਾਂ ਨੇ ਨੌਜਵਾਨਾਂ ਨੂੰ ਵੱਡੇ ਟੀਚੇ ਤੈਅ ਕਰਕੇ ਪੂਰੇ ਸਮਰਪਣ ਅਤੇ ਅਨੁਸ਼ਾਸਨ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਸਮਰਪਣ, ਫੋਕਸ ਅਤੇ ਅੰਦਰੂਨੀ ਤਾਕਤ ਲੀਡਰਸ਼ਿਪ ਦੇ ਜ਼ਰੂਰੀ ਗੁਣ ਹਨ। ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਅਗਵਾਈ ਵਿੱਚ ਨੌਜਵਾਨਾਂ ਦੀ ਸਾਰਥਕ ਭਾਗੀਦਾਰੀ ਲਈ ਅਜਿਹੇ ਮੰਚ ਵਿਕਸਿਤ ਕੀਤੇ ਗਏ ਹਨ।

ਵਿਕਸਿਤ ਭਾਰਤ ਯੰਗ ਲੀਡਰਸ ਡਾਇਲੌਗ 2026 ਦਾ ਆਯੋਜਨ ਯੁਵਾ ਪ੍ਰੋਗਰਾਮ ਅਤੇ ਖੇਡ ਮੰਤਰਾਲੇ ਦੁਆਰਾ MY ਭਾਰਤ ਪਲੈਟਫਾਰਮ ਰਾਹੀਂ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਸ਼ਾਸਨ ਅਤੇ ਨੀਤੀ ਨਿਰਮਾਣ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਸੰਸਥਾਗਤ ਰੂਪ ਦੇਣਾ ਹੈ। ਭਾਰਤ ਮੰਡਪਮ ਵਿੱਚ ਆਯੋਜਿਤ ਇਸ ਸੰਵਾਦ ਦੀ ਸਫ਼ਲਤਾ ਇਹ ਦਰਸਾਉਂਦੀ ਹੈ ਕਿ ਭਾਰਤ ਸਰਕਾਰ ਨੌਜਵਾਨਾਂ ਨੂੰ ਰਾਸ਼ਟਰੀ ਵਿਕਾਸ ਵਿੱਚ ਇੱਕ ਮਹੱਤਵਪੂਰਨ ਭਾਗੀਦਾਰੀ ਮੰਨਦੀ ਹੈ ਅਤੇ ਵਿਕਸਿਤ ਰਾਸ਼ਟਰ ਬਣਨ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਆਵਾਜ਼ ਨੂੰ ਸ਼ਾਮਲ ਕਰਨ ਲਈ ਪ੍ਰਤੀਬੱਧ ਹੈ।

*****
ਆਰਸੀ/ਪੀਯੂ
(रिलीज़ आईडी: 2214098)
आगंतुक पटल : 4