ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਕੇਰਲ ਕੌਮੁਦੀ ਕਨਕਲੇਵ ਨੂੰ ਸੰਬੋਧਨ ਕੀਤਾ
ਮੋਦੀ ਜੀ ਭਾਰਤੀ ਇਤਿਹਾਸ ਦੇ ਇਕਲੌਤੇ ਨੇਤਾ ਹਨ, ਜਿਨ੍ਹਾਂ ਨੇ Renewable Energy ਤੋਂ ਲੈ ਕੇ Power Generation ਅਤੇ Planet Protection ਤੱਕ, ਇੰਨੇ diverse development ਦੀ ਕਲਪਨਾ ਕੀਤੀ
ਇਨਫ੍ਰਾਸਟ੍ਰਕਚਰ, ਐਜੂਕੇਸ਼ਨ, R&D, ਇੰਡਸਟ੍ਰੀਅਲ ਡਿਵੈਲਪਮੈਂਟ ਅਂਤੇ ਵਿਅਕਤੀ ਦੀ ਖੁਦ ਦੀ ਆਮਦਨ ਵਿੱਚ ਵਾਧਾ ਹੈ ਸਾਡਾ ‘ਵਿਕਸਿਤ ਕੇਰਲਮ’ ਦਾ ਵਿਜ਼ਨ
ਅਸੀਂ ਵਿਕਸਿਤ ਕੇਰਲ, ਸੁਰੱਖਿਅਤ ਕੇਰਲ ਅਤੇ ਸਭ ਦੀਆਂ ਆਸਥਾਵਾਂ ਦਾ ਸਨਮਾਨ ਕਰਨ ਵਾਲਾ ਕੇਰਲ ਬਣਾਉਣਾ ਚਾਹੁੰਦੇ ਹਾਂ
ਅਸੀਂ ਕੇਰਲ ਵਿੱਚ governance without corruption ਸਥਾਪਿਤ ਕਰਨਾ ਚਾਹੁੰਦੇ ਹਾਂ, Remittance-based economy ਕੇਰਲ ਦਾ ਭਲਾ ਨਹੀਂ ਕਰ ਸਕਦੀ
ਜਦੋਂ ਅਸੀਂ PFI ‘ਤੇ ਬੈਨ ਲਗਾਇਆ, ਤਾਂ ਇੱਥੋਂ ਦੀ ਸੱਤਾ ਵਿੱਚ ਰਹੇ ਦੋਵਾਂ ਗਠਬੰਧਨਾਂ ਨੇ ਵਿਰੋਧ ਕੀਤਾ; ਕੀ PFI, ਜਮਾਤ-ਏ-ਇਸਲਾਮੀ ਜਿਹੇ ਸੰਗਠਨ ਕੇਰਲ ਨੂੰ ਇੱਕ ਰੱਖ ਸਕਦੇ ਹਨ?
ਸਬਰੀਮਾਲਾ ਮੰਦਿਰ ਵਿੱਚ ਸੋਨੇ ਦੀ ਚੋਰੀ ਦੇ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ
2004 ਤੋਂ 2014 ਤੱਕ ਕੇਂਦਰ ਵਿੱਚ ਰਹੀ ਸਰਕਾਰ ਨੇ ਕੇਰਲ ਦੇ ਵਿਕਾਸ ਲਈ 72 ਹਜ਼ਾਰ ਕਰੋੜ ਰੁਪਏ ਦਿੱਤੇ, 2014 ਤੋਂ 2024 ਤੱਕ ਮੋਦੀ ਜੀ ਨੇ ਤਿੰਨ ਲੱਖ 13 ਹਜ਼ਾਰ ਕਰੋੜ ਰੁਪਏ ਦਿੱਤੇ
ਮੋਦੀ ਸਰਕਾਰ ਨੇ ਨਹੀਂ, ਸਗੋਂ ਕੇਰਲ ਦੀ ਸਰਕਾਰ ਨੇ ਕੇਰਲ ਦੇ ਨਾਲ ਅਨਿਆਂ ਕੀਤਾ
New Kerala ਬਣਨ ‘ਤੇ ਹੀ New India ਬਣੇਗਾ, ਵਿਕਸਿਤ ਕੇਰਲ ਹੋਣ ‘ਤੇ ਹੀ ਵਿਕਸਿਤ ਭਾਰਤ ਬਣੇਗਾ
ਕੇਰਲ ਕੌਮੂਦੀ ਭਾਰਤ ਦੀ ਸਥਾਨਕ ਭਾਸ਼ਾਵਾਂ ਦੀ ਪੱਤਰਕਾਰੀ ਵਿੱਚ ਇੱਕ ਭਰੋਸੇਯੋਗ ਆਵਾਜ਼ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ
ਕੇਰਲ ਕੌਮੂਦੀ ਕੇਰਲ ਦੀ ਜਨਤਾ ਦੀ ਆਤਮਾ ਦੀ ਆਵਾਜ਼ ਬਣਿਆ
प्रविष्टि तिथि:
11 JAN 2026 7:55PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਕੇਰਲ ਦੀ ਰਾਜਧਾਨੀ ਤਿਰੂਵਨੰਤਪੁਰਮ ਵਿੱਚ ਕੇਰਲ ਕੌਮੂਦੀ ਕਨਕਲੇਵ ਨੂੰ ਸੰਬੋਧਨ ਕੀਤਾ। ਇਸ ਮੌਕੇ ‘ਤੇ ਕਈ ਪਤਵੰਤੇ ਮੌਜੂਦ ਸਨ।

ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ‘The New India, A New Kerala’ ਕਨਸੈਪਟ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਵਿਕਸਿਤ ਭਾਰਤ ਦੀ ਕਲਪਨਾ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਕਸਿਤ ਭਾਰਤ ਦੀ ਕਲਪਨਾ ਵਿਕਸਿਤ ਕੇਰਲ ਤੋਂ ਹੋ ਕੇ ਲੰਘਦੀ ਹੈ। ਵਿਕਸਿਤ ਭਾਰਤ ਦਾ ਮਤਲਬ ਹੈ ਕਿ ਭਾਰਤ ਦਾ ਹਰ ਰਾਜ ਆਪਣੇ Optimum Potential ਦੇ ਨਾਲ ਵਿਕਸਿਤ ਹੋਵੇ, ਇਸ ਦਾ ਅਰਥ ਹੈ ਕਿ ਵਿਕਸਿਤ ਕੇਰਲ ਦੀ ਕਲਪਨਾ ਵੀ ਇਸ ਵਿੱਚ ਸ਼ਾਮਲ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਵਿਕਸਿਤ ਕੇਰਲ, ਸੁਰੱਖਿਅਤ ਕੇਰਲ, ਸਭ ਦੀਆਂ ਆਸਥਾਵਾਂ ਦਾ ਸਨਮਾਨ ਕਰਨ ਵਾਲਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਵਾਲਾ ਕੇਰਲ ਬਣਾਉਣ ਦੀ ਕਲਪਨਾ ਹੈ। ਉਨ੍ਹਾਂ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ, ਐਜੂਕੇਸ਼ਨ, R&D, ਇੰਡਸਟ੍ਰੀਅਲ ਡਿਵੈਲਪਮੈਂਟ ਅਤੇ ਵਿਅਕਤੀ ਦੀ ਖੁਦ ਦੀ ਆਮਦਨ ਵਿੱਚ ਵਾਧਾ ਸਾਡਾ ‘ਵਿਕਸਿਤ ਕੇਰਲਮ’ ਦਾ ਵਿਜ਼ਨ ਹੈ। ਵਿਕਸਿਤ ਕੇਰਲ ਵਿੱਚ ਹਰ ਨਾਗਰਿਕ ਦੀ ਸੁਰੱਖਿਆ ਦੀ ਚਿੰਤਾ ਹੋਣੀ ਚਾਹੀਦੀ ਹੈ, ਅਤੇ ਹਰ ਤਰ੍ਹਾਂ ਦੀ ਆਸਥਾ ਅਤੇ ਵਿਸ਼ਵਾਸ, ਭਾਵੇਂ ਉਹ ਕਿਸੇ ਵੀ ਧਰਮ ਜਾਂ ਭਾਈਚਾਰੇ ਨਾਲ ਹੋਵੇ, ਉਨ੍ਹਾਂ ਦੀ ਸੰਭਾਲ ਹੋਣੀ ਚਾਹੀਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਐਸਪੀਰੇਸ਼ਨਲ ਭਾਰਤ ਦੀ ਗੱਲ ਕਰਦੇ ਹਾਂ। ਅਸੀਂ ਇੱਕ ਅਜਿਹੇ ਭਾਰਤ ਦੀ ਗੱਲ ਕਰਦੇ ਹਾਂ, ਜਿੱਥੇ ਉੱਨਤ ਭਵਿੱਖ, ਤਰੱਕੀ, ਮਨ ਵਿੱਚ ਉਮੀਦ ਹੈ ਅਤੇ ਜੋ ਆਤਮ-ਨਿਰਭਰ ਹੈ ਅਤੇ ਆਤਮਵਿਸ਼ਵਾਸੀ ਵੀ ਹੈ। ਇਨ੍ਹਾਂ ਤੋਂ ਹੀ ਮਿਲ ਕੇ ਨਵੇਂ ਭਾਰਤ ਦੀ ਕਲਪਨਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਕਲਪਨਾ ਨੂੰ ਸਾਕਾਰ ਕਰਨ ਲਈ ਭਾਰਤ ਦੇ ਹਰ ਰਾਜ ਨੂੰ ਉਸ ਦੇ ਓਪਟਿਮਮ ਲੈਵਲ ‘ਤੇ ਵਿਕਸਿਤ ਕਰਨਾ ਹੀ ਸਾਡਾ ਟੀਚਾ ਹੈ।
ਅਸੀਂ ਇੱਕ ਅਜਿਹੀ ਰਾਜਨੀਤੀ ਦੀ ਵੀ ਕਲਪਨਾ ਕਰਦੇ ਹਾਂ, ਜਿਸ ਵਿੱਚ ਪੌਲਿਟਿਕਸ ਤੋਂ ਵੱਧ ਪਰਫੌਰਮੈਂਸ ਨੂੰ ਤਰਜੀਹ ਮਿਲੇ। ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਦੇਸ਼ ਵਿੱਚ performance based politics ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ complaints ਦੀ ਥਾਂ commitment ਵਿੱਚ ਵਿਸ਼ਵਾਸ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਕਿੰਨਾ ਵੀ ਵਿਕਸਿਤ ਹੋਵੇਗਾ, complaints ਤਾਂ ਹੋਵੇਗੀ ਹੀ, ਲੇਕਿਨ ਇਹ commitment ਹੋਣੀ ਚਾਹੀਦੀ ਹੈ ਕਿ ਅਸੀਂ ਹਰ ਸ਼ਿਕਾਇਤ ਦਾ ਨਿਰਾਕਰਣ ਕਰਾਂਗੇ। ਅਸੀਂ ਇੱਕ ਅਜਿਹੀ ਸੋਸਾਇਟੀ ਦੀ ਰਚਨਾ ਵਿੱਚ ਵਿਸ਼ਵਾਸ ਰੱਖਦੇ ਹਾਂ ਜਿੱਥੇ ਵਿਕਾਸ ਕਰਨ ਲਈ ਕਿਸੇ ਦਾ ਤੁਸ਼ਟੀਕਰਣ ਨਹੀਂ ਕਰਨਾ ਪਵੇ। ਅਸੀਂ silence ਤੋਂ strength ਵੱਲ ਜਾਣਾ ਚਾਹੁੰਦੇ ਹਾਂ। ਜੋ ਚੁੱਪ ਬੈਠੇ ਹਨ, ਦਬ ਕੇ ਬੈਠੇ ਹਨ, ਉਨ੍ਹਾਂ ਦੀ ਤਾਕਤ ਇੰਨੀ ਹੋਵੇ ਕਿ ਉਨ੍ਹਾਂ ਨੂੰ ਚੁੱਪ ਰਹਿਣ ਦੀ ਜ਼ਰੂਰਤ ਨਾ ਪਵੇ। ਅਸੀਂ doubt ਤੋਂ decision ਅਤੇ delay ਤੋਂ delivery ਵੱਲ ਜਾਣਾ ਚਾਹੁੰਦੇ ਹਾਂ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਸੀਂ ਵਿਕਸਿਤ ਕੇਰਲ ਦੀ ਕਲਪਨਾ ਕੀਤੀ ਹੈ। ਕੇਰਲ ਵਿੱਚ ਢੇਰ ਸਾਰਾ ਪੋਟੈਂਸ਼ੀਅਲ ਮੌਜੂਦ ਹੈ। ਕੇਰਲ ਦੇ ਸੱਭਿਆਚਾਰ, ਸਾਹਿਤ ਅਤੇ ਐਜੂਕੇਸ਼ਨ ਦੇ ਪ੍ਰਤੀ ਲਗਾਓ ਪੂਰੇ ਭਾਰਤ ਭਰ ਵਿੱਚ ਕੇਰਲ ਨੂੰ ਟੌਪ ਦਾ ਰਾਜ ਬਣਾਉਂਦਾ ਹੈ, ਇਸ ਵਿੱਚ ਪੂਰੇ ਭਾਰਤ ਦਾ ਵਿਸ਼ਵਾਸ ਹੈ। ਇੱਥੇ ਆਯੁਰਵੇਦ ਤੋਂ ਲੈ ਕੇ ਆਈਟੀ, ਸਪੋਰਟਸ ਤੋਂ ਲੈ ਕੇ ਸਟਾਰਟਅੱਪਸ ਅਤੇ ਬੈਕਵਾਟਰ ਤੋਂ ਲੈ ਕੇ ਇੰਟੇਲੈਕਚੁਅਲ ਡਿਸਕਸ਼ਨ ਤੱਕ ਸਭ ਮੌਜੂਦ ਹੈ ਅਤੇ ਇਨ੍ਹਾਂ ਵਿੱਚ ਕੇਰਲ ਨੇ ਪੂਰੇ ਭਾਰਤ ਵਿੱਚ ਬੈਸਟ ਪਰਫੌਰਮ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਹਾਲਾਂਕਿ ਕੇਰਲ ਵਿੱਚ ਦੋਵਾਂ ਵਿਰੋਧੀ ਗਠਬੰਧਨਾਂ ਦੇ ਵਾਰੀ-ਵਾਰੀ ਤੋਂ ਸੱਤਾ ਵਿੱਚ ਆਉਣ ਦੇ ਸਿਲਸਿਲੇ ਨੇ ਰਾਜਨੀਤੀ ਵਿੱਚ ਇੱਕ ਤਰ੍ਹਾਂ ਦੀ stagnancy ਲਿਆਉਣ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਹੁਣ ਹੋਏ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਨੇ ਪੂਰਾ ਲੈਂਡਸਕੇਪ ਬਦਲ ਦਿੱਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਉਹ ਕੇਰਲ ਦੀ ਜਨਤਾ ਤੋਂ ਇੱਕ ਨਵੇਂ ਵਿਚਾਰ, ਨਵੇਂ ਬਲੱਡ ਅਤੇ ਨਵੇਂ ਤਰ੍ਹਾਂ ਦੀ ਰਾਜਨੀਤੀ ਦੀ ਅਪੀਲ ਕਰਨ ਆਏ ਹਨ। ਉਨ੍ਹਾਂ ਨੇ ਕਿਹਾ ਕਿ ਸਿਰਫ਼ ਸਾਡੀ ਪਾਰਟੀ ਅਤੇ ਸਾਡਾ ਗਠਬੰਧਨ ਹੀ ਕੇਰਲ ਦੀ ਜ਼ਰੂਰਤ ਪੂਰੀ ਕਰ ਸਕਦੇ ਹਨ। ਪ੍ਰਧਾਨ ਮੰਤਰੀ ਮੋਦੀ ਜੀ ਦੀ ਅਗਵਾਈ ਵਿੱਚ ਅਸੀਂ ਵਿਕਸਿਤ ਕੇਰਲ ਦੀ ਕਲਪਨਾ ਨੂੰ ਬਹੁਤ ਚੰਗੀ ਤਰ੍ਹਾਂ ਸਾਕਾਰ ਕਰ ਸਕਦੇ ਹਾਂ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਭਾਰਤੀ ਇਤਿਹਾਸ ਦੇ ਇਕਲੌਤੇ ਨੇਤਾ ਹਨ, ਜਿਨ੍ਹਾਂ ਨੇ Renewable Energy ਤੋਂ ਲੈ ਕੇ Power Generation ਅਤੇ Planet Protection ਤੱਕ, ਇੰਨੇ diverse development ਦੀ ਕਲਪਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੋਦੀ ਜੀ ਨੇ ਇੱਕ ਨਵਾਂ ਆਤਮਵਿਸ਼ਵਾਸ ਜਗਾਉਣ ਦਾ ਕੰਮ ਕੀਤਾ ਹੈ। ਇਸ ਦਾ ਨਤੀਜਾ ਹੈ ਕਿ ਅਸੀਂ 11 ਵਰ੍ਹਿਆਂ ਵਿੱਚ ਇੱਕ ਅਜਿਹਾ ਭਾਰਤ ਬਣਾ ਪਾਏ ਹਾਂ ਜਿਸ ਨੂੰ ਦੁਨੀਆ ਹੈਰਾਨੀ ਨਾਲ ਦੇਖ ਰਹੀ ਹੈ। 2014 ਵਿੱਚ ਅਸੀਂ ਦੁਨੀਆ ਦੀ 11ਵੇਂ ਨੰਬਰ ਦੀ ਇਕੌਨਮੀ ਸਨ, ਸਿਰਫ਼ 11 ਵਰ੍ਹਿਆਂ ਵਿੱਚ ਅਸੀਂ 11ਵੇਂ ਸਥਾਨ ਤੋਂ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਚੁੱਕੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਦਸੰਬਰ 2027 ਤੋਂ ਪਹਿਲਾਂ ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਸਿਰਫ਼ ਆਰਥਿਕ ਵਿਕਾਸ ਹੀ ਨਹੀਂ ਹੋਇਆ, ਇਸ ਦੇ ਨਾਲ-ਨਾਲ ਇਨਫ੍ਰਾਸਟ੍ਰਕਚਰ ਵਿੱਚ ਲਗਭਗ 610 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਅੱਜ ਦੁਨੀਆ ਵਿੱਚ ਜਿੰਨੇ ਵੀ ਡਿਜੀਟਲ ਟ੍ਰਾਂਜੈਕਸ਼ਨ ਹੁੰਦੇ ਹਨ, ਉਨ੍ਹਾਂ ਵਿੱਚ 50 ਪ੍ਰਤੀਸ਼ਤ ਭਾਰਤ ਵਿੱਚ ਹੁੰਦੇ ਹਨ। ਇਹ ਦੱਸਦਾ ਹੈ ਕਿ ਅਸੀਂ ਇਨ੍ਹਾਂ 11 ਵਰ੍ਹਿਆਂ ਵਿੱਚ ਕਿੰਨਾ ਕੁਝ ਹਾਸਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ 11 ਵਰ੍ਹਿਆਂ ਵਿੱਚ ਅਸੀਂ 60 ਕਰੋੜ ਗ਼ਰੀਬਾਂ ਨੂੰ ਘਰ ਦਿੱਤਾ, ਗੈਸ ਦਿੱਤੀ, ਪੀਣ ਦਾ ਪਾਣੀ ਦਿੱਤਾ, ਬਿਜਲੀ ਦਿੱਤੀ, ਹਰ ਮਹੀਨੇ 5 ਕਿਲੋ ਮੁਫ਼ਤ ਅਨਾਜ ਦਿੱਤਾ ਅਤੇ 5 ਲੱਖ ਤੱਕ ਦਾ ਸਿਹਤ ਬੀਮਾ ਦਿੱਤਾ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਜੀ ਨੇ ਦੋ ਪੀੜ੍ਹੀਆਂ ਨਾਲ ਸੰਘਰਸ਼ ਕਰ ਰਹੇ 60 ਕਰੋੜ ਗ਼ਰੀਬਾਂ ਦੇ ਜੀਵਨ ਦੀਆਂ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬੀਤੇ 10 ਵਰ੍ਹਿਆਂ ਵਿੱਚ 27 ਕਰੋੜ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਆ ਚੁੱਕੇ ਹਨ। ਇਸ ਮਿਆਦ ਵਿੱਚ ਸਿਰਫ਼ ਇਨਫ੍ਰਾਸਟ੍ਰਕਚਰ ਦਾ ਵਿਕਾਸ ਅਤੇ ਭਾਰਤ ਮੈਨੂਫੈਕਚਰਿੰਗ ਦਾ ਹੱਬ ਹੀ ਨਹੀਂ ਬਣਿਆ, PLI ਸਕੀਮ ਲਿਆ ਕੇ ਹਰ ਤਰ੍ਹਾਂ ਦੀ ਮੈਨੂਫੈਕਚਰਿੰਗ ਵਿੱਚ ਨਿਵੇਸ਼ ਅਤੇ ਸਭ ਤੋਂ ਜ਼ਿਆਦਾ FDI ਹੀ ਨਹੀਂ ਲਿਆਏ ਅਤੇ ਐਕਸਪੋਰਟ ਨੂੰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ‘ਤੇ ਹੀ ਨਹੀਂ ਲੈ ਗਏ, ਸਗੋਂ ਅਸੀਂ 27 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਦੇ ਉੱਪਰ ਲੈ ਜਾਣ ਦਾ ਕੰਮ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਸਮੁੱਚੇ ਵਿਕਾਸ ਦਾ ਮਾਡਲ ਹੈ। ਅਸੀਂ ਇਸ ਤਰ੍ਹਾਂ ਦੀ ਵਰਤੋਂ ਕਰਕੇ ਇਸ ਨੂੰ ਸਿੱਧ ਕੀਤਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਸਪੇਸ ਅਤੇ ਸਟਾਰਟਅੱਪਸ ਦੇ ਖੇਤਰ ਵਿੱਚ ਭਾਰਤ ਦਾ ਦਬਦਬਾ ਹੈ। R&D ਦੇ 35 ਸੈਗਮੈਂਟਸ ਵਿੱਚੋਂ 15 ਵਿੱਚ ਅਸੀਂ ਟੌਪ 1 ਤੋਂ 4 ਦੇ ਦਰਮਿਆਨ ਖੜ੍ਹੇ ਹਾਂ, ਅਤੇ ਬਾਕੀ ਸਾਰੇ ਸੈਗਮੈਂਟਸ ਵਿੱਚ ਅਸੀਂ 1 ਤੋਂ 10 ਦੇ ਵਿੱਚ ਹਾਂ। 10 ਵਰ੍ਹਿਆਂ ਪਹਿਲਾਂ ਅਸੀਂ R&D ਦੇ ਕਿਸੇ ਵੀ ਸੈਗਮੈਂਟਸ ਵਿੱਚ ਟੌਪ 5 ਵਿੱਚ ਨਹੀਂ ਸੀ। ਇਹ ਬਹੁਤ ਵੱਡੀ ਉਪਲਬਧੀ ਹੈ, ਜੋ ਦੱਸਦੀ ਹੈ ਕਿ ਇਹ ਭਵਿੱਖ ਭਾਰਤ ਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਵਿੱਚ ਭਾਰਤ ਔਸਤਨ ਸਭ ਤੋਂ ਜ਼ਿਆਦਾ ਪੇਟੈਂਟ ਰਜਿਸਟਰ ਕਰਨ ਵਾਲਾ ਦੇਸ਼ ਬਣਿਆ ਹੈ। ਅੱਜ ਪੂਰੀ ਦੁਨੀਆ ਮਹਿਸੂਸ ਕਰ ਰਹੀ ਹੈ ਕਿ ਇੱਥੇ R&D ਹੋ ਰਿਹਾ ਹੈ ਅਤੇ ਫਿਊਚਰ ਭਾਰਤ ਦੇ ਰਜਿਸਟਰਡ ਪੇਟੈਂਟਸ ਦਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਸੀਂ ਕੇਰਲ ਦੀ ਜਨਤਾ ਦੇ ਸਾਹਮਣੇ ‘ਵਿਕਸਿਤ ਕੇਰਲ, ਸੁਰੱਖਿਅਤ ਕੇਰਲ ਅਤੇ ਸਾਰਿਆਂ ਦੇ ਵਿਸ਼ਵਾਸ ਦਾ ਸਨਮਾਨ ਕਰਨ ਵਾਲਾ ਕੇਰਲ’ ਦਾ ਨਾਅਰਾ ਲੈ ਕੇ ਗਏ ਹਾਂ। ਇਹ ਕੇਰਲ ਜਿਹੀ ਡਾਈਵਰਸ ਸੋਸਾਇਟੀ ਦੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸ਼ਟੀਕਰਣ ਹੁੰਦਾ ਹੈ, ਤਾਂ ਤੁਸੀਂ ਕਿਸੇ ਨੂੰ ਅਪੀਜ਼ ਕਰਦੇ ਹੀ ਦੂਸਰੇ ਦੇ ਨਾਲ ਅਨਿਆਂ ਕਰ ਦਿੰਦੇ ਹੋ। ਸ਼੍ਰੀ ਸ਼ਾਹ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਪੀਜ਼ਮੈਂਟ ਵਿੱਚ ਵਿਸ਼ਵਾਸ ਨਹੀਂ ਕਰਦੀ, ਸਗੋਂ ਸਾਰਿਆਂ ਦੇ ਨਾਲ ਨਿਆਂ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਰਲ ਦੇ ਹਰ ਨਾਗਰਿਕ ਦੇ ਵਿਕਾਸ ਦੀ ਚਿੰਤਾ ਕਰੀਏ, ਤਾਂ remittance-based economy ਕੇਰਲ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਉਹ ਰੈਮਿਟੈਂਸ ਦਾ ਸੁਆਗਤ ਕਰਦੇ ਹਨ ਅਤੇ ਉਹ ਆਉਣਾ ਵੀ ਚਾਹੀਦਾ ਹੈ, ਪਰ ਇਸ ਨਾਲ ਕੇਰਲ ਦੇ ਹਰ ਨਾਗਰਿਕ ਦਾ ਵਿਕਾਸ ਨਹੀਂ ਹੋ ਸਕਦਾ। ਸ਼੍ਰੀ ਸ਼ਾਹ ਨੇ ਸਵਾਲ ਕੀਤਾ ਕਿ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਵਿਦੇਸ਼ ਵਿੱਚ ਨਹੀਂ ਹੈ, ਉਨ੍ਹਾਂ ਦਾ ਕੀ ਹੋਵੇਗਾ? ਉਨ੍ਹਾਂ ਨੇ ਕਿਹਾ ਕਿ ਸਾਨੂੰ ਰੈਮਿਟੈਂਸ ਬੇਸਡ ਇਕੌਨਮੀ ਦੀ ਥਾਂ ਸਾਰਿਆਂ ਨੂੰ ਵਿਕਸਿਤ ਕਰਨ ਵਾਲਾ ਇਕੌਨਮਿਕ ਮਾਡਲ ਬਣਾਉਣਾ ਪਵੇਗਾ ਅਤੇ ਰੈਮਿਟੈਂਸ ਬੇਸਡ ਇਕੌਨਮੀ ਵੀ ਇਸ ਦਾ ਹਿੱਸਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਰੈਮਿਟੈਂਸ ਨੂੰ ਘੱਟ ਨਹੀਂ ਕਰਨਾ ਹੈ, ਪਰ ਹੋਰ ਮੌਕੇ ਵੀ ਪੈਦਾ ਕਰਨੇ ਪੈਣਗੇ। ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਲੱਭਣਾ ਹੋਵੇਗਾ ਅਤੇ ਕੇਰਲ ਵਿੱਚ ਸਿੱਖਿਆ ਦੇ ਖੇਤਰ ਨੂੰ ਵੀ ਐਕਸਪਲੋਰ ਕਰਨਾ ਪਵੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਵਿੱਚ ਸਮੁੰਦਰੀ ਵਪਾਰ ਦੀ 100 ਫੀਸਦੀ ਸੰਭਾਵਨਾਵਾਂ ਨੂੰ ਐਕਸਪਲੋਰ ਕਰਨਾ ਪਵੇਗਾ। ਕੇਰਲ ਦਾ ਆਯੁਰਵੇਦ, ਔਸ਼ਧੀ ਅਤੇ ਮਸਾਲੇ ਵਿਸ਼ਵ ਪੱਧਰ ‘ਤੇ ਆਕਰਸ਼ਣ ਦਾ ਕੇਂਦਰ ਹਨ। ਸਾਨੂੰ ਉਨ੍ਹਾਂ ਨੂੰ ਵੀ ਐਕਸਪਲੋਰ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਡੇਟਾ ਸਟੋਰੇਜ, ਅਤੇ ਆਈਟੀ ਤੋਂ ਲੈ ਕੈ ਸੈਮੀਕੰਡਕਟਰ ਤੱਕ ਢੇਰ ਸਾਰੀਆਂ ਅਜਿਹੀਆਂ ਇੰਡਸਟ੍ਰੀਜ਼ ਹਨ, ਜਿਨ੍ਹਾਂ ਵਿੱਚ ਜ਼ਮੀਨ ਦੀ ਜ਼ਿਆਦਾ ਜ਼ਰੂਰਤ ਨਹੀਂ ਹੈ, ਜਿੱਥੇ IQ ਦੀ ਜ਼ਰੂਰਤ ਹੈ- ਉਨ੍ਹਾਂ ਨੂੰ ਡਿਵੈਲਪ ਕਰਨਾ ਪਵੇਗਾ। ਰੈਮਿਟੈਂਸ ਬੇਸਡ ਇਕੌਨਮੀ ਨੂੰ ਵਧਾਉਂਦੇ ਹੋਏ ਇੱਕ ਸਮੁੱਚੇ ਅਤੇ ਸਮਾਵੇਸ਼ੀ ਵਿਕਾਸ ਦਾ ਮਾਡਲ ਕੇਰਲ ਨੂੰ ਅਪਣਾਉਣਾ ਪਵੇਗਾ, ਜੋ ਕੇਰਲ ਨੂੰ ਅੱਗੇ ਲੈ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਰਲ ਦੇ ਹਰ ਨਾਗਰਿਕ ਦੇ ਲਈ ਇਹ ਮਾਡਲ ਵਿਕਾਸ ਦੇ ਮੌਕੇ ਲੈ ਕੇ ਲਾਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਵਿਕਾਸ ਦਾ ਮਾਡਲ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿੱਚ ਹਰ ਨਾਗਰਿਕ ਨੂੰ ਆਪਣਾ ਪ੍ਰਤੀਬਿੰਬ ਦਿਖਾਈ ਦੇਵੇ ਅਤੇ ਇਸ ਵਿੱਚ ਹਰ ਨਾਗਰਿਕ ਦੇ ਲਈ ਸਥਾਨ ਅਤੇ ਸੋਚ ਹੋਵੇ।
ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਸੁਰੱਖਿਅਤ ਕੇਰਲ ਵੀ ਚਾਹੁੰਦੇ ਹਾਂ। ਲਾਅ ਐਂਡ ਆਰਡਰ ਦੇਖਣ ਵਿੱਚ ਠੀਕ ਦਿਖਦਾ ਹੈ, ਜੇਕਰ ਕਈ ਤਰ੍ਹਾਂ ਦੇ ਖਤਰੇ ਜਦੋਂ ਹੌਲੀ-ਹੌਲੀ ਵਧਦੇ ਹਨ, ਤਾਂ ਉਹ ਲੌਂਗ ਟਰਮ ਵਿੱਚ ਸਾਨੂੰ ਸੁਰੱਖਿਅਤ ਨਹੀਂ ਰੱਖਦੇ। ਉਨ੍ਹਾਂ ਨੇ ਕਿਹਾ ਕਿ ਜਦੋਂ ਅਸੀਂ PFI ‘ਤੇ ਬੈਨ ਲਗਾਇਆ, ਤਾਂ ਦਬੇ ਸੁਰਾਂ ਵਿੱਚ ਇੱਥੋਂ ਦੀ ਸੱਤਾ ਵਿੱਛ ਰਹੇ ਦੋਹਾਂ ਗਠਬੰਧਨਾਂ ਨੇ ਵਿਰੋਧ ਕੀਤਾ ਅਤੇ ਸਾਡੇ ਕਦਮ ਦਾ ਸਮਰਥਨ ਨਹੀਂ ਕੀਤਾ। ਸ਼੍ਰੀ ਸ਼ਾਹ ਨੇ ਸਵਾਲ ਕੀਤਾ ਕਿ ਕੀ PFI ਅਤੇ ਜਮਾਤ-ਏ-ਇਸਲਾਮੀ ਜਿਹੇ ਸੰਗਠਨ ਕੇਰਲ ਨੂੰ ਇੱਕ ਰੱਖ ਸਕਦੇ ਹਨ? ਜੋ ਲੋਕ ਸਹਿ-ਹੋਂਦ ਵਿੱਚ ਨਹੀਂ ਮੰਨਦੇ, ਉਹ ਕਿਵੇਂ ਕੇਰਲ ਨੂੰ ਇੱਕ ਰੱਖ ਸਕਦੇ ਹਨ? ਉਨ੍ਹਾਂ ਖਤਰਿਆਂ ਨੂੰ ਪਛਾਣਨਾ ਅਤੇ ਉਨ੍ਹਾਂ ਨੂੰ ਖਤਮ ਕਰਨ ਦਾ ਯਤਨ ਕਰਨਾ ਸ਼ਾਸਨ ਦੀ ਜ਼ਿੰਮੇਵਾਰੀ ਹੈ।
ਗ੍ਰਹਿ ਮੰਤਰੀ ਨੇ ਕਿਹਾ ਕਿ ਜਦੋਂ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਾ ਕੇ ਇਹ ਕਹਿੰਦੇ ਹਨ ਕਿ ਅਸੀਂ PFI ‘ਤੇ ਬੈਨ ਲਗਾਇਆ ਅਤੇ PFI ਦੇ ਕੈਡਰ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ, ਤਾਂ ਪੂਰਾ ਦੇਸ਼ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪਰਦੇ ਦੇ ਪਿੱਛੇ ਦਿਖਾਈ ਨਾ ਪੈਣ ਵਾਲੇ ਅਜਿਹੇ ਅਦਿੱਖ ਖਤਰਿਆਂ ਨੂੰ ਪਛਾਣ ਕੇ ਕੇਰਲ ਨੂੰ ਉਨ੍ਹਾਂ ਤੋਂ ਸੁਰੱਖਿਅਤ ਕਰਨਾ ਹੀ ਸੁਰੱਖਿਅਤ ਕੇਰਲ ਦਾ ਕਾਨਸੈਪਟ ਹੈ। ਇਸ ਵਿੱਚ ਹਰ ਧਰਮ ਦੇ ਲੋਕਾਂ ਦੀ ਆਸਥਾ ਦਾ ਸਨਮਾਨ ਹੋਣਾ ਚਾਹੀਦਾ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਜੀ ਦੀ ਸਰਕਾਰ ਨੇ ਗ਼ਰੀਬ ਕਲਿਆਣ ਦੀ ਸ਼ੁਰੂਆਤ ਕੀਤੀ, 4 ਕਰੋੜ ਮਕਾਨ ਗ਼ਰੀਬਾਂ ਨੂੰ ਦਿੱਤੇ, ਇਸ ਵਿੱਚ ਕਿਸੇ ਦਾ ਧਰਮ ਨਹੀਂ ਪੁੱਛਿਆ। ਪਾਣੀ ਵੀ ਸਾਰਿਆਂ ਨੂੰ ਮਿਲ ਰਿਹਾ ਹੈ, ਅਨਾਜ ਵੀ ਸਾਰਿਆਂ ਨੂੰ ਮਿਲ ਰਿਹਾ ਹੈ, ਅਤੇ ਇਲਾਜ ਵੀ ਸਾਰਿਆਂ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੁਸੀਂ ਸਰਕਾਰ ਚਲਾਉਂਦੇ ਹੋ, ਤਾਂ ਹਰ ਤਰ੍ਹਾਂ ਦੇ ਵਿਸ਼ਵਾਸ ਨਾਲ ਨਿਆਂ ਹੋਣਾ ਚਾਹੀਦਾ ਹੈ। ਸਬਰੀਮਾਲਾ ਵਿੱਚ ਆਸਥਾ ਦਾ ਸਵਾਲ ਖੜ੍ਹਾ ਹੁੰਦਾ ਹੈ ਅਤੇ ਸਬਰੀਮਾਲਾ ਵਿੱਚ ਪ੍ਰਭੂ ਦੇ ਖਜਾਨੇ ਵਿੱਚ ਜੋ ਚੋਰੀ ਹੁੰਦੀ ਹੈ, ਉਸ ਨੂੰ ਢੱਕ ਦਿੱਤਾ ਜਾਂਦਾ ਹੈ। ਇਸ ਨਾਲ ਸ਼ਾਸਨ ‘ਤੇ ਸਵਾਲ ਖੜ੍ਹੇ ਹੋ ਜਾਂਦੇ ਹਨ। ਸਿਰਫ਼ ਨਿਰਪੱਖ ਜਾਂਚ ਕਰਨਾ ਜ਼ਰੂਰੀ ਨਹੀਂ ਹੈ, ਉਹ ਨਿਰਪੱਖ ਦਿਖਣੀ ਵੀ ਚਾਹੀਦੀ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਸਬਰੀਮਾਲਾ ਮੰਦਿਰ ਵਿੱਚ ਸੋਨੇ ਦੀ ਚੋਰੀ ਦੇ ਮਾਮਲੇ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਵਾਰੀ-ਵਾਰੀ ਨਾਲ ਦੋ ਗਠਬੰਧਨਾਂ ਦੇ ਕੇਰਲ ਦੀ ਸੱਤਾ ਵਿੱਚ ਆਉਣ ਦੇ ਸਿਲਸਿਲੇ ਨੇ ਭ੍ਰਿਸ਼ਟਾਚਾਰ ਵਧਾਇਆ ਹੈ। ਦੋਵੇਂ ਗਠਬੰਧਨ ਇੱਕ-ਦੂਸਰੇ ਦੀ ਸਰਕਾਰ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਨਹੀਂ ਕਰਦੇ। ਕੋ-ਆਪ੍ਰੇਟਿਵ ਘੁਟਾਲੇ, AI ਕੈਮਰਾ ਘੁਟਾਲੇ, PPP ਘੁਟਾਲੇ ਸਮੇਤ ਹੋਰ ਘੁਟਾਲਿਆਂ ਦੀ ਕੋਈ ਨਿਰਣਾਇਕ ਜਾਂਚ ਨਹੀਂ ਹੋਈ। ਰਿਸ਼ਵਤ ਕਾਂਡ ਅਤੇ ਸੋਲਰ ਘੁਟਾਲੇ ਦੀ ਵੀ ਜਾਂਚ ਨਹੀਂ ਹੋਈ। ਦੋਵਾਂ ਗਠਬੰਧਨਾਂ ਦੀਆਂ ਸਰਕਾਰਾਂ ਇੱਕ-ਦੂਸਰੇ ਦੇ ਭ੍ਰਿਸ਼ਟਾਚਾਰ ਨੂੰ ਪ੍ਰੋਟੈਕਟ ਕਰਦੀਆਂ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਜੇਕਰ ਕੇਰਲ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਤੋਂ ਬਾਹਰ ਨਿਕਾਲਣਾ ਹੈ ਤਾਂ ਇੱਕ ਵਾਰ ਸਾਡੀ ਸਰਕਾਰ ਨੂੰ ਮੌਕਾ ਦਿਓ। ਉਨ੍ਹਾਂ ਨੇ ਕਿਹਾ ਕਿ ਅਸੀਂ ਕੇਰਲ ਵਿੱਚ governance without corruption ਸਥਾਪਿਤ ਕਰਨਾ ਚਾਹੁੰਦੇ ਹਾਂ। ਸਾਡੀ ਸਰਕਾਰ ਹੀ governance without corruption, delivery without discrimination ਅਤੇ vision without vote-bank politics ਦੇ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ governance without corruption ਪਾਰਦਰਸ਼ੀ ਸ਼ਾਸਨ ਹੈ ਜੋ ਲੋਕਤੰਤਰ ਨੂੰ ਮਜ਼ਬੂਤ ਕਰਦਾ ਹੈ। delivery without discrimination ਸਾਡੇ ਸੰਵਿਧਾਨ ਦੀਆਂ ਮੂਲ ਭਾਵਨਾਵਾਂ ਨੂੰ ਤਾਕਤ ਦਿੰਦਾ ਹੈ ਅਤੇ vision without vote-bank politics ਇੱਕ ਸਰਬਪੱਖੀ ਵਿਕਾਸ ਦਾ ਮਾਡਲ ਖੜ੍ਹਾ ਕਰ ਸਕਦਾ ਹੈ। ਅਸੀਂ ਦੇਸ਼ ਵਿੱਚ ਇਹ ਕਰਕੇ ਦਿਖਾਇਆ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਬੀਤੇ 11 ਵਰ੍ਹਿਆਂ ਵਿੱਚ ਮੋਦੀ ਸਰਕਾਰ ਨੇ ਇਸ ਦਿਸ਼ਾ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ ਅਤੇ ਅਸੀਂ ਕੇਰਲ ਦੇ ਵਿਕਾਸ ਦੇ ਲਈ ਵੀ ਬਹੁਤ ਕੰਮ ਕੀਤਾ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ 2004 ਤੋਂ 2014 ਤੱਕ ਕੇਂਦਰ ਵਿੱਚ ਰਹੀ ਸਰਕਾਰ ਨੇ ਕੇਰਲ ਨੂੰ 72,000 ਕਰੋੜ ਰੁਪਏ ਦਿੱਤੇ, ਜਦੋਂ ਕਿ 2014 ਤੋਂ 2024 ਤੱਕ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਸਰਕਾਰ ਨੇ 3 ਲੱਖ 13 ਹਜ਼ਾਰ ਕਰੋੜ ਰੁਪਏ ਦੇ ਵਿਕਾਸ ਫੰਡ ਪ੍ਰਦਾਨ ਕੀਤੇ, ਜਦੋਂ ਕਿ ਉਸ ਸਮੇਂ ਸਾਡੇ ਗਠਬੰਧਨ ਦੇ ਕੋਲ ਕੇਰਲ ਵਿੱਚ ਸੱਤਾ ਨਹੀਂ ਸੀ। ਇਸ ਦੇ ਇਲਾਵਾ, 22,000 ਕਰੋੜ ਰੁਪਏ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ, 4,000 ਕਰੋੜ ਰੁਪਏ ਰੋਡ ਡਿਵੈਲਪਮੈਂਟ, 17,000 ਕਰੋੜ ਰੁਪਏ ਰੇਲਵੇ ਅਤੇ ਏਅਰਪੋਰਟ ਲਈ ਅਲਗ ਤੋਂ ਅਲਾਟ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਅਸੀਂ 22 ਹਜ਼ਾਰ ਕਰੋੜ ਰੁਪਏ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ, 4 ਹਜ਼ਾਰ ਕਰੋੜ ਰੁਪਏ ਰੋਡ ਡਿਵੈਲਪਮੈਂਟ, 5 ਹਜ਼ਾਰ ਕਰੋੜ ਰੁਪਏ ਰੇਲਵੇ ਅਤੇ 3 ਹਜ਼ਾਰ ਕਰੋੜ ਰੁਪਏ ਏਅਰਪੋਰਟ ਲਈ ਦਿੱਤੇ। ਇਸ ਤੋਂ ਇਲਾਵਾ ਅਰਬਨ ਡਿਵੈਲਪਮੈਂਟ ਲਈ 22 ਹਜ਼ਾਰ ਕਰੋੜ ਰੁਪਏ ਅਲਗ ਤੋਂ ਦਿੱਤੇ ਹਨ। ਅੰਮ੍ਰਿਤ ਯੋਜਨਾ ਦੇ ਤਹਿਤ ਅਲਾਪੁਝਾ, ਕੰਨੂਰ, ਕੋਚੀ, ਕੋਲਮ, ਕੋਝੀਕੋਡ, ਪਲੱਕੜ, ਤਿਰੂਵਨੰਤਪੁਰਮ, ਤ੍ਰਿਸੂਰ ਅਤੇ ਗੁਰੂਵਾਯੂਰ ਦੇ ਅਪਗ੍ਰੇਡ੍ਰੇਸ਼ਨ ਦਾ ਕੰਮ ਕੀਤਾ। ਤਿਰੂਵਨੰਤਪੁਰਮ ਅਤੇ ਕੋਚੀ ਨੂੰ ਅਸੀਂ ਸਮਾਰਟ ਸਿਟੀ ਮਿਸ਼ਨ ਵਿੱਚ ਸ਼ਾਮਲ ਕੀਤਾ ਹੈ। ਪ੍ਰਧਾਨ ਮੰਤਰੀ ਜੀ ਨੇ ਜਨ ਵਿਕਾਸ ਪ੍ਰੋਗਰਾਮ ਵਿੱਚ ਲਗਭਗ 19 ਕਮਿਊਨਿਟੀ ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਨੂੰ 130 ਕਰੋੜ ਰੁਪਏ ਦੇ ਫੰਡ ਦੇ ਨਾਲ ਖੁਦ ਲਾਂਚ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਨਹੀਂ, ਸਗੋਂ ਕੇਰਲ ਦੀ ਸਰਕਾਰ ਨੇ ਕੇਰਲ ਦੇ ਨਾਲ ਅਨਿਆਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਿਊ ਕੇਰਲ ਬਣਨ ‘ਤੇ ਨਿਊ ਇੰਡੀਆ ਬਣੇਗਾ, ਵਿਕਸਿਤ ਕੇਰਲ ਹੋਣ ‘ਤੇ ਹੀ ਵਿਕਸਿਤ ਭਾਰਤ ਬਣੇਗਾ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਰਲ ਕੌਮੂਦੀ ਭਾਰਤ ਦੀਆਂ ਸਥਾਨਕ ਭਾਸ਼ਾਵਾਂ ਦੀ ਪੱਤਰਕਾਰੀ ਵਿੱਚ ਇੱਕ ਭਰੋਸੇਯੋਗ ਆਵਾਜ਼ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ ਹੈ। ਲੰਬੇ ਸਮੇਂ ਤੋਂ ਕੰਮ ਕਰਦੇ-ਕਰਦੇ ਕੇਰਲ ਕੌਮੂਦੀ ਰਾਜ ਦੀ ਜਨਤਾ ਦੀ ਆਤਮਾ ਦੀ ਆਵਾਜ਼ ਬਣ ਗਿਆ ਹੈ। ਇਹ ਜਨਤਾ ਦੀ ਭਾਵਨਾ, ਜਨਤਕ ਸੱਭਿਆਚਾਰ ਅਤੇ ਚੇਤਨਾ ਦਾ ਪ੍ਰਬੀਬਿੰਬ ਬਣ ਗਿਆ ਹੈ।
****
ਆਰਕੇ/ਪੀਆਰ/ਪੀਐੱਸ
(रिलीज़ आईडी: 2213747)
आगंतुक पटल : 5