ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਭਾਰਤ ਦੇ ਨੌਜਵਾਨਾਂ ਦੀ ਬੇਮਿਸਾਲ ਊਰਜਾ ਅਤੇ ਵਚਨਬੱਧਤਾ ਨੂੰ ਉਜਾਗਰ ਕੀਤਾ


ਪ੍ਰਧਾਨ ਮੰਤਰੀ 12 ਜਨਵਰੀ ਨੂੰ 'ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ' ਵਿੱਚ ਨੌਜਵਾਨ ਆਗੂਆਂ ਨੂੰ ਸੰਬੋਧਨ ਕਰਨਗੇ

प्रविष्टि तिथि: 10 JAN 2026 8:20AM by PIB Chandigarh

ਭਾਰਤ ਦੀ ਨੌਜਵਾਨ ਪੀੜ੍ਹੀ ਦੀ ਭਾਵਨਾ ਅਤੇ ਦ੍ਰਿੜ੍ਹ ਸੰਕਲਪ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਵਿੱਚ ਦੇਸ਼ ਦੇ ਨੌਜਵਾਨਾਂ ਨਾਲ ਜੁੜਨ ਲਈ ਉਤਸ਼ਾਹ ਪ੍ਰਗਟ ਕੀਤਾ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਦੇ ਨੌਜਵਾਨ, ਆਪਣੀ ਬੇਮਿਸਾਲ ਊਰਜਾ ਅਤੇ ਵਚਨਬੱਧਤਾ ਨਾਲ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਰਾਸ਼ਟਰ ਬਣਾਉਣ ਦੇ ਪਿੱਛੇ ਪ੍ਰੇਰਕ ਸ਼ਕਤੀ ਹਨ। ਇਹ ਸੰਵਾਦ ਦੇਸ਼ ਭਰ ਦੇ ਨੌਜਵਾਨ ਆਗੂਆਂ ਲਈ ਵਿਚਾਰਾਂ, ਇੱਛਾਵਾਂ ਨੂੰ ਸਾਂਝਾ ਕਰਨ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਇੱਕ ਪਲੇਟਫਾਰਮ ਵਜੋਂ ਕੰਮ ਕਰੇਗਾ।

ਸ਼੍ਰੀ ਮੋਦੀ ਨੇ ਐੱਕਸ 'ਤੇ ਸ਼੍ਰੀ ਮਨਸੁਖ ਮਾਂਡਵੀਆ ਦੀ ਇੱਕ ਪੋਸਟ ਦੇ ਜਵਾਬ ਵਿੱਚ ਕਿਹਾ:

"ਸਾਡੇ ਨੌਜਵਾਨ, ਅਨੋਖੇ ਉਤਸ਼ਾਹ ਅਤੇ ਬੇਮਿਸਾਲ ਭਾਵਨਾ ਨਾਲ ਭਰੇ ਹੋਏ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਰਾਸ਼ਟਰ ਲਈ ਵਚਨਬੱਧ ਹਨ। ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਵਿੱਚ ਦੇਸ਼ ਭਰ ਦੇ ਆਪਣੇ ਨੌਜਵਾਨ ਸਾਥੀਆਂ ਨਾਲ ਗੱਲਬਾਤ ਲਈ ਬੇਹੱਦ ਉਤਸੁਕ ਹਾਂ। ਇਸ ਪ੍ਰੋਗਰਾਮ ਵਿੱਚ ਮੈਂ 12 ਜਨਵਰੀ ਨੂੰ ਤੁਹਾਡੇ ਸਾਰਿਆਂ ਨੂੰ ਮਿਲਣ ਵਾਲਾਂ ਹਾਂ।”

https://x.com/narendramodi/status/2009816021709037578?s=20

 

***

ਐੱਮਜੇਪੀਐੱਸ/ਐੱਸਆਰ


(रिलीज़ आईडी: 2213368) आगंतुक पटल : 7
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Bengali-TR , Assamese , Gujarati , Odia , Tamil , Telugu , Kannada , Malayalam