ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੀਵਨ ਅਤੇ ਦ੍ਰਿਸ਼ਟੀਕੋਣ ਨੂੰ ਸਮਰਪਿਤ ਸ਼ਾਨਦਾਰ ਸੰਗੀਤਕ ਮਲਟੀ ਮੀਡੀਆ ਪੇਸ਼ਕਾਰੀ “ਨਮੋਤਸਵ” ਦੇ ਆਯੋਜਨ ਨੇ ਅਹਿਮਦਾਬਾਦ ਨੂੰ ਮੰਤਰ ਮੁਗਧ ਕਰ ਦਿੱਤਾ
ਸ਼੍ਰੀ ਅਮਿਤ ਸ਼ਾਹ ਨੇ ਕਿਹਾ, “ਨਮੋਤਸਵ” 140 ਕਰੋੜ ਭਾਰਤੀਆਂ ਨੂੰ ਪ੍ਰੇਰਿਤ ਕਰਨ ਵਾਲੇ ਮਹਾਨ ਨੇਤਾ ਦੇ ਜੀਵਨ ਨੂੰ ਦਰਸਾਉਂਦਾ ਹੈ
Posted On:
29 DEC 2025 3:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜੀਵਨ, ਅਗਵਾਈ ਅਤੇ ਦੂਰਦਰਸ਼ਿਤਾਪੂਰਨ ਪ੍ਰੇਰਕ ਯਾਤਰਾ ‘ਤੇ ਅਹਿਮਦਾਬਾਦ ਵਿੱਚ ਕੱਲ੍ਹ ਅਭੁੱਲ ਪ੍ਰੋਗਰਾਮ “ਨਮੋਤਸਵ” ਆਯੋਜਿਤ ਕੀਤਾ ਗਿਆ। ਮਾਣ, ਸੱਭਿਆਚਾਰ ਅਤੇ ਪ੍ਰੇਰਣਾ ਨਾਲ ਭਰੀ ਇਸ ਸ਼ਾਨਦਾਰ ਸੰਗੀਤਕ ਮਲਟੀ ਮੀਡੀਆ ਪੇਸ਼ਕਾਰੀ ਵਿੱਚ ਸ਼੍ਰੀ ਮੋਦੀ ਦੀ ਪ੍ਰੇਰਕ ਸ਼ਖਸੀਅਤ ਅਤੇ ਉਨ੍ਹਾਂ ਦੀ ਵਿਸ਼ੇਸ਼ ਅਗਵਾਈ ਨੂੰ ਨਮਨ ਕੀਤਾ ਗਿਆ। ਸੰਸਕਾਰਧਾਮ ਦੁਆਰਾ ਆਯੋਜਿਤ ਤਿੰਨ ਦਿਨਾਂ ਸੱਭਿਆਚਾਰਕ ਪ੍ਰੋਗਰਾਮ ਵਿੱਚ ਭਾਰੀ ਗਿਣਤੀ ਵਿੱਚ ਦਰਸ਼ਕਾਂ ਦੀ ਭੀੜ ਇਕੱਠੀ ਹੋਈ ਜਿਸ ਵਿੱਚ ਕਲਾ, ਸੰਗੀਤ, ਤਕਨਾਲੋਜੀ ਅਤੇ ਕਹਾਣੀ ਦੇ ਜ਼ਰੀਏ ਸੇਵਾ, ਦ੍ਰਿੜ੍ਹ ਸੰਕਲਪ ਅਤੇ ਰਾਸ਼ਟਰ ਨਿਰਮਾਣ ਦੀ ਇੱਕ ਅਸਾਧਾਰਣ ਯਾਤਰਾ ਦਰਸਾਈ ਗਈ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ‘ਨਮਤੋਸਵ’ ਪ੍ਰੋਗਰਾਮ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਕਿਹਾ ਕਿ ਨਮੋਤਸਵ ਇੱਕ ਅਜਿਹੇ ਨੇਤਾ ਦੇ ਜੀਵਨ ਦਾ ਚਿੱਤਰਣ ਹੈ, ਜਿਨ੍ਹਾਂ ਨੇ ਸਿਰਫ਼ 11 ਵਰ੍ਹਿਆਂ ਵਿੱਚ 140 ਕਰੋੜ ਭਾਰਤੀਆਂ ਨੂੰ ਪ੍ਰੇਰਿਤ ਕੀਤਾ ਹੈ ਅਤੇ 2047 ਤੱਕ ਭਾਰਤ ਨੂੰ ਹਰ ਦ੍ਰਿਸ਼ਟੀ ਨਾਲ ਵਿਸ਼ਵ ਵਿੱਚ ਮੋਹਰੀ ਦੇਸ਼ ਬਣਾਉਣ ਦਾ ਰਾਸ਼ਟਰੀ ਟੀਚਾ ਰੱਖਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਹੀ ਸੰਭਵ ਹੋ ਰਿਹਾ ਹੈ ਜਦੋਂ ਕੋਈ ਪ੍ਰਣੇਤਾ ਆਪਣਾ ਸੰਪੂਰਨ ਜੀਵਨ ਕਿਸੇ ਰਾਸ਼ਟਰੀ ਉਦੇਸ਼ ਲਈ ਸਮਰਪਿਤ ਕਰ ਦੇਵੇ ਅਤੇ ਟੀਚਾ ਪ੍ਰਾਪਤੀ ਲਈ ਨਿਰੰਤਰ ਯਤਨਸ਼ੀਲ ਰਹੇ, ਨਾਲ ਹੀ ਦੇਸ਼ ਭਰ ਵਿੱਚ ਇਸ ਸੁਪਨੇ ਨੂੰ ਸਾਂਝਾ ਕਰਨ ਵਾਲੇ ਲੋਕਾਂ ਦੀ ਇੱਕ ਵਿਸ਼ਾਲ ਟੀਮ ਵਿਕਸਿਤ ਕਰੇ।

ਨਮੋਤਸਵ ਵਿੱਚ ਸ਼ਾਨਦਾਰ ਪਲੈਟਫਾਰਮ ਪੇਸ਼ਕਾਰੀ ਦੁਆਰਾ ਕਲਾਤਮਕ ਤੌਰ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰੇਰਣਾਦਾਇਕ ਜੀਵਨ ਨੂੰ ਗੁਜਰਾਤ ਦੇ ਵਡਨਗਰ ਵਿੱਚ ਉਨ੍ਹਾਂ ਦੀ ਨਿਮਰ ਸ਼ੁਰੂਆਤ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਅਤੇ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਉਨ੍ਹਾਂ ਦੀ ਪਰਿਵਰਤਨਕਾਰੀ ਅਗਵਾਈ ਨੂੰ ਦਰਸਾਇਆ ਗਿਆ। ਪ੍ਰੋਗਰਾਮ ਵਿੱਚ ਲਾਈਵ ਪੇਸ਼ਕਾਰੀਆਂ, ਸੰਗੀਤ, ਨਾਚ, ਬਿਰਤਾਂਤ ਅਤੇ ਅਤਿ-ਆਧੁਨਿਕ ਮਲਟੀ ਮੀਡੀਆ ਦ੍ਰਿਸ਼ਾਂ ਦੇ ਸਹਿਜ ਮਿਸ਼ਰਣ ਦੁਆਰਾ ਉਨ੍ਹਾਂ ਪ੍ਰਮੁੱਖ ਪੜਾਵਾਂ ਨੂੰ ਉਜਾਗਰ ਕੀਤਾ ਗਿਆ, ਜਿਸ ਨੇ ਸ਼੍ਰੀ ਮੋਦੀ ਦੀ ਵਿਅਕਤੀਗਤ ਯਾਤਰਾ ਦੇ ਨਾਲ ਹੀ ਦੇਸ਼ ਦੇ ਵਿਕਾਸ ਪਥ ਨੂੰ ਵੀ ਆਕਾਰ ਦਿੱਤਾ।

“ਨਮੋਤਸਵ” ਪ੍ਰੋਗਰਾਮ ਦੀ ਵਿਆਪਕ ਪ੍ਰਸਿੱਧੀ ਅਤੇ ਮਹੱਤਵ ਨੂੰ ਦਰਸਾਉਂਦੇ ਹੋਏ ਇਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਤਿਸ਼ਠਿਤ ਪਤਵੰਤੇ, ਸੱਭਿਆਚਾਰਕ ਵਰਕਰ, ਅਧਿਆਤਮਿਕ ਨੇਤਾ, ਕਲਾਕਾਰ, ਵਿਦਵਾਨ ਅਤੇ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ ਸ਼ਾਮਲ ਹੋਏ। ਇਸ ਵਿਆਪਕ ਜਨਤਕ ਭਾਗੀਦਾਰੀ ਨੇ ਸੱਭਿਆਚਾਰਕ ਪ੍ਰਗਟਾਵੇ ਅਤੇ ਸਮੂਹਿਕ ਰਾਸ਼ਟਰੀ ਚੇਤਨਾ ਦਰਮਿਆਨ ਮਜ਼ਬੂਤ ਸਬੰਧ ਨੂੰ ਮੁੜ ਸਥਾਪਿਤ ਕੀਤਾ।

ਪ੍ਰੋਗਰਾਮ ਦੇ ਮੁੱਖ ਆਕਰਸ਼ਣਾਂ ਵਿੱਚ ਕਲਾਕਾਰਾਂ ਦਾ ਮਨਮੋਹਕ ਲਾਈਵ ਪ੍ਰਦਰਸ਼ਨ ਰਿਹਾ। ਸਤਿਹ ਦੇ ਉਪਰ ਤੋਂ ਦਿਖਾਏ ਗਏ ਦ੍ਰਿਸ਼ਾਂ ਨੇ ਸੱਭਿਆਚਾਰ, ਸੰਗੀਤ ਅਤੇ ਸੰਦੇਸ਼ ਦੇ ਸੁਮੇਲ ਵਾਲੇ ਸੰਗਮ ਦਾ ਇੱਕ ਜੀਵੰਤ ਨਜ਼ਾਰਾ ਪੇਸ਼ ਕੀਤਾ, ਜਿਸ ਨਾਲ ਦਰਸ਼ਕ ਮੰਤਰਮੁਗਧ ਹੋ ਉੱਠੇ।

ਇਸ ਸਟੇਜ ਪ੍ਰੋਡਕਸ਼ਨ ਵਿੱਚ 150 ਤੋਂ ਵੱਧ ਕਲਾਕਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਦੇ ਸਸ਼ਕਤ ਪ੍ਰਦਰਸ਼ਨ ਨੇ ਸ਼੍ਰੀ ਨਰੇਂਦਰ ਮੋਦੀ ਦੇ ਜੀਵਨ ਅਤੇ ਅਗਵਾਈ ਯਾਤਰਾ ਦੇ ਮਹੱਤਵਪੂਰਨ ਪਲਾਂ ਨੂੰ ਜੀਵੰਤ ਬਣਾ ਦਿੱਤਾ। ਸਾਵਧਾਨੀਪੂਰਵਕ ਸੰਕਲਿਤ ਪੇਸ਼ਕਾਰੀਆਂ ਦੁਆਰਾ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਗਈ ਇਤਿਹਾਸਿਕ ਵਿਕਾਸ ਪਹਿਲ ਨੂੰ ਯਾਦ ਕਰਾਉਂਦੇ ਹੋਏ ਦਰਸਾਇਆ ਗਿਆ ਕਿ ਕਿਵੇਂ ਵਿਕਾਸ ਅਤੇ ਸੁਸ਼ਾਸਨ ਦਾ ਗੁਜਰਾਤ ਮਾਡਲ ਬਾਅਦ ਵਿੱਚ ਰਾਸ਼ਟਰੀ ਪ੍ਰਗਤੀ ਦੇ ਆਦਰਸ਼ ਬਲੂਪ੍ਰਿੰਟ ਵਿੱਚ ਤਬਦੀਲ ਹੋ ਗਿਆ।

ਇਸ ਪ੍ਰੋਗਰਾਮ ਵਿੱਚ ਬੁਨਿਆਦੀ ਢਾਂਚਾ, ਸ਼ਾਸਨ ਸੁਧਾਰ, ਸਮਾਜਿਕ ਸਸ਼ਕਤੀਕਰਣ ਅਤੇ ਸਮਾਵੇਸ਼ੀ ਵਿਕਾਸ ਵਿੱਚ ਹਾਸਲ ਕੀਤੀਆਂ ਗਈਆਂ ਮਹੱਤਵਪੂਰਨ ਉਪਲਬਧੀਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿੱਚ ਪਾਰਦਰਸ਼ਿਤਾ, ਜਵਾਬਦੇਹੀ ਅਤੇ ਨਾਗਰਿਕ ਭਾਗੀਦਾਰੀ ਦੇ ਨਾਲ ਵਿਕਾਸ ਦੇ ਦਰਸ਼ਨ ‘ਤੇ ਜ਼ੋਰ ਦਿੱਤਾ ਗਿਆ। ਪ੍ਰੋਗਰਾਮ ਵਿੱਚ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਕਿ ਗੁਜਰਾਤ ਵਿੱਚ ਰੱਖੀ ਗਈ ਨੀਂਹ ਰਾਸ਼ਟਰੀ ਪੱਧਰ ‘ਤੇ ਨੀਤੀਆਂ ਅਤੇ ਸ਼ਾਸਨ ਸੰਰਚਨਾਵਾਂ ਨੂੰ ਆਕਾਰ ਦੇਣ ਵਿੱਚ ਕਿਸ ਤਰ੍ਹਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।

ਇਸ ਆਯੋਜਨ ਦੇ ਤਹਿਤ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਪਣੇ ਪ੍ਰਕਾਸ਼ਨ ਵਿਭਾਗ ਅਤੇ ਕੇਂਦਰੀ ਸੰਚਾਰ ਬਿਊਰੋ ਅਤੇ ਪੱਤਰ ਸੂਚਨਾ ਦਫਤਰ ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੀਵਨ ਅਤੇ ਕਾਰਜਾਂ ਨਾਲ ਸਬੰਧਿਤ ਸੂਚਨਾਵਾਂ ਦੇ ਪ੍ਰਸਾਰ ਵਿੱਚ ਸਰਗਰਮ ਭੂਮਿਕਾ ਨਿਭਾਈ। ਕੇਂਦਰੀ ਸੰਚਾਰ ਬਿਊਰੋ ਅਤੇ ਅਹਿਮਦਾਬਾਦ ਸਥਿਤ ਪ੍ਰਕਾਸ਼ਨ ਵਿਭਾਗ ਯੂਨਿਟ ਨੇ ਆਯੋਜਨ ਸਥਾਨ ‘ਤੇ ਇੱਕ ਵਿਸ਼ੇਸ਼ ਬੁੱਕ ਸਟਾਲ ਲਗਾਏ, ਜਿਸ ਵਿੱਚ ਪ੍ਰਧਾਨ ਮੰਤਰੀ ਦੇ ਵਿਚਾਰਾਂ, ਅਗਵਾਈ ਦਰਸ਼ਨ ਅਤੇ ਉਨ੍ਹਾਂ ਦੀ ਜਨਤਕ ਸੇਵਾ ਯਾਤਰਾ ਨੂੰ ਦਰਸਾਉਣ ਵਾਲੀ ਸਮ੍ਰਿੱਧ ਪੁਸਤਕਾਂ ਦਾ ਸੰਗ੍ਰਹਿ ਪ੍ਰਦਰਸ਼ਿਤ ਕੀਤਾ ਗਿਆ।
ਬੁੱਕ ਸਟਾਲ ‘ਤੇ ਵਿਜ਼ਿਟਰਾਂ, ਵਿਦਵਾਨਾਂ, ਵਿਦਿਆਰਥੀਆਂ ਅਤੇ ਆਮ ਜਨਤਾ ਸਹਿਜ ਆਕਰਸ਼ਿਤ ਹੋਈ ਅਤੇ ਉੱਥੇ ਲੋਕਾਂ ਦੀ ਭੀੜ ਰਹੀ। ਇਸ ਵਿੱਚ ਸ਼੍ਰੀ ਨਰੇਂਦਰ ਮੋਦੀ ਦੇ ਜੀਵਨ ਅਤੇ ਕਾਰਜਾਂ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਨ ਵਾਲੀ ਲਗਭਗ 14 ਪ੍ਰਮੁੱਖ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਵਿੱਚ ਭਾਵਨਾ ਸੋਮਈਆ ਦੁਆਰਾ ਲਿਖਿਤ ‘ਲੈਟਰਸ ਟੂ ਮਦਰ”, ਆਂਖ ਆ ਧਨਯ ਛੇ’, ‘ਦਿ ਮੋਦੀ ਸਟੋਰੀ- ਰਿਫਲੈਕਸ਼ਨ ਔਨ ਲੀਡਰਸ਼ਿਪ ਐਂਡ ਲਾਈਫ’, ਮੋਦੀ @20: ਡ੍ਰੀਮਸ ਮੀਟ ਡਿਲੀਵਰੀ, 370: ਅਨਡੂਇੰਗ ਦਿ ਅਨਜਸਟ’, ਇਗਨਾਈਟਿੰਗ ਕਲੈਕਟਿਵ ਗੁਡਨੈੱਸ- ਮਨ ਕੀ ਬਾਤ @100' ਅਤੇ ਕਈ ਹੋਰ ਜ਼ਿਕਰਯੋਗ ਪ੍ਰਕਾਸ਼ਨ ਸ਼ਾਮਲ ਰਹੇ। ਪ੍ਰਕਾਸ਼ਨ ਵਿਭਾਗ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਭਾਸ਼ਣਾਂ ਦਾ ਸੰਗ੍ਰਹਿ ਵੀ ਪ੍ਰਦਰਸ਼ਿਤ ਕੀਤਾ, ਜੋ ਸ਼ਾਸਨ, ਵਿਕਾਸ, ਸਮਾਜਿਕ ਸੁਧਾਰ ਅਤੇ ਵਿਸ਼ਵਵਿਆਪੀ ਭਾਗੀਦਾਰੀ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸ ਸੰਗ੍ਰਹਿ ਨਾਲ ਲੋਕਾਂ ਨੂੰ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੈਟਫਾਰਮਾਂ ‘ਤੇ ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਵਿਚਾਰਾਂ ਅਤੇ ਸੰਦੇਸ਼ਾਂ ਤੋਂ ਵੱਧ ਗਹਿਰਾਈ ਨਾਲ ਜੁੜਨ ਦਾ ਮੌਕਾ ਮਿਲਿਆ।

ਪ੍ਰਸਾਰ ਭਾਰਤੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਗੌਰਵ ਦਿਵੇਦੀ; ਪੱਤਰ ਸੂਚਨਾ ਦਫ਼ਤਰ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਧੀਰੇਂਦਰ ਓਝਾ ਅਤੇ ਪੀਆਈਬੀ ਅਹਿਮਦਾਬਾਦ ਦੇ ਵਧੀਕ ਸਕੱਤਰ ਸ਼੍ਰੀ ਪ੍ਰਸ਼ਾਂਤ ਪਥਰਾਬੇ ਨੇ ਬੁੱਕ ਸਟਾਲ ਦਾ ਦੌਰਾ ਕਰਕੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਜੀਵਨ ਅਤੇ ਰਾਸ਼ਟਰ ਨਿਰਮਾਣ ਵਿੱਚ ਸ਼੍ਰੀ ਮੋਦੀ ਦੇ ਯੋਗਦਾਨ ਨੂੰ ਦਰਸਾਉਣ ਵਾਲੇ ਪ੍ਰਮਾਣਿਕ ਅਤੇ ਗਿਆਨਵਰਧਕ ਸਾਹਿਤ ਨੂੰ ਤਿਆਰ ਅਤੇ ਪੇਸ਼ ਕਰਨ ਦੇ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਯੋਜਨ ਵਿੱਚ ਆਏ ਪਤਵੰਤਿਆਂ ਨੇ ਵੀ ਸੂਚਨਾ ਪ੍ਰਸਾਰ ਅਤੇ ਜਨਸੰਪਰਕ ਨੂੰ ਹੁਲਾਰਾ ਦੇਣ ਲਈ ਸੱਭਿਆਚਾਰਕ ਪਲੈਟਫਾਰਮਾਂ ਦੀ ਵਰਤੋਂ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਸਮਕਾਲੀ ਇਤਿਹਾਸ ਦੀ ਸੰਭਾਲ ਵਿੱਚ ਪੁਸਤਕਾਂ ਅਤੇ ਪ੍ਰਕਾਸ਼ਨਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਨਮੋਤਸਵ ਪ੍ਰੋਗਰਾਮ ਇਸ ਗੱਲ ਦੀ ਇੱਕ ਸਸ਼ਕਤ ਉਦਾਹਰਣ ਬਣੀ ਕਿ ਸੱਭਿਆਚਾਰ ਕਿਸ ਤਰ੍ਹਾਂ ਕਦਰਾਂ-ਕੀਮਤਾਂ, ਅਗਵਾਈ ਅਤੇ ਸਮਾਜਿਕ ਪਰਿਵਰਤਨ ਨੂੰ ਸੰਚਾਲਿਤ ਕਰਨ ਦਾ ਪ੍ਰਬਲ ਮਾਧਿਅਮ ਬਣ ਸਕਦਾ ਹੈ। ਰਵਾਇਤੀ ਕਲਾਤਮਕ ਸਰੂਪਾਂ ਨੂੰ ਆਧੁਨਿਕ ਤਕਨੀਕ ਨਾਲ ਮਿਲਾਉਣ ਲਈ ਪ੍ਰੋਗਰਾਮ ਨੇ ਵੱਖ-ਵੱਖ ਪੀੜ੍ਹੀਆਂ ਅਤੇ ਪਿਛੋਕੜਾਂ ਦੇ ਦਰਸ਼ਕਾਂ ਨੂੰ ਸਫ਼ਲਤਾਪੂਰਵਕ ਆਕਰਸ਼ਿਤ ਕੀਤਾ।
ਸਮੁੱਚੇ ਪ੍ਰਦਰਸ਼ਨ ਦੌਰਾਨ, ਦਰਸ਼ਕ ਸਮੇਂ ਅਨੁਕੂਲਤਾ, ਨਵੀਨਤਾ ਅਤੇ ਜਨਤਕ ਸੇਵਾ ਦੀ ਭਾਵਨਾ ਪ੍ਰਦਰਸ਼ਿਤ ਕਰਨ ਵਾਲੇ ਪਲਾਂ ਨੂੰ ਦੇਖ ਕੇ ਅਭਿਭੂਤ ਰਹੇ। ਪੇਸ਼ਕਾਰੀ ਵਿੱਚ ਨਿਮਰਤਾ, ਸਮਰਪਣ ਅਤੇ ਸਮੂਹਿਕ ਯਤਨ ਦੇ ਵਿਸ਼ਿਆਂ ਨੂੰ ਉਜਾਗਰ ਕੀਤਾ ਗਿਆ ਜਿਸ ਨਾਲ ਇਸ ਵਿਚਾਰ ਨੂੰ ਬਲ ਮਿਲਿਆ ਕਿ ਜਨਤਕ ਕੇਂਦ੍ਰਿਤ ਸ਼ਾਸਨ ਵਿੱਚ ਪਰਿਵਰਤਨਕਾਰੀ ਅਗਵਾਈ ਬਹੁਤ ਗਹਿਰਾਈ ਨਾਲ ਅੰਤਰਨਿਹਿਤ ਹੈ।
ਆਯੋਜਕਾਂ ਨੇ ਯਕੀਨੀ ਬਣਾਇਆ ਕਿ ਉੱਚ ਕਲਾਤਮਕ ਮਾਪਦੰਡਾਂ ਦੇ ਨਾਲ ਪ੍ਰੋਗਰਾਮ ਨੂੰ ਆਮ ਜਨਤਾ ਦੇ ਲਈ ਪਹੁੰਚਯੋਗ ਅਤੇ ਸਾਰਥਕ ਬਣਾਇਆ ਜਾਵੇ। ਸ਼ਾਨਦਾਰ ਕੋਰੀਓਗ੍ਰਾਫੀ, ਭਾਵਪੂਰਨ ਸੰਗੀਤ, ਪ੍ਰਭਾਵਸ਼ਾਲੀ ਬਿਰਤਾਂਤ ਅਤੇ ਇਮਰਸਿਵ ਵਿਜ਼ੂਅਲ ਨੇ ਮਾਨਸ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰਨ ਵਾਲਾ ਸਥਾਈ ਭਾਵਨਾਤਮਕ ਪ੍ਰਭਾਵ ਪੈਦਾ ਕਰ ਦਿੱਤਾ।
ਨਮੋਤਸਵ ਆਮ ਸੱਭਿਆਚਾਰਕ ਪ੍ਰੋਗਰਾਮ ਨਹੀਂ, ਸਗੋਂ ਭਾਰਤ ਦੀ ਲੋਕਤੰਤਰੀ ਯਾਤਰਾ, ਵਿਕਾਸਾਤਮਕ ਇੱਛਾਵਾਂ ਅਤੇ ਸੱਭਿਆਚਾਰਕ ਸਮ੍ਰਿੱਧੀ ਦੇ ਉਤਸਵ ਦੇ ਰੂਪ ਵਿੱਚ ਪ੍ਰਭਾਵਕਾਰੀ ਆਯੋਜਨ ਦੇ ਰੂਪ ਵਿੱਚ ਸਫ਼ਲ ਰਿਹਾ। ਪ੍ਰੋਗਰਾਮ ਨੇ ਇਤਿਹਾਸ ਨੂੰ ਆਕਾਰ ਦੇਣ ਵਿੱਚ ਅਗਵਾਈ ਦੀ ਭੂਮਿਕਾ ਰੇਖਾਂਕਿਤ ਕੀਤੀ ਅਤੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਵਾਲੇ ਬਿਰਤਾਂਤ ਪ੍ਰਦਰਸ਼ਨ ਸ਼ਿਲਪ ਦੇ ਸਿਰਜਣਾਤਮਕ ਪ੍ਰਗਟਾਵੇ ਦੀ ਸ਼ਕਤੀ ਨੂੰ ਮੁੜ ਤੋਂ ਸਥਾਪਿਤ ਕੀਤਾ।
****
ਸੁਨੀਲ ਕੁਮਾਰ ਤਿਵਾਰੀ/ਆਰ
(Release ID: 2209843)
ਵਿਜ਼ੀਟਰ ਕਾਊਂਟਰ : 33