ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ ਜਯੋਤੀ-ਬਿਸ਼ਣੂ ਅੰਤਰਰਾਸ਼ਟਰੀ ਕਲਾ ਮੰਦਰ ਦਾ ਉਦਘਾਟਨ ਕੀਤਾ
ਸ਼੍ਰੀ ਅਮਿਤ ਸ਼ਾਹ ਨੇ 111 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਪੁਲਿਸ ਕਮਿਸ਼ਨਰ ਦਫ਼ਤਰ, 178 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਕਮਾਂਡ ਅਤੇ ਕੰਟਰੋਲ ਸੈਂਟਰ ਲੋਕਅਰਪਣ ਕੀਤੇ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਰਾਜ ਪੱਧਰੀ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ
ਦੋ ਮਹਾਨ ਸਾਹਿਤਕਾਰਾਂ ਅਤੇ ਕਲਾਕਾਰਾਂ, ਜਯੋਤੀਪ੍ਰਸਾਦ ਅਗਰਵਾਲਾ ਅਤੇ ਬਿਸ਼ਣੂ ਪ੍ਰਸਾਦ ਰਾਭਾ ਦੀ ਯਾਦ ਵਿੱਚ ਬਣਾਇਆ ਗਿਆ ਜਯੋਤੀ-ਬਿਸ਼ਣੂ ਆਡੀਟੋਰੀਅਮ ਅਸਾਮ ਦੇ ਵਿਕਾਸ ਦਾ ਪ੍ਰਤੀਕ ਹੈ
ਸ਼੍ਰੀ ਜਯੋਤੀਪ੍ਰਸਾਦ ਅਗਰਵਾਲਾ ਨੇ ਅਸਾਮੀ ਸਿਨੇਮਾ ਦੀ ਨੀਂਹ ਰੱਖੀ ਅਤੇ ਸੰਗੀਤ, ਨਾਟਕ ਅਤੇ ਸਾਹਿਤ ਨੂੰ ਦੇਸ਼ ਭਗਤੀ ਨਾਲ ਜੋੜ ਕੇ ਅਸਾਮ ਦੇ ਲੋਕਾਂ ਵਿੱਚ ਆਜ਼ਾਦੀ ਦੀ ਲਲਕ ਜਗਾਈ
ਕਲਾ ਗੁਰੂ ਵਿਸ਼ਨੂੰ ਪ੍ਰਸਾਦ ਰਾਭਾ ਜੀ ਨੇ ਕਲਾ ਰਾਹੀਂ ਆਮ ਲੋਕਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਦਿਵਾਸੀਆਂ ਨੂੰ ਆਜ਼ਾਦੀ ਅੰਦੋਲਨ ਨਾਲ ਜੋੜਿਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 11 ਵਰ੍ਹਿਆਂ ਦੇ ਸ਼ਾਸਨ ਦੌਰਾਨ, ਅਸਾਮ ਦੇਸ਼ ਦੇ ਨਾਲ-ਨਾਲ ਕਦਮ ਮਿਲਾ ਕੇ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ
ਵਿਰੋਧੀ ਧਿਰ ਨੇ ਹੀ, ਜੋ ਅੱਜ ਅਸਾਮ ਪੱਖੀ ਹੋਣ ਦਾ ਦਾਅਵਾ ਕਰਦੀ ਹੈ, 1983 ਵਿੱਚ ਇੱਥੇ ਘੁਸਪੈਠੀਆਂ ਨੂੰ ਵਸਾਉਣ ਲਈ ਕਾਨੂੰਨ ਲਿਆਉਣ ਦਾ ਕੰਮ ਕੀਤਾ ਸੀ
ਅਸਾਮ ਦੀ ਕਲਾ, ਸੱਭਿਆਚਾਰ, ਸੰਗੀਤ ਅਤੇ ਭਾਸ਼ਾ ਲਈ ਘੁਸਪੈਠੀਏ ਬਹੁਤ ਵੱਡਾ ਖ਼ਤਰਾ ਹਨ
ਵਿਰੋਧੀ ਧਿਰ ਨੇ ਵੋਟ ਬੈਂਕ ਦੀ ਰਾਜਨੀਤੀ ਦੇ ਲਈ ਅਸਾਮ ਦੇ ਵਜੂਦ 'ਤੇ ਸਵਾਲਿਆ ਨਿਸ਼ਾਨ ਲਗਾ ਦਿੱਤਾ ਸੀ
प्रविष्टि तिथि:
29 DEC 2025 7:09PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਅਸਾਮ ਦੇ ਗੁਵਾਹਾਟੀ ਵਿੱਚ ਜਯੋਤੀ-ਵਿਸ਼ਨੂੰ ਅੰਤਰਰਾਸ਼ਟਰੀ ਕਲਾ ਮੰਦਰ ਦਾ ਉਦਘਾਟਨ ਕੀਤਾ। ਸ਼੍ਰੀ ਅਮਿਤ ਸ਼ਾਹ ਨੇ ਨਵੀਂ ਬਣੀ ਪੁਲਿਸ ਕਮਿਸ਼ਨਰ ਦਫ਼ਤਰ ਦੀ ਇਮਾਰਤ, ਕਮਾਂਡ ਅਤੇ ਕੰਟਰੋਲ ਸੈਂਟਰ ਦਾ ਲੋਕਅਰਪਣ ਕੀਤਾ ਅਤੇ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ 'ਤੇ ਇੱਕ ਰਾਜ ਪੱਧਰੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਡਾ. ਹਿਮੰਤਾ ਬਿਸਵਾ ਸਰਮਾ ਅਤੇ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਸਮੇਤ ਕਈ ਪਤਵੰਤੇ ਮੌਜੂਦ ਸਨ।
ਆਪਣੇ ਸੰਬੋਧਨ ਵਿੱਚ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇੱਕੋ ਦਿਨ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ, ਜਿਸ ਵਿੱਚ ਅਸਾਮ ਦੇ ਵਿਕਾਸ, ਪਛਾਣ, ਸੱਭਿਆਚਾਰ ਅਤੇ ਸੁਰੱਖਿਆ ਦੇ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਗਿਆ। ਉਨ੍ਹਾਂ ਕਿਹਾ ਕਿ 111 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਬਣੇ ਪੁਲਿਸ ਕਮਿਸ਼ਨਰ ਦਫ਼ਤਰ ਦਾ ਉਦਘਾਟਨ ਅੱਜ ਕੀਤਾ ਗਿਆ, ਜੋ ਕਿ ਨਾ ਸਿਰਫ ਅਤਿ-ਆਧੁਨਿਕ ਹੈ ਬਲਕਿ ਸੁਵਿਧਾਜਨਕ ਵੀ ਹੈ। ਉਨ੍ਹਾਂ ਕਿਹਾ ਕਿ 178 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਤੇ ਸਮਾਰਟ ਪੁਲਿਸਿੰਗ ਦੇ ਸੰਕਲਪ ਨੂੰ ਹਕੀਕਤ ਵਿੱਚ ਬਦਲਣ ਦੇ ਉਦੇਸ਼ ਨਾਲ ਬਣਾਏ ਗਏ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦਾ ਵੀ ਅੱਜ ਉਦਘਾਟਨ ਕੀਤਾ ਗਿਆ। ਸ਼੍ਰੀ ਸ਼ਾਹ ਨੇ ਕਿਹਾ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ, ਜੋ ਕਿ ਸੈਸ਼ਨ ਕੋਰਟ ਤੋਂ ਸੁਪਰੀਮ ਕੋਰਟ ਤੱਕ ਤਿੰਨ ਵਰ੍ਹਿਆਂ ਦੇ ਅੰਦਰ ਅਸਾਮ ਵਿੱਚ ਨਿਆਂ ਨੂੰ ਯਕੀਨੀ ਬਣਾਉਣਗੇ, ਨੂੰ ਵੀ ਇੱਕ ਪ੍ਰਦਰਸ਼ਨੀ ਰਾਹੀਂ ਪੇਸ਼ ਕੀਤਾ ਗਿਆ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਅੱਜ ਸਵੇਰੇ ਨਾਗਾਂਓ ਵਿੱਚ ਮਹਾਨ ਪੁਰਸ਼ ਸ਼੍ਰੀਮੰਤ ਸ਼ੰਕਰਦੇਵ ਜੀ ਦੀ ਇੱਕ ਵਿਸ਼ਾਲ ਸਮਾਰਕ ਦਾ ਲੋਕਅਰਪਣ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਦੁਆਰਾ ਕਬਜ਼ੇ ਵਿੱਚ ਲਈ ਗਈ 162 ਏਕੜ ਜ਼ਮੀਨ ਨੂੰ ਖਾਲੀ ਕਰਵਾਉਣਾ ਅਤੇ ਇੱਥੇ ਮਹਾਨ ਪੁਰਸ਼ ਸ਼੍ਰੀਮੰਤ ਸ਼ੰਕਰਦੇਵ ਜੀ ਦੀ ਸਮਾਰਕ ਬਣਾਉਣਾ ਅਸਾਮ ਦੇ ਸੱਭਿਆਚਾਰ ਦੀ ਪੁਨਰ ਸੁਰਜੀਤੀ ਦਾ ਇੱਕ ਵੱਡਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅੱਜ ਇੱਥੇ ਸ਼੍ਰੀ ਜਯੋਤੀ-ਬਿਸ਼ਨੂ ਆਡੀਟੋਰੀਅਮ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋ ਮਹਾਨ ਸਾਹਿਤਕਾਰਾਂ ਅਤੇ ਕਲਾਕਾਰਾਂ, ਜਯੋਤੀਪ੍ਰਸਾਦ ਅਗਰਵਾਲਾ ਅਤੇ ਬਿਸ਼ਨੂ ਪ੍ਰਸਾਦ ਰਾਭਾ ਦੀ ਯਾਦ ਵਿੱਚ 291 ਕਰੋੜ ਰੁਪਏ ਦੀ ਲਾਗਤ ਨਾਲ 5000 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਆਡੀਟੋਰੀਅਮ ਦਾ ਉਦਘਾਟਨ ਅਸਾਮ ਦੇ ਵਿਕਾਸ ਦਾ ਪ੍ਰਤੀਕ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸ਼੍ਰੀ ਜਯੋਤੀਪ੍ਰਸਾਦ ਅਗਰਵਾਲਾ ਅਤੇ ਕਲਾ ਗੁਰੂ ਸ਼੍ਰੀ ਬਿਸ਼ਨੂ ਪ੍ਰਸਾਦ ਰਾਭਾ ਦੇ ਬਾਰੇ ਵਿੱਚ ਜਿੰਨਾ ਵੀ ਕਿਹਾ ਜਾਵੇ ਉਨਾ ਕਾਫ਼ੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਗਰਵਾਲਾ ਜੀ ਨੇ ਅਸਾਮ ਦੀ ਪਹਿਲੀ ਫਿਲਮ "ਜੋਯਮੋਤੀ" ਬਣਾਈ ਅਤੇ ਅਸਾਮੀ ਸਿਨੇਮਾ ਦੀ ਨੀਂਹ ਰੱਖੀ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਅਗਰਵਾਲਾ ਜੀ ਨੇ ਸੰਗੀਤ, ਨਾਟਕ ਅਤੇ ਸਾਹਿਤ ਨੂੰ ਦੇਸ਼ ਭਗਤੀ ਨਾਲ ਜੋੜ ਕੇ ਅਸਾਮ ਦੇ ਲੋਕਾਂ ਵਿੱਚ ਆਜ਼ਾਦੀ ਦੀ ਲਲਕ ਜਗਾਉਣ ਦਾ ਵੀ ਕੰਮ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਸੇਨਾਨਿਯਾਂ ਨੇ ਅਸਾਮ ਦੇ ਲੋਕਾਂ ਦੇ ਮਨਾਂ ਵਿੱਚ ਸਵੈ-ਮਾਣ ਅਤੇ ਦੇਸ਼ ਭਗਤੀ ਜਗਾਈ, ਜਿਸ ਨੂੰ ਬਾਅਦ ਵਿੱਚ ਗੋਪੀਨਾਥ ਬੋਰਦੋਲੋਈ ਜੀ ਨੇ ਇੱਕ ਮਜ਼ਬੂਤ ਅੰਦੋਲਨ ਨਾਲ ਅੱਗੇ ਵਧਾਇਆ, ਜਿਸ ਨਾਲ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਸਾਮ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਮਜਬੂਰ ਕਰ ਦਿੱਤਾ ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕਲਾ ਗੁਰੂ ਬਿਸ਼ਣੂ ਪ੍ਰਸਾਦ ਰਾਭਾ ਜੀ ਨੇ ਕਲਾ ਰਾਹੀਂ ਆਜ਼ਾਦੀ ਅੰਦੋਲਨ ਨੂੰ ਮਜ਼ਬੂਤ ਕੀਤਾ। ਉਨ੍ਹਾਂ ਕਿਹਾ ਕਿ ਰਾਭਾ ਜੀ ਨੇ ਆਪਣੇ ਸਹਿਜ, ਸਰਲ ਅਤੇ ਸਾਹਿਤਕ ਸ਼ਬਦਾਂ ਰਾਹੀਂ ਆਮ ਲੋਕਾਂ, ਮਜ਼ਦੂਰਾਂ, ਕਿਸਾਨਾਂ ਅਤੇ ਆਦਿਵਾਸੀਆਂ ਨੂੰ ਆਜ਼ਾਦੀ ਅੰਦੋਲਨ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਰਾਭਾ ਜੀ ਨੇ ਵਿਦੇਸ਼ੀ ਕੁਸ਼ਾਸਨ ਅਤੇ ਇਸ ਦੇ ਨਤੀਜੇ ਵਜੋਂ ਪੈਦਾ ਹੋਈ ਗਰੀਬੀ, ਅਸਮਾਨਤਾ ਅਤੇ ਸਮਾਜਿਕ ਬੇਇਨਸਾਫ਼ੀ ਵਿਰੁੱਧ ਜਾਗਰੂਕਤਾ ਫੈਲਾਈ।
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅਸਾਮ ਇੱਕ ਬਹੁਤ ਲੰਬੇ, ਬੁਰੇ ਸੁਪਨੇ ਵਰਗੇ ਕਾਲਖੰਡ ਵਿੱਚੋਂ ਉੱਭਰਿਆ ਹੈ । ਉਨ੍ਹਾਂ ਕਿਹਾ ਕਿ ਇੱਕ ਦਹਾਕਾ ਪਹਿਲਾਂ, ਅਸਾਮ ਬੰਬ ਧਮਾਕੇ, ਨਾਕਾਬੰਦੀ, ਗੋਲੀਬਾਰੀ, ਹਿੰਸਕ ਸਮੂਹਾਂ ਅਤੇ ਅੰਦੋਲਨ ਦੇਖਣ ਨੂੰ ਮਿਲਦੇ ਸਨ । ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਪਿਛਲੇ 11 ਵਰ੍ਹਿਆਂ ਦੇ ਸ਼ਾਸਨ ਦੌਰਾਨ, ਅਸਾਮ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ ਅਤੇ ਦੇਸ਼ ਦੇ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਨੇ ਅਸਾਮ ਵਿੱਚ ਹਰ ਜਗ੍ਹਾ 'ਤੇ ਕਬਜ਼ਾ ਕਰ ਲਿਆ ਸੀ, ਪਰ ਪਿਛਲੇ 10 ਵਰ੍ਹਿਆਂ ਵਿੱਚ, ਖਾਸ ਕਰਕੇ ਸ਼੍ਰੀ ਹਿਮੰਤਾ ਬਿਸਵਾ ਸਰਮਾ ਦੇ ਸ਼ਾਸਨ ਦੇ ਪਿਛਲੇ 5 ਵਰ੍ਹਿਆਂ ਵਿੱਚ, 1 ਲੱਖ 29 ਹਜ਼ਾਰ ਬਿਘਾ ਜ਼ਮੀਨ ਘੁਸਪੈਠੀਆਂ ਤੋਂ ਖਾਲੀ ਕਰਵਾਉਣ ਦਾ ਕੰਮ ਕੀਤਾ ਗਿਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀ ਧਿਰ, ਜੋ ਅੱਜ ਅਸਾਮ ਦੀ ਕਲਾ, ਸਾਹਿਤ ਅਤੇ ਸੱਭਿਆਚਾਰ ਦੀ ਗੱਲ ਕਰਦੀ ਹੈ, ਉਨ੍ਹਾਂ ਨੇ ਹੀ 1983 ਵਿੱਚ ਇੱਥੇ ਘੁਸਪੈਠੀਆਂ ਨੂੰ ਵਸਾਉਣ ਲਈ ਕਾਨੂੰਨ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਘੁਸਪੈਠੀਆਂ ਦੇ ਆਉਣ ਤੋਂ ਬਾਅਦ, ਅਸਾਮ ਦੀ ਕਲਾ, ਸੱਭਿਆਚਾਰ, ਸੰਗੀਤ ਅਤੇ ਭਾਸ਼ਾ ਜ਼ਿੰਦਾ ਨਹੀਂ ਰਹਿ ਸਕਦੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਵੋਟ ਬੈਂਕ ਰਾਜਨੀਤੀ ਲਈ ਅਸਾਮ ਦੇ ਵਜੂਦ 'ਤੇ ਹੀ ਸਵਾਲੀਆ ਨਿਸ਼ਾਨ ਲਗਾ ਦਿੱਤਾ ਸੀ । ਸ਼੍ਰੀ ਸ਼ਾਹ ਨੇ ਕਿਹਾ ਕਿ ਸਾਡੀ ਪਾਰਟੀ ਅਸਾਮ ਵਿੱਚ 10 ਵਰ੍ਹਿਆਂ ਤੋਂ ਸੱਤਾ ਵਿੱਚ ਹੈ ਅਤੇ ਅਗਲੇ 5 ਵਰ੍ਹਿਆਂ ਵਿੱਚ ਅਸੀਂ ਅਸਾਮ ਵਿੱਚੋਂ ਹਰ ਘੁਸਪੈਠੀਏ ਨੂੰ ਇੱਕ-ਇੱਕ ਕਰਕੇ ਬਾਹਰ ਕੱਢਾਂਗੇ। ਉਨ੍ਹਾਂ ਕਿਹਾ ਕਿ ਇਸ ਨਾਲ ਅਸਾਮ ਦੇ ਸੱਭਿਆਚਾਰ, ਭਾਸ਼ਾ ਅਤੇ ਸੰਗੀਤ ਦੀ ਰੱਖਿਆ ਹੋਵੇਗੀ।
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਰੇ ਹਿੰਸਕ ਸਮੂਹਾਂ ਨਾਲ ਸਮਝੌਤੇ ਕਰਕੇ ਅਸਾਮ ਵਿੱਚ ਸ਼ਾਂਤੀ ਸਥਾਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਝੌਤਿਆਂ ਕਾਰਨ 10 ਹਜ਼ਾਰ ਤੋਂ ਵੱਧ ਨੌਜਵਾਨ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਵਾਪਸ ਆ ਗਏ ਹਨ ਅਤੇ ਅੱਜ ਅਸਾਮ ਵਿਕਾਸ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸਾਮ ਵਿੱਚ ਲੱਖਾਂ-ਕਰੋੜਾਂ ਰੁਪਏ ਦੇ ਉਦਯੋਗ ਸਥਾਪਿਤ ਕੀਤੇ ਜਾ ਰਹੇ ਹਨ, ਬੁਨਿਆਦੀ ਢਾਂਚਾ ਬਣਾਇਆ ਜਾ ਰਿਹਾ ਹੈ, ਕਾਜ਼ੀਰੰਗਾ ਦੇਸ਼ ਦਾ ਸਭ ਤੋਂ ਮਹੱਤਵਪੂਰਨ ਟੂਰਿਸਟ ਸਥਾਨ ਬਣ ਗਿਆ ਹੈ, ਲਚਿਤ ਬਰਫੂਕਨ ਜੀ ਦੀ ਗਗਨਚੁੰਬੀ ਮੂਰਤੀ ਰਾਹੀਂ ਨੌਜਵਾਨਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਯਾਦ ਨੂੰ ਸਥਾਪਿਤ ਕਰਨ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਇੱਕ ਤਰ੍ਹਾਂ ਨਾਲ ਅਸਾਮ ਅੰਦੋਲਨ ਦੇ ਸ਼ਹੀਦਾਂ ਲਈ ਇੱਕ ਢੁਕਵੀਂ ਯਾਦਗਾਰ ਬਣਾ ਕੇ ਉਨ੍ਹਾਂ ਨੂੰ ਇਨਸਾਫ਼ ਦੇਣ ਦਾ ਕੰਮ ਕੀਤਾ ਗਿਆ ਹੈ।
*****
ਆਰਕੇ/ਪੀਆਰ/ਪੀਐੱਸ/ਐੱਸਐੱਸ/ਆਰ
(रिलीज़ आईडी: 2209840)
आगंतुक पटल : 11