ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਾਚੀਨ ਭਾਰਤੀ ਸਿਲਾਈ-ਜਹਾਜ਼ ਤਕਨੀਕ ਨਾਲ ਬਣਾਏ ਆਈਐੱਨਐੱਸਵੀ ਕੌਂਡਿਨਿਆ ਦੀ ਸ਼ਲਾਘਾ ਕੀਤੀ, ਇਹ ਜਹਾਜ਼ ਪੋਰਬੰਦਰ ਤੋਂ ਓਮਾਨ ਦੇ ਮਸਕਟ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਇਆ
प्रविष्टि तिथि:
29 DEC 2025 5:57PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੋਰਬੰਦਰ ਤੋਂ ਓਮਾਨ ਦੇ ਮਸਕਟ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋ ਰਹੇ ਆਈਐੱਨਐੱਸਵੀ ਕੌਂਡਿਨਿਆ ਨੂੰ ਮੁਕੰਮਲ ਕਰਨ ਵਿੱਚ ਕੀਤੇ ਗਏ ਅਣਥੱਕ ਯਤਨਾਂ ਲਈ ਡਿਜ਼ਾਈਨਰਾਂ, ਕਾਰੀਗਰਾਂ, ਜਹਾਜ਼ ਨਿਰਮਾਤਾਵਾਂ ਅਤੇ ਭਾਰਤੀ ਜਲ-ਸੈਨਾ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਆਈਐੱਨਐੱਸਵੀ ਕੌਂਡਿਨਿਆ ਦਾ ਨਿਰਮਾਣ ਪ੍ਰਾਚੀਨ ਭਾਰਤੀ ਸਿਲਾਈ-ਜਹਾਜ਼ ਤਕਨੀਕ ਨਾਲ ਕੀਤਾ ਗਿਆ ਹੈ, ਜੋ ਭਾਰਤ ਦੀਆਂ ਅਮੀਰ ਸਮੁੰਦਰੀ ਰਵਾਇਤਾਂ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਕਿਹਾ, "ਮੈਂ ਚਾਲਕ ਦਲ ਨੂੰ ਸੁਰੱਖਿਅਤ ਅਤੇ ਯਾਦਗਾਰੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ, ਕਿਉਂਕਿ ਉਹ ਖਾੜੀ ਖੇਤਰ ਅਤੇ ਉਸ ਤੋਂ ਪਰ੍ਹੇ ਸਾਡੇ ਇਤਿਹਾਸਕ ਸਬੰਧਾਂ ਨੂੰ ਮੁੜ-ਸੁਰਜੀਤ ਕਰ ਰਹੇ ਹਨ।"
ਪ੍ਰਧਾਨ ਮੰਤਰੀ ਮੋਦੀ ਨੇ ਐੱਕਸ 'ਤੇ ਪੋਸਟ ਕੀਤਾ:
"ਇਹ ਦੇਖ ਕੇ ਬੇਹੱਦ ਖ਼ੁਸ਼ੀ ਹੋਈ ਕਿ ਆਈਐੱਨਐੱਸਵੀ ਕੌਂਡਿਨਿਆ ਪੋਰਬੰਦਰ ਤੋਂ ਓਮਾਨ ਦੇ ਮਸਕਟ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋ ਰਿਹਾ ਹੈ। ਪ੍ਰਾਚੀਨ ਭਾਰਤੀ ਸਿਲਾਈ-ਜਹਾਜ਼ ਤਕਨੀਕ ਨਾਲ ਬਣਿਆ ਇਹ ਜਹਾਜ਼ ਭਾਰਤ ਦੀਆਂ ਅਮੀਰ ਸਮੁੰਦਰੀ ਰਵਾਇਤਾਂ ਨੂੰ ਦਰਸਾਉਂਦਾ ਹੈ। ਮੈਂ ਇਸ ਵਿਲੱਖਣ ਜਹਾਜ਼ ਨੂੰ ਮੁਕੰਮਲ ਕਰਨ ਵਿੱਚ ਕੀਤੇ ਗਏ ਅਣਥੱਕ ਯਤਨਾਂ ਲਈ ਡਿਜ਼ਾਈਨਰਾਂ, ਕਾਰੀਗਰਾਂ, ਜਹਾਜ਼ ਨਿਰਮਾਤਾਵਾਂ ਅਤੇ ਭਾਰਤੀ ਜਲ-ਸੈਨਾ ਨੂੰ ਵਧਾਈ ਦਿੰਦਾ ਹਾਂ। ਮੈਂ ਚਾਲਕ ਦਲ ਨੂੰ ਸੁਰੱਖਿਅਤ ਅਤੇ ਯਾਦਗਾਰੀ ਯਾਤਰਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ, ਕਿਉਂਕਿ ਉਹ ਖਾੜੀ ਖੇਤਰ ਅਤੇ ਉਸ ਤੋਂ ਪਰ੍ਹੇ ਸਾਡੇ ਇਤਿਹਾਸਕ ਸਬੰਧਾਂ ਨੂੰ ਮੁੜ-ਸੁਰਜੀਤ ਕਰ ਰਹੇ ਹਨ।"
@INSVKaundinya
****
ਐੱਮਜੇਪੀਐੱਸ/ ਵੀਜੇ
(रिलीज़ आईडी: 2209774)
आगंतुक पटल : 5
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Telugu
,
Kannada
,
Malayalam