ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜੀਵਨ ‘ਤੇ ਅਧਾਰਿਤ ਸੱਭਿਆਚਾਰਕ ਪ੍ਰੋਗਰਾਮ ‘ਨਮੋਤਸਵ’ ਨੂੰ ਸੰਬੋਧਨ ਕੀਤਾ


ਮੋਦੀ ਜੀ ਦਾ ਜੀਵਨ ਕਿਸ ਤਰ੍ਹਾਂ ਨਾਲ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਹੈ, ‘ਨਮੋਤਸਵ’ ਉਸ ਦੀ ਪੇਸ਼ਕਾਰੀ ਹੈ

ਅੱਜ ਇੱਕ ਅਜਿਹੇ ਵਿਅਕਤੀ ਦੇ ਜੀਵਨ, ਕਰਤੱਵਾਂ ਅਤੇ ਸਿਂਧਾਂਤਾਂ ਦਾ ਵਰਣਨ ਹੋ ਰਿਹਾ ਹੈ, ਜਿਨ੍ਹਾਂ ਨੇ ਸਾਰੇ ਭਾਰਤੀਆਂ ਦੇ ਮਨ ਵਿੱਚ 2047 ਤੱਕ ਦੇਸ਼ ਨੂੰ ਵਿਸ਼ਵ ਵਿੱਚ ਹਰ ਖੇਤਰ ਵਿੱਚ ਨੰਬਰ ਇੱਕ ਬਣਾਉਣ ਦਾ ਵਿਸ਼ਵਾਸ ਭਰਿਆ ਹੈ

11 ਵਰ੍ਹਿਆਂ ਵਿੱਚ 27 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਬਾਹਰ ਲਿਆਉਣ ਦਾ ਮੋਦੀ ਜੀ ਦੀ ਗ਼ਰੀਬ ਕਲਿਆਣ ਦਾ ਯੱਗ ਉਨ੍ਹਾਂ ਨੂੰ ਮਹਾਨ ਨਰੇਂਦਰ ਮੋਦੀ ਬਣਾਉਂਦਾ ਹੈ

ਇੱਕ ਗ਼ਰੀਬ ਪਰਿਵਾਰ ਤੋਂ ਆਉਣ ਵਾਲੇ ਮੋਦੀ ਜੀ ਦਾ 29 ਦੇਸ਼ਾਂ ਦੇ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਹੋਣਾ ਉਨ੍ਹਾਂ ਦੇ ਨਾਲ ਹੀ ਦੇਸ਼ਵਾਸੀਆਂ ਦਾ ਸਨਮਾਨ ਹੈ

ਮੋਦੀ ਜੀ ਨੇ ਆਪਣੇ ਜੀਵਨ ਨੂੰ ਗ਼ਰੀਬ ਭਲਾਈ ਦੇ ਰਸਤੇ ‘ਤੇ ਲਿਜਾ ਕੇ ਕਰੋੜਾਂ ਗ਼ਰੀਬਾਂ ਦੀ ਭਲਾਈ ਦਾ ਰਾਹ ਪੱਧਰਾ ਕੀਤਾ

ਜਿਸ ਵਿਅਕਤੀ ਦੇ ਕੋਲ ਆਪਣਾ ਇੱਕ ਕਮਰਾ ਵੀ ਨਹੀਂ ਹੈ, ਉਨ੍ਹਾਂ ਨੇ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਚਾਰ ਕਰੋੜ ਲੋਕਾਂ ਨੂੰ ਘਰ ਦਿੱਤਾ ਹੈ

ਮੋਦੀ ਜੀ ਨੇ ਦੇਸ਼ ਦੇ 60 ਕਰੋੜ ਗ਼ਰੀਬਾਂ ਨੂੰ ਘਰ, ਬਿਜਲੀ, ਪਖਾਨੇ, ਸਿਹਤ, ਸਿੱਖਿਆ ਜਿਹੀਆਂ ਚਿੰਤਾਵਾਂ ਤੋਂ ਮੁਕਤ ਕੀਤਾ ਹੈ

ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਮੋਦੀ ਜੀ ਦਾ ਕਾਰਜਕਾਲ ਪੂਰੇ ਦੇਸ਼ ਦੇ ਸਾਹਮਣੇ ਸੁਸ਼ਾਸਨ ਦੀ ਸ਼ਾਨਦਾਰ ਅਤੇ ਆਦਰਸ਼ ਉਦਾਹਰਣ ਬਣ ਗਈ

24 ਵਰ੍ਹਿਆਂ ਦੇ ਆਪਣੇ ਜਨਤਕ ਜੀਵਨ ਵਿੱਚ ਮੋਦੀ ਜੀ ਨੇ ਇੱਕ ਵੀ ਦਿਨ ਨਾ ਛੁੱਟੀ ਲਈ ਅਤੇ ਨਾ ਹੀ ਆਰਾਮ ਕੀਤਾ, ਉਹ ਅਣਥੱਕ ਜਨਤਾ ਦੀ ਸੇਵਾ ਕਰ ਰਹੇ ਹਨ

Posted On: 28 DEC 2025 9:54PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਗੁਜਰਾਤ ਦੇ ਅਹਿਮਦਾਬਾਦ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜੀਵਨ ‘ਤੇ ਅਧਾਰਿਤ ਸੱਭਿਆਚਾਰਕ ਪ੍ਰੋਗਰਾਮ ‘ਨਮੋਤਸਵ’ ਨੂੰ ਸੰਬੋਧਨ ਕੀਤਾ।

ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਅੱਜ ਇੱਕ ਕਲਾਤਮਕ ਪੇਸ਼ਕਾਰੀ ਰਾਹੀਂ ਇੱਕ ਅਜਿਹੇ ਵਿਅਕਤੀ ਦੇ ਜੀਵਨ, ਕਰਤੱਵਾਂ ਅਤੇ ਸਿਧਾਂਤਾਂ ਦਾ ਵਰਣਨ ਹੋ ਰਿਹਾ ਹੈ ਜਿਸ ਨੇ ਸਿਰਫ਼ 11 ਵਰ੍ਹਿਆਂ ਵਿੱਚ 140 ਕਰੋੜ ਭਾਰਤੀਆਂ ਦੇ ਮਨ ਵਿੱਚ 2047 ਤੱਕ ਭਾਰਤ ਨੂੰ ਵਿਸ਼ਵ ਵਿੱਚ ਹਰ ਖੇਤਰ ਵਿੱਚ ਪ੍ਰਥਮ ਬਣਾਉਣ ਦਾ ਵਿਸ਼ਵਾਸ ਭਰਿਆ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨਾ ਸਿਰਫ਼ ਤਦ ਸੰਭਵ ਹੈ ਜਦੋਂ ਉਸ ਵਿਅਕਤੀ ਨੇ ਆਪਣਾ ਪੂਰਾ ਜੀਵਨ ਇਸ ਟੀਚੇ ਦੀ ਪ੍ਰਾਪਤੀ ਦਾ ਰਾਹ ਪੱਧਰਾ ਕਰਨ, ਆਪਣੇ ਯਤਨਾਂ ਨੂੰ ਸਫ਼ਲ ਬਣਾਉਣ ਲਈ ਕਈ ਪ੍ਰਯੋਗ ਕਰਨ ਅਤੇ ਦੇਸ਼ ਭਰ ਵਿੱਚ ਉਸ ਵਿਚਾਰ ਦੇ ਨਾਲ ਸਹਿਮਤ ਲੱਖਾਂ ਲੋਕਾਂ ਦੀ ਟੀਮ ਬਣਾਉਣ ਵਿੱਚ ਲਗਾਇਆ ਹੋਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਉਸ ਵਿਅਕਤੀ ਅਰਥਾਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਜੀਵਨ ‘ਤੇ ਨਮੋਤਸਵ ਦੀ ਰਚਨਾ ਦਾ ਵਿਚਾਰ ਆਇਆ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਆਪਣੇ ਜੀਵਨ ਦੇ 75 ਵਰ੍ਹੇ ਪੂਰੇ ਕੀਤੇ, ਤਦ ਦੇਸ਼ ਅਤੇ ਦੁਨੀਆ ਦੇ ਕਈ ਲੋਕਾਂ ਨੇ ਸੁਝਾਅ ਦਿੱਤੇ ਕਿ ਇਸ ਅਦਭੁਤ ਸ਼ਖਸੀਅਤ, ਜੀਵਨ ਅਤੇ ਉਨ੍ਹਾਂ ਦੇ ਜੀਵਨ ਦੀ ਅਦਭੁਤ ਯਾਤਰਾ ਨੂੰ ਲੋਕਾਂ ਤੱਕ ਕਿਵੇਂ ਪਹੁੰਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਦਾ ਜੀਵਨ ਕਿਸ ਤਰ੍ਹਾਂ ਲੋਕਾਂ ਦੇ ਜੀਵਨ ਦੀ ਪ੍ਰੇਰਣਾ ਬਣਿਆ, ਉਸ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਗਿਆ ਅਤੇ ਅੱਜ ਇਹ ਨਮੋਤਸਵ ਉਸ ਦੇ ਨਤੀਜੇ ਦੇ ਰੂਪ ਵਿੱਚ ਸਭ ਦੇ ਸਾਹਮਣੇ ਹਨ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਲਗਾਤਾਰ ਤਿੰਨ ਦਿਨ ਤੱਕ ਇੱਥੇ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ ਅਤੇ ਹੋਰ ਲੋਕ ਆਉਣਗੇ ਅਤੇ ਨਮੋਤਸਵ ਨੂੰ ਦੇਖਣਗੇ। ਉਨ੍ਹਾਂ ਨੇ ਕਿਹਾ ਕਿ ਇਹ ਯਾਤਰਾ ਇੱਕ ਬੇਹੱਦ ਗ਼ਰੀਬ ਘਰ ਵਿੱਚ ਆਪਣਾ ਬਚਪਨ ਬਿਤਾਉਣ ਵਾਲੇ ਇੱਕ ਆਮ ਚਾਹ ਵਾਲੇ ਦੇ ਪਰਿਵਾਰ ਦੇ ਬੱਚੇ, ਜੋ ਅੱਜ 140 ਕਰੋੜ ਲੋਕਾਂ ਦੀਆਂ ਉਮੀਦਾਂ ਅਤੇ ਇੱਛਾਵਾਂ ਦੀ ਉਮੀਦ ਦਾ ਪ੍ਰਤੀਕ ਬਣ ਗਿਆ ਹੈ, ਉਸ ਦੀ ਯਾਤਰਾ ਦੀ ਕਹਾਣੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਵਿਅਕਤੀ ਜੋ ਬਹੁਤ ਗ਼ਰੀਬੀ ਤੋਂ ਬਾਹਰ ਆਇਆ, ਉਸ ਨੂੰ ਅੱਜ ਦੁਨੀਆ ਦੇ 29 ਦੇਸ਼ਾਂ ਨੇ ਆਪਣੇ ਸਰਬਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਨਮਾਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਭਾਰਤ ਦੀ 140 ਕਰੋੜ ਜਨਤਾ ਦਾ ਸਨਮਾਨ ਹੈ, ਜੋ ਦੁਨੀਆ ਦੇ 29 ਦੇਸ਼ਾਂ ਤੋਂ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਇੱਕ ਵਿਅਕਤੀ ਦੁਨੀਆ ਦੇ 29 ਦੇਸ਼ਾਂ ਦੁਆਰਾ ਸਨਮਾਨਿਤ ਹੋਵੇ , ਤਦ ਉਹ ਸ਼ਖਸੀਅਤ ਕਈ ਲੋਕਾਂ ਨੂੰ ਪ੍ਰੇਰਣਾ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਮੋਤਸਵ, ਬੱਚਿਆਂ, ਨੌਜਵਾਨਾਂ, ਸਮਾਜਿਕ ਅਤੇ ਰਾਜਨੀਤਕ ਵਰਕਰਾਂ ਲਈ ਇੱਕ ਨਵੀਂ ਪ੍ਰੇਰਣਾ ਲੈ ਕੈ ਆਇਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਸ਼੍ਰੀ ਨਰੇਂਦਰ ਮੋਦੀ ਜੀ ਇੱਕ ਅਜਿਹੇ ਵਿਅਕਤੀ ਹਨ ਜੋ ਆਪਣੀ ਨੀਅਤ ਅਤੇ ਇਮਾਨਦਾਰੀ ਨਾਲ ਨੇਤਾ ਬਣੇ ਹਨ। ਪ੍ਰਧਾਨ ਮੰਤਰੀ ਜੀ ਨੇ ਨੀਤੀ ਨਿਰਮਾਣ ਅਤੇ ਉਨ੍ਹਾਂ ਨੂੰ ਲਾਗੂ ਵੀ ਨੀਅਤ ਨਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਦੀ ਇਕਲੌਤੇ ਅਜਿਹੇ ਨੇਤਾ ਹਨ ਜੋ ਨੀਅਤ, ਦ੍ਰਿੜ੍ਹ ਇੱਛਾ ਸ਼ਕਤੀ ਅਤੇ ਲੋਕਾਂ ਦਾ ਭਲਾ ਕਰਨ ਦੀ ਇੱਛਾ ਦੇ ਅਧਾਰ ‘ਤੇ ਸਰਬਉੱਚ ਸਥਾਨ ‘ਤੇ ਪਹੁੰਚੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਇੱਕ ਵਿਸ਼ੇਸ਼ ਪ੍ਰਕਾਰ ਦੀ ਅਗਵਾਈ, ਬਚਪਨ ਤੋਂ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਚਾਰਕ, ਭਾਰਤੀ ਜਨਤਾ ਪਾਰਟੀ ਦੇ ਸੰਗਠਨ ਮੰਤਰੀ, ਦੇਸ਼ ਵਿੱਚ ਲੱਖਾਂ ਵਰਕਰਾਂ ਦੇ ਜੀਵਨ ਵਿੱਚ ਕਾਰਜ ਸੱਭਿਆਚਾਰ ਦਾ ਬੀਜ ਬੀਜਣ ਵਾਲੇ ਨੇਤਾ, ਇਹ ਸਭ ਉਨ੍ਹਾਂ ਦੇ ਜੀਵਨ ਦੇ ਪਹਿਲੇ ਹਿੱਸੇ ਵਿੱਚ ਹੋਇਆ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦਾ ਜੀਵਨ ਭਿਆਨਕ ਗ਼ਰੀਬੀ ਵਿੱਚ ਬੀਤਿਆ, ਲੇਕਿਨ ਉਨ੍ਹਾਂ ਨੇ ਕੁੜੱਤਣ ਦੀ ਜਗ੍ਹਾ ਆਪਣੇ ਜੀਵਨ ਨੂੰ ਗ਼ਰੀਬ ਕਲਿਆਣ ਦੇ ਰਸਤੇ ‘ਤੇ ਵਧਾ ਕੇ ਕਰੋੜਾਂ ਗਰੀਬਾਂ ਦੀ ਭਲਾਈ ਕਰਨ ਦਾ ਰਾਹ ਅਪਣਾਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਇਸ ਦੇਸ਼ ਦੇ 60 ਕਰੋੜ ਗਰੀਬਾਂ ਦੇ ਜੀਵਨ ਵਿੱਚ ਗੁਣਾਤਮਕ ਪਰਿਵਰਤਨ ਲੈ ਕੇ ਆਏ ਹਨ। ਗਰੀਬ ਨੂੰ ਘਰ, ਪੀਣ ਦਾ ਸ਼ੁੱਧ ਪਾਣੀ, ਪਖਾਨੇ, ਬਿਜਲੀ, ਗੈਸ ਸਿਲੰਡਰ, 5 ਲੱਖ ਤੱਕ ਦੀਆਂ ਮੁਫਤ ਸਿਹਤ ਸੁਵਿਧਾਵਾਂ ਅਤੇ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਪੰਜ ਕਿਲੋ ਮੁਫਤ ਅਨਾਜ, ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ, ਪ੍ਰਧਾਨ ਮੰਤਰੀ ਮੋਦੀ ਜੀ ਇਨ੍ਹਾਂ ਸਾਰੀਆਂ ਚਿੰਤਾਵਾਂ ਤੋਂ ਸਿਰਫ਼ 11 ਵਰ੍ਹਿਆਂ ਵਿੱਚ ਹੀ ਦੇਸ਼ ਦੇ 60 ਕਰੋੜ ਗਰੀਬਾਂ ਨੂੰ ਬਾਹਰ ਲੈ ਆਏ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ 11 ਵਰ੍ਹਿਆਂ ਵਿੱਚ ਹੀ ਪ੍ਰਧਾਨ ਮੰਤਰੀ ਮੋਦੀ ਜੀ ਦੇਸ਼ ਦੇ 27 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਉਪਰ ਲੈ ਆਏ ਹਨ। ਉਨ੍ਹਾਂ ਨੇ ਕਿਹਾ ਕਿ ਗਰੀਬ ਕਲਿਆਣ ਦਾ ਇਹ ਯੱਗ, ਇੱਕ ਗਰੀਬ ਘਰ ਵਿੱਚ ਜਨਮੇ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਮਹਾਨ ਨਰੇਂਦਰ ਮੋਦੀ ਬਣਾਉਣ ਤੱਕ ਪਹੁੰਚਿਆ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ 7 ਅਕਤੂਬਰ, 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕੀ ਅਤੇ ਇਸ ਦੇ ਨਾਲ ਜਨਤਕ ਜੀਵਨ ਵਿੱਚ ਉਨ੍ਹਾਂ ਦੇ ਜੀਵਨ ਦਾ ਦੂਸਰਾ ਪੜਾਅ ਸ਼ੁਰੂ ਹੋਇਆ। ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੇ ਹੀ ਦਿਨ ਸ਼੍ਰੀ ਨਰੇਂਦਰ ਮੋਦੀ ਜੀ ਨੇ ਇੱਕ ਰਿਕਾਰਡ ਬਣਾਇਆ ਕਿ ਅੱਜ ਤੱਕ ਭਾਰਤ ਦੇ ਇਤਿਹਾਸ ਵਿੱਚ ਕੋਈ ਅਜਿਹਾ ਵਿਅਕਤੀ ਨਹੀਂ ਹੈ ਜਿਸ ਨੇ ਸਰਪੰਚ ਦੀ ਚੋਣ ਵੀ ਨਾ ਜਿੱਤੀ ਹੋਵੇ ਅਤੇ ਰਾਜ ਦਾ ਮੁੱਖ ਮੰਤਰੀ ਬਣ ਗਿਆ ਹੋਵੇ। ਸ਼੍ਰੀ ਸ਼ਾਹ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ ਨਰੇਂਦਰ ਮੋਦੀ ਜੀ ਦਾ ਕਾਰਜਕਾਲ ਪੂਰੇ ਦੇਸ਼ ਦੇ ਸਾਹਮਣੇ ਚੰਗਾ ਸ਼ਾਸਨ ਕਿਵੇਂ ਲਿਆਂਦਾ ਜਾ ਸਕਦਾ ਹੈ ਉਸ ਦੀ ਸ਼ਾਨਦਾਰ ਅਤੇ ਆਦਰਸ਼ ਉਦਾਹਰਣ ਬਣ ਗਈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਨੇ ਗੁਜਰਾਤ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੇ ਵਿਲੱਖਣ ਢੰਗ ਨਾਲ ਬਿਜਲੀ ਦੀ ਸਮੱਸਿਆ ਨੂੰ ਜੜ੍ਹ ਤੋਂ ਦੂਰ ਕਰਨ ਲਈ ਜਯੋਤੀਗ੍ਰਾਮ ਯੋਜਨਾ ਲਾਗੂ ਕੀਤੀ। ਇਸ ਦੇ ਨਤੀਜੇ ਵਜੋਂ ਭਾਰਤ ਵਿੱਚ ਪਹਿਲੀ ਵਾਰ ਗੁਜਰਾਤ ਦੇ ਸਾਰੇ ਪਿੰਡਾਂ ਵਿੱਚ 24 ਘੰਟੇ ਬਿਜਲੀ ਪਹੁੰਚਾਉਣ ਦਾ ਕੰਮ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕੀਤਾ।

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ 07 ਅਕਤੂਬਰ, 2001 ਤੋਂ 28 ਦਸੰਬਰ, 2025 ਤੱਕ ਦੇ 24 ਵਰ੍ਹਿਆਂ ਦੇ ਆਪਣੇ ਜਨਤਕ ਜੀਵਨ ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਨੇ ਇੱਕ ਵੀ ਦਿਨ ਨਾ ਛੁੱਟੀ ਲਈ ਅਤੇ ਨਾ ਆਰਾਮ ਕੀਤਾ, ਸਿਰਫ਼ ਜਨਤਾ ਦੀ ਸੇਵਾ ਲਈ ਮਿਹਨਤ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 24 ਵਰ੍ਹਿਆਂ ਵਿੱਚ ਇੱਕ ਵੀ ਛੁੱਟੀ ਅਤੇ ਇੱਕ ਵੀ ਦਿਨ ਆਰਾਮ ਦੇ ਬਿਨਾਂ ਅਣਥੱਕ ਮਾਂ ਭਾਰਤੀ ਨੂੰ ਸਰਬਉੱਚ ਸਥਾਨ ‘ਤੇ ਬਿਠਾਉਣ ਦੀ ਇੱਛਾ ਪੂਰਤੀ ਲਈ .ਯਾਤਰਾ ‘ਤੇ ਨਿਕਲਿਆ ਇਹ ਮਨੁੱਖ, ਅੱਜ ਪੂਰੇ ਦੇਸ਼ ਦੇ ਕਿਸ਼ੋਰ, ਯੁਵਾ ਅਤੇ ਬੱਚਿਆਂ ਦੇ ਲਈ ਨਿਸ਼ਚਿਤ ਤੌਰ ‘ਤੇ ਪ੍ਰੇਰਣਾ ਸਰੋਤ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਜੀ ਦੇ ਕੋਲ ਰਹਿਣ ਲਈ ਆਪਣਾ ਇੱਕ ਕਮਰਾ ਵੀ ਨਹੀਂ ਹੈ, ਅਜਿਹਾ ਪਾਰਦਰਸ਼ੀ ਉਨ੍ਹਾਂ ਦਾ ਜੀਵਨ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਜਿਸ ਵਿਅਕਤੀ ਦੇ ਕੋਲ ਆਪਣਾ ਇੱਕ ਕਮਰਾ ਵੀ ਨਹੀਂ ਹੈ, ਉਸ ਵਿਅਕਤੀ ਨੇ ਪਿਛਲੇ 11 ਵਰ੍ਹਿਆਂ ਵਿੱਚ ਭਾਰਤ ਦੇ ਚਾਰ ਕਰੋੜ ਬੇਘਰ ਲੋਕਾਂ ਨੂੰ ਉਨ੍ਹਾਂ ਦਾ ਆਪਣਾ ਘਰ ਦੇਣ ਦਾ ਕੰਮ ਕੀਤਾ ਹੈ।

*****

 

ਆਰਕੇ/ਪੀਆਰ/ਪੀਐੱਸ


(Release ID: 2209493) ਵਿਜ਼ੀਟਰ ਕਾਊਂਟਰ : 23