ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਖਪਤਕਾਰਾਂ ਨੂੰ ਸਸ਼ਕਤ ਬਣਾਉਣਾ: ਰਾਸ਼ਟਰੀ ਖਪਤਕਾਰ ਹੈਲਪਲਾਈਨ ਨੇ 8 ਮਹੀਨਿਆਂ ਵਿੱਚ 31 ਖੇਤਰਾਂ ਵਿੱਚ 45 ਕਰੋੜ ਰੁਪਏ ਦੇ ਰਿਫੰਡ ਪ੍ਰਾਪਤ ਕੀਤੇ
ਈ-ਕੌਮਰਸ ਖੇਤਰ ਵਿੱਚ ₹32 ਕਰੋੜ ਦੀ ਵਸੂਲੀ ਕੀਤੀ ਗਈ; ਯਾਤਰਾ ਅਤੇ ਟੂਰਿਜ਼ਮ ਖੇਤਰ ਵਿੱਚ 3.5 ਕਰੋੜ ਰੁਪਏ ਦੀ ਰਕਮ ਦੇ ਰਿਫੰਡ ਪ੍ਰਾਪਤ ਕੀਤੇ
प्रविष्टि तिथि:
27 DEC 2025 1:43PM by PIB Chandigarh
ਭਾਰਤ ਸਰਕਾਰ ਦੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਇੱਕ ਪ੍ਰਮੁੱਖ ਪਹਿਲ, ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨਸੀਐੱਚ) ਦੇਸ਼ ਭਰ ਵਿੱਚ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਪ੍ਰਭਾਵਸ਼ਾਲੀ, ਸਮੇਂ ਸਿਰ ਅਤੇ ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਨਿਪਟਾਰੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।
25 ਅਪ੍ਰੈਲ ਤੋਂ 26 ਦਸੰਬਰ, 2025 ਤੱਕ ਅੱਠ ਮਹੀਨਿਆਂ ਦੀ ਮਿਆਦ ਦੇ ਦੌਰਾਨ, ਹੈਲਪਲਾਈਨ ਨੇ 31 ਅਧਿਕਾਰ ਖੇਤਰਾਂ ਵਿੱਚ ਰਿਫੰਡ ਦਾਅਵਿਆਂ ਨਾਲ ਸਬੰਧਤ 67,265 ਖਪਤਕਾਰ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ, ਜਿਸ ਨਾਲ 45 ਕਰੋੜ ਰੁਪਏ ਦੇ ਰਿਫੰਡ ਪ੍ਰਾਪਤ ਹੋਏ। ਐੱਨਸੀਐੱਚ ਖਪਤਕਾਰ ਸੁਰੱਖਿਆ ਐਕਟ, 2019 ਦੇ ਤਹਿਤ ਮੁਕੱਦਮੇਬਾਜ਼ੀ ਤੋਂ ਪਹਿਲਾਂ ਵਿਵਾਦਾਂ ਦੇ ਤੇਜ਼, ਲਾਗਤ-ਪ੍ਰਭਾਵਸ਼ਾਲੀ ਅਤੇ ਸੁਹਿਰਦ ਹੱਲ ਨੂੰ ਸਮਰੱਥ ਬਣਾਉਂਦਾ ਹੈ, ਜਿਸ ਨਾਲ ਖਪਤਕਾਰ ਕਮਿਸ਼ਨਾਂ 'ਤੇ ਬੋਝ ਘਟਦਾ ਹੈ।
ਸੈਕਟਰ-ਵਾਰ ਪ੍ਰਦਰਸ਼ਨ
ਈ-ਕੌਮਰਸ ਸੈਕਟਰ ਨੇ ਸਭ ਤੋਂ ਵੱਧ ਸ਼ਿਕਾਇਤਾਂ ਅਤੇ ਰਿਫੰਡ ਦਰਜ ਕੀਤੇ ਜਿਸ ਵਿੱਚ 39,965 ਸ਼ਿਕਾਇਤਾਂ ਦੇ ਨਤੀਜੇ ਵਜੋਂ 32 ਕਰੋੜ ਰੁਪਏ ਦੇ ਰਿਫੰਡ ਪ੍ਰਾਪਤ ਹੋਏ। ਇਸ ਤੋਂ ਬਾਅਦ ਯਾਤਰਾ ਅਤੇ ਟੂਰਿਜ਼ਮ ਖੇਤਰ ਦਾ ਨੰਬਰ ਆਉਂਦਾ ਹੈ, ਜਿਸ ਨੇ 4,050 ਸ਼ਿਕਾਇਤਾਂ ਦਰਜ ਕੀਤੀਆਂ ਅਤੇ 3.5 ਕਰੋੜ ਰੁਪਏ ਦੇ ਰਿਫੰਡ ਪ੍ਰਾਪਤ ਕੀਤੇ।
ਈ-ਕੌਮਰਸ ਸੈਕਟਰ ਤੋਂ ਰਿਫੰਡ ਨਾਲ ਸਬੰਧਿਤ ਸ਼ਿਕਾਇਤਾਂ ਦੇਸ਼ ਦੇ ਸਾਰੇ ਹਿੱਸਿਆਂ ਤੋਂ ਪ੍ਰਾਪਤ ਹੋਈਆਂ, ਵੱਡੇ ਮਹਾਂਨਗਰਾਂ ਤੋਂ ਲੈ ਕੇ ਦੂਰ-ਦੁਰਾਡੇ ਅਤੇ ਘੱਟ ਆਬਾਦੀ ਵਾਲੇ ਖੇਤਰਾਂ ਵੀ ਸ਼ਾਮਲ ਹਨ। ਇਹ ਰਾਸ਼ਟਰੀ ਖਪਤਕਾਰ ਹੈਲਪਲਾਈਨ ਦੀ ਦੇਸ਼ ਵਿਆਪੀ ਪਹੁੰਚ, ਪਹੁੰਚਯੋਗਤਾ ਅਤੇ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।
ਕੁੱਲ ਰਿਫੰਡ ਦੇ 85 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾਉਣ ਵਾਲੇ ਚੋਟੀ ਦੇ ਪੰਜ ਸੈਕਟਰ, ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਗਿਣਤੀ ਅਤੇ ਸਬੰਧਿਤ ਰਿਫੰਡ ਰਕਮਾਂ ਹੇਠਾਂ ਦਿੱਤੀਆਂ ਗਈਆਂ ਹਨ:
|
ਲੜੀ ਨੰ.
|
ਖੇਤਰ
|
ਕੁੱਲ ਸ਼ਿਕਾਇਤਾਂ
|
ਕੁੱਲ ਵਾਪਸੀ ਰਾਸ਼ੀ (ਰੁਪਏ ਵਿੱਚ)
|
|
1
|
ਈ-ਕੌਮਰਸ
|
39,965
|
320,680,198
|
|
2
|
ਯਾਤਰਾ ਅਤੇ ਟੂਰਿਜ਼ਮ
|
4,050
|
35,222,102
|
|
3
|
ਏਜੰਸੀ ਸੇਵਾਵਾਂ
|
957
|
13,497,714
|
|
4
|
ਇਲੈਕਟ੍ਰੌਨਿਕ ਉਤਪਾਦ
|
635
|
11,725,231
|
|
5
|
ਏਅਰਲਾਇੰਸ
|
668
|
9,556,843
|
|
|
ਕੁੱਲ
|
46,275
|
39,06,82,088
|
ਇਸ ਪ੍ਰਾਪਤੀ ਪਿੱਛੇ ਇੱਕ ਮੁੱਖ ਕਾਰਨ ਭਾਈਵਾਲਾਂ ਦੀ ਗਿਣਤੀ ਵਿੱਚ ਵਾਧਾ ਹੈ ਜਿਸ ਨਾਲ ਖਪਤਕਾਰਾਂ ਦੀਆਂ ਸ਼ਿਕਾਇਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੀ ਸਮੂਹਿਕ ਸਮਰੱਥਾ ਵਿੱਚ ਵਾਧਾ ਹੋਇਆ ਹੈ। ਇਹ ਸਬੰਧਿਤ ਹਿੱਸੇਦਾਰਾਂ ਦੀ ਮਜ਼ਬੂਤ ਭਾਗੀਦਾਰੀ ਨੂੰ ਦਰਸਾਉਂਦਾ ਹੈ, ਖਪਤਕਾਰ ਭਲਾਈ ਦੇ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਉਨ੍ਹਾਂ ਦੀ ਜਵਾਬਦੇਹੀ ਦੀ ਪੁਸ਼ਟੀ ਕਰਦਾ ਹੈ।
25 ਅਪ੍ਰੈਲ ਤੋਂ 26 ਦਸੰਬਰ, 2025 ਦੀ ਮਿਆਦ ਦੌਰਾਨ ₹45 ਕਰੋੜ ਦੀ ਤੁਰੰਤ ਅਦਾਇਗੀ ਨਾ ਸਿਰਫ ਹੈਲਪਲਾਈਨ ਦੀ ਪ੍ਰਭਾਵਸ਼ੀਲਤਾ ਅਤੇ ਤਤਪਰਤਾ ਨੂੰ ਦਰਸਾਉਂਦੀ ਹੈ, ਬਲਕਿ ਸਮੇਂ ਸਿਰ ਅਤੇ ਮੁਸ਼ਕਲ ਰਹਿਤ ਸ਼ਿਕਾਇਤ ਨਿਵਾਰਣ ਨੂੰ ਯਕੀਨੀ ਬਣਾਉਣ ਵਿੱਚ ਇਸ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਦਰਸਾਉਂਦੀ ਹੈ। ਇਹ ਮੁਕੱਦਮੇਬਾਜ਼ੀ ਤੋਂ ਪਹਿਲਾਂ ਦੇ ਪੜਾਅ ਵਿੱਚ ਇੱਕ ਜ਼ਰੂਰੀ ਮਾਧਿਅਮ ਵਜੋਂ ਐੱਨਸੀਐੱਚ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦਾ ਹੈ, ਜੋ ਬਾਜ਼ਾਰ ਵਿੱਚ ਵਿਸ਼ਵਾਸ ਅਤੇ ਪਾਰਦਰਸ਼ਿਤਾ ਨੂੰ ਉਤਸ਼ਾਹਿਤ ਕਰਦਾ ਹੈ।
ਖਪਤਕਾਰ ‘ਤੇ ਪ੍ਰਭਾਵ – ਉਦਾਹਰਣ:
ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਖਪਤਕਾਰ ਨੇ ਇੱਕ ਈ-ਕੌਮਰਸ ਪਲੈਟਫਾਰਮ ਤੋਂ ਖਰਾਬ ਕੁਰਸੀਆਂ ਮਿਲਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ। ਹੱਲ ਲੱਭਣ ਲਈ, ਖਪਤਕਾਰ ਨੇ ਕੰਪਨੀ ਨਾਲ ਸੰਪਰਕ ਕੀਤਾ, ਪਰ ਵਾਪਸੀ ਪੰਜ ਵਾਰ ਰੱਦ ਕਰ ਦਿੱਤੀ ਗਈ, ਜਿਸ ਨਾਲ ਮਾਮਲਾ ਅਣਸੁਲਝਿਆ ਰਹਿ ਗਿਆ। ਰਾਸ਼ਟਰੀ ਖਪਤਕਾਰ ਹੈਲਪਲਾਈਨ ਨੇ ਜਲਦੀ ਦਖਲ ਦਿੱਤਾ ਅਤੇ ਖਪਤਕਾਰ ਨੂੰ ਪੂਰੀ ਰਕਮ ਵਾਪਸ ਕਰ ਦਿੱਤੀ ਗਈ। ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ, ਖਪਤਕਾਰ ਨੇ ਕਿਹਾ, "ਮੇਰੇ ਵਰਗੇ ਧੋਖਾਧੜੀ ਦਾ ਸ਼ਿਕਾਰ ਹੋਏ ਖਪਤਕਾਰਾਂ ਦੀ ਮਦਦ ਕਰਨ ਲਈ ਖਪਤਕਾਰ ਹੈਲਪਲਾਈਨ ਦਾ ਬਹੁਤ ਧੰਨਵਾਦ... ਤੁਹਾਡਾ ਬਹੁਤ ਧੰਨਵਾਦ।"
ਕਰਨਾਟਕ ਦੇ ਬੰਗਲੁਰੂ ਤੋਂ ਇੱਕ ਖਪਤਕਾਰ ਨੇ ਇੱਕ ਸਾਲਾਨਾ ਇੰਟਰਨੈੱਟ ਪਲਾਨ ਖਰੀਦਿਆ ਅਤੇ ਉਸ ਦੇ ਖਾਤੇ ਵਿੱਚੋਂ ਰਕਮ ਕੱਟ ਲਈ ਗਈ। ਹਾਲਾਂਕਿ, ਕਨੈਕਸ਼ਨ ਕਦੇ ਵੀ ਸਥਾਪਤ ਨਹੀਂ ਹੋਇਆ। ਜਦੋਂ ਉਸ ਨੇ ਗਾਹਕ ਸੇਵਾ ਨਾਲ ਸੰਪਰਕ ਕੀਤਾ, ਤਾਂ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਰਿਫੰਡ 10 ਕੰਮਕਾਜੀ ਦਿਨਾਂ ਦੇ ਅੰਦਰ ਪ੍ਰਕਿਰਿਆ ਪੂਰੀ ਕਰ ਦਿੱਤੀ ਜਾਵੇਗੀ। ਵਾਰ-ਵਾਰ ਕਾਲ ਕਰਨ ਅਤੇ ਸ਼ਿਕਾਇਤ ਕਰਨ ਦੇ ਬਾਵਜੂਦ, ਖਪਤਕਾਰ ਨੂੰ ਚਾਰ ਮਹੀਨਿਆਂ ਬਾਅਦ ਵੀ ਉਸ ਦੇ ਪੈਸੇ ਵਾਪਸ ਨਹੀਂ ਮਿਲੇ। ਰਾਸ਼ਟਰੀ ਖਪਤਕਾਰ ਹੈਲਪਲਾਈਨ ਦੇ ਪ੍ਰਭਾਵਸ਼ਾਲੀ ਦਖਲ ਕਾਰਨ ਕੰਪਨੀ ਨੇ ਤੁਰੰਤ ਰਿਫੰਡ ਦੀ ਪ੍ਰਕਿਰਿਆ ਕੀਤੀ। ਹੱਲ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ, ਖਪਤਕਾਰ ਨੇ ਕਿਹਾ, "ਇਹ ਇੱਕ ਚੰਗਾ ਅਨੁਭਵ ਰਿਹਾ। ਨਹੀਂ ਤਾਂ, ਪੈਸੇ ਵਾਪਸ ਪ੍ਰਾਪਤ ਕਰਨਾ ਮੁਸ਼ਕਲ ਸੀ।"
ਤਮਿਲ ਨਾਡੂ ਦੇ ਚੇਨਈ ਦੇ ਇੱਕ ਖਪਤਕਾਰ ਨੇ ਉਡਾਣ ਤੋਂ 96 ਘੰਟੇ ਪਹਿਲਾਂ ਆਪਣੀ ਟਿਕਟ ਰੱਦ ਕਰ ਦਿੱਤੀ। ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ, ਕੰਪਨੀ ਨੇ ਰਕਮ ਵਾਪਸ ਨਹੀਂ ਕੀਤੀ। ਰਾਸ਼ਟਰੀ ਖਪਤਕਾਰ ਹੈਲਪਲਾਈਨ (ਐੱਨਸੀਐੱਚ) ਨੇ ਤੁਰੰਤ ਦਖਲ ਦੇ ਕੇ ਰਕਮ ਵਾਪਸ ਕਰਵਾ ਦਿੱਤੀ। ਐੱਨਸੀਐੱਚ ਦੀ ਸਹਾਇਤਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ, ਖਪਤਕਾਰ ਨੇ ਕਿਹਾ, "ਐੱਨਸੀਐੱਚ ਦਾ ਤੇਜ਼ ਕਾਰਵਾਈ ਦੇ ਲਈ ਧੰਨਵਾਦ। ਮੈਂ ਤੁਹਾਡੇ ਯਤਨਾਂ ਤੋਂ ਬਹੁਤ ਖੁਸ਼ ਹਾਂ।"
ਇਹ ਮਾਮਲੇ ਮੁਕੱਦਮੇਬਾਜ਼ੀ ਤੋਂ ਪਹਿਲਾਂ ਦੀ ਪ੍ਰਭਾਵੀ ਵਿਧੀ ਦੇ ਰੂਪ ਵਿੱਚ ਐੱਨਸੀਐੱਚ ਦੀ ਭੂਮਿਕਾ ਨੂੰ ਦਰਸਾਉਂਦੇ ਹਨ ਜੋ ਉਪਭੋਗਤਾਵਾਂ ਨੂੰ ਲੰਬੀ ਕਾਨੂੰਨੀ ਕਾਰਵਾਈ ਤੋਂ ਬਿਨਾਂ ਪਹੁੰਚਯੋਗ ਅਤੇ ਸਮੇਂ ਸਿਰ ਸ਼ਿਕਾਇਤ ਨਿਵਾਰਣ ਪ੍ਰਦਾਨ ਕਰਦਾ ਹੈ।
ਰਾਸ਼ਟਰੀ ਖਪਤਕਾਰ ਹੈਲਪਲਾਈਨ ਤੱਕ ਪਹੁੰਚ
ਇਹ ਹੈਲਪਲਾਈਨ ਦੇਸ਼ ਭਰ ਦੇ ਖਪਤਕਾਰਾਂ ਲਈ ਇੱਕ ਵਨ-ਸਟਾਪ ਸ਼ਾਪ ਵਜੋਂ ਉਭਰੀ ਹੈ ਤਾਂ ਜੋ ਉਹ ਮੁਕੱਦਮੇਬਾਜ਼ੀ ਤੱਕ ਪਹੁੰਚਣ ਤੋਂ ਪਹਿਲਾਂ ਆਪਣੀਆਂ ਸ਼ਿਕਾਇਤਾਂ ਦਾ ਹੱਲ ਕਰ ਸਕਣ। ਖਪਤਕਾਰ ਟੋਲ-ਫ੍ਰੀ ਨੰਬਰ 1915 ਰਾਹੀਂ 17 ਭਾਸ਼ਾਵਾਂ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰ ਸਕਦੇ ਹਨ। ਸ਼ਿਕਾਇਤਾਂ ਏਕੀਕ੍ਰਿਤ ਸ਼ਿਕਾਇਤ ਨਿਵਾਰਣ ਵਿਧੀ (ਆਈਐੱਨਜੀਆਰਏਐੱਮ) ਰਾਹੀਂ ਵੀ ਦਰਜ ਕੀਤੀਆਂ ਜਾ ਸਕਦੀਆਂ ਹਨ, ਜੋ ਕਿ ਇੱਕ ਵਿਆਪਕ ਤੌਰ 'ਤੇ ਪਹੁੰਚਯੋਗ, ਸੂਚਨਾ ਤਕਨਾਲੋਜੀ-ਸਮਰੱਥ ਕੇਂਦਰੀ ਪੋਰਟਲ ਹੈ। ਕਈ ਮਾਧਿਅਮ ਉਪਲਬਧ ਹਨ, ਜਿਸ ਵਿੱਚ WhatsApp (8800001915), SMS (8800001915), ਈਮੇਲ (nch-ca[at]gov[dot]in), ਐੱਨਸੀਐੱਚ ਐਪ, ਵੈੱਬ ਪੋਰਟਲ (www.consumerhelpline.gov.in), ਅਤੇ ਉਮੰਗ ਐਪ ਸ਼ਾਮਲ ਹਨ, ਜੋ ਖਪਤਕਾਰਾਂ ਨੂੰ ਲਚਕਤਾ ਅਤੇ ਸਹੂਲਤ ਪ੍ਰਦਾਨ ਕਰਦੇ ਹਨ।
ਵਿਭਾਗ ਖਪਤਕਾਰ ਸੁਰੱਖਿਆ ਵਿਧੀ ਨੂੰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਸਾਰੇ ਖਪਤਕਾਰਾਂ ਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਸਮੇਂ ਸਿਰ ਨਿਵਾਰਣ ਪ੍ਰਾਪਤ ਕਰਨ ਲਈ ਹੈਲਪਲਾਈਨ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹੈ।
*****
ਆਰਟੀ
(रिलीज़ आईडी: 2209186)
आगंतुक पटल : 7