ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਸਦੈਵ ਅਟਲ' ਵਿਖੇ ਸ਼੍ਰੀ ਅਟਲ ਬਿਹਾਰੀ ਵਾਜਪਈ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ
प्रविष्टि तिथि:
25 DEC 2025 11:21AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਨੂੰ ਉਨ੍ਹਾਂ ਦੀ ਜਯੰਤੀ ਦੇ ਮੌਕੇ 'ਤੇ ਉਨ੍ਹਾਂ ਦੇ ਸਮਾਰਕ 'ਸਦੈਵ ਅਟਲ' ਵਿਖੇ ਸ਼ਰਧਾਂਜਲੀ ਭੇਟ ਕੀਤੀ। ਸ਼੍ਰੀ ਮੋਦੀ ਨੇ ਕਿਹਾ ਕਿ ਅਟਲ ਜੀ ਦਾ ਜੀਵਨ ਲੋਕ-ਸੇਵਾ ਅਤੇ ਰਾਸ਼ਟਰ-ਸੇਵਾ ਲਈ ਸਮਰਪਿਤ ਸੀ ਅਤੇ ਉਹ ਹਮੇਸ਼ਾ ਦੇਸ਼-ਵਾਸੀਆਂ ਨੂੰ ਪ੍ਰੇਰਿਤ ਕਰਦੇ ਰਹਿਣਗੇ ।
ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:
"ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਸ਼੍ਰੀ ਅਟਲ ਬਿਹਾਰੀ ਵਾਜਪਈ ਜੀ ਦੇ ਜਨਮ ਦਿਵਸ 'ਤੇ ਅੱਜ ਦਿੱਲੀ ਵਿੱਚ ਉਨ੍ਹਾਂ ਦੇ ਸਮਾਰਕ 'ਸਦੈਵ ਅਟਲ' 'ਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜਨ-ਸੇਵਾ ਅਤੇ ਰਾਸ਼ਟਰ-ਸੇਵਾ ਲਈ ਸਮਰਪਿਤ ਉਨ੍ਹਾਂ ਦਾ ਜੀਵਨ ਹਮੇਸ਼ਾ ਦੇਸ਼-ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।"
****************
ਐੱਮਜੇਪੀਐੱਸ/ਵੀਜੇ
(रिलीज़ आईडी: 2208565)
आगंतुक पटल : 50
इस विज्ञप्ति को इन भाषाओं में पढ़ें:
Malayalam
,
Manipuri
,
Assamese
,
Odia
,
Kannada
,
English
,
Urdu
,
Marathi
,
हिन्दी
,
Bengali
,
Bengali-TR
,
Gujarati
,
Tamil
,
Telugu